Download Our Mobile App

Sign Up

or use


Have an account? Sign In Now

Sign In

or use


Forgot Password?

Don't have account, Sign Up Here

You must login to ask a question.

or use


Forgot Password?

Need An Account, Sign Up Here

Please briefly explain why you feel this question should be reported.

Please briefly explain why you feel this answer should be reported.

Please briefly explain why you feel this user should be reported.

Sikh Wisdom Logo Sikh Wisdom Logo
Sign InSign Up

Sikh Wisdom

Sikh Wisdom Navigation

  • Home
  • Questions
  • Kids Zone
  • Perspective
  • Scholars
  • Our Story
  • More
    • SGGS Ji Di Bantar
    • Principles of Sikhism
    • Poems
    • Download Our App
Search
Ask A Question

Mobile menu

Close
Ask A Question
  • Categories
  • Questions
    • New Questions
    • Trending Questions
    • Most Read Questions
  • Polls
  • Tags
  • Help
  • Home
  • Questions
  • Kids Zone
  • Perspective
  • Scholars
  • Our Story
  • More
    • SGGS Ji Di Bantar
    • Principles of Sikhism
    • Poems
    • Download Our App
Home/ Questions/Q 263596
Next
In Process

Sikh Wisdom Latest Questions

Asked: June 20, 20262026-06-20T14:17:50+00:00 2026-06-20T14:17:50+00:00In: Knowledge

Many parcharak says you are born to chant waheguru name that tell us you will only get mukat, all ridhi sidhi will come to your foot. and I wonder hindutva also keep doing chanting just as they parcharak told us so how we are different from them this practice of chanting is a concept of brhamnical ideology , i want to make point so how sikhi is different from brhamnical ideology there is no difference left I am a sikh and i think there must be some other concept this chanting is not real way as there is nonjeed of any ritual to get something, pls shed light according to gurbani of sggs and suggest in both English and punjabi what one should really need to do and live real life waheguru jinka khalsa waheguru ji ki fateh

Anonymous
Anonymous
Many parcharak says you are born to chant waheguru name that tell us you will only get mukat, all ridhi sidhi will come to your foot. and I wonder hindutva also keep doing chanting just as they parcharak told us so how we are different from them this practice of chanting is a concept of brhamnical ideology , i want to make point so how sikhi is different from brhamnical ideology there is no difference left I am a sikh and i think there must be some other concept this chanting is not real way as there is nonjeed of any ritual to get something, pls shed light according to gurbani of sggs and suggest in both English and punjabi what one should really need to do and live real life waheguru jinka khalsa waheguru ji ki fateh
5
  • 1
  • 1
  • 5 5 Answers
  • 0 Followers
  • 0
Share
  • Facebook

    Leave an answer
    Cancel reply

    You must login to add an answer.

    or use


    Forgot Password?

    Need An Account, Sign Up Here

    5 Answers

    • Voted
    • Oldest
    • Recent
    1. Ramneet
      Ramneet Scholar
      2026-06-20T17:07:42+00:00Added an answer on June 20, 2026 at 5:07 pm

      According to Sikhism, the way of life is to accept Hukam and always stay in Chardi Kala( high spirits). In our lives, we need to comprehend the message of Gurbani and live our lives according to the message of Gurbani. The message of Gurbani should become a part of our personality and should reflect in our lives. This is what Sikhism teaches.

        • 0
      • Reply
      • Share
        Share
        • Share on Facebook
        • Share on Twitter
        • Share on LinkedIn
        • Share on WhatsApp
    2. ਕੁਲਵਿੰਦਰ ਸਿੰਘ
      ਕੁਲਵਿੰਦਰ ਸਿੰਘ
      2026-06-21T02:02:57+00:00Added an answer on June 21, 2026 at 2:02 am

      ਸਤਿਕਾਰ ਯੋਗ ਵੀਰ ਜੀ/ਭੈਣ ਜੀ,
      ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ।।

      ਤੁਹਾਡੇ ਪ੍ਰਸ਼ਨ ਦੇ ਉੱਤਰ ਵਿਚ ਦਾਸ ਕਹਿਣਾ ਚਾਹੁੰਦਾ ਹੈ ਕਿ ਰਿੱਧੀਆਂ ਸਿੱਧੀਆਂ ਬਾਰੇ ਪਹਿਲੇ ਗੁਰੂ ਸਰੀਰ, ਗੁਰੂ ਨਾਨਕ ਸਾਹਿਬ ਜਪੁ ਬਾਣੀ ਵਿਚ ਜੋਗੀ ਨੂੰ ਸੰਬੋਧਨ ਕਰਦਿਆਂ ਫੁਰਮਾਉਂਦੇ ਹਨ:

      ਭੁਗਤਿ ਗਿਆਨੁ ਦਇਆ ਭੰਡਾਰਣਿ ਘਟਿ ਘਟਿ ਵਾਜਹਿ ਨਾਦ ॥ ਆਪਿ ਨਾਥੁ ਨਾਥੀ ਸਭ ਜਾ ਕੀ ਰਿਧਿ ਸਿਧਿ ਅਵਰਾ ਸਾਦ ॥ (ਪੰਨਾ 6) ਅਰਥਾਤ ਹੇ ਜੋਗੀ, ਜੇਕਰ ਤੂੰ ਪੱਲੇ ਬੰਨ੍ਹ ਲਵੇਂ ਕਿ ਸਦਾ ਦਇਆਲ ਅਕਾਲ ਪੁਰਖ, ਜੋ ਸਰਬ ਵਿਆਪਕ ਹੈ, ਮੇਰਾ ਨਾਥ ਹੈ ਅਤੇ ਉਸ ਦੇ ਵੱਸ ਵਿਚ ਸਾਰੀ ਸ੍ਰਿਸ਼ਟੀ ਹੈ ਅਤੇ ਹਰੇਕ ਜੀਵ ਦੇ ਅੰਦਰ ਜਿਹੜੀ ਜ਼ਿੰਦਗੀ ਦੀ ਰੌ ਚੱਲ ਰਹੀ ਹੈ, ਉਸ ਦੀ ਕ੍ਰਿਪਾ ਸਦਕਾ ਹੈ ਤਾਂ ਕੂੜ ਦੀ ਕੰਧ ਤੇਰੇ ਅੰਦਰੋਂ ਟੁੱਟ ਕੇ ਪਰਮਾਤਮਾ ਨਾਲੋਂ ਤੇਰੀ ਵਿੱਥ ਮਿਟ ਸਕਦੀ ਹੈ। ਜੋਗ ਸਾਧਨਾਂ ਦੇ ਰਾਹੀਂ ਪ੍ਰਾਪਤ ਹੋਈਆਂ ਰਿੱਧੀਆਂ ਵਿਅਰਥ ਹਨ, ਇਹ ਰਿੱਧੀਆਂ ਤੇ ਸਿੱਧੀਆਂ ਤਾਂ ਸਰਬ ਵਿਆਪਕ ਅਕਾਲਪੁਰਖ ਨਾਲੋਂ ਤੋੜ ਕਿਸੇ ਹੋਰ ਪਾਸੇ ਲਿਜਾਣ ਵਾਲੇ ਸੁਆਦ ਹਨ।

      ਇਸ ਲਈ ਸਿੱਖੀ ਦਾ ਰਿੱਧੀਆਂ ਸਿੱਧੀਆਂ ਕੋਲੋਂ ਕੁੱਝ ਵੀ ਲੈਣਾ ਦੇਣਾ ਨਹੀਂ ਹੈ ਜੀ।

      ਹੁਣ ਆਉਂਦੇ ਹਾਂ ਸਿੱਖੀ ਵਿਚ ਸੁਰਤਿ ਜੋੜਨ (Meditation) ਅਰਥਾਤ ਨਾਮ‌ ਸਿਮਰਨ ਵਲ।
      Meditation means to connect one’s consciousness (ਸੁਰਤ ਜੋੜਨਾ- ਅਕਸਰ ਰੂਹਾਨੀ ਸੰਦਰਭ ਵਿੱਚ, ਪ੍ਰਭੂ ਨਾਲ ਧਿਆਨ ਜੋੜਨਾ)

      ਸੁਖਮਨੀ ਸਾਹਿਬ ਵਿਚ ਪੰਜਵੇਂ ਨਾਨਕ, ਗੁਰੂ ਅਰਜਨ ਸਾਹਿਬ ਸਿੱਖਿਆ ਦਿੰਦੇ ਹਨ:

      ਅਸਟਪਦੀ ॥ ਪੂਰੇ ਗੁਰ ਕਾ ਸੁਨਿ ਉਪਦੇਸੁ ॥ ਪਾਰਬ੍ਰਹਮੁ ਨਿਕਟਿ ਕਰਿ ਪੇਖੁ ॥ ਸਾਸਿ ਸਾਸਿ ਸਿਮਰਹੁ ਗੋਬਿੰਦ ॥ ਮਨ ਅੰਤਰ ਕੀ ਉਤਰੈ ਚਿੰਦ ॥ ਆਸ ਅਨਿਤ ਤਿਆਗਹੁ ਤਰੰਗ ॥ ਸੰਤ ਜਨਾ ਕੀ ਧੂਰਿ ਮਨ ਮੰਗ ॥ ਆਪੁ ਛੋਡਿ ਬੇਨਤੀ ਕਰਹੁ ॥ ਸਾਧਸੰਗਿ ਅਗਨਿ ਸਾਗਰੁ ਤਰਹੁ ॥ ਹਰਿ ਧਨ ਕੇ ਭਰਿ ਲੇਹੁ ਭੰਡਾਰ ॥ ਨਾਨਕ ਗੁਰ ਪੂਰੇ ਨਮਸਕਾਰ ॥੧॥ {ਪੰਨਾ 295}

      ਅਰਥ: (ਹੇ ਮਨ!) ਪੂਰੇ ਸਤਿਗੁਰੂ ਦੀ ਸਿੱਖਿਆ ਸੁਣ, ਤੇ, ਅਕਾਲ ਪੁਰਖ ਨੂੰ (ਹਰ ਥਾਂ) ਨੇੜੇ ਜਾਣ ਕੇ ਵੇਖ।
      (ਹੇ ਭਾਈ!) ਦੰਮ-ਬ-ਦੰਮ ਪ੍ਰਭੂ ਨੂੰ ਯਾਦ ਕਰ, (ਤਾਂ ਜੁ) ਤੇਰੇ ਮਨ ਦੇ ਅੰਦਰ ਦੀ ਚਿੰਤਾ ਮਿਟ ਜਾਏ।
      ਹੇ ਮਨ! ਨਿੱਤ ਨਾਹ ਰਹਿਣ ਵਾਲੀਆਂ (ਚੀਜ਼ਾਂ ਦੀਆਂ) ਆਸਾਂ ਦੀਆਂ ਲਹਰਾਂ ਛੱਡ ਦੇਹ, ਅਤੇ ਸੰਤ ਜਨਾਂ ਦੇ ਪੈਰਾਂ ਦੀ ਖ਼ਾਕ ਮੰਗ।
      (ਹੇ ਭਾਈ!) ਆਪਾ-ਭਾਵ ਛੱਡ ਕੇ (ਪ੍ਰਭੂ ਦੇ ਅੱਗੇ) ਅਰਦਾਸ ਕਰ, (ਤੇ ਇਸ ਤਰ੍ਹਾਂ) ਸਾਧ ਸੰਗਤਿ ਵਿਚ (ਰਹਿ ਕੇ) (ਵਿਕਾਰਾਂ ਦੀ) ਅੱਗ ਦੇ ਸਮੁੰਦਰ ਤੋਂ ਪਾਰ ਲੰਘ।
      ਹੇ ਨਾਨਕ! ਪ੍ਰਭੂ-ਨਾਮ-ਰੂਪੀ ਧਨ ਦੇ ਖ਼ਜ਼ਾਨੇ ਭਰ ਲੈ ਅਤੇ ਪੂਰੇ ਸਤਿਗੁਰੂ ਨੂੰ ਨਮਸਕਾਰ ਕਰ।1।

      ਪ੍ਰੋਫੈਸਰ ਸਾਹਿਬ ਸਿੰਘ ਜੀ ਆਪਣੀ ਪੁਸਤਕ ‘ਸਿਮਰਨ ਦੀਆਂ ਬਰਕਤਾਂ ਤੇ ਹੋਰ ਲੇਖ’ ਦੇ ਪੰਨਾ 12 ਤੇ‌‌ ‘ਸਿਮਰਨ ਕੀ ਹੈ’ ਬਾਰੇ ਲਿੱਖਦੇ ਹਨ:-

      ….ਆਪਣੀ ਨਿੱਕੀ ਜਿਹੀ ‘ਸੁਰਤਿ’ ਨੂੰ ਇਸ ਨੇ ਸਰਬ-ਵਿਆਪਕ ‘ਸੁਰਤਿ’ ਵਿਚ ਜੋੜਨਾ ਹੈ, ਆਪਣੇ ਨਿੱਕੇ ਜਿਹੇ ਮਨ ਨੂੰ ਇਸ ਨੇ ਸਰਬ-ਵਿਆਪਕ ਮਨ ਵਿਚ ਇਕ-ਮਿਕ ਕਰਨਾ ਹੈ, ਆਪਣੀ ਨਿੱਕੀ ਜਿਹੀ ਜਿੰਦ ਨੂੰ ਇਸ ਨੇ ਸਰਬ-ਵਿਆਪਕ ਜਿੰਦ ਵਿਚ ਚੁਭੀ ਲੁਆਣੀ ਹੈ। ਇਸੇ ਦਾ ਨਾਮ ‘ਸਿਮਰਨ’ ਹੈ। ਸਿਮਰਨ ਦਾ ਅਰਥ ਹੈ, ‘ਯਾਦ ਕਰਨਾ, ਯਾਦ ਰੱਖਣਾ’। ਉਸ ਸਰਬ-ਵਿਆਪਕ ਜੋਤਿ ਨੂੰ ਹਰ ਥਾਂ ਪਸਰੀ ਜਾਣ ਕੇ ਉਸ ਨੂੰ ‘ਤੂੰ ਹੈਂ ਤੂੰ’ ਆਖਦੇ ਰਹਿਣਾ ਉਸ ਦਾ ‘ਸਿਮਰਨ’ ਹੈ। ਸ਼ਬਦ ਦੀ ਰਾਹੀਂ ਉਸ ਦੀਆਂ ਸਿਫਤਾਂ ਪੜ੍ਹਨੀਆਂ ਸੁਣਨੀਆਂ, ਗਾਣੀਆਂ ਭੀ ਉਸ ਦਾ ਸਿਮਰਨ ਹੈ।

      ਗੁਰਬਾਣੀ ਅਨੁਸਾਰ ਕੰਮ-ਕਾਰ ਕਰਦਿਆਂ ਸੁਰਤਿ ਹਰ ਵੇਲੇ ਪ੍ਰਭੂ ਦੀ ਯਾਦ ਵਿਚ ਰੱਖਣਾ ਅਕਾਲਪੁਰਖ/ਪਰਮਾਤਮਾ ਦੀ ਸਿਫ਼ਤ ਸਲਾਹ ਕਰਨੀ ਹੈ ਤੇ ਇਹ ਹੀ ਨਾਮ ਸਿਮਰਨ ਹੈ। ਰਸਨਾ ਨਾਲ ਵਾਹਿਗੁਰੂ ਵਾਹਿਗੁਰੂ ਕਰਨਾ ਨਹੀਂ ਕਿਉਂਕਿ ਇਹ ਸਾਸ ਸਾਸ ਕਰਨਾ ਸੰਭਵ ਨਹੀਂ ਹੈ।

      ਭਗਤ ਨਾਮਦੇਵ ਜੀ ਆਪਣੀ ਬਾਣੀ ਵਿਚ ਸਿੱਖਿਆ ਦਿੰਦੇ ਹਨ:

      ਬਾਣੀ ਨਾਮਦੇਉ ਜੀਉ ਕੀ ਰਾਮਕਲੀ ਘਰੁ ੧ ੴ ਸਤਿਗੁਰ ਪ੍ਰਸਾਦਿ ॥ ਆਨੀਲੇ ਕਾਗਦੁ ਕਾਟੀਲੇ ਗੂਡੀ ਆਕਾਸ ਮਧੇ ਭਰਮੀਅਲੇ ॥ ਪੰਚ ਜਨਾ ਸਿਉ ਬਾਤ ਬਤਊਆ ਚੀਤੁ ਸੁ ਡੋਰੀ ਰਾਖੀਅਲੇ ॥੧॥ ਮਨੁ ਰਾਮ ਨਾਮਾ ਬੇਧੀਅਲੇ ॥ ਜੈਸੇ ਕਨਿਕ ਕਲਾ ਚਿਤੁ ਮਾਂਡੀਅਲੇ ॥੧॥ ਰਹਾਉ ॥ ਆਨੀਲੇ ਕੁੰਭੁ ਭਰਾਈਲੇ ਊਦਕ ਰਾਜ ਕੁਆਰਿ ਪੁਰੰਦਰੀਏ ॥ ਹਸਤ ਬਿਨੋਦ ਬੀਚਾਰ ਕਰਤੀ ਹੈ ਚੀਤੁ ਸੁ ਗਾਗਰਿ ਰਾਖੀਅਲੇ ॥੨॥ ਮੰਦਰੁ ਏਕੁ ਦੁਆਰ ਦਸ ਜਾ ਕੇ ਗਊ ਚਰਾਵਨ ਛਾਡੀਅਲੇ ॥ ਪਾਂਚ ਕੋਸ ਪਰ ਗਊ ਚਰਾਵਤ ਚੀਤੁ ਸੁ ਬਛਰਾ ਰਾਖੀਅਲੇ ॥੩॥ ਕਹਤ ਨਾਮਦੇਉ ਸੁਨਹੁ ਤਿਲੋਚਨ ਬਾਲਕੁ ਪਾਲਨ ਪਉਢੀਅਲੇ ॥ ਅੰਤਰਿ ਬਾਹਰਿ ਕਾਜ ਬਿਰੂਧੀ ਚੀਤੁ ਸੁ ਬਾਰਿਕ ਰਾਖੀਅਲੇ ॥੪॥੧॥ {ਪੰਨਾ 972}

      ਅਰਥ: (ਹੇ ਤ੍ਰਿਲੋਚਨ!) ਜਿਵੇਂ ਸੁਨਿਆਰੇ ਦਾ ਮਨ (ਹੋਰਨਾਂ ਨਾਲ ਗੱਲਾਂ-ਬਾਤਾਂ ਕਰਦਿਆਂ ਭੀ, ਕੁਠਾਲੀ ਵਿਚ ਪਾਏ ਹੋਏ ਸੋਨੇ ਵਿਚ) ਜੁੜਿਆ ਰਹਿੰਦਾ ਹੈ, ਤਿਵੇਂ ਮੇਰਾ ਮਨ ਪਰਮਾਤਮਾ ਦੇ ਨਾਮ ਵਿਚ ਵਿੱਝਾ ਹੋਇਆ ਹੈ।1। ਰਹਾਉ।
      (ਹੇ ਤ੍ਰਿਲੋਚਨ! ਵੇਖ, ਮੁੰਡਾ) ਕਾਗ਼ਜ਼ ਲਿਆਉਂਦਾ ਹੈ, ਉਸ ਦੀ ਗੁੱਡੀ ਕੱਟਦਾ ਹੈ ਤੇ ਗੁੱਡੀ ਨੂੰ ਅਸਮਾਨ ਵਿਚ ਉਡਾਉਂਦਾ ਹੈ, ਸਾਥੀਆਂ ਨਾਲ ਗੱਪਾਂ ਭੀ ਮਾਰੀ ਜਾਂਦਾ ਹੈ, ਪਰ ਉਸ ਦਾ ਮਨ (ਗੁੱਡੀ ਦੀ) ਡੋਰ ਵਿਚ ਟਿਕਿਆ ਰਹਿੰਦਾ ਹੈ।1।
      (ਹੇ ਤ੍ਰਿਲੋਚਨ!) ਜੁਆਨ ਕੁੜੀਆਂ ਸ਼ਹਿਰ ਵਿਚੋਂ (ਬਾਹਰ ਜਾਂਦੀਆਂ ਹਨ) ਆਪੋ ਆਪਣਾ ਘੜਾ ਚੁੱਕ ਲੈਂਦੀਆਂ ਹਨ, ਪਾਣੀ ਨਾਲ ਭਰਦੀਆਂ ਹਨ, (ਆਪੋ ਵਿਚ) ਹੱਸਦੀਆਂ ਹਨ, ਹਾਸੇ ਦੀਆਂ ਗੱਲਾਂ ਤੇ ਹੋਰ ਕਈ ਵਿਚਾਰਾਂ ਕਰਦੀਆਂ ਹਨ, ਪਰ ਆਪਣਾ ਚਿੱਤ ਆਪੋ ਆਪਣੇ ਘੜੇ ਵਿਚ ਰੱਖਦੀਆਂ ਹਨ।2।
      (ਹੇ ਤ੍ਰਿਲੋਚਨ!) ਇੱਕ ਘਰ ਹੈ ਜਿਸ ਦੇ ਦਸ ਬੂਹੇ ਹਨ, ਇਸ ਘਰੋਂ ਮਨੁੱਖ ਗਊਆਂ ਚਾਰਨ ਲਈ ਛੱਡਦਾ ਹੈ; ਇਹ ਗਾਈਆਂ ਪੰਜਾਂ ਕੋਹਾਂ ਤੇ ਜਾ ਚੁਗਦੀਆਂ ਹਨ, ਪਰ ਆਪਣਾ ਚਿੱਤ ਆਪਣੇ ਵੱਛੇ ਵਿਚ ਰੱਖਦੀਆਂ ਹਨ (ਤਿਵੇਂ ਹੀ ਦਸ-ਇੰਦ੍ਰਿਆਂ-ਵਾਲੇ ਇਸ ਸਰੀਰ ਵਿਚੋਂ ਮੇਰੇ ਗਿਆਨ-ਇੰਦ੍ਰੇ ਸਰੀਰ ਦੇ ਨਿਰਬਾਹ ਲਈ ਕੰਮ-ਕਾਰ ਕਰਦੇ ਹਨ, ਪਰ ਮੇਰੀ ਸੁਰਤ ਆਪਣੇ ਪ੍ਰਭੂ-ਚਰਨਾਂ ਵਿਚ ਹੀ ਹੈ) ।3।
      ਹੇ ਤ੍ਰਿਲੋਚਨ! ਸੁਣ, ਨਾਮਦੇਵ (ਇਕ ਹੋਰ ਦ੍ਰਿਸ਼ਟਾਂਤ) ਆਖਦਾ ਹੈ– ਮਾਂ ਆਪਣੇ ਬਾਲ ਨੂੰ ਪੰਘੂੜੇ ਵਿਚ ਪਾਂਦੀ ਹੈ, ਅੰਦਰ ਬਾਹਰ ਘਰ ਦੇ ਕੰਮਾਂ ਵਿਚ ਰੁੱਝੀ ਰਹਿੰਦੀ ਹੈ, ਪਰ ਆਪਣੀ ਸੁਰਤ ਆਪਣੇ ਬੱਚੇ ਵਿਚ ਰੱਖਦੀ ਹੈ।4।1।
      ਭਾਵ: ਪ੍ਰੀਤਿ ਦਾ ਸਰੂਪ = ਕੰਮ-ਕਾਰ ਕਰਦਿਆਂ ਸੁਰਤ ਹਰ ਵੇਲੇ ਪ੍ਰਭੂ ਦੀ ਯਾਦ ਵਿਚ ਰਹੇ।

      ਹੋਰ ਅੱਗੇ ਭਗਤ ਕਬੀਰ ਜੀ ਫੁਰਮਾਉਂਦੇ ਹਨ:

      ਨਾਮਾ ਮਾਇਆ ਮੋਹਿਆ ਕਹੈ ਤਿਲੋਚਨੁ ਮੀਤ ॥ ਕਾਹੇ ਛੀਪਹੁ ਛਾਇਲੈ ਰਾਮ ਨ ਲਾਵਹੁ ਚੀਤੁ ॥੨੧੨॥ ਨਾਮਾ ਕਹੈ ਤਿਲੋਚਨਾ ਮੁਖ ਤੇ ਰਾਮੁ ਸੰਮ੍ਹ੍ਹਾਲਿ ॥ ਹਾਥ ਪਾਉ ਕਰਿ ਕਾਮੁ ਸਭੁ ਚੀਤੁ ਨਿਰੰਜਨ ਨਾਲਿ ॥੨੧੩॥ {ਪੰਨਾ 1375-1376}

      ਅਰਥ: ਤ੍ਰਿਲੋਚਨ ਆਖਦਾ ਹੈ-ਹੇ ਮਿੱਤ੍ਰ ਨਾਮਦੇਵ! ਤੂੰ ਤਾਂ ਮਾਇਆ ਵਿਚ ਫਸਿਆ ਜਾਪਦਾ ਹੈਂ। ਇਹ ਅੰਬਰੇ ਕਿਉਂ ਠੇਕ ਰਿਹਾ ਹੈਂ? ਪਰਮਾਤਮਾ ਦੇ (ਚਰਨਾਂ) ਨਾਲ ਕਿਉਂ ਚਿੱਤ ਨਹੀਂ ਜੋੜਦਾ? ।212।
      ਨਾਮਦੇਵ (ਅੱਗੋਂ) ਉੱਤਰ ਦੇਂਦਾ ਹੈ-ਹੇ ਤ੍ਰਿਲੋਚਨ! ਮੂੰਹ ਨਾਲ ਪਰਮਾਤਮਾ ਦਾ ਨਾਮ ਲੈ; ਹੱਥ ਪੈਰ ਵਰਤ ਕੇ ਸਾਰਾ ਕੰਮ-ਕਾਜ ਕਰ, ਅਤੇ ਆਪਣਾ ਚਿਤ ਮਾਇਆ-ਰਹਿਤ ਪਰਮਾਤਮਾ ਨਾਲ ਜੋੜ ।213।

      ਕਬੀਰ ਜੀ ਇਹਨਾਂ ਸ਼ਲੋਕਾਂ ਵਿਚ ਨਾਮਦੇਵ ਅਤੇ ਤ੍ਰਿਲੋਚਨ ਦੀ ਆਪੋ ਵਿਚ ਹੋਈ ਗੱਲ-ਬਾਤ ਦਾ ਜ਼ਿਕਰ ਕਰਦੇ ਹਨ। ਇਹ ਸਾਰਾ ਖ਼ਿਆਲ ਉਹੀ ਹੈ ਜੋ ਨਾਮਦੇਵ ਜੀ ਨੇ ਆਪ ਰਾਮਕਲੀ ਰਾਗ ਦੇ ਸ਼ਬਦ ਵਿਚ ਦਿੱਤਾ ਹੈ। ਸਾਥੀਆਂ ਨਾਲ ਗੱਪਾਂ ਮਾਰਦੇ ਇਕ ਮੁੰਡੇ ਦਾ ਕਾਗ਼ਜ਼ ਦੀ ਗੁੱਡੀ ਉਡਾਣਾ, ਰਲ ਕੇ ਗੱਲਾਂ ਕਰਦੀਆਂ ਕੁੜੀਆਂ ਦਾ ਖੂਹ ਤੋਂ ਪਾਣੀ ਭਰ ਕੇ ਲਿਆਉਣਾ, ਗਾਈਆਂ ਦਾ ਵੱਛਿਆਂ ਤੋਂ ਜੁਦਾ ਹੋ ਕੇ ਬਾਹਰ ਘਾਹ ਚੁਗਣ ਜਾਣਾ, ਮਾਂ ਦਾ ਆਪਣੇ ਨਿੱਕੇ ਬੱਚੇ ਨੂੰ ਪੰਘੂੜੇ ਤੇ ਸੁਆ ਕੇ ਘਰ ਦੇ ਕੰਮ-ਕਾਜ ਵਿਚ ਲੱਗਣਾ-ਇਹ ਸਾਰੇ ਕੰਮ-ਕਾਰ ਹੁੰਦਿਆਂ ਹੋਇਆਂ ਭੀ ਮੁੰਡੇ ਦੀ ਸੁਰਤਿ ਗੁੱਡੀ ਵਿਚ, ਕੁੜੀਆਂ ਦੀ ਸੁਰਤਿ ਆਪੋ ਆਪਣੇ ਘੜੇ ਵਿਚ, ਹਰੇਕ ਗਾਂ ਦੀ ਸੁਰਤਿ ਆਪਣੇ ਵੱਛੇ ਵਿਚ, ਤੇ, ਮਾਂ ਦੀ ਸੁਰਤਿ ਬੱਚੇ ਵਿਚ ਹੁੰਦੀ ਹੈ। ਨਾਮਦੇਵ ਜੀ ਦੇ ਉਸ ਸ਼ਬਦ ਦਾ ਸੰਖੇਪ ਭਾਵ ਕਬੀਰ ਜੀ ਇਹਨਾਂ ਦੋ ਸ਼ਲੋਕਾਂ ਵਿਚ ਦੇ ਰਹੇ ਹਨ।

      ਇਹ ਸ਼ਬਦ ਸਿੱਖਾਂ ਦੇ ਮਨ ਦਾ ਭਰਮ ਦੂਰ ਕਰਦੇ ਹਨ ਕਿ ਕੀ ਘੰਟਾ ਦੋ ਘੰਟੇ ਚੌਂਕੜੀ ਮਾਰਕੇ ਬੈਠਣਾ ਤੇ ਵਾਹਿਗੁਰੂ ਵਾਹਿਗੁਰੂ ਕਰਨਾ ਨਾਮ ਸਿਮਰਨ ਹੈ।

      ਇਸ ਸਿੱਖਿਆ ਤੋਂ ਇਹ ਹੀ ਸਮਝ ਆਉਂਦੀ ਹੈ ਕਿ ਹਰ ਵੇਲੇ ਅਕਾਲਪੁਰਖ ਪ੍ਰਭੂ ਨਾਲ ਚਿੱਤ ਜੋੜਨਾ ਨਾ ਕਿ ਕਿਸੇ ਲਫ਼ਜ਼ ਦਾ ਥੋੜ੍ਹੇ ਸਮੇਂ ਲਈ ਜਾਪ ਕਰਨਾ ਸਿਮਰਨ ਹੈ।

      ਆਸ ਹੈ ਤੁਹਾਨੂੰ ਆਪਣੇ ਪ੍ਰਸ਼ਨ ਦਾ ਉੱਤਰ ਮਿਲ ਗਿਆ ਹੋਵੇਗਾ। ਜੇ ਤੁਹਾਡਾ ਅੱਗੇ ਕੋਈ ਪ੍ਰਸ਼ਨ ਹੋਵੇ ਤਾਂ ਤੁਹਾਡਾ ਸਵਾਗਤ ਹੈ। ਜੇਕਰ ਕੋਈ ਕੰਮੀ ਹੋਵੇ ਤਾਂ ਦੱਸਣ ਦੀ ਕ੍ਰਿਪਾਲਤਾ ਕਰਨੀ ਜੀ ਤਾਂ ਜੋ ਅੱਗੇ ਸੁਧਾਰ ਹੋ ਸਕੇ।

      ਆਦਰ ਸਹਿਤ,
      ਆਪ ਦਾ ਵੀਰ

        • 0
      • Reply
      • Share
        Share
        • Share on Facebook
        • Share on Twitter
        • Share on LinkedIn
        • Share on WhatsApp
      • ਕੁਲਵਿੰਦਰ ਸਿੰਘ
        ਕੁਲਵਿੰਦਰ ਸਿੰਘ
        2026-06-21T03:38:14+00:00Replied to answer on June 21, 2026 at 3:38 am

        ਰਿੱਧੀਆਂ-ਸਿੱਧੀਆਂ

        ਗੁਰਬਾਣੀ ਵਿੱਚ ਗੁਰਮਤਿ ਪ੍ਰਕਾਸ਼ ਤੋਂ ਪਹਿਲਾਂ ਦੀ ਪ੍ਰਚਲਤ ਸ਼ਬਦਾਵਲੀ ਦੇ ਕਈ ਸ਼ਬਦ ਆਏ ਹਨ। ਅਜਿਹੇ ਸ਼ਬਦਾਂ ਵਿੱਚੋਂ ਹੀ ‘ਰਿਧਿ ਸਿਧਿ’ ਸ਼ਬਦ ਵੀ ਹੈ। ਬਾਣੀ ਵਿੱਚ ‘ਰਿਧਿ- ਸਿਧਿ’ ਦੇ ਸਬੰਧ ਵਿੱਚ ਜੋ ਧਾਰਨਾ ਪ੍ਰਚਲਤ ਸੀ, ਉਸ ਤੋਂ ਮਨੁੱਖ ਨੂੰ ਉਪਰ ਉਠਾਉਣ ਲਈ ਕਿਧਰੇ ਤਾਂ ਇਨ੍ਹਾਂ ਦੀ ਪ੍ਰਾਪਤੀ ਦਾ ਢੌਂਗ ਰਚਨ ਵਾਲਿਆਂ ਦੀ ਅਸਲੀਅਤ ਲੋਕਾਈ ਦੇ ਸਾਹਮਣੇ ਰੱਖੀ ਹੈ; ਕਿਧਰੇ ਰੱਬੀ ਗੁਣਾਂ ਨੂੰ ਧਾਰਨ ਕਰਨ ਦੀ ਪ੍ਰੇਰਨਾ ਦੇ ਕੇ ਕਿਹਾ ਹੈ ਕਿ ਇਨ੍ਹਾਂ ਗੁਣਾਂ ਨੂੰ ਧਾਰਨ ਕਰਨਾ ਹੀ ਅਸਲ ‘ਰਿਧਿ-ਸਿਧਿ’ ਹੈ। ਕਿਤੇ ਸਪਸ਼ਟ ਰੂਪ ਵਿੱਚ ਇਨ੍ਹਾਂ ਨੂੰ ਆਤਮਕ ਰਸਤੇ ਦੀ ਰੁਕਾਵਟ ਆਖ ਕੇ ਮਨੁੱਖ ਨੂੰ ਇਨ੍ਹਾਂ ਤੋਂ ਉਪਰ ਉੱਠਣ ਲਈ ਉਤਸ਼ਾਹਤ ਕੀਤਾ ਹੈ। ਕਿਧਰੇ ਇਨ੍ਹਾਂ ਦੇ ਪ੍ਰਚਲਤ ਹੋਂਦ ਤੋਂ ਇਨਕਾਰ ਕਰਦਿਆਂ ਹੋਇਆਂ ‘ਰਿਧਿ ਸਿਧਿ’ ਨਵੀਂ ਪ੍ਰੀਭਾਸ਼ਾ ਕਾਇਮ ਕੀਤੀ ਹੈ।

        ਗੁਰੂ ਗ੍ਰੰਥ ਸਾਹਿਬ ਵਿੱਚ ਕਿਤੇ ਕਿਧਰੇ ਅੱਠ ਸਿੱਧੀਆਂ ਅਤੇ ਕਿਧਰੇ ਅਠਾਰਾਂ ਸਿੱਧੀਆਂ ਦਾ ਵਰਣਨ ਆਇਆ ਹੈ। ਜਿਵੇਂ;

        (ੳ) ਸਗਲ ਪਦਾਰਥ ਅਸਟ ਸਿਧਿ ਨਾਮ ਮਹਾ ਰਸ ਮਾਹਿ॥ (ਪੰਨਾ 203) ਅਰਥ: ਹੇ ਭਾਈ! ਦੁਨੀਆ ਦੇ ਸਾਰੇ ਪਦਾਰਥ (ਜੋਗੀਆਂ ਦੀਆਂ) ਅੱਠੇ ਸਿੱਧੀਆਂ ਸਭ ਤੋਂ ਸ੍ਰੇਸ਼ਟ ਰਸ ਨਾਮ-ਰਸ ਵਿੱਚ ਮੌਜੂਦ ਹਨ।

        (ਅ) ਸਭ ਨਿਧਾਨ ਦਸ ਅਸਟ ਸਿਧਾਨ ਠਾਕੁਰ ਕਰ ਤਲ ਧਰਿਆ॥ (ਪੰਨਾ 495) ਅਰਥ: (ਹੇ ਮਨ! ਦੁਨੀਆ ਦੇ) ਸਾਰੇ ਖ਼ਜ਼ਾਨੇ, ਅਠਾਰਾਂ ਸਿੱਧੀਆਂ (ਕਰਾਮਾਤੀ ਤਾਕਤਾਂ) —ਇਹ ਸਭ ਪਰਮਾਤਮਾ ਦੇ ਹੱਥਾਂ ਦੀਆਂ ਤਲੀਆਂ ਉਤੇ ਟਿਕੇ ਰਹਿੰਦੇ ਹਨ।

        ਗੁਰੂ ਗ੍ਰੰਥ ਸਾਹਿਬ ਵਿੱਚ ‘ਰਿਧੀਆਂ-ਸਿਧੀਆਂ’ ਬਾਰੇ ਉਪਰੋਕਤ ਧਾਰਨਾ ਰੱਖਣ ਵਾਲਿਆਂ ਅਥਵਾ ਇਨਾਂ ਰਿੱਧੀਆਂ-ਸਿੱਧੀਆਂ ਦੀ ਪ੍ਰਾਪਤੀ ਦਾ ਦਾਅਵਾ ਕਰਨ ਵਾਲਿਆਂ ਬਾਰੇ ਇਸ ਤਰ੍ਹਾਂ ਆਖਿਆ ਹੈ:

        (ੳ) ਰਿਧਿ ਸਿਧਿ ਜਾ ਕਉ ਫੁਰੀ ਤਬ ਕਾਹੂ ਸਿਉ ਕਿਆ ਕਾਜ॥ ਤੇਰੇ ਕਹਨੇ ਕੀ ਗਤਿ ਕਿਆ ਕਹਉ ਮੈ ਬੋਲਤ ਹੀ ਬਡ ਲਾਜ॥ (ਪੰਨਾ1103) ਅਰਥ: (ਹੇ ਜੋਗੀ! ਤੂੰ ਆਖਦਾ ਹੈਂ ‘ਮੈਨੂੰ ਰਿੱਧੀਆਂ ਸਿੱਧੀਆਂ ਫੁਰ ਪਈਆਂ ਹਨ’, ਪਰ) ਤੇਰੇ ਨਿਰਾ (ਇਹ ਗੱਲ) ਆਖਣ ਦੀ ਹਾਲਤ ਮੈਂ ਕੀਹ ਦੱਸਾਂ? ਮੈਨੂੰ ਤਾਂ ਗੱਲ ਕਰਦਿਆਂ ਸ਼ਰਮ ਆਉਂਦੀ ਹੈ। (ਭਲਾ, ਹੇ ਜੋਗੀ!) ਜਿਸ ਮਨੁੱਖ ਦੇ ਨਿਰਾ ਫੁਰਨਾ ਉੱਠਣ ਤੇ ਹੀ ਰਿੱਧੀਆਂ ਸਿੱਧੀਆਂ ਹੋ ਪੈਣ, ਉਸ ਨੂੰ ਕਿਸੇ ਹੋਰ ਦੀ ਕੀਹ ਮੁਥਾਜੀ ਰਹਿੰਦੀ ਹੈ? (ਤੇ ਤੂੰ ਅਜੇ ਭੀ ਮੁਥਾਜ ਹੋ ਕੇ ਲੋਕਾਂ ਦੇ ਦਰ ਤੇ ਭਟਕਦਾ ਹੈਂ)।

        (ਅ) ਆਂਟ ਸੇਤੀ ਨਾਕੁ ਪਕੜਹਿ ਸੂਝਤੇ ਤਿਨਿ ਲੋਅ॥ ਮਗਰ ਪਾਛੈ ਕਛੁ ਨ ਸੂਝੈ ਏਹੁ ਪਦਮੁ ਅਲੋਅ॥ (ਪੰਨਾ 663) ਅਰਥ: ਹੱਥ ਦੇ ਅੰਗੂਠੇ ਤੇ ਨਾਲ ਦੀਆਂ ਦੋ ਉਂਗਲਾਂ ਨਾਲ ਇਹ (ਆਪਣਾ) ਨੱਕ ਫੜਦੇ ਹਨ (ਸਮਾਧੀ ਦੀ ਸ਼ਕਲ ਵਿਚ ਬੈਠ ਕੇ ਮੂੰਹੋਂ ਆਖਦੇ ਹਨ ਕਿ) ਤਿੰਨੇ ਹੀ ਲੋਕ ਦਿੱਸ ਰਹੇ ਹਨ, ਪਰ ਆਪਣੀ ਹੀ ਪਿੱਠ ਪਿਛੇ ਪਈ ਕੋਈ ਚੀਜ਼ ਨਹੀਂ ਦਿੱਸਦੀ। ਇਹ ਅਸਚਰਜ ਪਦਮ ਆਸਨ ਹੈ।

        ਇਨ੍ਹਾਂ ਰਿੱਧੀਆਂ-ਸਿੱਧੀਆਂ ਦੀ ਪ੍ਰਾਪਤੀ ਲਈ ਦੌੜ ਭੱਜ ਕਰਨ ਵਾਲਿਆਂ ਨੂੰ ਇਹ ਸਮਝਾਇਆ ਹੈ ਕਿ ਅਕਾਲ ਪੁਰਖ ਦਾ ਨਾਮ ਜਪ ਕੇ ਆਪਣੇ ਮਨ ਨੂੰ ਵੱਸ ਕਰਨ ਨਾਲ ਇਹ ਰਿੱਧੀਆਂ-ਸਿੱਧੀਆਂ ਸਹਜੇ ਹੀ ਮਿਲ ਜਾਂਦੀਆਂ ਹਨ:-

        ਰਿਧਿ ਸਿਧਿ ਨਵ ਨਿਧਿ ਹਰਿ ਜਪਿ ਜਿਨੀ ਆਤਮੁ ਜੀਤਾ॥ (ਪੰਨਾ 543) ਅਰਥ: ਜਿਨ੍ਹਾਂ ਮਨੁੱਖਾਂ ਨੇ ਪਰਮਾਤਮਾ ਦਾ ਨਾਮ ਜਪ ਕੇ ਆਪਣੇ ਮਨ ਨੂੰ ਵੱਸ ਵਿਚ ਕਰ ਲਿਆ, ਸਭ ਕਰਾਮਾਤੀ ਤਾਕਤਾਂ ਤੇ ਦੁਨੀਆ ਦੇ ਨੌ ਹੀ ਖ਼ਜ਼ਾਨੇ ਉਹਨਾਂ ਨੂੰ ਮਿਲ ਜਾਂਦੇ ਹਨ।

        ਰਿੱਧੀਆਂ-ਸਿੱਧੀਆਂ ਬਾਰੇ ਪਰੰਪਰਾਗਤ ਸੋਚ ਰੱਖਣ ਵਾਲਿਆਂ ਨੂੰ ਕੇਵਲ ਅਕਾਲ ਪੁਰਖ ਨਾਲ ਹੀ ਜੁੜਨ ਦੀ ਪ੍ਰੇਰਨਾ ਕਰਦਿਆਂ ਹੋਇਆਂ ਕਹਿੰਦੇ ਹਨ ਕਿ ਇਨ੍ਹਾਂ ਰਿੱਧੀਆਂ- ਸਿੱਧੀਆਂ ਦੇ ਪਿੱਛੇ ਦੌੜਨ ਦੀ ਲੋੜ ਨਹੀਂ ਹੈ; ਇਹ ਤਾਂ ਉਨ੍ਹਾਂ ਪ੍ਰਾਣੀਆਂ ਦੇ ਪਿੱਛੇ ਪਿੱਛੇ ਤੁਰੀਆਂ ਫਿਰਦੀਆਂ ਹਨ ਜੇਹੜੇ ਪ੍ਰਭੂ ਨੂੰ ਆਪਣੇ ਹਿਰਦੇ ਵਿੱਚ ਵਸਾਉਂਦੇ ਹਨ:-

        (ੳ) ਨਵ ਨਿਧੀ ਅਠਾਰਹ ਸਿਧੀ ਪਿਛੈ ਲਗੀਆ ਫਿਰਹਿ ਜੋ ਹਰਿ ਹਿਰਦੈ ਸਦਾ ਵਸਾਇ॥ (ਪੰਨਾ 649)।

        (ਅ) ਅਠਾਰਹ ਸਿਧੀ ਪਿਛੈ ਲਗੀਆ ਫਿਰਨਿ ਨਿਜ ਘਰਿ ਵਸੈ ਨਿਜ ਥਾਇ॥ (ਪੰਨਾ 91) ਅਰਥ: ਅਠਾਰਾਂ (ਹੀ) ਸਿੱਧੀਆਂ (ਭਾਵ, ਆਤਮਕ ਸ਼ਕਤੀਆਂ) ਉਸ ਦੇ ਪਿੱਛੇ ਲੱਗੀਆਂ ਫਿਰਦੀਆਂ ਹਨ (ਪਰ ਉਹ ਪਰਵਾਹ ਨਹੀਂ ਕਰਦਾ ਤੇ) ਆਪਣੇ ਹਿਰਦੇ ਵਿੱਚ ਅਡੋਲ ਰਹਿੰਦਾ ਹੈ।

        ਗੁਰੂ ਦੀ ਮੱਤ ਲੈ ਕੇ ਆਪਣੇ ਮਨ ਨੂੰ ਕਾਬੂ ਕਰਨ ਵਾਲਿਆਂ ਦੇ ਇਹ ਰਿੱਧੀਆਂ-ਸਿੱਧੀਆਂ ਪਿੱਛੇ ਪਿੱਛੇ ਹੀ ਨਹੀਂ, ਸਗੋਂ ਪੈਰੀਂ ਆ ਪੈਂਦੀਆਂ ਹਨ:-

        ਸੁਖ ਸਾਗਰ ਹਰਿ ਭਗਤਿ ਹੈ ਗੁਰਮਤਿ ਕਉਲਾ ਰਿਧਿ ਸਿਧਿ ਲਾਗੈ ਪਗਿ ਓਹੈ॥ (ਪੰਨਾ 492) ਅਰਥ: ਹੇ ਭਰਾਵੋ! ਜਿਸ ਮਨੁੱਖ ਨੂੰ ਗੁਰੂ ਦੀ ਮਤਿ ਦੀ ਬਰਕਤਿ ਨਾਲ ਸੁਖਾਂ ਦੇ ਸਮੁੰਦਰ ਪਰਮਾਤਮਾ ਦੀ ਭਗਤੀ ਪ੍ਰਾਪਤ ਹੋ ਜਾਂਦੀ ਹੈ, ਲੱਛਮੀ ਉਸ ਦੇ ਚਰਨੀਂ ਆ ਲੱਗਦੀ ਹੈ, ਹਰੇਕ ਰਿਧੀ ਹਰੇਕ ਸਿੱਧੀ ਉਸ ਦੇ ਪੈਰੀਂ ਆ ਪੈਂਦੀ ਹੈ।

        ਚੂੰਕਿ ਗੁਰੂ ਦੀ ਮਤ ਲੈਣ ਵਾਲਿਆਂ ਨੇ ਗੁਰੂ ਪਾਸੋਂ ਇਹ ਗੱਲ ਸਮਝ ਲਈ ਹੈ ਕਿ:-

        ਰਿਧਿ ਸਿਧਿ ਅਵਰਾ ਸਾਦ॥ (ਪੰਨਾ 6) ਅਰਥ: ਜੋਗ ਸਾਧਨਾਂ ਦੀ ਰਾਹੀਂ ਪ੍ਰਾਪਤ ਹੋਈਆਂ ਰਿੱਧੀਆਂ ਵਿਅਰਥ ਹਨ, ਇਹ) ਰਿੱਧੀਆਂ ਤੇ ਸਿੱਧੀਆਂ (ਤਾਂ) ਕਿਸੇ ਹੋਰ ਪਾਸੇ ਖੜਨ ਵਾਲੇ ਸੁਆਦ ਹਨ।

        ਗੁਰਬਾਣੀ ਵਿੱਚ ਮਨੁੱਖ ਨੂੰ ਇਹ ਗੱਲ ਸਮਝਾ ਦਿੱਤੀ ਹੈ ਕਿ ਰਿੱਧੀਆਂ-ਸਿੱਧੀਆਂ ਕੇਵਲ ‘ਅਵਰਾ ਸਾਦ’ ਹੀ ਨਹੀਂ, ਮੋਹ ਰੂਪ ਵੀ ਹਨ, ਇਨ੍ਹਾਂ ਵਿੱਚ ਮਨ ਜੋੜਿਆਂ ਨਾਮ-ਰਸ ਦੇ ਸੁਆਦ ਨੂੰ ਨਹੀਂ ਮਾਣ ਸਕੀਦਾ ਹੈ:-

        ਰਿਧਿ ਸਿਧਿ ਸਭੁ ਮੋਹੁ ਹੈ ਨਾਮੁ ਨ ਵਸੈ ਮਨਿ ਆਇ॥ (ਪੰਨਾ 593) ਅਰਥ: ਰਿੱਧੀਆਂ ਤੇ ਸਿੱਧੀਆਂ (ਭੀ) ਨਿਰੋਲ ਮੋਹ (ਰੂਪ) ਹਨ, (ਇਹਨਾਂ ਨਾਲ) ਹਰੀ ਦਾ ਨਾਮ ਹਿਰਦੇ ਵਿਚ ਨਹੀਂ ਵੱਸ ਸਕਦਾ।

        ਇਸ ਲਈ ਪ੍ਰਭੂ ਨਾਮ ਨੂੰ ਹਿਰਦੇ ਵਿੱਚ ਵਸਾਉਣ ਲਈ ਜ਼ਰੂਰੀ ਹੈ ਕਿ ਮਨੁੱਖ ‘ਰਿਧਿ-ਸਿਧਿ’ ਦੇ ਸੁਆਦ ਤੋਂ ਉਪਰ ਉੱਠੇ:-

        ਅਸਟਮੀ ਅਸਟ ਸਿਧਿ ਬੁਧਿ ਸਾਧੈ॥ ਸਚੁ ਨਿਹਕੇਵਲੁ ਕਰਮਿ ਅਰਾਧੈ॥ ਪਉਣ ਪਾਣੀ ਅਗਨੀ ਬਿਸਰਾਉ॥ ਤਹੀ ਨਿਰੰਜਨੁ ਸਾਚੋ ਨਾਉ॥ ਪੰਨਾ 839) ਅਰਥ: ਜਿਹੜਾ ਮਨੁੱਖ (ਜੋਗੀਆਂ ਵਾਲੀਆਂ) ਅੱਠ ਸਿੱਧੀਆਂ ਹਾਸਲ ਕਰਨ ਦੀ ਤਾਂਘ ਰੱਖਣ ਵਾਲੀ ਬੁੱਧੀ ਨੂੰ ਆਪਣੇ ਕਾਬੂ ਵਿਚ ਰੱਖਦਾ ਹੈ (ਭਾਵ, ਜੋ ਮਨੁੱਖ ਸਿੱਧੀਆਂ ਪ੍ਰਾਪਤ ਕਰਨ ਦੀ ਲਾਲਸਾ ਤੋਂ ਉਤਾਂਹ ਰਹਿੰਦਾ ਹੈ), ਜੋ ਪਵਿਤ੍ਰ-ਸਰੂਪ ਸਦਾ-ਥਿਰ ਪ੍ਰਭੂ ਨੂੰ ਉਸ ਦੀ ਮਿਹਰ ਨਾਲ (ਸਦਾ) ਸਿਮਰਦਾ ਹੈ, ਜਿਸ ਦੇ ਹਿਰਦੇ ਵਿਚ ਰਜੋ ਸਤੋ ਅਤੇ ਤਮੋ ਗੁਣ ਦਾ ਅਭਾਵ ਰਹਿੰਦਾ ਹੈ, ਉਸੇ ਹਿਰਦੇ ਵਿਚ ਨਿਰਲੇਪ ਪਰਮਾਤਮਾ ਵੱਸਦਾ ਹੈ, ਸਦਾ-ਥਿਰ ਪ੍ਰਭੂ-ਨਾਮ ਵੱਸਦਾ ਹੈ।

        ਇਨ੍ਹਾਂ ਰਿੱਧੀਆਂ-ਸਿੱਧੀਆਂ ਲਈ ਯਤਨਸ਼ੀਲ ਹੋਣ ਦੀ ਬਜਾਏ ਪ੍ਰਭੂ ਨਾਮ ਨੂੰ ਹਿਰਦੇ ਵਿੱਚ ਦ੍ਰਿੜ ਕਰਨ ਦੀ ਲੋੜ ਹੈ। ਨਾਮ ਅਥਵਾ ਪ੍ਰਭੂ ਦੇ ਗੁਣਾਂ ਨੂੰ ਹਿਰਦੇ ਵਿੱਚ ਧਾਰਨ ਕਰਨਾ ਹੀ ਇਨ੍ਹਾਂ ਸ਼ਕਤੀਆਂ ਦੀ ਪ੍ਰਾਪਤੀ ਦਾ ਸਰੂਪ ਹੈ:-

        ਚਤੁਰ ਸਿਆਣਾ ਸੁਘੜੁ ਸੋਇ ਜਿਨਿ ਤਜਿਆ ਅਭਿਮਾਨੁ॥ ਚਾਰਿ ਪਦਾਰਥ ਅਸਟ ਸਿਧਿ ਭਜੁ ਨਾਨਕ ਹਰਿ ਨਾਮੁ॥ (ਪੰਨਾ 297) ਅਰਥ: ਹੇ ਨਾਨਕ! ਪਰਮਾਤਮਾ ਦਾ ਨਾਮ (ਸਦਾ) ਜਪਦਾ ਰਹੁ (ਇਸੇ ਵਿੱਚ ਹਨ ਦੁਨੀਆ ਦੇ) ਚਾਰੇ ਪਦਾਰਥ ਤੇ (ਜੋਗੀਆਂ ਵਾਲੀਆਂ) ਅੱਠੇ ਕਰਾਮਾਤੀ ਤਾਕਤਾਂ।

        ਗੁਰੂ ਗ੍ਰੰਥ ਸਾਹਿਬ ਦੇ ਬਾਣੀਕਾਰਾਂ ਨੇ ਅੰਤ ਵਿੱਚ ਇਨ੍ਹਾਂ ਰਿੱਧੀਆਂ-ਸਿੱਧੀਆਂ ਬਾਰੇ ਸਪਸ਼ਟ ਸ਼ਬਦਾਂ ਵਿੱਚ ਨਿਰਣਾ ਦੇਂਦਿਆਂ ਹੋਇਆਂ ਆਖਿਆ ਹੈ:-

        (ੳ) ਗੁਰਮੁਖਿ ਰਿਧਿ ਸਿਧਿ ਸਚੁ ਸੰਜਮੁ ਸੋਈ॥ (ਪੰਨਾ 117) ਅਰਥ: ਜੇਹੜੇ ਮਨੁੱਖ ਗੁਰੂ ਦੇ ਸਨਮੁਖ ਰਹਿੰਦੇ ਹਨ, ਉਹਨਾਂ ਵਾਸਤੇ ਸਦਾ-ਥਿਰ ਪ੍ਰਭੂ (ਦਾ ਨਾਮ) ਹੀ ਰਿੱਧੀਆਂ ਸਿੱਧੀਆਂ ਤੇ ਸੰਜਮ ਹੈ।

        (ਅ) ਪ੍ਰਭ ਕੈ ਸਿਮਰਨਿ ਰਿਧਿ ਸਿਧਿ ਨਉ ਨਿਧਿ॥ (ਪੰਨਾ 262) ਅਰਥ: ਪ੍ਰਭੂ ਦੇ ਸਿਮਰਨ ਵਿੱਚ (ਹੀ) ਸਾਰੀਆਂ ਰਿੱਧੀਆਂ ਸਿੱਧੀਆਂ ਤੇ ਨੌ ਖ਼ਜ਼ਾਨੇ ਹਨ।

        ‘ਰਿਧਿ-ਸਿਧਿ’ ਦੇ ਪ੍ਰਚਲਤ ਭਾਵਾਰਥ ਨੂੰ ਅਪਣਾਉਣ ਦੀ ਥਾਂ ਇਸ ਦੀ ਨਵੇਂ ਸਿਰਿਓਂ ਪ੍ਰੀਭਾਸ਼ ਕਰਦਿਆਂ ਕਿਹਾ ਹੈ:-

        ਸਾ ਸਿਧਿ ਸਾ ਕਰਮਾਤਿ ਹੈ ਅਚਿੰਤੁ ਕਰੇ ਜਿਸੁ ਦਾਤਿ॥ ਨਾਨਕ ਗੁਰਮੁਖਿ ਹਰਿ ਨਾਮੁ ਮਨਿ ਵਸੈ ਏਹਾ ਸਿਧਿ ਏਹਾ ਕਰਮਾਤਿ॥ (ਪੰਨਾ 650) ਅਰਥ: ਇਹੀ (ਉਸ ਦੀ) ਸਿੱਧੀ ਹੈ ਤੇ ਇਹੀ ਕਰਾਮਾਤ ਹੈ ਕਿ ਚਿੰਤਾ ਤੋਂ ਰਹਿਤ ਹਰੀ ਉਸ ਨੂੰ (ਨਾਮ ਦੀ) ਦਾਤਿ ਬਖ਼ਸ਼ੇ; ਹੇ ਨਾਨਕ! “ਗੁਰੂ ਦੇ ਸਨਮੁਖ ਹੋ ਕੇ ਹਰੀ ਦਾ ਨਾਮ ਮਨ ਵਿਚ ਵੱਸਦਾ ਹੈ”-ਇਹੀ ਸਿੱਧੀ ਤੇ ਕਰਾਮਾਤ ਹੁੰਦੀ ਹੈ।

        ਸਤਿਗੁਰੂ ਜੀ ਮਨੁੱਖ ਨੂੰ ਇਨ੍ਹਾਂ ਰਿੱਧੀਆਂ-ਸਿੱਧੀਆਂ ਦੀ ਅਸਲੀਅਤ ਸਮਝਾਉਣ ਮਗਰੋਂ ਪ੍ਰਭੂ ਦੇ ਦਰ ਤੋਂ ਮੰਗਣ ਜੋਗ ਵਸਤੂ ਦੀ ਮੰਗ ਕਰਨ ਦੀ ਪ੍ਰੇਰਨਾ ਦੇਂਦੇ ਹੋਏ ਕਹਿੰਦੇ ਹਨ:-

        ਸਿਧਾ ਸੇਵਨਿ ਸਿਧ ਪੀਰ ਮਾਗਹਿ ਰਿਧਿ ਸਿਧਿ॥ ਮੈ ਇਕੁ ਨਾਮੁ ਨ ਵੀਸਰੈ ਸਾਚੇ ਗੁਰ ਬੁਧਿ॥ (ਪੰਨਾ 419) ਅਰਥ: (ਲੋਕ) ਸਿੱਧ ਤੇ ਪੀਰ (ਬਣਨ ਲਈ) ਪੁੱਗੇ ਹੋਏ ਜੋਗੀਆਂ ਦੀ ਸੇਵਾ ਕਰਦੇ ਹਨ, ਤੇ ਉਹਨਾਂ ਪਾਸੋਂ ਰਿੱਧੀਆਂ ਸਿੱਧੀਆਂ (ਦੀ ਤਾਕਤ) ਮੰਗਦੇ ਹਨ। (ਮੇਰੀ ਇੱਕ ਤੇਰੇ ਅੱਗੇ ਹੀ ਇਹ ਅਰਦਾਸਿ ਹੈ ਕਿ) ਅਭੁੱਲ ਗੁਰੂ ਦੀ ਬਖ਼ਸ਼ੀ ਬੁੱਧੀ ਅਨੁਸਾਰ ਮੈਨੂੰ ਤੇਰਾ ਨਾਮ ਕਦੇ ਨਾਹ ਭੁੱਲੇ।

        ਸੋ, ਗੁਰੂ ਗ੍ਰੰਥ ਸਾਹਿਬ ਵਿੱਚ ‘ਰਿਧਿ-ਸਿਧਿ’ ਦੇ ਪ੍ਰਚਲਤ ਭਾਵਾਰਥ ਨੂੰ ਸਵੀਕਾਰ ਨਹੀਂ ਕੀਤਾ ਗਿਆ ਹੈ। ਪ੍ਰਭੂ ਦੇ ਨਾਮ/ਗਿਆਨ ਨੂੰ ਹੀ ਅਸਲ ‘ਰਿਧਿ-ਸਿਧਿ’ ਆਖਿਆ ਹੈ। ਇਸ ‘ਰਿਧਿ-ਸਿਧਿ’ ਨੂੰ ਹਾਸਲ ਕਰਨ ਲਈ ਕਿਸੇ ਵਿਸ਼ੇਸ਼ ਮੰਤ੍ਰ/ਮੰਤ੍ਰਾਂ ਨੂੰ ਕਿਸੇ ਵਿਸ਼ੇਸ਼ ਵਿਧੀ ਨਾਲ ਜਪਣ ਦੀ ਲੋੜ ਨਹੀਂ ਹੈ। ਇਸ ਨੂੰ ਤਾਂ ਗੁਰਬਾਣੀ ਨੂੰ ਧਿਆਨ ਨਾਲ ਪੜ੍ਹ ਸੁਣ ਵਿਚਾਰ ਕੇ, ਇਸ ਵਿਚਲੇ ਭਾਵ ਨੂੰ ਹਿਰਦੇ ਵਿੱਚ ਵਸਾਉਣ ਨਾਲ ਹੀ ਪ੍ਰਾਪਤ ਕਰ ਸਕੀਦਾ ਹੈ। ਗੁਰੂ ਸ਼ਬਦ ਦੀ ਬਰਕਤ ਨਾਲ ਇਨ੍ਹਾਂ ਨੂੰ ਹਾਸਲ ਕਰਕੇ ਸਾਰੀਆਂ ਮਾਇਕ ਭੁੱਖਾਂ ਤੋਂ ਰਹਿਤ ਹੋ ਕੇ ਆਤਮਕ ਤੌਰ `ਤੇ ਤ੍ਰਿਪਤ ਹੋ ਕੇ ਅਨੰਦ ਦਾਇਕ ਜੀਵਨ ਜੀ ਸਕੀਦਾ ਹੈ।

        (ਭਾਈ ਜਸਬੀਰ ਸਿੰਘ ਵੈਨਕੂਵਰ ਦੇ ਲੇਖ ਵਿਚੋਂ ਧੰਨਵਾਦ ਸਹਿਤ)
        ਓ

          • 0
        • Reply
        • Share
          Share
          • Share on Facebook
          • Share on Twitter
          • Share on LinkedIn
          • Share on WhatsApp
        • ਕੁਲਵਿੰਦਰ ਸਿੰਘ
          ਕੁਲਵਿੰਦਰ ਸਿੰਘ
          2026-06-22T13:34:11+00:00Replied to answer on June 22, 2026 at 1:34 pm

          Please click on the link below and see twelve small videos on the subject of ‘Sikhi Concepts’ and you will understand as to how Sikhi is different from ‘Hindu Mythological Philosophy’:

          https://www.youtube.com/@sikhi-vicharforum7207/playlists

          If you have time, please see videos one the subject of ‘Hijacking of Sikhi’ and ‘Understanding Gurbani Methodology’ also. The videos are in English and you will learn a lot.

            • 0
          • Reply
          • Share
            Share
            • Share on Facebook
            • Share on Twitter
            • Share on LinkedIn
            • Share on WhatsApp
    3. Jeet
      Jeet
      2026-06-26T16:56:56+00:00Added an answer on June 26, 2026 at 4:56 pm

      Naam japna or chanting is not only in Sikhi and Hinduism, it is also present in Muslim religion. it might as well be in the Christianity and other religions too.

      I think that is the core of every religion to daily remember God and ask/beg for his grace.

      what makes every religion different is what follows along with that.

      for example:
      in Hinduism there are many rituals from morning to evening, many ways to do Puja of many forms of Gods, mantra – totkas to keep evil away etc. and then physical/body rituals like tikka, threads/beads in hand/feet or even neck.

      Sikhism do not have these.
      you can go along finding these differences.

      Chanting and trying to being closer to God is the common factor in every religion.

        • 0
      • Reply
      • Share
        Share
        • Share on Facebook
        • Share on Twitter
        • Share on LinkedIn
        • Share on WhatsApp

    Sidebar

    Ask A Question

    Stats

    • Questions 4k
    • Answers 9k
    • Popular
    • Answers
    • Mauricio

      Sikhism conversion

      • 36 Answers
    • Amrit Pal Singh Sachdeva

      Do Sikhs believe in heaven and hell?

      • 33 Answers
    • OL

      Why don’t Sikhs eat kosher or halal?

      • 27 Answers
    • OL

      No Sikhs Here

      • 25 Answers
    • Karan Singh

      In Sikhi it is taught God Created itself. How is ...

      • 20 Answers
    • Ramneet
      Ramneet added an answer Gurbani is our Shabad Guru. The sacred words of our… September 7, 2026 at 1:04 am
    • ਕੁਲਵਿੰਦਰ ਸਿੰਘ
      ਕੁਲਵਿੰਦਰ ਸਿੰਘ added an answer ਸਤਿਕਾਰਯੋਗ ਭੈਣ/ਵੀਰ ਜੀ, ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ… September 6, 2026 at 10:44 pm
    • Jeet
      Jeet added an answer Interesting though that i had many times. Not for only… September 5, 2026 at 12:01 am
    • Ramneet
      Ramneet added an answer I think the important thing to consider here is that… September 4, 2026 at 7:29 pm
    • Ramneet
      Ramneet added an answer There is a need to sprinkle the amrit/wisdom of Shabad… September 3, 2026 at 6:01 pm

    Trending Tags

    Email_blogs

    Any Question?

    Ask A Question

    Explore

    • Categories
    • Questions
      • New Questions
      • Trending Questions
      • Most Read Questions
    • Polls
    • Tags
    • Help

    Footer

    A Q&A platform designed to help people learn and teach others about Sikhism.

    In association with Global Sikh Council. Helping spread the message of Sri Guru Granth Sahib Ji.

    Facebook X-twitter Tiktok Linkedin Youtube Instagram

    Quick Links

    • Questions
    • Perspective
    • About Us
    • Contact Us
    • Kids Zone
    • Social Posts
    • News & Events
    • Download Our App
    • Our Story
    • Poems
    • SGGS Ji Di Bantar

    Legal Stuff

    • Terms and Conditions
    • Privacy Policy
    • Cookies Policy

    Subscribe

    © 2026 S W Organisation. All Rights Reserved.

    This website is created for informative purposes and is opinion-based.

    Manage Cookie Consent
    We use cookies on our website to give you the most relevant experience by remembering your preferences and repeat visits. By clicking “Accept All”, you consent to the use of ALL the cookies. However, you may visit "Cookie Settings" to provide a controlled consent.
    Functional Always active
    The technical storage or access is strictly necessary for the legitimate purpose of enabling the use of a specific service explicitly requested by the subscriber or user, or for the sole purpose of carrying out the transmission of a communication over an electronic communications network.
    Preferences
    The technical storage or access is necessary for the legitimate purpose of storing preferences that are not requested by the subscriber or user.
    Statistics
    The technical storage or access that is used exclusively for statistical purposes. The technical storage or access that is used exclusively for anonymous statistical purposes. Without a subpoena, voluntary compliance on the part of your Internet Service Provider, or additional records from a third party, information stored or retrieved for this purpose alone cannot usually be used to identify you.
    Marketing
    The technical storage or access is required to create user profiles to send advertising, or to track the user on a website or across several websites for similar marketing purposes.
    • Manage options
    • Manage services
    • Manage {vendor_count} vendors
    • Read more about these purposes
    View preferences
    • {title}
    • {title}
    • {title}

    Welcome to Sikh Wisdom

    Please Login or Sign Up to access all the features on Sikh Wisdom

    Log In
    Sign Up