Download Our Mobile App

Sign Up

or use


Have an account? Sign In Now

Sign In

or use


Forgot Password?

Don't have account, Sign Up Here

You must login to ask a question.

or use


Forgot Password?

Need An Account, Sign Up Here

Please briefly explain why you feel this question should be reported.

Please briefly explain why you feel this answer should be reported.

Please briefly explain why you feel this user should be reported.

Sikh Wisdom Logo Sikh Wisdom Logo
Sign InSign Up

Sikh Wisdom

Sikh Wisdom Navigation

  • Home
  • Questions
  • Kids Zone
  • Perspective
  • Scholars
  • Our Story
  • More
    • SGGS Ji Di Bantar
    • Question of the day
      • Previous questions
    • Principles of Sikhism
    • Poems
    • Download Our App
Search
Ask A Question

Mobile menu

Close
Ask A Question
  • Categories
  • Questions
    • New Questions
    • Trending Questions
    • Most Read Questions
  • Polls
  • Tags
  • Help
  • Home
  • Questions
  • Kids Zone
  • Perspective
  • Scholars
  • Our Story
  • More
    • SGGS Ji Di Bantar
    • Question of the day
      • Previous questions
    • Principles of Sikhism
    • Poems
    • Download Our App
Home/ Questions/Q 222232
Next
Answered

Sikh Wisdom Latest Questions

Asked: December 3, 20232023-12-03T06:31:28+00:00 2023-12-03T06:31:28+00:00In: Gurbani

ਹੁਕਮਿ ਰਜਾਈ ਚਲਣਾ ਨਾਨਕ ਲਿਖਿਆ ਨਾਲਿ ॥੧॥

Satinder Singh
Satinder Singh

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਹਿ।

ਹੁਕਮਿ ਰਜਾਈ ਚਲਣਾ ਨਾਨਕ ਲਿਖਿਆ ਨਾਲਿ ॥੧॥

ਸਾਧ ਸੰਗਤ ਜੀ, ਪਹਿਲੀ ਪਉੜੀ ਦੀ ਇਸ ਅਖੀਰਲੀ ਪੰਕਤੀ ਜੋ ਕਿ, “ਕਿਵ ਕੂੜੈ ਤੁਟੈ ਪਾਲਿ” ਦਾ ਜਵਾਬ ਹੈ। ਅਰਥ ਸਾਨੂੰ ਅਕਾਲ ਪੁਰਖ ਦੀ ਰਜ਼ਾ ਵਿੱਚ ਚਲਣਾ ਚਾਹੀਦਾ ਹੈ। ਇਸ ਵਿਚ ਹੁਕਮਿ ਦਾ ਸੰਪੂਰਨ ਅਰਥ ਕੀ ਹੈ? ਕਿਰਪਾ ਕਰ ਕੇ ਵਿਸਥਾਰ ਨਾਲ ਸਮਝਾਉਣਾ ਕਰੋ 🙏🙏

13
  • 2
  • 2
  • 13 13 Answers
  • 0 Followers
  • 0
Share
  • Facebook

    Leave an answer
    Cancel reply

    You must login to add an answer.

    or use


    Forgot Password?

    Need An Account, Sign Up Here

    13 Answers

    • Voted
    • Oldest
    • Recent
    1. ਕੁਲਵਿੰਦਰ ਸਿੰਘ
      Best Answer
      ਕੁਲਵਿੰਦਰ ਸਿੰਘ
      2023-12-03T10:27:54+00:00Added an answer on December 3, 2023 at 10:27 am
      This answer was edited.

      ਸਤਿੰਦਰ ਜੀ, ਅਕਾਲਪੁਰਖ ਬੇਅੰਤ ਹੈ, ਵੱਡਾ ਹੈ ਤੇ ਅਸੀਂ ਬਹੁਤ ਛੋਟੇ ਹਾਂ। ਗੁਰੂ ਸਾਹਿਬ ਫੁਰਮਾਉਂਦੇ ਹਨ ‘ਤੂ ਸਮਰਥੁ ਵਡਾ ਮੇਰੀ ਮਤਿ ਥੋਰੀ ਰਾਮ ॥ ਅਰਥਾਤ ਅਰਥ: ਹੇ ਰਾਮ! ਤੂੰ ਵੱਡੀ ਤਾਕਤ ਵਾਲਾ ਹੈਂ, ਮੇਰੀ ਅਕਲ ਨਿੱਕੀ ਜਿਹੀ ਹੈ (ਤੇਰੇ ਵਡੱਪਣ ਨੂੰ ਸਮਝ ਨਹੀਂ ਸਕਦੀ)।’

      ਕਿਉਂਕਿ ਉਹ ਬਹੁਤ ਵੱਡਾ ਹੈ, ਉਸ ਨੂੰ ਸਮਝਣ ਲਈ ਉਸ ਜਿਨ੍ਹਾਂ ਵੱਡਾ ਬਣਨਾ ਪਵੇਗਾ। ਜਪੁ ਬਾਣੀ ਵਿਚ ਗੁਰੂ ਸਾਹਿਬ ਸਿੱਖਿਆ ਦਿੰਦੇ ਹਨ:-

      ਵਡਾ ਸਾਹਿਬੁ ਊਚਾ ਥਾਉ ॥ ਊਚੇ ਉਪਰਿ ਊਚਾ ਨਾਉ ॥ ਏਵਡੁ ਊਚਾ ਹੋਵੈ ਕੋਇ ॥ ਤਿਸੁ ਊਚੇ ਕਉ ਜਾਣੈ ਸੋਇ ॥

      ਅਰਥ: ਅਕਾਲ ਪੁਰੱਖ ਵੱਡਾ ਹੈ, ਉਸ ਦਾ ਟਿਕਾਣਾ ਉੱਚਾ ਹੈ। ਉਸ ਦਾ ਨਾਮਣਾ ਭੀ ਉੱਚਾ ਹੈ। ਜੇ ਕੋਈ ਹੋਰ ਉਸ ਜੇਡਾ ਵੱਡਾ ਹੋਵੇ, ਉਹ ਹੀ ਉਸ ਉੱਚੇ ਅਕਾਲ ਪੁਰਖ ਨੂੰ ਸਮਝ ਸਕਦਾ ਹੈ (ਕਿ ਉਹ ਕੇਡਾ ਵੱਡਾ ਹੈ) ।

      ਇਸ ਲਈ ਹੁਕਮ ਦੀ ਪੂਰੀ ਤਰ੍ਹਾਂ ਥਾਹ ਪਾਉਣਾ ਸਾਡੇ ਵਸ ਤੋਂ ਬਾਹਰ ਲੱਗਦਾ ਹੈ।

        • 2
      • Reply
      • Share
        Share
        • Share on Facebook
        • Share on Twitter
        • Share on LinkedIn
        • Share on WhatsApp
      • ਕੁਲਵਿੰਦਰ ਸਿੰਘ
        ਕੁਲਵਿੰਦਰ ਸਿੰਘ
        2023-12-04T10:10:27+00:00Replied to answer on December 4, 2023 at 10:10 am

        ਵੀਰ ਸਤਵਿੰਦਰ ਸਿੰਘ ਜੀ, ਅਕਾਲਪੁਰਖ ਵੱਡਾ ਤੇ ਅਸੀਂ ਛੋਟੇ ਇਸੇ ਲਈ ਹਾਂ ਕਿਉਂਕਿ ਹਉਮੈ ਤੋਂ ਛੁਟਕਾਰਾ ਪਾਉਣ ਲਈ ਗੁਰੂ ਦਾ ਸ਼ਬਦ ਕਮਾਉਣਾ ਪਵੇਗਾ ਅਰਥਾਤ ਗੁਰਮੁਖ ਬਣਨਾ ਪਵੇਗਾ, ਜੋ ਅਸੀਂ ਕਰਦੇ ਨਹੀਂ ਹਾਂ। ਦਾਸ ਦੀ ਸਮਝ ਅਨੁਸਾਰ, ਇਹ ਹੀ ਸਿੱਖਿਆ ਗੁਰੂ ਸਾਹਿਬ ਹੇਠ ਲਿੱਖੇ ਸਲੋਕ ਵਿਚ ਦੇ ਰਹੇ ਹਨ:-

        ਮਹਲਾ ੨ ॥ ਹਉਮੈ ਏਹਾ ਜਾਤਿ ਹੈ ਹਉਮੈ ਕਰਮ ਕਮਾਹਿ ॥ ਹਉਮੈ ਏਈ ਬੰਧਨਾ ਫਿਰਿ ਫਿਰਿ ਜੋਨੀ ਪਾਹਿ ॥ ਹਉਮੈ ਕਿਥਹੁ ਊਪਜੈ ਕਿਤੁ ਸੰਜਮਿ ਇਹ ਜਾਇ ॥ ਹਉਮੈ ਏਹੋ ਹੁਕਮੁ ਹੈ ਪਇਐ ਕਿਰਤਿ ਫਿਰਾਹਿ ॥ ਹਉਮੈ ਦੀਰਘ ਰੋਗੁ ਹੈ ਦਾਰੂ ਭੀ ਇਸੁ ਮਾਹਿ ॥ ਕਿਰਪਾ ਕਰੇ ਜੇ ਆਪਣੀ ਤਾ ਗੁਰ ਕਾ ਸਬਦੁ ਕਮਾਹਿ ॥ ਨਾਨਕੁ ਕਹੈ ਸੁਣਹੁ ਜਨਹੁ ਇਤੁ ਸੰਜਮਿ ਦੁਖ ਜਾਹਿ ॥੨॥ {ਪੰਨਾ 466}

        ਅਰਥ: ‘ਹਉਮੈ’ ਦਾ ਸੁਭਾਉ ਇਹੀ ਹੈ (ਭਾਵ, ਜੇ ਰੱਬ ਨਾਲੋਂ ਵਖਰੀ ਅਪਣੱਤ ਬਣੀ ਰਹੇ ਤਾਂ ਉਸ ਦਾ ਸਿੱਟਾ ਇਹੀ ਨਿਲਕਦਾ ਹੈ ਕਿ ਜੀਵ) ਉਹੀ ਕੰਮ ਕਰਦੇ ਹਨ, ਜਿਨ੍ਹਾਂ ਨਾਲ ਇਹ ਵਖਰੀ ਹੋਂਦ ਟਿਕੀ ਰਹੇ। ਇਸ ਵਖਰੀ ਹੋਂਦ ਦੇ ਬੰਧਨ ਭੀ ਇਹੀ ਹਨ (ਭਾਵ, ਵਖਰੀ ਹੋਂਦ ਦੇ ਆਸਰੇ ਕੀਤੇ ਹੋਏ ਕੰਮਾਂ ਦੇ ਸੰਸਕਾਰ ਰੂਪ ਜ਼ੰਜੀਰ ਭੀ ਇਹੀ ਹਨ, ਜਿਨ੍ਹਾਂ ਦੇ ਅੰਦਰ ਘੇਰੇ ਹੋਏ ਜੀਵ) ਮੁੜ ਮੁੜ ਜੂਨਾਂ ਵਿਚ ਪੈਂਦੇ ਹਨ।
        (ਸੁਤੇ ਹੀ ਮਨ ਵਿਚ ਪ੍ਰਸ਼ਨ ਉਠਦਾ ਹੈ ਕਿ ਜੀਵ ਦਾ) ਇਹ ਅੱਡਰੀ ਹਸਤੀ ਵਾਲਾ ਭਰਮ ਕਿੱਥੋਂ ਪੈਦਾ ਹੁੰਦਾ ਹੈ ਅਤੇ ਕਿਸ ਤਰੀਕੇ ਨਾਲ ਇਹ ਦੂਰ ਹੋ ਸਕਦਾ ਹੈ।
        (ਇਸ ਦਾ ਉੱਤਰ ਇਹ ਹੈ ਕਿ) ਇਹ ਵਖਰੀ ਸ਼ਖ਼ਸੀਅਤ-ਬਣਾਨ ਵਾਲਾ ਰੱਬ ਦਾ ਹੁਕਮ ਹੈ ਅਤੇ ਜੀਵ ਪਿਛਲੇ ਕੀਤੇ ਹੋਏ ਕੰਮਾਂ ਦੇ ਸੰਸਕਾਰਾਂ ਅਨੁਸਾਰ ਮੁੜ ਉਹਨਾਂ ਹੀ ਕੰਮਾਂ ਨੂੰ ਕਰਨ ਵਲ ਦੌੜਦੇ ਹਨ (ਭਾਵ, ਪਹਿਲੀ ਹੀ ਸ਼ਖ਼ਸੀਅਤ ਨੂੰ ਕਾਇਮ ਰੱਖਣ ਵਾਲੇ ਕੰਮ ਕਰਨਾ ਲੋਚਦੇ ਹਨ) ।
        ਇਹ ਹਉਮੈ ਇਕ ਲੰਮਾ ਰੋਗ ਹੈ, ਪਰ ਇਹ ਲਾ-ਇਲਾਜ ਨਹੀਂ ਹੈ। ਜੇ ਪ੍ਰਭੂ ਆਪਣੀ ਮਿਹਰ ਕਰੇ, ਤਾਂ ਜੀਵ ਗੁਰੂ ਦਾ ਸ਼ਬਦ ਕਮਾਂਦੇ ਹਨ। ਨਾਨਕ ਆਖਦਾ ਹੈ, ਹੇ ਲੋਕੋ! ਇਸ ਤਰੀਕੇ ਨਾਲ (ਹਉਮੈ ਰੂਪੀ ਦੀਰਘ ਰੋਗ ਤੋਂ ਪੈਦਾ ਹੋਏ ਹੋਏ) ਦੁੱਖ ਦੂਰ ਹੋ ਜਾਂਦੇ ਹਨ।2।

        ਗੱਲ ਤਾਂ ਸਾਰੀ ਵਿਕਾਰਾਂ ਕੋਲੋਂ ਛੁਟਕਾਰਾ ਪਾ ਕੇ ਗੁਰਮੁਖ ਬਣਨ ਦੀ ਹੈ ਤੇ ਅਕਾਲਪੁਰਖ ਤੇ ਸ਼ਬਦ ਗੁਰੂ, ਜੋ ਇੱਕ ਦੂਜੇ ਦਾ ਆਤਮਿਕ ਰੂਪ ਹਨ, ਨਾਲ ਜੁੜਨ ਦੀ ਹੈ।

          • 1
        • Reply
        • Share
          Share
          • Share on Facebook
          • Share on Twitter
          • Share on LinkedIn
          • Share on WhatsApp
    2. Satwinder Singh
      Satwinder Singh
      2023-12-04T06:26:36+00:00Added an answer on December 4, 2023 at 6:26 am

      ਹੁਕਮ ਹਰ ਇੱਕ ਰੂਹ ਲਈ ਅਲੱਗ ਹੈ ਅਤੇ ਇਹ ਕਿਤੇ ਬਾਹਰ ਨਹੀ ਹੈ, ਹਉਮੈ ਦੀ ਪਰਤ ਫ਼ਿੱਕੀ ਪੈਣ ਤੋ ਬਾਦ ਮਨ ਵਿੱਚ ਹੀ ਸੁਣਾਈ ਦੇਦਾ ਹੈ, ਜੇ ਹੁਕਮ ਬੁਝ ਲਿਆ ਜਾਵੇ ਤੇ ਉਹ ਹੁਕਮ ਇੱਕ ਰੱਬ ਦਾ ਅਹਿਸਾਸ ਕਰਵਾਓਦਾ ਹੈ। ਇਹ ਮੇਰੀ ਨਿੱਜੀ ਜਿੰਦਗੀ ਦਾ ਤਜ਼ਰਬਾ ਜੀ, ਕਿਤੇ ਪੜਿਆ ਸੁਣਿਆ ਨਹੀ, ਮਾਫ਼ ਕਰਨਾ ਕਿਸੇ ਦੀ ਨਿਗਾਹ ਮੈ ਗਲਤ ਹੋਵਾ, ਪਰ ਮੇਰਾ ਸੱਚ ਇਹ ਹੀ ਹੈ ਜੀ।

        • 1
      • Reply
      • Share
        Share
        • Share on Facebook
        • Share on Twitter
        • Share on LinkedIn
        • Share on WhatsApp
      • ਕੁਲਵਿੰਦਰ ਸਿੰਘ
        ਕੁਲਵਿੰਦਰ ਸਿੰਘ
        2023-12-04T09:51:34+00:00Replied to answer on December 4, 2023 at 9:51 am

        ਵੀਰ ਸਤਵਿੰਦਰ ਸਿੰਘ ਜੀ, ਤੁਹਾਡੀ ਸੋਚ ਮੁਬਾਰਕ ਯੋਗ ਹੈ। ਕ੍ਰਿਪਾ ਕਰਕੇ ਹੇਠ ਲਿੱਖੀ ਪਉੜੀ ਤੇ ਉਸ ਦੇ ਅਰਥ ਪੜ੍ਹਨ ਦੀ ਕ੍ਰਿਪਾਲਤਾ ਕਰਨੀ ਜੀ:-

        ਪਉੜੀ ॥ ਜਿਉ ਜਿਉ ਤੇਰਾ ਹੁਕਮੁ ਤਿਵੈ ਤਿਉ ਹੋਵਣਾ ॥ ਜਹ ਜਹ ਰਖਹਿ ਆਪਿ ਤਹ ਜਾਇ ਖੜੋਵਣਾ ॥ ਨਾਮ ਤੇਰੈ ਕੈ ਰੰਗਿ ਦੁਰਮਤਿ ਧੋਵਣਾ ॥ ਜਪਿ ਜਪਿ ਤੁਧੁ ਨਿਰੰਕਾਰ ਭਰਮੁ ਭਉ ਖੋਵਣਾ ॥ ਜੋ ਤੇਰੈ ਰੰਗਿ ਰਤੇ ਸੇ ਜੋਨਿ ਨ ਜੋਵਣਾ ॥ ਅੰਤਰਿ ਬਾਹਰਿ ਇਕੁ ਨੈਣ ਅਲੋਵਣਾ ॥ ਜਿਨ੍ਹ੍ਹੀ ਪਛਾਤਾ ਹੁਕਮੁ ਤਿਨ੍ਹ੍ਹ ਕਦੇ ਨ ਰੋਵਣਾ ॥ ਨਾਉ ਨਾਨਕ ਬਖਸੀਸ ਮਨ ਮਾਹਿ ਪਰੋਵਣਾ ॥੧੮॥ {ਪੰਨਾ 523}

        ਅਰਥ: (ਹੇ ਪ੍ਰਭੂ! ਜਗਤ ਵਿਚ) ਉਸੇ ਤਰ੍ਹਾਂ ਵਰਤਾਰਾ ਵਰਤਦਾ ਹੈ ਜਿਵੇਂ ਤੇਰਾ ਹੁਕਮ ਹੁੰਦਾ ਹੈ, ਜਿਥੇ ਜਿਥੇ ਤੂੰ ਆਪ (ਜੀਵਾਂ ਨੂੰ) ਰੱਖਦਾ ਹੈਂ, ਓਥੇ ਹੀ (ਜੀਵ) ਜਾ ਖਲੋਂਦੇ ਹਨ; ਜੋ ਜੀਵ ਤੇਰੇ ਨਾਮ ਦੇ ਪਿਆਰ ਵਿਚ (ਰਹਿੰਦੇ) ਹਨ ਉਹ ਭੈੜੀ ਮੱਤ ਧੋ ਲੈਂਦੇ ਹਨ, ਹੇ ਨਿਰੰਕਾਰ! ਤੈਨੂੰ ਸਿਮਰ ਸਿਮਰ ਕੇ ਭਟਕਣਾ ਤੇ ਡਰ ਦੂਰ ਕਰ ਲੈਂਦੇ ਹਨ। ਜੋ ਮਨੁੱਖ ਤੇਰੇ ਪਿਆਰ ਵਿਚ ਰੰਗੇ ਜਾਂਦੇ ਹਨ ਉਹ ਜੂਨਾਂ ਵਿਚ ਨਹੀਂ ਪਾਏ ਜਾਂਦੇ, ਅੰਦਰ ਬਾਹਰ (ਹਰ ਥਾਂ) ਉਹ ਇਕ (ਤੈਨੂੰ ਹੀ) ਅੱਖਾਂ ਨਾਲ ਵੇਖਦੇ ਹਨ।
        ਹੇ ਨਾਨਕ! ਜਿਨ੍ਹਾਂ ਨੇ ਪ੍ਰਭੂ ਦਾ ਹੁਕਮ ਪਛਾਣਿਆ ਹੈ ਉਹ ਕਦੇ ਪਛੁਤਾਂਦੇ ਨਹੀਂ (ਕਿਉਂਕਿ ਉਹ ਕਿਸੇ ਵਿਕਾਰ ਵਿਚ ਫਸਦੇ ਹੀ ਨਹੀਂ, ਸਗੋਂ) ਪ੍ਰਭੂ ਦਾ ਨਾਮ-ਰੂਪ ਬਖ਼ਸ਼ੀਸ਼ (ਸਦਾ ਆਪਣੇ) ਮਨ ਵਿਚ ਪਰੋਈ ਰੱਖਦੇ ਹਨ।੧੮।

        ਦਾਸ ਦੀ ਸਮਝ ਅਨੁਸਾਰ ਹੁਕਮ ਬੁੱਝਣ ਜਾਂ ਪਛਾਣਨ ਦੇ ਯੋਗ ਹੋਣ ਲਈ ਗੁਰਮੁਖ ਬਣਨਾ ਪਵੇਗਾ ਤੇ ਇਹ ਤਾਂ ਹੀ ਸੰਭਵ ਹੋ ਸਕਦਾ ਹੈ ਜੇ ਵਿਕਾਰਾਂ ਤੋਂ ਛੁਟਕਾਰਾ ਪਾ ਕੇ ਸਚਿਆਰ/ਗੁਣਵਾਨ ਮਨੁੱਖ ਬਣਿਆ ਜਾਵੇ ਅਤੇ ਅਕਾਲਪੁਰਖ ਤੇ ਸ਼ਬਦ ਗੁਰੂ, ਜੋ ਇੱਕ ਦੂਜੇ ਦਾ ਆਤਮਿਕ ਰੂਪ ਹਨ, ਨਾਲ ਜੁੜਿਆ ਜਾਵੇ। ਤੁਹਾਡਾ ਕੀ ਵਿਚਾਰ ਹੈ?

          • 1
        • Reply
        • Share
          Share
          • Share on Facebook
          • Share on Twitter
          • Share on LinkedIn
          • Share on WhatsApp
        • Satwinder Singh
          Satwinder Singh
          2023-12-05T10:59:22+00:00Replied to answer on December 5, 2023 at 10:59 am

          ਭਾਈ ਸਾਹਿਬ ਜੀ, ਤੁਹਾਡੇ ਹਿਸਾਬ ਨਾਲ ਵਿਕਾਰ ਕੀ ਹਨ। ਤੇ ਬਹੁਤ ਮਨੁੱਖ ਵਿਕਾਰਾ ਤੋ ਛੁਟਕਾਰਾ ਪਾੳਣ ਤੋ ਬਾਦ ਵੀ, ਗੁਰਮੁਖ।ਗੁਣਵਾਨ ਬਣਨ ਤੋ ਬਾਦ ਵੀ, ਅਕਾਲ ਪੁਰਖ ਨੂੰ ਕਿਓ ਨਹੀ ਪਾ ਸਕੇ। ਕੀ ਵਿਚਾਰ ਹਨ ਜੀ ਤੁਹਾਡੇ

            • 0
          • Reply
          • Share
            Share
            • Share on Facebook
            • Share on Twitter
            • Share on LinkedIn
            • Share on WhatsApp
          • ਕੁਲਵਿੰਦਰ ਸਿੰਘ
            ਕੁਲਵਿੰਦਰ ਸਿੰਘ
            2023-12-05T11:07:05+00:00Replied to answer on December 5, 2023 at 11:07 am

            ਵੀਰ ਸਤਵਿੰਦਰ ਸਿੰਘ ਜੀ, ਦਾਸ ਜਾਣਨਾ ਚਾਹੁੰਦਾ ਹੈ ਤੁਹਾਡੇ ਵਿਚਾਰ ਅਨੁਸਾਰ ਅਕਾਲਪੁਰਖ ਨੂੰ ਪਾਉਣਾ ਕੀ ਹੈ? ਦੱਸਣ ਦੀ ਕ੍ਰਿਪਾਲਤਾ ਕਰਨੀ ਜੀ।

              • 0
            • Reply
            • Share
              Share
              • Share on Facebook
              • Share on Twitter
              • Share on LinkedIn
              • Share on WhatsApp
            • Satwinder Singh
              Satwinder Singh
              2023-12-05T11:49:07+00:00Replied to answer on December 5, 2023 at 11:49 am

              ਇਹ ਮਨ ਦੀ ਓ ਸਥਿਤੀ ਹੈ ਜਿਥੇ ਸਾਰੀਆਂ ਇੱਛਾਵਾਂ ਖ਼ਤਮ ਹੋ ਜਾਂਦੀਆਂ ਹਨ, ਮਨ ਕਿਸੇ ਚੀਜ ਦੀ ਭਾਲ ਵਿਚ ਨਹੀਂ ਰਿਹਾ, ਆਪਣੇ ਆਪ ਨੂੰ ਲੈ ਕੇ ਕੋਈ ਸਵਾਲ ਨਹੀਂ ਰਿਹਾ. ਇਨਸਾਨ ਆਪਣੇ ਕੀਤੇ ਕਰਮਾ ਤੋਂ ਛੁਟਕਾਰਾ ਪਾ ਚੁੱਕਾ, ਆਉਣ ਵਾਲੇ ਸਮੇ ਤੋਂ ਕੋਈ ਆਸ ਨਹੀਂ ਹੈ, ਜੋ ਵੀ ਹੋਵੇਗਾ ਓ ਪਹਿਲਾ ਹੀ ਮੰਜੂਰ ਹੈ. ਓ ਆਪਣੀ ਮੌਤ ਨੂੰ ਵੀ ਮੰਜੂਰ ਕਰ ਚੁੱਕਾ ਕਿਉਂਕਿ ਮੌਤ ਤੋਂ ਡਰਨ ਵਾਲੀ ਹਉਮੈ ਦੀ ਮੌਤ ਪਹਿਲਾ ਹੀ ਹੋ ਚੁਕੀ ਹੈ. ਉਹ ਦਵੈਤ ਤੋਂ ਬਾਹਰ ਹੋ ਜਾਂਦਾ ਹੈ, ਚੰਗੇ ਮਾੜੇ ਤੋਂ ਉਪਰ ਉੱਠ ਜਾਂਦਾ. ਕਿਸੇ ਇਨਸਾਨ ਨੂੰ ਲੈ ਕਿ ਉਸ ਦੇ ਮਨ ਵਿਚ ਕੋਈ ਵਿਚਾਰ ਨਹੀਂ ਕੇ ਓ ਚੰਗਾ ਆ ਮਾੜਾ ਹੈ, ਕੋਈ ਚੀਜ ਚੰਗੀ ਜਾ ਮਾੜੀ ਦੇ ਚੱਕਰ ਤੋਂ ਬਾਹਰ ਹੈ. ਇੱਕ ਅਕਾਲ ਪੁਰਖ ਦੀ ਝਲਕ ਮਿਲ ਜਾਂਦੀ ਹੈ, ਉਹ ਇਕ ਦਰਖ਼ਤ ਤੇ ਲੱਗੇ ਫੁਲ ਵੇਖ ਇਹ ਨੀ ਕਹਿੰਦਾ ਫੁਲ ਚੰਗੇ ਹਨ ਤੇ ਦਰਖ਼ਤ ਤੇ ਜੜ ਪਾਈ ਗੋਬਰ ਰੂਪ ਵਿਚ ਖਾਦ ਮਾੜੀ ਹੈ. ਦੋਨੋ ਇੱਕ ਹੀ ਅਕਾਲ ਪੁਰਖ ਦੇ ਰੂਪ ਹਨ. ਆਪਣੇ ਆਪ ਦੇ ਸਰੀਰ ਦੀ ਪਹਿਚਾਣ ਤੋਂ ਵੀ ਟੁੱਟ ਜਾਂਦਾ, ਸਮਝ ਆ ਜਾਂਦੀ ਇਹ ਇੱਕ ਨਕਾਬ ਹੈ. ਵਿਕਾਰ ਕੀ ਹਨ –
              ਆਮ ਸੁਣਦੇ ਲਾਲਚ, ਲੋਭ, ਮੋਹ, ਹੰਕਾਰ, ਗੁੱਸਾ , ਇਹ ਪੰਜ ਤੋਂ ਛੁਟਕਾਰਾ ਪਾਉਣ ਤੋਂ ਉਹ ਅਕਾਲ ਪੁਰਖ ਦੇ ਥੋੜਾ ਨੇੜੇ ਹੋ ਜਾਂਦਾ. ਪਾਰ ਆਖ਼ਿਰੀ ਪੌੜੀ ਛੱਡਣ ਲਈ ਉਸ ਨੂੰ ਮੈਂ ਦੀ ਪਹਿਚਾਣ ਤੋਂ ਵੀ ਛੁਟਕਾਰਾ ਪਾਉਣਾ ਪੈਂਦਾ ਹੈ – ਉਸ ਸਥਿਤੀ ਵਿੱਚ ਨਾ ਓ ਸਿੱਖ ਰਹਿੰਦਾ, ਨਾ ਹਿੰਦੂ, ਨਾ ਗੁਰਮੁਖ, ਨਾ ਹੀ ਇਨਸਾਨ.
              Final step one has to let go of all attachments and Surrender – even the idea that one is sikh, male or female, or an indian or punjabi. it is a final realization that idea of Me is just an illusion. when all search has ended one will realize, it is not a destination, only when search ends we realize.
              ਆਖਰੀ ਵਿਕਾਰ ਮਨ ਹੈ ਤੇ ਉਸ ਨਾਲ ਜੁੜੀ ਉਸ ਦੀ ਪਹਿਚਾਣ
              I am = Stuck in illusion of duality
              When the I disappears, only Akal Purakh will be left
              After that everything becomes a choice – No compulsions. Only to take action one has to step back in duality, But he is no longer attached to any group, country, religion and so forth. it is all a role and a drama, but now he becomes the observer. all internal search has ended. Constant bliss is there.

                • 1
              • Share
                Share
                • Share on Facebook
                • Share on Twitter
                • Share on LinkedIn
                • Share on WhatsApp
            • ਕੁਲਵਿੰਦਰ ਸਿੰਘ
              ਕੁਲਵਿੰਦਰ ਸਿੰਘ
              2023-12-05T12:20:02+00:00Replied to answer on December 5, 2023 at 12:20 pm

              Please let me have your email address.

                • 0
              • Share
                Share
                • Share on Facebook
                • Share on Twitter
                • Share on LinkedIn
                • Share on WhatsApp
            • Satwinder Singh
              Satwinder Singh
              2023-12-05T12:35:57+00:00Replied to answer on December 5, 2023 at 12:35 pm

              ਹਾਂਜੀ ਜਰੂਰ ਜੀ
              [email protected]

                • 0
              • Share
                Share
                • Share on Facebook
                • Share on Twitter
                • Share on LinkedIn
                • Share on WhatsApp
      • ਕੁਲਵਿੰਦਰ ਸਿੰਘ
        ਕੁਲਵਿੰਦਰ ਸਿੰਘ
        2023-12-04T16:19:15+00:00Replied to answer on December 4, 2023 at 4:19 pm

        ਵੀਰ ਸਤਵਿੰਦਰ ਸਿੰਘ ਜੀ, ਤੁਸੀਂ ਆਪਣਾ ਜਵਾਬ ਤੇ ਦਾਸ ਦਾ ਜਵਾਬ ਵੀ ਹਟਾ ਦਿੱਤਾ ਹੈ। ਕੀ ਹੋਇਆ?

          • 0
        • Reply
        • Share
          Share
          • Share on Facebook
          • Share on Twitter
          • Share on LinkedIn
          • Share on WhatsApp
        • Satwinder Singh
          Satwinder Singh
          2023-12-04T21:06:01+00:00Replied to answer on December 4, 2023 at 9:06 pm

          ਹਾਜੀ ਮੈਨੁੰ ਕੋਈ ਕੁਝ ਖ਼ਾਸ ਨਾ ਸਮਝ ਲੈਵੇ, ਇਹ ਸੋਚ ਮੈ ਜਵਾਬ ਹਟਾ ਦੇਣ ਦਾ ਸੋਚਿਆ ਤੇ ਗਲਤੀ ਨਾਲ ੨ ਜਵਾਬ ਹਟਾ ਬੈਠਾ, ਮਾਫ਼ ਕਰਨਾ ਜੀ, ਮੈਨੂੰ ਜਿੰਦਗੀ ਦੀ ਸਮਝ ਤੇ ਆ ਚੁੱਕੀ ਹੈ ਪਰ ਮੈ ਆਪਣੀ ਨੋਜਵਾਨ ਪੀੜੀ ਨੂੰ ਗੁਰਬਾਣੀ ਜ਼ਰੀਏ ਹੀ ਸਮਝਾੳਣਾ ਚਾਹੁਦਾ ਹਾ ਜੀ। ਤੁਸੀ ਗੁਰਬਾਣੀ ਦੇ ਜਿਆਦਾ ਵਿਦਵਾਨ ਹੋ ਜੀ, ਮੈ ਤੇ ਬੱਸ ਜੀ ਤੁਹਾਡੇ ਸਾਰਿਆ ਨਾਲ ਮਿਲ ਬਾਣੀ ਦੇ ਸਹੀ ਮਤਲਬ ਸਮਝ ਕੇ ਬੱਚਿਆ ਤੱਕ ਪਹੁਚਾੳਨਾ ਚਾਹਨਾ। ਤੁਹਾਡੇ ਕੱਲ ਵਾਲੀ ਤੁਕ ਪੜ ਮੈ ਤੇ ਫ਼ਿਰ ਅੱਖ਼ਾ ਭਰ ਬੈਠਾ ਸਾ, ਮੈ ਜੋ ਕਿਸੀ ਚੀਜ਼ ਦੇ ਲਾਇਕ ਨਹੀ ਸੀ, ਉਸਨੂੰ ਗੁਰੂ ਦਾ ਪਿਆਰ ਮਿਲਿਆ।

            • 0
          • Reply
          • Share
            Share
            • Share on Facebook
            • Share on Twitter
            • Share on LinkedIn
            • Share on WhatsApp
          • ਕੁਲਵਿੰਦਰ ਸਿੰਘ
            ਕੁਲਵਿੰਦਰ ਸਿੰਘ
            2023-12-05T00:09:09+00:00Replied to answer on December 5, 2023 at 12:09 am

            ਦਾਸ ਦੀ ਸਨਿਮਰਤਾ ਸਹਿਤ ਬੇਨਤੀ ਹੈ ਕਿ ਕੁੱਝ ਵੀ ਹਟਾਉਣਾ ਠੀਕ ਨਹੀਂ ਹੈ ਕਿਉਂਕਿ ਅਸੀਂ ਸਾਰੇ ਅਧੂਰੇ ਹਾਂ ਤੇ ਸਿਰਫ਼ ਇਸ ਲਈ ਵਿਚਾਰ ਕਰ ਰਹੇ ਹਾਂ ਤਾਂ ਜੋ ਗੁਰਬਾਣੀ ਨੂੰ ਹੋਰ ਚੰਗੀ ਤਰ੍ਹਾਂ ਸਮਝ ਸਕੀਏ। ਇਸ ਲਈ ਜੇਕਰ ਸੰਭਵ ਹੋਵੇ ਤਾਂ ਹਟਾਏ ਹੋਏ ਮੈਸੇਜ ਦੁਬਾਰਾ ਨਾ ਇਓਂ ਜੀ।

              • 0
            • Reply
            • Share
              Share
              • Share on Facebook
              • Share on Twitter
              • Share on LinkedIn
              • Share on WhatsApp
            • Satwinder Singh
              Satwinder Singh
              2023-12-05T00:23:48+00:00Replied to answer on December 5, 2023 at 12:23 am

              ਤੁਹਾਡਾ ਕਿਹਾ ਸਿਰ ਮੱਥੇ ਜੀ, ਮਾਫ਼ ਕਰਨਾ ਗਲਤੀ ਸੁਧਾਰੀ ਨਹੀ ਜਾ ਰਹੀ, ਪਰ ਦੋਹਰਾਵਾਗਾ ਨਹੀ।

                • 0
              • Share
                Share
                • Share on Facebook
                • Share on Twitter
                • Share on LinkedIn
                • Share on WhatsApp

    Sidebar

    Ask A Question

    Stats

    • Questions 4k
    • Answers 9k
    • Popular
    • Answers
    • Mauricio

      Sikhism conversion

      • 36 Answers
    • Amrit Pal Singh Sachdeva

      Do Sikhs believe in heaven and hell?

      • 33 Answers
    • OL

      Why don’t Sikhs eat kosher or halal?

      • 27 Answers
    • OL

      No Sikhs Here

      • 25 Answers
    • Karan Singh

      In Sikhi it is taught God Created itself. How is ...

      • 20 Answers
    • ਕੁਲਵਿੰਦਰ ਸਿੰਘ
      ਕੁਲਵਿੰਦਰ ਸਿੰਘ added an answer Respected Brother/Sister, Waheguru ji ka Khalsa, Waheguru ji ki Fateh!… January 14, 2026 at 12:01 am
    • Ramneet
      Ramneet added an answer According to my understanding, the real love, according to Gurbani,… January 13, 2026 at 6:41 pm
    • ਕੁਲਵਿੰਦਰ ਸਿੰਘ
      ਕੁਲਵਿੰਦਰ ਸਿੰਘ added an answer As understood by the undersigned, the real love, according to… January 13, 2026 at 11:00 am
    • ਕੁਲਵਿੰਦਰ ਸਿੰਘ
      ਕੁਲਵਿੰਦਰ ਸਿੰਘ added an answer Dear Brother/Sister, Waheguru ji ka Khalsa, Waheguru ji ki Fateh!… January 13, 2026 at 10:52 am
    • ਕੁਲਵਿੰਦਰ ਸਿੰਘ
      ਕੁਲਵਿੰਦਰ ਸਿੰਘ added an answer ਵੀਰ ਜੀ, ਦਾਸ ਨੇ ਵੀ ਇਹ ਹੀ ਬੇਨਤੀ ਕੀਤੀ ਹੈ… January 12, 2026 at 4:30 pm

    Trending Tags

    Email_blogs

    Any Question?

    Ask A Question

    Explore

    • Categories
    • Questions
      • New Questions
      • Trending Questions
      • Most Read Questions
    • Polls
    • Tags
    • Help

    Footer

    A Q&A platform designed to help people learn and teach others about Sikhism.

    In association with Global Sikh Council. Helping spread the message of Sri Guru Granth Sahib Ji.

    Quick Links

    • Questions
    • Perspective
    • About Us
    • Contact Us
    • Kids Zone
    • Social Posts
    • News & Events
    • Download Our App
    • Our Story
    • Poems
    • SGGS Ji Di Bantar

    Legal Stuff

    • Terms and Conditions
    • Privacy Policy
    • Cookies Policy

    Subscribe

    © 2024 S W Organisation. All Rights Reserved.

    This website is created for informative purposes and is opinion-based.

    Manage Cookie Consent
    We use cookies on our website to give you the most relevant experience by remembering your preferences and repeat visits. By clicking “Accept All”, you consent to the use of ALL the cookies. However, you may visit "Cookie Settings" to provide a controlled consent.
    Functional Always active
    The technical storage or access is strictly necessary for the legitimate purpose of enabling the use of a specific service explicitly requested by the subscriber or user, or for the sole purpose of carrying out the transmission of a communication over an electronic communications network.
    Preferences
    The technical storage or access is necessary for the legitimate purpose of storing preferences that are not requested by the subscriber or user.
    Statistics
    The technical storage or access that is used exclusively for statistical purposes. The technical storage or access that is used exclusively for anonymous statistical purposes. Without a subpoena, voluntary compliance on the part of your Internet Service Provider, or additional records from a third party, information stored or retrieved for this purpose alone cannot usually be used to identify you.
    Marketing
    The technical storage or access is required to create user profiles to send advertising, or to track the user on a website or across several websites for similar marketing purposes.
    • Manage options
    • Manage services
    • Manage {vendor_count} vendors
    • Read more about these purposes
    View preferences
    • {title}
    • {title}
    • {title}

    Welcome to Sikh Wisdom

    Please Login or Sign Up to access all the features on Sikh Wisdom

    Log In
    Sign Up