I have been told by a relative that with the sangat (company) of Mahapurash (great souls), we can get rid of our dukhs (sufferings). Is it true?
I have been told by a relative that with the sangat (company) of Mahapurash (great souls), we can get rid of our dukhs (sufferings). Is it true?
Share
As understood by the undersigned, the Mahapurash, who can help us to get rid of all our miseries, is Guru Granth Sahib. With Guru’s help, one can become one with Akalpurakh, get rid of vices, become a righteous/virtuous (ਸਚਿਆਰ/ਗੁਣਵਾਨ) person (ਗੁਰਮੁਖ), remain in Chardi Kala, achieve the stage of spiritual equipoise (ਆਤਮਿਕ ਅਡੋਲਤਾ) and spiritual bliss (ਆਤਮਿਕ ਆਨੰਦ). The final goal is to achieve spiritual emancipation/salvation in this life itself (ਆਤਮਿਕ ਤੌਰ ਤੇ ਜੀਵਨ ਮੁਕਤ ਹੋ ਜਾਂਦਾ ਹੈ).
Thank you for the answer. What about people who claim to be Mahapurakhs? Can we trust them?
ਮੇਹਰ ਜੀ, ਗੁਰੂ ਗ੍ਰੰਥ ਸਾਹਿਬ ਨੇ ਆਪਣੇ ਉਪਦੇਸ਼ ਰਾਹੀਂ ਸਾਨੂੰ ਸਿੱਧਾ ਅਕਾਲਪੁਰਖ ਨਾਲ ਜੋੜਿਆ ਹੈ। ਫਿਰ ਵਿਚ ਵਿਚੋਲਿਆਂ ਦੀ ਕੀ ਲੋੜ ਹੈ?
ਹੇਠਾਂ ਦਿੱਤੀ ਕਹਾਣੀ ਸਿੱਖਾਂ ਤੇ ਵੀ ਪੂਰੀ ਪੂਰੀ ਲਾਗੂ ਹੁੰਦੀ ਹੈ, ਜੋ ਪੂਰੇ ਗੁਰੂ ਦਾ ਦਰ ਛੱਡ ਕੇ ਤੇ ਗੁਰੂ ਦੀ ਸਿੱਖਿਆ ਨੂੰ ਪੱਲੇ ਨਾਂਹ ਬੰਨ ਕੇ, ਕਹੇ ਜਾਣ ਵਾਲੇ ਸਾਧਾਂ, ਸੰਤਾਂ ਤੇ ਬ੍ਰਹਮਗਿਆਨੀਆਂ ਦੇ ਦਰ ਤੇ ਭੀਖ਼ ਮੰਗਣ ਜਾਂਦੇ ਹਨ ਤੇ ਭੁੱਲ ਜਾਂਦੇ ਹਨ ਕਿ ਮੰਗਣਾ ਹੈ ਤਾਂ ਸਿਰਫ਼ ਤੇ ਸਿਰਫ਼ ਅਕਾਲਪੁਰਖ ਤੋਂ ਹੈ ਜੋ:
ਆਦਿ ਸਚੁ ਜੁਗਾਦਿ ਸਚੁ।।
ਹੈ ਭੀ ਸਚੁ ਨਾਨਕ ਹੋਸੀ ਭੀ ਸਚੁ।।
ਹੈ।
ਮੰਗਤਿਆਂ ਕੋਲੋਂ ਕੀ ਮੰਗਣਾ ਹੈ?
——————
ਇੱਕ ਸਿਆਣਾ ਬਜ਼ੁਰਗ ਤੇ ਇੱਕ ਈਸਾਈ ਮਿਸ਼ਨਰੀ
ਇੱਕ ਵਾਰ ਇੱਕ ਈਸਾਈ ਮਿਸ਼ਨਰੀ ਇੱਕ ਬਜ਼ੁਰਗ ਦੇ ਪਿੰਡ ਵਿਚ ਗਿਆ। ਲੇਖਕ ਉੱਥੇ ਹਾਜ਼ਰ ਸੀ।
ਮਿਸ਼ਨਰੀ ਨੇ ਬਜ਼ੁਰਗ ਨੂੰ ਕਿਹਾ ਕਿ ਯੀਸ਼ੂ ਮਸੀਹ ਪਰਮਾਤਮਾ ਦਾ ਪੁੱਤਰ ਹੈ ਤੇ ਤੁਸੀਂ ਉਸ ਦੀ ਸ਼ਰਨ ਵਿਚ ਆਓ। ਤੁਹਾਡੇ ਸਾਰੇ ਪਾਪ ਬਖਸ਼ੇ ਜਾਣਗੇ।
ਹਾਲਾਂ ਕਿ ਬਜ਼ੁਰਗ ਅਨਪੜ੍ਹ ਸੀ ਪਰ ਉਸ ਦੀ ਆਮ ਸਮਝ ਕਮਾਲ ਦੀ ਸੀ।
ਉਸ ਨੇ ਮਿਸ਼ਨਰੀ ਨੂੰ ਪੁੱਛਿਆ ਕਿ ਕੀ ਇਹ ਸੱਚ ਹੈ ਕਿ ਯੀਸ਼ੂ ਮਸੀਹ ਪਰਮਾਤਮਾ ਦਾ ਪੁੱਤਰ ਹੈ?
ਮਿਸ਼ਨਰੀ ਨੇ ਕਿਹਾ ਕਿ ਹਾਂ, ਉਹ ਪਰਮਾਤਮਾ ਦਾ ਇੱਕੋ ਇੱਕ ਪੁੱਤਰ ਹੈ।
ਬਜ਼ੁਰਗ ਨੇ ਪੁੱਛਿਆ ਕਿ ਕੀ ਪਰਮਾਤਮਾ ਮਰ ਗਿਆ ਸੀ?
ਮਿਸ਼ਨਰੀ ਨੇ ਕਿਹਾ, ਨਹੀਂ ਪਰਮਾਤਮਾ ਮਰ ਨਹੀਂ ਸੱਕਦਾ।
ਬਜ਼ੁਰਗ ਨੇ ਲੇਖਕ ਦੀ ਬਾਂਹ ਪਕੜੀ ਤੇ ਕਿਹਾ ਚੱਲ ਪੁੱਤਰ ਚਲੀਏ।
ਮਿਸ਼ਨਰੀ ਨੇ ਪੁੱਛਿਆ ਤੁਸੀਂ ਕਿੱਥੇ ਜਾ ਰਹੇ ਹੋ?
ਬਜ਼ੁਰਗ ਨੇ ਮਿਸ਼ਨਰੀ ਨੂੰ ਕਿਹਾ ਕਿ ਜੇ ਪਰਮਾਤਮਾ ਜ਼ਿੰਦਾ ਹੈ ਤਾਂ ਅਸੀਂ ਪਰਮਾਤਮਾ ਕੋਲੋਂ ਮੰਗਾਂਗੇ, ਉਸ ਦੇ ਪੁੱਤਰ ਕੋਲੋਂ ਨਹੀਂ।
ਮਿਸ਼ਨਰੀ ਨੇ ਕਿਹਾ ਕਿ ਪਰਮਾਤਮਾ ਦੇ ਪੁੱਤਰ ਕੋਲੋਂ ਮੰਗਣ ਵਿਚ ਕੀ ਹਰਜ਼ ਹੈ?
ਲੇਖਕ ਨੂੰ ਗੱਲ ਪੂਰੀ ਤਰ੍ਹਾਂ ਸਮਝ ਨਹੀਂ ਆ ਰਹੀ ਸੀ?
ਜੋ ਬਜ਼ੁਰਗ ਨੇ ਜਵਾਬ ਦਿੱਤਾ, ਉਹ ਲੇਖਕ ਕਦੇ ਭੁੱਲ ਨਹੀਂ ਸੱਕਦਾ।
ਬਜ਼ੁਰਗ ਨੇ ਕਿਹਾ, ਮਿਸ਼ਨਰੀ ਸਾਹਿਬ ਜੇ ਪਿਤਾ ਜ਼ਿੰਦਾ ਹੈ ਤਾਂ ਪੁੱਤਰ ਦੀ ਚੌਧਰ ਦਾ ਕੀ ਮਤਲਬ ਹੈ? ਜੋ ਮੰਗਣਾ ਹੈ, ਪਿਤਾ ਕੋਲੋਂ ਹੀ ਮੰਗ ਲਵਾਂਗੇ। ਪੁੱਤਰ ਨੇ ਵੀ ਤਾਂ ਪਿਤਾ ਕੋਲੋਂ ਹੀ ਮੰਗ ਕੇ ਦੇਣਾ ਹੈ।
ਕਾਸ਼ ਸਾਡੇ ਪੰਜਾਬੀਆਂ ਨੂੰ ਅੱਜ ਇਹ ਗੱਲ ਸਮਝ ਆ ਸੱਕਦੀ!