Is Sikhi teaching people to live in the present?
Share
You must login to ask a question.
Please briefly explain why you feel this question should be reported.
Please briefly explain why you feel this answer should be reported.
Please briefly explain why you feel this user should be reported.
Respected veer ji
Of course, sikhi always teaching us in present life.the Hukum of Gurbani is
ਭਈ ਪਰਾਪਤਿ ਮਾਨੁਖ ਦੇਹੁਰੀਆ ॥
ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ॥
Akal Purakh has given us such a beautiful body, given us a mind, so in this human life alone there is a chance to meet God, that is, in this very life we can do good to ourselves and do good to others by possessing good qualities / virtues.
ਗੁਰੂ ਨਾਨਕ ਸਾਹਿਬ ਨੇ ਤਾਂ ਵਰਤਮਾਨ ਸੁਧਾਰਨ ਤੇ ਜਿਆਦਾ ਜੋਰ ਦਿੱਤਾ। ਭੂਤਕਾਲ ਤੇ ਭਵਿੱਖ ਕਰਕੇ ਭਰਮਾਂ ਤੇ ਵਹਿਮਾਂ ਵਿਚ ਨਹੀਂ ਪੈਣਾਂ ਚਾਹੀਦਾ। ਇਹ ਆਮ ਕਹਾਵਤ ਹੈ ਕਿ ਬੰਦੂਕ ਵਿਚੋਂ ਨਿਕਲੀ ਗੋਲੀ, ਕਮਾਂਨ ਵਿਚੋਂ ਨਿਕਲਿਆ ਤੀਰ, ਤੇ ਮੂੰਹ ਵਿਚੋਂ ਨਿਕਲੇ ਬੋਲ ਵਾਪਿਸ ਨਹੀਂ ਆ ਸਕਦੇ ਹਨ। ਕਹਿਣ ਦਾ ਮੰਤਵ ਇਹੀ ਹੈ, ਕਿ ਅਸੀਂ ਭੂਤਕਾਲ ਨੂੰ ਬਦਲ ਨਹੀਂ ਸਕਦੇ ਹਾਂ। ਪਰੰਤੂ, ਵਰਤਮਾਨ ਵਿਚ ਜਰੂਰ ਸੁਚੇਤ ਹੋ ਸਕਦੇ ਹਾਂ। ਭਵਿੱਖ ਵਿਚ ਕੀ ਹੋਣਾਂ ਹੈ, ਉਹ ਸਾਡੇ ਕੀਤੇ ਕਰਮਾਂ ਤੇ ਅਕਾਲ ਪੁਰਖੁ ਦੇ ਹੁਕਮੁ ਤੇ ਨਿਰਭਰ ਕਰਦਾ ਹੈ। ਜੇ ਕਰ ਚੰਗੇ ਕਰਮ ਕਰਾਂਗੇ, ਤਾਂ ਇਕ ਦਿਨ ਫਲ ਜਰੂਰ ਮਿਲੇਗਾ।
ਪਉੜੀ ॥ ਜਿਤੁ ਸੇਵਿਐ ਸੁਖੁ ਪਾਈਐ ਸੋ ਸਾਹਿਬੁ ਸਦਾ ਸਮੑਾਲੀਐ ॥ ਜਿਤੁ ਕੀਤਾ ਪਾਈਐ ਆਪਣਾ ਸਾ ਘਾਲ ਬੁਰੀ ਕਿਉ ਘਾਲੀਐ ॥ ਮੰਦਾ ਮੂਲਿ ਨ ਕੀਚਈ ਦੇ ਲੰਮੀ ਨਦਰਿ ਨਿਹਾਲੀਐ ॥ ਜਿਉ ਸਾਹਿਬ ਨਾਲਿ ਨ ਹਾਰੀਐ ਤੇਵੇਹਾ ਪਾਸਾ ਢਾਲੀਐ ॥ ਕਿਛੁ ਲਾਹੇ ਉਪਰਿ ਘਾਲੀਐ ॥੨੧॥ (੪੭੪)
ਅਸੀਂ ਜੀਵ ਅਜਿਹੇ ਵਿਕਾਰੀ ਹਾਂ, ਕਿ ਜਿਸ ਅਕਾਲ ਪੁਰਖੁ ਨੇ ਇਹ ਜਿੰਦ ਤੇ ਸਰੀਰ ਦਿੱਤਾ ਹੈ, ਉਸ ਦੀ ਬੰਦਗੀ ਨਹੀਂ ਕਰਦੇ, ਉਸ ਨਾਲ ਪਿਆਰ ਨਹੀਂ ਕਰਦੇ। ਅਸੀਂ ਕਿਹੜੇ ਕੰਮ ਜਾਂ ਮੰਤਵ ਲਈ ਇਸ ਜਗਤ ਵਿਚ ਪੈਦਾ ਹੋਏ ਹਾਂ? ਅਸੀਂ ਇਹ ਮਨੁੱਖਾ ਜਨਮ ਲੈ ਕੇ ਕੀ ਖੱਟਿਆ ਹੈ? ਇਕ ਪਲ ਭਰ ਵੀ ਉਸ ਅਕਾਲ ਪੁਰਖੁ ਦੇ ਚਰਨਾਂ ਵਿਚ ਆਪਣਾ ਚਿੱਤ ਨਹੀਂ ਜੋੜਿਆ। ਅਸੀਂ ਕਿਉਂ ਵਿਕਾਰਾਂ ਵਿਚ ਲਗੇ ਰਹਿੰਦੇ ਹਾਂ? ਪਰਾਏ ਧਨ ਦੀ ਲਾਲਸਾ, ਪਰਾਈ ਇਸਤ੍ਰੀ ਦੀ ਕਾਮਨਾ, ਪਰਾਈ ਚੁਗ਼ਲੀ, ਦੂਜਿਆਂ ਨਾਲ ਵਿਰੋਧ, ਇਹ ਵਿਕਾਰ ਦੂਰ ਨਹੀਂ ਹੁੰਦੇ, ਜਿਸ ਕਰਕੇ ਸਾਨੂੰ ਮੁੜ ਮੁੜ ਜਨਮ ਮਰਨ ਦਾ ਗੇੜ ਮਿਲ ਰਿਹਾ ਹੈ।
ਗੋਬਿੰਦ ਹਮ ਐਸੇ ਅਪਰਾਧੀ ॥ ਜਿਨਿ ਪ੍ਰਭਿ ਜੀਉ ਪਿੰਡੁ ਥਾ ਦੀਆ ਤਿਸ ਕੀ ਭਾਉ ਭਗਤਿ ਨਹੀ ਸਾਧੀ ॥੧॥ ਰਹਾਉ ॥ ਪਰ ਧਨ ਪਰ ਤਨ ਪਰ ਤੀ ਨਿੰਦਾ ਪਰ ਅਪਬਾਦੁ ਨ ਛੂਟੈ ॥ ਆਵਾ ਗਵਨੁ ਹੋਤੁ ਹੈ ਫੁਨਿ ਫੁਨਿ ਇਹੁ ਪਰਸੰਗੁ ਨ ਤੂਟੈ ॥੨॥ (੯੭੦, ੯੭੧)
ਜੇ ਆਪਣੇ ਮਨ ਨੂੰ ਜਿੱਤ ਲਈਏ, ਆਪਣੇ ਵੱਸ ਵਿਚ ਕਰ ਲਈਏ ਤਾਂ ਵਿਕਾਰਾਂ ਉਤੇ ਜਿੱਤ ਪ੍ਰਾਪਤ ਹੋ ਜਾਂਦੀ ਹੈ, ਮਾਇਆ ਦੇ ਮੋਹ ਦੇ ਬੰਧਨ ਕੱਟੇ ਜਾਂਦੇ ਹਨ, ਤੇ ਮਾਇਆ ਪਿਛੇ ਭਟਕਣਾ ਮੁੱਕ ਜਾਂਦੀ ਹੈ। ਜਿਸ ਮਨੁੱਖ ਨੂੰ ਗੁਰੂ ਪਾਸੋਂ ਮਨ ਦੀ ਅਡੋਲਤਾ ਮਿਲ ਜਾਂਦੀ ਹੈ, ਉਸ ਦੇ ਜਨਮ ਮਰਨ ਦੇ ਗੇੜ ਸਦਾ ਲਈ ਮੁੱਕ ਜਾਂਦੇ ਹਨ। ਜੀਵ ਅਨੇਕਾਂ ਜੂਨਾਂ ਵਿਚ ਭਟਕਦਾ ਆਇਆ ਹੈ, ਤੇ ਹੁਣ ਇਸ ਸੰਸਾਰ ਵਿਚ ਇਹ ਮਨੁੱਖਾ ਜਨਮ ਮਿਲਿਆ ਹੈ, ਜੋ ਬੜੀ ਮੁਸ਼ਕਲ ਨਾਲ ਮਿਲਦਾ ਹੈ। ਜੇ ਜੀਵ ਹੁਣ ਵੀ ਵਿਕਾਰਾਂ ਦੇ ਬੰਧਨਾਂ ਵਿਚ ਹੀ ਫਸਿਆ ਰਿਹਾ, ਤਾਂ ਅਜੇਹਾ ਸੋਹਣਾ ਮੌਕਾ ਫਿਰ ਨਹੀਂ ਮਿਲੇਗਾ। ਜੇ ਕਰ ਸਬਦ ਗੁਰੂ ਦੀ ਮਿਹਰ ਸਦਕਾ ਅਕਾਲ ਪੁਰਖੁ ਨੂੰ ਹਿਰਦੇ ਵਿਚ ਵਸਾ ਲਈਏ, ਤਾਂ ਮਾਇਆ ਦੇ ਸਾਰੇ ਬੰਧਨ ਕੱਟੇ ਜਾਂਦੇ ਹਨ, ਭਟਕਣਾ ਮੁਕ ਜਾਂਦੀ ਹੈ।
ਸਲੋਕੁ ॥ ਫਾਹੇ ਕਾਟੇ ਮਿਟੇ ਗਵਨ ਫਤਿਹ ਭਈ ਮਨਿ ਜੀਤ ॥ ਨਾਨਕ ਗੁਰ ਤੇ ਥਿਤਿ ਪਾਈ ਫਿਰਨ ਮਿਟੇ ਨਿਤ ਨੀਤ ॥ (੨੫੮)
ਜੇ ਕਰ ਆਪਣਾ ਵਰਤਮਾਨ ਸੁਧਾਰਨਾਂ ਚਾਹੁੰਦੇ ਹਾਂ ਤਾਂ ਗੁਰਬਾਣੀ ਦੀ ਸਿਖਿਆ ਨੂੰ ਅਮਲੀ ਰੂਪ ਦੇਣਾਂ ਪਵੇਗਾ। ਇਸ ਲਈ ਹਮੇਸ਼ਾਂ ਅਕਾਲ ਪੁਰਖੁ ਦੀ ਸਿਫ਼ਤਿ-ਸਾਲਾਹ ਵਾਲੀ ਗੁਰਬਾਣੀ ਚੇਤੇ ਰੱਖਣ ਦੀ ਆਦਤ ਬਣਾਓ, ਇਹ ਸਾਰੀ ਉਮਰ ਦਾ ਆਸਰਾ ਬਣਦੀ ਹੈ। ਗੁਰਬਾਣੀ ਦੁਆਰਾ, ਇਕ ਅਕਾਲ ਪੁਰਖੁ ਨੂੰ ਚੇਤੇ ਰੱਖਣ ਨਾਲ ਸਦਾ ਸੁਖੀ ਰਹੀਦਾ ਹੈ ਤੇ ਮੱਥਾ ਖਿੜਿਆ ਰਹਿੰਦਾ ਹੈ। ਸਭ ਜੀਵਾਂ ਨੂੰ ਸੁਖੀ ਕਰਨ ਵਾਲਾ ਨਾਮੁ ਰੂਪੀ ਅੰਮ੍ਰਿਤ, ਗੁਰਬਾਣੀ ਦੀ ਸੰਗਤ ਵਿਚ ਮਿਲਦਾ ਹੈ। ਜਿਹੜੇ ਮਨੁੱਖ ਉਸ ਅੰਮ੍ਰਿਤ ਨੂੰ ਪ੍ਰਾਪਤ ਕਰਦੇ ਹਨ, ਉਨ੍ਹਾਂ ਦਾ ਜੀਵਨ ਸੁਧਰ ਜਾਂਦਾ ਹੈ, ਉਹ ਜਮ ਦੇ ਰਾਹ ਤੇ ਨਹੀਂ ਪਾਏ ਜਾਂਦੇ, ਉਨ੍ਹਾਂ ਨੂੰ ਮੁੜ ਮੌਤ ਦਾ ਡਰ ਵਿਆਪਦਾ ਨਹੀਂ।
ਮਃ ੫ ॥ ਸਿਖਹੁ ਸਬਦੁ ਪਿਆਰਿਹੋ ਜਨਮ ਮਰਨ ਕੀ ਟੇਕ ॥ ਮੁਖ ਊਜਲ ਸਦਾ ਸੁਖੀ ਨਾਨਕ ਸਿਮਰਤ ਏਕ ॥੨॥ (੩੨੦)
ਇਸ ਲਈ ਆਪਣਾ ਵਰਤਮਾਨ ਸਵਾਰਨਾ ਹੈ, ਮਨ ਨੂੰ ਗੁਰੂ ਦੀ ਮਤਿ ਅਨੁਸਾਰ ਸਮਝਾਉਂਣਾ ਹੈ, ਅਕਾਲ ਪੁਰਖੁ ਨਾਲ ਡੂੰਘੀ ਜਾਣ-ਪਛਾਣ ਬਣਾਉਂਣੀ ਹੈ, ਤਾਂ ਜੋ ਸਾਡਾ ਮਨੁੱਖਾ ਜਨਮ ਸਫਲ ਹੋ ਸਕੇ।
Please go through the following articles for the detailed understanding.
http://www.geocities.ws/sarbjitsingh/Bani3990GurMag200906.pdf,