ਕਿਰਪਾ ਕਰਕੇ ਗੁਰੂ ਗ੍ਰੰਥ ਸਾਹਿਬ ਵਿੱਚ ਆਇਆ ਸ਼ਬਦ ਚਰਨ ਉਸ ਬਾਰੇ ਵਿਸਥਾਰ ਸਹਿਤ ਸਮਝਾਉ ਜੀ
Knowledge
Share
You must login to ask a question.
Please briefly explain why you feel this question should be reported.
Please briefly explain why you feel this answer should be reported.
Please briefly explain why you feel this user should be reported.
ਕਿਰਪਾ ਕਰਕੇ ਗੁਰੂ ਗ੍ਰੰਥ ਸਾਹਿਬ ਵਿੱਚ ਆਇਆ ਸ਼ਬਦ ਚਰਨ ਉਸ ਬਾਰੇ ਵਿਸਥਾਰ ਸਹਿਤ ਸਮਝਾਉ ਜੀ
ਧੰਨ ਧੰਨ ਗੁਰੂ ਗ੍ਰੰਥ ਸਾਹਿਬ ਵਿੱਚ ਚਰਨ / ਚਰਣ ਸ਼ਬਦ ਦੀ ਵਰਤੋਂ ਗੁਰੂ ਦੇ ਹੁਕਮ, ਉਪਦੇਸ਼ , ਨਾਮ ਆਦਿ ਲਈ ਹੋਈ ਹੈ। ਗੁਰਬਾਣੀ ਵਿੱਚ ਫੁਰਮਾਨ ਹੈ
ਗੁਰ ਕੇ *ਚਰਣ* ਮਨ ਮਾਹਿ ਵਸਾਇ।।
ਦੂਖੁ ਅਨੇਰਾ ਅੰਦਰਹੁ ਜਾਇ।।(134)
ਇਥੇ ਚਰਣ ਤੋਂ ਭਾਵ ਹੈ ਗੁਰੂ ਦਾ ਉਪਦੇਸ਼। ਗੁਰੂ ਦੇ ਉਪਦੇਸ਼ ਨੂੰ ਮਨ ਵਿਚ ਵਸਾਉਣ ਨਾਲ ਅੰਦਰ ਦਾ ਅਗਿਆਨਤਾ ਦਾ ਹਨੇਰਾ ਖਤਮ ਹੋ ਜਾਂਦਾ ਹੈ ।ਕਿਉਂਕਿ ਅਗਿਆਨਤਾ ਦੇ ਕਾਰਨ ਹੀ ਅਸੀਂ ਗਲਤ ਪਾਸੇ ਫਸਦੇ ਹਾ ਤੇ ਫਿਰ ਦੁੱਖ ਭੋਗਦੇ ਹਾਂ।
ਮਾਈ ਚਰਨ ਗੁਰ ਮੀਠੇ।।
ਵਡੈ ਭਾਗਿ ਦੇਵੈ ਪਰਮੇਸਰੁ ਕੋਟਿ ਫਲਾ ਦਰਸਨ ਗੁਰ ਡੀਠੇ।।(717)
ਭਾਵ ਕਿ ਗੁਰੂ ਦਾ ਉਪਦੇਸ਼ ਬਹੁਤ ਮਿੱਠਾ ਹੈ। ਜਦੋਂ ਗੁਰੂ ਦਾ ਉਪਦੇਸ਼ ਮੰਨਕੇ ਗੁਰੂ ਦੇ ਦੱਸੇ ਹੋਏ ਰਸਤੇ ਤੇ ਤੁਰ ਪਏ ਤਾ ਆਤਮਿਕ ਸ਼ਾਂਤੀ ਵੀ ਪ੍ਰਾਪਤ ਹੋ ਗਈ। ਗੁਰੂ ਦੀ ਸਿੱਖਿਆ ਗ੍ਰਹਿਣ ਕਰਨ ਤੋਂ ਬਾਅਦ ਮੇਰਾ ਮਨ ਕਿਸੇ ਵੀ ਔਗੁਣ ਵਾਲੇ ਪਾਸੇ ਜਾਂਦਾ ਹੀ ਨਹੀਂ ਸੋ ਹਰ ਵਕਤ ਆਤਮਕ ਆਨੰਦ ਦੀ ਅਵਸਥਾ ਬਣੀ ਰਹਿੰਦੀ ਹੈ।ਸੋ ਚਰਨ ਤੋਂ ਇਹੋ ਹੀ ਭਾਵ ਹੈ ਕਿ ਗੁਰਬਾਣੀ ਅਨੁਸਾਰ ਜੀਵਨ ਜੀਊਣਾ ਸਿੱਖੀਏ। ਸਹੀ ਅਰਥਾਂ ਵਿੱਚ ਸਿੱਖ ਬਣੀਏ।