in Sikhism idol worship is allowed or not ?
I have seen many Sikhs doing idol worship of gurus plus serving a diya 🪔 as well while worshiping so what’s the concept behind it?
idol worship
Share
You must login to ask a question.
Please briefly explain why you feel this question should be reported.
Please briefly explain why you feel this answer should be reported.
Please briefly explain why you feel this user should be reported.
in Sikhism idol worship is allowed or not ?
I have seen many Sikhs doing idol worship of gurus plus serving a diya 🪔 as well while worshiping so what’s the concept behind it?
Our Guru is Shabad, and we love and imbibe the wisdom of the Shabad Guru.
Respected Brother/Sister,
Waheguru ji ka Khalsa, Waheguru ji ki Fateh!
In response to your earlier question, it was made clear that, in Guru Granth Sahib, the First Guru Person, Guru Nanak Sahib himself, in his discussion with Yogis, while replying to their question, had made it very clear that his Guru was Shabad. Please read the following:
ਕਵਣ ਮੂਲੁ ਕਵਣ ਮਤਿ ਵੇਲਾ ॥ ਤੇਰਾ ਕਵਣੁ ਗੁਰੂ ਜਿਸ ਕਾ ਤੂ ਚੇਲਾ ॥ ਕਵਣ ਕਥਾ ਲੇ ਰਹਹੁ ਨਿਰਾਲੇ ॥ ਬੋਲੈ ਨਾਨਕੁ ਸੁਣਹੁ ਤੁਮ ਬਾਲੇ ॥ ਏਸੁ ਕਥਾ ਕਾ ਦੇਇ ਬੀਚਾਰੁ ॥ ਭਵਜਲੁ ਸਬਦਿ ਲੰਘਾਵਣਹਾਰੁ ॥੪੩॥ {ਪੰਨਾ 942}
ਅਰਥ: (ਪ੍ਰਸ਼ਨ:) = (ਜੀਵਨ ਦਾ) ਕੀਹ ਮੂਲ ਹੈ? ਕੇਹੜੀ ਸਿੱਖਿਆ ਲੈਣ ਦਾ (ਇਹ ਮਨੁੱਖਾ ਜਨਮ ਦਾ) ਸਮਾ ਹੈ? ਤੂੰ ਕਿਸ ਗੁਰੂ ਦਾ ਚੇਲਾ ਹੈਂ? ਕੇਹੜੀ ਗੱਲ ਨਾਲ ਤੂੰ ਨਿਰਲੇਪ ਰਹਿੰਦਾ ਹੈਂ?
ਨਾਨਕ ਕਹਿੰਦਾ ਹੈ (ਜੋਗੀਆਂ ਨੇ ਕਿਹਾ-) ਹੇ ਬਾਲਕ (ਨਾਨਕ!) ਸੁਣ, (ਅਸਾਨੂੰ) ਇਸ ਗੱਲ ਦੀ ਭੀ ਵਿਚਾਰ ਦੱਸ (ਅਸਾਨੂੰ ਇਹ ਗੱਲ ਭੀ ਸਮਝਾ ਕਿ ਕਿਵੇਂ) ਸ਼ਬਦ ਦੀ ਰਾਹੀਂ (ਗੁਰੂ ਜੀਵ ਨੂੰ) ਸੰਸਾਰ-ਸਮੁੰਦਰ ਤੋਂ ਪਾਰ ਕਰਨ ਦੇ ਸਮਰੱਥ ਹੈ। 43।
———-
ਪਵਨ ਅਰੰਭੁ ਸਤਿਗੁਰ ਮਤਿ ਵੇਲਾ ॥ ਸਬਦੁ ਗੁਰੂ ਸੁਰਤਿ ਧੁਨਿ ਚੇਲਾ ॥ ਅਕਥ ਕਥਾ ਲੇ ਰਹਉ ਨਿਰਾਲਾ ॥ ਨਾਨਕ ਜੁਗਿ ਜੁਗਿ ਗੁਰ ਗੋਪਾਲਾ ॥ ਏਕੁ ਸਬਦੁ ਜਿਤੁ ਕਥਾ ਵੀਚਾਰੀ ॥ ਗੁਰਮੁਖਿ ਹਉਮੈ ਅਗਨਿ ਨਿਵਾਰੀ ॥੪੪॥ {ਪੰਨਾ 943}
ਅਰਥ: (ਉੱਤਰ:) ਪ੍ਰਾਣ ਹੀ ਹਸਤੀ ਦਾ ਮੁੱਢ ਹਨ। (ਇਹ ਮਨੁੱਖਾ ਜਨਮ ਦਾ) ਸਮਾ ਸਤਿਗੁਰੂ ਦੀ ਸਿੱਖਿਆ ਲੈਣ ਦਾ ਹੈ। ਸ਼ਬਦ (ਮੇਰਾ) ਗੁਰੂ ਹੈ, ਮੇਰੀ ਸੁਰਤਿ ਦਾ ਟਿਕਾਉ (ਉਸ ਗੁਰੂ ਦਾ) ਸਿੱਖ ਹੈ।
ਮੈਂ ਅਕੱਥ ਪ੍ਰਭੂ ਦੀਆਂ ਗੱਲਾਂ ਕਰ ਕੇ (ਭਾਵ, ਗੁਣ ਗਾ ਕੇ) ਮਾਇਆ ਤੋਂ ਨਿਰਲੇਪ ਰਹਿੰਦਾ ਹਾਂ। ਤੇ, ਹੇ ਨਾਨਕ! ਉਹ ਗੁਰ-ਗੋਪਾਲ ਹਰੇਕ ਜੁਗ ਵਿਚ ਮੌਜੂਦ ਹੈ।
ਕੇਵਲ ਗੁਰ-ਸ਼ਬਦ ਹੀ ਹੈ ਜਿਸ ਦੀ ਰਾਹੀਂ ਪ੍ਰਭੂ ਦੇ ਗੁਣ ਵਿਚਾਰੇ ਜਾ ਸਕਦੇ ਹਨ, (ਇਸ ਸ਼ਬਦ ਦੀ ਰਾਹੀਂ ਹੀ) ਗੁਰਮੁਖ ਮਨੁੱਖ ਨੇ ਹਉਮੈ (ਖ਼ੁਦ-ਗਰਜ਼ੀ ਦੀ) ਅੱਗ (ਆਪਣੇ ਅੰਦਰੋਂ) ਦੂਰ ਕੀਤੀ ਹੈ। 44।
At Panna 479 of Guru Granth Sahib, Shabad Guru guides us about idol worship:
ਪਾਖਾਨ ਗਢਿ ਕੈ ਮੂਰਤਿ ਕੀਨ੍ਹ੍ਹੀ ਦੇ ਕੈ ਛਾਤੀ ਪਾਉ ॥ ਜੇ ਏਹ ਮੂਰਤਿ ਸਾਚੀ ਹੈ ਤਉ ਗੜ੍ਹਣਹਾਰੇ ਖਾਉ ॥੩॥ ਭਾਤੁ ਪਹਿਤਿ ਅਰੁ ਲਾਪਸੀ ਕਰਕਰਾ ਕਾਸਾਰੁ ॥ ਭੋਗਨਹਾਰੇ ਭੋਗਿਆ ਇਸੁ ਮੂਰਤਿ ਕੇ ਮੁਖ ਛਾਰੁ ॥੪॥ ਅਰਥਾਤ (ਮੂਰਤੀ ਘੜਨ ਵਾਲੇ ਨੇ) ਪੱਥਰ ਘੜ ਕੇ, ਤੇ (ਘੜਨ ਵੇਲੇ ਮੂਰਤੀ ਦੀ) ਛਾਤੀ ਉੱਤੇ ਪੈਰ ਰੱਖ ਕੇ ਮੂਰਤੀ ਤਿਆਰ ਕੀਤੀ ਹੈ। ਜੇ ਇਹ ਮੂਰਤੀ ਹੀ ਅਸਲੀ ਦੇਵਤਾ ਹੈ ਤਾਂ (ਇਸ ਨਿਰਾਦਰੀ ਦੇ ਕਾਰਨ) ਘੜਨ ਵਾਲੇ ਨੂੰ ਹੀ ਖਾ ਜਾਂਦੀ।3।
ਭੱਤ, ਦਾਲ, ਲੱਪੀ ਅਤੇ ਮੁਰਕਣੀ ਪੰਜੀਰੀ ਤਾਂ ਛਕਣ ਵਾਲਾ (ਪੁਜਾਰੀ ਹੀ) ਛਕ ਜਾਂਦਾ ਹੈ, ਇਸ ਮੂਰਤੀ ਦੇ ਮੂੰਹ ਵਿਚ ਕੁਝ ਭੀ ਨਹੀਂ ਪੈਂਦਾ (ਕਿਉਂਕਿ ਇਹ ਤਾਂ ਨਿਰਜਿੰਦ ਹੈ, ਖਾਵੇ ਕਿਵੇਂ?) ।4।
Therefore, Sikhi has nothing to do with idol worship. Further, Shabad Guru guides us:
ਸਤਿਗੁਰ ਕੀ ਮੂਰਤਿ ਹਿਰਦੈ ਵਸਾਏ ॥ ਜੋ ਇਛੈ ਸੋਈ ਫਲੁ ਪਾਏ ॥ ਸਾਚਾ ਸਾਹਿਬੁ ਕਿਰਪਾ ਕਰੈ ॥ ਸੋ ਸੇਵਕੁ ਜਮ ਤੇ ਕੈਸਾ ਡਰੈ ॥੪॥ ਭਨਤਿ ਨਾਨਕੁ ਕਰੇ ਵੀਚਾਰੁ ॥ ਸਾਚੀ ਬਾਣੀ ਸਿਉ ਧਰੇ ਪਿਆਰੁ ॥ ਤਾ ਕੋ ਪਾਵੈ ਮੋਖ ਦੁਆਰੁ ॥ ਜਪੁ ਤਪੁ ਸਭੁ ਇਹੁ ਸਬਦੁ ਹੈ ਸਾਰੁ ॥੫॥੨॥੪॥ {ਪੰਨਾ 661} ਅਰਥਾਤ ਜੇਹੜਾ ਸੇਵਕ ਆਪਣੇ ਸਤਿਗੁਰੂ ਦੇ ਆਤਮਕ-ਸਰੂਪ (ਸ਼ਬਦ) ਨੂੰ ਆਪਣੇ ਹਿਰਦੇ ਵਿਚ ਵਸਾਂਦਾ ਹੈ, ਉਹ ਗੁਰੂ ਦੇ ਦਰ ਤੋਂ ਮਨ-ਇੱਛਤ ਫਲ ਹਾਸਲ ਕਰਦਾ ਹੈ, ਸਦਾ-ਥਿਰ ਰਹਿਣ ਵਾਲਾ ਮਾਲਕ-ਪ੍ਰਭੂ ਉਸ ਉਤੇ (ਇਤਨੀ) ਮੇਹਰ ਕਰਦਾ ਹੈ ਕਿ ਉਸ ਨੂੰ ਮੌਤ ਦਾ ਭੀ ਕੋਈ ਡਰ ਨਹੀਂ ਰਹਿ ਜਾਂਦਾ।੪।
ਨਾਨਕ ਆਖਦਾ ਹੈ-ਜਦੋਂ ਮਨੁੱਖ (ਗੁਰੂ ਦੇ ਸ਼ਬਦ ਦੀ) ਵਿਚਾਰ ਕਰਦਾ ਹੈ, ਸਦਾ-ਥਿਰ ਰਹਿਣ ਵਾਲੇ ਪ੍ਰਭੂ ਦੀ ਸਿਫ਼ਤਿ-ਸਾਲਾਹ ਵਾਲੀ ਇਸ ਗੁਰ-ਬਾਣੀ ਨਾਲ ਪਿਆਰ ਪਾਂਦਾ ਹੈ, ਤਦੋਂ ਉਹ (ਮਾਇਆ ਦੇ ਮੋਹ ਤੋਂ) ਖ਼ਲਾਸੀ ਦਾ ਦਰਵਾਜ਼ਾ ਲੱਭ ਲੈਂਦਾ ਹੈ। (ਸਿਫ਼ਤਿ-ਸਾਲਾਹ ਵਾਲਾ ਇਹ) ਸ੍ਰੇਸ਼ਟ ਗੁਰ-ਸ਼ਬਦ ਹੀ ਅਸਲ ਜਪ ਹੈ ਅਸਲ ਤਪ ਹੈ।੫।੨।੪।
Therefore, Sikhi has nothing to do with idol worship and the focus has to be only and only Shabad Guru.
As per Gurbani, Akalpurakh and Shabad Guru are spiritually embodiment of each other.
Therefore, one has to get rid of vices, become righteous/ virtuous (Gurmukh) and become one with Akalpurakh and Shabad Guru, who are spiritually embodiment of each other and reach the stage of spiritual equipoise and spiritual bliss and finally achieve spiritual emancipation/salvation in this life itself.
Hope it helps. If you have any further questions, please do ask. If you find any deficiencies, please point out the same, for improvement in future.
Regards,
Your Brother
thankuuu so much it cleared my concerns may waheguru keep you in chardikala
Respected Brother/Sister,
Waheguru ji ka Khalsa, Waheguru ji ki Fateh!
The undersigned appreciates and respects your sentiments and feelings and requests you to click on the link below to understand ‘Sikhi Concepts’, Hijacking of Sikhi’ and ‘Understanding Gurbani Through Gurbani’s:
https://www.youtube.com/@sikhi-vicharforum7207/playlists
You will have to devote quite sometime to understand about real Sikhi yourself and once convinced, you can spread the message further.
Hope it helps. If you have any further questions, please do not hesitate to ask. If you find any deficiencies, please point out the same, for improvement in future.
Regards,
Your brother
yes sure
so this link can help me to understand the interpretation of gurbani especially panj bani da path rehras sahib and so on?
ਸਤਿਕਾਰ ਯੋਗ ਵੀਰ ਜੀ/ਭੈਣ ਜੀ,
ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ।।
ਰਹਿਰਾਸ ਸਾਹਿਬ ਬਾਰੇ ਤੁਹਾਡੇ ਪ੍ਰਸ਼ਨ ਦੇ ਉੱਤਰ ਵਿਚ ਦਾਸ ਕਹਿਣਾ ਚਾਹੁੰਦਾ ਹੈ ਕਿ ਪੰਜਵੇਂ ਗੁਰੂ ਸਰੀਰ ਗੁਰੂ ਅਰਜਨ ਸਾਹਿਬ ਨੇ ਜਦੋਂ ਆਦਿ ਗ੍ਰੰਥ ਦੀ ਸੰਪਾਦਨਾ ਕੀਤੀ ਤਾਂ ਉਨ੍ਹਾਂ ਨੇ ਜਪੁ ਬਾਣੀ ਤੋਂ ਬਾਅਦ ਸੋਦਰੁ ਦਾ ਇੱਕ ਸ਼ਬਦ ਤੇ ਉਸ ਤੇ ਬਾਅਦ ਅੱਠ ਸ਼ਬਦ ਵੱਖ ਵੱਖ ਰਾਗਾਂ ਵਿਚੋਂ ਅੰਕਿਤ ਕੀਤੇ, ਜਿਨ੍ਹਾਂ ਦਾ ਉਨ੍ਹਾਂ ਨੇ ਕੋਈ ਸਿਰਲੇਖ ਨਹੀਂ ਦਿੱਤਾ ਜਿਵੇਂ ਕਿ ਜਪੁ ਬਾਣੀ ਤੇ ਸੋਹਿਲਾ ਬਾਣੀ ਦਾ ਦਿੱਤਾ ਹੈ।
ਸਿੱਖ ਨੇ ਆਪਣੀ ਅਕਲ ਇਸਤੇਮਾਲ ਕਰਕੇ ਇਸ ਸ਼ਬਦ ਦੀ ਇੱਕ ਪੰਗਤੀ ‘ਗੁਰਮਤਿ ਨਾਮੁ ਮੇਰਾ ਪ੍ਰਾਨ ਸਖਾਈ ਹਰਿ ਕੀਰਤਿ ਹਮਰੀ ਰਹਰਾਸਿ’ ਤੋਂ ਸੇਧ ਲੈ ਕੇ ਬਾਣੀ ਰਹਿਰਾਸ ਬਣਾਈ ਜਿਸ ਦਾ ਪਾਠ ਸ਼ਾਮ ਨੂੰ ਕਰਨ ਦਾ ਵਿਧਾਨ ਬਣਾਇਆ ਗਿਆ। ਰਹਰਾਸਿ ਦਾ ਅਰਥ ਹੈ ਰਾਹ ਦੀ ਰਾਸਿ, ਜ਼ਿੰਦਗੀ ਦੇ ਸਫ਼ਰ ਵਾਸਤੇ ਖ਼ਰਚੀ।
ਚੰਗੀ ਗੱਲ ਹੁੰਦੀ ਜੇ ਸਿੱਖ ਆਪਣੀ ਅਕਲ ਦਾ ਇਸਤੇਮਾਲ ਇੱਥੇ ਤੱਕ ਹੀ ਸੀਮਤ ਰੱਖਦਾ ਪਰ ਇਹ ਹੋਇਆ ਨਹੀਂ ਤੇ ਗੁਰੂ ਗ੍ਰੰਥ ਸਾਹਿਬ ਦੇ ਪੰਜਵੇਂ ਗੁਰੂ ਸਰੀਰ ਗੁਰੂ ਅਰਜਨ ਸਾਹਿਬ ਦੁਆਰਾ ਅੰਕਿਤ ਕੀਤੇ ਨੋਂ ਸ਼ਬਦਾਂ ਤੋਂ ਬਾਅਦ ਹੋਰ ਬਹੁਤ ਕੁੱਝ ਰਹਿਰਾਸ ਦੇ ਨਾਲ ਜੋੜਿਆ ਗਿਆ ਜਿਸ ਦਾ ਸਦਕਾ ਬਹੁਤ ਸਾਰੀਆਂ ਪ੍ਰੇਸ਼ਾਨੀਆਂ ਪੈਦਾ ਹੋਈਆਂ ਤੇ ਹਾਲਾਂ ਵੀ ਕਾਇਮ ਹਨ। ਨਤੀਜਾ ਇਹ ਹੈ ਕਿ ਬਹੁਤ ਸਾਰੀਆਂ ਰਹਿਰਾਸਾਂ ਬਣ ਗਈਆਂ ਹਨ, ਜਿਨ੍ਹਾਂ ਉੱਪਰ ਆਪਸ ਵਿਚ ਸਹਿਮਤੀ ਨਹੀਂ ਹੈ। ਇਨ੍ਹਾਂ ਸਾਰੀਆਂ ਪ੍ਰੇਸ਼ਾਨੀਆਂ ਦਾ ਕਾਰਣ ਗੁਰੂ ਸਾਹਿਬ ਦੀ ਸਿੱਖਿਆ ਨਾਂਹ ਮੰਨਣਾ ਹੈ। ਗੁਰੂ ਸਾਹਿਬ ਫੁਰਮਾਉਂਦੇ ਹਨ:-
ਜਬ ਇਨਿ ਅਪੁਨੀ ਅਪਨੀ ਧਾਰੀ ॥ ਤਬ ਇਸ ਕਉ ਹੈ ਮੁਸਕਲੁ ਭਾਰੀ ॥ ਜਬ ਇਨਿ ਕਰਣੈਹਾਰੁ ਪਛਾਤਾ ॥ ਤਬ ਇਸ ਨੋ ਨਾਹੀ ਕਿਛੁ ਤਾਤਾ ॥੩॥ (ਪੰਨਾ 235)
ਅਰਥ: ਜਦ ਤਕ ਇਸ ਮਨੁੱਖ ਨੇ (ਮਨ ਵਿਚ) ਆਪਣੀ ਹੀ ਗ਼ਰਜ਼ ਟਿਕਾਈ ਰੱਖੀ, ਤਦ ਤਕ ਇਸ ਨੂੰ ਬੜੀ ਔਖਿਆਈ ਬਣੀ ਰਹਿੰਦੀ ਹੈ, ਪਰ ਜਦੋਂ ਇਸ ਨੇ (ਹਰ ਥਾਂ) ਸਿਰਜਣਹਾਰ ਨੂੰ ਹੀ (ਵੱਸਦਾ) ਪਛਾਣ ਲਿਆ, ਤਦੋਂ ਇਸ ਨੂੰ (ਕਿਸੇ ਨਾਲ) ਕੋਈ ਸਾੜਾ ਨਹੀਂ ਰਹਿ ਜਾਂਦਾ।3।
ਇਸ ਲਈ ਦਾਸ ਦੀ ਸਮਝ ਅਨੁਸਾਰ, ਇਸ ਸਮੱਸਿਆ ਦਾ ਇੱਕੋ ਹਲ਼ ਹੈ ਕਿ ਪੰਜਵੇਂ ਗੁਰੂ ਸਰੀਰ ਗੁਰੂ ਅਰਜਨ ਸਾਹਿਬ ਦੁਆਰਾ ਅੰਕਿਤ ਨੋਂ ਸ਼ਬਦਾਂ ਨੂੰ ਹੀ ਰਹਿਰਾਸ ਮੰਨ ਲਿਆ ਜਾਵੇ।
ਆਸ ਹੈ ਕਿ ਤੁਹਾਨੂੰ ਆਪਣੇ ਪ੍ਰਸ਼ਨ ਦਾ ਉੱਤਰ ਮਿਲ ਗਿਆ ਹੋਵੇਗਾ। ਜੇ ਤੁਹਾਡਾ ਅੱਗੇ ਕੋਈ ਪ੍ਰਸ਼ਨ ਹੋਵੇ ਤਾਂ ਤੁਹਾਡਾ ਸਵਾਗਤ ਹੈ। ਜੇਕਰ ਕੋਈ ਕੰਮੀ ਹੋਵੇ ਤਾਂ ਦੱਸਣ ਦੀ ਕ੍ਰਿਪਾਲਤਾ ਕਰਨੀ ਜੀ ਤਾਂ ਜੋ ਅੱਗੇ ਸੁਧਾਰ ਹੋ ਸਕੇ।
ਆਦਰ ਸਹਿਤ,
ਆਪ ਦਾ ਵੀਰ
ਦਸਵੇਂ ਨਾਨਕ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਗੁਟਕਾ!
[02/09, 16:27]
*How The Banis Outside of Siri Guru Granth ( KACHI BANI ) Were Purposely Added To The Nitnem Gutkas?*
Here is an overview and summary of the video:
Video Overview
Title: ਵੀਡੀਓ ਨੰਬਰ- 909 ਅਨਮੋਲ ਖਜ਼ਾਨਾ ਲੱਭਿਆ ! ਪ੍ਰੋ : ਕਸ਼ਮੀਰਾ ਸਿੰਘ (Video No. 909: Priceless Treasure Found! Prof. Kashmira Singh)
Channel: KM SINGH
Summary of Key Points
1. Discovery of a 250-Year-Old Gutka Sahib
Prof. Kashmira Singh presents photographic evidence of a handwritten Gutka Sahib (Sikh prayer book) estimated to be over 250 years old [00:20].
The manuscript is kept in England in the possession of Bhai Jagroop Singh, and photos of its pages were published alongside an article on Khalsa News [01:03].
The manuscript features a durable leather cover designed historically to withstand harsh weather conditions [02:49].
2. Structure of the Nitnem in the Manuscript
Only Guru Granth Sahib Banis: The speaker notes that the daily prayers (Nitnem) in this manuscript contain exclusively compositions from the first 13 pages (Angs) of the Sri Guru Granth Sahib, with no outside compositions [00:36].
Direct Sequence:
Page 19: Japji Sahib concludes with the traditional Salok (“Nanak te mukh ujle…”) [03:44].
Page 20: Immediately starts with Sodar without any intervening compositions [05:10].
Following Pages: After the completion of Sodar and So Purakh (ending with “Saran pare ki rakhu sarma”), the manuscript transitions directly into Sohila [06:19].
Banis from outside the Guru Granth Sahib (such as Jaap Sahib, Tav-Prasad Savaiye, or Benti Chaupai) are absent from this sequence [04:43].
3. The Speaker’s Thesis and Historical Critique
Critique of the 1931–1945 Rehat Maryada: Prof. Kashmira Singh argues that the SGPC sub-committee responsible for drafting the Sikh Rehat Maryada (between 1931 and 1945) altered the historical daily prayer routine by incorporating compositions from the Dasam Granth [06:56].
Reverence for Guru Arjan Sahib Ji & Guru Gobind Singh Ji: He contends that the original framework established by Guru Arjan Sahib Ji in the Kartarpuri Bir and later affirmed by Guru Gobind Singh Ji in the Damdami Bir contained only Guru Granth Sahib compositions for the standard liturgy [08:44].
Call to Return to the Source: He maintains that the manuscript serves as historical evidence that earlier Sikh traditions centered Nitnem strictly around the Sri Guru Granth Sahib [10:05].
*ਪੁਰਾਤਨ ਹੱਥ ਲਿਖਤ ਗੁਰਬਾਣੀ ਦਾ ਗੁਟਕਾ ! 250 ਸਾਲਾਂ ਤੋਂ ਵੱਧ ਪੁਰਾਣਾ ! ਇਸ ਵਿੱਚ ਨਿੱਤਨੇਮ ਕੇਵਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਾਲ਼ਾ ! ਕੋਈ ਹੋਰ ਨਕਲੀ ਬਾਣੀ ਇਸ ਗੁਟਕੇ ਵਿੱਚ ਦਰਜ ਹੀ ਨਹੀਂ । ਜਾਪੁ , ਸਵੱਯੇ , ਚੌਪਈ, ਰਾਮਾਇਣ ਦੀਆਂ ਦੋ ਰਚਨਾਵਾਂ ਪਾਇ ਗਹੇ ਜਬ ਤੇ ਤੁਮਰੇ , ਸਗਲ ਦੁਆਰ ਕਉ ਛਾਡਿ ਕੈ, ਪ੍ਰਿਥਮ ਭਗਉਤੀ ਸਿਮਰਿ ਕੈ ਆਦਿਕ ਇਸ ਗੁਟਕੇ ਵਿੱਚ ਦਰਜ ਨਹੀਂ ਹਨ ।ਰਹਤ ਮਰਯਾਦਾ ਨੇ ਦਸਮ ਗ੍ਰੰਥ ਦੀਆਂ ਵਾਧੂ ਰਚਨਾਵਾਂ ਨਿਤ੍ਨੇਮ ਵਿੱਚ ਜੋੜ ਕੇ ਸਿੱਖ ਕੌਮ ਵਿੱਚ ਪਾੜੋ ਅਤੇ ਰਾਜ ਕਰੋ ਵਾਲ਼ੀ ਅੰਗਰੇਜ਼ਾਂ ਵਾਲ਼ੀ ਨੀਤੀ ਨੂੰ ਲਾਗੂ ਰੱਖਿਆ ਹੋਇਆ ਹੈ । ਸਿੱਖਾਂ ਵਿੱਚ ਫੁੱਟ ਦੇ ਬੀਜ ਬੀਜੇ ਗਏ ਹਨ ।*
*ਕੀ ਗੁਰੂ ਗ੍ਰੰਥ ਸਾਹਿਬ ਤੋਂ ਬਾਹਰ ਕੋਈ ਗੁਰ-ਸ਼ਬਦ ਹੈ*?
-: ਪ੍ਰੋ. ਕਸ਼ਮੀਰਾ ਸਿੰਘ USA 15.04.19
*ਪੰਜਵੇਂ ਗੁਰੂ ਜੀ ਨੇ ਪਹਿਲੀ ਬੀੜ ਲਿਖਵਾਈ*:
ਧੰਨੁ ਗੁਰੂ ਅਰਜੁਨ ਸਾਹਿਬ ਪਾਤਿਸ਼ਾਹ ਜੀ ਨੇ ਭਾਈ ਗੁਰਦਾਸ ਕੋਲ਼ੋਂ 34 ਬਾਣੀਕਾਰਾਂ ਦੀ ਰਚਨਾ ਆਪਣੀ ਨਿਗਰਾਨੀ ਹੇਠ ਸੰਨ 1604 ਈਸਵੀ ਨੂੰ ਇੱਕ ਪੋਥੀ ਵਿੱਚ ਦਰਜ ਕਰਵਾ ਦਿੱਤੀ ਸੀ ਜਿਸ ਨੂੰ ‘ਆਦਿ ਬੀੜ’ ਜਾਂ ‘ਪੋਥੀ ਸਾਹਿਬ’ ਕਿਹਾ ਜਾਂਦਾ ਹੈ । ਪੰਜਵੇਂ ਗੁਰੂ ਜੀ ਨੇ ਕੋਈ ਗੁਰ-ਸ਼ਬਦ ‘ਆਦਿ ਬੀੜ’ ਤੋਂ ਬਾਹਰ ਨਹੀਂ ਰਹਿਣ ਦਿੱਤਾ ਸੀ ।
*ਦਸਵੇਂ ਗੁਰੂ ਜੀ ਨੇ ਦਮਦਮੀ ਬੀੜ ਲਿਖਵਾਈ*:
ਫਿਰ ਦਸਵੇਂ ਪਾਤਿਸ਼ਾਹ ਧੰਨੁ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਸੰਨ 1705-6 ਵਿੱਚ ਆਦਿ ਬੀੜ ਨੂੰ ਦੁਵਾਰਾ ਭਾਈ ਮਨੀ ਸਿੰਘ ਜੀ ਪਾਸੋਂ ਲਿਖਵਾਇਆ ਜਿਸ ਵਿੱਚ ਉਸ ਸਮੇਂ ਤਕ ਪ੍ਰਾਪਤ ਹੋ ਚੁੱਕੇ ਗੁਰ-ਸ਼ਬਦਾਂ ਨੂੰ ਪਹਿਲੀ ਲਿਖਣ ਕਲਾ ਅਨੁਸਾਰ ਦਰਜ ਕਰਵਾਇਆ । ਇਹ ਨਵੇਂ ਗੁਰ-ਸ਼ਬਦ ਨੌਵੇਂ ਗੁਰੂ ਜੀ ਵਲੋਂ ਰਚਿਤ ਬਾਣੀ ਦੀਆਂ ਰਚਨਾਵਾਂ ਸਨ । ਛੇਵੇਂ, ਸੱਤਵੇਂ, ਅੱਠਵੇਂ ਅਤੇ ਦਸਵੇਂ ਗੁਰੂ ਜੀ ਦੀ ਬਾਣੀ ਨਹੀਂ ਸੀ ਕਿਉਂਕਿ ਇਨ੍ਹਾਂ ਗੁਰੂ ਪਾਤਿਸ਼ਾਹਾਂ ਦੀਆਂ ਰਚਨਾਵਾਂ ਸ਼੍ਰੀ ਗੁਰੂ ਗ੍ਰੰਥ ਵਿੱਚ ਦਰਜ ਨਹੀਂ ਮਿਲ਼ਦੀਆਂ । ਜੇ ਇਨ੍ਹਾਂ ਪਾਤਿਸ਼ਾਹਾਂ ਦੇ ਲਿਖੇ ਸ਼ਬਦ ਹੁੰਦੇ ਤਾਂ ਉਹ ਵੀ ਦਸਵੇਂ ਗੁਰੂ ਜੀ ਵਲੋਂ ਦਰਜ ਕਰਵਾ ਦਿੱਤੇ ਜਾਣੇ ਸਨ । ਇਸ ਤੋਂ ਸਪੱਸ਼ਟ ਹੈ ਕਿ ਕੋਈ ਵੀ ਗੁਰ-ਸ਼ਬਦ ਦਸਵੇਂ ਗੁਰੂ ਜੀ ਨੇ ਦਮਦਮੀ ਬੀੜ ਤੋਂ ਬਾਹਰ ਨਹੀਂ ਰਹਿਣ ਦਿੱਤਾ ਸੀ ।
*ਅੱਜ ਕੀ ਵਾਪਰ ਰਿਹਾ ਹੈ*?
ੳ). ਅੱਜ ਸ਼੍ਰੀ ਗੁਰੂ ਗ੍ਰੰਥ ਸਾਹਿਬ ਤੋਂ ਬਾਹਰ ਦੀਆਂ ਰਚਨਾਵਾਂ ਨੂੰ ਗੁਰ-ਸ਼ਬਦ ਮੰਨਿਆਂ ਜਾ ਰਿਹਾ ਹੈ ਜੋ ਦਸਵੇਂ ਗੁਰੂ ਜੀ ਨੂੰ ਵੰਗਾਰਨ ਵਾਲ਼ੀ ਗੱਲ ਹੀ ਹੈ ।
ਅ). ਕੱਚੀਆਂ ਰਚਨਾਵਾਂ ਨੂੰ ਗੁਰ-ਸ਼ਬਦ ਕੇਵਲ ਮੰਨਿਆਂ ਹੀ ਨਹੀਂ ਜਾ ਰਿਹਾ ਸਗੋਂ ਇਨ੍ਹਾਂ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਗੁਰ-ਸ਼ਬਦਾਂ ਵਿੱਚ ਰਲ਼ਾ ਕੇ ਸ਼੍ਰੋ. ਕਮੇਟੀ ਵਲੋਂ ਸੰਨ 1931-45 ਵਿੱਚ ਨਵਾਂ ਮਿਲ਼ਗੋਭਾ ਨਿੱਤਨੇਮ ਘੜ ਦਿੱਤਾ ਗਿਆ ਹੈ, ਪਾਹੁਲ ਦੀਆਂ ਸੱਚੀਆਂ ਬਾਣੀਆਂ ਵਿੱਚ ਇਹ ਕੱਚੇ ਸ਼ਬਦ ਰਲ਼ਾ ਦਿੱਤੇ ਗਏ ਹਨ, ਅਰਦਾਸਿ ਵਿੱਚ ਪੱਕੇ ਤੌਰ ਉੱਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਬਾਹਰ ਪਈਆਂ ਕਵਿਤਾਵਾਂ ਵਿੱਚੋਂ ਇੱਕ ਪਹਿਰਾ ਰਲ਼ਾ ਦਿੱਤਾ ਗਿਆ ਹੈ {ਜਾਪੁ, ਸਵੱਯੇ, ਚੌਪਈ, ਪ੍ਰਿਥਮ ਭਗਉਤੀ ਸਿਮਰ ਕੈ- ਸੱਭ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਬਾਹਰ ਹਨ} ।
*ਰਲ਼ਾਵੇ ਦਾ ਸਿੱਟਾ ਕੀ ਨਿਕਲ਼ਿਆ*?
ਇਸ ਸਾਰੇ ਦਾ ਸਿੱਟਾ ਕੱਢਿਆ ਜਾਵੇ ਤਾਂ ਸਿੱਖੀ ਦੀਆਂ ਦੁਸ਼ਮਣ ਜਥੇਬੰਦੀਆਂ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਅਧੂਰਾ ਗੁਰੂ ਸਾਬਿਤ ਕਰ ਦਿੱਤਾ ਹੈ । ਇਸ ਅਧੂਰੇ-ਪਨ ਨੂੰ ਦੂਰ ਕਰਨ ਲਈ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਾਇਰੇ ਤੋਂ ਬਾਹਰ ਝਾਕ ਕੇ ਕੱਚੀਆਂ ਅਤੇ ਬੇਲੋੜੀਆਂ ਰਚਨਾਵਾਂ ਨੂੰ ਵਰਤਿਆ ਗਿਆ ਹੈ । ਇਸ ਕਾਰਵਾਈ ਨਾਲ਼ ਸਿੱਖੀ ਦੇ ਦੁਸ਼ਮਣ ਦਸ਼ਮ ਗ੍ਰੰਥ ਦੇ ਬ੍ਰਾਹਣਵਾਦ ਨੂੰ ਸਿੱਖਾਂ ਦੇ ਗਲ਼ ਮੜ੍ਹ ਚੁੱਕੇ ਹਨ ਅਤੇ ਇਸ ਗ੍ਰੰਥ ਨੂੰ ਸਿੱਖਾਂ ਦਾ ਅਸਲੀ ਗੁਰੂ ਬਣਾਉਣ ਵਿੱਚ ਜੁੱਟੇ ਹੋਏ ਹਨ । ਸਿੱਖੀ ਦੇ ਦੁਸ਼ਮਣ ਸਿੱਖੀ ਦੇ ਭੇਸ ਵਿੱਚ ਹੀ ਇਹ ਕਾਰਵਾਈ ਕਰ ਚੁੱਕੇ ਹਨ । ਇਹ ਲੋਕ ਸਿੱਖੀ ਦੀਆਂ ਵਿਰੋਧੀ ਤਾਕਤਾਂ ਵਲੋਂ ਹਰ ਹਥ-ਕੰਡਾ ਵਰਤ ਕੇ ਸਿੱਖੀ ਦੇ ਦੁਸ਼ਮਣ ਬਣਾਏ ਜਾ ਚੁੱਕੇ ਹਨ । ਇਹ ਦੁਸ਼ਮਣ ਧੰਨੁ ਗੁਰੂ ਨਾਨਕ ਪਾਤਿਸ਼ਾਹ ਜੀ ਦੇ ਪ੍ਰਚਾਰ ਤੋਂ ਬੁਖ਼ਲਾ ਕੇ ਓਦੋਂ ਤੋਂ ਹੀ ਸਿੱਖੀ ਦਾ ਜਾਸੂਸੀ ਪਿੱਛਾ ਕਰਦੇ ਪੀੜ੍ਹੀਆਂ-ਦਰ-ਪੀੜ੍ਹੀਆਂ ਅਤੇ ਕਈ ਰੂਪਾਂ ਵਿੱਚ ਚੱਲੇ ਆ ਰਹੇ ਹਨ ।
*ਕੀ ਇਹ ਦਸਵੇਂ ਪਾਤਿਸ਼ਾਹ ਜੀ ਦੀ ਕਰਣੀ ਨੂੰ ਵੰਗਾਰਿਆ ਨਹੀਂ ਜਾ ਰਿਹਾ*?
ਕੀ ਆਮ ਸਿੱਖ, ਸ਼੍ਰੋ. ਕਮੇਟੀ, ਤਖ਼ਤਾਂ ਦੇ ਮੁੱਖ ਸੇਵਾਦਾਰ ਦਸਵੇਂ ਪਾਤਿਸ਼ਾਹ ਨਾਲ਼ੋਂ ਸਿਆਣੇ ਬਣ ਗਏ ਹਨ ਕਿ ਉਨ੍ਹਾਂ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਬਾਰਹ ਪਈਆਂ ਕਵਿਤਾਵਾਂ ਉੱਤੇ ਗੁਰ-ਸ਼ਬਦ ਦਾ ਠੱਪਾ ਲਾ ਦਿੱਤਾ ਹੈ ਜੋ ਦਸਵੇਂ ਗੁਰੂ ਜੀ ਨੇ ਨਹੀਂ ਲਾਇਆ ਸੀ?
ਗੁਟਕੇ ਛਾਪਣ ਵਾਲ਼ਿਆਂ ਨੂੰ ਇਹ ਕਿੱਸ ਨੇ ਅਧਿਕਾਰ ਦਿੱਤੇ ਸਨ ਕਿ ਉਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਬਾਹਰ ‘ਨਾਨਕ’ ਨਾਂ ਵਾਲ਼ੀਆਂ ਕੱਚੀਆਂ ਰਚਨਾਵਾਂ ਨੂੰ ਗੁਰ-ਸ਼ਬਦਾਂ ਦੇ ਨਾਲ਼ ਛਾਪਣ? ਕੀ ਅੱਜ ਤੱਕ ਸ਼੍ਰੋ. ਕਮੇਟੀ ਨੇ ਉਨ੍ਹਾਂ ਨੂੰ ਅਜਿਹਾ ਕਰਨੋਂ ਰੋਕਿਆ ਹੈ?
*ਕੀ ਹੇਠ ਲਿਖੀਆਂ ਕੱਚੀਆਂ ਰਚਨਾਵਾਂ ਨੂੰ ਗੁਟਕਿਆਂ ਵਾਲ਼ੇ ਗੁਰ-ਸ਼ਬਦ ਸ਼ਮਝ ਕੇ ਨਹੀਂ ਛਾਪ ਰਹੇ*?-
1. “ਜਿਤੁ ਦਰ ਲਖ ਮੁਹੰਮਦਾ—-।”
2. “ਇਸ ਕਲੀਓ ਪੰਜ ਭੀਤੀਓ—–।”
3. “ਮਨ ਲੋਚੇ ਬੁਰਿਆਈਆਂ——-।”
ਇਸੇ ਤਰ੍ਹਾਂ ਦੀਆਂ ਹੋਰ ਕਈ ਨਕਲੀ ਪੰਕਤੀਆਂ ਵਰਤੀਆਂ ਜਾ ਰਹੀਆਂ ਹਨ, ਜਿਵੇਂ-
4. ਨਾਨਕ ਨੀਵਾਂ ਜੋ ਚਲੇ ਲਗੇ ਨ ਤਤੀ ਵਾਉ।
5. ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ।
6. ਸੋ ਸੁਖੀਆ ਜਿਸ ਨਾਮ ਆਧਾਰ। {ਇਸ ਨੂੰ ਨਾਨਕ ਦੁਖੀਆ ਸਭੁ ਸੰਸਾਰੁ॥ ਵਾਲ਼ੀ ਸੱਚੀ ਤੁਕ ਨਾਲ਼ ਰਲ਼ਾਇਆ ਜਾ ਰਿਹਾ ਹੈ} ਅਸਲ ਵਿੱਚ ਇਹ ਦੋ ਤੁਕਾਂ ਇਉਂ ਹਨ-
ਬਾਲੀ ਰੋਵੈ ਨਾਹਿ ਭਤਾਰੁ॥ ਨਾਨਕ ਦੁਖੀਆ ਸਭੁ ਸੰਸਾਰੁ॥ {ਗਗਸ 954/5}
*ਸਿੱਖ ਕੌਮ ਦੇ ਪ੍ਰਸਿੱਧ ਸਿੱਖ ਵਿਦਵਾਨ ਪ੍ਰੋ. ਸਾਹਿਬ ਸਿੰਘ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਤੋਂ ਬਾਹਰ ਸਮਝੇ ਜਾਂਦੇ ਰਹਿ ਗਏ ਸ਼ਬਦਾਂ ਵਾਰੇ ਇਉਂ ਕਿਹਾ ਹੈ*-
*”ਇਹ ਖ਼ਿਆਲ ਬਨਾਵਟੀ, ਗ਼ਲਤ ਅਤੇ ਖ਼ਤਰਨਾਕ ਹੈ ਕਿ ਕੋਈ ‘ਸ਼ਬਦ’ ਸ਼੍ਰੀ ਗੁਰੂ ਗ੍ਰੰਥ ਸਾਹਿਬ ਤੋਂ ਬਾਹਰ ਰਹਿ ਗਏ ਹੋਏ ਹਨ । ਅਜਿਹੇ ਖ਼ਿਆਲ ਸਿੱਖ ਦੀ ਸ਼ਰਧਾ ਨੂੰ ਠੋਕਰ ਮਾਰਨ ਵਾਲ਼ੇ ਹਨ, ਅਤੇ ਸਿੱਖ ਜਥੇਬੰਦੀਆਂ ਵਿੱਚ ਕਈ ਉਪਾਧੀਆਂ ਖੜੀਆਂ ਕਰ ਸਕਦੇ ਹਨ ।”*
( ਪੁਸਤਕ ਗੁਰਬਾਣੀ ਤੇ ਇਤਿਹਾਸ ਬਾਰੇ ਪੰਨਾਂ 7 ਤੋਂ)
*ਗੁਰੂ ਗ੍ਰੰਥ ਸਾਹਿਬ ਜੀ ਦੀ ਜੈ ਜੈਕਾਰ*
*ਸਿੱਖ ਦੇ ਰੋਜ਼ਾਨਾ ਨਿੱਤ-ਨੇਮ ਦੀ ਰੂਪ ਰੇਖਾ ਕਿਵੇਂ ਬਣੀ?*
-: ਪ੍ਰੋ. ਕਸ਼ਮੀਰਾ ਸਿੰਘ ਯੂ.ਐਸ.ਏ.
ਧੰਨੁ ਗੁਰੂ ਨਾਨਕ ਪਾਤਿਸ਼ਾਹ ਨੇ ਸਿੱਖ ਦੇ ਰੋਜ਼ਾਨਾ ਨਿੱਤ-ਨੇਮ ਦੀ ਮੁੱਢਲੀ ਰੂਪ ਰੇਖਾ ਤਿਆਰ ਕਰ ਲਈ ਸੀ। ਇੱਸ ਰੂਪ ਰੇਖਾ ਵਾਲ਼ਾ ਨਿੱਤ-ਨੇਮ ਉਨ੍ਹਾਂ ਹੀ ਸਿੱਖਾਂ ਵਿੱਚ ਪ੍ਰਚੱਲਤ ਕੀਤਾ ਸੀ। ਇੱਸ ਨਿੱਤ-ਨੇਮ ਦੇ ਪ੍ਰਚੱਲਤ ਹੋਣ ਦੇ ਪ੍ਰਮਾਣ ਭਾਈ ਗੁਰਦਾਸ ਦੀਆਂ ਵਾਰਾਂ ਵਿੱਚੋਂ ਮਿਲ਼ ਜਾਂਦੇ ਹਨ। ਭਾਈ ਗੁਰਦਾਸ ਦੀ ਪਹਿਲੀ ਵਾਰ ਦੀ ਪਉੜੀ ਨੰਬਰ 38 ਤੋਂ ਪਤਾ ਲੱਗਦਾ ਹੈ ਕਿ ਉਦਾਸੀ ਬਾਣਾ ਉਤਾਰ ਕੇ ਧੰਨੁ ਗੁਰੂ ਨਾਨਕ ਪਾਤਿਸ਼ਾਹ ਜੀ ਨੇ ਕਰਤਾਰ ਪੁਰ (ਪਾਕਿਸਤਾਨ) ਵਿੱਚ ਸਿੱਖ ਦੇ ਰੋਜ਼ਾਨਾ ਨਿੱਤ-ਨੇਮ ਦੀ ਮਰਯਾਦਾ ਚਲਾ ਦਿੱਤੀ ਸੀ।
*ਭਾਈ ਗੁਰਦਾਸ ਲਿਖਦੇ ਹਨ*:-
ਬਾਬਾ ਆਇਆ ਕਰਤਾਰਪੁਰ ਭੇਖ ਉਦਾਸੀ ਸਗਲ ਉਤਾਰਾ॥ (1-38-1)
ਪਹਿਰ ਸੰਸਾਰੀ ਕਪੜੇ ਮੰਜੀ ਬੈਠ ਕੀਆ ਅਵਤਾਰਾ॥ (1-38-2)
ਉਲਟੀ ਗੰਗ ਵਹਾਈਓਨੁ ਗੁਰ ਅੰਗਦ ਸਿਰ ਉਪਰ ਧਾਰਾ॥ (1-38-3)
ਪੁਤੀਂ ਕੌਲ ਨ ਪਾਲਿਆ ਮਨ ਖੋਟੇ ਆਕੀ ਨਸਿਆਰਾ॥ (1-38-4)
ਬਾਣੀ ਮੁਖਹੁ ਉਚਾਰੀਐ ਹੋਇ ਰੁਸ਼ਨਾਈ ਮਿਟੈ ਅੰਧਾਰਾ॥ (1-38-5)
ਗਿਆਨ ਗੋਸ਼ਟ ਚਰਚਾ ਸਦਾ ਅਨਹਦ ਸ਼ਬਦ ਉਠੇ ਧੁਨਕਾਰਾ॥ (1-38-6)
*ਸੋਦਰੁ ਆਰਤੀ ਗਾਵੀਐ ਅੰਮ੍ਰਿਤ ਵੇਲੇ ਜਾਪੁ ਉਚਾਰਾ॥* (1-38-7)
ਗੁਰਮੁਖ ਭਾਰ ਅਥਰਬਣ ਧਾਰਾ ॥38॥ (1-38-8)
*ਉਪਰੋਕਤ ਪਉੜੀ ਦੀ ਸੱਤਵੀਂ ਪੰਕਤੀਂ ਤੋਂ ਸਪੱਸ਼ਟ ਹੈ ਕਿ ਸਵੇਰੇ ਅੰਮ੍ਰਿਤ ਵੇਲੇ ‘ਜਪੁ’ ਜੀ ਦਾ ਪਾਠ ਹੁੰਦਾ ਸੀ ਅਤੇ ਸ਼ਾਮ ਨੂੰ ‘ਸੋ ਦਰੁ’ ਦਾ ਪਾਠ ਗਾ ਕੇ ਕੀਤਾ ਜਾਂਦਾ ਸੀ।*
*ਕੀ ‘ਸੋਹਿਲਾ’ ਵੀ ਰਾਤ ਨੂੰ ਸੌਂਣ ਸਮੇਂ ਪੜ੍ਹਿਆ ਜਾਂਦਾ ਸੀ? ਭਾਈ ਗੁਰਦਾਸ ਨੇ ਇੱਸ ਦਾ ਜ਼ਿਕਰ ਵਾਰ ਨੰ: 6 ਦੀ ਪਉੜੀ ਨੰ: 3 ਵਿੱਚ ਕਰ ਦਿੱਤਾ ਹੈ। ਭਾਈ ਗੁਰਦਾਸ ਜੀ ਲਿਖਦੇ ਹਨ*:-
ਅੰਮ੍ਰਿਤ ਵੇਲੇ ਉਠ ਕੇ ਜਾਇ ਅੰਦਰ ਦਰਯਾਇ ਨ੍ਹਵੰਦੇ॥ (6-3-1)
ਸਹਜ ਸਮਾਧ ਅਗਾਧ ਵਿਚ ਇਕ ਮਨ ਹੋ ਗੁਰ ਜਾਪ ਜਪੰਦੇ॥ (6-3-2)
ਮਥੇ ਟਿਕੇ ਲਾਲ ਲਾਇ ਸਾਧ ਸੰਗਤ ਚਲ ਜਾਇ ਬਹੰਦੇ॥ (6-3-3)
ਸ਼ਬਦ ਸੁਰਤਿ ਲਿਵਲੀਨ ਹੋਇ ਸਤਿਗੁਰ ਬਾਣੀ ਗਾਵ ਸੁਨੰਦੇ॥ (6-3-4)
ਭਾਇ ਭਗਤ ਭੈ ਵਰਤਮਾਨ ਗੁਰ ਸੇਵਾ ਗੁਰ ਪੁਰਬ ਕਰੰਦੇ॥ (6-3-5)
*ਸੰਝੈ ਸੋਦਰੁ ਗਾਵਣਾ ਮਨ ਮੇਲੀ ਕਰ ਮੇਲ ਮਿਲੰਦੇ॥ (6-3-6)*
*ਰਾਤੀ ਕੀਰਤਿ ਸੋਹਿਲਾ ਕਰਿ ਆਰਤੀ ਪਰਸਾਦ ਵੰਡੰਦੇ॥ (6-3-7)*
ਗੁਰਮੁਖ ਸੁਖਫਲ ਪਿਰਮ ਚਖੰਦੇ ॥3॥ (6-3-8)
*ਉਪਰੋਕਤ ਪਉੜੀ ਦੀਆਂ ਦੋ ਤੁਕਾਂ ਤੋਂ ਸ਼ਾਮ ਅਤੇ ਸੌਣ ਸਮੇਂ ਦੀਆਂ ਬਾਣੀਆਂ ਦਾ ਪਤਾ ਲੱਗਦਾ ਹੈ ਕਿ ਸ਼ਾਮ ਨੂੰ ‘ਸੋਦਰੁ’ ਗਾਇਆ ਜਾਂਦਾ ਸੀ ਅਤੇ ਰਾਤ ਨੂੰ ‘ਸੋਹਿਲਾ’ ਪੜ੍ਹਿਆ ਜਾਂਦਾ ਸੀ।*
ਪਹਿਲੇ ਪਾਤਿਸ਼ਾਹ ਜੀ ਸਮੇਂ ਨਿੱਤ-ਨੇਮ ਦੀ ਰੂਪ ਰੇਖਾ ਕੀ ਸੀ?*
*ਸਵੇਰ ਸਮੇਂ ਦਾ ਨਿੱਤ-ਨੇਮ: ‘ਜਪੁ’ ਬਾਣੀ ਦਾ ਉਚਾਰਨ।*
*ਸ਼ਾਮ ਸਮੇਂ ਦਾ ਨਿੱਤ-ਨੇਮ: ‘ਸੋ ਦਰੁ’ ਸਿਰਲੇਖ ਹੇਠ ਧੰਨੁ ਗੁਰੂ ਨਾਨਕ ਪਾਤਿਸ਼ਾਹ ਜੀ ਦੇ ਲਿਖੇ 3 ਸ਼ਬਦਾਂ ਦਾ ਗਾਇਆ ਜਾਣਾ ਸੀ। ਇਹ ਸ਼ਬਦ ਸਨ- ਸੋ ਦਰੁ ਰਾਗੁ ਆਸਾ ਮਹਲਾ 1, ਆਸਾ ਮਹਲਾ 1( ਸੁਣਿ ਵਡਾ ਆਖੈ ਸਭੁ ਕੋਇ॥— ) ਅਤੇ ਆਸਾ ਮਹਲਾ 1 ( ਆਖਾ ਜੀਵਾ ਵਿਸਰੈ ਮਰਿ ਜਾਉ॥—- )*
*ਰਾਤ ਸਮੇਂ ਦਾ ਨਿੱਤ-ਨੇਮ: ਇਸ ਸੰਗ੍ਰਿਹ ਵਿੱਚ ਵੀ 3 ਸ਼ਬਦ ਧੰਨੁ ਗੁਰੂ ਨਾਨਕ ਪਾਤਿਸ਼ਾਹ ਜੀ ਦੇ ਸ਼ਾਮਲ ਸਨ, ਜਿਵੇਂ, ਰਾਗੁ ਗਉੜੀ ਦੀਪਕੀ ਮਹਲਾ 1 (ਜੈ ਘਰਿ ਕੀਰਤਿ—-॥), ਆਸਾ ਮਹਲਾ 1 (ਛਿਅ ਘਰ ਛਿਅ ਗੁਰ—-॥) ਅਤੇ ਆਸਾ ਮਹਲਾ 1 ( ਗਗਨਮੈ ਥਾਲੁ——-॥)*
*ਧੰਨੁ ਗੁਰੂ ਨਾਨਕ ਪਾਤਿਸ਼ਾਹ ਜੀ ਦੇ ਨਿੱਤ-ਨੇਮ ਵਿੱਚ ਕਿੱਸ ਗੁਰੂ ਜੀ ਨੇ ਵਾਧਾ ਕੀਤਾ?*
*ਧੰਨੁ ਗੁਰੂ ਅਰਜੁਨ ਪਾਤਿਸ਼ਾਹ ਜੀ ਨੇ ਭਾਈ ਗੁਰਦਾਸ ਰਾਹੀਂ ਸਾਰੀ ਬਾਣੀ ਨੂੰ ਆਪਿ ਤਰਤੀਬ ਦੇ ਕੇ ਲਿਖਵਾਇਆ। ਸੰਨ 1604 ਈਸਵੀ ਵਿੱਚ ਜਦੋਂ ਇਹ ਕਾਰਜ ਸੰਪੂਰਨ ਹੋਇਆ ਤਾਂ ‘ਪੋਥੀ’ (ਆਦਿ ਬੀੜ) ਵਿੱਚ ਪੰਜਵੇਂ ਗੁਰੂ ਜੀ ਨੇ ਨਿੱਤ-ਨੇਮ ਦੀ ਨਵੀਂ ਰੂਪ ਰੇਖਾ ਤਿਆਰ ਕਰ ਕੇ ‘ਪੋਥੀ’ ਵਿੱਚ ਲਿਖਵਾ ਦਿੱਤੀ। ਛਾਪੇ ਦੀ ਬੀੜ ਦੇ ਪਹਿਲੇ 13 ਪੰਨੇ ਪੰਜਵੇਂ ਗੁਰੂ ਜੀ ਵਲੋਂ ਪਹਿਲੇ ਨਿੱਤ-ਨੇਮ ਵਿੱਚ ਕੀਤੇ ਵਾਧੇ ਬਿਆਨ ਕਰ ਰਹੇ ਹਨ। ਪੰਜਵੇਂ ਗੁਰੂ ਜੀ ਨੇ ਪਹਿਲੇ ਗੁਰੂ ਜੀ, ਆਪਣੇ ਅਤੇ ਆਪਣੇ ਪਿਤਾ ਗੁਰੂ ਜੀ ਦੇ ਕੁੱਝ ਹੋਰ ਸ਼ਬਦ ਪਹਿਲਾਂ ਹੀ ਚੱਲ ਰਹੇ ਨਿੱਤ-ਨੇਮ ਵਿੱਚ ਜੋੜ ਕੇ ਇਸ ਨੂੰ ਵਧਾਅ ਦਿੱਤਾ। ਪਹਿਲੇ ਨਿੱਤ-ਨੇਮ ਵਿੱਚ ਜੋ ਸ਼ਬਦ ਧੰਨੁ ਗੁਰੂ ਨਾਨਕ ਪਾਤਿਸ਼ਾਹ ਜੀ ਵਲੋਂ ਲਏ ਗਏ ਸਨ ਪੰਜਵੇਂ ਗੁਰੂ ਜੀ ਨੇ ਉਨ੍ਹਾਂ ਨੂੰ ਉਸੇ ਤਰ੍ਹਾਂ ਰਹਿਣ ਦਿੱਤਾ ਅਤੇ ਨਵੇਂ ਸ਼ਬਦ ਬਾਅਦ ਵਿੱਚ ਜੋੜੇ ਗਏ। ਇਸ ਤਰ੍ਹਾਂ ਸ਼ਾਮ ਦੇ ਨਿੱਤ-ਨੇਮ ਵਿੱਚ 3 ਤੋਂ 9 ਸ਼ਬਦ ਹੋ ਗਏ ਅਤੇ ਰਾਤ ਦੇ ਨਿੱਤ-ਨੇਮ ਵਿੱਚ 3 ਤੋਂ 5 ਸ਼ਬਦ ਹੋ ਗਏ। ਸਵੇਰ ਦਾ ਨਿੱਤ-ਨੇਮ ਉਸੇ ਤਰਾਂ ਰੱਖਿਆ ਗਿਆ। ਜਿਹੜੇ ਵਾਧੂ ਸ਼ਬਦ ਜੋੜੇ ਗਏ ਉਹ ਪਹਿਲਾਂ ਚੁਣੇ ਸ਼ਬਦਾਂ ਦੀ ਤਰ੍ਹਾਂ ਗੁਰਬਾਣੀ ਵਿੱਚ ਹੋਰ ਥਾਵਾਂ ਉੱਪਰ ਵੀ ਦਰਜ ਹਨ।*
*ਪੰਜਵੇਂ ਗੁਰੂ ਜੀ ਦਾ ਬਣਾਇਆ ਨਿੱਤ-ਨੇਮ ਕਦੋਂ ਤੱਕ ਪ੍ਰਚੱਲਤ ਰਿਹਾ?*
*ਇਹ ਨਿੱਤ-ਨੇਮ ਦਸਵੇਂ ਗੁਰੂ ਜੀ ਦੇ ਸਮੇਂ ਤਕ ਸਿੱਖਾਂ ਵਿੱਚ ਪ੍ਰਚੱਲਤ ਸੀ। ਦਸਵੇਂ ਗੁਰੂ ਜੀ ਨੇ ‘ਦਮਦਮੀ ਬੀੜ’ ਤਿਆਰ ਕਰਨ ਸਮੇਂ , ਜਿੱਸ ਵਿੱਚ ਨੌਂਵੇਂ ਗੁਰੂ ਜੀ ਦੀ ਬਾਣੀ ਰਾਗਾਂ ਅਨੁਸਾਰ ਦਰਜ ਕੀਤੀ ਗਈ ਸੀ, ਪੰਜਵੇਂ ਗੁਰੂ ਜੀ ਦੇ ਬਣਾਏ ਨਿੱਤ ਵਿੱਚ ਹੋਰ ਕੋਈ ਵਾਧਾ ਨਹੀਂ ਕੀਤਾ, ਜਦੋਂ ਕਿ ‘ਨਾਨਕ’ ਜੋਤਿ ਹੋਣ ਕਰਕੇ ਉਹ ਇਹ ਵਾਧਾ ਕਰਨ ਦੇ ਸਮਰੱਥ ਸਨ। ਇਸ ਤੋਂ ਭਲੀ ਭਾਂਤਿ ਸਪੱਸ਼ਟ ਹੈ ਕਿ ਦਸਵੇਂ ਗੁਰੂ ਜੀ ਦੇ ਸਮੇਂ ਸਿੱਖ ਪੰਜਵੇਂ ਗੁਰੂ ਜੀ ਦਾ ਬਣਾਇਆ ਨਿੱਤ-ਨੇਮ ਹੀ ਕਰਦੇ ਸਨ ਜਿਸ ਨੂੰ ‘ਦਮਦਮੀ ਬੀੜ’ ਰਾਹੀਂ ਦਸਵੇਂ ਗੁਰੂ ਜੀ ਨੇ ਵੀ ਪ੍ਰਵਾਨਗੀ ਦੇ ਦਿੱਤੀ ਸੀ।*
*ਨਿੱਤ-ਨੇਮ ਦੀ ਬਣਤਰ ਦਾ ਇਤਿਹਾਸਕ ਪੱਖ:*
*ਮਹਾਨ ਕੋਸ਼ ਵਿੱਚ ( ਪਟਿਆਲ਼ਾ ਸ਼ਬਦ ਅਧੀਨ) ਪਟਿਆਲ਼ੇ ਕਿਲ੍ਹੇ ਵਿੱਚ ਬਾਬਾ ਆਲਾ ਸਿਘ ਦੇ ਬੁਰਜ ਵਿੱਚ ਕੁੱਝ ਇਤਿਹਾਸਕ ਵਸਤੂਆਂ ਦਾ ਜ਼ਿਕਰ ਕੀਤਾ ਗਿਆ ਹੈ ਜੋ ਗੁਰੂ ਪਾਤਿਸ਼ਾਹਾਂ ਨਾਲ਼ ਸੰਬੰਧਤ ਹਨ। ਉਨ੍ਹਾਂ ਵਸਤੂਆਂ ਵਿੱਚ ਇੱਕ ‘ਦਸ਼ਮੇਸ਼ ਗੁਟਕੇ’ ਦਾ ਵੀ ਜ਼ਿਕਰ ਹੈ। ਇਸ ਗੁਟਕੇ ਵਿੱਚ ਉਹੀ ਨਿੱਤ-ਨੇਮ ਹੈ ਜੋ ਪੰਜਵੇਂ ਗੁਰੂ ਜੀ ਦਾ ਬਣਾਇਆ ਹੋਇਆ ਹੈ।*
*ਯੂ ਟਿਊਬ ਉੱਤੇ 250 ਸਾਲ ਪੁਰਾਣਾ ਵੀ ਇੱਕ ਗੁਟਕਾ ਦਿਖਾਇਆ ਗਿਆ ਹੈ ਜਿਸ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਾਲ਼ਾ ਹੀ ਨਿੱਤ-ਨੇਮ ਹੈ।*
*ਦਸਵੇਂ ਗੁਰੂ ਜੀ ਤੋਂ ਪ੍ਰਵਾਨਤ ਨਿੱਤ-ਨੇਮ ਕਿੱਸ ਨੇ ਬਦਲਣ ਦੀ ਗ਼ੁਸਤਾਖ਼ੀ ਕੀਤੀ?*
*ਕੋਈ ਕਹਿੰਦਾ ਹੈ ‘ਪੰਥ’ ਨੇ, ਕੋਈ ਕਹਿੰਦਾ ਹੈ ਸ਼੍ਰੀ ਅਕਾਲ ਤਖ਼ਤ ਨੇ, ਕੋਈ ਕਹਿੰਦਾ ਹੈ ਸ਼੍ਰੋ. ਗੁ. ਪ੍ਰ. ਕਮੇਟੀ ਨੇ ਅਤੇ ਕੋਈ ਕਹਿੰਦਾ ਹੈ ਇੱਕ ਸੱਬ-ਕਮੇਟੀ ਨੇ। ਆਖ਼ਿਰ ਕਿਸੇ ਨਾ ਕਿਸੇ ਨੇ ਤਾਂ ਗੁਰੂ ਪਾਤਿਸ਼ਾਹ ਦੇ ਹੁਕਮਾਂ ਨੂੰ ਚੁਨੌਤੀ ਤਾਂ ਦੇ ਹੀ ਦਿੱਤੀ ਹੈ, ਜਿਸ ਕਾਰਣ ਸਿੱਖਾਂ ਵਿੱਚ ਆਪਸੀ ਫੁੱਟ ‘ਇੱਟ ਕੁੱਤੇ ਦਾ ਵੈਰ’ ਬਣ ਕੇ ਫੈਲ ਚੁੱਕੀ ਹੈ। ਗੁਰੂ ਦੇ ਹੁਕਮਾਂ ਨੂੰ ਚੁਨੌਤੀ ਦੇ ਕੇ ਸੁੱਖ ਅਤੇ ਸ਼ਾਂਤੀ ਦੀ ਭਾਲ਼ ਕਰਨੀ ਬੇ-ਮਇਨੇ ਹੈ।*