I am dropping a video link and a screenshot of comment section if anyone has pls time watch this video and read comment section this same person has another comment with 21 replies this person has thrashed youtuber logically in that comment section the fellow pracharak is fighting to prove sggs sahib g and guru nanak dev g supremacy ,he has failed to prove this to our hindu brother with comparision to veda and he is winning the argument what reply should one real sikh give to this comment which I have just shared and also to that argument which he is giving to make sikh as hindu sanatni as nd considering guru granth sahib as same as vedas the 5 veda I will only take one argument as this question will become to long along side withscreenshot I want to say that this hindu brother has said before guru nanak arrived how people in satyug gained salvation , he said knowledge in guru granth sahib is already there in vedas guru nanak dev g and sggs g is just simple xplanation of it pls give answer to my screenshot and also this question if pls see comment section of video where Sikhs can't even logically counter argument against their spritual knowledge and loosing see that comment which has 21 reply it's my humble request as this will happen our young one will continue to get disbelief in sggs and will again fall in trap of brhamanvaad this sikh guy who is making video also don't seem to have full real sikhi knowledge
Share

ਵੀਰ ਜੀ/ਭੈਣ ਜੀ, ਇਹ ਵੀਡੀਓ ਚੱਲ ਨਹੀਂ ਰਹੀ ਹੈ ਜੀ। ਲਿੰਕ ਭੇਜਣ ਦੀ ਕ੍ਰਿਪਾਲਤਾ ਕਰਨੀ ਜੀ।
https://youtu.be/tEZEpDsuz8U?si=sJU72_Am6e2obTbx , ah reha video da link veerg
क्या सिख हिन्दूओ का ही सुधरा हुआ रूप हैं?
लगभग 1960 के करीब शिमला में विश्व धर्म सम्मेलन करवाया गया! जिस में तकरीबन सब धर्म के विद्वानों ने हिस्सा लिया और अलग अलग हवाले देकर अपने धर्म को उच्च दिखाने की कोशिश की !
पर जब हिन्दू धर्म की तरफ से डॉ राधाकृष्णन की बारी आईं तो यहाँ उसने वेदों को उच्च बताया वहीं ये भी कह दिया कि “चाहे सिख आज यहाँ विचार करने आएं हैं पर इनको हिन्दू धर्म से अलग मत समझा जाएँ जैसे…..
सिखों को हिन्दूओ का अंग साबित करने के लिए उसने कुछ हवाले दिये ….
1. श्री गुरु नानक देव जी ने कुछ अलग नहीं कहा था जो कुछ गुरु ने कहा वे पहले ही. वेदों में दर्ज था!
2. सिखों के रिश्ते नाते हिन्दूओ के साथ हैं!
3. सिखों की शक्ल सुरत और रीति रिवाज तकरीबन हिन्दूओ के साथ मेल खाते हैं! अंत में सबसे महत्वपूर्ण वात उसने ये कही कि
4. सिख, हिन्दूओ का ही सुधरा हुआ रूप हैं इस लिए इनको हिन्दू ही समझा जा माना जाएँ!
सिख क़ौम की खुश किस्मती कह लो कि उस समय वहां सिख विद्वान सरदार कपूर सिंह भी मौजूद थे जब उनकी बारी आईं तो उन्होंने ऐसे करारे जवाब दिये कि डॉ राधाकृष्णन को कोई बात नहीं सुझी और शर्मसार हो गया! सरदार कपूर सिंह ने कहा कि
1. मान लेते हैं कि सब कुछ वेदों में मौजूद था तो इसका मतलब कि सब हिन्दू मूर्ख थे जिनको चार पाँच हजार साल से ये सब कुछ वेदों में दिखा ही नहीं जो गुरु नानक देव जी ने कहा हैं इसका मतलब कि गुरु साहेब पहली महान शख्सियत हुए हैं जिन्होंने वेदों में ये सच पहचाना और लोगों को बताया!फिर सरदार साहब ने कहा कि धरती के उपर लोहा,पानी,मिट्टी,तेल सब कुछ मौजूद होता हैं पर दुनिया उस वैज्ञानिक को मानती है जो इनके मेल जोल से मशीनरी आदिक की खोज कर देता हैं इस लिए अगर मान भी लिया जाये कि सब वेदों में मौजूद था फिर भी इसको सही ढंग से उपयोग करने का तरीका गुरु नानक देव जी ने ही सिखाया!!!!
2. रिश्ते नातो की बात करते उन्होंने कहा कि इंसानियत के नाते हम हिन्दू, मुस्लिम, बोधी, जैनी सबको भाई मानते हैं! आगे कहा कि “महाभारत में भीम ने हडंबा नामक एक शुद्ध औरत के साथ विवाह किया था ,पर न तो भीम ने धर्म परिवर्तन किया और न ही हडंबा ने ,भीम हिन्दू का हिन्दू रहा और हडंबा शुद्ध की शुद्धर! उन्होंने यहाँ तक कह दिया कि तुम लोगों ने मुस्लिम को बहुत लड़कियाँ दी हैं पर इससे न तुम मुस्लिम बने न वे हिन्दू बने इस लिए रिश्ते के आधार पर धर्म कभी एक नहीं होते!
3. उन्होंने ने कहा कि किसी के खुशी, ग़म और त्योहारों में शामिल होने से रीती रिवाज कभी एक नहीं होते! सिखों के अपने अलग रीति रिवाज और त्योहार हैं ,और सब से महत्वपूर्ण विषय कि “सिख,हिन्दूओ का ही सुधरा हुआ रूप हैं का करारा जवाब देते कहा कि
4. “अगर सिख ,हिन्दूओ का सुधरा हुआ रूप हैं तो इसका मतलब कि हिन्दू बिगड़ा हुआ रूप हैं” इस लिए देश कि सब सम्मान योग पद (प्रधान मंत्री,जज,राशट्रपति,फौज मुखी,पुलिस मुखी) सब पर सिखों को होना चाहिए क्योंकि सिख सुधरा हुआ रूप हैं !
सरदार कपूर सिंह ने कहा कि देश का प्रधान मंत्री जा राष्ट्रपति सुधरा हुआ होना चाहिए बिगड़ा हुआ क्यों हो !
सरदार कपूर सिंह जी के इन सवालों का जवाब आज तक कोई हिन्दू विद्वान नहीं दे सका l
भैरउ महला ५ ॥ वरत न रहउ न मह रमदाना ॥ तिसु सेवी जो रखै निदाना ॥१॥ एकु गुसाई अलहु मेरा ॥ हिंदू तुरक दुहां नेबेरा ॥१॥ रहाउ ॥ हज काबै जाउ न तीरथ पूजा ॥ एको सेवी अवरु न दूजा ॥२॥ पूजा करउ न निवाज गुजारउ ॥ एक निरंकार ले रिदै नमसकारउ ॥३॥ ना हम हिंदू न मुसलमान ॥ अलह राम के पिंडु परान ॥४॥ कहु कबीर इहु कीआ वखाना ॥ गुर पीर मिलि खुदि खसमु पछाना ॥५॥३॥ {पन्ना 1136}
अर्थ: हे भाई! (आत्मिक जीवन की अगुवाई के संबंध में) मैंने हिन्दू और मुसलमान दानों से नाता खत्म कर लिया है। मेरा तो सिर्फ वह है (जिसको हिन्दू) गोसाई (कहता है और जिसको मुसलमान) अल्लाह (कहता है)।1। रहाउ।
हे भाई! ना मैं (हिन्दू के) व्रतों का आसरा लेता हूँ, ना मैं (मुसलमान के) रमज़ान के महीने (में रखे रोज़ों का)। मैं तो (सिर्फ) उस परमात्मा को सिमरता हूँ जो आख़ीर में रक्शा करता है।1।
मैं ना तो (मुसलमानों की तरह) काबे का हज करने जाता हूँ, ना ही मैं (हिंदूओं की तरह) तीर्थों की यात्रा करने जाता हूँ। मैं तो (सिर्फ) परमात्मा को सिमरता हूँ, किसी और दूसरे को नहीं।2।
हे भाई! मैं ना (हिन्दुओं की तरह वेद-) पूजा करता हूँ, ना (मुसलमान की तरह) नमाज़ पढ़ता हूँ।3।
हे भाई! (आत्मिक जीवन की अगुवाई के लिए) ना हम हिन्दू (के मुथाज) हैं, ना ही मुसलमान (के मुथाज) हैं। हमारे ये शरीर हमारे ये प्राण (उस परमात्मा) के दिए हुए हैं (जिसको मुसलमान) अल्लाह (कहता है, जिसको हिन्दू) राम (कहता है)।4।
हे कबीर! कह- (हे भाई!) मैं तो ये बात खोल के बताता हूँ कि मैं अपने गुरू-पीर को मिल के अपने पति-प्रभू के साथ गहरी सांझ (नज़दीकी) बना रखी है।5।3।
सलोकु ॥ बहु सासत्र बहु सिम्रिती पेखे सरब ढढोलि ॥ पूजसि नाही हरि हरे नानक नाम अमोल ॥१॥
अर्थ: बहुत से शास्त्र व बहुत सारी स्मृतियां, सारे (हमने) खोज के देखे हैं; (ये पुस्तकें कई तरह की ज्ञान-चर्चाएं व कई धार्मिक व भाईचारक रस्में तो सिखाती हैं) (पर ये) अकाल-पुरख के नाम की बराबरी नहीं कर सकते। हे नानक! (प्रभू के) नाम का मूल नहीं पाया जा सकता।1।
असटपदी ॥ जाप ताप गिआन सभि धिआन ॥ खट सासत्र सिम्रिति वखिआन ॥ जोग अभिआस करम ध्रम किरिआ ॥ सगल तिआगि बन मधे फिरिआ ॥ अनिक प्रकार कीए बहु जतना ॥ पुंन दान होमे बहु रतना ॥ सरीरु कटाइ होमै करि राती ॥ वरत नेम करै बहु भाती ॥ नही तुलि राम नाम बीचार ॥ नानक गुरमुखि नामु जपीऐ इक बार ॥१॥ {पन्ना 265}
अर्थ: (यदि कोई) (वेद मंत्रों के) जाप करे, (शरीर को धुनी रमा के) तपाए, (और) कई ज्ञान (की बातें करे) और (देवतों के) ध्यान धरे, छे शास्त्रों व स्मृतियों का उपदेश करे;
योग के साधन करे, कर्म काण्डी धर्म की क्रिया करे, (अथवा) सारे (काम) छोड़ के जंगलों में भटकता फिरे;
अनेकों किस्म के बड़े बड़े यत्न करे, पुंन-दान करके बहुत सारा घी हवन करे, अपने शरीर को रक्ती रक्ती करके कटाए और आग में जला दे, कई किस्मों के वर्तों के बंधन करे;
(पर ये सारे ही) प्रभू के नाम की विचार के बराबर नहीं हैं, (चाहे) हे नानक! ये नाम एक बार भी गुरू के सन्मुख हो के जपा जाए।1।
ਸਤਿਕਾਰ ਯੋਗ ਵੀਰ ਜੀ/ਭੈਣ ਜੀ,
ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ।।
ਦਾਸ ਨੇ ਤੁਹਾਡੇ ਦੁਆਰਾ ਭੇਜੀ ਹੋਈ ਵੀਡੀਓ ਦੇਖੀ ਨਹੀਂ ਹੈ ਕਿਉਂਕਿ ਇਹ ਚੱਲਦੀ ਨਹੀਂ ਹੈ ਪਰ ਉਸ ਦਾ ਸਿਰਲੇਖ ਦੇਖ ਕੇ ਸਮਝ ਸਕਦਾ ਹੈ ਕਿ ਅੱਜ ਕੱਲ੍ਹ ਇਸ ਦੇਸ਼ ਵਿਚ ਬਹੁਤ ਕੁੱਝ ਸਿੱਖੀ ਨੂੰ ਹਿੰਦੂਤਵ ਦੇ ਖਾਰੇ ਸਮੁੰਦਰ ਵਿੱਚ ਡੁਬੋਣ ਲਈ ਚੱਲ ਰਿਹਾ ਹੈ ਤੇ ਸਿੱਖਾਂ ਨੂੰ ਸੁਚੇਤ ਹੋਣ ਦੀ ਲੋੜ ਹੈ।
ਅੱਗੇ ਚੱਲਣ ਤੋਂ ਪਹਿਲਾਂ ਦਾਸ ਤੁਹਾਨੂੰ ਸੁਚੇਤ ਕਰਨਾ ਚਾਹੁੰਦਾ ਹੈ ਕਿ:
1. ਗੁਰੂ ਗ੍ਰੰਥ ਸਾਹਿਬ ਰੂਹਾਨੀਅਤ ਦਾ ਭੰਡਾਰ ਹੈ! ਧਰਮ ਨਹੀਂ ਸਿਖਾਉਂਦਾ! ਜੀਵਨ ਜਾਚ ਸਿਖਾਉਂਦਾ ਹੈ:;
2. ਗੁਰਬਾਣੀ ਦੇ ਰੂਹਾਨੀ (Spiritual) ਅਰਥਾਂ ਨੂੰ ਸਮਝਣ ਵਿਚ, ਸ਼ਬਦਾਂ ਵਿਚ ਦੇ ਰਹਾਉ ਦਾ ਮਹੱਤਵ ਕੀ ਹੈ ਅਤੇ ਜਿਨ੍ਹਾਂ ਸ਼ਬਦਾਂ ਵਿਚ ਰਹਾਉ ਨਹੀਂ ਹੈ, ਉਨ੍ਹਾਂ ਨੂੰ ਕਿਵੇਂ ਸਮਝਣਾ ਹੈ? ਇਸ ਲਈ ਹੇਠਾਂ ਦਿੱਤੇ ਲਿੰਕ ਤੇ ਕਲਿੱਕ ਕਰਨ ਦੀ ਕ੍ਰਿਪਾਲਤਾ ਕਰਨੀ ਜੀ;
ਤੁਸੀਂ ਸਮਝ ਸਕੋਗੇ ਕਿ:
ਗੁਰਬਾਣੀ ਦਾ ਭਾਵ ਸਮਝਣ ਲਈ:
(ੳ) ਕਿਸੇ ਵੀ ਅਸਟਪਦੀ ਦਾ ਭਾਵ ਉਸ ਤੋਂ ਪਹਿਲਾਂ ਆਏ ਸਲੋਕ ਵਿਚ ਹੈ ਤੇ ਜਿਨ੍ਹਾਂ ਅਸਟਪਦੀਆਂ ਤੋਂ ਪਹਿਲਾਂ ਸਲੋਕ ਨਹੀਂ ਹਨ, ਉਸ ਦਾ ਭਾਵ ਆਖ਼ਰੀ ਪਦੇ (Verse)/ਪੰਗਤੀ ਵਿਚ ਦੇਖਣਾ ਹੈ:
(ਅ) ਛੰਤਾਂ ਦਾ ਭਾਵ ਉਨ੍ਹਾਂ ਤੋਂ ਆਏ ਪਹਿਲਾਂ ਸਲੋਕਾਂ ਵਿਚ ਦੇਖਣਾ ਹੈ;
(ੲ) ਪਉੜੀ ਦਾ ਭਾਵ ਆਖ਼ਰੀ ਪਦੇ (Verse)/ਪੰਗਤੀ ਵਿਚ ਦੇਖਣਾ ਹੈ।
3. ਗੁਰੂ ਗ੍ਰੰਥ ਸਾਹਿਬ ਵਿੱਚ ਬਹੁਤ ਕੁਝ ਦਰਜ ਹੈ ਜਿਸ ਨੂੰ ਗੁਰੂ ਸਾਹਿਬ ਪ੍ਰਵਾਨ ਨਹੀਂ ਕਰਦੇ ਪਰ ਉਹ ਸਿਰਫ਼ ਤੇ ਸਿਰਫ਼ ਲੋਕਾਂ ਵਿੱਚ ਪ੍ਰਚੱਲਤ ਵਿਰਤਾਂਤ ਦੇ ਤੌਰ ਤੇ ਲਿਖਿਆ ਗਿਆ ਹੈ। ਉਸ ਉਪਰ ਗੁਰੂ ਸਾਹਿਬ ਨੇ ਆਪਣੀ ਸਹਿਮਤੀ ਦੀ ਮੋਹਰ ਨਹੀਂ ਲਗਾਈ। ਇਸ ਲਈ ਗੁਰਬਾਣੀ ਨੂੰ ਸਹੀ ਤਰ੍ਹਾਂ ਸਮਝਣ ਲਈ ਸੰਦਰਭ (Context) ਨੂੰ ਸਮਝਣਾ ਬਹੁਤ ਜ਼ਰੂਰੀ ਹੈ ਨਹੀਂ ਤਾਂ ਅਰਥ ਦੇ ਅਨਰਥ ਹੋ ਸਕਦੇ ਹਨ;
4. ਸ਼ਬਦ ਗੁਰੂ ਦੁਆਰਾ ਦਿੱਤੀ ਗਈ ਰੂਹਾਨੀਅਤ (Spirituality ) ਦੀ ਸਿੱਖਿਆ ਸਾਨੂੰ ਆਪਣੇ ਮਨ ਤੇ ਆਪਣੀ ਜ਼ਮੀਰ (Conscience) ਵਲ ਧਿਆਨ ਦੇਣ ਨੂੰ ਤੇ ਆਪਣੀ ਮਾਨਸਿਕ ਦਸ਼ਾ ਨੂੰ ਸੰਭਾਲਣਾ ਸਿਖਾਉਂਦੀ ਹੈ ਨਾ ਕਿ ਦੂਜਿਆਂ ਦੀ ਨੂੰ;
5. ਸ਼ਬਦ ਗੁਰੂ ਸਾਨੂੰ ਆਪਣੇ ਅੰਦਰ ਵਸਦੇ ਅਕਾਲਪੁਰਖ ਦਾ ਅਹਿਸਾਸ ਕਰਕੇ, ਹੁਕਮ ਵਿਚ ਰਹਿਣ ਤੇ ਔਗੁਣਾਂ/ਵਿਕਾਰਾਂ ਤੋਂ ਛੁਟਕਾਰਾ ਪਾ ਕੇ, ਸਚਿਆਰ/ਗੁਣਵਾਨ (ਗੁਰਮੁਖ) ਬਣ ਕੇ, ਆਤਮਿਕ ਅਡੋਲਤਾ ਤੇ ਆਤਮਿਕ ਆਨੰਦ ਦੀ ਅਵਸਥਾ ਵਿਚ ਪਹੁੰਚਣ ਦਾ ਉਪਰਾਲਾ ਕਰਨ ਦੀ ਸਿੱਖਿਆ ਦਿੰਦਾ ਹੈ;
6. ਗੁਰਬਾਣੀ ਵਿਚ ਦੀ ਰੂਹਾਨੀਅਤ, ਪਿੱਛਲੇ ਜਨਮਾਂ ਤੇ ਮਰਨ ਤੋਂ ਬਾਅਦ ਕੀ ਹੋਣਾ ਹੈ, ਦੀ ਪਰਵਾਹ ਕੀਤੇ ਬਿਨਾਂ, ਸਾਨੂੰ ਔਗੁਣਾਂ/ਵਿਕਾਰਾਂ ਤੋਂ ਛੁਟਕਾਰਾ ਪਾ ਕੇ, ਇਸ ਮਿਲੇ ਰਤਨ ਜਨਮ ਵਿਚ, ਹੁਣ ਤੇ ਅੱਜ ਵਿਚ ਹੀ, ਜੀਉਣ ਦੀ ਸਿੱਖਿਆ ਦੇਂਦੀ ਹੈ;
7. ਸ਼ਬਦ ਗੁਰੂ ਦੀ ਸਿੱਖਿਆ ਅਨੁਸਾਰ ਗੁਰਬਾਣੀ ਦੇ ਅਰਥ ਗੁਰਬਾਣੀ ਵਿਚੋਂ ਹੀ ਲੱਭਣੇ ਹਨ, ਬਾਹਰੋਂ ਨਹੀਂ;
8. ਸ਼ਬਦ ਵਿਚ ਦੀ ਰੂਹਾਨੀਅਤ ਨੂੰ ਸਮਝਣ ਲਈ ਗੁਰਬਾਣੀ ਵਿਆਕਰਣ ਦੀ ਮਹੱਤਤਾ ਨੂੰ ਸਮਝਣਾ ਹੈ ਤੇ ਇਹ ਪੱਕੇ ਤੌਰ ਤੇ ਸਮਝ ਲੈਣਾ ਹੈ ਕਿ ਪੂਰੇ ਗੁਰੂ ਗ੍ਰੰਥ ਸਾਹਿਬ ਵਿਚ ਕੋਈ ਵਿਰੋਧਾਭਾਸ (Contradiction) ਨਹੀਂ ਹੈ ਤੇ ਘਇਕਸਾਰਤਾ (Consistency) ਹੈ;
9. ਗੁਰੂ ਨਾਨਕ ਸਾਹਿਬ ਨੇ, ਉਨ੍ਹਾਂ ਦੇ ਪ੍ਰਕਾਸ਼ ਧਾਰਨ ਤੋਂ ਪਹਿਲਾਂ ਦੇ, ਹਿੰਦੂ ਸਿਧਾਂਤਾਂ ਨੂੰ ਅਸਵੀਕਾਰ ਕਰਕੇ ਨਵੇਂ ਸਿੱਖੀ ਸਿਧਾਂਤ ਦਿੱਤੇ ਹਨ। ਸਿੱਖ ਕਹਾਉਣ ਵਾਲੇ ਅੱਜ ਵੀ ਹਿੰਦੂ ਸਿਧਾਂਤਾਂ ਨੂੰ ਪੱਲੇ ਬੰਨ੍ਹ ਕੇ ਬੈਠੇ ਹਨ ਤੇ ਛੱਡਣ ਨੂੰ ਤਿਆਰ ਹੀ ਨਹੀਂ ਹਨ, ਜਿਸ ਦਾ ਨਤੀਜਾ ਇਹ ਹੈ ਕਿ ਸਿੱਖੀ ਗੁਰੂ ਗ੍ਰੰਥ ਸਾਹਿਬ ਦੁਆਰਾ ਦੱਸੇ ਗਏ ਰੂਹਾਨੀਅਤ ਦੇ ਰਾਹ ਤੋਂ ਭਟਕ ਕੇ ਮੁੜ ਕਰਮਕਾਂਡਾਂ ਵਿਚ ਫਸ ਗਈ ਹੈ।
ਭੈਰਉ ਰਾਗ ਵਿਚ ਪੰਜਵੇਂ ਗੁਰੂ ਨਾਨਕ, ਗੁਰੂ ਅਰਜਨ ਸਾਹਿਬ ਦਾ ਹੇਠ ਲਿਖਿਆ ਸ਼ਬਦ, ਜੋ ਕਿ ਗੁਰੂ ਗ੍ਰੰਥ ਸਾਹਿਬ ਦੇ ਪੰਨਾ 1136 ਤੇ ਸੁਸ਼ੋਭਿਤ ਹੈ, ਤੇ ਉਸ ਦੇ ਅਰਥ ਪੜ੍ਹਨ ਦੀ ਕ੍ਰਿਪਾਲਤਾ ਕਰਨੀ ਜਿਸ ਵਿਚ ਗੁਰੂ ਸਾਹਿਬ ਸਮਝਾਉਂਦੇ ਹਨ ਕਿ ਆਤਮਿਕ ਜੀਵਨ (ਰੂਹਾਨੀਅਤ) ਵਾਸਤੇ ਨਾ ਮੈਨੂੰ ਹਿੰਦੂ ਤੇ ਨਾ ਹੀ ਇਸਲਾਮ ਦੇ ਸਿਧਾਂਤਾਂ ਦੀ ਅਗਵਾਈ ਦੀ ਲੋੜ ਹੈ:
ਭੈਰਉ ਮਹਲਾ ੫ ॥ ਵਰਤ ਨ ਰਹਉ ਨ ਮਹ ਰਮਦਾਨਾ ॥ ਤਿਸੁ ਸੇਵੀ ਜੋ ਰਖੈ ਨਿਦਾਨਾ ॥੧॥ ਏਕੁ ਗੁਸਾਈ ਅਲਹੁ ਮੇਰਾ ॥ ਹਿੰਦੂ ਤੁਰਕ ਦੁਹਾਂ ਨੇਬੇਰਾ ॥੧॥ ਰਹਾਉ ॥ ਹਜ ਕਾਬੈ ਜਾਉ ਨ ਤੀਰਥ ਪੂਜਾ ॥ ਏਕੋ ਸੇਵੀ ਅਵਰੁ ਨ ਦੂਜਾ ॥੨॥ ਪੂਜਾ ਕਰਉ ਨ ਨਿਵਾਜ ਗੁਜਾਰਉ ॥ ਏਕ ਨਿਰੰਕਾਰ ਲੇ ਰਿਦੈ ਨਮਸਕਾਰਉ ॥੩॥ ਨਾ ਹਮ ਹਿੰਦੂ ਨ ਮੁਸਲਮਾਨ ॥ ਅਲਹ ਰਾਮ ਕੇ ਪਿੰਡੁ ਪਰਾਨ ॥੪॥ ਕਹੁ ਕਬੀਰ ਇਹੁ ਕੀਆ ਵਖਾਨਾ ॥ ਗੁਰ ਪੀਰ ਮਿਲਿ ਖੁਦਿ ਖਸਮੁ ਪਛਾਨਾ ॥੫॥੩॥ {ਪੰਨਾ 1136}
ਅਰਥ: ਹੇ ਭਾਈ! (ਆਤਮਕ ਜੀਵਨ ਦੀ ਅਗਵਾਈ ਦੇ ਸੰਬੰਧ ਵਿਚ) ਮੈਂ ਹਿੰਦੂ ਅਤੇ ਤੁਰਕ ਦੋਹਾਂ ਨਾਲੋਂ ਹੀ ਸਾਂਝ ਮੁਕਾ ਲਈ ਹੈ। ਮੇਰਾ ਤਾਂ ਸਿਰਫ਼ ਉਹ ਹੈ (ਜਿਸ ਨੂੰ ਹਿੰਦੂ) ਗੁਸਾਈਂ (ਆਖਦਾ ਹੈ ਅਤੇ ਜਿਸ ਨੂੰ ਮੁਸਲਮਾਨ) ਅੱਲਾ (ਆਖਦਾ ਹੈ) ।1। ਰਹਾਉ।
ਹੇ ਭਾਈ! ਨਾਹ ਮੈਂ (ਹਿੰਦੂ ਦੇ) ਵਰਤਾਂ ਦਾ ਆਸਰਾ ਲੈਂਦਾ ਹਾਂ, ਨਾਹ ਮੈਂ (ਮੁਸਲਮਾਨ ਦੇ) ਰਮਜ਼ਾਨ ਦੇ ਮਹੀਨੇ (ਵਿਚ ਰੱਖੇ ਰੋਜ਼ਿਆਂ ਦਾ) । ਮੈਂ ਤਾਂ (ਸਿਰਫ਼) ਉਸ ਪਰਮਾਤਮਾ ਨੂੰ ਸਿਮਰਦਾ ਹਾਂ ਜਿਹੜਾ ਆਖ਼ਿਰ (ਹਰੇਕ ਦੀ) ਰੱਖਿਆ ਕਰਦਾ ਹੈ।1।
ਹੇ ਭਾਈ! ਮੈਂ ਨਾਹ ਕਾਬੇ ਦਾ ਹੱਜ ਕਰਨ ਜਾਂਦਾ ਹਾਂ (ਜਿਵੇਂ ਮੁਸਲਮਾਨ ਜਾਂਦੇ ਹਨ) , ਨਾਹ ਮੈਂ (ਹਿੰਦੂਆਂ ਵਾਂਗ) ਤੀਰਥਾਂ ਤੇ ਪੂਜਾ ਕਰਨ ਜਾਂਦਾ ਹਾਂ। ਮੈਂ ਤਾਂ ਸਿਰਫ਼ ਇੱਕ ਪਰਮਾਤਮਾ ਨੂੰ ਸਿਮਰਦਾ ਹਾਂ, ਕਿਸੇ ਹੋਰ ਦੂਜੇ ਨੂੰ ਨਹੀਂ (ਸਿਮਰਦਾ) ।2।
ਹੇ ਭਾਈ! ਮੈਂ ਨਾਹ (ਹਿੰਦੂਆਂ ਵਾਂਗ ਵੇਦ-) ਪੂਜਾ ਕਰਦਾ ਹਾਂ, ਨਾਹ (ਮੁਸਲਮਾਨ ਵਾਂਗ) ਨਿਮਾਜ਼ ਪੜ੍ਹਦਾ ਹਾਂ। ਮੈਂ ਤਾਂ ਸਿਰਫ਼ ਨਿਰੰਕਾਰ ਨੂੰ ਹਿਰਦੇ ਵਿਚ ਵਸਾ ਕੇ (ਉਸ ਅੱਗੇ) ਸਿਰ ਨਿਵਾਂਦਾ ਹਾਂ।3।
ਹੇ ਭਾਈ! (ਆਤਮਕ ਜੀਵਨ ਦੀ ਅਗਵਾਈ ਵਾਸਤੇ) ਨਾਹ ਅਸੀਂ ਹਿੰਦੂ (ਦੇ ਮੁਥਾਜ) ਹਾਂ, ਨਾਹ ਅਸੀਂ ਮੁਸਲਮਾਨ (ਦੇ ਮੁਥਾਜ) ਹਾਂ। ਸਾਡੇ ਇਹ ਸਰੀਰ ਸਾਡੀ ਇਹ ਜਿੰਦ (ਉਸ ਪਰਮਾਤਮਾ) ਦੇ ਦਿੱਤੇ ਹੋਏ ਹਨ (ਜਿਸ ਨੂੰ ਮੁਸਲਮਾਨ) ਅੱਲਾ (ਆਖਦਾ ਹੈ, ਜਿਸ ਨੂੰ ਹਿੰਦੂ) ਰਾਮ (ਆਖਦਾ ਹੈ) ।4।
ਹੇ ਕਬੀਰ! ਆਖ– (ਹੇ ਭਾਈ!) ਮੈਂ ਤਾਂ ਇਹ ਗੱਲ ਖੋਲ੍ਹ ਕੇ ਦੱਸਦਾ ਹਾਂ ਕਿ ਮੈਂ ਆਪਣੇ ਗੁਰੂ-ਪੀਰ ਨੂੰ ਮਿਲ ਕੇ ਆਪਣੇ ਖਸਮ-ਪ੍ਰਭੂ ਨਾਲ ਡੂੰਘੀ ਸਾਂਝ ਪਾ ਰੱਖੀ ਹੈ।5।3।
ਇਸ ਸ਼ਬਦ ਦਾ ਸਿਰਲੇਖ ਹੈ ‘ਮਹਲਾ 5’। ਪਰ ਅਖ਼ੀਰ ਤੇ ਲਫ਼ਜ਼ ‘ਨਾਨਕ’ ਦੇ ਥਾਂ ‘ਕਬੀਰ’ ਹੈ। ਇਸ ਦਾ ਭਾਵ ਇਹ ਹੈ ਕਿ ਇਹ ਸ਼ਬਦ ਗੁਰੂ ਅਰਜਨ ਸਾਹਿਬ ਜੀ ਦਾ ਆਪਣਾ ਲਿਖਿਆ ਹੋਇਆ ਹੈ, ਪਰ ਹੈ ਇਹ ਕਬੀਰ ਜੀ ਦੇ ਕਿਸੇ ਸ਼ਬਦ ਦੇ ਪਰਥਾਇ। ਹੁਣ ਵੇਖੋ ਇਸੇ ਰਾਗ ਵਿਚ ਕਬੀਰ ਜੀ ਦਾ ਭੈਰਉ ਰਾਗ ਵਿਚ ਦਾ ਸ਼ਬਦ ਜੋ ਕਿ ਗੁਰੂ ਗ੍ਰੰਥ ਸਾਹਿਬ ਦੇ ਪੰਨਾ 1158 ਤੇ ਸੁਸ਼ੋਭਿਤ ਹੈ। ਉਸ ਵਿਚੋਂ ਹੇਠ-ਲਿਖੀਆਂ ਤੁਕਾਂ ਪੜ੍ਹ ਕੇ ਗੁਰੂ ਅਰਜਨ ਸਾਹਿਬ ਦੇ ਇਸ ਸ਼ਬਦ ਨਾਲ ਰਲਾਓ:
ਹਮਰਾ ਝਗਰਾ ਰਹਾ ਨ ਕੋਊ ॥ ਪੰਡਿਤ ਮੁਲਾਂ ਛਾਡੇ ਦੋਊ ॥1॥ਰਹਾਉ॥…
ਪੰਡਿਤ ਮੁਲਾਂ ਜੋ ਲਿਖਿ ਦੀਆ ॥ ਛਾਡਿ ਚਲੇ ਹਮ ਕਛੂ ਨ ਲੀਆ ॥3॥
ਤੁਸੀਂ ਦੇਖ ਸਕਦੇ ਹੋ ਕਿ ਗੁਰੂ ਅਰਜਨ ਸਾਹਿਬ ਆਪਣੇ ਸ਼ਬਦ ਵਿਚ ਕਬੀਰ ਜੀ ਦੇ ਦਿੱਤੇ ਖ਼ਿਆਲ ਦੀ ਵਿਆਖਿਆ ਕਰ ਰਹੇ ਹਨ।
ਹੁਣ ਆਉਂਦੇ ਹਾਂ ਉਨ੍ਹਾਂ ਦੋ ਪੰਗਤੀਆਂ ਵਲ ਜਿਸ ਨੂੰ ਲਿੱਖ ਕੇ ਤੁਸੀਂ ਆਪਣਾ ਪ੍ਰਸ਼ਨ ਪੁੱਛਿਆ ਹੈ।
ਸਲੋਕੁ ॥ ਆਏ ਪ੍ਰਭ ਸਰਨਾਗਤੀ ਕਿਰਪਾ ਨਿਧਿ ਦਇਆਲ ॥ ਏਕ ਅਖਰੁ ਹਰਿ ਮਨਿ ਬਸਤ ਨਾਨਕ ਹੋਤ ਨਿਹਾਲ ॥੧॥ ਪਉੜੀ ॥ ਅਖਰ ਮਹਿ ਤ੍ਰਿਭਵਨ ਪ੍ਰਭਿ ਧਾਰੇ ॥ ਅਖਰ ਕਰਿ ਕਰਿ ਬੇਦ ਬੀਚਾਰੇ ॥ ਅਖਰ ਸਾਸਤ੍ਰ ਸਿੰਮ੍ਰਿਤਿ ਪੁਰਾਨਾ ॥ ਅਖਰ ਨਾਦ ਕਥਨ ਵਖ੍ਯ੍ਯਾਨਾ ॥ ਅਖਰ ਮੁਕਤਿ ਜੁਗਤਿ ਭੈ ਭਰਮਾ ॥ ਅਖਰ ਕਰਮ ਕਿਰਤਿ ਸੁਚ ਧਰਮਾ ॥ ਦ੍ਰਿਸਟਿਮਾਨ ਅਖਰ ਹੈ ਜੇਤਾ ॥ ਨਾਨਕ ਪਾਰਬ੍ਰਹਮ ਨਿਰਲੇਪਾ ॥੫੪॥ {ਪੰਨਾ 261}
ਅਰਥ: ਹੇ ਪ੍ਰਭੂ! ਹੇ ਕਿਰਪਾ ਦੇ ਖ਼ਜ਼ਾਨੇ! ਹੇ ਦਿਆਲ! ਅਸੀਂ ਤੇਰੀ ਸਰਨ ਆਏ ਹਾਂ। ਹੇ ਨਾਨਕ! (ਆਖ) ਜਿਨ੍ਹਾਂ ਦੇ ਮਨ ਵਿਚ ਇਕ ਅਵਿਨਾਸ਼ੀ ਪ੍ਰਭੂ ਵੱਸਦਾ ਰਹਿੰਦਾ ਹੈ, ਉਹਨਾਂ ਦਾ ਮਨ ਸਦਾ ਖਿੜਿਆ ਰਹਿੰਦਾ ਹੈ।1।
ਪਉੜੀ: ਇਹ ਤਿੰਨੇ ਭਵਨ (ਸਾਰਾ ਹੀ ਜਗਤ) ਪ੍ਰਭੂ ਨੇ ਆਪਣਾ ਹੁਕਮ ਵਿਚ ਹੀ ਰਚੇ ਹਨ। ਪ੍ਰਭੂ ਦੇ ਹੁਕਮ ਅਨੁਸਾਰ ਹੀ ਵੇਦ ਰਚੇ ਗਏ, ਤੇ ਵਿਚਾਰੇ ਗਏ। ਸਾਰੇ ਸ਼ਾਸਤ੍ਰ ਸਿਮ੍ਰਿਤੀਆਂ ਤੇ ਪੁਰਾਣ ਪ੍ਰਭੂ ਦੇ ਹੁਕਮ ਦਾ ਪ੍ਰਗਟਾਵ ਹਨ। ਇਹਨਾਂ ਪੁਰਾਣਾਂ ਸ਼ਾਸਤ੍ਰਾਂ ਤੇ ਸਿਮ੍ਰਿਤੀਆਂ ਦੇ ਕੀਰਤਨ ਕਥਾ ਤੇ ਵਿਆਖਿਆ ਭੀ ਪ੍ਰਭੂ ਦੇ ਹੁਕਮ ਦਾ ਹੀ ਜ਼ਹੂਰ ਹਨ।
ਦੁਨੀਆਂ ਦੇ ਡਰਾਂ ਭਰਮਾਂ ਤੋਂ ਖ਼ਲਾਸੀ ਲੱਭਣੀ ਭੀ ਪ੍ਰਭੂ ਦੇ ਹੁਕਮ ਦਾ ਪ੍ਰਕਾਸ਼ ਹੈ। (ਮਨੁੱਖਾ ਜਨਮ ਵਿਚ) ਕਰਨਯੋਗ ਕਰਮਾਂ ਦੀ ਪਛਾਣ ਕਰਨੀ ਆਤਮਕ ਪਵਿਤ੍ਰਤਾ ਦੇ ਨਿਯਮਾਂ ਦੀ ਭਾਲ = ਇਹ ਭੀ ਪ੍ਰਭੂ ਦੇ ਹੁਕਮ ਦਾ ਹੀ ਦ੍ਰਿੱਸ਼ ਹੈ।
ਹੇ ਨਾਨਕ! ਜਿਤਨਾ ਭੀ ਇਹ ਦਿੱਸ ਰਿਹਾ ਸੰਸਾਰ ਹੈ, ਇਹ ਸਾਰਾ ਹੀ ਪ੍ਰਭੂ ਦੇ ਹੁਕਮ ਦਾ ਸਰਗੁਣ ਰੂਪ ਹੈ, ਪਰ (ਹੁਕਮ ਦਾ ਮਾਲਕ) ਪ੍ਰਭੂ ਆਪ (ਇਸ ਸਾਰੇ ਪਸਾਰੇ ਦੇ) ਪ੍ਰਭਾਵ ਤੋਂ ਪਰੇ ਹੈ। 54।
ਤੁਸੀਂ ਅੱਖਰੀ ਅਰਥਾਂ ਤੋਂ ਦੇਖ ਸਕਦੇ ਹੋ ਕਿ ਗੁਰੂ ਸਾਹਿਬ ਨੇ ਸਿਰਫ਼ ਤੇ ਸਿਰਫ਼ ਲੋਕਾਂ ਵਿੱਚ ਪ੍ਰਚੱਲਤ ਵਿਰਤਾਂਤ ਦੇ ਤੌਰ ਤੇ ਵੇਦਾਂ, ਸ਼ਾਸਤ੍ਰਾਂ ਤੇ ਸਿਮ੍ਰਿਤੀਆਂ ਬਾਰੇ ਲਿਖਿਆ ਹੈ ਪਰ ਸਮਝਾਇਆ ਇਹ ਹੈ ਕਿ ਦਿੱਸ ਰਿਹਾ ਸਾਰਾ ਸੰਸਾਰ ਅਕਾਲਪੁਰਖ ਦਾ ਸਰਗੁਣ ਸਰੂਪ ਹੈ ਪਰ ਅਕਾਲਪੁਰਖ ਇਸ ਸਾਰੇ ਪਸਾਰੇ ਦੇ ਪ੍ਰਭਾਵ ਤੋਂ ਪਰੇ ਹੈ ਅਤੇ ਦੁਨੀਆਂ ਦੇ ਡਰਾਂ ਭਰਮਾਂ ਤੋਂ ਛੁਟਕਾਰਾ ਪਾਉਣ ਲਈ ਉਹ ਕਰਮ ਕਰਨੇ ਹਨ ਜਿਨ੍ਹਾਂ ਨਾਲ ਆਤਮਿਕ ਮੌਤ ਨਾ ਹੋਵੇ।
ਹੁਣ ਦੇਖੋ ਕਿ ਪੰਜਵੇਂ ਗੁਰੂ ਨਾਨਕ, ਗੁਰੂ ਅਰਜਨ ਸਾਹਿਬ, ਸੁਖਮਨੀ ਸਾਹਿਬ ਵਿਚ ਕੀ ਸਿੱਖਿਆ ਦੇ ਰਹੇ ਹਨ:
ਸਲੋਕੁ ॥ ਬਹੁ ਸਾਸਤ੍ਰ ਬਹੁ ਸਿਮ੍ਰਿਤੀ ਪੇਖੇ ਸਰਬ ਢਢੋਲਿ ॥ ਪੂਜਸਿ ਨਾਹੀ ਹਰਿ ਹਰੇ ਨਾਨਕ ਨਾਮ ਅਮੋਲ ॥੧॥
ਅਰਥ: ਬਹੁਤ ਸ਼ਾਸਤ੍ਰ ਤੇ ਬਹੁ ਸਿੰਮ੍ਰਿਤੀਆਂ, ਸਾਰੇ (ਅਸਾਂ) ਖੋਜ ਕੇ ਵੇਖੇ ਹਨ; (ਇਹ ਪੁਸਤਕ ਕਈ ਤਰ੍ਹਾਂ ਦੀ ਗਿਆਨ-ਚਰਚਾ ਤੇ ਕਈ ਧਾਰਮਿਕ ਤੇ ਭਾਈਚਾਰਕ ਰਸਮਾਂ ਸਿਖਾਉਂਦੇ ਹਨ) (ਪਰ ਇਹ) ਅਕਾਲ ਪੁਰਖ ਦੇ ਨਾਮ ਦੀ ਬਰਾਬਰੀ ਨਹੀਂ ਕਰ ਸਕਦੇ। ਹੇ ਨਾਨਕ! (ਪ੍ਰਭੂ ਦੇ) ਨਾਮ ਦਾ ਮੁੱਲ ਨਹੀਂ ਪਾਇਆ ਜਾ ਸਕਦਾ।1।
ਅਸਟਪਦੀ ॥ ਜਾਪ ਤਾਪ ਗਿਆਨ ਸਭਿ ਧਿਆਨ ॥ ਖਟ ਸਾਸਤ੍ਰ ਸਿਮ੍ਰਿਤਿ ਵਖਿਆਨ ॥ ਜੋਗ ਅਭਿਆਸ ਕਰਮ ਧ੍ਰਮ ਕਿਰਿਆ ॥ ਸਗਲ ਤਿਆਗਿ ਬਨ ਮਧੇ ਫਿਰਿਆ ॥ ਅਨਿਕ ਪ੍ਰਕਾਰ ਕੀਏ ਬਹੁ ਜਤਨਾ ॥ ਪੁੰਨ ਦਾਨ ਹੋਮੇ ਬਹੁ ਰਤਨਾ ॥ ਸਰੀਰੁ ਕਟਾਇ ਹੋਮੈ ਕਰਿ ਰਾਤੀ ॥ ਵਰਤ ਨੇਮ ਕਰੈ ਬਹੁ ਭਾਤੀ ॥ ਨਹੀ ਤੁਲਿ ਰਾਮ ਨਾਮ ਬੀਚਾਰ ॥ ਨਾਨਕ ਗੁਰਮੁਖਿ ਨਾਮੁ ਜਪੀਐ ਇਕ ਬਾਰ ॥੧॥ {ਪੰਨਾ 265}
ਅਰਥ: (ਜੇ ਕੋਈ) (ਵੇਦ-ਮੰਤ੍ਰਾਂ ਦੇ) ਜਾਪ ਕਰੇ, (ਸਰੀਰ ਨੂੰ ਧੂਣੀਆਂ ਨਾਲ) ਤਪਾਏ, (ਹੋਰ) ਕਈ ਗਿਆਨ (ਦੀਆਂ ਗੱਲਾਂ ਕਰੇ) ਤੇ (ਦੇਵਤਿਆਂ ਦੇ) ਧਿਆਨ ਧਰੇ, ਛੇ ਸ਼ਾਸਤ੍ਰਾਂ ਤੇ ਸਿਮ੍ਰਿਤੀਆਂ ਦਾ ਉਪਦੇਸ਼ ਕਰੇ;
ਜੋਗ ਦੇ ਸਾਧਨ ਕਰੇ, ਕਰਮ ਕਾਂਡੀ ਧਰਮ ਦੀ ਕ੍ਰਿਆ ਕਰੇ, (ਜਾਂ) ਸਾਰੇ (ਕੰਮ) ਛੱਡ ਕੇ ਜੰਗਲਾਂ ਵਿਚ ਭਉਂਦਾ ਫਿਰੇ;
ਅਨੇਕਾਂ ਕਿਸਮਾਂ ਦੇ ਬੜੇ ਜਤਨ ਕਰੇ, ਪੁੰਨਦਾਨ ਕਰੇ ਤੇ ਬਹੁਤ ਸਾਰਾ ਘਿਉ ਹਵਨ ਕਰੇ, ਆਪਣੇ ਸਰੀਰ ਨੂੰ ਰਤੀ ਰਤੀ ਕਰ ਕੇ ਕਟਾਵੇ ਤੇ ਅੱਗ ਵਿਚ ਸਾੜ ਦੇਵੇ, ਕਈ ਕਿਸਮਾਂ ਦੇ ਵਰਤਾਂ ਦੇ ਬੰਧੇਜ ਕਰੇ;
(ਪਰ ਇਹ ਸਾਰੇ ਹੀ) ਪ੍ਰਭੂ ਦੇ ਨਾਮ ਦੀ ਵਿਚਾਰ ਦੇ ਬਰਾਬਰ ਨਹੀਂ ਹਨ, (ਭਾਵੇਂ) ਹੇ ਨਾਨਕ! ਇਹ ਨਾਮ ਇਕ ਵਾਰੀ (ਭੀ) ਗੁਰੂ ਦੇ ਸਨਮੁਖ ਹੋ ਕੇ ਜਪਿਆ ਜਾਏ।1।
ਨਉ ਖੰਡ ਪ੍ਰਿਥਮੀ ਫਿਰੈ ਚਿਰੁ ਜੀਵੈ ॥ ਮਹਾ ਉਦਾਸੁ ਤਪੀਸਰੁ ਥੀਵੈ ॥ ਅਗਨਿ ਮਾਹਿ ਹੋਮਤ ਪਰਾਨ ॥ ਕਨਿਕ ਅਸ੍ਵ ਹੈਵਰ ਭੂਮਿ ਦਾਨ ॥ ਨਿਉਲੀ ਕਰਮ ਕਰੈ ਬਹੁ ਆਸਨ ॥ ਜੈਨ ਮਾਰਗ ਸੰਜਮ ਅਤਿ ਸਾਧਨ ॥ ਨਿਮਖ ਨਿਮਖ ਕਰਿ ਸਰੀਰੁ ਕਟਾਵੈ ॥ ਤਉ ਭੀ ਹਉਮੈ ਮੈਲੁ ਨ ਜਾਵੈ ॥ ਹਰਿ ਕੇ ਨਾਮ ਸਮਸਰਿ ਕਛੁ ਨਾਹਿ ॥ ਨਾਨਕ ਗੁਰਮੁਖਿ ਨਾਮੁ ਜਪਤ ਗਤਿ ਪਾਹਿ ॥੨॥ {ਪੰਨਾ 265}
ਅਰਥ: (ਜੇ ਕੋਈ ਮਨੁੱਖ) ਸਾਰੀ ਧਰਤੀ ਤੇ ਫਿਰੇ, ਲੰਮੀ ਉਮਰ ਤਕ ਜੀਊਂਦਾ ਰਹੇ, (ਜਗਤ ਵਲੋਂ) ਬਹੁਤ ਉਪਰਾਮ ਹੋ ਕੇ ਵੱਡਾ ਤਪੀ ਬਣ ਜਾਏ;
ਅੱਗ ਵਿਚ (ਆਪਣੀ) ਜਿੰਦ ਹਵਨ ਕਰ ਦੇਵੇ; ਸੋਨਾ, ਘੋੜੇ, ਵਧੀਆ ਘੋੜੇ ਤੇ ਜ਼ਿਮੀਂ ਦਾਨ ਕਰੇ;
ਨਿਉਲੀ ਕਰਮ ਤੇ ਹੋਰ ਬਹੁਤ ਸਾਰੇ (ਯੋਗ-) ਆਸਨ ਕਰੇ, ਜੈਨੀਆਂ ਦੇ ਰਸਤੇ (ਚੱਲ ਕੇ) ਬੜੇ ਕਠਿਨ ਸਾਧਨ ਤੇ ਸੰਜਮ ਕਰੇ;
ਸਰੀਰ ਨੂੰ ਰਤਾ ਰਤਾ ਕਰ ਕੇ ਕਟਾ ਦੇਵੇ, ਤਾਂ ਭੀ (ਮਨ ਦੀ) ਹਉਮੈ ਦੀ ਮੈਲ ਦੂਰ ਨਹੀਂ ਹੁੰਦੀ।
(ਅਜੇਹਾ) ਕੋਈ (ਉੱਦਮ) ਪ੍ਰਭੂ ਦੇ ਨਾਮ ਦੇ ਬਰਾਬਰ ਨਹੀਂ ਹੈ; ਹੇ ਨਾਨਕ! ਜੋ ਮਨੁੱਖ ਗੁਰੂ ਦੇ ਸਨਮੁਖ ਹੋ ਕੇ ਨਾਮ ਜਪਦੇ ਹਨ ਉਹ ਉੱਚੀ ਆਤਮਕ ਅਵਸਥਾ ਹਾਸਲ ਕਰਦੇ ਹਨ।2।
ਮਨ ਕਾਮਨਾ ਤੀਰਥ ਦੇਹ ਛੁਟੈ ॥ ਗਰਬੁ ਗੁਮਾਨੁ ਨ ਮਨ ਤੇ ਹੁਟੈ ॥ ਸੋਚ ਕਰੈ ਦਿਨਸੁ ਅਰੁ ਰਾਤਿ ॥ ਮਨ ਕੀ ਮੈਲੁ ਨ ਤਨ ਤੇ ਜਾਤਿ ॥ ਇਸੁ ਦੇਹੀ ਕਉ ਬਹੁ ਸਾਧਨਾ ਕਰੈ ॥ ਮਨ ਤੇ ਕਬਹੂ ਨ ਬਿਖਿਆ ਟਰੈ ॥ ਜਲਿ ਧੋਵੈ ਬਹੁ ਦੇਹ ਅਨੀਤਿ ॥ ਸੁਧ ਕਹਾ ਹੋਇ ਕਾਚੀ ਭੀਤਿ ॥ ਮਨ ਹਰਿ ਕੇ ਨਾਮ ਕੀ ਮਹਿਮਾ ਊਚ ॥ ਨਾਨਕ ਨਾਮਿ ਉਧਰੇ ਪਤਿਤ ਬਹੁ ਮੂਚ ॥੩॥
ਅਰਥ: (ਕਈ ਪ੍ਰਾਣੀਆਂ ਦੇ) ਮਨ ਦੀ ਇੱਛਾ (ਹੁੰਦੀ ਹੈ ਕਿ) ਤੀਰਥਾਂ ਤੇ (ਜਾ ਕੇ) ਸਰੀਰਕ ਚੋਲਾ ਛੱਡਿਆ ਜਾਏ, (ਪਰ ਇਸ ਤਰ੍ਹਾਂ ਭੀ) ਹਉਮੈ ਅਹੰਕਾਰ ਮਨ ਵਿਚੋਂ ਘਟਦਾ ਨਹੀਂ।
(ਮਨੁੱਖ) ਦਿਨ ਤੇ ਰਾਤ (ਭਾਵ, ਸਦਾ) (ਤੀਰਥਾਂ ਤੇ) ਇਸ਼ਨਾਨ ਕਰੇ, (ਫੇਰ ਭੀ) ਮਨ ਦੀ ਮੈਲ ਸਰੀਰ ਧੋਤਿਆਂ ਨਹੀਂ ਜਾਂਦੀ।
(ਜੇ) ਇਸ ਸਰੀਰ ਨੂੰ (ਸਾਧਨ ਦੀ ਖ਼ਾਤਰ) ਕਈ ਜਤਨ ਭੀ ਕਰੇ, (ਤਾਂ ਭੀ) ਕਦੇ ਮਨ ਤੋਂ ਮਾਇਆ (ਦਾ ਪ੍ਰਭਾਵ) ਨਹੀਂ ਟਲਦਾ।
(ਜੇ) ਇਸ ਨਾਸਵੰਤ ਸਰੀਰ ਨੂੰ ਕਈ ਵਾਰ ਪਾਣੀ ਨਾਲ ਭੀ ਧੋਵੇ (ਤਾਂ ਭੀ ਇਹ ਸਰੀਰ ਰੂਪੀ) ਕੱਚੀ ਕੰਧ ਕਿਥੇ ਪਵਿਤ੍ਰ ਹੋ ਸਕਦੀ ਹੈ?
ਹੇ ਮਨ! ਪ੍ਰਭੂ ਦੇ ਨਾਮ ਦੀ ਵਡਿਆਈ ਬਹੁਤ ਵੱਡੀ ਹੈ। ਹੇ ਨਾਨਕ! ਨਾਮ ਦੀ ਬਰਕਤਿ ਨਾਲ ਅਣਗਿਣਤ ਮੰਦ-ਕਰਮੀ ਜੀਵ (ਵਿਕਾਰਾਂ ਤੋਂ) ਬਚ ਜਾਂਦੇ ਹਨ।3।
ਪੂਰੀ ਅਸਟਪਦੀ ਨਹੀਂ ਦੇ ਰਿਹਾ ਹਾਂ ਪਰ ਤੁਸੀਂ ਦੇਖ ਸਕਦੇ ਹੋ ਕਿ ਸਲੋਕ ਤੇ ਪਹਿਲੀਆਂ ਤਿੰਨ ਪਉੜੀਆਂ ਵਿਚ ਹੀ ਗੁਰੂ ਸਾਹਿਬ ਵੇਦਾਂ, ਸ਼ਾਸਤ੍ਰਾਂ, ਸਿਮ੍ਰਿਤੀਆਂ ਆਦਿ ਬਾਰੇ ਸਪੱਸ਼ਟ ਤੌਰ ਤੇ ਦੱਸ ਰਹੇ ਹਨ ਤੇ ਹਿੰਦੂ ਧਰਮ ਦੇ ਕਰਮਕਾਂਡਾਂ ਤੇ ਲਕੀਰ ਮਾਰ ਰਹੇ ਹਨ।
ਆਸ ਹੈ ਕਿ ਤੁਹਾਨੂੰ ਆਪਣੇ ਪ੍ਰਸ਼ਨ ਦਾ ਉੱਤਰ ਮਿਲ ਗਿਆ ਹੋਵੇਗਾ। ਜੇ ਤੁਹਾਡਾ ਅੱਗੇ ਕੋਈ ਪ੍ਰਸ਼ਨ ਹੋਵੇ ਤਾਂ ਤੁਹਾਡਾ ਸਵਾਗਤ ਹੈ। ਜੇਕਰ ਕੋਈ ਕੰਮੀ ਹੋਵੇ ਤਾਂ ਦੱਸਣ ਦੀ ਕ੍ਰਿਪਾਲਤਾ ਕਰਨੀ ਜੀ ਤਾਂ ਜੋ ਅੱਗੇ ਸੁਧਾਰ ਹੋ ਸਕੇ।
ਆਦਰ ਸਹਿਤ,
ਆਪ ਦਾ ਵੀਰ
ਨੋਟ: ਜੋ ਵੀਡੀਓ ਦਾ ਲਿੰਕ ਤੁਹਾਨੂੰ ਭੇਜ ਰਿਹਾ ਹਾਂ, ਉਸ ਤੇ ਗੁਰਬਾਣੀ ਸਿਧਾਂਤਾਂ ਨੂੰ ਸਮਝਣ ਲਈ ਤੁਹਾਨੂੰ ਹੋਰ ਵੀਡੀਓ ਵੀ ਦੇਖਣ ਨੂੰ ਮਿਲਣਗੀਆਂ। ਆਪਣਾ ਕੀਮਤੀ ਸਮਾਂ ਖ਼ਰਚ ਕਰਨ ਦੀ ਕ੍ਰਿਪਾਲਤਾ ਕਰਨੀ ਜੀ।