please ess picture which line explain kardo ji.
Share
You must login to ask a question.
Please briefly explain why you feel this question should be reported.
Please briefly explain why you feel this answer should be reported.
Please briefly explain why you feel this user should be reported.
ਬੰਦਨਾ = ਨਮਸਕਾਰ। ਗੁਣ ਗੋਪਾਲ ਰਾਇ = ਪ੍ਰਭੂ ਪਾਤਿਸ਼ਾਹ ਦੇ ਗੁਣ।ਰਹਾਉ।
ਹੇ ਭਾਈ! ਪਰਮਾਤਮਾ ਨੂੰ ਸਦਾ ਨਮਸਕਾਰ ਕਰਿਆ ਕਰੋ, ਪ੍ਰਭੂ ਪਾਤਿਸ਼ਾਹ ਦੇ ਗੁਣ ਗਾਂਦੇ ਰਹੋ। ਰਹਾਉ।
ਬੰਦਨਾ ਭਾਵ – ਨਮਸਕਾਰ
ਗੁਣ – ਗੁਣ, ਰੱਬੀ ਗੁਣ, ਰੱਬੀ ਬਾਣੀ
ਹਰਿ, ਗੋਪਾਲ ਰਾਇ – ਇਹ ਨਾਮ ਅਕਾਲ-ਪੁਰਖ ਲਈ ਆਏ ਹਨ ।
ਗੁਰੂ ਸਾਹਿਬ ਫਰਮਾਂਦੇ ਹਨ ਕਿ ਐ ਭਾਈ, ਐ ਮਨਾ ਉਸ ਅਕਾਲਪੁਰਖ ਨੂੰ ਨਮਸਕਾਰ ਕਰਿਆ ਕਰ, ਉਸ ਗੋਪਾਲ ਰਾਇ ਭਾਵ ਅਕਾਲ ਪੁਰਖ ਦੇ ਗੁਣ ਗਾਂਦਾ ਰਿਹਾ ਕਰ, ਗੁਰੂ ਸਾਹਿਬ ਇਸ ਅੰਦਰ ਸਮਝਾਂਦੇ ਹਨ ਕਿ ਨਮਸਕਾਰ ਇੱਕ ਦੀ ਕਰ, ਗੁਣ ਵੀ ਉਸੇ ਦੀ ਗਾ, ਤਾਂ ਜੋ ਤੇਰੀ ਜਿੰਦਗੀ ਵਿੱਚ ਇਹ ਗੁਣ ਆ ਸਕਣ, ਤੇਰੀ ਜਿੰਦਗੀ ਵੀ ਸੋਹਣੀ ਹੋ ਸਕੇ ।
ਧੰਨਵਾਦ