What does our religion teach us about respecting elders?
What does our religion teach us about respecting elders?
Share
You must login to ask a question.
Please briefly explain why you feel this question should be reported.
Please briefly explain why you feel this answer should be reported.
Please briefly explain why you feel this user should be reported.
ਸਤਿਕਾਰ ਯੋਗ ਵੀਰ ਜੀ/ਭੈਣ ਜੀ,
ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ।।
ਤੁਹਾਡੇ ਪ੍ਰਸ਼ਨ ਦੇ ਉੱਤਰ ਵਿਚ ਦਾਸ ਕਹਿਣਾ ਚਾਹੁੰਦਾ ਹੈ ਕਿ ਭਾਈ ਕਾਨ੍ਹ ਸਿੰਘ ਜੀ ਨਾਭਾ ‘ਗੁਰਮਤਿ ਮਾਰਤੰਡ ਗ੍ਰੰਥ’ ਵਿਚ ਲਿਖਦੇ ਹਨ ਕਿ ਸੰਤਾਨ ਦਾ ਧਰਮ ਹੈ ਕਿ ਮਾਤਾ-ਪਿਤਾ ਨੂੰ ਦੇਵਤਾ ਸਰੂਪ ਜਾਣ ਕੇ ਸੇਵਾ ਕਰੇ ਅਤੇ ਆਗਿਆ ਪਾਲਣ ਕਰ ਕੇ ਉਨ੍ਹਾਂ ਦੀ ਆਤਮਾ ਨੂੰ ਪ੍ਰਸੰਨ ਕਰੇ।
ਭਗਤ ਕਬੀਰ ਜੀ ਸਿੱਖਿਆ ਦਿੰਦੇ ਹਨ ਕਿ ਗਿਆਨਹੀਣ ਤੇ ਨਾਲਾਇਕ ਸੰਤਾਨ ਹੋਣ ਦੇ ਨਾਲੋਂ ਸੰਤਾਨ ਦਾ ਨਾਂਹ ਹੋਣਾ ਹੀ ਅੱਛਾ ਹੈ:
ਜਿਹ ਕੁਲਿ ਪੂਤੁ ਨ ਗਿਆਨ ਬੀਚਾਰੀ॥ ਬਿਧਵਾ ਕਸ ਨ ਭਈ ਮਹਤਾਰੀ॥੧।। (ਪੰਨਾ 328) ਅਰਥਾਤ ਜਿਸ ਕੁਲ ਵਿਚ ਗਿਆਨ ਦੀ ਵਿਚਾਰ ਕਰਨ ਵਾਲਾ (ਕੋਈ) ਪੁੱਤਰ ਨਹੀਂ (ਜੰਮਿਆ) ਉਸ ਦੀ ਮਾਂ ਰੰਡੀ (ਵਿਧਵਾ) ਕਿਉਂ ਨ ਹੋ ਗਈ?।1।
ਚੌਥੇ ਗੁਰੂ ਸਰੀਰ, ਗੁਰੂ ਰਾਮਦਾਸ ਜੀ ਕਥਨ ਕਰਦੇ ਹਨ ਕਿ ਸਪੁੱਤਰ ਉਹ ਹੈ, ਜੋ ਪਿਤਾ ਨੂੰ ਯੋਗ ਸਤਿਕਾਰ ਦੇਵੇ ਨਾਂਹ ਕੇ ਵਾਦ ਵਿਵਾਦ ਕਰੇ:
ਕਾਹੇ ਪੂਤ ਝਗਰਤ ਹਉ ਸੰਗਿ ਬਾਪ॥ ਜਿਨ ਕੇ ਜਣੇ ਬਡੀਰੇ ਤੁਮ ਹਉ ਤਿਨ ਸਿਉ ਝਗਰਤ ਪਾਪ॥੧।। (ਪੰਨਾ 1200) ਅਰਥਾਤ ਹੇ ਪੁੱਤਰ! (ਦੁਨੀਆ ਦੇ ਧਨ ਦੀ ਖ਼ਾਤਰ) ਪਿਤਾ ਨਾਲ ਕਿਉਂ ਝਗੜਾ ਕਰਦੇ ਹੋ? ਹੇ ਪੁੱਤਰ! ਜਿਨ੍ਹਾਂ ਮਾਪਿਆਂ ਨੇ ਜੰਮਿਆ ਤੇ ਪਾਲਿਆ ਹੁੰਦਾ ਹੈ, ਉਹਨਾਂ ਨਾਲ (ਧਨ ਦੀ ਖ਼ਾਤਰ) ਝਗੜਾ ਕਰਨਾ ਮਾੜਾ ਕੰਮ ਹੈ।1। ਰਹਾਉ।
ਪਰ ਅਫ਼ਸੋਸ ਹੈ ਕਿ ਅੱਜ ਬਹੁਤ ਸਾਰੇ ਬੱਚੇ ਜੀਊਂਦੇ ਜੀਅ ਤਾਂ ਮਾਤਾ-ਪਿਤਾ ਦੀ ਸੇਵਾ ਨਹੀਂ ਕਰਦੇ ਪਰ ਉਨ੍ਹਾਂ ਦੇ ਮਰਨ ਪਿੱਛੋਂ ਲੋਕਾਂ ਵਿਚ ਦਿਖਾਵਾ ਕਰਨ ਲਈ ਲੰਗਰ ਲਾਉਂਦੇ ਹਨ। ਗੁਰੂ ਸਾਹਿਬ ਫੁਰਮਾਉਂਦੇ ਹਨ:
ਜੀਵਤ ਪਿਤਰ ਨ ਮਾਨੈ ਕੋਊ ਮੂਏਂ ਸਿਰਾਧ ਕਰਾਹੀ॥ ਪਿਤਰ ਭੀ ਬਪੁਰੇ ਕਹੁ ਕਿਉ ਪਾਵਹਿ ਕਊਆ ਕੂਕਰ ਖਾਹੀ ॥੧॥ (ਪੰਨਾ 332) ਅਰਥਾਤ ਲੋਕ ਜੀਊਂਦੇ ਮਾਪਿਆਂ ਦਾ ਤਾਂ ਆਦਰ ਮਾਣ ਨਹੀਂ ਕਰਦੇ, ਪਰ ਮਰ ਗਏ ਪਿਤਰਾਂ ਨਿਮਿਤ ਭੋਜਨ ਖੁਆਉਂਦੇ ਹਨ। ਵਿਚਾਰੇ ਪਿਤਰ ਭਲਾ ਉਹ ਸਰਾਧਾਂ ਦਾ ਭੋਜਨ ਕਿਵੇਂ ਹਾਸਲ ਕਰਨ? ਉਸ ਨੂੰ ਤਾਂ ਕਾਂ-ਕੁੱਤੇ ਖਾ ਜਾਂਦੇ ਹਨ।1।
ਜਿਸ ਵਿਅਕਤੀ ਵਿਚ ਅੰਦਰੋਂ ਮਾਤਾ-ਪਿਤਾ ਲਈ ਪਿਆਰ ਦੀ ਕੁਦਰਤੀ ਖਿੱਚ ਨਹੀਂ ਉਹ ਜੋ ਵੀ ਕਰਮ ਕਰਦਾ ਹੈ ਹਉਮੈ ਦੇ ਕਾਰਨ ਕਰਦਾ ਹੈ। ਹਉਮੈ ਦੇ ਕਾਰਨ ਸਾਰੇ ਕਰਮ ਨਿਸਫਲ ਹੀ ਜਾਂਦੇ ਹਨ।
ਮਾਤਾ ਪਿਤਾ ਦੇ ਨਾਲ ਨਾਲ ਹੋਰ ਵੱਡਿਆਂ ਦਾ ਸਤਿਕਾਰ ਵੀ ਕਰਨਾ ਜ਼ਰੂਰੀ ਹੈ।
ਆਸ ਹੈ ਤੁਹਾਨੂੰ ਆਪਣੇ ਪ੍ਰਸ਼ਨ ਦਾ ਉੱਤਰ ਮਿਲ ਗਿਆ ਹੋਵੇਗਾ। ਜੇ ਤੁਹਾਡਾ ਅੱਗੇ ਕੋਈ ਪ੍ਰਸ਼ਨ ਹੋਵੇ ਤਾਂ ਤੁਹਾਡਾ ਸਵਾਗਤ ਹੈ। ਜੇਕਰ ਕੋਈ ਕੰਮੀ ਹੋਵੇ ਤਾਂ ਦੱਸਣ ਦੀ ਕ੍ਰਿਪਾਲਤਾ ਕਰਨੀ ਜੀ ਤਾਂ ਜੋ ਅੱਗੇ ਸੁਧਾਰ ਹੋ ਸਕੇ।
ਆਦਰ ਸਹਿਤ,
ਆਪ ਦਾ ਵੀਰ
Our religion believes in equality. Our religion teaches us to respect everybody and not only elders. The divine light is in every entity.