Guru Nanak Sahib at Kartarpur, during the last period of his life, gave a chain of three golden doctrines of ” Naam Japo, Kirat Karo and Vand Shako” to lead a blissful life. ( srigranth.org 1246 ) ਘਾਲਿ ਖਾਇ ਕਿਛੁ ਹਥਹੁ ਦੇਇ ॥ਨਾਨਕ ਰਾਹੁ ਪਛਾਣਹਿ ਸੇਇ ॥੧॥ 1 Naam Japo – To keep away vices and to imbibe divine qualities, always remember God, meditate on Him through Gurbani ( because there is no difference between divine rules and the teachings of Gurbani) with the ultimate goal of becoming a righteous person and union with God. 2 Kirat Karo – To fulfill the economic needs of self, family and other social needs. 3 Vand shako – To help the needy when in need. Question- Do you think that it is necessary to follow these principles for the sake of permanent peace, human community, equality, harmony and welfare of all in the world or any other way/ideology can be useful?
Guru Nanak Sahib at Kartarpur, during the last period of his life, gave a chain of three golden doctrines of ” Naam Japo, Kirat Karo and Vand Shako” to lead a blissful life. ( srigranth.org 1246 ) ਘਾਲਿ ਖਾਇ ਕਿਛੁ ਹਥਹੁ ਦੇਇ ॥ਨਾਨਕ ਰਾਹੁ ਪਛਾਣਹਿ ਸੇਇ ॥੧॥ 1 Naam Japo – To keep away vices and to imbibe divine qualities, always remember God, meditate on Him through Gurbani ( because there is no difference between divine rules and the teachings of Gurbani) with the ultimate goal of becoming a righteous person and union with God. 2 Kirat Karo – To fulfill the economic needs of self, family and other social needs. 3 Vand shako – To help the needy when in need. Question- Do you think that it is necessary to follow these principles for the sake of permanent peace, human community, equality, harmony and welfare of all in the world or any other way/ideology can be useful?
Share
ਗੁਰੂ ਨਾਨਕ ਸਾਹਿਬ ਨੇ ਕਰਤਾਰਪੁਰ ਵਿਖੇ, ਆਪਣੇ ਜੀਵਨ ਦੇ ਅੰਤਲੇ ਸਮੇਂ ਦੌਰਾਨ, ਮਨੁੱਖ ਨੂੰ ਆਨੰਦਮਈ ਜੀਵਨ ਜਿਉਣ ਲਈ ” ਨਾਮ ਜਪੋ, ਕਿਰਤ ਕਰੋ ਤੇ ਵੰਡ ਛਕੋ ” ਦੇ ਤਿੰਨ ਸੁਨਿਹਰੀ ਸਿਧਾਤਾਂ ਦੀ ਇਕ ਮਾਲਾ ਦਿੱਤੀ।
( srigranth.org 1246 )
ਘਾਲਿ ਖਾਇ ਕਿਛੁ ਹਥਹੁ ਦੇਇ ॥
ਨਾਨਕ ਰਾਹੁ ਪਛਾਣਹਿ ਸੇਇ ॥੧॥
1 ਨਾਮ ਜਪੋ – ਵਿਕਾਰਾਂ ਨੂੰ ਦੂਰ ਰੱਖਣ ਲਈ ਤੇ ਰੱਬੀ ਗੁਣ ਆਪਣੇ ਵਿੱਚ ਜਜਬ ਕਰਨ ਲਈ, ਹਮੇਸ਼ਾ ਰੱਬ ਨੂੰ ਯਾਦ ਰੱਖਣਾ, ਉਸਦਾ ਸਿਮਰਨ ਕਰਨਾ ਕਿਉਂਕਿ ਰੱਬੀ ਨਿਯਮਾਂ ਤੇ ਗੁਰਬਾਣੀ ਦੀ ਸਿੱਖਿਆ ਵਿੱਚ ਕੋਈ ਫਰਕ ਨਹੀਂ ਹੈ।
2 ਕਿਰਤ ਕਰੋ – ਆਪਣੇ-ਆਪ ਦੀਆਂ, ਪਰਿਵਾਰ ਤੇ ਹੋਰ ਸਮਾਜਿਕ ਬੁਨਿਆਦੀ ਲੋੜਾਂ ਦੀ ਪੂਰਤੀ ਲਈ ਕਿਰਤ ਕਰਨੀ ਹੈ।
3 ਵੰਡ ਛਕੋ – ਲੋੜ ਪੈਣ ਤੇ ਜਰੂਰਤਮੰਦਾਂ ਦੀ ਮੱਦਦ ਕਰਨੀ ਹੈ।
ਸਵਾਲ- ਕੀ ਤੁਸੀਂ ਸਮਝਦੇ ਹੋ ਕਿ ਸੰਸਾਰ ਵਿੱਚ ਸਥਾਈ ਸ਼ਾਂਤੀ, ਮਨੁੱਖੀ ਭਾਈਚਾਰੇ, ਬਰਾਬਰਤਾ, ਸਦਭਾਵਨਾ ਤੇ ਸਰਬਤ ਦਾ ਭਲੇ ਲਈ ਇਹਨਾਂ ਅਸੂਲਾਂ ਤੇ ਚੱਲਣਾ ਜਰੂਰੀ ਹੈ ਜਾਂ ਕੋਈ ਹੋਰ ਰਸਤਾ/ਵਿਚਾਰਧਾਰਾ ਕੰਮ ਆ ਸਕਦੀ ਹੈ?
ਸਤਿਕਾਰ ਯੋਗ ਵੀਰ ਕਰਨੈਲ ਸਿੰਘ ਜੀ,
ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ।।
ਤੁਹਾਡੇ ਸਵਾਲ ਦੇ ਜਵਾਬ ਵਿਚ ਦਾਸ ਕਹਿਣਾ ਚਾਹੁੰਦਾ ਹੈ ਕਿ ‘ਕਿਰਤ ਕਰੋ, ਨਾਮ ਜਪੋ ਤੇ ਵੰਡ ਛੱਕੋ’ ਦੇ ਸੁਨਹਿਰੀ ਸਿਧਾਂਤ, ਜੋ ਕਿ ਪਹਿਲੇ ਗੁਰੂ ਸਰੀਰ, ਗੁਰੂ ਨਾਨਕ ਸਾਹਿਬ ਦੀ ਬਖ਼ਸ਼ਿਸ਼ ਹਨ, ਵਿਚ ਸਿੱਖੀ ਦੀ ਸਾਰੀ ਵਿਚਾਰਧਾਰਾ ਤੇ ਦਰਸ਼ਨ ਅਰਥਾਤ ਫਿਲਾਸਫੀ ਛਿੱਪੀ ਹੋਈ ਹੈ।
ਅੱਜ ਜੇ ਸਾਰਾ ਸੰਸਾਰ ਹਰ ਤਰ੍ਹਾਂ ਦੀਆਂ ਪ੍ਰੇਸ਼ਾਨੀਆਂ ਵਿਚ ਫੱਸਿਆ ਹੋਇਆ ਹੈ, ਉਸ ਦਾ ਮੁੱਖ ਕਾਰਨ ਇਨ੍ਹਾਂ ਸਿਧਾਂਤਾਂ ਤੇ ਨਾਂਹ ਚੱਲਣਾ ਹੈ। ਹਰ ਮਨੁੱਖ ਲੋਭ ਵਸ ਹੋ ਕਿ ਦੂਜੇ ਮਨੁੱਖ ਦਾ ਹੱਕ ਮਾਰਨਾ ਚਾਹੁੰਦਾ ਹੈ ਤੇ ਹੋਰ ਹੋਰ ਇੱਕਠਾ ਕਰਨਾ ਚਾਹੁੰਦਾ ਹੈ, ਜਦੋਂ ਕਿ ਗੁਰੂ ਸਾਹਿਬ ਦੀ ਸਿੱਖਿਆ ਹੈ:-
ਮਃ ੧ ॥ ਹਕੁ ਪਰਾਇਆ ਨਾਨਕਾ ਉਸੁ ਸੂਅਰ ਉਸੁ ਗਾਇ ॥ ਗੁਰੁ ਪੀਰੁ ਹਾਮਾ ਤਾ ਭਰੇ ਜਾ ਮੁਰਦਾਰੁ ਨ ਖਾਇ ॥ ਗਲੀ ਭਿਸਤਿ ਨ ਜਾਈਐ ਛੁਟੈ ਸਚੁ ਕਮਾਇ ॥ ਮਾਰਣ ਪਾਹਿ ਹਰਾਮ ਮਹਿ ਹੋਇ ਹਲਾਲੁ ਨ ਜਾਇ ॥ ਨਾਨਕ ਗਲੀ ਕੂੜੀਈ ਕੂੜੋ ਪਲੈ ਪਾਇ ॥੨॥ {ਪੰਨਾ 141}
ਅਰਥ: ਹੇ ਨਾਨਕ! ਪਰਾਇਆ ਹੱਕ ਮੁਸਲਮਾਨ ਲਈ ਸੂਰ ਹੈ ਤੇ ਹਿੰਦੂ ਲਈ ਗਾਂ ਹੈ। ਗੁਰੂ ਪੈਗ਼ੰਬਰ ਤਾਂ ਹੀ ਸਿਫ਼ਾਰਿਸ਼ ਕਰਦਾ ਹੈ ਜੇ ਮਨੁੱਖ ਪਰਾਇਆ ਹੱਕ ਨਾਹ ਵਰਤੇ। ਨਿਰੀਆਂ ਗੱਲਾਂ ਕਰਨ ਨਾਲ ਬਹਿਸ਼ਤ ਵਿਚ ਨਹੀਂ ਅੱਪੜ ਸਕੀਦਾ। ਸੱਚ ਨੂੰ (ਭਾਵ, ਜਿਸ ਨੂੰ ਸੱਚਾ ਰਸਤਾ ਆਖਦੇ ਹਉ, ਉਸ ਨੂੰ) ਅਮਲੀ ਜੀਵਨ ਵਿਚ ਵਰਤਿਆਂ ਹੀ ਨਜਾਤ ਮਿਲਦੀ ਹੈ। (ਬਹਿਸ ਆਦਿਕ ਗੱਲਾਂ ਦੇ) ਮਸਾਲੇ ਹਰਾਮ ਮਾਲ ਵਿਚ ਪਾਇਆਂ ਉਹ ਹੱਕ ਦਾ ਮਾਲ ਨਹੀਂ ਬਣ ਜਾਂਦਾ। ਹੇ ਨਾਨਕ! ਕੂੜੀਆਂ ਗੱਲਾਂ ਕੀਤਿਆਂ ਕੂੜ ਹੀ ਮਿਲਦਾ ਹੈ।2।
ਲੋਭ ਦੇ ਬਾਰੇ ਗੁਰੂ ਗ੍ਰੰਥ ਸਾਹਿਬ ਵਿਚ ਬਹੁਤ ਸਾਰੇ ਸ਼ਬਦ ਹਨ ਪਰ ਦਾਸ ਤੁਹਾਡਾ ਧਿਆਨ, ਪੰਜਵੇਂ ਗੁਰੂ ਸਰੀਰ, ਗੁਰੂ ਅਰਜਨ ਸਾਹਿਬ ਦੇ ਸਲੋਕ ਸਹਸਕ੍ਰਿਤੀ ਵਿਚ ਇੱਕ ਤੁੱਕ ਤੇ ਦਿਵਾਉਣਾ ਚਾਹੁੰਦਾ ਹੈ, ਜੋ ਕਿ ਗੁਰੂ ਗ੍ਰੰਥ ਸਾਹਿਬ ਦੇ ਪੰਨਾ 1358 ਤੇ ਸੁਸ਼ੋਭਿਤ ਹੈ। ਤੁੱਕ ਦਾ ਮੂਲ ਪਾਠ ਤੇ ਅਰਥ ਹੇਠਾਂ ਦਿੱਤੇ ਹਨ:-
ਹੇ ਲੋਭਾ ਲੰਪਟ ਸੰਗ ਸਿਰਮੋਰਹ ਅਨਿਕ ਲਹਰੀ ਕਲੋਲਤੇ ॥ ਧਾਵੰਤ ਜੀਆ ਬਹੁ ਪ੍ਰਕਾਰੰ ਅਨਿਕ ਭਾਂਤਿ ਬਹੁ ਡੋਲਤੇ ॥ ਨਚ ਮਿਤ੍ਰੰ ਨਚ ਇਸਟੰ ਨਚ ਬਾਧਵ ਨਚ ਮਾਤ ਪਿਤਾ ਤਵ ਲਜਯਾ ॥ ਅਕਰਣੰ ਕਰੋਤਿ ਅਖਾਦ੍ਯ੍ਯਿ ਖਾਦ੍ਯ੍ਯੰ ਅਸਾਜ੍ਯ੍ਯੰ ਸਾਜਿ ਸਮਜਯਾ ॥ ਤ੍ਰਾਹਿ ਤ੍ਰਾਹਿ ਸਰਣਿ ਸੁਆਮੀ ਬਿਗ੍ਯ੍ਯਾਪ੍ਤਿ ਨਾਨਕ ਹਰਿ ਨਰਹਰਹ ॥੪੮॥ {ਪੰਨਾ 1358}
ਅਰਥ: ਹੇ ਲੋਭ! ਮੁਖੀ ਬੰਦੇ (ਭੀ) ਤੇਰੀ ਸੰਗਤਿ ਵਿਚ (ਰਹਿ ਕੇ ਵਿਕਾਰਾਂ ਵਿਚ) ਡੁੱਬ ਜਾਂਦੇ ਹਨ, ਤੇਰੀਆਂ ਲਹਿਰਾਂ ਵਿਚ (ਫਸ ਕੇ) ਅਨੇਕਾਂ ਕਲੋਲ ਕਰਦੇ ਹਨ।
ਤੇਰੇ ਵੱਸ ਵਿਚ ਆਏ ਹੋਏ ਜੀਵ ਕਈ ਤਰ੍ਹਾਂ ਭਟਕਦੇ ਫਿਰਦੇ ਹਨ, ਅਨੇਕਾਂ ਤਰੀਕਿਆਂ ਨਾਲ ਡੋਲਦੇ ਹਨ।
ਤੇਰੇ ਅਸਰ ਹੇਠ ਰਹਿਣ ਕਰਕੇ ਉਹਨਾਂ ਨੂੰ ਨਾਹ ਕਿਸੇ ਮਿਤ੍ਰ ਦੀ, ਨਾਹ ਗੁਰੂ-ਪੀਰ ਦੀ, ਨਾਹ ਸਨਬੰਧੀਆਂ ਦੀ, ਅਤੇ ਨਾ ਹੀ ਮਾਂ ਪਿਉ ਦੀ ਕੋਈ ਸ਼ਰਮ ਰਹਿੰਦੀ ਹੈ।
ਤੇਰੇ ਪ੍ਰਭਾਵ ਨਾਲ ਜੀਵ ਖੁਲ੍ਹੇ ਤੌਰ ਤੇ ਸਮਾਜ ਵਿਚ ਉਹ ਕੰਮ ਕਰਦਾ ਹੈ ਜੋ ਨਹੀਂ ਕਰਨੇ ਚਾਹੀਦੇ, ਉਹ ਚੀਜ਼ਾਂ ਖਾਂਦਾ ਹੈ ਜੋ ਨਹੀਂ ਖਾਣੀਆਂ ਚਾਹੀਦੀਆਂ, ਉਹ ਗੱਲਾਂ ਸ਼ੁਰੂ ਕਰ ਦੇਂਦਾ ਹੈ ਜੋ ਨਹੀਂ ਕਰਨੀਆਂ ਚਾਹੀਦੀਆਂ।
ਹੇ ਨਾਨਕ! (ਲੋਭ ਤੋਂ ਬਚਣ ਲਈ) ਇਉਂ ਅਰਦਾਸ ਕਰ = ਹੇ ਪ੍ਰਭੂ! ਹੇ ਸੁਆਮੀ! ਮੈਂ ਤੇਰੀ ਸਰਨ ਆਇਆ ਹਾਂ, ਮੈਨੂੰ ਇਸ ਤੋਂ ਬਚਾ ਲੈ, ਬਚਾ ਲੈ। 48।
ਭਾਵ: ਲੋਭ ਦੇ ਅਸਰ ਹੇਠ ਮਨੁੱਖ ਲੋਭਸ਼ਰਮ-ਹਯਾ ਛੱਡ ਕੇ ਅਯੋਗ ਕਰਤੂਤਾਂ ਕਰਨ ਲੱਗ ਪੈਂਦਾ ਹੈ। ਪਰਮਾਤਮਾ ਦੇ ਹੀ ਦਰ ਤੇ ਅਰਦਾਸਾਂ ਕਰ ਕੇ ਇਸ ਤੋਂ ਬਚਿਆ ਜਾ ਸਕਦਾ ਹੈ।
ਗੁਰੁ ਸਾਹਿਬ ਫੁਰਮਾਉਂਦੇ ਹਨ ਕਿ ਅਸਰ ਹੇਠ ਆਉਣ ਤੇ ਸਿੱਖ/ਮਨੁੱਖ ਨੂੰ ਨਾਹ ਕਿਸੇ ਮਿਤ੍ਰ ਦੀ, ਨਾਹ ਗੁਰੂ-ਪੀਰ ਦੀ, ਨਾਹ ਸਨਬੰਧੀਆਂ ਦੀ, ਅਤੇ ਨਾ ਹੀ ਮਾਂ ਪਿਉ ਦੀ ਕੋਈ ਸ਼ਰਮ ਰਹਿੰਦੀ ਹੈ ਤੇ ਲੋਭ ਦੇ ਪ੍ਰਭਾਵ ਹੇਠ ਸਿਖ/ਮਨੁੱਖ ਉਹ ਕਰਮ ਕਰਦਾ ਹੈ ਜੋ ਉਸ ਨੂੰ ਨਹੀਂ ਕਰਨੇ ਚਾਹੀਦੇ। ਫ਼ਿਰ ਇਨ੍ਹਾਂ ਕਰਮਾਂ ਦਾ ਫਲ ਵੀ ਉਸ ਨੂੰ ਪਾਉਣਾ ਪੈਂਦਾ ਹੈ।
ਤੁਸੀਂ ਵਿਚਾਰਵਾਨ ਪੁਰਸ਼ ਹੋ। ਵਿਚਾਰ ਕਰਨਾ ਤੇ ਦਾਸ ਦੀਆਂ ਕੰਮੀਆਂ ਦੱਸਣ ਦੀ ਕ੍ਰਿਪਾਲਤਾ ਕਰਨੀ ਜੀ ਤਾਂ ਜੋ ਅੱਗੇ ਸੁਧਾਰ ਹੋ ਸਕੇ।
ਆਦਰ ਸਹਿਤ,
ਆਪ ਦਾ ਵੀਰ
ਭਾਈ ਕੁਲਵਿੰਦਰ ਸਿੰਘ ਜੀ, ਤੁਹਾਡਾ ਨਿਚੋੜ ” ਅੱਜ ਜੇ ਸਾਰਾ ਸੰਸਾਰ ਹਰ ਤਰ੍ਹਾਂ ਦੀਆਂ ਪ੍ਰੇਸ਼ਾਨੀਆਂ ਵਿਚ ਫੱਸਿਆ ਹੋਇਆ ਹੈ, ਉਸ ਦਾ ਮੁੱਖ ਕਾਰਨ ਇਨ੍ਹਾਂ ਸਿਧਾਂਤਾਂ ਤੇ ਨਾਂਹ ਚੱਲਣਾ ਹੈ। ” ਬਾਕਮਾਲ ਹੈ। ਸਾਡੇ ਜਿਆਦਾਤਰ ਪ੍ਰਚਾਰਕਾਂ ਦਾ ਸਾਰਾ ਜੋਰ, ਗੁਰੂ ਸਾਹਿਬ ਦੇ ਦਿੱਤੇ ਪਹਿਲੇ ਸਿਧਾਂਤ ” ਨਾਮ ਜਪੋ ” ਤੇ ਹੀ ਕੇਂਦਰਿਤ ਰਿਹਾ ਹੈ। ਦੂਜੇ ਸਿਧਾਂਤ ਕਿਰਤ ਕਰੋ ਅਤੇ ਵੰਡ ਛਕੋ ਦੀ ਵਿਆਖਿਆ ਬਹੁਤ ਘਟ ਕੀਤੀ ਗਈ ਹੈ। ਮੇਰੀ ਸਮਝ ਮੁਤਾਬਕ ਇਹ ਤਿੰਨਾ ਸਿਧਾਂਤਾਂ ਦੀ ਮਾਲਾ ਹੈ। ਜਿਵੇਂ ਕਿਸੇ ਚੇਨ ਦੀਆਂ ਤਿੰਨ ਘੁੰਡੀਆਂ ਹੋਣ ਤਾਂ ਉਨ੍ਹਾਂ ਵਿੱਚੋਂ ਜੇਕਰ ਇਕ ਵੀ ਘੁੰਡੀ ਕਮਜੋਰ ਹੋਵੇ ਤਾਂ ਉਹ ਸਾਰੀ ਚੇਨ ਹੀ ਕਮਜੋਰ ਹੋ ਜਾਂਦੀ ਹੈ। ਸਾਨੂੰ ਸਾਰਿਆਂ ਦੀ ਬਰਾਬਰ ਅਹਿਮੀਅਤ ਸਮਝ ਕੇ ਪਰਚਾਰ/ਪਰਸਾਰ ਕਰਨਾ ਚਾਹੀਦਾ ਹੈ।
ਤੁਹਾਡੇ ਵਿਚਾਰਾਂ ਦੀ ਤਾਂਘ ਵਿੱਚ,
ਕਰਨੈਲ ਸਿੰਘ
ਵੀਰ ਜੀ, ਸਾਡੇ ਬਹੁਤ ਸਾਰੇ ਪ੍ਰਚਾਰਕ ਲੋਭ ਵਸ ਮਾਇਆ ਇਕੱਠੀ ਕਰਨ ਦੇ ਸਿਧਾਂਤਾਂ ਤੇ ਹੀ ਚੱਲ ਰਹੇ ਹਨ। ਉਨ੍ਹਾਂ ਦਾ ਸਿੱਖੀ ਸਿਧਾਂਤਾਂ ਨਾਲ ਕੁੱਝ ਲੈਣਾ ਦੇਣਾ ਨਹੀਂ ਹੈ। ਭੁੱਲ ਚੁੱਕ ਦੀ ਖਿਮਾਂ ਕਰਨੀ ਜੀ।