Download Our Mobile App

Sign Up

or use


Have an account? Sign In Now

Sign In

or use


Forgot Password?

Don't have account, Sign Up Here

You must login to ask a question.

or use


Forgot Password?

Need An Account, Sign Up Here

Please briefly explain why you feel this question should be reported.

Please briefly explain why you feel this answer should be reported.

Please briefly explain why you feel this user should be reported.

Sikh Wisdom Logo Sikh Wisdom Logo
Sign InSign Up

Sikh Wisdom

Sikh Wisdom Navigation

  • Home
  • Questions
  • Kids Zone
  • Perspective
  • Scholars
  • Our Story
  • More
    • SGGS Ji Di Bantar
    • Question of the day
      • Previous questions
    • Principles of Sikhism
    • Poems
    • Download Our App
Search
Ask A Question

Mobile menu

Close
Ask A Question
  • Categories
  • Questions
    • New Questions
    • Trending Questions
    • Most Read Questions
  • Polls
  • Tags
  • Help
  • Home
  • Questions
  • Kids Zone
  • Perspective
  • Scholars
  • Our Story
  • More
    • SGGS Ji Di Bantar
    • Question of the day
      • Previous questions
    • Principles of Sikhism
    • Poems
    • Download Our App
Home/ Questions/Q 233688
Next
In Process

Sikh Wisdom Latest Questions

Asked: December 20, 20232023-12-20T22:18:56+00:00 2023-12-20T22:18:56+00:00In: Gurbani

Has anyone ever thought about what home means in Sikhi?

JAP
JAP
Has anyone ever thought about what home means in Sikhi?
Has anyone ever thought about what home means in Sikhi?
4
  • 1
  • 1
  • 4 4 Answers
  • 0 Followers
  • 0
Share
  • Facebook

    Leave an answer
    Cancel reply

    You must login to add an answer.

    or use


    Forgot Password?

    Need An Account, Sign Up Here

    4 Answers

    • Voted
    • Oldest
    • Recent
    1. ਕੁਲਵਿੰਦਰ ਸਿੰਘ
      ਕੁਲਵਿੰਦਰ ਸਿੰਘ
      2023-12-20T23:10:22+00:00Added an answer on December 20, 2023 at 11:10 pm

      ਸਤਿਕਾਰ ਯੋਗ ਜਪ ਜੀ,
      ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ।।

      ਤੁਸੀਂ ਗੁਰੂ ਗ੍ਰੰਥ ਸਾਹਿਬ ਵਿਚੋਂ ਇੱਕ ਪੰਗਤੀ ‘ਘਰ ਕੀ ਨਾਰਿ ਤਿਆਗੈ ਅੰਧਾ ॥ ਪਰ ਨਾਰੀ ਸਿਉ ਘਾਲੈ ਧੰਧਾ॥’ ਲਿੱਖ ਕੇ ਸ਼ਬਦ ਦੀ ਵਿਚਾਰ ਮੰਗੀ ਹੈ।
      ਪੂਰੇ ਸ਼ਬਦ ਦਾ ਮੂਲ ਪਾਠ ਤੇ ਅਰਥ ਹੇਠਾਂ ਦਿੱਤੇ ਹਨ ਜੀ।

      ਤੁਸੀਂ ਦੇਖ ਸਕਦੇ ਹੋ ਕਿ ਸ਼ਬਦ ਭੈਰਉ ਰਾਗ ਵਿਚ ਭਗਤ ਨਾਮਦੇਵ ਜੀ ਦਾ ਉਚਾਰਨ ਕੀਤਾ ਹੋਇਆ ਹੈ ਤੇ ਗੁਰੂ ਗ੍ਰੰਥ ਸਾਹਿਬ ਦੇ ਪੰਨਾ 1165 ਤੇ ਸੁਸ਼ੋਭਿਤ ਹੈ।

      ਇਸ ਸ਼ਬਦ ਵਿਚ ਭਗਤ ਜੀ ਇੱਕ ਵਿਕਾਰੀ ਤੇ ਕਾਮੀ ਮਨੁੱਖ ਅਰਥਾਤ ਮਨਮੁਖ ਦੇ ਜੀਵਨ ਦਾ ਚਿਤਰਣ ਕਰ ਰਹੇ ਹਨ ਜੋ ਕਾਮ‌ ਵਿਚ ਅੰਨ੍ਹਾ ਹੋਇਆ ਹੋਇਆ ਘਰ ਵਿਚ ਆਪਣੀ ਪਤਨੀ ਨੂੰ ਛੱਡ ਕੇ ਪਰਾਈਆਂ ਔਰਤਾਂ ਦੇ ਚੱਕਰ ਵਿਚ ਪਿਆ ਰਹਿੰਦਾ ਹੈ ਤੇ ਜਿਸ ਨੂੰ ਵਿਕਾਰਾਂ ਦੀ ਕਦੇ ਵੀ ਨਾਂਹ ਬੁੱਝਣ ਵਾਲੀ ਅੱਗ ਹਰ ਵਕਤ ਸਾੜਦੀ ਰਹਿੰਦੀ ਹੈ। ਉਹ ਮਨੁੱਖ ਸਿਧੇ ਰਾਹ ਤੇ ਨਾਂਹ ਚੱਲ ਕੇ ਹਮੇਸ਼ਾਂ ਪੁੱਠੇ ਰਾਹ ਚੱਲਦਿਆਂ ਹੋਇਆਂ ਆਪਣੇ ਇਸ ਰਤਨ ਜਨਮ ਨੂੰ ਗੰਵਾ ਕੇ ਚੱਲਾ ਜਾਂਦਾ ਹੈ।

      ਭਗਤ ਜੀ ਸਮਝਾਉਂਦੇ ਹਨ ਕਿ ਜਿਸ ਮਨੁੱਖ ਤੇ ਪ੍ਰਭੂ ਦੀ ਮਿਹਰ ਹੁੰਦੀ ਹੈ, ਉਸ ਦੀ ਗੁਰੂ ਦੀ ਸ਼ਰਨ ਪੈ‌ ਕੇ ਇਸ ਪੁੱਠੇ ਰਾਹ ਤੇ ਖ਼ਲਾਸੀ ਹੁੰਦੀ ਹੈ ਅਰਥਾਤ ਉਹ ਮਨਮੁਖ ਨਾਂਹ ਬਣ ਕੇ ਗੁਰਮੁਖ ਬਣਦਾ ਹੈ ਤੇ ਆਪਣੇ ਮਨੁੱਖੀ ਜਨਮ‌ ਨੂੰ ਸਫ਼ਲ ਕਰ ਲੈਂਦਾ ਹੈ।

      ਆਸ ਹੈ ਤੁਹਾਨੂੰ ਆਪਣੇ ਸਵਾਲ ਦਾ ਜਵਾਬ ਮਿਲ ਗਿਆ ਹੋਵੇਗਾ। ਜੇ ਤੁਹਾਡਾ ਅੱਗੇ ਕੋਈ ਸਵਾਲ ਹੋਵੇ ਤਾਂ ਤੁਹਾਡਾ ਸਵਾਗਤ ਹੈ। ਜੇਕਰ ਕੋਈ ਕੰਮੀ ਹੋਵੇ ਤਾਂ ਦੱਸਣ ਦੀ ਕ੍ਰਿਪਾਲਤਾ ਕਰਨੀ ਜੀ ਤਾਂ ਜੋ ਅੱਗੇ ਸੁਧਾਰ ਹੋ ਸਕੇ।
      ਆਦਰ ਸਹਿਤ,
      ਆਪ ਦਾ ਵੀਰ
      ————–
      ਘਰ ਕੀ ਨਾਰਿ ਤਿਆਗੈ ਅੰਧਾ ॥ ਪਰ ਨਾਰੀ ਸਿਉ ਘਾਲੈ ਧੰਧਾ ॥ ਜੈਸੇ ਸਿੰਬਲੁ ਦੇਖਿ ਸੂਆ ਬਿਗਸਾਨਾ ॥ ਅੰਤ ਕੀ ਬਾਰ ਮੂਆ ਲਪਟਾਨਾ ॥੧॥ ਪਾਪੀ ਕਾ ਘਰੁ ਅਗਨੇ ਮਾਹਿ ॥ ਜਲਤ ਰਹੈ ਮਿਟਵੈ ਕਬ ਨਾਹਿ ॥੧॥ ਰਹਾਉ ॥ ਹਰਿ ਕੀ ਭਗਤਿ ਨ ਦੇਖੈ ਜਾਇ ॥ ਮਾਰਗੁ ਛੋਡਿ ਅਮਾਰਗਿ ਪਾਇ ॥ ਮੂਲਹੁ ਭੂਲਾ ਆਵੈ ਜਾਇ ॥ ਅੰਮ੍ਰਿਤੁ ਡਾਰਿ ਲਾਦਿ ਬਿਖੁ ਖਾਇ ॥੨॥ ਜਿਉ ਬੇਸ੍ਵਾ ਕੇ ਪਰੈ ਅਖਾਰਾ ॥ ਕਾਪਰੁ ਪਹਿਰਿ ਕਰਹਿ ਸੀਗਾਰਾ ॥ ਪੂਰੇ ਤਾਲ ਨਿਹਾਲੇ ਸਾਸ ॥ ਵਾ ਕੇ ਗਲੇ ਜਮ ਕਾ ਹੈ ਫਾਸ ॥੩॥ ਜਾ ਕੇ ਮਸਤਕਿ ਲਿਖਿਓ ਕਰਮਾ ॥ ਸੋ ਭਜਿ ਪਰਿ ਹੈ ਗੁਰ ਕੀ ਸਰਨਾ ॥ ਕਹਤ ਨਾਮਦੇਉ ਇਹੁ ਬੀਚਾਰੁ ॥ ਇਨ ਬਿਧਿ ਸੰਤਹੁ ਉਤਰਹੁ ਪਾਰਿ ॥੪॥੨॥੮॥ {ਪੰਨਾ 1165}

      ਅਰਥ: ਵਿਕਾਰੀ ਬੰਦੇ ਦਾ ਟਿਕਾਣਾ ਸਦਾ ਉਸ ਅੱਗ ਵਿਚ ਰਹਿੰਦਾ ਹੈ ਜੋ ਅੱਗ ਸਦਾ ਬਲਦੀ ਰਹਿੰਦੀ ਹੈ, ਕਦੇ ਬੁੱਝਦੀ ਨਹੀਂ।1। ਰਹਾਉ।
      ਅੰਨ੍ਹਾ (ਪਾਪੀ) ਆਪਣੀ ਵਹੁਟੀ ਛੱਡ ਦੇਂਦਾ ਹੈ, ਤੇ ਪਰਾਈ ਜ਼ਨਾਨੀ ਨਾਲ ਝਖਾਂ ਮਾਰਦਾ ਹੈ, (ਪਰਾਈ ਨਾਰ ਨੂੰ ਵੇਖ ਕੇ ਉਹ ਇਉਂ ਹੀ ਖ਼ੁਸ਼ ਹੁੰਦਾ ਹੈ) ਜਿਵੇਂ ਤੋਤਾ ਸਿੰਬਲ ਰੁੱਖ ਨੂੰ ਵੇਖ ਕੇ ਖ਼ੁਸ਼ ਹੁੰਦਾ ਹੈ (ਪਰ ਉਸ ਸਿੰਬਲ ਤੋਂ ਉਸ ਤੋਤੇ ਨੂੰ ਹਾਸਲ ਕੁਝ ਨਹੀਂ ਹੁੰਦਾ) ; ਆਖ਼ਰ ਨੂੰ ਅਜਿਹਾ ਵਿਕਾਰੀ ਮਨੁੱਖ (ਇਸ ਵਿਕਾਰ) ਵਿਚ ਗ੍ਰਸਿਆ ਹੋਇਆ ਹੀ ਮਰ ਜਾਂਦਾ ਹੈ।1।
      ਜਿੱਥੇ ਪ੍ਰਭੂ ਦੀ ਭਗਤੀ ਹੁੰਦੀ ਹੈ (ਵਿਕਾਰੀ ਮਨੁੱਖ) ਉਹ ਥਾਂ ਜਾ ਕੇ ਨਹੀਂ ਵੇਖਦਾ, (ਜੀਵਨ ਦਾ ਸਿੱਧਾ) ਰਾਹ ਛੱਡ ਕੇ (ਵਿਕਾਰਾਂ ਦੇ) ਉਲਟੇ ਰਸਤੇ ਪੈਂਦਾ ਹੈ, ਜਗਤ ਦੇ ਮੂਲ ਪ੍ਰਭੂ ਤੋਂ ਖੁੰਝ ਕੇ ਜਨਮ ਮਰਨ ਦੇ ਗੇੜ ਵਿਚ ਪੈ ਜਾਂਦਾ ਹੈ, ਨਾਮ-ਅੰਮ੍ਰਿਤ ਡੋਲ੍ਹ ਕੇ (ਵਿਕਾਰਾਂ ਦਾ) ਜ਼ਹਿਰ ਲੱਦ ਕੇ ਖਾਂਦਾ ਹੈ।2।
      ਜਿਵੇਂ ਵੇਸਵਾਂ ਦੇ ਮੁਜਰੇ ਹੁੰਦੇ ਹਨ, (ਸੁਹਣੀ ਸੁਹਣੀ) ਪੁਸ਼ਾਕ ਪਾ ਕੇ ਸਿੰਗਾਰ ਕਰਦੀਆਂ ਹਨ। ਵੇਸਵਾ ਨੱਚਦੀ ਹੈ, ਤੇ ਬੜੇ ਗਹੁ ਨਾਲ ਆਪਣੀ ਸੁਰ ਨੂੰ ਤੋਲਦੀ ਹੈ, (ਬੱਸ, ਇਸ ਵਿਕਾਰੀ ਜੀਵਨ ਦੇ ਕਾਰਨ) ਉਸ ਦੇ ਗਲ ਵਿਚ ਜਮਾਂ ਦੀ ਫਾਹੀ ਪੈਂਦੀ ਹੈ।3।
      ਨਾਮਦੇਵ ਇਹ ਇਕ ਵਿਚਾਰ ਦਾ ਬਚਨ ਆਖਦਾ ਹੈ– ਜਿਸ ਮਨੁੱਖ ਦੇ ਮੱਥੇ ਉੱਤੇ ਪ੍ਰਭੂ ਦੀ ਬਖ਼ਸ਼ਸ਼ (ਦਾ ਲੇਖ) ਲਿਖਿਆ ਹੋਇਆ ਹੈ (ਭਾਵ, ਪਿਛਲੇ ਕੀਤੇ ਕਰਮਾਂ ਅਨੁਸਾਰ ਧੁਰੋਂ ਬਖ਼ਸ਼ਸ਼ ਹੁੰਦੀ ਹੈ) ਉਹ (ਵਿਕਾਰਾਂ ਵਲੋਂ) ਹਟ ਕੇ ਸਤਿਗੁਰੂ ਦੀ ਸ਼ਰਨ ਪੈਂਦਾ ਹੈ। ਹੇ ਸੰਤ ਜਨੋ! ਗੁਰੂ ਦੀ ਸ਼ਰਨ ਪੈ ਕੇ ਹੀ (ਸੰਸਾਰ-ਸਮੁੰਦਰ ਦੇ ਵਿਕਾਰਾਂ ਤੋਂ) ਪਾਰ ਲੰਘ ਸਕੋਗੇ।4।2।8।

        • 0
      • Reply
      • Share
        Share
        • Share on Facebook
        • Share on Twitter
        • Share on LinkedIn
        • Share on WhatsApp
      • ਕੁਲਵਿੰਦਰ ਸਿੰਘ
        ਕੁਲਵਿੰਦਰ ਸਿੰਘ
        2023-12-21T03:45:05+00:00Replied to answer on December 21, 2023 at 3:45 am

        ਗੁਰੂ ਗ੍ਰੰਥ ਸਾਹਿਬ ਵਿਚ ਘਰ ਲਫ਼ਜ਼ ਬਹੁਤ ਵਾਰ ਆਇਆ ਹੈ ਤੇ ਇਸ ਦੇ ਕਈ ਸਰੂਪ ਹਨ। ਕੁਝ ਉਦਾਹਰਣਾਂ ਹੇਠਾਂ ਦਿੱਤੀਆਂ ਹਨ:-

        ਸੋਹਿਲਾ ਰਾਗੁ ਗਉੜੀ ਦੀਪਕੀ ਮਹਲਾ ੧ ੴ ਸਤਿਗੁਰ ਪ੍ਰਸਾਦਿ ॥ ਜੈ ਘਰਿ ਕੀਰਤਿ ਆਖੀਐ ਕਰਤੇ ਕਾ ਹੋਇ ਬੀਚਾਰੋ ॥ ਤਿਤੁ ਘਰਿ ਗਾਵਹੁ ਸੋਹਿਲਾ ਸਿਵਰਿਹੁ ਸਿਰਜਣਹਾਰੋ ॥੧॥ (ਪੰਨਾ 12)
        ਪਦ ਅਰਥ = ਜੈ ਘਰਿ = ਜਿਸ ਘਰ ਵਿਚ, ਜਿਸ ਸਤਸੰਗ-ਘਰ ਵਿਚ। ਕੀਰਤਿ = ਸਿਫ਼ਤਿ-ਸਾਲਾਹ। ਆਖੀਐ = ਆਖੀ ਜਾਂਦੀ ਹੈ। ਤਿਤੁ ਘਰਿ = ਉਸ ਸਤਸੰਗ-ਘਰ ਵਿਚ।

        ੴਸਤਿਗੁਰ ਪ੍ਰਸਾਦਿ ॥ ਰਾਗੁ ਸਿਰੀ ਰਾਗੁ ਮਹਲਾ ਪਹਿਲਾ 1 ਘਰੁ 1 (ਪੰਨਾ 14)
        ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਘਰ ਸ਼ਬਦ ਸਿਰਲੇਖਾਂ ਵਿਚ ਆਉਂਦਾ ਹੈ ਤੇ ਇਸ ਦੇ ਨਾਲ ੧ ਤੋਂ ੧੭ ਤੱਕ ਦੀ ਗਿਣਤੀ ਆਉਂਦੀ ਹੈ। ਗੁਰਮਤਿ ਸੰਗੀਤ ਵਿਚ ਘਰ ਦੇ ਦੋ ਅਰਥ ਆਉਂਦੇ ਹਨ। ਇੱਕ ਤਾਲ ਤੇ ਦੂਜਾ ਸਵਰ।

        ਜੋ ਘਰੁ ਛਡਿ ਗਵਾਵਣਾ ਸੋ ਲਗਾ ਮਨ ਮਾਹਿ ॥ ਜਿਥੈ ਜਾਇ ਤੁਧੁ ਵਰਤਣਾ ਤਿਸ ਕੀ ਚਿੰਤਾ ਨਾਹਿ ॥ ਫਾਥੇ ਸੇਈ ਨਿਕਲੇ ਜਿ ਗੁਰ ਕੀ ਪੈਰੀ ਪਾਹਿ ॥੩॥ (ਪੰਨਾ 43)
        ਅਰਥ: (ਹੇ ਪ੍ਰਾਣੀ!) ਜੇਹੜਾ (ਇਹ) ਘਰ ਛੱਡ ਕੇ ਸਦਾ ਲਈ ਤੁਰ ਜਾਣਾ ਹੈ, ਉਹ ਤੈਨੂੰ ਆਪਣੇ ਮਨ ਵਿਚ (ਪਿਆਰਾ) ਲੱਗ ਰਿਹਾ ਹੈ, ਤੇ ਜਿਥੇ ਜਾ ਕੇ ਤੇਰਾ ਵਾਹ ਪੈਣਾ ਹੈ ਉਸ ਦਾ ਤੈਨੂੰ (ਰਤਾ ਭੀ) ਫ਼ਿਕਰ ਨਹੀਂ। (ਸਭ ਜੀਵ ਮਾਇਆ ਦੇ ਮੋਹ ਵਿਚ ਫਸੇ ਪਏ ਹਨ, ਇਸ ਮੋਹ ਵਿਚ) ਫਸੇ ਹੋਏ ਉਹੀ ਬੰਦੇ ਨਿਕਲਦੇ ਹਨ ਜੇਹੜੇ ਗੁਰੂ ਦੀ ਚਰਨੀਂ ਪੈ ਜਾਂਦੇ ਹਨ।3।

        ਨਾਨਕ ਦਰੁ ਘਰੁ ਏਕੁ ਹੈ ਅਵਰੁ ਨ ਦੂਜੀ ਜਾਇ ॥੧੦॥੧੧॥ {ਪੰਨਾ 60}
        ਪਦ ਅਰਥ: ਦਰੁ ਘਰੁ ਏਕੁ = ਇਕੋ ਦਰ ਤੇ ਇਕੋ ਘਰ, ਇਕੋ ਆਸਰਾ ਪਰਨਾ। ਜਾਇ = ਥਾਂ।10।

        ਮਾਝ ਮਹਲਾ ੫ ॥ ਸਭ ਕਿਛੁ ਘਰ ਮਹਿ ਬਾਹਰਿ ਨਾਹੀ ॥ ਬਾਹਰਿ ਟੋਲੈ ਸੋ ਭਰਮਿ ਭੁਲਾਹੀ ॥ (ਪੰਨਾ 102)
        ਪਦ ਅਰਥ: ਸਭ ਕਿਛੁ = ਸਾਰਾ ਕੁਝ, ਸਾਰਾ ਆਤਮਕ ਅਨੰਦ। ਘਰਿ ਮਹਿ = ਹਿਰਦੇ ਘਰ ਵਿਚ (ਟਿਕੇ ਰਿਹਾਂ) । ਟੋਲੈ = (ਸੁਖ ਦੀ) ਭਾਲ ਕਰਦਾ ਹੈ। ਭਰਮਿ = ਭਟਕਣਾ ਵਿਚ (ਪੈ ਕੇ) । ਭੁਲਾਹੀ = ਭੁਲਾਹਿ, ਕੁਰਾਹੇ ਪਏ ਰਹਿੰਦੇ ਹਨ।

        ਜਨਮੁ ਜੀਤਿ ਮਰਣਿ ਮਨੁ ਮਾਨਿਆ ॥ ਆਪਿ ਮੂਆ ਮਨੁ ਮਨ ਤੇ ਜਾਨਿਆ ॥ ਨਜਰਿ ਭਈ ਘਰੁ ਘਰ ਤੇ ਜਾਨਿਆ ॥੨॥ (ਪੰਨਾ 153)
        ਪਦ ਅਰਥ: ਨਜਰਿ = ਪ੍ਰਭੂ ਦੀ ਮਿਹਰ ਦੀ ਨਜ਼ਰ। ਘਰੁ = ਪਰਮਾਤਮਾ ਦਾ ਟਿਕਾਣਾ, ਪ੍ਰਭੂ-ਚਰਨਾਂ ਵਿਚ ਟਿਕਾਓ। ਘਰ ਤੇ = ਘਰ ਤੋਂ, ਹਿਰਦੇ ਵਿਚ ਹੀ।2।

        ਉਲਟ ਭਈ ਘਰੁ ਘਰ ਮਹਿ ਆਣਿਆ ॥ (ਪੰਨਾ 352)
        ਪਦ ਅਰਥ: ਉਲਟ ਭਈ = ਸੁਰਤਿ ਮਾਇਆ ਦੇ ਪ੍ਰਭਾਵ ਵਲੋਂ ਪਰਤ ਗਈ। ਘਰੁ = ਪਰਮਾਤਮਾ ਦਾ ਨਿਵਾਸ-ਥਾਂ। ਘਰ ਮਹਿ = (ਆਪਣੇ) ਹਿਰਦੇ ਵਿਚ। ਆਣਿਆ = ਲੈ ਆਂਦਾ।

        ਘਰ ਮਹਿ ਨਿਜ ਘਰੁ ਪਾਇਆ ਸਤਿਗੁਰੁ ਦੇਇ ਵਡਾਈ ॥ (ਪੰਨਾ 571)
        ਪਦ ਅਰਥ: ਘਰ ਮਹਿ = ਹਿਰਦੇ ਵਿਚ। ਨਿਜ ਘਰੁ = ਆਪਣਾ ਅਸਲ ਘਰ, ਪ੍ਰਭੂ ਦੀ ਹਜ਼ੂਰੀ।

        ਮਾਰੂ ਮਹਲਾ ੫ ॥ ਬਾਹਰਿ ਢੂਢਨ ਤੇ ਛੂਟਿ ਪਰੇ ਗੁਰਿ ਘਰ ਹੀ ਮਾਹਿ ਦਿਖਾਇਆ ਥਾ।। (ਪੰਨਾ 1002)
        ਪਦ ਅਰਥ: ਤੇ = ਤੋਂ। ਛੂਟਿ ਪਰੇ = ਬਚ ਗਏ। ਗੁਰਿ = ਗੁਰੂ ਨੇ। ਘਰ ਮਾਹਿ = ਹਿਰਦੇ ਵਿਚ।

        ਜਿਹ ਘਰ ਮਹਿ ਤੁਧੁ ਰਹਨਾ ਬਸਨਾ ਸੋ ਘਰੁ ਚੀਤਿ ਨ ਆਇਓ ॥੩॥ (ਪੰਨਾ 1017)
        ਅਰਥ: ਹੇ ਮੂਰਖ! ਜਿਸ ਘਰ ਵਿਚ ਤੂੰ ਸਦਾ ਰਹਿਣਾ-ਵੱਸਣਾ ਹੈ, ਉਹ ਘਰ ਕਦੇ ਤੇਰੇ ਚਿੱਤ-ਚੇਤੇ ਹੀ ਨਹੀਂ ਆਇਆ।3।

        ਘਰ ਮਹਿ ਘਰੁ ਜੋ ਦੇਖਿ ਦਿਖਾਵੈ ॥ ਗੁਰ ਮਹਲੀ ਸੋ ਮਹਲਿ ਬੁਲਾਵੈ ॥ ਮਨ ਮਹਿ ਮਨੂਆ ਚਿਤ ਮਹਿ ਚੀਤਾ ॥ ਐਸੇ ਹਰਿ ਕੇ ਲੋਗ ਅਤੀਤਾ ॥੫॥ (ਪੰਨਾ 1189)
        ਪਦ ਅਰਥ: ਘਰਿ ਮਹਿ = ਹਿਰਦੇ ਵਿਚ। ਘਰ = ਪ੍ਰਭੂ ਦਾ ਟਿਕਾਣਾ।

        ਕਾਇਆ ਮਹਲੁ ਮੰਦਰੁ ਘਰੁ ਹਰਿ ਕਾ ਤਿਸੁ ਮਹਿ ਰਾਖੀ ਜੋਤਿ ਅਪਾਰ ॥ ਨਾਨਕ ਗੁਰਮੁਖਿ ਮਹਲਿ ਬੁਲਾਈਐ ਹਰਿ ਮੇਲੇ ਮੇਲਣਹਾਰ ॥੪॥੫॥ {ਪੰਨਾ 1255-1256}
        ਅਰਥ: ਇਹ ਮਨੁੱਖਾ ਸਰੀਰ ਪਰਮਾਤਮਾ ਦਾ ਮਹਲ ਹੈ ਪਰਮਾਤਮਾ ਦਾ ਮੰਦਰ ਹੈ ਪਰਮਾਤਮਾ ਦਾ ਘਰ ਹੈ, ਬੇਅੰਤ ਪਰਮਾਤਮਾ ਨੇ ਇਸ ਵਿਚ ਆਪਣੀ ਜੋਤਿ ਟਿਕਾ ਰੱਖੀ ਹੈ। (ਜੀਵ ਆਪਣੇ ਹਿਰਦੇ-ਮਹਲ ਵਿਚ ਵੱਸਦੇ ਪ੍ਰਭੂ ਨੂੰ ਛੱਡ ਕੇ ਬਾਹਰ ਭਟਕਦਾ ਫਿਰਦਾ ਹੈ) ਹੇ ਨਾਨਕ! (ਬਾਹਰ ਭਟਕਦਾ ਜੀਵ) ਗੁਰੂ ਦੀ ਰਾਹੀਂ ਹੀ ਹਿਰਦੇ-ਮਹਲ ਵਿਚ ਮੋੜ ਕੇ ਲਿਆਂਦਾ ਜਾ ਸਕਦਾ ਹੈ, ਤੇ ਤਦੋਂ ਮੇਲਣ ਦੇ ਸਮਰੱਥ ਪ੍ਰਭੂ ਉਸ ਨੂੰ ਆਪਣੇ ਚਰਨਾਂ ਵਿਚ ਜੋੜ ਲੈਂਦਾ ਹੈ।4।5।

        ਸਲੋਕ ਮਃ ੧ ॥ ਘਰ ਮਹਿ ਘਰੁ ਦੇਖਾਇ ਦੇਇ ਸੋ ਸਤਿਗੁਰੁ ਪੁਰਖੁ ਸੁਜਾਣੁ ॥ {ਪੰਨਾ 1291}
        ਪਦ ਅਰਥ: ਘਰੁ = ਪ੍ਰਭੂ ਦੇ ਰਹਿਣ ਦਾ ਥਾਂ। ਨਿਜ ਘਰਿ = ਨਿਰੋਲ ਆਪਣੇ ਘਰ ਵਿਚ। ਘਰ ਮਹਿ = ਹਿਰਦੇ-ਘਰ ਵਿਚ।
        ਅਰਥ: ਉਹ ਹੈ ਸਿਆਣਾ ਸਤਿਗੁਰੂ ਪੁਰਖ ਜੋ ਹਿਰਦੇ-ਘਰ ਵਿਚ ਪਰਮਾਤਮਾ ਦੇ ਰਹਿਣ ਦਾ ਥਾਂ ਵਿਖਾ ਦੇਂਦਾ ਹੈ; (ਜਦੋਂ ਮਨੁੱਖ) ਉਸ ਘਰ ਵਿਚ (ਅੱਪੜਦਾ ਹੈ)

          • 0
        • Reply
        • Share
          Share
          • Share on Facebook
          • Share on Twitter
          • Share on LinkedIn
          • Share on WhatsApp
        • ਕੁਲਵਿੰਦਰ ਸਿੰਘ
          ਕੁਲਵਿੰਦਰ ਸਿੰਘ
          2023-12-21T09:52:20+00:00Replied to answer on December 21, 2023 at 9:52 am

          ਵੀਰ ਜੀ/ਭੈਣ ਜੀ, ਗੁਰੂ ਗ੍ਰੰਥ ਸਾਹਿਬ ਵਿਚ ਸ਼ਾਮਿਲ ਬਾਣੀ ਦੇ ਸਿਰਲੇਖਾਂ ਵਿਚ ਆਏ ਹੋਏ ਘਰ ਸ਼ਬਦ, ਜਿਨ੍ਹਾਂ ਦੀ ਗਿਣਤੀ ੧ ਤੋਂ ੧੭ ਹੈ, ਤੇ ਜਿਸ ਨੂੰ ਰਾਗਾਂ ਦੇ ਤਾਲ ਤੇ ਸਵਰ ਦੇ ਨਾਲ ਜੋੜਿਆ ਜਾਂਦਾ ਹੈ, ਬਾਰੇ ਹੇਠ ਦਿੱਤੇ ਲੇਖ ਵਿਚ ਅਲੱਗ ਵਿਚਾਰ ਦਿੱਤੀ ਗਈ ਹੈ। ਇਹ ਤੁਹਾਡੇ ਵਿਚਾਰ ਵਾਸਤੇ ਹੈ।
          ——————
          ਗੁਰਬਾਣੀ ਦੀ ਵਿਲੱਖਣਤਾ
          ਡਾ. ਚਰਨ ਕਮਲ ਸਿੰਘ

          ਗੁਰਬਾਣੀ ਗਿਆਨ

          ਗੁਰਬਾਣੀ ਵਿਚ ਗੁਰੂ ਸਾਹਿਬ ਦੇ ਉਪਦੇਸ਼ ਸੁਭਾਇਮਾਨ ਹਨ। ਗੁਰੂ ਸਾਹਿਬ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਗੁਰਬਾਣੀ ਦੇ ਉਪਦੇਸ਼ਾਂ ਨੂੰ ਸਮਝਣ ਦਾ ਵਿਧਾਨ ਵੀ ਸੁਭਾਇਮਾਨ ਕੀਤਾ ਹੈ। ਗੁਰਬਾਣੀ ਦੇ ਉਪਦੇਸ਼ਾਂ ਦੀ ਮੌਲਿਕਤਾ ਨੂੰ ਬੁਝਣ ਲਈ ਗੁਰਬਾਣੀ ਦੇ ਇਸ ਵਿਲੱਖਣ ਵਿਧਾਨ ਨੂੰ ਬੁਝਣਾ ਅਤਿ-ਮਹੱਤਵਪੂਰਨ ਹੈ। ਇਹ ਗੁਰਬਾਣੀ ਦੇ ਸਿਰਲੇਖਾਂ ਵਿਚ ਸੁਭਾਇਮਾਨ ‘ਘਰੁ’ ਦੇ ਵੱਖ-ਵੱਖ ਪ੍ਰਕਾਰਾਂ ਰਾਹੀਂ ਸੁਭਾਇਮਾਨ ਗੁਰਬਾਣੀ ਦਾ ਵਿਲੱਖਣ ਵਿਧਾਨ ਹੈ, ਜੋ ਦੁਨੀਆਂ ਦੀ ਕਿਸੇ ਹੋਰ ਭਾਸ਼ਾ ਵਿਚ ਮੌਜੂਦ ਨਹੀਂ ਹੈ।

          ਗੁਰਬਾਣੀ ਦੀ ਦੂਜੀ ਮਹੱਤਵਪੂਰਨ ਵਿਲੱਖਣਤਾ, ਗੁਰਬਾਣੀ ਦੀ ਸ਼ਬਦਾਵਲੀ ਹੈ। ਗੁਰਬਾਣੀ ਵਿਚ ਹੋਰ ਭਾਸ਼ਾਵਾਂ ਦੇ ਸ਼ਬਦਾਂ ਦੀ ਵਰਤੋਂ ਤਾਂ ਕੀਤੀ ਗਈ ਹੈ, ਜਿਵੇਂ, ਮਨ, ਨਾਮ, ਜਪ, ਸਾਧ, ਚਰਨ, ਸੇਵਾ, ਗਾਵਣਾ ਆਦਿ ਪਰ ਇਨ੍ਹਾਂ ਸ਼ਬਦਾਂ ਦਾ ਭਾਵ ਗੁਰਬਾਣੀ ਦੇ ਸੰਦਰਭ ਵਿਚ ਵਿਲੱਖਣ ਹੈ।

          ਗੁਰਬਾਣੀ ਦੀ ਸ਼ਬਦਾਵਲੀ ਦੀ ਇਸ ਵਿਲੱਖਣਤਾ ਨੂੰ ਨਾ ਸਮਝਣ ਕਰਕੇ ਗੁਰਬਾਣੀ ਦੇ ਘਰੁ ਦੇ ਵਿਧਾਨ ਨੂੰ ਵੀ ਸਹੀ ਸਮਝਣ ਵਿਚ ਭੁਲੇਖਾ ਪੈਂਦਾ ਰਿਹਾ ਹੈ।
          ਗੁਰਬਾਣੀ ਵਿਚ ਘਰੁ ਦੇ ਵਿਸ਼ੇਸ਼ ਨਿਰਦੇਸ਼ ਜਿਵੇਂ “ਏਕ ਸੁਆਨ ਕੈ ਘਰਿ ਗਾਵਣਾ” ਤੋਂ ਗੁਰਬਾਣੀ ਦੇ ਘਰੁ ਦਾ ਸੰਬੰਧ ਗਾਇਨ ਨਾਲ ਜਾਪਦਾ ਹੈ। ਪਰ ਗੁਰਬਾਣੀ ਵਿਚ ਗਾਵਣਾ ਦਾ ਵਿਲੱਖਣ ਸੰਦਰਭ ਹੈ, ਜਿਵੇਂ, “ਗਾਵੈ ਕੋ ਵਿਦਿਆ ਵਿਖਮੁ ਵੀਚਾਰੁ॥” ਤੁਕ ਵਿਚ ਵਿੱਦਿਆ ਦਾ ‘ਗਾਵਣਾ’ ਗੁਰਬਾਣੀ ਦੀ ਵਿਲੱਖਣ ਸ਼ਬਦਾਵਲੀ ਅਨੁਸਾਰ ਵਿੱਦਿਆ ਦਾ ‘ਵਿਚਾਰਨਾ’ ਹੁੰਦਾ ਹੈ। ਇਸੇ ਤਰ੍ਹਾਂ, “ਗਾਵੈ ਕੋ ਜਾਪੈ ਦਿਸੈ ਦੂਰਿ॥“ ਵਿਚ ‘ਜਾਪੈ ਦਿਸੈ ਦੂਰਿ’ ਨੂੰ ‘ਗਾਵੈ’ ਗੁਰਬਾਣੀ ਦੀ ਵਿਲੱਖਣ ਸ਼ਬਦਾਵਲੀ ਅਨੁਸਾਰ ਪ੍ਰਭੂ ਨੂੰ ਦੂਰ ‘ਸਮਝੇ’ ਹੈ ਅਤੇ “ਗਾਵੈ ਕੋ ਵੇਖੈ ਹਾਦਰਾ ਹਦੂਰਿ॥” ਵਿਚ ‘ਵੇਖੈ ਹਾਦਰਾ ਹਦੂਰਿ’ ਦਾ ‘ਗਾਵੈ’ ਵੀ ਗੁਰਬਾਣੀ ਦੀ ਵਿਲੱਖਣ ਸ਼ਬਦਾਵਲੀ ਅਨੁਸਾਰ ਪ੍ਰਭੂ ਨੂੰ ਹਾਜ਼ਰ-ਨਾਜ਼ਰ ‘ਸਮਝੇ’ ਹੈ। ਇਉਂ, ਗੁਰਬਾਣੀ ਦੀ ਵਿਲੱਖਣ ਸ਼ਬਦਾਵਲੀ ਵਿਚ ਗਾਵਣਾ ਦਾ ਵਿਲੱਖਣ ਭਾਵ ‘ਸਮਝਣਾ’/’ਵਿਚਾਰਨਾ’ ਹੁੰਦਾ ਹੈ। ਗੁਰਬਾਣੀ ਦੀ ਸ਼ਬਦਾਵਲੀ ਦੀ ਵਿਲੱਖਣਤਾ ਅਨੁਸਾਰ ਹੀ ਸਮਝਿਆ ਜਾ ਸਕਦਾ ਹੈ ਕਿ “ਏਕ ਸੁਆਨ ਕੈ ਘਰਿ ਗਾਵਣਾ” ਸਿਰਲੇਖ ਦਾ ਗੁਰਬਾਣੀ ਦਾ ਵਿਲੱਖਣ ਭਾਵ “ਏਕ ਸੁਆਨੁ ਦੁਇ ਸੁਆਨੀ ਨਾਲਿ॥’’ ਦੇ ਵਿਸ਼ੇਸ਼ ਘਰੁ ਅਨੁਸਾਰ ‘ਸਮਝਣਾ’ ਹੈ।

          ਤਕਨੀਕੀ ਤੌਰ ’ਤੇ ਵੀ ਗਾਇਨ ਦਾ ਮੁੱਢਲਾ ਸੰਬੰਧ ਰਾਗ, ਸੁਰ ਅਤੇ ਤਾਲ ਨਾਲ ਹੁੰਦਾ ਹੈ। ਜੇਕਰ ਗੁਰਬਾਣੀ ਦਾ ਘਰੁ ਗਾਇਣ ਨਾਲ ਸੰਬੰਧਿਤ ਹੈ ਤਾਂ ਇਨ੍ਹਾਂ ਤਿੰਨਾਂ ਵਿਚੋਂ ਕਿਸੇ ਇਕ ਨਾਲ ਸੰਬੰਧਿਤ ਹੋਣਾ ਜ਼ਰੂਰੀ ਹੈ। ਪਰ ਗੁਰਬਾਣੀ ਦਾ ਘਰੁ, ਰਾਗੁ ਨਾਲ ਸੰਬੰਧਿਤ ਨਹੀਂ ਹੈ ਕਿਉਂਜੋ ਹਰ ਰਾਗੁ ਦੇ ਅਧਿਆਇ ਵਿਚ ਇਕ ਤੋਂ ਵੱਧ ਪ੍ਰਕਾਰ ਦੇ ਘਰੁ ਦਰਜ ਹੁੰਦੇ ਹਨ। ਗੁਰਬਾਣੀ ਦਾ ਘਰੁ ਸੁਰ ਨਾਲ ਵੀ ਸੰਬੰਧਿਤ ਨਹੀਂ ਹੈ ਕਿਉਂ ਜੋ ਸੰਗੀਤ ਵਿਚ ਕੁਲ 12 ਸੁਰ ਹੀ ਹੁੰਦੇ ਹਨ ਜਦੋਂਕਿ ਗੁਰਬਾਣੀ ਵਿਚ 12 ਸੁਰਾਂ ਤੋਂ ਵੱਧ ਪ੍ਰਕਾਰ ਦੇ ਘਰੁ ਹਨ। ਘਰੁ ਦਾ ਤਾਲ ਨਾਲ ਸੰਬੰਧ ਗੁਰੂ ਸਾਹਿਬ ਨੇ ਆਪ ਹੀ ਖ਼ਤਮ ਕੀਤਾ ਹੈ ਕਿਉਂ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਪੜਤਾਲ, ਜੋ ਕਿ ਤਾਲਾਂ ਦਾ ਸਮੂਹ ਹੁੰਦਾ ਹੈ, ਦਾ ਇਕ ਵਿਸ਼ੇਸ਼ ਘਰੁ ਨਿਰਧਾਰਿਤ ਕੀਤਾ ਗਿਆ ਹੈ, ਜਿਵੇਂ, ਰਾਗੁ ਬਿਲਾਵਲੁ ਮਹਲਾ ੪ ਪੜਤਾਲ ਘਰੁ ੧੩। ਜੇਕਰ ਤਾਲਾਂ ਦੇ ਸਾਰੇ ਸਮੂਹ ਦਾ ਇੱਕੋ ਘਰੁ ਹੈ ਤਾਂ ਇਕੱਲੀ-ਇਕੱਲੀ ਤਾਲ ਦਾ ਘਰੁ ਦੇ ਵਿਸ਼ੇਸ਼ ਪ੍ਰਕਾਰ ਨਾਲ ਸੰਬੰਧ ਨਹੀਂ ਹੋ ਸਕਦਾ, ਭਾਵ, ਗੁਰੂ ਸਾਹਿਬ ਅਨੁਸਾਰ ਗੁਰਬਾਣੀ ਦਾ ਘਰੁ ਦਾ ਤਾਲ-ਆਧਾਰਿਤ ਨਹੀਂ ਹੈ।

          ਇਉਂ, ਗੁਰਬਾਣੀ ਦੇ ਸਿਰਲੇਖਾਂ ਵਿਚ ਘਰੁ ਦਾ ਸੰਬੰਧ ਗਾਇਨ ਨਾਲ ਨਹੀਂ ਹੈ। ਇਸ ਲਈ ਇਹ ਜਾਣਨਾ ਜ਼ਰੂਰੀ ਹੋ ਜਾਂਦਾ ਹੈ ਕਿ ਗੁਰਬਾਣੀ ਦੇ ਸਿਰਲੇਖਾਂ ਵਿਚ ਘਰੁ ਦਾ ਗੁਰਬਾਣੀ ਨਾਲ ਕੀ ਸੰਬੰਧ ਹੈ। ਗੁਰਬਾਣੀ ਦੇ ਘਰੁ ਦਾ ਵਿਲੱਖਣ ਵਿਧਾਨ ਗੁਰਬਾਣੀ ਦੇ ਉਪਦੇਸ਼ਾਂ ਨੂੰ ਸਮਝਣ ਦਾ ਵਿਧਾਨ ਹੈ। ਸਾਰੀ ਬਾਣੀ ਨੂੰ ਇੱਕੋ ਢੰਗ ਨਾਲ ਨਹੀਂ ਸਮਝਿਆ ਜਾ ਸਕਦਾ। ਇਸ ਲਈ ਘਰੁ ਦੇ ਵੱਖ-ਵੱਖ ਪ੍ਰਕਾਰ ਹਨ। ਘਰੁ ਦੇ ਵਿਸ਼ੇਸ਼ ਪ੍ਰਕਾਰ ਅਨੁਸਾਰ ਉਪਦੇਸ਼ ਦੇ ਭਾਗ ਨਿਰਧਾਰਿਤ ਹੁੰਦੇ ਹਨ ਅਤੇ ਨਿਰਧਾਰਿਤ ਘਰਾਂ ਦੀ ਗਿਣਤੀ ਅਨੁਸਾਰ ਉਪਦੇਸ਼ ਦਾ ਲਹਿਜਾ ਨਿਰਧਾਰਿਤ ਹੁੰਦਾ ਹੈ।

          ਗੁਰਬਾਣੀ ਦੇ ਵਿਆਕਰਣ ਅਤੇ ਘਰੁ ਇਸ ਦੇ ਉਪਦੇਸ਼ਾਂ ਨੂੰ ਸਮਝਣ ਲਈ ਇਕ ਦੂਜੇ ਵਿਚ ਰਚੇ-ਮਿਚੇ ਹੋਏ ਹਨ। ਵਿਆਕਰਣ ਤੋਂ ਗੁਰਬਾਣੀ ਦਾ ਉਪਦੇਸ਼ ਅਤੇ ਘਰੁ ਤੋਂ ਉਪਦੇਸ਼ ਦਾ ਲਹਿਜਾ ਪਤਾ ਲੱਗਦਾ ਹੈ। ਤੁਕਾਂ ਵਿਚ ਵਿਸ਼ਰਾਮ ਦਾ ਵਿਧਾਨ ਵੀ ਘਰੁ ਦੇ ਵਿਸ਼ੇਸ਼ ਪ੍ਰਕਾਰ ਅਨੁਸਾਰ ਨਿਰਧਾਰਿਤ ਹੁੰਦਾ ਹੈ।

          ਘਰੁ ਦੇ ਵਿਸ਼ੇਸ਼ ਪ੍ਰਕਾਰ ਅਨੁਸਾਰ ਗੁਰਬਾਣੀ ਦੇ ਉਪਦੇਸ਼ ਵਿਲੱਖਣ ਹਨ। ਇਕ ਪ੍ਰਕਾਰ ਦੇ ਉਪਦੇਸ਼ ਉਹ ਹਨ ਜੋ ਗੁਰਬਾਣੀ ਦੀ ਇਕ ਤੁਕ ਵਿਚ ਹੀ ਸੰਪੂਰਨ ਹੁੰਦੇ ਹਨ। ਅਜਿਹੇ ਸ਼ਬਦਾਂ ਅਤੇ ਬਾਣੀਆਂ ਦੇ ਸਿਰਲੇਖ ਵਿਚ ਘਰੁ ੧ ਦਰਜ ਹੁੰਦਾ ਹੈ ਅਤੇ ਹਰ ਤੁਕ ਦੀ ਸਮਾਪਤੀ ’ਤੇ ਪੂਰਨ ਵਿਰਾਮ ਹੁੰਦਾ ਹੈ, ਜਿਵੇਂ: ਰਾਗੁ ਆਸਾ ਮਹਲਾ ੧ ਘਰੁ ੧ ਸੋ ਦਰੁ ॥ ਸੋ ਦਰੁ ਤੇਰਾ ਕੇਹਾ ਸੋ ਘਰੁ ਕੇਹਾ ਜਿਤੁ ਬਹਿ ਸਰਬ ਸਮਾਲੇ ॥ ਘਰੁ ੧ ਦੀ ਇਸ ਸਮੁੱਚੀ ਤੁਕ ਵਿਚ ਗੁਰਬਾਣੀ ਦਾ ਇਕ ਸੰਪੂਰਨ ਉਪਦੇਸ਼ ਹੈ। ਦੂਜੀ ਤੁਕ ਨਾਲ ਦੂਜਾ ਉਪਦੇਸ਼ ਸ਼ੁਰੂ ਹੁੰਦਾ ਹੈ ਜੋ ਦੂਜੀ ਤੁਕ ਦੀ ਸਮਾਪਤੀ ’ਤੇ ਸੰਪੂਰਨ ਹੋ ਜਾਂਦਾ ਹੈ, ਜਿਵੇਂ, ਵਾਜੇ ਤੇਰੇ ਨਾਦ ਅਨੇਕ ਅਸੰਖਾ ਕੇਤੇ ਤੇਰੇ ਵਾਵਣਹਾਰੇ॥
          ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਇਨ੍ਹਾਂ ਬਾਣੀਆਂ ਵਿਚ ਗੁਰਬਾਣੀ ਦੇ ਸੁਨੇਹੇ ਘਰੁ ੧ ਦੇ ਇਸ ਵਿਧਾਨ ਅਨੁਸਾਰ ਹਨ: ‘ਦਿਨ ਰੈਣਿ’ (੧੩੬-੧੩੭), ‘ਥਿਤੀ ਗਉੜੀ ਮਹਲਾ ੫’ (੨੯੬-੩੦੦), ‘ਮਹਲਾ ੩ ਪਟੀ’ (੪੩੪-੪੩੫), ‘ਕੁਚਜੀ’ (੭੬੨-੭੬੨), ‘ਸੁਚਜੀ’ (੭੬੨-੭੬੩), ‘ਗੁਣਵੰਤੀ’ (੭੬੩-੭੬੩), ‘ਓਅੰਕਾਰੁ’ (੯੨੯-੯੩੮), ‘ਸਿਧ ਗੋਸਟਿ’ (੯੩੮-੯੪੬), ਅਤੇ ‘ਫੁਨਹੇ’ (੧੩੬੧-੧੩੬੩) ਹਨ।

          ਕੁਝ ਉਪਦੇਸ਼ ਇਕ ਤੁਕ ਵਿਚ ਨਹੀਂ, ਦੋ ਤੁਕਾਂ ਵਿਚ ਹੀ ਸੰਪੂਰਨ ਹੁੰਦੇ ਹਨ। ਇਸ ਲਈ ਦੂਜੀ ਤੁਕ ਦੀ ਸਮਾਪਤੀ ’ਤੇ ਪੂਰਨ ਵਿਰਾਮ ਹੁੰਦਾ ਹੈ ਜਦੋਂਕਿ ਪਹਿਲੀ ਤੁਕ ਦੀ ਸਮਾਪਤੀ ’ਤੇ ਅਰਧ-ਵਿਰਾਮ ਹੁੰਦਾ ਹੈ। ਅਜਿਹੇ ਉਪਦੇਸ਼ ਘਰੁ ੨ ਦੇ ਉਪਦੇਸ਼ ਹੁੰਦੇ ਹਨ, ਜਿਵੇ: ਰਾਗੁ ਆਸਾ ਮਹਲਾ ੧ ਚਉਪਦੇ ਘਰੁ ੨ ॥ ੧ਸੁਣਿ ਵਡਾ ਆਖੈ ਸਭ ਕੋਈ ॥ ੨ਕੇਵਡੁ ਵਡਾ ਡੀਠਾ ਹੋਈ ॥ ਉਪਦੇਸ਼ ਦੀ ਹਰ ਤੁਕ ਵਿਚ ਇਕ-ਇਕ ਘਰ ਹੁੰਦਾ ਹੈ। ਇਹ ਦੋਵੇਂ ਘਰ, ਗੁਰਬਾਣੀ ਦੇ ਘਰੁ ੨ ਦੇ ਵਿਧਾਨ ਅਨੁਸਾਰ ਇਕ-ਦੂਜੇ ਨਾਲ ਇੰਨੇ ਸੰਬੰਧਿਤ ਹਨ ਕਿ ਦੋਹਾਂ ਨੂੰ ਜੋੜ ਕੇ ਹੀ ਗੁਰਬਾਣੀ ਦਾ ਮੌਲਿਕ ਉਪਦੇਸ਼ ਬੁੱਝਿਆ ਜਾਂਦਾ ਹੈ। ਅਗਲਾ ਉਪਦੇਸ਼ ਅਗਲੀਆਂ ਦੋ ਤੁਕਾਂ ਵਿਚ ਸੰਪੂਰਨ ਹੁੰਦਾ ਹੈ ਜਿਵੇਂ, ੧ਕੀਮਤਿ ਪਾਇ ਨ ਕਹਿਆ ਜਾਇ ॥ ੨ਕਹਣੈ ਵਾਲੇ ਤੇਰੇ ਰਹੇ ਸਮਾਇ ॥ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਬਾਣੀਆਂ ‘ਕਰਹਲੇ’ (੨੩੪-੨੩੫), ‘ਸੁਖਮਨੀ’ (੨੬੨-੨੯੬), ‘ਬਾਵਨ ਅਖਰੀ ਕਬੀਰ ਜੀਉ ਕੀ’ (੩੪੦-੩੪੩), ‘ਥਿਤੰੀ ਕਬੀਰ ਜੀ ਕੰੀ’ (੩੪੩-੩੪੪), ‘ਵਾਰ ਕਬੀਰ ਜੀਉ ਕੇ ੭’ (੩੪੪-੩੪੫), ‘ਮਹਲਾ ੧ ਪਟੀ ਲਿਖੀ’ (੪੩੨-੪੩੪), ‘ਗਾਥਾ’ (੧੩੬੦-੧੩੬੧) ਅਤੇ ‘ਚਉਬੋਲੇ’ (੧੩੬੩-੧੩੬੪)।

          ਘਰੁ ੩ ਦੇ ਸਬਦਾਂ ਅਤੇ ਬਾਣੀਆਂ ਦੇ ਹਰ ਪਦੇ ਵਿਚ ਗੁਰਬਾਣੀ ਦਾ ਉਪਦੇਸ਼ ਤਿੰਨ ਘਰਾਂ ਦੇ ਮੇਲ ਨਾਲ ਸੰਪੂਰਨ ਹੁੰਦਾ ਹੈ। ਤੀਜੇ ਘਰ ਉਪਰੰਤ ਪੂਰਨ ਵਿਰਾਮ ਹੁੰਦਾ ਹੈ, ਪਹਿਲੇ ਅਤੇ ਦੂਜੇ ਘਰ ਉਪਰੰਤ ਅਰਧ-ਵਿਰਾਮ ਹੁੰਦਾ ਹੈ ਅਤੇ ਕਿਸੇ ਘਰ ਅੰਦਰ ਸੰਬੋਧਨ ਆਦਿ ਕਾਰਨ ਵਿਸ਼ਰਾਮ ਦੇਣਾ ਹੋਵੇ ਤਾਂ ਅਤਿ-ਅਰਧ-ਵਿਰਾਮ (comma) ਹੁੰਦਾ ਹੈ, ਜਿਵੇਂ: ਆਸਾਵਰੀ ਮਹਲਾ ੫ ਘਰੁ ੩ ੴ ਸਤਿਗੁਰ ਪ੍ਰਸਾਦਿ ॥ ੧ਦਰਸਨ ਕੀ ਪਿਆਸ ਘਣੀ ੨ਚਿਤਵਤ ਅਨਿਕ ਪ੍ਰਕਾਰ ॥ ੩ਕਰਹੁ ਅਨੁਗ੍ਰਹੁ ਪਾਰਬ੍ਰਹਮ ਹਰਿ ਕਿਰਪਾ ਧਾਰਿ ਮੁਰਾਰਿ ॥੧॥ (੪੩੧)। ਪਹਿਲਾ ਘਰ ‘ਦਰਸਨ ਕੀ ਪਿਆਸ ਘਣੀ’ ਹੈ, ਦੂਜਾ ਘਰ ‘ਚਿਤਵਤ ਅਨਿਕ ਪ੍ਰਕਾਰ’ ਹੈ ਅਤੇ ਤੀਜਾ ਘਰ ‘ਕਰਹੁ ਅਨੁਗ੍ਰਹੁ ਪਾਰਬ੍ਰਹਮ ਹਰਿ ਕਿਰਪਾ ਧਾਰਿ ਮੁਰਾਰਿ’ ਹੈ। ਤਿੰਨੇ ਘਰ ਇਕ-ਦੂਜੇ ਨਾਲ ਇੰਨੇ ਸੰਬੰਧਿਤ ਹਨ ਕਿ ਤਿੰਨਾਂ ਘਰਾਂ ਦੇ ਮੇਲ ਨਾਲ ਹੀ ਪੂਰੇ ਪਦੇ ਵਿਚ ਗੁਰਬਾਣੀ ਦਾ ਉਪਦੇਸ਼ ਸੰਪੂਰਨ ਹੁੰਦਾ ਹੈ। ਘਰੁ ੩ ਅਨੁਸਾਰ ਗੁਰਬਾਣੀ ਦੇ ਸੁਨੇਹੇ ਨੂੰ ਸਮਝਣ ਦਾ ਇਹ ਵਿਧਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਘਰੁ ੩ ਦੇ ਸਾਰੇ ਸ਼ਬਦਾਂ ’ਤੇ ਇਕਸਾਰ ਲਾਗੂ ਹੁੰਦਾ ਹੈ।

          ਇਸੇ ਤਰ੍ਹਾਂ ਘਰੁ ੪ ਦੇ ਸ਼ਬਦਾਂ ਦੇ ਹਰ ਪਦੇ ਵਿਚ ਗੁਰਬਾਣੀ ਦਾ ਸੁਨੇਹਾ ਚਾਰ ਘਰਾਂ ਵਿਚ ਸੰਪੂਰਨ ਹੁੰਦਾ ਹੈ; ਘਰੁ ੫ ਦੇ ਹਰ ਪਦੇ ਵਿਚ ਪੰਜ ਘਰਾਂ ਵਿਚ ਸੰਪੂਰਨ ਹੁੰਦਾ ਹੈ ਅਤੇ ਘਰੁ ੬ ਦੇ ਹਰ ਪਦੇ ਵਿਚ ਛੇ ਘਰਾਂ ਦੇ ਮੇਲ ਨਾਲ ਸੰਪੂਰਨ ਹੁੰਦਾ ਹੈ। ਘਰੁ ਦਾ ਇਹੀ ਵਿਧਾਨ ਗੁਰਬਾਣੀ ਦੇ ਸ਼ਬਦਾਂ ਵਿਚ ਘਰੁ ਦੇ ਬਾਕੀ ਪ੍ਰਕਾਰਾਂ ’ਤੇ ਲਾਗੂ ਹੁੰਦਾ ਹੈ।

          ਜੇਕਰ ਸ਼ਬਦ ਦੇ ਸਾਰੇ ਪਦਾਂ ਵਿਚ ਉਪਦੇਸ਼ ਸ਼ਬਦ ਦੇ ਵਿਸ਼ੇਸ਼ ਘਰੁ ਅਨੁਸਾਰ ਹੀ ਹੋਣ ਤਾਂ ਅਜਿਹੇ ਸ਼ਬਦ ਵਿਚ ਰਹਾਉ ਦਾ ਪਦਾ ਨਹੀਂ ਹੁੰਦਾ। ਜੇਕਰ ਕਿਸੇ ਸ਼ਬਦ ਵਿਚ ਇਕ ਜਾਂ ਵੱਧ ਰਹਾਉ ਦੇ ਪਦੇ ਹੋਣ ਤਾਂ ਅਜਿਹੇ ਪਦਾਂ ਵਿਚ ਉਪਦੇਸ਼ ਅਜਿਹਾ ਹੁੰਦਾ ਹੈ ਜਿਸ ਨੂੰ ਸਮਝਣ ਦਾ ਘਰੁ ਸ਼ਬਦ ਦੇ ਬਾਕੀ ਪਦਾਂ ਦੇ ਘਰੁ ਤੋਂ ਵੱਖਰਾ (ਰਿਹਾਅ ਹੋਇਆ) ਹੁੰਦਾ ਹੈ। ਜੇਕਰ ਸ਼ਬਦ ਵਿਚ ਰਹਾਉ ਦੇ ਪਦੇ ਤੋਂ ਇਲਾਵਾ ‘ਰਹਾਉ ਦੂਜਾ’ ਵੀ ਹੋਵੇ ਤਾਂ ਅਜਿਹੇ ਪਦੇ ਦੇ ਉਪਦੇਸ਼ ਨੂੰ ਸਮਝਣ ਦਾ ਘਰੁ, ਰਹਾਉ ਦੇ ਪਦੇ ਦੇ ਘਰੁ ਨਾਲੋਂ ਵੀ ਵੱਖਰਾ ਹੁੰਦਾ ਹੈ।

          ਘਰੁ ਦਾ ਵਿਧਾਨ ਬੁੱਝਣ ਲਈ ਗੁਰੂ ਸਾਹਿਬ ਨੇ ਗੁਰਬਾਣੀ ਵਿਚ ਦੋ ਮਹੱਤਵਪੂਰਨ ਸੰਕੇਤ ਦਰਜ ਕੀਤੇ ਹਨ। ਪਹਿਲਾ ਸੰਕੇਤ, ‘ਸੰਖੇਪ ਮੰਗਲਾਚਰਨ’ (ੴ ਸਤਿਗੁਰ ਪ੍ਰਸਾਦਿ॥) ਹੈ ਅਤੇ ਦੂਜਾ ਸੰਕੇਤ ਸ਼ਬਦਾਂ ਦੀ ‘ਗਿਣਤੀ ਦੀ ਮੁੜ-ਸ਼ੁਰੂਆਤ’ ਹੈ। ਇਨ੍ਹਾਂ ਦੋਵੇਂ ਅਤਿ-ਮਹੱਤਵਪੂਰਨ ਸੰਕੇਤਾਂ ਰਾਹੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਹਰ ਪ੍ਰਕਾਰ ਦੇ ਘਰੁ ਦੀ ਸ਼ੁਰੂਆਤ ਅਤੇ ਇਕ ਘਰੁ ਤੋਂ ਦੂਜੇ ਘਰੁ ਵਿਚ ਬਦਲਾਅ ਦਾ ਮਾਰਗ-ਦਰਸ਼ਨ ਗੁਰੂ ਸਾਹਿਬ ਨੇ ਆਪ ਕੀਤਾ ਹੈ।

          ਸ਼ਬਦਾਂ ਦੇ ਘਰਾਂ ਤੋਂ ਇਲਾਵਾ, ਛੰਤਾਂ ਦੇ ਵੀ ਅੱਠ ਪ੍ਰਕਾਰ ਦੇ ਘਰੁ (ਛੰਤ ਘਰੁ ੧ ਤੋਂ ਛੰਤ ਘਰੁ ੮ ਤਕ) ਹੁੰਦੇ ਹਨ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਛੰਤ ਘਰੁ ੧ ਦੀਆਂ ਬਾਣੀ ‘ਪਹਰੇ’ (੭੪-੭੮) ਹੈ; ਛੰਤ ਘਰੁ ੨ ਦੀ ਬਾਣੀ ‘ਵਣਜਾਰਾ’ (੮੧-੮੨) ਅਤੇ ‘ਬਾਰਹ ਮਾਹਾ’ (੧੧੦੭-੧੧੧੦) ਹਨ; ਛੰਤ ਘਰੁ ੪ ਦੀ ਬਾਣੀ ‘ਬਿਰਹੜੇ’ (੪੩੧-੪੩੨) ਹੈ; ਛੰਤ ਘਰੁ ੫ ਦੀ ਬਾਣੀ ‘ਅਲਾਹਣੀਆ’ (੫੭੮-੫੮੨) ਹੈ; ਛੰਤ ਘਰੁ ੬ ਦੀਆਂ ਬਾਣੀਆਂ ‘ਅਨੰਦੁ’ (੯੧੭-੯੨੨), ‘ਸਦੁ’ (੯੨੩-੯੨੪) ਅਤੇ ‘ਰੁਤੀ’ (੯੨੭-੯੨੯) ਹਨ ਅਤੇ ਛੰਤ ਘਰੁ ੮ ਦੀ ਬਾਣੀ ‘ਅੰਜੁਲੀਆ’ (੧੦੧੯-੧੦੨੦) ਹੈ। ‘ਗੁਰਬਾਣੀ ਦੀ ਵਿਲੱਖਣਤਾ’ ਕਿਤਾਬ ਵਿਚ ਸਾਰੇ ਪ੍ਰਕਾਰ ਦੇ ਛੰਤਾਂ ਦੀ ਵਿਸਥਾਰਿਤ ਚਰਚਾ ਦਰਜ ਹੈ।

          ਗੁਰਬਾਣੀ ਦਾ ਤੀਜੀ ਮਹੱਤਵਪੂਰਨ ਵਿਲੱਖਣਤਾ, ਗੁਰਬਾਣੀ ਦਾ ਉਚਾਰਨ ਹੈ। ਗੁਰਮੁਖੀ ਲਿਪੀ ਦੀ ਘਾੜਤ ਸਮੇਂ ਹੀ ਗੁਰੂ ਸਾਹਿਬ ਨੇ ਗੁਰਬਾਣੀ ਦੀ ਭਾਸ਼ਾ ਵਾਸਤੇ ਉਸ ਸਮੇਂ ਦੇ ਮੌਜੂਦਾ ਅੱਖਰਾਂ, ਮਾਤਰਾਵਾਂ ਅਤੇ ਚਿੰਨ੍ਹਾਂ ਵਿਚੋਂ ਵਿਸ਼ੇਸ਼ ਅੱਖਰਾਂ, ਮਾਤਰਾਵਾਂ ਅਤੇ ਚਿੰਨ੍ਹਾਂ ਦੀ ਚੋਣ ਕਰਕੇ ਗੁਰਬਾਣੀ ਦੀ ਭਾਸ਼ਾ ਦੀਆਂ ਉਚਾਰਨੀ ਧੁਨੀਆਂ ਦੀ ਵਿਲੱਖਣਤਾ ਦੀ ਨੀਂਹ ਰੱਖੀ ਸੀ। ਪੁਰਾਤਨ ਅਤੇ ਅਜੋਕੀਆਂ ਭਾਸ਼ਾਵਾਂ ਦੇ ਸ਼ਬਦਾਂ ਦੀ ਵਰਤੋਂ ਕਰਦਿਆਂ ਗੁਰਬਾਣੀ ਦੀ ਲਿਪੀ ਅਤੇ ਇਸ ਦੀਆਂ ਉਚਾਰਨੀ ਧੁਨੀਆਂ ਦੀ ਮੌਲਿਕਤਾ ਨੂੰ ਬਰਕਰਾਰ ਰੱਖਿਆ ਗਿਆ ਹੈ। ਇਸ ਭਾਸ਼ਾਈ ਵਿਲੱਖਣਤਾ ਨੂੰ ਸਮਝਣ ਦੀ ਘਾਟ ਹੋਣ ਕਾਰਨ ਗੁਰਬਾਣੀ ਦੇ ਉਚਾਰਨ ਉੱਪਰ ਪੰਜਾਬੀ, ਫ਼ਾਰਸੀ ਅਤੇ ਹਿੰਦੀ ਭਾਸ਼ਾਵਾਂ ਦਾ ਪ੍ਰਭਾਵ ਪੈ ਰਿਹਾ ਹੈ। ਗੁਰਬਾਣੀ ਦੇ ਸਹੀ ਉਚਾਰਨ ਦੀ ਸਥਾਪਤੀ ਲਈ ‘ਗੁਰਬਾਣੀ ਦੀ ਵਿਲੱਖਣਤਾ’ ਕਿਤਾਬ ਵਿਚ ਗੁਰਬਾਣੀ ਦੇ ਨਾਂਵ, ਪੜਨਾਂਵ, ਕਿਰਿਆ, ਸੰਬੰਧਕ ਆਦਿ ਦੇ ਉਚਾਰਨ ਨੂੰ ਗੁਰਬਾਣੀ ਵਿਆਕਰਨ-ਆਧਾਰਿਤ ਗੁਰਬਾਣੀ ਉਚਾਰਨ ਪ੍ਰਣਾਲੀ ਅਨੁਸਾਰ ਨਿਰਧਾਰਿਤ ਕੀਤਾ ਹੈ, ਜਿਸ ਵਿਚ ਉਚਾਰਨੀ ਵਿਧਾਨ ਵਿਸਤਾਰ ਸਹਿਤ ਦਰਜ ਹੈ। ਉਕਾਰਾਂਤਕ (ਔਂਕੜ-ਅੰਤਕ), ਇਕਾਰਾਂਤਕ (ਸਿਹਾਰੀ-ਅੰਤਕ) ਅਤੇ ਅਕਾਰਾਂਤਕ (ਮੁਕਤਾ-ਅੰਤਕ) ਸ਼ਬਦਾਂ ਦੇ ਉਚਾਰਨ ਨੂੰ ਲਗਾਂ ਦੀ ਦੀਰਘ, ਪੂਰਨ ਅਤੇ ਲਘੂ ਧੁਨੀ ਅਨੁਸਾਰ ਗੁਰਬਾਣੀ ਦੇ ਉਚਾਰਣ ਦੀ ਵਿਲੱਖਣਤਾ ਨੂੰ ਨਿਰਧਾਰਿਤ ਕੀਤਾ ਹੈ। ਇਉਂ, ਗੁਰਬਾਣੀ ਦੀ ਸ਼ਬਦਾਵਲੀ ਵਿਚ ਲੱਗੀਆਂ ਸਾਰੀਆਂ ਲਗਾਂ ਨੂੰ ਵਿਲੱਖਣ ਉਚਾਰਨ ਰਾਹੀਂ ਗੁਰਬਾਣੀ ਸਰਵਣ ਕਰਨ ਵਾਲੇ ਤਕ ਪਹੁੰਚਾਉਣਾ ਯਕੀਨੀ ਬਣਾਇਆ ਗਿਆ ਹੈ।

          ਪੁਰਾਤਨ ਹੱਥ-ਲਿਖਤਾਂ ਨੂੰ ਸਮਝਣ ਦੇ ਵਿਧਾਨ ਦੀ ਲੋੜੀਂਦੀ ਜਾਣਕਾਰੀ ਆਮ ਸੰਗਤਾਂ ਵਿਚ ਮੌਜੂਦ ਨਹੀਂ ਹੈ। ਪੁਰਾਤਨ ਹੱਥ-ਲਿਖਤਾਂ ਵਿਚ ਦਰਜ ‘ਜਪੁ ਗੁਰੂ ਰਾਮ ਦਾਸ ਜੀ ਕੇ’, ‘ਜੋਤੀ ਜੋਤਿ ਸਮਾਵਣੇ ਕਾ ਚਲਿਤ੍ਰ’, ‘ਪੋਥੀ ਲਿਖ ਪਹੂੰਚੇ’, ‘ਨਕਲ ਦਾ ਐਲਾਨ’, ‘ਗੁਰੂ ਸਾਹਿਬ ਦੇ ਦਸਤਖ਼ਤ’, ਪੁਰਾਤਨ ਹੱਥ-ਲਿਖਤਾਂ ਵਿਚ ‘ਵਾਧੂ ਬਾਣੀ’ ਪੁਰਾਤਨ ਹੱਥ-ਲਿਖਤਾਂ ਨਾਲ ਸੰਬੰਧਿਤ ਮਹੱਤਵਪੂਰਨ ਵਿਸ਼ੇ ਹਨ ਜਿਨ੍ਹਾਂ ਬਾਰੇ ਲੋੜੀਂਦੀ ਵਿਚਾਰ ਹਥਲੀ ਕਿਤਾਬ ਵਿਚ ਕੀਤੀ ਗਈ ਹੈ।

          ਇਸ ਕਿਤਾਬ ਵਿਚ ‘ਤੁਕ’, ‘ਪਦਾ’, ‘ਦੁਪਦੇ’, ‘ਤਿਪਦੇ’, ‘ਚਉਪਦੇ’, ‘ਪੰਚਪਦੇ’, ‘ਛਕਾ’, ‘ਅਸਟਪਦੀ’,‘ਸੋਲਹੇ’, ‘ਸਲੋਕ’, ‘ਦੋਹਰਾ’, ‘ਡਖਣਾ’, ‘ਜੁਮਲਾ’, ‘ਝੋਲਨਾ’, ‘ਪਉੜੀ’, ‘ਰਡ’ ਅਤੇ ‘ਸੋਰਠੇ’ ਆਦਿ ਦੀਆਂ ਪਰਿਭਾਸ਼ਾਵਾਂ ਅਤੇ ਤਕਨੀਕੀ ਵੇਰਵੇ ਦਰਜ ਹਨ। ‘ਗੁਰਬਾਣੀ ਦੀ ਵਿਲੱਖਣਤਾ’ ਕਿਤਾਬ ਗੁਰਬਾਣੀ ਦਾ ਪਾਠ, ਕੀਰਤਨ ਅਤੇ ਵਿਆਖਿਆ ਕਰਨ ਵਾਲਿਆਂ ਲਈ ਗੁਰਬਾਣੀ ਦੇ ਉਪਦੇਸ਼ਾਂ ਦਾ ਮੌਲਿਕ ਲਹਿਜਾ ਤੇ ਸ਼ਬਦਾਵਲੀ ਦੀ ਵਿਲੱਖਣਤਾ ਜਾਣਨ ਅਤੇ ਸਹੀ ਉਚਾਰਨ ਕਰਨ ਵਾਸਤੇ ਅਤਿਅੰਤ ਲਾਭਦਾਇਕ ਸਿੱਧ ਹੋਵੇਗੀ।

            • 0
          • Reply
          • Share
            Share
            • Share on Facebook
            • Share on Twitter
            • Share on LinkedIn
            • Share on WhatsApp
    2. Ramneet
      Ramneet Scholar
      2023-12-21T00:25:57+00:00Added an answer on December 21, 2023 at 12:25 am

      According to my understanding HOME in Sikhi is that state of mind in which an individual comprehends oneness and eliminates duality.

        • 0
      • Reply
      • Share
        Share
        • Share on Facebook
        • Share on Twitter
        • Share on LinkedIn
        • Share on WhatsApp

    Sidebar

    Ask A Question

    Stats

    • Questions 4k
    • Answers 9k
    • Popular
    • Answers
    • Mauricio

      Sikhism conversion

      • 36 Answers
    • Amrit Pal Singh Sachdeva

      Do Sikhs believe in heaven and hell?

      • 33 Answers
    • OL

      Why don’t Sikhs eat kosher or halal?

      • 27 Answers
    • OL

      No Sikhs Here

      • 25 Answers
    • Karan Singh

      In Sikhi it is taught God Created itself. How is ...

      • 20 Answers
    • ਕੁਲਵਿੰਦਰ ਸਿੰਘ
      ਕੁਲਵਿੰਦਰ ਸਿੰਘ added an answer Respected Brother/Sister, Waheguru ji ka Khalsa, Waheguru ji ki Fateh!… January 14, 2026 at 12:01 am
    • Ramneet
      Ramneet added an answer According to my understanding, the real love, according to Gurbani,… January 13, 2026 at 6:41 pm
    • ਕੁਲਵਿੰਦਰ ਸਿੰਘ
      ਕੁਲਵਿੰਦਰ ਸਿੰਘ added an answer As understood by the undersigned, the real love, according to… January 13, 2026 at 11:00 am
    • ਕੁਲਵਿੰਦਰ ਸਿੰਘ
      ਕੁਲਵਿੰਦਰ ਸਿੰਘ added an answer Dear Brother/Sister, Waheguru ji ka Khalsa, Waheguru ji ki Fateh!… January 13, 2026 at 10:52 am
    • ਕੁਲਵਿੰਦਰ ਸਿੰਘ
      ਕੁਲਵਿੰਦਰ ਸਿੰਘ added an answer ਵੀਰ ਜੀ, ਦਾਸ ਨੇ ਵੀ ਇਹ ਹੀ ਬੇਨਤੀ ਕੀਤੀ ਹੈ… January 12, 2026 at 4:30 pm

    Trending Tags

    Email_blogs

    Any Question?

    Ask A Question

    Explore

    • Categories
    • Questions
      • New Questions
      • Trending Questions
      • Most Read Questions
    • Polls
    • Tags
    • Help

    Footer

    A Q&A platform designed to help people learn and teach others about Sikhism.

    In association with Global Sikh Council. Helping spread the message of Sri Guru Granth Sahib Ji.

    Quick Links

    • Questions
    • Perspective
    • About Us
    • Contact Us
    • Kids Zone
    • Social Posts
    • News & Events
    • Download Our App
    • Our Story
    • Poems
    • SGGS Ji Di Bantar

    Legal Stuff

    • Terms and Conditions
    • Privacy Policy
    • Cookies Policy

    Subscribe

    © 2024 S W Organisation. All Rights Reserved.

    This website is created for informative purposes and is opinion-based.

    Manage Cookie Consent
    We use cookies on our website to give you the most relevant experience by remembering your preferences and repeat visits. By clicking “Accept All”, you consent to the use of ALL the cookies. However, you may visit "Cookie Settings" to provide a controlled consent.
    Functional Always active
    The technical storage or access is strictly necessary for the legitimate purpose of enabling the use of a specific service explicitly requested by the subscriber or user, or for the sole purpose of carrying out the transmission of a communication over an electronic communications network.
    Preferences
    The technical storage or access is necessary for the legitimate purpose of storing preferences that are not requested by the subscriber or user.
    Statistics
    The technical storage or access that is used exclusively for statistical purposes. The technical storage or access that is used exclusively for anonymous statistical purposes. Without a subpoena, voluntary compliance on the part of your Internet Service Provider, or additional records from a third party, information stored or retrieved for this purpose alone cannot usually be used to identify you.
    Marketing
    The technical storage or access is required to create user profiles to send advertising, or to track the user on a website or across several websites for similar marketing purposes.
    • Manage options
    • Manage services
    • Manage {vendor_count} vendors
    • Read more about these purposes
    View preferences
    • {title}
    • {title}
    • {title}

    Welcome to Sikh Wisdom

    Please Login or Sign Up to access all the features on Sikh Wisdom

    Log In
    Sign Up