I have done Amrit but never done path can I should take Amrit again
Share
You must login to ask a question.
Please briefly explain why you feel this question should be reported.
Please briefly explain why you feel this answer should be reported.
Please briefly explain why you feel this user should be reported.
You say that you were not doing Paath after parkaking Pahul. But were you wearing Kakars? If not, then it will be desirable that you partake Pahul again and seek forgiveness from the Five Beloved Ones, for your lapses.
ਅੰਮ੍ਰਿਤਧਾਰੀ ਸਿੱਖ ਦੀ ਪੰਜ ਕਕਾਰੀ ਪਛਾਣ ਦੇ ਨਾਲ ਨਾਲ ਅੰਦਰਲੀ ਸਿੱਖੀ ਪਛਾਣ।
ਗੁਰੂ ਦੇ ਸਿੱਖ ਨੇ:
੧. ਸਚਿਆਰ/ਗੁਣਵਾਨ (ਗੁਰਮੁਖ) ਬਣਨਾ ਹੈ ਤੇ ਚਾਹੇ ਸੁੱਖ ਆਵੇ ਚਾਹੇ ਦੁੱਖ ਆਵੇ ਹਮੇਸ਼ਾਂ ਹੁਕਮ ਵਿਚ ਰਹਿਣਾ ਹੈ;
੨. ਸਾਰੇ ਸੰਸਾਰ ਦੇ ਜੀਆਂ ਨਾਲ ਬਿਨਾਂ ਦੇਸ਼, ਕੌਮ, ਜਾਤ, ਗੋਤ ਆਦਿ ਦੇ ਵਿਤਕਰੇ ਦੇ, ਏਕ ਪਿਤਾ ਏਕਸ ਕੇ ਹਮ ਬਾਰਿਕ ਦੀ ਸਿੱਖਿਆ ਨੂੰ ਪੱਲੇ ਬੰਨ੍ਹ ਕੇ ਆਪਣਾ ਵੀਰ ਜਾਣਨਾ ਅਤੇ ਪਿਆਰਨਾ ਹੈ। ਕਿਸੇ ਦੂਜੇ ਨੂੰ ਉਸ ਦੇ ਧਰਮ ਬਾਰੇ ਪੁੱਛਣਾ ਹੀ ਨਹੀਂ;
੩. ਦੂਜੇ ਦਾ ਦੁੱਖ ਦਰਦ ਦੂਰ ਕਰਨ ਲਈ ਆਪਣਾ ਸਰਬੰਸ ਕੁਰਬਾਨ ਕਰਨ ਤੋਂ ਵੀ ਪਿੱਛੇ ਨਹੀਂ ਹਟਣਾ;
੪. ਸਾਰੇ ਪ੍ਰਾਣੀਆਂ ਵਿਚ ਇਕ ਪ੍ਰਮਾਤਮਾ ਹੋਣ ਦੇ ਗੁਰਮਤਿ-ਸਿਧਾਂਤ (ਮੰਦਾ ਕਿਸ ਨੋ ਆਖੀਐ ਜਾਂ ਸਭਨਾ ਸਾਹਿਬੁ ਏਕੁ) ੈਦੇ ਸਤਿਕਾਰ ਵਿਚ ਹਰ ਦੂਜੇ ਨੂੰ ਆਪਣੇ ਨਾਲੋਂ ਚੰਗਾ ਜਾਣਨਾ ਹੈ;
੫. ਪ੍ਰਮਾਤਮਾ ਨੂੰ ਸਦਾ ਯਾਦ ਰੱਖਦੇ ਹੋਏ, ਦੁਰਲੱਭ ਮਨੁੱਖਾ ਦੇਹੀ ਨੂੰ ਜਪਾਂ ਤਪਾਂ ਵਿਚ ਨਾਂਹ ਗਾਲ ਕੇ ਇਸ ਦੀ ਪਾਲਣਾ ਲਈ ਇਹੋ ਜਿਹਾ ਭੋਜਨ ਖਾਣਾ ਹੈ ਜਿਸ ਨਾਲ ਮਨ ਵਿਚ ਵਿਕਾਰ ਤੇ ਸਰੀਰ ਵਿਚ ਰੋਗ ਉੱਠਦੇ ਹੋਣ।
੬. ਆਪਣੇ ਆਪ ਨੂੰ ਪੜਚੋਲਦੇ ਰਹਿਣਾ ਹੈ ਅਤੇ ਆਪਣੀ ਭੁੱਲ ਨੂੰ ਮੰਨਣ ਵਿਚ ਢਿੱਲ ਨਹੀਂ ਕਰਨੀ;
੭. ਪਰਾਇਆ ਹੱਕ ਮੁਰਦਾਰ ਖਾਣ ਦੇ ਬਰਾਬਰ ਸਮਝਦੇ ਹੋਏ ਆਪਣੀ ਨੇਕ ਕਮਾਈ ਵਿਚੋਂ ਦਸਵੰਧ ਕੱਢ ਕੇ ਲੋੜਵੰਦਾਂ ਦੀ ਸਹਾਇਤਾ ਲਈ ਖ਼ਰਚਣਾ ਹੈ;
੮. ਭਰਮਾਂ ਤੋਂ ਰਹਿਤ ਜੀਵਨ ਬਤੀਤ ਕਰਨਾ ਹੈ;
੯. ਪਰਾਏ ਧਨ, ਪਰਾਏ ਤਨ ਵੱਲ ਮੋਦੀ ਭਾਵਨਾ ਨਾਲ ਵੇਖਣਾ ਮੌਤ ਦੇ ਬਰਾਬਰ ਸਮਝਣਾ ਹੈ ਅਤੇ ਕਿਸੇ ਦਾ ਬੁਰਾ ਕਰਨਾ ਤਾਂ ਦੂਰ ਰਿਹਾ, ਬੁਰਾ ਚਿਤਵਣਾ ਵੀ ਨਹੀਂ ਹੈ;
੧੦. ਮਿੱਠ ਬੋਲੜਾ ਅਤੇ ਬਚਨ ਦਾ ਪੱਕਾ ਹੋਣਾ ਹੈ;
੧੧. ਖਿਮਾਂ ਦਾ ਪੁਤਲਾ ਤੇ ਬਦਲੇ ਦੀ ਭਾਵਨਾ ਤੋਂ ਅਣਜਾਣ ਹੋਣਾ ਹੈ।
ਜੇਕਰ ਅੰਮ੍ਰਿਤਧਾਰੀ ਸਿੱਖ ਆਪਣੀ ਇਹੋ ਜਿਹੀ ਪੰਜ ਕਕਾਰੀ ਤੇ ਅੰਦਰੂਨੀ ਪਛਾਣ ਬਣਾ ਸਕਣ ਤਾਂ ਕੋਈ ਕਾਰਣ ਨਹੀਂ ਕਿ ਸਾਰਾ ਸੰਸਾਰ ਗੁਰੂ ਨਾਨਕ ਸਾਹਿਬ ਦਾ ਸਿੱਖ ਬਣਨਾ ਆਪਣਾ ਧੰਨ ਭਾਗ ਨਾਂਹ ਸਮਝੇ!