ਗੁਰਦੁਆਰਾ ਸ਼ਬਦ ਦਾ ਕੀ ਅਰਥ ਹੈ?
गुरुद्वारा शब्द का क्या अर्थ है?
You must login to ask a question.
Please briefly explain why you feel this question should be reported.
Please briefly explain why you feel this answer should be reported.
Please briefly explain why you feel this user should be reported.
ਸਤਿਕਾਰ ਯੋਗ ਵੀਰ ਜੀ/ਭੈਣ ਜੀ,
ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ।।
ਤੁਹਾਡੇ ਪ੍ਰਸ਼ਨ ਦੇ ਉੱਤਰ ਵਿਚ ਦਾਸ ਕਹਿਣਾ ਚਾਹੁੰਦਾ ਹੈ ਕਿ ‘ਗੁਰਦੁਆਰਾ’ ਦਾ ਭਾਵ ਹੈ ‘ਗੁਰੂ ਦਾ ਦਰ’, ‘ਗੁਰੂ ਦਾ ਘਰ’। ਜੇਕਰ ‘ਗੁਰਦੁਆਰੇ’ ਨੂੰ ‘ਸਿੱਖਾਂ ਦਾ ਸਕੂਲ’ ਕਿਹਾ ਜਾਵੇ ਤਾਂ ਕੋਈ ਅਤਕਥਨੀ ਨਹੀਂ ਹੋਵੇਗੀ। ‘ਸਕੂਲ’ ਉਹ ਥਾਂ ਹੁੰਦੀ ਹੈ ਜਿੱਥੇ ਜਾ ਕੇ ਅਸੀਂ ਦੁਨਿਆਵੀ ਆਚਾਰ-ਵਿਹਾਰ ਸਿੱਖਦੇ ਹਾਂ, ਇਸ ਤਰ੍ਹਾਂ ‘ਗੁਰਦੁਆਰਾ’ ਉਹ ਸਕੂਲ ਹੈ ਜਿੱਥੇ ਅਸੀਂ ਧਰਮ ਕਮਾਉਣ ਦੀ ਜਾਚ ਸਿੱਖਦੇ ਹਾਂ, ਮਾਨਵਤਾ ਵਿੱਚ ਰਚਣ ਦਾ ਤਰੀਕਾ ਸਿੱਖਦੇ ਹਾਂ।
ਭਾਈ ਕਾਨ੍ਹ ਸਿੰਘ ਨਾਭਾ ਅਨੁਸਾਰ, “ਗੁਰੂ ਨਾਨਕ ਸਾਹਿਬ ਤੋਂ ਗੁਰੂ ਅਰਜਨ ਸਾਹਿਬ ਤੱਕ ਇਸਦਾ ਨਾਮ ‘ਧਰਮਸ਼ਾਲਾ’ ਵੀ ਰਿਹਾ ਹੈ।” ‘ਧਰਮਸ਼ਾਲਾ’ ਦਾ ਭਾਵ ਹੈ ‘ਧਰਮ ਕਮਾਉਣ ਦਾ ਸਥਾਨ’। ਗੁਰੂ ਨਾਨਕ ਸਾਹਿਬ ਤਾਂ ਸਮੁੱਚੀ ਧਰਤੀ ਨੂੰ ‘ਧਰਮਸਾਲ’ ਕਹਿੰਦੇ ਹਨ:
ਰਾਤੀ ਰੁਤੀ ਥਿਤੀ ਵਾਰ ॥ ਪਵਣ ਪਾਣੀ ਅਗਨੀ ਪਾਤਾਲ ॥ ਤਿਸੁ ਵਿਚਿ ਧਰਤੀ ਥਾਪਿ ਰਖੀ ਧਰਮ ਸਾਲ ॥ {ਪੰਨਾ 7}
ਗੁਰੂ ਗ੍ਰੰਥ ਸਾਹਿਬ ਦੇ ਪੰਨਾ 554 ਤੇ ਤੀਜੇ ਗੁਰੂ ਸਰੀਰ, ਗੁਰੂ ਅਮਰਦਾਸ ਜੀ ਫੁਰਮਾਉਂਦੇ ਹਨ:-
ਮਃ ੩ ॥ ਸਤਿਗੁਰੂ ਫੁਰਮਾਇਆ ਕਾਰੀ ਏਹ ਕਰੇਹੁ ॥ ਗੁਰੂ ਦੁਆਰੈ ਹੋਇ ਕੈ ਸਾਹਿਬੁ ਸੰਮਾਲੇਹੁ ॥ ਸਾਹਿਬੁ ਸਦਾ ਹਜੂਰਿ ਹੈ ਭਰਮੈ ਕੇ ਛਉੜ ਕਟਿ ਕੈ ਅੰਤਰਿ ਜੋਤਿ ਧਰੇਹੁ ॥ {ਪੰਨਾ 554}
ਅਰਥ: ਸਤਿਗੁਰੂ ਨੇ ਹੁਕਮ ਦਿੱਤਾ ਹੈ (ਭਰਮ ਦਾ ਛਉੜ ਕੱਟਣ ਲਈ) ਇਹ ਕਾਰ (ਭਾਵ, ਇਲਾਜ) ਕਰੋ-ਗੁਰੂ ਦੇ ਦਰ ਤੇ ਜਾ ਕੇ (ਭਾਵ, ਗੁਰੂ ਦੀ ਚਰਨੀਂ ਲੱਗ ਕੇ) ਮਾਲਕ ਨੂੰ ਯਾਦ ਕਰੋ, ਮਾਲਕ ਸਦਾ ਅੰਗ ਸੰਗ ਹੈ (ਅੱਖਾਂ ਅਗੋਂ) ਭਰਮ ਦੇ ਜਾਲੇ ਨੂੰ ਲਾਹ ਕੇ ਹਿਰਦੇ ਵਿਚ ਉਸ ਦੀ ਜੋਤ ਟਿਕਾਉ।
ਤੁਸੀਂ ਦੇਖ ਸਕਦੇ ਹੋ ਕਿ ਗੁਰੂ ਸਾਹਿਬ ਗੁਰੂਦੁਆਰੇ ਦਾ ਅਰਥ ਗੁਰੂ ਦਾ ਦਰ ਅਰਥਾਤ ਗੁਰੂ ਦੀ ਚਰਨੀਂ ਲੱਗਣਾ ਸਮਝਾ ਰਹੇ ਹਨ ਤੇ ਮਾਲਕ, ਜੋ ਸਦਾ ਅੰਗ ਸੰਗ ਹੈ, ਨੂੰ ਯਾਦ ਕਰਨ ਅਤੇ ਭਰਮਾਂ ਤੋਂ ਛੁਟਕਾਰਾ ਪਾ ਕੇ ਹਿਰਦੇ ਵਿਚ ਉਸ ਦੀ ਜੋਤ ਟਿਕਾਉਣ ਦੀ ਸਿੱਖਿਆ ਦੇ ਰਹੇ ਹਨ।
ਆਸ ਹੈ ਤੁਹਾਨੂੰ ਆਪਣੇ ਪ੍ਰਸ਼ਨ ਦਾ ਉੱਤਰ ਮਿਲ ਗਿਆ ਹੋਵੇਗਾ। ਜੇ ਤੁਹਾਡਾ ਅੱਗੇ ਕੋਈ ਪ੍ਰਸ਼ਨ ਹੋਵੇ ਤਾਂ ਤੁਹਾਡਾ ਸਵਾਗਤ ਹੈ। ਜੇਕਰ ਕੋਈ ਕੰਮੀ ਹੋਵੇ ਤਾਂ ਦੱਸਣ ਦੀ ਕ੍ਰਿਪਾਲਤਾ ਕਰਨੀ ਜੀ ਤਾਂ ਜੋ ਅੱਗੇ ਸੁਧਾਰ ਹੋ ਸਕੇ।
ਆਦਰ ਸਹਿਤ,
ਆਪ ਦਾ ਵੀਰ
According to my understanding, Historically our religions had their own learning spaces or schools, where they could learn the language and meaning of words written in Religious books, so they could take a deep dive about their religion and enlighten themselves and thus navigate their life accordingly. Also learn about their history.
Hindus have ‘Pathshala’, Muslims have ‘Madrasa’ and then Sikhs have Gurudwara.
Guru – teacher, Dwar- gate