should we our life like nitanai and nimanai thisbsis a sign of weakness what sggs says about living our life with power dignity and respect
should we our life like nitanai and nimanai thisbsis a sign of weakness what sggs says about living our life with power dignity and respect
Share
Ego (ਹਉਮੈ) and Self-respect (ਸਵੈ-ਸਤਿਕਾਰ) ਵਿਚ ਕੀ ਅੰਤਰ ਹੈ?
ਹਉਮੈ (Ego) ਅਤੇ ਸਵੈ-ਸਤਿਕਾਰ (Self-respect) ਵਿਚਲਾ ਮੁੱਖ ਅੰਤਰ ਇਹ ਹੈ ਕਿ ਹਉਮੈ ਦੂਜਿਆਂ ਤੋਂ ਉੱਪਰ ਦਿਖਣ ਦੀ ਇੱਛਾ ਹੈ, ਜਦੋਂ ਕਿ ਸਵੈ-ਸਤਿਕਾਰ ਆਪਣੀ ਇੱਜ਼ਤ ਅਤੇ ਕਦਰ-ਕੀਮਤ ਨੂੰ ਬਰਕਰਾਰ ਰੱਖਣਾ ਹੈ।
ਹੇਠਾਂ ਇਨ੍ਹਾਂ ਦੋਵਾਂ ਵਿਚਲਾ ਸਪੱਸ਼ਟ ਅੰਤਰ ਦਿੱਤਾ ਗਿਆ ਹੈ:
ਹਉਮੈ (Ego)
ਸੁਭਾਅ: ਇਹ “ਮੈਂ” ਦੀ ਭਾਵਨਾ ਹੈ, ਜਿੱਥੇ ਵਿਅਕਤੀ ਹਰ ਸਮੇਂ ਆਪਣੀ ਵਡਿਆਈ ਚਾਹੁੰਦਾ ਹੈ।
ਪ੍ਰਤੀਕਰਮ: ਜੇਕਰ ਕੋਈ ਹਉਮੈ ਨੂੰ ਠੇਸ ਪਹੁੰਚਾਵੇ, ਤਾਂ ਵਿਅਕਤੀ ਗੁੱਸੇ ਜਾਂ ਬਦਲੇ ਦੀ ਭਾਵਨਾ ਰੱਖਦਾ ਹੈ।
ਦੂਜਿਆਂ ਨਾਲ ਸੰਬੰਧ: ਇਹ ਰਿਸ਼ਤਿਆਂ ਵਿੱਚ ਦੂਰੀ ਪੈਦਾ ਕਰਦੀ ਹੈ ਕਿਉਂਕਿ ਇਸ ਵਿੱਚ ਝੁਕਣ ਜਾਂ ਗਲਤੀ ਮੰਨਣ ਦੀ ਥਾਂ ਘੱਟ ਹੁੰਦੀ ਹੈ।
ਸਵੈ-ਸਤਿਕਾਰ (Self-Respect)
ਸੁਭਾਅ: ਇਹ ਆਪਣੇ ਆਪ ਨੂੰ ਪਿਆਰ ਕਰਨ ਅਤੇ ਆਪਣੀ ਮਰਿਆਦਾ ਵਿੱਚ ਰਹਿਣ ਦਾ ਨਾਂ ਹੈ।
ਪ੍ਰਤੀਕਰਮ: ਇਹ ਵਿਅਕਤੀ ਨੂੰ ਗਲਤ ਕੰਮ ਕਰਨ ਜਾਂ ਆਪਣੀ ਬੇਇੱਜ਼ਤੀ ਕਰਵਾਉਣ ਤੋਂ ਰੋਕਦਾ ਹੈ, ਪਰ ਦੂਜਿਆਂ ਨੂੰ ਨੀਵਾਂ ਨਹੀਂ ਦਿਖਾਉਂਦਾ।
ਦੂਜਿਆਂ ਨਾਲ ਸੰਬੰਧ: ਇਹ ਸਿਹਤਮੰਦ ਰਿਸ਼ਤਿਆਂ ਦਾ ਆਧਾਰ ਹੈ, ਕਿਉਂਕਿ ਜੋ ਆਪਣੀ ਇੱਜ਼ਤ ਕਰਦਾ ਹੈ, ਉਹ ਦੂਜਿਆਂ ਦੀ ਇੱਜ਼ਤ ਵੀ ਕਰਦਾ ਹੈ।
ਸੰਖੇਪ ਵਿੱਚ
ਹਉਮੈ (Ego)
1. “ਮੈਂ ਸਭ ਤੋਂ ਵਧੀਆ ਹਾਂ”;
2. ਦੂਜਿਆਂ ਨੂੰ ਨੀਵਾਂ ਦਿਖਾਉਣਾ:
3. ਰਿਸ਼ਤੇ ਖਰਾਬ ਕਰਦਾ ਹੈ।
ਸਵੈ-ਸਤਿਕਾਰ (Self-Respect)
1. “ਮੈਂ ਆਪਣੀ ਇੱਜ਼ਤ ਕਰਦਾ ਹਾਂ”;
2. ਆਪਣੀ ਮਰਿਆਦਾ ਕਾਇਮ ਰੱਖਣਾ:
3.ਰਿਸ਼ਤਿਆਂ ਵਿੱਚ ਮਜ਼ਬੂਤੀ ਲਿਆਉਂਦਾ ਹੈ।
ਸਵੈ-ਸਤਿਕਾਰ ਮਨੁੱਖ ਨੂੰ ਆਪਣੀ ਗੈਰਤ ਅਤੇ ਅਸੂਲਾਂ ‘ਤੇ ਕਾਇਮ ਰਹਿਣ ਦੀ ਪ੍ਰੇਰਨਾ ਦਿੰਦਾ ਹੈ।
ਗੁਰੂ ਗ੍ਰੰਥ ਸਾਹਿਬ ਰੂਹਾਨੀਅਤ (Spirituality) ਸਿਖਾਉਂਦਾ ਹੈ, ਧਰਮ ਨਹੀਂ। ਸੁੱਚਜਾ ਜੀਵਨ ਜੀਉਣਾ ਸਿਖਾਉਂਦਾ ਹੈ। ਗੁਰਬਾਣੀ ਵਿਚ ਹਉਮੈ ਨੂੰ ਮਿਟਾ ਕੇ ਨਿਮਰਤਾ (ਨਿਰਮਾਣਤਾ) ਅਪਣਾਉਣ ‘ਤੇ ਜ਼ੋਰ ਦਿੱਤਾ ਗਿਆ ਹੈ। ਗੁਰਬਾਣੀ ਸਿਖਾਉਂਦੀ ਹੈ:
ਕਰਿ ਕਿਰਪਾ ਜਿਸ ਕੈ ਹਿਰਦੈ ਗਰੀਬੀ ਬਸਾਵੈ ॥ ਨਾਨਕ ਈਹਾ ਮੁਕਤੁ ਆਗੈ ਸੁਖੁ ਪਾਵੈ ॥੧॥ {ਪੰਨਾ 278} ਅਰਥਾਤ ਜੋ ਮਨੁੱਖ ਹਉਮੈ ਤੋਂ ਛੁਟਕਾਰਾ ਪਾ ਕੇ ਆਪਣੇ ਹਿਰਦੇ ਅਤੇ ਮਨ ਵਿਚ ਨਿਮਰਤਾ ਧਾਰਨ ਕਰਨ ਦਾ ਅਭਿਆਸ ਕਰਦਾ ਹੈ, ਉਹ ਵਿਕਾਰਾਂ ਤੋਂ ਮੁਕਤ ਹੋ ਜਾਂਦਾ ਹੈ ਅਤੇ ਆਤਮਿਕ ਯਾਤਰਾ ਵਿਚ ਅੱਗੇ ਵਧਦਾ ਹੈ।
ਹਉਮੈ ਗਰਬੁ ਨਿਵਾਰੀਐ ਗੁਰਮੁਖਿ ਰਿਦੈ ਗਰੀਬੀ ਆਵੈ।
ਗਿਆਨ ਮਤੀ ਘਟਿ ਚਾਨਣਾ ਭਰਮ ਅਗਿਆਨੁ ਅੰਧੇਰੁ ਮਿਟਾਵੈ।
ਹੋਇ ਨਿਮਾਣਾ ਢਹਿ ਪਵੈ ਦਰਗਹ ਮਾਣੁ ਨਿਮਾਣਾ ਪਾਵੈ।
ਖਸਮੈ ਸੋਈ ਭਾਵਦਾ ਖਸਮੈ ਦਾ ਜਿਸੁ ਭਾਣਾ ਭਾਵੈ।
ਭਾਣਾ ਮੰਨੈ ਮੰਨੀਐ ਅਪਣਾ ਭਾਣਾ ਆਪਿ ਮਨਾਵੈ।
ਦੁਨੀਆ ਵਿਚਿ ਪਰਾਹੁਣਾ ਦਾਵਾ ਛਡਿ ਰਹੈ ਲਾਦਾਵੈ।
ਸਾਧ ਸੰਗਤਿ ਮਿਲਿ ਹੁਕਮਿ ਕਮਾਵੈ । (ਵਾਰ ਭਾਈ ਗੁਰਦਾਸ ਜੀ : ਵਾਰ 29 ਪਉੜੀ 13)