Just curious to know what architectural style is used in Darbar Sahib?
Just curious to know what architectural style is used in Darbar Sahib?
Share
Lost your password? Please enter your email address. You will receive a link and will create a new password via email.
Please briefly explain why you feel this question should be reported.
Please briefly explain why you feel this answer should be reported.
Please briefly explain why you feel this user should be reported.
Darbar Sahib, Amritsar is known for the mixture of the Hindu-Rajput and Indo-Islamic architecture.
It has a square plan with four entrances, and a circumambulation path around the pool. The four entrances to the gurudwara symbolise the Sikh belief in equality and the Sikh view that all people are welcome into their holy place.
To enter Darbar Sahib complex, one has go down the stairs. This symbolises that one should enter Darbar Sahib with utmost humility.
ਸਾਰੇ ਮੰਦਰ, ਬਿਲਡਿੰਗਾਂ ਕੁਝ ਪੌੜੀਆਂ ਚੜ੍ਹ ਕੇ ਬਣਾਈਆਂ ਜਾਂਦੀਆਂ ਹਨ। ਦਰਬਾਰ ਸਾਹਿਬ ਜਦੋਂ ਵੀ ਜਾਉ ਪੌੜੀਆਂ ਉਤਰ ਕੇ ਜਾਈਦਾ ਹੈ। ਗੁਰੂ ਘਰ ਵਿਚ ਨੀਵੇ ਹੋ ਕੇ ਆਉ। ਤਾਂ ਜੋ ਮਨ ਗੁਰੂ ਬਚਨਾਂ ਨਾਲ ਨਿਰਮਲ ਹੋਇ। ਸਫਲ ਜੀਵਨ ਲਈ ਸਬਦ ਗੁਰੂ ਦੁਆਰਾ ਸੇਧ ਮਿਲ ਸਕੇ।
ਸੋਨੇ ਦੀ ਵਡਿਆਈ ਨਹੀਂ ਹੈ। ਹਰਿ ਕੇ ਨਾਮਿ ਕੀ ਵਡਿਆਈ ਹੈ। ਸੋਨਾਂ ਖਤਮ ਹੋ ਸਕਦਾ ਹੈ। ਸਰੀਰ ਖਤਮ ਹੋ ਸਕਦਾ ਹੈ। ਪਰੰਤੂ, ਸਿੱਖੀ ਆਰੇ ਨਾਲ ਨਹੀਂ ਚੀਰੀ ਜਾ ਸਕੀ। ਦੇਗ ਵਿਚ ਉਬਾਲੀ ਨਹੀਂ ਜਾ ਸਕੀ।
ਦਰਬਾਰ ਸਾਹਿਬ ਦੇ ੪ ਦਰਵਾਜ਼ੇ ਹਨ। (੪ ਵੇਦ, ੪ ਦਿਸ਼ਾਵਾਂ, ੪ ਵਰਣ)। ਇਸ ਲਈ ਹਰ ਕੋਈ ਆ ਸਕਦਾ ਹੈ, ਕਿਸੇ ਨੂੰ ਮਨਾਹੀ ਨਹੀਂ ਹੈ।
ਦਰਸ਼ਨੀ ਡਿਉੜੀ ਤੋਂ ਇਕ ਹੀ ਪੁਲ ਹੈ। ਅਕਾਲ ਪੁਰਖੁ ਨੂੰ ਪਾਉਣ ਦਾ ਰਸਤਾ ਵੀ ਇਕ ਹੀ ਹੈ (ਵਿਸ਼ਵਾਸ, ਭਰੋਸਾ, ਪ੍ਰੇਮ)
ਦਰਸ਼ਨੀ ਡਿਉੜੀ ਦੇ ਦਰਵਾਜ਼ੇ ਨੂੰ ਕੁੰਡਾ ਅੰਦਰੋਂ ਲੱਗਾ ਹੈ। ਚਾਰੇ ਦਰਵਾਜ਼ਿਆਂ ਨੂੰ ਕੁੰਡੇ ਅੰਦਰੋਂ ਲੱਗੇ ਹਨ। ਦਰਵਾਜ਼ੇ ਦੀ ਕੁੱਡੀ ਅਕਾਲ ਪੁਰਖੁ ਆਪ ਹੀ ਖੋਲੇਗਾ। ਸਤਿਗੁਰ ਦੀ ਸਰਨ ਵਿਚ ਆਉਂਣ ਤੋਂ ਬਿਨਾ ਮਨ ਦਾ ਤਾਲਾ ਨਹੀਂ ਖੁਲ ਸਕਦਾ ਹੈ।
ਰਾਗੁ ਗਉੜੀ ਪੂਰਬੀ ਮਹਲਾ ੫ ॥ ਜਿਸ ਕਾ ਗ੍ਰਿਹੁ ਤਿਨਿ ਦੀਆ ਤਾਲਾ ਕੁੰਜੀ ਗੁਰ ਸਉਪਾਈ ॥ ਅਨਿਕ ਉਪਾਵ ਕਰੇ ਨਹੀ ਪਾਵੈ ਬਿਨੁ ਸਤਿਗੁਰ ਸਰਣਾਈ ॥੩॥ (੨੦੫)
ਪਾਣੀ ਅੰਦਰ ਨਿਰਮਲਤਾ, ਸੀਤਲਤਾ ਤੇ ਠੰਡਕ ਹੈ, ਇਸੇ ਲਈ ਦਰਬਾਰ ਸਾਹਿਬ ਪਾਣੀ ਵਿਚ ਬਣਾਇਆ ਗਿਆ ਹੈ। ਤਾਂ ਜੋ ਮਨ ਵਿਚ ਨਿਰਮਲਤਾ, ਸੀਤਲਤਾ ਤੇ ਠੰਡਕ ਆ ਸਕੇ। ਅਕਾਲ ਤੱਖਤ ਸਾਹਿਬ ਰਾਜਨੀਤੀ ਦਾ ਪ੍ਰਤੀਕ ਹੈ ਇਸ ਲਈ ਪਾਣੀ ਵਿਚ ਨਹੀਂ ਬਣਾਇਆ ਗਿਆ ਹੈ।
ਧਰਮ ਅਤੇ ਰਾਜਨੀਤੀ ਦਰਿਆ ਦੀ ਤਰ੍ਹਾਂ ਦੋ ਕਿਨਾਰੇ ਹਨ। ਇਕ ਕਿਨਾਰਾ ਵੀ ਟੁਟ ਗਿਆ ਤਾਂ ਹੜ, ਤਬਾਹੀ ਆ ਜਾਂਦੀ ਹੈ। ਪਾਣੀ ਆਪਣੀ ਅੰਤਮੀ ਮੰਜ਼ਲ (ਸਮੁੰਦਰ) ਤੱਕ ਨਹੀਂ ਪਹੁੱਚ ਸਕਦਾ ਹੈ। ਇਸੇ ਲਈ ਧਰਮ ਅਤੇ ਰਾਜਨੀਤੀ ਵਿਚੋਂ ਇਕ ਕਿਨਾਰਾ ਵੀ ਟੁਟ ਜਾਵੇ ਤਾਂ ਤਬਾਹੀ ਹੁੰਦੀ ਹੈ
ਦਰਬਾਰ ਸਾਹਿਬ ਤੋਂ ਅਕਾਲ ਤੱਖਤ ਦਿਖਾਈ ਦੇਂਦਾ ਹੈ। ਪਰੰਤੂ ਅਕਾਲ ਤੱਖਤ ਤੋਂ ਦਰਬਾਰ ਸਾਹਿਬ ਦਿਖਾਈ ਨਹੀਂ ਦੇਂਦਾ ਹੈ। ਰਾਜਨੀਤੀ, ਧਰਮ ਤੋਂ ਬਿਨਾ ਅੰਧੀ ਹੈ। ਇਸ ਲਈ ਸਮਾਜ ਦੀ ਸਫਲਤਾ ਲਈ ਧਰਮ, ਰਾਜਨੀਤੀ ਤੋਂ ਉਪਰ ਹੋਣਾ ਚਾਹੀਦਾ ਹੈ। ਰਾਜਨੀਤੀ ਧਰਮ ਦੀ ਰਾਖੀ ਲਈ ਹੈ, ਇਸ ਲਈ ਅਕਾਲ ਤੱਖਤ ਪਹਿਰੇਦਾਰ ਦੇ ਤੌਰ ਤੇ ਦਰਬਾਰ ਸਾਹਿਬ ਦੇ ਬਾਹਰ ਬਿਠਾਇਆ ਗਿਆ ਹੈ।