Waheguru ji ka khalsa Waheguru ji ki Fateh jio!
Ki ik sikh nu koi nawa kamm kardeyan holian de dinan nu vicharna chahida hai ya ardas kr ke kamm kr lena chahida hai jiven kisi nawe ghar wich shift hona
question
Share
You must login to ask a question.
Please briefly explain why you feel this question should be reported.
Please briefly explain why you feel this answer should be reported.
Please briefly explain why you feel this user should be reported.
Waheguru ji ka khalsa Waheguru ji ki Fateh jio!
Ki ik sikh nu koi nawa kamm kardeyan holian de dinan nu vicharna chahida hai ya ardas kr ke kamm kr lena chahida hai jiven kisi nawe ghar wich shift hona
ਸਤਿਕਾਰ ਯੋਗ ਵੀਰ ਜੀ/ਭੈਣ ਜੀ,
ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ।।
ਤੁਹਾਡੇ ਪ੍ਰਸ਼ਨ ਦੇ ਉੱਤਰ ਵਿਚ ਦਾਸ ਕਹਿਣਾ ਚਾਹੁੰਦਾ ਹਾਂ ਕਿ ਚੰਗੇ ਦਿਨਾਂ/ਮਾੜੇ ਦਿਨਾਂ ਬਾਰੇ ਵਹਿਮ/ਭਰਮ ਬ੍ਰਾਹਮਣਾਂ ਦੁਆਰਾ ਫੈਲਾਏ ਗਏ ਹਨ ਤੇ ਜੋਤਿਸ਼ ਤੇ ਆਧਾਰਿਤ ਦੱਸੇ ਜਾਂਦੇ ਹਨ ਜਦੋਂ ਕਿ ਸਿੱਖੀ ਦਾ ਜੋਤਿਸ਼ ਨਾਲ ਕੁੱਝ ਵੀ ਲੈਣਾ ਦੇਣਾ ਨਹੀਂ ਹੈ।
ਜਪੁ ਬਾਣੀ ਦੀ 21ਵੀਂ ਪਉੜੀ ਵਿਚ ਗੁਰੂ ਸਾਹਿਬ ਸਿੱਖਿਆ ਦਿੰਦੇ ਹਨ:
ਥਿਤਿ ਵਾਰੁ ਨਾ ਜੋਗੀ ਜਾਣੈ ਰੁਤਿ ਮਾਹੁ ਨਾ ਕੋਈ ॥ ਜਾ ਕਰਤਾ ਸਿਰਠੀ ਕਉ ਸਾਜੇ ਆਪੇ ਜਾਣੈ ਸੋਈ ॥
ਅਰਥਾਤ (ਜਦੋਂ ਜਗਤ ਬਣਿਆ ਸੀ ਤਦੋਂ) ਕਿਹੜੀ ਥਿੱਤ ਸੀ, (ਕਿਹੜਾ) ਵਾਰ ਸੀ, ਇਹ ਗੱਲ ਕੋਈ ਜੋਗੀ ਭੀ ਨਹੀਂ ਜਾਣਦਾ। ਕੋਈ ਮਨੁੱਖ ਨਹੀਂ (ਦੱਸ ਨਹੀਂ ਸਕਦਾ) ਕਿ ਤਦੋਂ ਕਿਹੜੀ ਰੁੱਤ ਸੀ ਅਤੇ ਕਿਹੜਾ ਮਹੀਨਾ ਸੀ। ਜੋ ਸਿਰਜਣਹਾਰ ਇਸ ਜਗਤ ਨੂੰ ਪੈਦਾ ਕਰਦਾ ਹੈ, ਉਹ ਆਪ ਹੀ ਜਾਣਦਾ ਹੈ (ਕਿ ਜਗਤ ਕਦੋਂ ਰਚਿਆ)।
ਇਸ ਲਈ ਸਿੱਖ ਨੇ ਚੰਗੇ ਤੇ ਮਾੜੇ ਦਿਨਾਂ ਦੇ ਬ੍ਰਾਹਮਣਾਂ ਦੁਆਰਾ ਪਾਏ ਗਏ ਵਹਿਮਾਂ/ਭਰਮਾਂ ਦੀ ਪਰਵਾਹ ਕੀਤੇ ਬਿਨਾਂ ਆਪਣੇ ਕੰਮ ਕਰਦੇ ਚੱਲੇ ਜਾਣਾ ਹੈ ਤੇ ਯਾਦ ਰੱਖਣਾ ਹੈ ਕਿ ਸਾਰਾ ਕੁੱਝ ਅਕਾਲਪੁਰਖ ਦੇ ਹੁਕਮ ਵਿਚ ਹੁੰਦਾ ਆਇਆ ਹੈ ਤੇ ਹੁੰਦਾ ਰਹੇਗਾ ਤੇ ਇਸ ਬਾਰੇ ਕੋਈ ਵੀ ਭਵਿੱਖਬਾਣੀ ਨਹੀਂ ਕਰ ਸਕਦਾ। ਜੋਤਿਸ਼ ਤੇ ਵਹਿਮਾਂ/ਭਰਮਾਂ ਦੀ ਸਿੱਖੀ ਵਿਚ ਕੋਈ ਜਗ੍ਹਾ ਨਹੀਂ ਹੈ ਜੀ।
ਕੋਈ ਵੀ ਨਵਾਂ ਕੰਮ ਸ਼ੁਰੂ ਕਰਨ ਵੇਲੇ ਜਾਂ ਨਵੇਂ ਘਰ ਆਦਿ ਵਿਚ ਜਾਣ ਵੇਲੇ ਚੰਗੇ/ਮਾੜੇ ਦਿਨਾਂ ਦੀ ਵਿਚਾਰ ਕੀਤੇ ਬਿਨਾਂ ਅਰਦਾਸ ਕਰ ਕੇ ਅੱਗੇ ਵਧ ਜਾਣਾ ਹੀ ਸਿੱਖੀਂ ਹੈ ਜੀ।
ਆਸ ਹੈ ਕਿ ਤੁਹਾਨੂੰ ਆਪਣੇ ਪ੍ਰਸ਼ਨ ਦਾ ਉੱਤਰ ਮਿਲ ਗਿਆ ਹੋਵੇਗਾ। ਜੇ ਤੁਹਾਡਾ ਅੱਗੇ ਕੋਈ ਪ੍ਰਸ਼ਨ ਹਨ ਤਾਂ ਤੁਹਾਡਾ ਸਵਾਗਤ ਹੈ। ਜੇਕਰ ਕੋਈ ਕੰਮੀ ਹੋਵੇ ਤਾਂ ਦੱਸਣ ਦੀ ਕ੍ਰਿਪਾਲਤਾ ਕਰਨੀ ਜੀ ਤਾਂ ਜੋ ਅੱਗੇ ਸੁਧਾਰ ਹੋ ਸਕੇ।
ਆਦਰ ਨਾਲ,
ਆਪ ਦਾ ਵੀਰ
Thankyou so much veerji🙏