Is the Bani called Sohlia or Kitran Sohila?
Is the Bani called Sohlia or Kitran Sohila?
Share
You must login to ask a question.
Please briefly explain why you feel this question should be reported.
Please briefly explain why you feel this answer should be reported.
Please briefly explain why you feel this user should be reported.
ਸਤਿਕਾਰ ਯੋਗ ਵੀਰ ਜੀ/ਭੈਣ ਜੀ,
ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ।।
ਤੁਹਾਡੇ ਸਵਾਲ ਦੇ ਜਵਾਬ ਵਿਚ ਦਾਸ ਕਹਿਣਾ ਚਾਹੁੰਦਾ ਹੈ ਕਿ ਗੁਰੂ ਗ੍ਰੰਥ ਸਾਹਿਬ ਦੇ ਪੰਨਾ 12, ਜਿੱਥੇ ਬਾਣੀ ਸ਼ੁਰੂ ਹੁੰਦੀ ਹੈ, ਸਿਰਲੇਖ ਇਹ ਹੈ:-
ਸੋਹਿਲਾ ਰਾਗੁ ਗਉੜੀ ਦੀਪਕੀ ਮਹਲਾ ੧।।
ਇਸ ਲਈ ਬਾਣੀ ਦਾ ਨਾਮ ‘ਸੋਹਿਲਾ’ ਹੈ ਨਾਂਹ ਕੇ ‘ਕੀਰਤਨ ਸੋਹਿਲਾ’। ਸੋਹਿਲਾ ਬਾਣੀ ਵਿਚ ਤਿੰਨ ਸ਼ਬਦ ਪਹਿਲੇ ਗੁਰੂ ਸਰੀਰ, ਗੁਰੂ ਨਾਨਕ ਸਾਹਿਬ ਦੇ ਹਨ, ਇੱਕ ਸ਼ਬਦ ਚੌਥੇ ਗੁਰੂ ਸਰੀਰ, ਗੁਰੂ ਰਾਮਦਾਸ ਸਾਹਿਬ ਦਾ ਤੇ ਇੱਕ ਪੰਜਵੇਂ ਗੁਰੂ ਸਰੀਰ, ਗੁਰੂ ਅਰਜਨ ਸਾਹਿਬ ਦਾ ਹੈ।
ਇਤਿਹਾਸ ਇਹ ਦੱਸਦਾ ਹੈ ਕਿ ਜਦੋਂ ਪਹਿਲੇ ਗੁਰੂ ਸਰੀਰ, ਗੁਰੂ ਨਾਨਕ ਸਾਹਿਬ ਆਪਣੀਆਂ ਉਦਾਸੀਆਂ ਖ਼ਤਮ ਕਰਕੇ ਕਰਤਾਰਪੁਰ ਆ ਕੇ ਟਿੱਕ ਗਏ ਤਾਂ ਉੱਥੇ ਅੰਮ੍ਰਿਤ ਵੇਲੇ ਜਪੁ ਬਾਣੀ ਦਾ ਪਾਠ, ਸ਼ਾਮ ਨੂੰ ਸੋਦਰੁ ਤੇ ਰਾਤ ਨੂੰ ਸੋਹਿਲਾ (ਕੀਰਤਨ ਸੋਹਿਲਾ) ਗਾਇਆ ਜਾਂਦਾ ਸੀ। ਭਾਈ ਗੁਰਦਾਸ ਜੀ ਆਪਣੀ ਪਹਿਲੀ ਵਾਰ ਦੀ ਅੱਠਤਵੀਂ ਪਉੜੀ ਤੇ ਛੇਵੀਂ ਵਾਰ ਦੀ ਤੀਜੀ ਪਉੜੀ ਵਿਚ ਲਿੱਖਦੇ ਹਨ:-
ਸੋਦਰ ਆਰਤੀ ਗਾਵੀਐ ਅੰਮ੍ਰਿਤ ਵੇਲੇ ਜਾਪ ਉਚਾਰਾ।। (ਭਾਈ ਗੁਰਦਾਸ ਜੀ – ਵਾਰ 1, ਪਉੜੀ: 38)
ਸੰਝੈ ਸੋਦਰ ਗਾਵਣਾ ਮਨ ਮੇਲੀ ਕਰ ਮੇਲ ਮਿਲੰਦੇ।।
ਰਾਤੀ ਕੀਰਤਨ ਸੋਹਿਲਾ ਕਰ ਆਰਤੀ ਪਰਸਾਦ ਵੰਡੰਦੇ।। (ਭਾਈ ਗੁਰਦਾਸ ਜੀ – ਵਾਰ 6, ਪਉੜੀ: 3)
ਇਸ ਤੋਂ ਇਹ ਹੀ ਸਮਝ ਆਉਂਦੀ ਹੈ ਕਿ ‘ਸੋਹਿਲਾ’ ਬਾਣੀ ਨੂੰ ‘ਕੀਰਤਨ ਸੋਹਿਲਾ’ ਕਹਿਣਾ ਭਾਈ ਗੁਰਦਾਸ ਜੀ ਦੁਆਰਾ ਆਪਣੀਆਂ ਵਾਰਾਂ ਵਿਚ ਲਿੱਖਣ ਕਰਕੇ ਹੋਇਆ।
ਆਸ ਹੈ ਕਿ ਤੁਹਾਨੂੰ ਆਪਣੇ ਸਵਾਲ ਦਾ ਜਵਾਬ ਮਿਲ ਗਿਆ ਹੋਵੇਗਾ। ਜੇ ਤੁਹਾਡਾ ਅੱਗੇ ਕੋਈ ਸਵਾਲ ਹੋਵੇ ਤਾਂ ਤੁਹਾਡਾ ਸਵਾਗਤ ਹੈ। ਜੇਕਰ ਕੋਈ ਕੰਮੀ ਹੋਵੇ ਤਾਂ ਦੱਸਣ ਦੀ ਕ੍ਰਿਪਾਲਤਾ ਕਰਨੀ ਜੀ।
ਆਦਰ ਸਹਿਤ,
ਤੁਹਾਡਾ ਵੀਰ