Why do Siks wear a kaka KARA on their wrist. please advise reasoning behind it.
Share
Lost your password? Please enter your email address. You will receive a link and will create a new password via email.
Please briefly explain why you feel this question should be reported.
Please briefly explain why you feel this answer should be reported.
Please briefly explain why you feel this user should be reported.
ਸਤਿਕਾਰ ਯੋਗ ਵੀਰ ਉਧੇ ਸਿੰਘ ਜੀ,
ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ।।
ਦਾਸ ਦੀ ਸਮਝ ਅਨੁਸਾਰ ‘ਕੜਾ’ ਸਿੱਖ ਲਈ ਇਸ ਸਚਾਈ ਦਾ ਸੂਚਕ ਹੈ ਕਿ ਇਸ ਕੜੇ ਦੀ ਅਟੁੱਟ ਗੋਲਾਈ ਵਾਂਗ ਸਿੱਖ ਦਾ ਜੀਵਨ ਵੀ ਪੂਰੀ ਤਰ੍ਹਾਂ ਗੁਰਬਾਣੀ ਸਿੱਖਿਆ ਦੇ ਦਾਇਰੇ’ਚ ਰਹਿਣਾ ਹੈ ਤੇ ਸਿੱਖ ਨੇ ਗੁਰਬਾਣੀ ਸਿੱਖਿਆ ਅਨੁਸਾਰ ਆਪਣੀ ਜੀਵਨ ਜਾਚ ਨੂੰ ਉਸਾਰਨਾ ਹੈ। ਇਹ ਸਿੱਖ ਦੀ ਪ੍ਰਮਾਤਮਾ ਪ੍ਰਤੀ ਸਿਦਕਮਈ ਪ੍ਰੀਤ ਨੂੰ ਪ੍ਰਗਟਾਉਂਦਾ ਹੈ।
ਜਦੋਂ ਸਿੱਖ ਦਾ ਹੱਥ ਕਿਸੇ ਵਿਸ਼ੇ-ਵਿਕਾਰ/ਭੈੜਾ ਕੰਮ ਕਰਨ ਲਈ ਉੱਠੇਗਾ ਤਾਂ ਗੁਰੂ ਸਾਹਿਬ ਦੀ ਇਹ ਦਾਤ ਉਸ ਨੂੰ ਚੇਤੇ ਕਰਵਾਏਗੀ ਕਿ ਉਸ ਨੇ ਵਿਸ਼ੇ-ਵਿਕਾਰ/ਭੈੜੇ ਕੰਮ ਵਿਚ ਨਹੀਂ ਪੈਣਾ ਹੈ, ਬਲਕਿ ਬੱਚਣਾ ਹੈ ਕਿਉਂਕਿ ਇਹ ਗੁਰੂ ਸਾਹਿਬ ਦੀ ਸਿੱਖਿਆ ਅਨੁਸਾਰ ਨਹੀਂ ਹੈ।
ਹੇਠਾਂ ਇੱਕ ਲਿੰਕ ਭੇਜ ਰਿਹਾ ਹਾਂ ਜਿਸ ਤੇ ਕਲਿੱਕ ਕਰਕੇ ਤੁਸੀਂ ਨਾਂਹ ਕੇਵਲ ਕੜੇ ਬਾਰੇ ਬਲਕਿ ਸਾਰੇ ਸਿੱਖੀ ਕਕਾਰਾਂ ਬਾਰੇ ਪੜ੍ਹ ਸਕਦੇ ਹੋ ਤੇ ਉਨ੍ਹਾਂ ਦੀ ਮਹੱਤਤਾ ਨੂੰ ਸਮਝ ਸਕਦੇ ਹੋ:-
https://gurparsad.com/neshan-sikhi-e-panj-harf-kaph/
ਤੁਹਾਡਾ ਅੱਗੇ ਕੋਈ ਸਵਾਲ ਹੋਵੇ ਤਾਂ ਤੁਹਾਡਾ ਸਵਾਗਤ ਹੈ।
ਆਦਰ ਸਹਿਤ,
ਆਪ ਦਾ ਵੀਰ