Trying to explain to my 5 year old niece.
Please explain in a very simple manner.
Dhanwaad Ji 🙏🏻
SAT- GUR MEANING?
Share
You must login to ask a question.
Please briefly explain why you feel this question should be reported.
Please briefly explain why you feel this answer should be reported.
Please briefly explain why you feel this user should be reported.
Trying to explain to my 5 year old niece.
Please explain in a very simple manner.
Dhanwaad Ji 🙏🏻
In simple words GUR means divine wisdom, spiritual enlightener that guide us how to become good human beings. SAT mean GUR that has existence, is reality.
ਸਤਿਕਾਰ ਯੋਗ ਵੀਰ ਜੀ/ਭੈਣ ਜੀ,
ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ।।
ਵਿਦਵਾਨ ਵੀਰ ਕੰਡੋਲਾ ਸਾਹਿਬ ਨੇ ਸਤਿਗੁਰੂ ਦੇ ਬਹੁਤ ਸੁੰਦਰ ਅਰਥ ਸੰਖੇਪ ਵਿਚ ਦੇ ਦਿੱਤੇ ਹਨ। ਕਿਉਂਕਿ ਤੁਸੀਂ ਇੱਕ ਬੱਚੇ ਨੂੰ ਸਮਝਾਉਣਾ ਹੈ ਇਸ ਲਈ ਦਾਸ ਤੁਹਾਨੂੰ ਥੋੜੇ ਜਿਹੇ ਵਿਸਥਾਰ ਨਾਲ ਹੇਠਾਂ ਲਿੱਖੀ ਜਾਣਕਾਰੀ ਦੇਣਾ ਚਾਹੁੰਦਾ ਹੈ:-
“ਵਿਦਵਾਨ ਸੱਜਣ ‘ਗੁਰੂ’ ਸ਼ਬਦ ਦੀ ਵਿਆਖਿਆ ਕਰਨ ਵੇਲੇ ਇਸ ਦੇ ਦੋ ਹਿੱਸੇ ਕਰ ਲੈਂਦੇ ਹਨ: ਪਹਿਲਾ ‘ਗੁ’ ਜਿਸ ਦਾ ਅਰਥ ‘ਹਨੇਰਾ’ ਤੋਂ ਲਿਆ ਜਾਂਦਾ ਹੈ ਅਤੇ ਦੂਸਰਾ ‘ਰੂ’ ਜਿਸ ਦਾ ਅਰਥ ‘ਦੂਰ ਕਰਨ ਵਾਲਾ’ ਤੋਂ ਲਿਆ ਜਾਂਦਾ ਹੈ। ਇਹਨਾਂ ਅਰਥਾਂ ਨੂੰ ਅੱਗੇ ਦਰਸਾਇਆ ਜਾਂਦਾ ਹੈ ਕਿ ‘ਗੁ’ ਦਾ ਅਰਥ ਹੈ ਬੌਧਿਕ ਹਨੇਰਾ ਭਾਵ ਗਿਆਨ ਦੀ ਘਾਟ ਅਤੇ ‘ਰੂ’ ਦਾ ਅਰਥ ਹੈ ਅਗਿਆਨਤਾ ਨੂੰ ਦੂਰ ਕਰਨ ਵਾਲਾ ਭਾਵ ਗਿਆਨ ਦਾ ਚਾਨਣ ਪਰਦਾਨ ਕਰਨ ਵਾਲਾ ਅਤੇ ਇਸ ਤਰ੍ਹਾਂ ‘ਗੁਰੂ’ ਸ਼ਬਦ ਦੀ ਵਿਆਖਿਆ ‘ਅਗਿਆਨ ਦਾ ਹਨੇਰਾ ਦੂਰ ਕਰਦੇ ਹੋਏ ਗਿਆਨ ਦਾ ਚਾਨਣ ਦੇਣ ਵਾਲਾ ਵਿਅਕਤੀ’ ਦੇ ਤੌਰ ਤੇ ਕਰ ਦਿੱਤੀ ਜਾਂਦੀ ਹੈ।
ਸਤਿ ਦਾ ਅਰਥ ਹੈ ‘ਸੱਚਾ’ ਅਤੇ ‘ਗੁਰੂ’ ਦਾ ਅਰਥ ਹੈ ਗਿਆਨ ਦਾ ਚਾਨਣ ਦੇਣ ਵਾਲਾ ਵਿਅਕਤੀ। ਇਸ ਲਈ ਸਤਿਗੁਰੂ ਦਾ ਅਰਥ ਬਣਿਆ ‘ਸ਼੍ਰੇਸ਼੍ਟ’ ‘ਅਧਿਆਪਕ (Great/Superb/Noble/Excellent teacher)’।”
ਆਸ ਕਰਦਾ ਹਾਂ ਕਿ ਇਸ ਜਾਣਕਾਰੀ ਨਾਲ ਤੁਹਾਡਾ ਕੰਮ ਥੋੜ੍ਹਾ ਹੋਰ ਆਸਾਨ ਹੋ ਜਾਵੇਗਾ। ਤੁਹਾਡਾ ਅੱਗੇ ਕੋਈ ਸਵਾਲ ਹੋਵੇ ਤਾਂ ਤੁਹਾਡਾ ਸਵਾਗਤ ਹੈ।
ਆਦਰ ਸਹਿਤ,
ਆਪ ਦਾ ਵੀਰ