massya te sangraandh da meaning ki hai te kiyun manaai jandi hai?
massya te sangraandh
Share
Lost your password? Please enter your email address. You will receive a link and will create a new password via email.
Please briefly explain why you feel this question should be reported.
Please briefly explain why you feel this answer should be reported.
Please briefly explain why you feel this user should be reported.
ਸਤਿਕਾਰ ਯੋਗ ਵੀਰ ਜੀ/ਭੈਣ ਜੀ,
ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ।।
ਤੁਸੀਂ ਇੱਕ ਸਵਾਲ ਪੁੱਛਿਆ ਹੈ ਕਿ ਮੱਸਿਆ ਤੇ ਸੰਗਰਾਂਦ ਕੀ ਹਨ ਤੇ ਇਹ ਕਿਉਂ ਮੰਨਾਈਆਂ ਜਾਂਦੀਆਂ ਹਨ?
ਦਾਸ ਇਹ ਕਹਿਣਾ ਚਾਹੁੰਦਾ ਹੈ ਕਿ ਸਿਰਫ਼ ਮੱਸਿਆ ਤੇ ਸੰਗਰਾਂਦ ਕੀ ਨਹੀਂ ਬਹੁਤ ਸਥਾਨਾਂ ਤੇ ਪੂਰਨਮਾਸ਼ੀ ਵੀ ਮੰਨਾਉਣ ਦਾ ਰਿਵਾਜ ਹੈ। ਇਨ੍ਹਾਂ ਤਿੰਨਾਂ ਦੀ ਸੰਖੇਪ ਜਿਹੀ ਪਰਿਭਾਸ਼ਾ ਹੈ:-
ਮੱਸਿਆ (ਸੰਸਕ੍ਰਿਤ: अमावस्या) ਜਾਂ ਅਮਾਵਸਿਆ ਦਾ ਅਰਥ ਹੈ ਨਵਾਂ ਚੰਨ।
ਪੂਰਨਮਾਸ਼ੀ (ਅੰਗਰੇਜ਼ੀ: Full moon) ਉਸ ਦਿਨ ਨੂੰ ਆਖਦੇ ਹਨ ਜਿਸ ਦਿਨ ਚੰਦਰਮਾ ਧਰਤੀ ਤੋਂ ਪੂਰਾ ਦਿਖਾਈ ਦਿੰਦਾ ਹੈ। ਚੰਦਰਮਾ ਨੂੰ ਧਰਤੀ ਦਾ ਇੱਕ ਪੂਰਾ ਚੱਕਰ ਲਾਉਣ ਲਈ 29.5 ਦਿਨ ਲੱਗਦੇ ਹਨ।[1] ਜਦ ਚੰਦਰਮਾ ਧਰਤੀ ਦੇ ਇੱਕ ਪਾਸੇ ਅਤੇ ਸੂਰਜ ਦੂਜੇ ਪਾਸੇ ਹੁੰਦਾ ਹੈ ਉਦੋਂ ਚੰਦਰਮਾ ਪੂਰਾ ਦਿਖਾਈ ਦਿੰਦਾ ਹੈ।
ਸੰਗਰਾਂਦ ਸ਼ਬਦ ਸੰਸਕ੍ਰਿਤ ਦੇ ਸੰਕ੍ਰਾਂਤੀ ਸ਼ਬਦ ਤੋਂ ਬਣਿਆ ਹੈ। ਇਸ ਦਾ ਅਰਥ ਹੈ ਉਹ ਦਿਨ, ਜਿਸ ਵਿੱਚ ਸੂਰਜ, ਭਾਰਤੀ ਜੋਤਸ਼ ਅਨੁਸਾਰ ਇੱਕ ਰਾਸ਼ੀ ਤੋਂ ਦੂਜੀ ਰਾਸ਼ੀ ਵਿੱਚ ਪ੍ਰਵੇਸ਼ ਕਰੇ। ਇਹ ਹਰ ਭਾਰਤੀ ਸੂਰਜੀ ਮਹੀਨੇ ਦਾ ਪਹਿਲਾ ਦਿਨ ਹੁੰਦਾ ਹੈ। ਇਸ ਤਰ੍ਹਾਂ ਸਾਲ ਵਿੱਚ ਬਾਰਾਂ ਸੰਗਰਾਦਾਂ ਹੁੰਦੀਆਂ ਹਨ।
ਸਿੱਖ ਨਾਂਹ ਸੂਰਜ ਤੇ ਨਾਂਹ ਚੰਦ ਦਾ ਪੁਜਾਰੀ ਹੈ ਤੇ ਜੋਤਸ਼ ਨੂੰ ਵੀ ਮੰਨਦਾ ਨਹੀਂ ਹੈ। ਉਹ ਸਿਰਫ਼ ਇੱਕ ਅਕਾਲਪੁਰਖ ਨੂੰ ਮੰਨਦਾ ਹੈ ਤੇ ਸਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਕੋਲੋਂ ਉਪਦੇਸ਼ ਲੈਂਦਾ ਹੈ।
ਗੁਰੂ ਗਰੰਥ ਸਾਹਿਬ ਸਾਨੂੰ ਥਿੱਤਾਂ ਵਾਰਾਂ ਆਦਿ ਨਾਲ ਜੁੜੇ ਹੋਏ ਵਹਿਮਾਂ ਭਰਮਾਂ ਤੋਂ ਉਪਰ ਉਠਾਉਂਦੇ ਹੋਏ ਸਿੱਖਿਆ ਦੇਂਦੇ ਹਨ:
ਆਪੇ ਪੂਰਾ ਕਰੇ ਸੁ ਹੋਇ ॥ ਏਹਿ ਥਿਤੀ ਵਾਰ ਦੂਜਾ ਦੋਇ ॥ ਸਤਿਗੁਰ ਬਾਝਹੁ ਅੰਧੁ ਗੁਬਾਰੁ ॥ ਥਿਤੀ ਵਾਰ ਸੇਵਹਿ ਮੁਗਧ ਗਵਾਰ ॥ ਨਾਨਕ ਗੁਰਮੁਖਿ ਬੂਝੈ ਸੋਝੀ ਪਾਇ ॥ ਇਕਤੁ ਨਾਮਿ ਸਦਾ ਰਹਿਆ ਸਮਾਇ ॥੧੦॥੨॥ {ਪੰਨਾ 842-843}
ਅਰਥ: ਹੇ ਭਾਈ! ਪੂਰਨ ਪ੍ਰਭੂ ਆਪ ਹੀ (ਜੋ ਕੁਝ) ਕਰਦਾ ਹੈ ਉਹ ਹੁੰਦਾ ਹੈ (ਖ਼ਾਸ ਖ਼ਾਸ ਥਿੱਤਾਂ ਨੂੰ ਚੰਗੀਆਂ ਜਾਣ ਕੇ ਭਟਕਦੇ ਨਾਹ ਫਿਰੋ, ਸਗੋਂ) ਇਹ ਥਿੱਤਾਂ ਇਹ ਵਾਰ ਮਨਾਣੇ ਤਾਂ ਮਾਇਆ ਦਾ ਮੋਹ ਪੈਦਾ ਕਰਨ ਦਾ ਕਾਰਣ ਬਣਦੇ ਹਨ, ਮੇਰ-ਤੇਰ ਪੈਦਾ ਕਰਦੇ ਹਨ।
ਗੁਰੂ ਦੀ ਸਰਨ ਆਉਣ ਤੋਂ ਬਿਨਾ ਮਨੁੱਖ (ਆਤਮਕ ਜੀਵਨ ਵਲੋਂ) ਪੂਰੇ ਤੌਰ ਤੇ ਅੰਨ੍ਹਾ ਹੋਇਆ ਰਹਿੰਦਾ ਹੈ, (ਗੁਰੂ ਦਾ ਆਸਰਾ-ਪਰਨਾ ਛੱਡ ਕੇ) ਮੂਰਖ ਮਨੁੱਖ ਹੀ ਥਿੱਤਾਂ ਤੇ ਵਾਰ ਮਨਾਂਦੇ ਫਿਰਦੇ ਹਨ।
ਹੇ ਨਾਨਕ! ਗੁਰੂ ਦੀ ਸਰਨ ਪੈ ਕੇ (ਜਿਹੜਾ ਮਨੁੱਖ) ਸਮਝਦਾ ਹੈ, ਉਸ ਨੂੰ (ਆਤਮਕ ਜੀਵਨ ਦੀ) ਸੂਝ ਆ ਜਾਂਦੀ ਹੈ, ਉਹ ਮਨੁੱਖ ਸਦਾ ਸਿਰਫ਼ ਪਰਮਾਤਮਾ ਦੇ ਨਾਮ ਵਿਚ ਹੀ ਲੀਨ ਰਹਿੰਦਾ ਹੈ।੧੦।੨।
“ਮਾਹ ਦਿਵਸ ਮੂਰਤ ਭਲੇ ਜਿਸ ਕਉ ਨਦਰਿ ਕਰੇ ॥ ਨਾਨਕੁ ਮੰਗੈ ਦਰਸ ਦਾਨੁ ਕਿਰਪਾ ਕਰਹੁ ਹਰੇ ॥” {ਪੰਨਾ 136}
ਅਰਥ: ਜਿਨ੍ਹਾਂ ਉੱਤੇ ਪ੍ਰਭੂ ਮਿਹਰ ਦੀ ਨਜ਼ਰ ਕਰਦਾ ਹੈ (ਆਪਣੇ ਨਾਮ ਦੀ ਦਾਤਿ ਦੇਂਦਾ ਹੈ) ਉਹਨਾਂ ਵਾਸਤੇ ਸਾਰੇ ਮਹੀਨੇ ਸਾਰੇ ਦਿਹਾੜੇ ਸਾਰੇ ਹੀ ਮੁਹੂਰਤ ਸੁਲੱਖਣੇ ਹਨ (ਸੰਗ੍ਰਾਂਦ ਆਦਿਕ ਦੀ ਪਵਿਤ੍ਰਤਾ ਦੇ ਭਰਮ-ਭੁਲੇਖੇ ਉਹਨਾਂ ਨੂੰ ਨਹੀਂ ਪੈਂਦੇ)। ਹੇ ਹਰੀ! (ਮੇਰੇ ਉੱਤੇ) ਮਿਹਰ ਕਰ, ਮੈਂ ਨਾਨਕ (ਤੇਰੇ ਦਰ ਤੋਂ ਤੇਰੇ) ਦੀਦਾਰ ਦੀ ਦਾਤਿ ਮੰਗਦਾ ਹਾਂ।
ਨਾਨਕ ਸੋਈ ਦਿਨਸੁ ਸੁਹਾਵੜਾ ਜਿਤੁ ਪ੍ਰਭੁ ਆਵੈ ਚਿਤਿ ॥ ਜਿਤੁ ਦਿਨਿ ਵਿਸਰੈ ਪਾਰਬ੍ਰਹਮੁ ਫਿਟੁ ਭਲੇਰੀ ਰੁਤਿ”॥੧॥ {ਪੰਨਾ 318}
ਅਰਥ: ਹੇ ਨਾਨਕ ! ਉਹੀ ਦਿਨ ਚੰਗਾ ਸੋਹਣਾ ਹੈ, ਜਿਸ ਦਿਨ ਪਰਮਾਤਮਾ ਮਨ ਵਿੱਚ ਵਸੇ, ਜਿਸ ਦਿਨ ਰੱਬੀ ਯਾਦ ਭੁੱਲ ਜਾਏ, ਉਹ ਸਮਾਂ ਮੰਦਭਾਗਾ ਜਾਣੋ, ਫਿਟਕਾਰਯੋਗ ਹੈ।
ਸੋਈ ਦਿਵਸੁ ਭਲਾ ਮੇਰੇ ਭਾਈ ! ॥ ਹਰਿ ਗੁਨ ਗਾਇ, ਪਰਮ ਗਤਿ ਪਾਈ ॥’’ {ਪੰਨਾ 395}
ਹੇ ਮੇਰੇ ਵੀਰ ! ਸਿਰਫ਼ ਉਹੀ ਦਿਨ (ਮਨੁੱਖ ਵਾਸਤੇ) ਸੁਲੱਖਣਾ ਹੁੰਦਾ ਹੈ ਜਦੋਂ ਉਹ ਪਰਮਾਤਮਾ ਦੇ ਗੁਣ ਗਾ ਕੇ ਸਭ ਤੋਂ ਉੱਚੀ ਆਤਮਕ ਅਵਸਥਾ ਹਾਸਲ ਕਰਦਾ ਹੈ।
ਗੁਰਬਾਣੀ ਵਿਚੋਂ ਇਹ ਉਦਾਹਰਣਾਂ ਦ੍ਰਿੜ ਕਰਵਾਉਂਦੀਆਂ ਹਨ ਕਿ ਸਿੱਖ ਵਾਸਤੇ ਉਹ ਸਾਰੇ ਦਿਨ ਚੰਗੇ ਹਨ, ਜਿਨ੍ਹਾਂ ਵਿਚ ਪ੍ਰਭੂ ਚਿੱਤ ਆਵੇ। ਮੱਸਿਆ, ਪੂਰਨਮਾਸ਼ੀ ਜਾਂ ਸੰਗਰਾਂਦ ਨਾਲ ਸਿੱਖ ਦਾ ਕੋਈ ਲੈਣਾ ਦੇਣਾ ਨਹੀਂ ਹੈ। ਤੁਹਾਡਾ ਅੱਗੇ ਕੋਈ ਸਵਾਲ ਹੋਵੇ ਤਾਂ ਤੁਹਾਡਾ ਸਵਾਗਤ ਹੈ।
ਆਦਰ ਸਹਿਤ,
ਆਪ ਦਾ ਵੀਰ
veer g agar sangraand te massya apne sikh dharam ch nahi hai taan gurughar vich manaai kiyun jandi hai? issdi roak kiyun nahin?
ਕਮਲਜੀਤ ਜੀ, ਇਸ ਦਾ ਜਵਾਬ ਇਹ ਹੈ ਕਿ ਬਹੁਤ ਸਾਰੇ ਸਿੱਖ ਗੁਰਬਾਣੀ ਪੜ੍ਹਦੇ ਹੀ ਨਹੀਂ, ਗੁਰੂ ਗ੍ਰੰਥ ਸਾਹਿਬ ਦੀ ਸਿੱਖਿਆ ਤੇ ਚੱਲਣਾ ਅਰਥਾਤ ਗੁਰੂ ਸਾਹਿਬ ਦੀ ਦਿੱਤੀ ਜੀਵਨ ਜਾਚ ਲੈਣਾ ਤੇ ਆਪਣੇ ਜੀਵਨ ਨੂੰ ਬਦਲਣਾ ਤਾਂ ਦੂਰ ਰਹਿ ਗਿਆ। ਇਸ ਲਈ, ਜਿਨ੍ਹਾਂ ਕਰਮਕਾਂਡਾਂ ਵਿਚੋਂ ਗੁਰੂ ਸਾਹਿਬ ਨੇ ਸਿੱਖਾਂ ਨੂੰ ਕੱਢਿਆ ਸੀ, ਉਨ੍ਹਾਂ ਵਿਚ ਫ਼ਸ ਕੇ ਠੇਡੇ ਖਾ ਰਹੇ ਹਨ ਤੇ ਆਪਣਾ ਰਤਨ ਜਨਮ ਵਿਅਰਥ ਗਵਾ ਰਹੇ ਹਨ। ਅਕਾਲਪੁਰਖ ਸੁਮੱਤ ਬਖਸ਼ਣ! ਇਹ ਹੀ ਅਰਦਾਸ ਹੈ ਜੀ!