I have noticed most of the Sikh youngsters trim their beard. Can Sikhs trim their beard?
I have noticed most of the Sikh youngsters trim their beard. Can Sikhs trim their beard?
Share
You must login to ask a question.
Please briefly explain why you feel this question should be reported.
Please briefly explain why you feel this answer should be reported.
Please briefly explain why you feel this user should be reported.
ਸਤਿਕਾਰ ਯੋਗ ਵੀਰ ਜੀ,
ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ।।
ਤੁਸੀਂ ਸਵਾਲ ਪੁੱਛਿਆ ਹੈ ਕਿ ਕੀ ਸਿੱਖ ਦਾਹੜੀ ਕੱਟ ਸਕਦੇ ਹਨ?
ਪੰਜਵੇਂ ਗੁਰੂ ਸਰੀਰ ਗੁਰੂ ਅਰਜਨ ਸਾਹਿਬ ਦੇ ਮਾਰੂ ਰਾਗ ਵਿਚ ਉਚਾਰਨ ਕੀਤੇ ਸ਼ਬਦ, ਜੋ ਕਿ ਗੁਰੂ ਗ੍ਰੰਥ ਸਾਹਿਬ ਦੇ ਪੰਨਾ 1083-84 ਤੇ ਸੁਸ਼ੋਭਿਤ ਹੈ, ਵਿਚੋਂ ਦੋ ਪੰਕਤੀਆਂ ਦੇ ਪਦ ਅਰਥ ਤੇ ਅਰਥ ਤੁਹਾਡੇ ਧਿਆਨ ਵਾਸਤੇ ਹੇਠਾਂ ਦੇ ਰਿਹਾ ਹਾਂ ਜੀ। ਇਸ ਵਿਚ ਗੁਰੂ ਸਾਹਿਬ ਇਹ ਉਪਦੇਸ਼ ਦੇ ਰਹੇ ਹਨ ਕਿ ਅਕਾਲਪੁਰਖ ਦੁਆਰਾ ਦਿੱਤੇ ਗਏ ਸਰੀਰ ਨਾਲ ਛੇੜਖਾਨੀ ਨਾਂਹ ਕਰਨੀ ਬਲਕਿ ਉਸ ਨੂੰ ਜਿਉਂ ਦਾ ਤਿਉਂ ਰੱਖਣਾ ਇਜ਼ਤ-ਆਦਰ ਪ੍ਰਾਪਤ ਕਰਨ ਦਾ ਵਸੀਲਾ ਹੈ।
ਕੇਸ ਜਾਂ ਦਾਹੜੀ ਮਨੁੱਖ/ਸਿੱਖ ਨੇ ਆਪ ਲਗਾਏ ਨਹੀਂ। ਅਕਾਲਪੁਰਖ ਦੇ ਹੁਕਮ ਵਿਚ ਦਾਤ ਮਿਲ਼ੀ ਹੈ। ਕੇਸਾਂ ਨੂੰ ਗੁਰੂ ਦੀ ਮੋਹਰ ਵੀ ਕਿਹਾ ਜਾਂਦਾ ਹੈ। ਕੇਸ ਜਾਂ ਦਾਹੜੀ ਕੱਟਣ ਵਾਲਾ ਅਕਾਲਪੁਰਖ ਦੇ ਹੁਕਮ ਵਿਚ ਨਹੀਂ ਹੈ ਤੇ ਗੁਰਬਾਣੀ ਸਿੱਖ ਨੂੰ ਹੁਕਮ ਵਿਚ ਰਹਿਣ ਦੀ ਸਿੱਖਿਆ ਦੇਂਦੀ ਹੈ। ਜੇ ਸਿੱਖ ਕੇਸ ਜਾਂ ਦਾਹੜੀ ਕੱਟਦਾ ਹੈ ਤਾਂ ਨਾਂਹ ਕੇਵਲ ਅਕਾਲਪੁਰਖ ਦੇ ਹੁਕਮ ਦੀ ਹੁਕਮ ਅਦੂਲੀ ਕਰਦਾ ਹੈ ਬਲਕਿ ਸਾਰੀ ਉਮਰ ਅਕਾਲਪੁਰਖ ਨਾਲ ਲੜ੍ਹਦਾ ਰਹਿੰਦਾ ਹੈ। ਕੀ ਇਹ ਠੀਕ ਗੱਲ ਹੈ? ਵਿਚਾਰਨਾ ਜੀ।
ਸਿੱਖ ਕਹਾਉਣ ਲਈ ਬਾਣਾ ਤੇ ਬਾਣੀ ਦੋਨੋਂ ਜ਼ਰੂਰੀ ਹਨ। ਹੋਰ ਕੁੱਝ ਨਾਂਹ ਕਹਿ ਕੇ ਦੋ ਛੋਟੀਆਂ ਛੋਟੀਆਂ ਵੀਡੀਓ ਦੇ ਲਿੰਕ ਭੇਜ ਰਿਹਾ ਹਾਂ ਜੀ।
https://www.facebook.com/SikhNewsChannel/videos/1899924870169300/?sfnsn=scwshmo
ਇਨ੍ਹਾਂ ਨੂੰ ਦੇਖ ਕੇ ਤੁਸੀਂ ਆਪਣੇ ਸਵਾਲ ਦੇ ਜਵਾਬ ਬਾਰੇ ਆਪ ਹੀ ਵਿਚਾਰ ਸਕਦੇ ਹੋ।
ਆਦਰ ਸਹਿਤ,
ਆਪ ਦਾ ਵੀਰ
——————————
ਨਾਪਾਕ ਪਾਕੁ ਕਰਿ ਹਦੂਰਿ ਹਦੀਸਾ ਸਾਬਤ ਸੂਰਤਿ ਦਸਤਾਰ ਸਿਰਾ ॥੧੨॥ {ਪੰਨਾ 1084}
ਪਦ ਅਰਥ: ਸਾਬਤ ਸੂਰਤਿ = (ਸੁੰਨਤਿ, ਲਬਾਂ ਕੱਟਣ ਆਦਿਕ ਦੀ ਸ਼ਰਹ ਨਾਹ ਕਰ ਕੇ) ਸਰੀਰ ਨੂੰ ਜਿਉਂ ਕਾ ਤਿਉਂ ਰੱਖਣਾ। ਦਸਤਾਰ ਸਿਰਾ = ਸਿਰ ਉਤੇ ਦਸਤਾਰ (ਦਾ ਕਾਰਨ ਬਣਦੀ ਹੈ) , ਇੱਜ਼ਤ-ਆਦਰ ਦਾ ਵਸੀਲਾ ਹੈ।12।
ਅਰਥ: (ਸੁੰਨਤਿ, ਲਬਾਂ ਕਟਾਣ ਆਦਿਕ ਸ਼ਰਹ ਨੂੰ ਛੱਡ ਕੇ) ਆਪਣੀ ਸ਼ਕਲ ਨੂੰ ਜਿਉਂ ਕਾ ਤਿਉਂ ਰੱਖ = ਇਹ (ਲੋਕ ਪਰਲੋਕ ਵਿਚ) ਇੱਜ਼ਤ-ਆਦਰ ਪ੍ਰਾਪਤ ਕਰਨ ਦਾ ਵਸੀਲਾ ਬਣ ਜਾਂਦਾ ਹੈ।12।
ਇਹ ਵੀਡੀਓ ਵੀ ਦੇਖਣਾ ਜੀ