What benefits can be obtained from performing Ardaas?
What benefits can be obtained from performing Ardaas?
Share
You must login to ask a question.
Please briefly explain why you feel this question should be reported.
Please briefly explain why you feel this answer should be reported.
Please briefly explain why you feel this user should be reported.
ਸਤਿਕਾਰ ਯੋਗ ਵੀਰ ਜੀ/ਭੈਣ ਜੀ, ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ।।
ਤੁਸੀਂ ਇੱਕ ਸਵਾਲ ਪੁੱਛਿਆ ਹੈ ਕਿ ‘What benefits can be obtained from performing Ardas? ਅਰਥਾਤ ਅਰਦਾਸ ਤੋਂ ਕੀ ਲਾਭ ਲਿਆ ਜਾ ਸਕਦਾ ਹੈ?
ਲਾਭ ਲੈਣ ਦੀ ਮੰਜ਼ਿਲ ਤੇ ਪਹੁੰਚਣ ਤੋਂ ਪਹਿਲਾਂ ਇਹ ਸਮਝਣਾ ਪਵੇਗਾ ਕਿ ਮਨੁੱਖ/ਸਿੱਖ ਨੂੰ ਕੀ ਸ਼ਰਤਾਂ ਪੂਰੀਆਂ ਕਰਨੀਆਂ ਪੈਣਗੀਆਂ ਤਾਂ ਜੋ ਅਰਦਾਸ ਸਫ਼ਲ ਹੋ ਜਾਵੇ।
ਅਰਦਾਸ, ਫ਼ਾਰਸੀ ਦੇ ਲਫ਼ਜ਼ ਅਰਜ਼ਦਾਸ਼ਤ, ਅਰਜ਼ + ਦਾਸ਼ਤ ਤੋਂ ਬਣਿਆ ਇੱਕ ਸ਼ਬਦ ਹੈ। ਅਰਜ਼ ਦਾ ਅਰਥ ਹੈ ਬੇਨਤੀ। ਦਾਸ਼ਤ ਦਾ ਅਰਥ ਹੈ ਪੇਸ਼ ਕਰਨਾ।
ਅਰਦਾਸ ਜੀਵ ਵੱਲੋਂ ਪਰਮਾਤਮਾ ਅੱਗੇ ਕੀਤੀ ਗਈ ਬੇਨਤੀ ਹੈ, ਅਰਜ਼ੋਈ ਹੈ। ਦੁੱਖ ਹੋਵੇ ਜਾਂ ਸੁੱਖ, ਖੁਸ਼ੀ ਹੋਵੇ ਜਾਂ ਗਮੀ, ਗੁਰੂ ਦਾ ਸਿੱਖ ਗੁਰੂ ਦੀ ਬਖਸ਼ਿਸ਼ ਲੈਣ ਲਈ ਅਰਦਾਸ ਕਰਦਾ ਹੈ। ਇੱਕ ਤਰ੍ਹਾਂ ਨਾਲ ਸਿੱਖ ਗੁਰੂ ਨਾਲ ਆਪਣਾ ਦੁੱਖ, ਸੁੱਖ ਸਾਂਝਾ ਕਰਦਾ ਹੈ। ਦੁੱਖ ਵਿਚ ਗੁਰੂ ਨਾਲ ਆਪਣਾ ਮਨ ਦੇ ਵਲਵਲੇ ਸਾਂਝੇ ਕਰਦਾ ਹੈ ਤੇ ਸੁੱਖ ਵਿਚ ਗੁਰੂ ਦਾ ਧੰਨਵਾਦ ਕਰਦਾ ਹੈ।
ਤੀਜੇ ਗੁਰੂ ਸਰੀਰ ਗੁਰੂ ਅਮਰਦਾਸ ਸਾਹਿਬ ਜੀ ਗੁਰੂ ਗ੍ਰੰਥ ਸਾਹਿਬ ਵਿਚ ਉਪਦੇਸ਼ ਦਿੰਦੇ ਹਨ ‘ਜੀਅ ਕੀ ਬਿਰਥਾ ਹੋਇ ਸੁੁ ਗੁਰ ਪਹਿ ਅਰਦਾਸਿ ਕਰ।। ਛੋਡਿ ਸਿਆਣਪ ਸਗਲ ਮਨੁ ਤਨੁ ਅਰਪਿ ਧਰਿ॥ ਅਰਥਾਤ ਹੇ ਭਾਈ! ਦਿਲ ਦਾ ਜੋ ਦੁੱਖ ਹੋਵੇ ਉਹ ਆਪਣੇ ਸਤਿਗੁਰੂ ਅਗੇ ਬੇਨਤੀ ਕਰ, ਆਪਣੀ ਸਾਰੀ ਚਤੁਰਾਈ ਛੱਡ ਦੇਹ ਤੇ ਮਨ ਤਨ ਗੁਰੂ ਦੇ ਹਵਾਲੇ ਕਰ ਦੇਹ।
ਸਰਦਾਰ ਰਘਬੀਰ ਸਿੰਘ ਬੀਰ ਨੇ ਆਪਣੀ ਪੁਸਤਕ ‘ਅਰਦਾਸ ਸ਼ਕਤੀ ‘ ਵਿਚ ਅਰਦਾਸ ਦੇ ਪ੍ਰਵਾਣਿਤ ਹੋਣ ਲਈ ਚਾਰ ਸ਼ਰਤਾਂ ਦੱਸੀਆਂ ਹਨ:-
੧. ਅਕਾਲਪੁਰਖ ਦੀ ਹਸਤੀ ਵਿਚ ਪੂਰਨ ਯਕੀਨ;
੨. ਆਪਣੀ ਅਰਦਾਸ ਦੇ ਜਾਇਜ਼ ਜਾਂ ਦਰੁਸੱਤ ਹੋਣ ਦਾ ਪੱਕਾ ਵਿਸ਼ਵਾਸ;
੩. ਅਕਾਲਪੁਰਖ ਦੀ ਦਾਤਾਂ ਦੇਣ ਦੀ ਸਮਰੱਥਾ ਵਿਚ ਪੂਰਨ ਭਰੋਸਾ;
੪. ਅਰਦਾਸ ਦੇ ਪੂਰਿਆਂ ਹੋ ਜਾਣ ਉਤੇ ਪੂਰਾ ਯਕੀਨ।
ਉਪਰੋਕਤ ਵਿਚਾਰ ਤੋਂ ਇਹ ਹੀ ਸਮਝ ਆਉਂਦੀ ਹੈ ਕਿ ਚਤਰਾਈਆਂ, ਸਿਆਣਾਂ ਛੱਡ ਕੇ, ਮਨ ਤਨ ਗੁਰੂ ਦੇ ਹਵਾਲੇ ਕਰਕੇ ਉੱਪਰ ਲਿੱਖੀਆਂ ਸ਼ਰਤਾਂ ਨੂੰ ਪੂਰਾ ਕਰਨ ਤੇ ਹੀ ਅਰਦਾਸ ਤੋਂ ਲਾਭ ਲਿਆ ਜਾ ਸਕਦਾ ਹੈ।
ਹੁਣ ਸੋਚਣਾ ਹੈ ਕਿ ਸਿੱਖ ਨੇ ਕੀ ਲਾਭ ਲੈਣ ਲਈ ਅਰਦਾਸ ਕਰਨੀ ਹੈ?
ਗੁਰੂ ਸਾਹਿਬ ਸਿੱਖਿਆ ਦਿੰਦੇ ਹਨ:-
ਮਃ ੫ ॥ ਵਿਣੁ ਤੁਧੁ ਹੋਰੁ ਜਿ ਮੰਗਣਾ ਸਿਰਿ ਦੁਖਾ ਕੈ ਦੁਖ ॥ ਦੇਹਿ ਨਾਮੁ ਸੰਤੋਖੀਆ ਉਤਰੈ ਮਨ ਕੀ ਭੁਖ ॥ ਗੁਰਿ ਵਣੁ ਤਿਣੁ ਹਰਿਆ ਕੀਤਿਆ ਨਾਨਕ ਕਿਆ ਮਨੁਖ ॥੨॥ {ਪੰਨਾ 958}
ਅਰਥ: ਹੇ ਪ੍ਰਭੂ! ਤੇਰੇ ਨਾਮ ਤੋਂ ਬਿਨਾ (ਤੈਥੋਂ) ਕੁਝ ਹੋਰ ਮੰਗਣਾ ਭਾਰੇ ਦੁੱਖ ਸਹੇੜਨੇ ਹਨ; (ਹੇ ਪ੍ਰਭੂ!) ਮੈਨੂੰ ਆਪਣਾ ਨਾਮ ਦੇਹ ਤਾਂ ਜੁ ਮੈਨੂੰ ਸੰਤੋਖ ਆ ਜਾਏ ਤੇ ਮੇਰੇ ਮਨ ਦੀ ਤ੍ਰਿਸ਼ਨਾ ਮੁੱਕ ਜਾਏ।
ਹੇ ਨਾਨਕ! ਜਿਸ ਗੁਰੂ ਨੇ ਜੰਗਲ ਤੇ (ਜੰਗਲ ਦਾ ਸੁੱਕਾ) ਘਾਹ ਹਰਾ ਕਰ ਦਿੱਤਾ, ਮਨੁੱਖਾਂ ਨੂੰ ਹਰਾ ਕਰਨਾ ਉਸ ਦੇ ਵਾਸਤੇ ਕੇਹੜੀ ਵੱਡੀ ਗੱਲ ਹੈ?।2।
ਇਹ ਹੁਣ ਸਿੱਖ/ਮਨੁੱਖ ਨੇ ਸੋਚਣਾ ਹੈ ਕਿ ਉਸ ਨੇ ਕੀ ਲਾਭ ਲੈਣ ਲਈ ਅਰਦਾਸ ਕਰਨੀ ਹੈ। ਦੁਨਿਆਵੀ ਚੀਜ਼ਾਂ ਮੰਗ ਕੇ ਦੁੱਖ ਸਹੇੜਨੇ ਹਨ ਜਾਂ ਨਾਮ ਦੀ ਦਾਤ ਮੰਗਣੀ ਹੈ ਤਾਂ ਜੋ ਮਾਇਆ ਲਈ ਦੌੜ ਮੁੱਕ ਜਾਵੇ ਤੇ ਸੰਤੋਖ ਆ ਜਾਵੇ।
ਜੇ ਤੁਹਾਡਾ ਅੱਗੇ ਕੋਈ ਹੋਰ ਸਵਾਲ ਹੋਵੇ ਤਾਂ ਤੁਹਾਡਾ ਸਵਾਗਤ ਹੈ। ਜੇ ਕੋਈ ਕੰਮੀ ਹੋਵੇ ਤਾਂ ਦੱਸਣ ਦੀ ਕ੍ਰਿਪਾਲਤਾ ਕਰਨੀ ਜੀ ਤਾਂ ਜੋ ਅੱਗੇ ਸੁਧਾਰ ਹੋ ਸਕੇ।
ਆਦਰ ਸਹਿਤ,
ਆਪ ਦਾ ਵੀਰ