kine Guru sahib ji diya baniya Rehrass wich ne and why and how Rehrass sahib Effect sikhs life veer ji please punjabi vich dsiyo Rehrass kdo to shuru hoyi and kihna ne eh bani sadi jholi vich payii
Rehraas Sahib Right time With Proof and Meaning Of rehraas sahib and from where exact Rehraas sahib path start & End
Share
ਸਤਿਕਾਰ ਯੋਗ ਵੀਰ ਜੀ/ਭੈਣ ਜੀ,
ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ।।
ਰਹਿਰਾਸ ਸਾਹਿਬ ਬਾਰੇ ਤੁਹਾਡੇ ਪ੍ਰਸ਼ਨ ਦੇ ਉੱਤਰ ਵਿਚ ਦਾਸ ਕਹਿਣਾ ਚਾਹੁੰਦਾ ਹੈ ਕਿ ਪੰਜਵੇਂ ਗੁਰੂ ਨਾਨਕ ਗੁਰੂ ਅਰਜਨ ਸਾਹਿਬ ਨੇ ਜਦੋਂ ਆਦਿ ਗ੍ਰੰਥ ਦੀ ਸੰਪਾਦਨਾ ਕੀਤੀ ਤਾਂ ਉਨ੍ਹਾਂ ਨੇ ਜਪੁ ਬਾਣੀ ਤੋਂ ਬਾਅਦ ਸੋਦਰੁ ਦਾ ਇੱਕ ਸ਼ਬਦ ਤੇ ਉਸ ਤੇ ਬਾਅਦ ਅੱਠ ਸ਼ਬਦ ਵੱਖ ਵੱਖ ਰਾਗਾਂ ਵਿਚੋਂ ਅੰਕਿਤ ਕੀਤੇ, ਜਿਨ੍ਹਾਂ ਦਾ ਉਨ੍ਹਾਂ ਨੇ ਕੋਈ ਸਿਰਲੇਖ ਨਹੀਂ ਦਿੱਤਾ ਜਿਵੇਂ ਕਿ ਜਪੁ ਬਾਣੀ ਤੇ ਸੋਹਿਲਾ ਬਾਣੀ ਦਾ ਦਿੱਤਾ ਹੈ।
ਸਿੱਖ ਨੇ ਆਪਣੀ ਅਕਲ ਇਸਤੇਮਾਲ ਕਰਕੇ ਇਸ ਸ਼ਬਦ ਦੀ ਇੱਕ ਪੰਗਤੀ ‘ਗੁਰਮਤਿ ਨਾਮੁ ਮੇਰਾ ਪ੍ਰਾਨ ਸਖਾਈ ਹਰਿ ਕੀਰਤਿ ਹਮਰੀ ਰਹਰਾਸਿ’ ਤੋਂ ਸੇਧ ਲੈ ਕੇ ਬਾਣੀ ਰਹਿਰਾਸ ਬਣਾਈ ਜਿਸ ਦਾ ਪਾਠ ਸ਼ਾਮ ਨੂੰ ਕਰਨ ਦਾ ਵਿਧਾਨ ਬਣਾਇਆ ਗਿਆ। ਰਹਰਾਸਿ ਦਾ ਅਰਥ ਹੈ ਰਾਹ ਦੀ ਰਾਸਿ, ਜ਼ਿੰਦਗੀ ਦੇ ਸਫ਼ਰ ਵਾਸਤੇ ਖ਼ਰਚੀ।
ਚੰਗੀ ਗੱਲ ਹੁੰਦੀ ਜੇ ਸਿੱਖ ਆਪਣੀ ਅਕਲ ਦਾ ਇਸਤੇਮਾਲ ਇੱਥੇ ਤੱਕ ਹੀ ਸੀਮਤ ਰੱਖਦਾ ਪਰ ਇਹ ਹੋਇਆ ਨਹੀਂ ਤੇ ਗੁਰੂ ਗ੍ਰੰਥ ਸਾਹਿਬ ਦੇ ਪੰਜਵੇਂ ਗੁਰੂ ਨਾਨਕ ਗੁਰੂ ਅਰਜਨ ਸਾਹਿਬ ਦੁਆਰਾ ਅੰਕਿਤ ਕੀਤੇ ਨੋਂ ਸ਼ਬਦਾਂ ਤੋਂ ਬਾਅਦ ਹੋਰ ਬਹੁਤ ਕੁੱਝ ਰਹਿਰਾਸ ਦੇ ਨਾਲ ਜੋੜਿਆ ਗਿਆ ਜਿਸ ਦਾ ਸਦਕਾ ਬਹੁਤ ਸਾਰੀਆਂ ਪ੍ਰੇਸ਼ਾਨੀਆਂ ਪੈਦਾ ਹੋਈਆਂ ਤੇ ਹਾਲਾਂ ਵੀ ਕਾਇਮ ਹਨ। ਨਤੀਜਾ ਇਹ ਹੈ ਕਿ ਬਹੁਤ ਸਾਰੀਆਂ ਰਹਿਰਾਸਾਂ ਬਣ ਗਈਆਂ ਹਨ, ਜਿਨ੍ਹਾਂ ਉੱਪਰ ਆਪਸ ਵਿਚ ਸਹਿਮਤੀ ਨਹੀਂ ਹੈ। ਇਨ੍ਹਾਂ ਸਾਰੀਆਂ ਪ੍ਰੇਸ਼ਾਨੀਆਂ ਦਾ ਕਾਰਣ ਗੁਰੂ ਸਾਹਿਬ ਦੀ ਸਿੱਖਿਆ ਨਾਂਹ ਮੰਨਣਾ ਹੈ। ਗੁਰੂ ਸਾਹਿਬ ਫੁਰਮਾਉਂਦੇ ਹਨ:-
ਜਬ ਇਨਿ ਅਪੁਨੀ ਅਪਨੀ ਧਾਰੀ ॥ ਤਬ ਇਸ ਕਉ ਹੈ ਮੁਸਕਲੁ ਭਾਰੀ ॥ ਜਬ ਇਨਿ ਕਰਣੈਹਾਰੁ ਪਛਾਤਾ ॥ ਤਬ ਇਸ ਨੋ ਨਾਹੀ ਕਿਛੁ ਤਾਤਾ ॥੩॥ (ਪੰਨਾ 235)
ਅਰਥ: ਜਦ ਤਕ ਇਸ ਮਨੁੱਖ ਨੇ (ਮਨ ਵਿਚ) ਆਪਣੀ ਹੀ ਗ਼ਰਜ਼ ਟਿਕਾਈ ਰੱਖੀ, ਤਦ ਤਕ ਇਸ ਨੂੰ ਬੜੀ ਔਖਿਆਈ ਬਣੀ ਰਹਿੰਦੀ ਹੈ, ਪਰ ਜਦੋਂ ਇਸ ਨੇ (ਹਰ ਥਾਂ) ਸਿਰਜਣਹਾਰ ਨੂੰ ਹੀ (ਵੱਸਦਾ) ਪਛਾਣ ਲਿਆ, ਤਦੋਂ ਇਸ ਨੂੰ (ਕਿਸੇ ਨਾਲ) ਕੋਈ ਸਾੜਾ ਨਹੀਂ ਰਹਿ ਜਾਂਦਾ।3।
ਇਸ ਲਈ ਦਾਸ ਦੀ ਸਮਝ ਅਨੁਸਾਰ, ਇਸ ਸਮੱਸਿਆ ਦਾ ਇੱਕੋ ਹਲ਼ ਹੈ ਕਿ ਪੰਜਵੇਂ ਗੁਰੂ ਨਾਨਕ ਗੁਰੂ ਅਰਜਨ ਸਾਹਿਬ ਦੁਆਰਾ ਅੰਕਿਤ ਨੋਂ ਸ਼ਬਦਾਂ ਨੂੰ ਹੀ ਰਹਿਰਾਸ ਮੰਨ ਲਿਆ ਜਾਵੇ।
ਆਸ ਹੈ ਕਿ ਤੁਹਾਨੂੰ ਆਪਣੇ ਪ੍ਰਸ਼ਨ ਦਾ ਉੱਤਰ ਮਿਲ ਗਿਆ ਹੋਵੇਗਾ। ਜੇ ਤੁਹਾਡਾ ਅੱਗੇ ਕੋਈ ਪ੍ਰਸ਼ਨ ਹੋਵੇ ਤਾਂ ਤੁਹਾਡਾ ਸਵਾਗਤ ਹੈ। ਜੇਕਰ ਕੋਈ ਕੰਮੀ ਹੋਵੇ ਤਾਂ ਦੱਸਣ ਦੀ ਕ੍ਰਿਪਾਲਤਾ ਕਰਨੀ ਜੀ ਤਾਂ ਜੋ ਅੱਗੇ ਸੁਧਾਰ ਹੋ ਸਕੇ।
ਆਦਰ ਸਹਿਤ,
ਆਪ ਦਾ ਵੀਰ
ਨੋਟ: ਜਪੁ ਬਾਣੀ ਤੋਂ ਬਾਅਦ ਪੰਜਵੇਂ ਗੁਰੂ ਨਾਨਕ, ਗੁਰੂ ਅਰਜਨ ਸਾਹਿਬ ਦੁਆਰਾ ਅੰਕਿਤ ਕੀਤੇ ਗਏ ਨੌਂ ਸ਼ਬਦ:
1. ਸੋ ਦਰੁ ਰਾਗੁ ਆਸਾ ਮਹਲਾ ੧
2. ਆਸਾ ਮਹਲਾ ੧
3. ਆਸਾ ਮਹਲਾ ੧
4. ਰਾਗੁ ਗੂਜਰੀ ਮਹਲਾ ੪
5. ਰਾਗੁ ਗੂਜਰੀ ਮਹਲਾ ੫
6.ਰਾਗੁ ਆਸਾ ਮਹਲਾ ੪ ਸੋ ਪੁਰਖੁ
7.ਆਸਾ ਮਹਲਾ ੪
8. ਆਸਾ ਮਹਲਾ ੧
9. ਆਸਾ ਮਹਲਾ ੫
ਚਾਰ ਸ਼ਬਦ – ਗੁਰੂ ਨਾਨਕ ਸਾਹਿਬ ਦੇ।
ਤਿੰਨ ਸ਼ਬਦ – ਚੌਥੇ ਗੁਰੂ ਨਾਨਕ, ਗੁਰੂ ਰਾਮਦਾਸ ਸਾਹਿਬ ਦੇ।
ਦੋ ਸ਼ਬਦ – ਪੰਜਵੇਂ ਗੁਰੂ ਨਾਨਕ, ਗੁਰੂ ਅਰਜਨ ਸਾਹਿਬ ਦੇ।
ਇਨ੍ਹਾਂ ਸ਼ਬਦਾਂ ਦੇ ਹੀ ਨਹੀਂ, ਪੂਰੇ ਗੁਰੂ ਗ੍ਰੰਥ ਸਾਹਿਬ ਵਿਚ ਸ਼ਾਮਿਲ ਸ਼ਬਦਾਂ ਦੇ ਅਰਥ ਦੇਖਣ ਲਈ ਗੂਗਲ ਪਲੇਅ ਤੋਂ ਪ੍ਰੋਫੈਸਰ ਸਾਹਿਬ ਸਿੰਘ ਜੀ ਰਚਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਦਰਪਣ ਡਾਉਨਲੋਡ ਕਰੋ ਜੀ।
ਲਿੰਕ:https://play.google.com/store/apps/details?id=iin.gargie
ਸਤਿਕਾਰ ਯੋਗ ਵੀਰ ਜੀ/ਭੈਣ ਜੀ,
ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ।।
ਤੁਹਾਡੇ ਰਹਿਰਾਸ ਸਾਹਿਬ ਦੇ ਪਾਠ ਦੇ ਸਮੇਂ ਬਾਰੇ ਦਾਸ ਦੀ ਸਨਿਮਰਤਾ ਸਹਿਤ ਬੇਨਤੀ ਹੈ ਕਿ ਹੇਠ ਲਿੱਖੀ ਤੁੱਕ ਦਾ ਮੂਲ ਪਾਠ ਤੇ ਅਰਥ ਪੜ੍ਹਨਾ ਤੇ ਵਿਚਾਰਨਾ ਜੀ। ਤੁਹਾਨੂੰ ਆਪਣੇ ਪ੍ਰਸ਼ਨ ਦਾ ਉੱਤਰ ਮਿਲ ਜਾਵੇਗਾ।
ਗੱਲ ਕਿਸੇ ਖਾਸ ਸਮੇਂ ਦੀ ਨਹੀਂ ਹੈ, ਗੱਲ ਤਾਂ ਆਪਣੇ ਜੀਵਨ ਨੂੰ ਬਦਲਣ, ਵਿਕਾਰਾਂ ਤੋਂ ਛੁਟਕਾਰਾ ਪਾਉਣ, ਸਚਿਆਰ/ਗੁਣਵਾਨ (ਗੁਰਮੁਖ) ਬਣਨ, ਅਕਾਲਪੁਰਖ ਤੇ ਸ਼ਬਦ ਗੁਰੂ, ਜੋ ਇੱਕ ਦੂਜੇ ਦਾ ਆਤਮਿਕ ਰੂਪ ਹਨ, ਨਾਲ ਜੁੜ ਕੇ ਆਤਮਿਕ ਅਡੋਲਤਾ ਤੇ ਆਤਮਿਕ ਆਨੰਦ ਦੀ ਅਵਸਥਾ ਵਿਚ ਪਹੁੰਚਣ ਦੀ ਹੈ। ਆਖ਼ਰੀ ਮੰਜ਼ਿਲ ਇਸੇ ਜੀਵਨ ਵਿਚ ਆਤਮਿਕ ਤੌਰ ਤੇ ਜੀਵਨ ਮੁਕਤ ਹੋਣ ਦੀ ਹੈ।
ਆਸ ਹੈ ਤੁਹਾਨੂੰ ਆਪਣੇ ਪ੍ਰਸ਼ਨ ਦਾ ਉੱਤਰ ਮਿਲ ਗਿਆ ਹੋਵੇਗਾ। ਜੇ ਕੋਈ ਕੰਮੀ ਹੋਵੇ ਤਾਂ ਦੱਸਣ ਦੀ ਕ੍ਰਿਪਾਲਤਾ ਕਰਨੀ ਜੀ ਤਾਂ ਜੋ ਅੱਗੇ ਸੁਧਾਰ ਹੋ ਸਕੇ। ਜੇ ਤੁਹਾਡਾ ਅੱਗੇ ਕੋਈ ਸਵਾਲ ਹੋਵੇ ਤਾਂ ਤੁਹਾਡਾ ਸਵਾਗਤ ਹੈ।
ਆਦਰ ਸਹਿਤ,
ਆਪ ਦਾ ਵੀਰ
———————
ਸਿਰੀਰਾਗੁ ਮਹਲਾ ੩ ॥ ਜੇ ਵੇਲਾ ਵਖਤੁ ਵੀਚਾਰੀਐ ਤਾ ਕਿਤੁ ਵੇਲਾ ਭਗਤਿ ਹੋਇ ॥ ਅਨਦਿਨੁ ਨਾਮੇ ਰਤਿਆ ਸਚੇ ਸਚੀ ਸੋਇ ॥ ਇਕੁ ਤਿਲੁ ਪਿਆਰਾ ਵਿਸਰੈ ਭਗਤਿ ਕਿਨੇਹੀ ਹੋਇ ॥ ਮਨੁ ਤਨੁ ਸੀਤਲੁ ਸਾਚ ਸਿਉ ਸਾਸੁ ਨ ਬਿਰਥਾ ਕੋਇ ॥੧॥ ਮੇਰੇ ਮਨ ਹਰਿ ਕਾ ਨਾਮੁ ਧਿਆਇ ॥ ਸਾਚੀ ਭਗਤਿ ਤਾ ਥੀਐ ਜਾ ਹਰਿ ਵਸੈ ਮਨਿ ਆਇ ॥੧॥ ਰਹਾਉ ॥ (ਪੰਨਾ 35)
ਅਰਥ: ਜੇ (ਭਗਤੀ ਕਰਨ ਵਾਸਤੇ) ਕੋਈ ਖ਼ਾਸ ਵੇਲਾ ਕੋਈ ਖ਼ਾਸ ਵਕਤ ਨਿਯਤ ਕਰਨਾ ਵਿਚਾਰਦੇ ਰਹੀਏ, ਤਾਂ ਕਿਸੇ ਵੇਲੇ ਭੀ ਭਗਤੀ ਨਹੀਂ ਹੋ ਸਕਦੀ। ਹਰ ਵੇਲੇ ਹੀ ਪਰਮਾਤਮਾ ਦੇ ਨਾਮ-ਰੰਗ ਵਿਚ ਰੰਗੇ ਰਿਹਾਂ ਸਦਾ-ਥਿਰ ਪ੍ਰਭੂ ਦਾ ਰੂਪ ਹੋ ਜਾਈਦਾ ਹੈ ਤੇ ਸਦਾ-ਥਿਰ ਰਹਿਣ ਵਾਲੀ ਸੋਭਾ ਮਿਲਦੀ ਹੈ। ਉਹ ਕਾਹਦੀ ਭਗਤੀ ਹੋਈ ਜੇ ਇਕ ਖਿਨ ਭਰ ਭੀ ਪਿਆਰਾ ਪਰਮਾਤਮਾ ਵਿੱਸਰ ਜਾਏ? ਜੇ ਇਕ ਸਾਹ ਭੀ ਪਰਮਾਤਮਾ ਦੀ ਯਾਦ ਤੋਂ ਖ਼ਾਲੀ ਨਾਹ ਜਾਏ ਤਾਂ ਸਦਾ-ਥਿਰ ਪ੍ਰਭੂ ਦੇ ਨਾਲ ਜੁੜਿਆਂ ਮਨ ਸ਼ਾਂਤ ਹੋ ਜਾਂਦਾ ਹੈ, ਸਰੀਰ (ਭੀ) ਸ਼ਾਂਤ ਹੋ ਜਾਂਦਾ ਹੈ।1।
ਹੇ ਮੇਰੇ ਮਨ! ਪਰਮਾਤਮਾ ਦਾ ਨਾਮ ਸਿਮਰ। ਸਦਾ-ਥਿਰ ਰਹਿਣ ਵਾਲੀ ਪ੍ਰਭੂ-ਭਗਤੀ ਤਦੋਂ ਹੀ ਹੋ ਸਕਦੀ ਹੈ ਜਦੋਂ (ਸਿਮਰਨ ਦੀ ਬਰਕਤਿ ਨਾਲ) ਪਰਮਾਤਮਾ ਮਨੁੱਖ ਦੇ ਮਨ ਵਿਚ ਆ ਵੱਸੇ।1। ਰਹਾਉ।