AS DUE TO WORK AMD HECTIC LIFE ITS DIFFICULT AT TIMES.
THE GULIT IN MY HEART UPSETS ME?
HOW IMPORTANT IS SEWA OF OUR ELDERS IN SIKHISM?
Share
You must login to ask a question.
Please briefly explain why you feel this question should be reported.
Please briefly explain why you feel this answer should be reported.
Please briefly explain why you feel this user should be reported.
AS DUE TO WORK AMD HECTIC LIFE ITS DIFFICULT AT TIMES.
THE GULIT IN MY HEART UPSETS ME?
Respected Anonymous ji
The scope of SEVA is very wide. In the Seva of parents or elders, taking care of their facilities, sitting with them for at least a little time throughout the day, this is also seva.The rest of the work is also important. But while working, it is also important to respect parents and take care of their comforts and talk to them with love.
Any act that gives happiness to elders is also Sewa. If you have time limitations you can also make a phone call while driving to work.
ਸਤਿਕਾਰ ਯੋਗ ਵੀਰ ਜੀ/ਭੈਣ ਜੀ,
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ।।
ਤੁਸੀਂ ਸਵਾਲ ਪੁੱਛਿਆ ਹੈ ਕਿ ਸਿੱਖੀ ਵਿਚ ਬਜ਼ੁਰਗਾਂ ਦੀ ਸੇਵਾ ਕਰਨੀ ਕਿੰਨੀ ਜ਼ਰੂਰੀ ਹੈ? ਨਾਲ ਹੀ ਤੁਸੀਂ ਲਿੱਖਿਆ ਹੈ ਕਿ ਕੰਮ ਤੇ ਤੇਜ਼ ਰਫ਼ਤਾਰ ਜ਼ਿੰਦਗੀ ਕਰਕੇ ਕਈ ਵਾਰੀ ਸਮਾਂ ਕੱਢਣਾ ਮੁਸ਼ਕਿਲ ਹੋ ਜਾਂਦਾ ਹੈ, ਜਿਸ ਕਰਕੇ ਤੁਸੀਂ ਆਪਣੇ ਮਨ ਵਿਚ ਆਪਣੇ ਆਪ ਨੂੰ ਦੋਸ਼ੀ ਮਹਿਸੂਸ ਕਰਦੇ ਹੋ।
ਆਪਣੇ ਮਨ ਵਿਚ ਆਪਣੇ ਆਪ ਨੂੰ ਦੋਸ਼ੀ ਮਹਿਸੂਸ ਕਰਨਾ ਇੱਕ ਜਾਗਦੇ ਮਨੁੱਖ ਦੀ ਨਿਸ਼ਾਨੀ ਹੈ, ਜਿਸ ਲਈ ਦਾਸ ਤੁਹਾਨੂੰ ਮੁਬਾਰਕ ਦਿੰਦਾ ਹੈ।
ਦਾਸ ਦੀਆਂ ਦੋ ਵਿਦਵਾਨ ਭੈਣਾਂ ਰਮਨੀਤ ਕੌਰ ਜੀ ਤੇ ਮਨਦੀਪ ਕੌਰ ਜੀ ਨੇ ਆਪਣੇ ਆਪਣੇ ਜਵਾਬ ਦਿੱਤੇ ਹਨ। ਦਾਸ ਆਪ ਜੀ ਨੂੰ ਆਪਣੀ ਸਮਝ ਅਨੁਸਾਰ ਗੁਰਬਾਣੀ ਦੀ ਰੋਸ਼ਨੀ ਵਿਚ ਕੁੱਝ ਕਹਿਣਾ ਚਾਹੁੰਦਾ ਹੈ।
ਤੀਜੇ ਗੁਰੂ ਸਰੀਰ ਗੁਰੂ ਅਮਰਦਾਸ ਜੀ ਦੇ ਗੁਜਰੀ ਰਾਗ ਵਿਚ ਉਚਾਰਨ ਕੀਤੇ ਸ਼ਬਦ ਦੀਆਂ ਸਿਰਫ਼ ਦੋ ਪੰਕਤੀਆਂ ਤੁਹਾਡੇ ਵਿਚਾਰ ਵਾਸਤੇ ਲਿੱਖ ਰਿਹਾਂ ਹਾਂ, ਜਿਸ ਵਿਚ ਗੁਰੂ ਸਾਹਿਬ ਪਰਮਾਤਮਾ ਦੀ ਸੇਵਾ ਭਗਤੀ ਦਾ ਉਪਦੇਸ਼ ਦੇ ਰਹੇ ਹਨ, ਹੋਰ ਕਿਸੇ ਦੀ ਨਹੀਂ।
ਤੁਸੀਂ ਆਪਣੇ ਮਨ ਵਿਚ ਸੋਚੋ ਕਿ ਕੀ ਮੇਰੇ ਬਜ਼ੁਰਗਾਂ ਵਿਚ ਪਰਮਾਤਮਾ ਵੱਸਦੇ ਹਨ? ਜਿਸ ਦਿਨ ਤੁਹਾਨੂੰ ਉਨ੍ਹਾਂ ਵਿਚ ਪਰਮਾਤਮਾ ਦਿੱਸਣ ਲੱਗ ਪੈਣਗੇ ਤੇ ਤੁਹਾਨੂੰ ਮਹਿਸੂਸ ਹੋਵੇਗਾ ਕਿ ਉਨ੍ਹਾਂ ਦੀ ਸੇਵਾ ਕਰਨੀ, ਮੇਰੇ ਲਈ ਗੁਰੂ ਉਪਦੇਸ਼ ਅਨੁਸਾਰ ਪਰਮਾਤਮਾ ਦੀ ਸੇਵਾ ਕਰਨੀ ਹੈ, ਉਸ ਦਿਨ ਕੰਮ ਤੇ ਤੇਜ਼ ਰਫ਼ਤਾਰ ਜ਼ਿੰਦਗੀ ਦੇ ਬਾਵਜੂਦ ਉਨ੍ਹਾਂ ਦੀ ਸੇਵਾ ਵਾਸਤੇ ਸਮਾਂ ਵੀ ਨਿੱਕਲ ਆਵੇਗਾ ਤੇ ਤੁਸੀਂ ਉਨ੍ਹਾਂ ਦੀ ਸੇਵਾ ਵੀ ਕਰ ਸਕੋਗੇ। ਜਦੋਂ ਇਹ ਹੋ ਜਾਵੇਗਾ ਤਾਂ ਤੁਸੀਂ ਆਪਣੇ ਆਪ ਨੂੰ ਦੋਸ਼ੀ ਮਹਿਸੂਸ ਨਹੀਂ ਕਰੋਗੇ।
ਦਾਸ ਦੀ ਭੁੱਲ ਚੁੱਕ ਦੀ ਖਿਮਾਂ ਕਰਨੀ ਜੀ। ਤੁਹਾਡਾ ਅੱਗੇ ਕੋਈ ਸਵਾਲ ਹੋਵੇ ਤਾਂ ਤੁਹਾਡਾ ਸਵਾਗਤ ਹੈ।
ਆਦਰ ਸਹਿਤ,
ਆਪ ਦਾ ਵੀਰ
———————–
ਗੂਜਰੀ ਮਹਲਾ ੩ ॥ ਹਰਿ ਕੀ ਤੁਮ ਸੇਵਾ ਕਰਹੁ ਦੂਜੀ ਸੇਵਾ ਕਰਹੁ ਨ ਕੋਇ ਜੀ ॥ ਹਰਿ ਕੀ ਸੇਵਾ ਤੇ ਮਨਹੁ ਚਿੰਦਿਆ ਫਲੁ ਪਾਈਐ ਦੂਜੀ ਸੇਵਾ ਜਨਮੁ ਬਿਰਥਾ ਜਾਇ ਜੀ ॥੧॥ (ਪੰਨਾ 490)
ਹੇ ਭਾਈ! ਸਿਰਫ਼ ਪਰਮਾਤਮਾ ਦੀ ਸੇਵਾ-ਭਗਤੀ ਕਰੋ ਕਿਸੇ ਹੋਰ (ਦੇਵੀ ਦੇਵਤੇ ਆਦਿਕ) ਦੀ ਸੇਵਾ-ਪੂਜਾ ਨਾਹ ਕਰੋ। ਪਰਮਾਤਮਾ ਦੀ ਸੇਵਾ ਭਗਤੀ ਕੀਤਿਆਂ ਮਨ-ਇੱਛਤ ਫਲ ਪਾ ਲਈਦਾ ਹੈ, ਕਿਸੇ ਹੋਰ (ਦੇਵੀ ਦੇਵਤੇ ਆਦਿਕ) ਦੀ ਪੂਜਾ ਨਾਲ ਆਪਣੀ ਜ਼ਿੰਦਗੀ ਹੀ ਵਿਅਰਥ ਚਲੀ ਜਾਂਦੀ ਹੈ।1।