ਇਸ ਹੁਕਮਨਾਮੇ ਦੇ ਵਿੱਚ ਦੋ ਵਾਰੀ ਮਹਲਾ ਤੀਜਾ ਕਿਉਂ ਆਇਆ ਹੈ
ਇਸ ਹੁਕਮਨਾਮੇ ਦੇ ਵਿੱਚ ਦੋ ਵਾਰੀ ਮਹਲਾ ਤੀਜਾ ਕਿਉਂ ਆਇਆ ਹੈ
Share
You must login to ask a question.
Please briefly explain why you feel this question should be reported.
Please briefly explain why you feel this answer should be reported.
Please briefly explain why you feel this user should be reported.
ਸਤਿਕਾਰ ਯੋਗ ਵੀਰ ਜੀ/ਭੈਣ ਜੀ,
ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ।।
ਤੁਹਾਡੇ ਪ੍ਰਸ਼ਨ ਦੇ ਉੱਤਰ ਵਿਚ ਦਾਸ ਕਹਿਣਾ ਚਾਹੁੰਦਾ ਹੈ ਕਿ ਤੀਜੇ ਗੁਰੂ ਸਰੀਰ, ਗੁਰੂ ਅਮਰਦਾਸ ਜੀ ਦਾ ਸਲੋਕ, ਚੌਥੇ ਗੁਰੂ ਸਰੀਰ, ਗੁਰੂ ਰਾਮਦਾਸ ਜੀ ਦੁਆਰਾ ਸੋਰਠਿ ਰਾਗ ਵਿਚ ਉਚਾਰੀ ਗਈ ਵਾਰ (ਜੋ ਸਿਰਫ਼ ਪਉੜੀਆਂ ਸਨ), ਜੋ ਕਿ ਗੁਰੂ ਗ੍ਰੰਥ ਸਾਹਿਬ ਦੇ ਪੰਨਾ 642 ਤੋਂ 654 ਤੇ ਸੁਸ਼ੋਭਿਤ ਹੈ, ਵਿਚ ਪੰਜਵੇਂ ਗੁਰੂ ਸਰੀਰ, ਗੁਰੂ ਅਰਜਨ ਸਾਹਿਬ ਦੁਆਰਾ ਸ਼ਾਮਿਲ ਕੀਤਾ ਗਿਆ।
ਤੁਸੀਂ ਦੇਖ ਸਕਦੇ ਹੋ ਕਿ ਸਲੋਕ ਦੇ ਪਹਿਲੇ ਹਿੱਸੇ ਵਿਚ ਤੀਜੇ ਗੁਰੂ ਸਰੀਰ ਉਸ ਮਨਮੁਖ ਮਨੁੱਖ ਦਾ ਚਿਤਰ ਪੇਸ਼ ਕਰ ਰਹੇ ਹਨ ਜੋ ਕਿ ਪੂਰਾ ਜੀਵਨ ਨਾਮ ਨਹੀਂ ਸਿਮਰਦਾ ਬਲਕਿ ਆਪਣੇ ਮਨ ਤੋਂ ਸਿੱਖਿਆ ਲੈ ਕੇ, ਵਿਕਾਰਾਂ ਵਿਚ ਫੱਸੇ ਰਹਿੰਦੇ ਹੋਏ, ਆਖਿਰ ਆਪਣਾ ਰਤਨ ਜਨਮ ਗੰਵਾ ਕੇ ਚੱਲਾ ਜਾਂਦਾ ਹੈ:-
ਸਲੋਕੁ ਮਃ ੩ ॥ ਨਾਨਕ ਨਾਮੁ ਨ ਚੇਤਨੀ ਅਗਿਆਨੀ ਅੰਧੁਲੇ ਅਵਰੇ ਕਰਮ ਕਮਾਹਿ ॥ ਜਮ ਦਰਿ ਬਧੇ ਮਾਰੀਅਹਿ ਫਿਰਿ ਵਿਸਟਾ ਮਾਹਿ ਪਚਾਹਿ ॥੧॥ {ਪੰਨਾ 648}
ਅਰਥ: ਹੇ ਨਾਨਕ! ਅੰਨ੍ਹੇ ਅਗਿਆਨੀ ਨਾਮ ਨਹੀਂ ਸਿਮਰਦੇ ਤੇ ਹੋਰ ਹੋਰ ਕੰਮ ਕਰਦੇ ਹਨ, (ਸਿੱਟਾ ਇਹ ਨਿਕਲਦਾ ਹੈ, ਕਿ) ਜਮ ਦੇ ਦਰ ਤੇ ਬੱਧੇ ਮਾਰ ਖਾਂਦੇ ਹਨ ਤੇ ਫਿਰ (ਵਿਕਾਰ-ਰੂਪ) ਵਿਸ਼ਟੇ ਵਿਚ ਸੜਦੇ ਹਨ।੧।
ਸਲੋਕ ਦੇ ਦੂਜੇ ਹਿੱਸੇ ਵਿਚ ਗੁਰੂ ਸਾਹਿਬ ਉਸ ਗੁਰਮੁਖ (ਸਚਿਆਰ/ਗੁਣਵਾਨ) ਮਨੁੱਖ ਦਾ ਚਿੱਤਰ ਪੇਸ਼ ਕਰ ਰਹੇ ਹਨ, ਜੋ ਕਿ ਵਿਕਾਰਾਂ ਵਿਚ ਨਾਂਹ ਫੱਸ ਕੇ ਸ਼ਬਦ ਗੁਰੂ, ਗੁਰੂ ਗ੍ਰੰਥ ਸਾਹਿਬ ਦੀ ਸਿੱਖਿਆ ਅਨੁਸਾਰ ਜੀਵਨ ਬਿਤਾਉਂਦਾ ਹੈ ਤੇ ਅਕਾਲਪੁਰਖ ਤੇ ਸ਼ਬਦ ਗੁਰੂ, ਜੋ ਇੱਕ ਦੂਜੇ ਦਾ ਆਤਮਿਕ ਰੂਪ ਹਨ, ਨਾਲ ਜੁੜੇ ਰਹਿ ਕੇ, ਆਪਣਾ ਰਤਨ ਜਨਮ ਸਫ਼ਲਾ ਕਰ ਜਾਂਦਾ ਹੈ:-
ਮਃ ੩ ॥ ਨਾਨਕ ਸਤਿਗੁਰੁ ਸੇਵਹਿ ਆਪਣਾ ਸੇ ਜਨ ਸਚੇ ਪਰਵਾਣੁ ॥ ਹਰਿ ਕੈ ਨਾਇ ਸਮਾਇ ਰਹੇ ਚੂਕਾ ਆਵਣੁ ਜਾਣੁ ॥੨॥ {ਪੰਨਾ 648}
ਅਰਥ: ਹੇ ਨਾਨਕ! ਜੋ ਮਨੁੱਖ ਆਪਣੇ ਸਤਿਗੁਰੂ ਦੀ ਦੱਸੀ ਕਾਰ ਕਰਦੇ ਹਨ ਉਹ ਮਨੁੱਖ ਸੱਚੇ ਤੇ ਕਬੂਲ ਹਨ; ਉਹ ਹਰੀ ਦੇ ਨਾਮ ਵਿਚ ਲੀਨ ਰਹਿੰਦੇ ਹਨ ਤੇ ਉਹਨਾਂ ਦਾ ਜੰਮਣਾ ਮਰਣਾ ਮੁੱਕ ਜਾਂਦਾ ਹੈ।੨।
ਸਲੋਕ ਦੇ ਆਖ਼ਿਰ ਵਿਚ ਨੰਬਰ ੧ ਅਤੇ ੨ ਤੋਂ ਇਹ ਲੱਗਦਾ ਹੈ ਕਿ ਸਲੋਕ ਇੱਕੋ ਹੀ ਹੈ ਪਰ ਗੁਰੂ ਸਾਹਿਬ ਨੇ ਸਮਝਾਉਣ ਲਈ ਦੋ ਹਿੱਸੇ ਕੀਤੇ ਹਨ। ਸ਼ੁਰੂ ਵਿਚ ਸਲੋਕ ਮਹਲਾ ੩ ਲਿਖਿਆ ਹੈ ਤੇ ਦੂਜੇ ਹਿੱਸੇ ਤੇ ਮਹਲਾ ੩ ਲਿਖਿਆ ਹੈ। ਇਸ ਲਈ ਹੁਕਮਨਾਮਾ ਲੈਣ ਵਕਤ ਦੋ ਵਾਰ ਮਹਲਾ ੩ ਬੋਲਿਆ ਜਾਂਦਾ ਹੈ।
ਇਹ ਵੀ ਕਿਹਾ ਜਾ ਸਕਦਾ ਹੈ ਕਿ ਇਹ ਦੋ ਅਲੱਗ ਅਲੱਗ ਸਲੋਕ ਹਨ ਪਰ ਗੱਲ ਤਾਂ ਸਾਰੀ ਸਿੱਖਿਆ ਲੈਣ ਦੀ ਹੈ।
ਆਸ ਹੈ ਤੁਹਾਨੂੰ ਆਪਣੇ ਪ੍ਰਸ਼ਨ ਦਾ ਉੱਤਰ ਮਿਲ ਗਿਆ ਹੋਵੇਗਾ। ਜੇ ਤੁਹਾਡਾ ਅੱਗੇ ਕੋਈ ਪ੍ਰਸ਼ਨ ਹੋਵੇ ਤਾਂ ਤੁਹਾਡਾ ਸਵਾਗਤ ਹੈ। ਜੇਕਰ ਕੋਈ ਕੰਮੀ ਹੋਵੇ ਤਾਂ ਦੱਸਣ ਦੀ ਕ੍ਰਿਪਾਲਤਾ ਕਰਨੀ ਜੀ ਤਾਂ ਜੋ ਅੱਗੇ ਸੁਧਾਰ ਹੋ ਸਕੇ।
ਆਦਰ ਸਹਿਤ,
ਆਪ ਦਾ ਵੀਰ
Anonymousji these two different Sloks of Guru Amardasji with the PUAUREE. Mahala Teeja comes twice.