Download Our Mobile App

Sign Up

or use


Have an account? Sign In Now

Sign In

or use


Forgot Password?

Don't have account, Sign Up Here

You must login to ask a question.

or use


Forgot Password?

Need An Account, Sign Up Here

Please briefly explain why you feel this question should be reported.

Please briefly explain why you feel this answer should be reported.

Please briefly explain why you feel this user should be reported.

Sikh Wisdom Logo Sikh Wisdom Logo
Sign InSign Up

Sikh Wisdom

Sikh Wisdom Navigation

  • Home
  • Questions
  • Kids Zone
  • Perspective
  • Scholars
  • Our Story
  • More
    • SGGS Ji Di Bantar
    • Principles of Sikhism
    • Poems
    • Download Our App
Search
Ask A Question

Mobile menu

Close
Ask A Question
  • Categories
  • Questions
    • New Questions
    • Trending Questions
    • Most Read Questions
  • Polls
  • Tags
  • Help
  • Home
  • Questions
  • Kids Zone
  • Perspective
  • Scholars
  • Our Story
  • More
    • SGGS Ji Di Bantar
    • Principles of Sikhism
    • Poems
    • Download Our App
Home/ Questions/Q 256476
Next
In Process

Sikh Wisdom Latest Questions

Asked: August 19, 20242024-08-19T13:40:02+00:00 2024-08-19T13:40:02+00:00In: Gurbani

How does the practice of "naam japna" (meditating on God's name) contribute to inner peace and spiritual growth?

ash kapoor
ash kapoor
How does the practice of "naam japna" (meditating on God's name) contribute to inner peace and spiritual growth?
17
  • 2
  • 2
  • 17 17 Answers
  • 0 Followers
  • 0
Share
  • Facebook

    Leave an answer
    Cancel reply

    You must login to add an answer.

    or use


    Forgot Password?

    Need An Account, Sign Up Here

    17 Answers

    • Voted
    • Oldest
    • Recent
    1. ਕੁਲਵਿੰਦਰ ਸਿੰਘ
      ਕੁਲਵਿੰਦਰ ਸਿੰਘ
      2024-08-19T15:27:04+00:00Added an answer on August 19, 2024 at 3:27 pm

      ਸਤਿਕਾਰ ਯੋਗ ਅਸ਼ ਜੀ,
      ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ।।

      ਤੁਹਾਡੇ ਪ੍ਰਸ਼ਨ ਦੇ ਉੱਤਰ ਵਿਚ ਦਾਸ ਤੀਸਰੇ ਗੁਰੂ ਸਰੀਰ ਗੁਰੂ ਅਮਰਦਾਸ ਜੀ ਦਾ ਇੱਕ ਸਲੋਕ, ਜੋ ਕਿ ਗੁਰੂ ਗ੍ਰੰਥ ਸਾਹਿਬ ਦੇ ਪੰਨਾ 515 ਤੇ ਸੁਸ਼ੋਭਿਤ ਹੈ, ਨੂੰ ਅਤੇ ਉਸ ਦੇ ਅਰਥ ਪੜ੍ਹਨ ਦੀ ਬੇਨਤੀ ਕਰਦਾ ਹੈ:-

      ਸਲੋਕੁ ਮਃ ੩ ॥ ਵਾਹੁ ਵਾਹੁ ਬਾਣੀ ਨਿਰੰਕਾਰ ਹੈ ਤਿਸੁ ਜੇਵਡੁ ਅਵਰੁ ਨ ਕੋਇ ॥ ਵਾਹੁ ਵਾਹੁ ਅਗਮ ਅਥਾਹੁ ਹੈ ਵਾਹੁ ਵਾਹੁ ਸਚਾ ਸੋਇ ॥ ਵਾਹੁ ਵਾਹੁ ਵੇਪਰਵਾਹੁ ਹੈ ਵਾਹੁ ਵਾਹੁ ਕਰੇ ਸੁ ਹੋਇ ॥ ਵਾਹੁ ਵਾਹੁ ਅੰਮ੍ਰਿਤ ਨਾਮੁ ਹੈ ਗੁਰਮੁਖਿ ਪਾਵੈ ਕੋਇ ॥ ਵਾਹੁ ਵਾਹੁ ਕਰਮੀ ਪਾਈਐ ਆਪਿ ਦਇਆ ਕਰਿ ਦੇਇ ॥ ਨਾਨਕ ਵਾਹੁ ਵਾਹੁ ਗੁਰਮੁਖਿ ਪਾਈਐ ਅਨਦਿਨੁ ਨਾਮੁ ਲਏਇ ॥੧॥ {ਪੰਨਾ 515}

      ਅਰਥ: ਜੋ ਪ੍ਰਭੂ ਆਕਾਰ-ਰਹਿਤ ਹੈ; ਜਿਸ ਦੇ ਬਰਾਬਰ ਦਾ ਹੋਰ ਕੋਈ ਨਹੀਂ ਹੈ; ਜੋ ਅਪਹੁੰਚ ਹੈ, ਜਿਸ ਦੀ ਥਾਹ ਨਹੀਂ ਪਾਈ ਜਾ ਸਕਦੀ, ਜਿਸ ਨੂੰ ਕਿਸੇ ਦੀ ਮੁਥਾਜੀ ਨਹੀਂ ਹੈ, ਜਿਸ ਦਾ ਕੀਤਾ ਹੋਇਆ ਹੀ ਸਭ ਕੁਝ ਹੋ ਰਿਹਾ ਹੈ, ਉਸ ਦੀ ਸਿਫ਼ਤਿ-ਸਾਲਾਹ ਉਸੇ ਦਾ ਰੂਪ ਹੈ। ਉਸ ਦਾ ਨਾਮ ਜੀਵਾਂ ਨੂੰ ਆਤਮਕ ਜੀਵਨ ਦੇਣ ਵਾਲਾ ਹੈ, ਪਰ ਉਸ ਦੀ ਪ੍ਰਾਪਤੀ ਕਿਸੇ ਗੁਰਮੁਖ ਨੂੰ ਹੀ ਹੁੰਦੀ ਹੈ। ਸਿਫ਼ਤਿ-ਸਾਲਾਹ ਦੀ ਦਾਤਿ ਭਾਗਾਂ ਨਾਲ ਹੀ ਮਿਲਦੀ ਹੈ, ਜਿਸ ਨੂੰ ਮੇਹਰ ਕਰ ਕੇ ਆਪ ਪ੍ਰਭੂ ਦੇਂਦਾ ਹੈ, ਹੇ ਨਾਨਕ! ਜੋ ਮਨੁੱਖ ਗੁਰੂ ਦੇ ਹੁਕਮ ਵਿਚ ਤੁਰਦਾ ਹੈ ਉਸ ਨੂੰ ਸਿਫ਼ਤਿ-ਸਾਲਾਹ ਦੀ ਦਾਤਿ ਮਿਲਦੀ ਹੈ, ਉਹ ਹਰ ਵੇਲੇ ਪ੍ਰਭੂ ਦਾ ਨਾਮ ਜਪਦਾ ਹੈ।੧।

      ਤੁਸੀਂ ਦੇਖ ਸਕਦੇ ਹੋ ਕਿ ਗੁਰੂ ਸਾਹਿਬ ਸਪੱਸ਼ਟ ਕਰ ਰਹੇ ਹਨ ਕਿ ਜੋ ਮਨੁੱਖ ਸਚਿਆਰ/ਗੁਣਵਾਨ ਅਰਥਾਤ ਗੁਰਮੁਖ ਬਣਦਾ ਹੈ (ਅਰਥਾਤ ਗੁਰਬਾਣੀ ਦੀ ਸਿੱਖਿਆ ਤੇ ਚੱਲਦਾ ਹੈ ਅਤੇ ਵਿਕਾਰਾਂ ਤੋਂ ਛੁਟਕਾਰਾ ਪਾਉਂਦਾ ਹੈ) ਅਤੇ ਹੁਕਮ ਵਿਚ ਰਹਿੰਦਾ ਹੈ, ਉਸ ਨੂੰ ਬਾਣੀ ਦੀ ਸਿਫਤ-ਸਲਾਹ ਦੀ ਦਾਤ ਮਿਲਦੀ ਹੈ ਅਰਥਾਤ ਉਹ ਹਰ ਵੇਲੇ ਨਾਮ ਜਪਦਾ ਹੈ। ਇਸ ਤਰ੍ਹਾਂ ਮਨੁੱਖ ਅਕਾਲਪੁਰਖ ਅਤੇ ਸ਼ਬਦ ਗੁਰੂ, ਜੋ ਇੱਕ ਦੂਜੇ ਦਾ ਆਤਮਿਕ ਰੂਪ ਹਨ, ਨਾਲ ਜੁੜਦਾ ਹੈ ਤੇ ਆਤਮਿਕ ਅਡੋਲਤਾ ਤੇ ਆਤਮਿਕ ਆਨੰਦ ਦੀ ਅਵਸਥਾ ਵਿਚ ਪਹੁੰਚਦਾ ਹੈ। ਆਖ਼ਰੀ ਮੰਜ਼ਿਲ ਇਸੇ ਜੀਵਨ ਵਿਚ ਆਤਮਿਕ ਮੁਕਤੀ ਦੀ ਅਵਸਥਾ ਪ੍ਰਾਪਤ ਕਰਨਾ ਹੈ।

      ਆਸ ਹੈ ਤੁਹਾਨੂੰ ਆਪਣੇ ਪ੍ਰਸ਼ਨ ਦਾ ਉੱਤਰ ਮਿਲ ਗਿਆ ਹੋਵੇਗਾ। ਜੇ ਤੁਹਾਡਾ ਅੱਗੇ ਕੋਈ ਪ੍ਰਸ਼ਨ ਹੋਵੇ ਤਾਂ ਤੁਹਾਡਾ ਸਵਾਗਤ ਹੈ। ਜੇਕਰ ਕੋਈ ਕੰਮੀ ਹੋਵੇ ਤਾਂ ਦੱਸਣ ਦੀ ਕ੍ਰਿਪਾਲਤਾ ਕਰਨੀ ਜੀ ਤਾਂ ਜੋ ਅੱਗੇ ਸੁਧਾਰ ਹੋ ਸਕੇ।

      ਆਦਰ ਸਹਿਤ,
      ਆਪ ਦਾ ਵੀਰ

        • 1
      • Reply
      • Share
        Share
        • Share on Facebook
        • Share on Twitter
        • Share on LinkedIn
        • Share on WhatsApp
    2. hkandola
      hkandola Scholar
      2024-08-20T22:10:02+00:00Added an answer on August 20, 2024 at 10:10 pm

      Ash Kapoorji I will answer in two parts. 1 What Naam Simran mean. 2 How it lead to inner peace.
      Naam Simran mean is to read, understand spiritual message, wisdom of the Guru. Then live this wisdom in daily life. It mean living life of kindness, tolerance. love, contentment, humility , compassion. When we live life of contentment , we are stable and happy with what we have, no craving for more. inner peace and happiness is not dependent on material possession. We learn to live the Hukam, accept situations as these arise in life. When we are compassionate anger, resentment feelings disappear. This how the life changes.

        • 1
      • Reply
      • Share
        Share
        • Share on Facebook
        • Share on Twitter
        • Share on LinkedIn
        • Share on WhatsApp
    3. Jeet
      Jeet
      2024-08-20T02:05:16+00:00Added an answer on August 20, 2024 at 2:05 am
      This answer was edited.

      According to my understanding, only ‘Naam Japna’ alone can’t give you inner peace and spiritual growth, you have to be among kind people, avoid/minimize interactions with others, go to Gurudwara Sahib and also realise the meaning of Gurbani rather than only reciting it.

      On a technical note, when you meditate God’s name( Take a note that there are many ways/names God has been referred to in Gurbani) your mind will be filled with all kinds of unwanted negative thoughts/deeds. You have to avoid/minimize those things in your daily life/routine too. Please note that recitation and meditation are completely different things It’s not easy to meditate, you have to take control over your ‘Mann’.

      hope this helps..

        • 0
      • Reply
      • Share
        Share
        • Share on Facebook
        • Share on Twitter
        • Share on LinkedIn
        • Share on WhatsApp
      • ਕੁਲਵਿੰਦਰ ਸਿੰਘ
        ਕੁਲਵਿੰਦਰ ਸਿੰਘ
        2024-08-20T15:39:28+00:00Replied to answer on August 20, 2024 at 3:39 pm

        ਦਾਸ ਨੇ ਜੋ ਤੀਸਰੇ ਗੁਰੂ ਸਰੀਰ ਗੁਰੂ ਅਮਰਦਾਸ ਜੀ ਦਾ ਸਲੋਕ ਆਪਣੇ ਉੱਤਰ ਵਿਚ ਲਿਖਿਆ ਹੈ, ਉਸ ਵਿਚ ਗੁਰੂ ਸਾਹਿਬ ਨੇ ਸਮਝਾਇਆ ਹੈ ਕਿ ਜੋ ਮਨੁੱਖ ਗੁਰੂ ਦੇ ਹੁਕਮ ਵਿਚ ਤੁਰਦਾ ਹੈ ਉਸ ਨੂੰ ਸਿਫ਼ਤਿ-ਸਾਲਾਹ ਦੀ ਦਾਤਿ ਮਿਲਦੀ ਹੈ, ਉਹ ਹਰ ਵੇਲੇ ਪ੍ਰਭੂ ਦਾ ਨਾਮ ਜਪਦਾ ਹੈ। ਇਸ ਲਈ ਅਕਾਲਪੁਰਖ ਦੇ ਹੁਕਮ/ਰਜ਼ਾ/ਭਾਣੇ ਵਿਚ ਰਹਿਣ ਵਾਲੇ ਮਨੁੱਖ ਨੂੰ ਬਾਣੀ ਦੀ ਸਿਫਤ-ਸਲਾਹ ਕਰਨ ਦੀ ਦਾਤ ਮਿਲਦੀ ਹੈ ਅਤੇ ਉਹ ਹਰ ਵੇਲੇ ਪ੍ਰਭੂ ਦਾ ਨਾਮ ਜਪਦਾ ਹੈ। ਕੋਈ ਖਾਸ ਲਫ਼ਜ਼ ਨੂੰ ਬਾਰ ਬਾਰ ਪੜ੍ਹਨ ਦੀ ਗੱਲ ਗੁਰੂ ਸਾਹਿਬ ਨਹੀਂ ਕਰ ਰਹੇ ਹਨ। ਗੁਰੂ ਸਾਹਿਬ ਨੇ ਬਿਲਕੁਲ ਸਪੱਸ਼ਟ ਤਰੀਕੇ ਨਾਲ ਸਮਝਾਇਆ ਹੈ।

          • 1
        • Reply
        • Share
          Share
          • Share on Facebook
          • Share on Twitter
          • Share on LinkedIn
          • Share on WhatsApp
        • Jeet
          Jeet
          2024-08-20T17:38:11+00:00Replied to answer on August 20, 2024 at 5:38 pm
          This answer was edited.

          ਕੁਲਵਿੰਦਰ ਸਿੰਘ ਜੀ ਮੇਰੀ ਸਮਝ ਅਨੁਸਾਰ ਗੁਰਬਾਣੀ ਵਿੱਚ ਨਾਮ ਜਪਨ ਅਤੇ ਸਿਮਰਨ ਕਰਨ ਨੂੰ ਕਾਫ਼ੀ ਵਾਰੀ ਦੁਹਰਾਇਆ ਗਿਆ ਹੈ ਜੀ, ਉਧਾਰਨ ਦੇ ਤੌਰ ਉੱਤੇ :

          ● “ਜਿਨਿ ਸੇਵਿਆ ਤਿਨਿ ਪਾਇਆ ਮਾਨੁ ॥”

          ਜਿਸ ਮਨੁੱਖ ਨੇ ਉਸ ਅਕਾਲ ਪੁਰਖ ਨੂੰ ਸਿਮਰਿਆ ਹੈ, ਉਸ ਨੇ ਹੀ ਵਡਿਆਈ ਪਾ ਲਈ ਹੈ।

          “ਨਾਨਕ ਗਾਵੀਐ ਗੁਣੀ ਨਿਧਾਨੁ ॥”

          ਹੇ ਨਾਨਕ (ਆਓ) ਅਸੀਂ ਭੀ ਉਸ ਗੁਣਾਂ ਦੇ ਖ਼ਜ਼ਾਨੇ ਹਰੀ ਦੀ ਸਿਫ਼ਤ-ਸਾਲਾਹ ਕਰੀਏ।

          “ਗਾਵੀਐ ਸੁਣੀਐ ਮਨਿ ਰਖੀਐ ਭਾਉ ॥”

          (ਆਓ, ਅਕਾਲ ਪੁਰਖ ਦੇ ਗੁਣ) ਗਾਵੀਏ ਤੇ ਸੁਣੀਏ ਅਤੇ ਆਪਣੇ ਮਨ ਵਿਚ ਉਸਦਾ ਪ੍ਰੇਮ ਟਿਕਾਈਏ।

          ● “ਗੁਰਮੁਖਿ ਜਪ ਤਪ ਸੰਜਮੀ

          ਹਰਿ ਕੈ ਨਾਮਿ ਪਿਆਰੁ ॥”

          ਜੇਹੜਾ ਮਨੁੱਖ ਗੁਰੂ ਦੇ ਸਨਮੁਖ ਰਹਿੰਦਾ ਹੈ ਉਹ ਸਿਮਰਨ ਕਰਦਾ ਹੈ ਉਹ ਸੇਵਾ ਕਰਦਾ ਹੈ ਉਹ ਆਪਣੇ ਆਪ ਨੂੰ ਵਿਕਾਰਾਂ ਵਲੋਂ ਬਚਾਈ ਰੱਖਦਾ ਹੈ ਉਹ ਪਰਮਾਤਮਾ ਦੇ ਨਾਮ ਵਿਚ ਪਿਆਰ ਪਾਂਦਾ ਹੈ।

          “ਗੁਰਮੁਖਿ ਸਦਾ ਧਿਆਈਐ

          ਏਕੁ ਨਾਮੁ ਕਰਤਾਰੁ ॥”

          (ਹੇ ਭਾਈ) ਗੁਰੂ ਦੀ ਸਰਨ ਪੈ ਕੇ ਸਦਾ ਕਰਤਾਰ ਦੇ ਨਾਮ ਨੂੰ ਸਿਮਰਨਾ ਚਾਹੀਦਾ ਹੈ।

          “ਨਾਨਕ ਨਾਮੁ ਧਿਆਈਐ

          ਸਭਨਾ ਜੀਆ ਕਾ ਆਧਾਰੁ ॥”

          ਹੇ ਨਾਨਕ ਪਰਮਾਤਮਾ ਦਾ ਨਾਮ (ਹੀ) ਸਿਮਰਨਾ ਚਾਹੀਦਾ ਹੈ, (ਪਰਮਾਤਮਾ ਦਾ ਨਾਮ) ਸਭ ਜੀਵਾਂ (ਦੀ ਜ਼ਿੰਦਗੀ) ਦਾ ਆਸਰਾ ਹੈ ॥”

          ਮੇਰੀ ਅਪਣੀ ਸਮਝ ਮੁਤਾਬਕ ਧਿਆਨ ਲਗਾਉਣ ਲਈ ਕੋਈ ਨਾਮ ਜਾਂ ਚਿੱਤਰ ਹਿਰਦੇ ਵਿੱਚ ਹੋਣਾ ਲਾਜ਼ਮੀ ਹੈ, ਨਹੀਂ ਤਾਂ ਮਨ ਭਟਕਦਾ ਰਹਿੰਦਾ ਹੈ। ਇਹ ਉਹੀ recitation te meditation ਵਾਲੀ ਗੱਲ ਆ ਗਈ ਜੀ।

          EDIT : ⚫ ” ਜੋ ਪ੍ਰਾਣੀ ਗੋਵਿੰਦੁ ਧਿਆਵੈ ॥

          ਜੇਹੜਾ ਮਨੁੱਖ ਗੋਬਿੰਦ-ਪ੍ਰਭੂ ਨੂੰ ਆਪਣੇ ਹਿਰਦੇ ਵਿਚ ਯਾਦ ਕਰਦਾ ਰਹਿੰਦਾ ਹੈ,

          ” ਪੜਿਆ ਅਣਪੜਿਆ ਪਰਮ ਗਤਿ ਪਾਵੈ॥ ”

          ਉਹ ਚਾਹੇ ਵਿਦਵਾਨ ਹੋਵੇ ਚਾਹੇ ਵਿੱਦਿਆ-ਹੀਨ, ਉਹ ਸਭ ਤੋਂ ਉੱਚੀ ਆਤਮਕ ਅਵਸਥਾ ਹਾਸਲ ਕਰਦਾ ਲੈਂਦਾ ਹੈ ॥੧॥

          Sant Singh Maskeen Ji ਦੇ ਇਸ ਬਾਰੇ ਵਿਚਾਰ ਸੁਣੋ 1:43

          ਅਤੇ ਨਾਮ ਜਪਨ ਵੇਲੇ ਮਨ ਵਿੱਚ ਚਿੱਤਰ ਤੋਂ ਮੇਰਾ ਭਾਵ ਕਿਸੇ ਮਨੁੱਖ ਜਾ ਅਵਤਾਰ ਤੋਂ ਨਹੀ, ਉਹ ਚਿੱਤਰ ਪੰਨੇ ਉੱਪਰ ਲਿਖਿਆ ਵਾਹਿਗੁਰੂ / ਰਾਮ / ਗੋਬਿੰਦ / ਅੱਲ੍ਹਾ ਵੀ ਹੋ ਸਕਦਾ ਹੈ। ਉਹ ਇੱਕ ਜਗਦੀ ਜੋਤ ਵੀ ਹੋ ਸਕਦੀ ਹੈ।

            • 0
          • Reply
          • Share
            Share
            • Share on Facebook
            • Share on Twitter
            • Share on LinkedIn
            • Share on WhatsApp
          • ਕੁਲਵਿੰਦਰ ਸਿੰਘ
            ਕੁਲਵਿੰਦਰ ਸਿੰਘ
            2024-08-21T01:07:10+00:00Replied to answer on August 21, 2024 at 1:07 am

            ਜੀਤ ਜੀ, ਤੁਸੀਂ ਬਹੁਤ ਕੁੱਝ ਠੀਕ ਕਿਹਾ ਹੈ ਪਰ ਇਹ ਸਮਝਣਾ ਜ਼ਰੂਰੀ ਹੈ ਕਿ ਮਨ ਕੀਹ ਹੈ ਕਿਉਂਕਿ ਗੁਰਬਾਣੀ ਮਨ ਨੂੰ ਸੰਬੋਧਿਤ ਹੈ।

            ਪ੍ਰੋਫੈਸਰ ਸਾਹਿਬ ਸਿੰਘ ਜੀ ਨੇ ਪੂਰੇ ਗੁਰੂ ਗ੍ਰੰਥ ਸਾਹਿਬ ਜੀ ਦਾ ਟੀਕਾ (ਅਰਥ) ਕਰਨ ਤੋਂ ਬਾਅਦ ਗੁਰਮਤਿ ਸਿੱਧਾਂਤ “ਕਿਵ ਕੂੜੈ ਤੁਟੈ ਪਾਲਿ” ਦਿੱਤਾ ਹੈ ਜਿਸ ਵਿਚ ਗੁਰੂ ਦੀ ਸਰਨ ਪੈਣ ਬਾਰੇ ਆਪਣੀ ਵਿਚਾਰ ਦੇਂਦੇ ਹੋਏ ਲਿਖਦੇ ਹਨ:-

            “ਜਿਹੜਾ ਭੀ ਕਰਮ ਮਨੁੱਖ ਕਰਦਾ ਹੈ ਉਸ ਦੇ ਸੰਸਕਾਰ ਉਸ ਦੇ ਅੰਦਰ ਟਿਕ ਜਾਂਦੇ ਹਨ, ਉਸ ਦੇ ਮਨ ਦਾ ਹਿੱਸਾ ਬਣ ਜਾਂਦੇ ਹਨ। ਮਨ ਕੀਹ ਹੈ? ਮਨੁੱਖ ਦੇ ਚੰਗੇ ਮੰਦੇ ਕੀਤੇ ਕਰਮਾਂ ਦੇ ਸੰਸਕਾਰਾਂ ਦਾ ਇਕੱਠ, ਕੀਤੇ ਕਰਮਾਂ ਦੇ ਲੁਕਵੇਂ ਚਿੱਤਰ, ਗੁਪਤ ਚਿੱਤਰ। ਇਹ ਗੁਪਤ ਚਿੱਤਰ, ਚਿੱਤਰ ਗੁਪਤ, ਇਕ ਤਾਂ ਮਨੁੱਖ ਦੇ ਹੁਣ ਤਕ ਦੇ ਕੀਤੇ ਕਰਮਾਂ ਦੇ ਗਵਾਹ ਹਨ, ਦੂਜੇ ਉਹੋ ਜਿਹੇ ਹੀ ਹੋਰ ਕਰਮ ਕਰਨ ਲਈ ਪ੍ਰੇਰਦੇ ਰਹਿੰਦੇ ਹਨ।

            ਜਦ ਤੋਂ ਦੁਨੀਆਂ ਬਣੀ ਹੈ ਜਦ ਤਕ ਬਣੀ ਰਹੇਗੀ, ਮਾਨਸਕ ਬਣਤਰ ਬਾਰੇ ਕੁਦਰਤਿ ਦਾ ਇਹ ਨਿਯਮ ਅਟੱਲ ਤੁਰਿਆ ਆ ਰਿਹਾ ਹੈ, ਅਟੱਲ ਤੁਰਿਆ ਰਹੇਗਾ। ਪਰ ਹਾਂ, ਮਨੁੱਖ ਦੀ ਇਹ ਮਾਨਸਕ ਬਣਤਰ ਖਾਸ ਨਿਯਮਾਂ ਅਨੁਸਾਰ ਬਦਲ ਭੀ ਸਕਦੀ ਹੈ ਤੇ ਬਦਲਦੀ ਰਹਿੰਦੀ ਹੈ। ਚੰਗੇ ਤੇ ਮੰਦੇ ਕੀਤੇ ਕਰਮਾਂ ਦੇ ਸੰਸਕਾਰਾਂ ਦਾ ਮਨੁੱਖ ਦੇ ਮਨ ਵਿਚ ਸਦਾ ਘੋਲ ਹੁੰਦਾ ਰਹਿੰਦਾ ਹੈ। ਤਕੜਾ ਧੜਾ ਮਾੜੇ ਧੜੇ ਨੂੰ ਹੋਰ ਮਾੜਾ ਕਰਨ ਦਾ ਜਤਨ ਸਦਾ ਕਰਦਾ ਰਹਿੰਦਾ ਹੈ। ਦੁਨੀਆਂ ਦੇ ਕਿਰਤ ਕਾਰ ਵਿਚ ਮਨੁੱਖ ਨੂੰ ਜਿਹੋ ਜਿਹੇ ਕਰਮਾਂ ਨਾਲ ਵਾਹ ਪੈਂਦਾ ਹੈ ਉਸ ਦੇ ਅੰਦਰਲੇ ਉਹੋ ਜਿਹੇ ਸੰਸਕਾਰ ਜਾਗ ਕੇ ਬਾਹਰਲੀ ਪ੍ਰੇਰਨਾ ਨਾਲ ਤਕੜੇ ਹੋ ਕੇ ਦੂਜੇ ਧੜੇ ਦੇ ਸੰਸਕਾਰਾਂ ਨੂੰ ਨੱਪ‌ ਲੈਂਦੇ ਹਨ।

            ਗੁਰੂ ਆਪਣੀ ਬਾਣੀ ਦੀ ਰਾਹੀਂ ਮਨੁੱਖ ਨੂੰ ਪਰਮਾਤਮਾ ਦੇ ਗੁਣ ਗਾਣ ਵਿਚ ਜੋੜਦਾ ਹੈ, ਸਿਫ਼ਤਿ-ਸਾਲਾਹ ਵਿਚ ਟਿਕਾਂਦਾ ਹੈ। ਇਸ ਸਿਫ਼ਤਿ-ਸਾਲਾਹ ਨੂੰ ਧਿਆਨ ਨਾਲ ਸੁਣਨਾ ਹੀ ਪਰਮਾਤਮਾ ਵਿਚ ਸਮਾਧੀ ਲਾਉਣੀ ਹੈ। ਜਿਉਂ ਜਿਉਂ ਮਨੁੱਖ ਗੁਰੂ ਦੀ ਬਾਣੀ ਦੀ ਰਾਹੀਂ ਸਿਰਜਣਹਾਰ ਕਰਤਾਰ ਵਿਚ ਜੁੜਦਾ ਹੈ, ਤਿਊ ਤਿਉਂ ਮਨੁੱਖ ਦੇ ਅੰਦਰ ਭਲੇ ਸੰਸਕਾਰ ਜਾਗ ਕੇ ਤਕੜੇ ਹੁੰਦੇ ਹਨ ਤੇ ਮੰਦੇ ਸੰਸਕਾਰ ਕਮਜ਼ੋਰ ਹੋ ਕੇ ਮਿਟਣੇ ਸ਼ੁਰੂ ਹੋ ਜਾਂਦੇ ਹਨ। ਇਸੇ ਦਾ ਨਾਮ ਹੈ ‘ਮਨ ਨੂੰ ਮਾਰਨਾ’, ‘ਆਪਾ-ਭਾਵ ਮਿਟਾਣਾ’, ‘ਗੁਰੂ ਦੀ ਸਰਨ ਪੈਣਾ’।”

            ਤੁਸੀਂ ਦੇਖ ਸਕਦੇ ਹੋ ਕਿ ਪ੍ਰੋਫੈਸਰ ਸਾਹਿਬ ਸਮਾਧੀ ਲਗਾਉਣ ਬਾਰੇ ਵੀ ਸਮਝਾ ਰਹੇ ਹਨ ਜਿਸ ਵਾਸਤੇ ਕਿਸੇ ਚਿੱਤਰ ਦੀ ਜ਼ਰੂਰਤ ਨਹੀਂ ਹੈ। ਇਸ ਵਿਸੇ ਤੇ ਕੰਡੋਲਾ ਸਾਹਿਬ ਨੇ ਵੀ ਬਹੁਤ ਸੁੰਦਰ ਉੱਤਰ ਦਿੱਤਾ ਹੈ।

            ਅਸਲ ਮੁੱਦਾ ਗੁਰਬਾਣੀ ਨਾਲ ਜੁੜ ਕੇ ਵਿਕਾਰਾਂ ਕੋਲੋਂ ਛੁਟਕਾਰਾ ਪਾਉਣ ਦਾ ਹੈ ਤੇ ਸਚਿਆਰ/ਗੁਣਵਾਨ ਅਰਥਾਤ ਗੁਰਮੁਖ ਬਣਨ ਦਾ ਹੈ। ਜਦੋਂ ਮਨੁੱਖ ਗੁਰਮੁਖ ਬਣੇਗਾ ਤਾਂ ਬਾਣੀ ਉਸ ਦੇ ਚਿੱਤ ਵਿਚ ਵਸੇਗੀ ਅਤੇ ਉਹ ਹੁਕਮ ਵਿਚ ਰਹਿ ਕੇ ਗੁਰਬਾਣੀ ਦੀ ਸਿੱਖਿਆ ਅਨੁਸਾਰ ਆਪਣਾ ਜੀਵਨ ਜੀਵੇਗਾ। ਇਸ ਤਰ੍ਹਾਂ ਉਹ ਅਕਾਲਪੁਰਖ ਅਤੇ ਸ਼ਬਦ ਗੁਰੂ, ਜੋ ਇੱਕ ਦੂਜੇ ਦਾ ਆਤਮਿਕ ਰੂਪ ਹਨ, ਨਾਲ ਹਮੇਸ਼ਾਂ ਜੁੜਿਆ ਰਹੇਗਾ। ਇਸ ਤਰ੍ਹਾਂ ਉਹ ਹਰ ਵਕਤ ਆਤਮਿਕ ਅਡੋਲਤਾ ਤੇ ਆਤਮਿਕ ਆਨੰਦ ਦੀ ਅਵਸਥਾ ਵਿਚ ਟਿਕਿਆ ਰਹੇਗਾ ਤੇ ਉਸ ਦਾ ਸਿਮਰਨ ਹਮੇਸ਼ਾਂ ਹੀ ਚੱਲਦਾ ਰਹੇਗਾ।

              • 0
            • Reply
            • Share
              Share
              • Share on Facebook
              • Share on Twitter
              • Share on LinkedIn
              • Share on WhatsApp
            • Jeet
              Jeet
              2024-08-21T06:34:41+00:00Replied to answer on August 21, 2024 at 6:34 am
              This answer was edited.

              ਹਾਂਜੀ ਮਨ ਵਾਲੀ ਗੱਲ ਨਾਲ ਮੈਂ ਸਹਿਮਤ ਹਾਂ

              ਰਹੀ ਗੱਲ ਨਾਮ ਜਪਨ ਦੀ, ਤਾਂ ਮੈ ਧਿਆਨ ਦਿਵਾਉਣਾ ਚਾਹੁੰਣਾ ਹਾਂ ਕਿ ਹਰ ਕੋਈ ਬਾਣੀ ਪੜ ਨਹੀਂ ਸਕਦਾ, ਗੁਰੂ ਸਾਹਿਬਾਨਾਂ ਦੇ ਸਮੇਂ ਤੋਂ ਹੀ ਪੜਿਆ ਲਿਖਿਆ ਦੀ ਗਿਣਤੀ ਬੜੀ ਘੱਟ ਰਹੀ ਹੈ, ਇੱਥੋ ਤੱਕ ਕਿ ਅੱਜ ਦੀ ਪੀੜ੍ਹੀ ਨੂੰ ਵੀ ਪੜਨ ਵਿੱਚ ਦਿੱਕਤ ਆਉਂਦੀ ਹੈ, ਸਮਝਣਾ ਤਾਂ ਛੱਡੋ

              ⚫ ” ਜੋ ਪ੍ਰਾਣੀ ਗੋਵਿੰਦੁ ਧਿਆਵੈ ॥

              ਜੇਹੜਾ ਮਨੁੱਖ ਗੋਬਿੰਦ-ਪ੍ਰਭੂ ਨੂੰ ਆਪਣੇ ਹਿਰਦੇ ਵਿਚ ਯਾਦ ਕਰਦਾ ਰਹਿੰਦਾ ਹੈ,

              ” ਪੜਿਆ ਅਣਪੜਿਆ ਪਰਮ ਗਤਿ ਪਾਵੈ॥ ”

              ਉਹ ਚਾਹੇ ਵਿਦਵਾਨ ਹੋਵੇ ਚਾਹੇ ਵਿੱਦਿਆ-ਹੀਨ, ਉਹ ਸਭ ਤੋਂ ਉੱਚੀ ਆਤਮਕ ਅਵਸਥਾ ਹਾਸਲ ਕਰਦਾ ਲੈਂਦਾ ਹੈ ॥੧॥

              Sant Singh Maskeen Ji ਦੇ ਇਸ ਬਾਰੇ ਵਿਚਾਰ ਸੁਣੋ 1:43

              ਅਤੇ ਨਾਮ ਜਪਨ ਵੇਲੇ ਮਨ ਵਿੱਚ ਚਿੱਤਰ ਤੋਂ ਮੇਰਾ ਭਾਵ ਕਿਸੇ ਮਨੁੱਖ ਜਾ ਅਵਤਾਰ ਤੋਂ ਨਹੀ, ਉਹ ਚਿੱਤਰ ਪੰਨੇ ਉੱਪਰ ਲਿਖਿਆ ਵਾਹਿਗੁਰੂ / ਰਾਮ / ਗੋਬਿੰਦ / ਅੱਲ੍ਹਾ ਵੀ ਹੋ ਸਕਦਾ ਹੈ। ਉਹ ਇੱਕ ਜਗਦੀ ਜੋਤ ਵੀ ਹੋ ਸਕਦੀ ਹੈ।

                • 0
              • Share
                Share
                • Share on Facebook
                • Share on Twitter
                • Share on LinkedIn
                • Share on WhatsApp
            • ਕੁਲਵਿੰਦਰ ਸਿੰਘ
              ਕੁਲਵਿੰਦਰ ਸਿੰਘ
              2024-08-21T12:26:32+00:00Replied to answer on August 21, 2024 at 12:26 pm
              This answer was edited.

              ਜੀਤ ਜੀ, ਸਿਫ਼ਤ ਸਲਾਹ ਨੂੰ ਧਿਆਨ ਨਾਲ ਕੋਈ ਵੀ ਮਨੁੱਖ ਸੁਣ ਸਕਦਾ ਹੈ ਚਾਹੇ ਉਹ ਪੜ੍ਹਿਆ ਹੋਵੇ ਜਾਂ ਅਣਪੜ੍ਹਿਆ ਹੋਵੇ ਅਰਥਾਤ ਉਹ ਪਰਮਾਤਮਾ ਵਿਚ ਸਮਾਧੀ ਲਗਾ ਸਕਦਾ ਹੈ। ਗੱਲ ਤਾਂ ਸਾਸ ਸਾਸ ਸਿਮਰਨ ਕਰਨ ਦੀ ਹੈ। ਕੀ ਕੋਈ ਮਨੁੱਖ ਦਿਨ ਦੇ 24 ਘੰਟੇ ਸਮਾਧੀ ਲਗਾ ਸਕਦਾ ਹੈ?

                • 0
              • Share
                Share
                • Share on Facebook
                • Share on Twitter
                • Share on LinkedIn
                • Share on WhatsApp
            • ਕੁਲਵਿੰਦਰ ਸਿੰਘ
              ਕੁਲਵਿੰਦਰ ਸਿੰਘ
              2024-08-21T12:28:18+00:00Replied to answer on August 21, 2024 at 12:28 pm

              ਅਸਟਪਦੀ ॥ ਪੂਰੇ ਗੁਰ ਕਾ ਸੁਨਿ ਉਪਦੇਸੁ ॥ ਪਾਰਬ੍ਰਹਮੁ ਨਿਕਟਿ ਕਰਿ ਪੇਖੁ ॥ ਸਾਸਿ ਸਾਸਿ ਸਿਮਰਹੁ ਗੋਬਿੰਦ ॥ ਮਨ ਅੰਤਰ ਕੀ ਉਤਰੈ ਚਿੰਦ ॥ ਆਸ ਅਨਿਤ ਤਿਆਗਹੁ ਤਰੰਗ ॥ ਸੰਤ ਜਨਾ ਕੀ ਧੂਰਿ ਮਨ ਮੰਗ ॥ ਆਪੁ ਛੋਡਿ ਬੇਨਤੀ ਕਰਹੁ ॥ ਸਾਧਸੰਗਿ ਅਗਨਿ ਸਾਗਰੁ ਤਰਹੁ ॥ ਹਰਿ ਧਨ ਕੇ ਭਰਿ ਲੇਹੁ ਭੰਡਾਰ ॥ ਨਾਨਕ ਗੁਰ ਪੂਰੇ ਨਮਸਕਾਰ ॥੧॥ {ਪੰਨਾ 295}

                • 0
              • Share
                Share
                • Share on Facebook
                • Share on Twitter
                • Share on LinkedIn
                • Share on WhatsApp
          • ਕੁਲਵਿੰਦਰ ਸਿੰਘ
            ਕੁਲਵਿੰਦਰ ਸਿੰਘ
            2024-08-21T12:23:09+00:00Replied to answer on August 21, 2024 at 12:23 pm

            ਜੀਤ ਜੀ, ਸਿਫ਼ਤ ਸਲਾਹ ਨੂੰ ਧਿਆਨ ਨਾਲ ਕੋਈ ਵੀ ਮਨੁੱਖ ਸੁਣ ਸਕਦਾ ਹੈ ਚਾਹੇ ਉਹ ਪੜ੍ਹਿਆ ਹੋਵੇ ਜਾਂ ਅਣਪੜ੍ਹਿਆ ਹੋਵੇ ਅਰਥਾਤ ਉਹ ਪਰਮਾਤਮਾ ਵਿਚ ਸਮਾਧੀ ਲਗਾ ਸਕਦਾ ਹੈ। ਗੱਲ ਤਾਂ ਸਾਸ ਸਾਸ ਸਿਮਰਨ ਕਰਨ ਦੀ ਹੈ। ਕੀ ਕੋਈ ਮਨੁੱਖ ਦਿਨ ਦੇ 24 ਘੰਟੇ ਸਮਾਧੀ ਲਗਾ ਸਕਦਾ ਹੈ?

              • 0
            • Reply
            • Share
              Share
              • Share on Facebook
              • Share on Twitter
              • Share on LinkedIn
              • Share on WhatsApp
            • Jeet
              Jeet
              2024-08-21T13:42:47+00:00Replied to answer on August 21, 2024 at 1:42 pm

              ਕੁਲਵਿੰਦਰ ਸਿੰਘ ਜੀ ਤੁਸੀਂ recitation te meditation ਵਿੱਚ confuse ਹੋ ਰਹੇ ਹੋ, meditation ਕੋਈ ਵੀ 24 ਘੰਟੇ ਨਹੀਂ ਕਰਦਾ। ਇਹ ਤਾ ਸਵੇਰੇ-ਸ਼ਾਮ 15-20 ਮਿੰਟ ਕਰਨ ਵਾਲੀ ਚੀਜ਼ ਹੈ।

              “ਵਾਹਿਗੁਰੂ ਗੁਰਮੰਤ੍ਰ ਹੈ
              ਜਪਿ ਹਉਮੈ ਖੋਈ।”
              ਹੇ ਪਿਆਰੇ ਵਾਹਿਗੁਰੂ ‘ਸਬਦ’ ਗੁਰ ਮੰਤ੍ਰ ਹੈ, (ਇਸ ਨੂੰ) ਜਪ ਕਰ ਕੇ ਅਹੰਕਾਰ ਦਾ ਨਾਸ਼ ਕਰੇ।

              ਬਾਕੀ ਵਿਚਾਰ ਸਾਂਝੇ ਕਰਨ ਲਈ ਬਹੁਤ ਬਹੁਤ ਧੰਨਵਾਦ ਜੀ। ਮੈ ਵੀ ਅਜੇ ਸਿੱਖ ਹੀ ਰਿਹਾ ਹਾਂ ਅਤੇ ਅਜੇ ਰਾਹ ਉੱਤੇ ਹਾਂ। ਹੋ ਸਕਦਾ ਹੈ ਮੇਰਾ ਮਸਤਕ ਇਸ ਗੱਲ ਨੂੰ ਨਾਂ ਸਮਝ ਪਾ ਰਿਹਾ ਹੋਵੇ।

              ਇੰਝ ਲਗਦਾ ਹੈ ਕਿ ਸ਼ਾਇਦ ਕੋਈ ਤੀਸਰਾ ਸ਼ਖ਼ਸ ਇਸ ‘ਤੇ ਚਾਨਣਾ ਪਾਵੇ ਅਤੇ ਦੋਨਾ ਦੀ ਸਮਝ ਆਵੇ।

                • 1
              • Share
                Share
                • Share on Facebook
                • Share on Twitter
                • Share on LinkedIn
                • Share on WhatsApp
            • ਕੁਲਵਿੰਦਰ ਸਿੰਘ
              ਕੁਲਵਿੰਦਰ ਸਿੰਘ
              2024-08-21T14:24:38+00:00Replied to answer on August 21, 2024 at 2:24 pm

              ਗੁਰੂ ਗ੍ਰੰਥ ਸਾਹਿਬ ਨੇ ਕਿਸੇ ਲਫ਼ਜ਼ ਨੂੰ ਗੁਰਮੰਤ੍ਰ ਨਹੀਂ ਦੱਸਿਆ।

                • 0
              • Share
                Share
                • Share on Facebook
                • Share on Twitter
                • Share on LinkedIn
                • Share on WhatsApp
            • ਕੁਲਵਿੰਦਰ ਸਿੰਘ
              ਕੁਲਵਿੰਦਰ ਸਿੰਘ
              2024-08-22T04:34:19+00:00Replied to answer on August 22, 2024 at 4:34 am

              ਮੁਖਹੁ ਹਰਿ ਹਰਿ ਸਭੁ ਕੋ ਕਰੈ ਵਿਰਲੈ ਹਿਰਦੈ ਵਸਾਇਆ ॥ ਨਾਨਕ ਜਿਨ ਕੈ ਹਿਰਦੈ ਵਸਿਆ ਮੋਖ ਮੁਕਤਿ ਤਿਨ੍ਹ੍ਹ ਪਾਇਆ ॥੮॥੨॥ {ਪੰਨਾ 565}

                • 0
              • Share
                Share
                • Share on Facebook
                • Share on Twitter
                • Share on LinkedIn
                • Share on WhatsApp
            • ਕੁਲਵਿੰਦਰ ਸਿੰਘ
              ਕੁਲਵਿੰਦਰ ਸਿੰਘ
              2024-08-21T12:25:23+00:00Replied to answer on August 21, 2024 at 12:25 pm

              ਅਸਟਪਦੀ ॥ ਪੂਰੇ ਗੁਰ ਕਾ ਸੁਨਿ ਉਪਦੇਸੁ ॥ ਪਾਰਬ੍ਰਹਮੁ ਨਿਕਟਿ ਕਰਿ ਪੇਖੁ ॥ ਸਾਸਿ ਸਾਸਿ ਸਿਮਰਹੁ ਗੋਬਿੰਦ ॥ ਮਨ ਅੰਤਰ ਕੀ ਉਤਰੈ ਚਿੰਦ ॥ ਆਸ ਅਨਿਤ ਤਿਆਗਹੁ ਤਰੰਗ ॥ ਸੰਤ ਜਨਾ ਕੀ ਧੂਰਿ ਮਨ ਮੰਗ ॥ ਆਪੁ ਛੋਡਿ ਬੇਨਤੀ ਕਰਹੁ ॥ ਸਾਧਸੰਗਿ ਅਗਨਿ ਸਾਗਰੁ ਤਰਹੁ ॥ ਹਰਿ ਧਨ ਕੇ ਭਰਿ ਲੇਹੁ ਭੰਡਾਰ ॥ ਨਾਨਕ ਗੁਰ ਪੂਰੇ ਨਮਸਕਾਰ ॥੧॥ {ਪੰਨਾ 295}

                • 0
              • Share
                Share
                • Share on Facebook
                • Share on Twitter
                • Share on LinkedIn
                • Share on WhatsApp
        • Gurpreet Singh
          Gurpreet Singh
          2026-04-25T09:34:32+00:00Replied to answer on April 25, 2026 at 9:34 am

          ਗੁਰਪ੍ਰੀਤ ਸਿੰਘ

            • 0
          • Reply
          • Share
            Share
            • Share on Facebook
            • Share on Twitter
            • Share on LinkedIn
            • Share on WhatsApp
          • ਕੁਲਵਿੰਦਰ ਸਿੰਘ
            ਕੁਲਵਿੰਦਰ ਸਿੰਘ
            2026-04-25T14:08:32+00:00Replied to answer on April 25, 2026 at 2:08 pm

            ਗੁਰਪ੍ਰੀਤ ਸਿੰਘ ਜੀ ਤੁਸੀਂ ਕੁੱਝ ਕਿਹਾ ਨਹੀਂ। ਸਿਰਫ਼ ਆਪਣਾ ਨਾਮ ਲਿਖਿਆ ਹੈ। ਇਸ ਦਾ ਕੀ ਅਰਥ ਲਿਆ ਜਾਵੇ?

              • 0
            • Reply
            • Share
              Share
              • Share on Facebook
              • Share on Twitter
              • Share on LinkedIn
              • Share on WhatsApp
    4. Ramneet
      Ramneet Scholar
      2024-08-20T15:15:53+00:00Added an answer on August 20, 2024 at 3:15 pm

      Naam Japna connects us with our creator. and we live an eternal spiritual relationship in this life. We start looking at our life from a different perspective. We value every moment as the gift of our creator and start living in Hukam. Whatever happens in life we accept graciously and it brings peace to the mind.

        • 0
      • Reply
      • Share
        Share
        • Share on Facebook
        • Share on Twitter
        • Share on LinkedIn
        • Share on WhatsApp

    Sidebar

    Ask A Question

    Stats

    • Questions 4k
    • Answers 9k
    • Popular
    • Answers
    • Mauricio

      Sikhism conversion

      • 36 Answers
    • Amrit Pal Singh Sachdeva

      Do Sikhs believe in heaven and hell?

      • 33 Answers
    • OL

      Why don’t Sikhs eat kosher or halal?

      • 27 Answers
    • OL

      No Sikhs Here

      • 25 Answers
    • Karan Singh

      In Sikhi it is taught God Created itself. How is ...

      • 20 Answers
    • ਕੁਲਵਿੰਦਰ ਸਿੰਘ
      ਕੁਲਵਿੰਦਰ ਸਿੰਘ added an answer ਸਤਿਕਾਰ ਯੋਗ ਵੀਰ ਜੀ/ਭੈਣ ਜੀ, ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ… October 16, 2026 at 12:18 pm
    • ਕੁਲਵਿੰਦਰ ਸਿੰਘ
      ਕੁਲਵਿੰਦਰ ਸਿੰਘ added an answer Dear Brother/Sister, Waheguru ji ka Khalsa, Waheguru ji ki Fateh!… October 15, 2026 at 10:00 pm
    • Sony Panesar
      Sony Panesar added an answer ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏🙏🙏🙏🙏 ਧੰਨਵਾਦ… October 15, 2026 at 2:05 pm
    • Ramneet
      Ramneet added an answer Bhakti is an elevated state of mind in which one's… October 14, 2026 at 5:20 pm
    • ਕੁਲਵਿੰਦਰ ਸਿੰਘ
      ਕੁਲਵਿੰਦਰ ਸਿੰਘ added an answer Respected Brother, Waheguru ji ka Khalsa, Waheguru ji ki Fateh!… October 14, 2026 at 12:42 am

    Trending Tags

    Email_blogs

    Any Question?

    Ask A Question

    Explore

    • Categories
    • Questions
      • New Questions
      • Trending Questions
      • Most Read Questions
    • Polls
    • Tags
    • Help

    Footer

    A Q&A platform designed to help people learn and teach others about Sikhism.

    In association with Global Sikh Council. Helping spread the message of Sri Guru Granth Sahib Ji.

    Facebook X-twitter Tiktok Linkedin Youtube Instagram

    Quick Links

    • Questions
    • Perspective
    • About Us
    • Contact Us
    • Kids Zone
    • Social Posts
    • News & Events
    • Download Our App
    • Our Story
    • Poems
    • SGGS Ji Di Bantar

    Legal Stuff

    • Terms and Conditions
    • Privacy Policy
    • Cookies Policy

    Subscribe

    © 2026 S W Organisation. All Rights Reserved.

    This website is created for informative purposes and is opinion-based.

    Manage Cookie Consent
    We use cookies on our website to give you the most relevant experience by remembering your preferences and repeat visits. By clicking “Accept All”, you consent to the use of ALL the cookies. However, you may visit "Cookie Settings" to provide a controlled consent.
    Functional Always active
    The technical storage or access is strictly necessary for the legitimate purpose of enabling the use of a specific service explicitly requested by the subscriber or user, or for the sole purpose of carrying out the transmission of a communication over an electronic communications network.
    Preferences
    The technical storage or access is necessary for the legitimate purpose of storing preferences that are not requested by the subscriber or user.
    Statistics
    The technical storage or access that is used exclusively for statistical purposes. The technical storage or access that is used exclusively for anonymous statistical purposes. Without a subpoena, voluntary compliance on the part of your Internet Service Provider, or additional records from a third party, information stored or retrieved for this purpose alone cannot usually be used to identify you.
    Marketing
    The technical storage or access is required to create user profiles to send advertising, or to track the user on a website or across several websites for similar marketing purposes.
    • Manage options
    • Manage services
    • Manage {vendor_count} vendors
    • Read more about these purposes
    View preferences
    • {title}
    • {title}
    • {title}

    Welcome to Sikh Wisdom

    Please Login or Sign Up to access all the features on Sikh Wisdom

    Log In
    Sign Up