ਬਾਣੀ ਵਿੱਚ ਸਤਿਗੁਰੂ ਅੱਖਰ ਕਿਸ ਵਾਸਤੇ ਵਰਤਿਆ ਗਿਆ ਹੈ।
ਸਾਡੀ ਅੰਦਰ ਦੀ ਆਵਾਜ਼ ਨੂੰ?
ਸਤਿਗੁਰੂ
Share
You must login to ask a question.
Please briefly explain why you feel this question should be reported.
Please briefly explain why you feel this answer should be reported.
Please briefly explain why you feel this user should be reported.
ਬਾਣੀ ਵਿੱਚ ਸਤਿਗੁਰੂ ਅੱਖਰ ਕਿਸ ਵਾਸਤੇ ਵਰਤਿਆ ਗਿਆ ਹੈ।
ਸਾਡੀ ਅੰਦਰ ਦੀ ਆਵਾਜ਼ ਨੂੰ?
ਦਾਸ ਦੀ ਸਮਝ ਅਨੁਸਾਰ, ਸਤਿਗੁਰੂ ਅੱਖਰ, ਸ਼ਬਦ ਗੁਰੂ, ਗੁਰੂ ਗ੍ਰੰਥ ਸਾਹਿਬ ਦੁਆਰਾ ਦਿੱਤੇ ਗਏ ਗਿਆਨ ਵਾਸਤੇ ਵਰਤਿਆ ਗਿਆ ਹੈ, ਜੋ ਹਰ ਵੇਲੇ ਮੇਰੇ ਨਾਲ ਹੈ। ਇੱਕ ਉਦਾਹਰਣ ਹੇਠਾਂ ਦੇ ਰਿਹਾ ਹਾਂ ਜੀ:-
ਪਉੜੀ ॥ ਤਿਸੁ ਗੁਰ ਕਉ ਹਉ ਵਾਰਿਆ ਜਿਨਿ ਹਰਿ ਕੀ ਹਰਿ ਕਥਾ ਸੁਣਾਈ ॥ ਤਿਸੁ ਗੁਰ ਕਉ ਸਦ ਬਲਿਹਾਰਣੈ ਜਿਨਿ ਹਰਿ ਸੇਵਾ ਬਣਤ ਬਣਾਈ ॥ ਸੋ ਸਤਿਗੁਰੁ ਪਿਆਰਾ ਮੇਰੈ ਨਾਲਿ ਹੈ ਜਿਥੈ ਕਿਥੈ ਮੈਨੋ ਲਏ ਛਡਾਈ ॥ ਤਿਸੁ ਗੁਰ ਕਉ ਸਾਬਾਸਿ ਹੈ ਜਿਨਿ ਹਰਿ ਸੋਝੀ ਪਾਈ ॥ ਨਾਨਕੁ ਗੁਰ ਵਿਟਹੁ ਵਾਰਿਆ ਜਿਨਿ ਹਰਿ ਨਾਮੁ ਦੀਆ ਮੇਰੇ ਮਨ ਕੀ ਆਸ ਪੁਰਾਈ ॥੫॥ {ਪੰਨਾ 588}
ਪਦਅਰਥ: ਬਣਤ = ਰੀਤ, ਮਰਯਾਦਾ। ਜਿਥੈ ਕਿਥੈ = ਹਰ ਥਾਂ।
ਅਰਥ: ਮੈਂ ਸਦਕੇ ਹਾਂ ਉਸ ਸਤਿਗੁਰੂ ਤੋਂ ਜਿਸ ਨੇ ਪ੍ਰਭੂ ਦੀ ਗੱਲ ਸੁਣਾਈ ਹੈ, ਤੇ ਜਿਸ ਨੇ ਪ੍ਰਭੂ ਦੀ ਭਗਤੀ ਦੀ ਰੀਤ ਚਲਾਈ ਹੈ। ਉਹ ਪਿਆਰਾ ਸਤਿਗੁਰੂ ਮੇਰੇ ਅੰਗ ਸੰਗ ਹੈ, ਸਭ ਥਾਈਂ ਮੈਨੂੰ (ਵਿਕਾਰਾਂ ਤੋਂ) ਛਡਾ ਲੈਂਦਾ ਹੈ; ਸ਼ਾਬਾਸ਼ੇ ਉਸ ਸਤਿਗੁਰੂ ਨੂੰ ਜਿਸ ਨੇ ਮੈਨੂੰ ਪਰਮਾਤਮਾ ਦੀ ਸੂਝ ਪਾਈ ਹੈ।
ਜਿਸ ਗੁਰੂ ਨੇ ਮੈਨੂੰ ਪਰਮਾਤਮਾ ਦਾ ਨਾਮ ਦਿੱਤਾ ਹੈ ਤੇ ਮੇਰੇ ਮਨ ਦੀ ਆਸ ਪੂਰੀ ਕੀਤੀ ਹੈ ਮੈਂ ਨਾਨਕ ਉਸ ਤੋਂ ਸਦਕੇ ਹਾਂ।੫।