What does joti jot actually mean in Sikhism?
Share
You must login to ask a question.
Please briefly explain why you feel this question should be reported.
Please briefly explain why you feel this answer should be reported.
Please briefly explain why you feel this user should be reported.
What does joti jot actually mean in Sikhism?
Respected Annu k ji
ਤੁਸੀਂ ਸਿੱਖ ਧਰਮ ਵਿੱਚ ਜੋਤੀ ਜੋਤ ਬਾਰੇ ਸੁਆਲ ਕੀਤਾ ਹੈ।ਵੈਸੇ ਤਾਂ ਜੋਤ ਤੋਂ ਭਾਵ ਹੈ ਨੂਰ ਜਾਂ ਪ੍ਰਕਾਸ਼।ਜਿਵੇਂ ਕਿ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਵਿੱਚ:
ਸਭ ਤੇਰੀ ਜੋਤਿ ਜੋਤੀ ਵਿਚਿ ਵਰਤਹਿ ਗੁਰਮਤੀ ਤੁਧੈ ਲਾਵਣੀ।।(1313)
ਭਾਵ ਸਾਰੀ ਸਿ੍ਸਟੀ ਵਿੱਚ ਅਕਾਲ ਪੁਰਖ ਦਾ ਹੀ ਤਾਂ ਨੂਰ ਹੈ ਅਤੇ ਨੂਰ ਵਿੱਚ ਉਹ ਆਪ ਮੌਜੂਦ ਹੈ ਤੂੰ ਆਪ ਹੀ ਸਾਰੇ ਜੀਵਾਂ ਨੂੰ ਗੁਰੂ ਦੇ ਉਪਦੇਸ਼ ਨਾਲ ਜੋੜ ਰਿਹਾ ਹੈ।
ਜਿਉਂ ਜਲ ਮਹਿ ਜਲੁ ਆਇ ਖਟਾਨਾ।।ਤਿਉਂ ਜੋਤੀ ਸੰਗਿ ਜੋਤਿ ਸਮਾਨਾ।। (276)
ਭਾਵ ਜਿਵੇਂ ਪਾਣੀ ਵਿੱਚ ਪਾਣੀ ਮਿਲ ਜਾਂਦਾ ਹੈ ਠੀਕ ਉਸ ਤਰ੍ਹਾਂ ਹੀ ਜੋ ਜੀਵ ਪ੍ਰਭੂ ਦੀ ਯਾਦ ਵਿੱਚ ਸਦਾ ਜੁੜੇ ਰਹਿੰਦੇ ਹਨ ਉਨ੍ਹਾਂ ਦੀ ਆਤਮਾ ਪ੍ਰਭੂ ਦੇ ਨਾਲ ਇਕਮਿਕ ਹੋ ਜਾਦੀ ਹੈ ਭਾਵ ਉਹ ਪ੍ਰਭੂ ਦੇ ਹਰ ਹੁਕਮ ਨੂੰ ਖਿੜੇ ਮੱਥੇ ਪ੍ਰਵਾਨ ਕਰਦੇ ਹਨ।
ਦੂਸਰੇ ਅਸੀਂ ਗੁਰੂ ਸਾਹਿਬਾਨ ਦੇ ਨਾਲ ਵੀ ਜੋਤੀ ਜੋਤਿ ਦਿਵਸ ਆਖਦੇ ਹਾਂ ਭਾਵ ਜਿਸ ਦਿਨ ਗੁਰੂ ਸਾਹਿਬ ਸਰੀਰਕ ਚੋਲਾ ਤਿਆਗ ਗਏ ਤਾਂ ਕਿਹਾ ਜਾਂਦਾ ਹੈ ਜੋਤੀ ਜੋਤ ਦਿਹਾੜਾ।ਪਰ ਅਸਲ ਵਿੱਚ ਤਾਂ ਗੁਰੂ ਸਾਹਿਬ ਆਪਣੀ ਸਿੱਖਿਆ ਕਰਕੇ ਆਪਣੇ ਉਪਦੇਸ਼ ਵਿੱਚ ਸਦਾ ਹੀ ਮੌਜੂਦ ਹਨ।ਜੋਤ ਵਿੱਚ ਜੋਤ ਮਿਲ ਜਾਣ ਦਾ ਮਤਲਬ ਹੀ ਇਹ ਹੈ ਕਿ ਜਦੋਂ ਅਸੀਂ SGGS ਜੀ ਨੂੰ ਆਪ ਪੜਾਗੇ ਉਸ ਪੜੇ ਹੋਏ ਨੂੰ ਵਿਚਾਰਾਂਗੇ ਉਸ ਉਪਦੇਸ਼ ਅਨੁਸਾਰ ਆਪਣਾ ਜੀਵਨ ਜੀਵਾਂਗੇ।ਸਾਡੇ ਵੀ ਅੰਦਰ ਸਤਿਗੁਰੂ ਦੀ ਸਿੱਖਿਆ ਦਾ ਪ੍ਰਕਾਸ਼ ਹੋਏਗਾ ਅਸੀਂ ਵੀ ਜੋਤ ਵਿੱਚ ਰਲ ਜਾਵਾਂਗੇ।
ਜੋਤੀ ਜੋਤਿ ਮਿਲਾਇ ਜੋਤਿ ਰਲਿ ਜਾਵਹਿਗੇ।।(1321)
Respected Annu k ji
You have asked about Jyoti Jyot in Sikhism. By the way Jyot means light (noor or prakash). As in Dhan Dhan Guru Granth Sahib Ji:
ਸਭ ਤੇਰੀ ਜੋਤਿ ਜੋਤੀ ਵਿਚਿ ਵਰਤਹਿ ਗੁਰਮਤੀ ਤੁਧੈ ਲਾਵਣੀ।।(1313)
Meaning there is only the light of Akal Purakh in the entire system and He Himself is present in the light. You yourself are connecting all the beings with the Guru’s teachings.
ਜਿਉਂ ਜਲ ਮਹਿ ਜਲੁ ਆਇ ਖਟਾਨਾ।।ਤਿਉਂ ਜੋਤੀ ਸੰਗਿ ਜੋਤਿ ਸਮਾਨਾ।। (276)
Meaning just like water is found in water, just like the beings who are always attached to the Parmaatma’s memory, their soul becomes one with the Parmaatma, meaning they gladly accept every Hukum of the Akaal Purakh.
Secondly, we also call Jyoti Jyot Divas with Guru Sahibs ie the day on which Guru Sahib gave up his physical robe (Akaal Chalaana) is called Jyoti Jyot Dihara. But in fact, Guru Sahib is always present in his teachings. The meaning of Jyoti jyot is that when we read SGGS Ji ourselves we will consider the teachings we have read and live our life according to that teachings and instructions. Then we will also be merged into the lights and will be blended together.
ਜੋਤੀ ਜੋਤਿ ਮਿਲਾਇ ਜੋਤਿ ਰਲਿ ਜਾਵਹਿਗੇ।।(1321)
Thank your dear respected Mandeep kaur Ji.