How do you know that you have been forgiven by Baba ji and how do you know if you’re still bad in the Baba ji’s eyes?
How do you know that you have been forgiven by Baba ji and how do you know if you’re still bad in the Baba ji’s eyes?
Share
You must login to ask a question.
Please briefly explain why you feel this question should be reported.
Please briefly explain why you feel this answer should be reported.
Please briefly explain why you feel this user should be reported.
ਦਾਤਾਰ ਅਕਾਲ ਪੁਰਖੁ ਨੇ ਨਾਮੁ ਦੀ ਦਾਤਿ ਆਪਣੇ ਹੱਥ ਵਿਚ ਰੱਖੀ ਹੋਈ ਹੈ, ਜਿਸ ਨੂੰ ਉਹ ਚਾਹੁੰਦਾ ਹੈ, ਉਸ ਨੂੰ ਆਪਣੀ ਨਾਮੁ ਦੀ ਦਾਤ ਦੇ ਦੇਂਦਾ ਹੈ। ਗੁਰੁ ਸਾਹਿਬ ਸਮਝਾਂਦੇ ਹਨ, ਕਿ ਜੇਹੜੇ ਮਨੁੱਖ ਅਕਾਲ ਪੁਰਖੁ ਦੇ ਨਾਮੁ ਵਿਚ ਰੰਗੇ ਰਹਿੰਦੇ ਹਨ, ਉਹ ਇਥੇ ਇਸ ਜੀਵਨ ਵਿਚ ਸੁਖ ਮਾਣਦੇ ਹਨ, ਤੇ ਅਕਾਲ ਪੁਰਖੁ ਦੀ ਹਜ਼ੂਰੀ ਵਿਚ ਭੀ ਅਜੇਹੇ ਮਨੁੱਖ ਆਦਰ ਮਾਣ ਪਾਂਦੇ ਹਨ। ਭਾਵ ਅਕਾਲ ਪੁਰਖੁ ਦੇ ਨਾਮੁ ਵਿਚ ਰੰਗੇ ਰਹਿੰਣ ਵਾਲੇ ਮਨੁੱਖ ਹਰ ਥਾਂ ਆਦਰ ਮਾਣ ਨਾਲ ਜਾਣੇ ਜਾਂਦੇ ਹਨ।
ਦਾਤੈ ਦਾਤਿ ਰਖੀ ਹਥਿ ਅਪਣੈ ਜਿਸੁ ਭਾਵੈ ਤਿਸੁ ਦੇਈ ॥ ਨਾਨਕ ਨਾਮਿ ਰਤੇ ਸੁਖੁ ਪਾਇਆ ਦਰਗਹ ਜਾਪਹਿ ਸੇਈ ॥੪॥੧੧॥ (੬੦੩, ੬੦੪)
ਗੁਰੂ ਦੀ ਸਰਨ ਪੈਣ ਤੋਂ ਬਿਨਾ ਮਨੁੱਖ ਨੂੰ ਬਹੁਤ ਦੁਖ ਚੰਬੜਿਆ ਰਹਿੰਦਾ ਹੈ, ਤੇ ਸਦਾ ਹੀ ਭਟਕਦਾ ਫਿਰਦਾ ਰਹਿੰਦਾ ਹੈ। ਸਿੱਖ ਨੇ ਹਮੇਸ਼ਾਂ ਇਹੀ ਅਰਦਾਸ ਕਰਨੀ ਹੈ, ਕਿ ਹੇ ਅਕਾਲ ਪੁਰਖੁ! ਮੇਰੇ ਉਤੇ ਕ੍ਰਿਪਾ ਕਰੋ, ਅਤੇ ਆਪਣੇ ਨਾਮੁ ਦੀ ਦਾਤ ਦੇਣ ਵਾਲਾ ਸਤਿਗੁਰੂ ਮੈਨੂੰ ਮਿਲਾ ਦਿਓ। ਸਤਿਗੁਰੂ ਦੇ ਸ਼ਬਦ ਦੁਆਰਾ ਆਪਣਾ ਨਾਮੁ, ਜਿਹੜਾ ਕਿ ਮੇਰੀ ਜ਼ਿੰਦਗੀ ਦਾ ਸਹਾਰਾ ਹੈ, ਉਹ ਮੈਨੂੰ ਦੇ ਦੇਓ। ਜਿਸ ਮਨੁੱਖ ਨੂੰ ਅਕਾਲ ਪੁਰਖੁ ਦੇ ਨਾਮੁ ਦੀ ਦਾਤ ਮਿਲ ਜਾਂਦੀ ਹੈ, ਉਸ ਸਭ ਤਰ੍ਹਾਂ ਦੀਆਂ ਦਾਤਾਂ ਹਾਸਲ ਕਰਨ ਦੇ ਯੋਗ ਹੋ ਜਾਂਦਾ ਹੈ।
ਹਰਿ ਜੀਉ ਕ੍ਰਿਪਾ ਕਰਹੁ ਤੁਮ ਪਿਆਰੇ ॥ ਸਤਿਗੁਰੁ ਦਾਤਾ ਮੇਲਿ ਮਿਲਾਵਹੁ ਹਰਿ ਨਾਮੁ ਦੇਵਹੁ ਆਧਾਰੇ ॥ ਰਹਾਉ ॥ (੬੦੩, ੬੦੪)
ਜੇਕਰ ਮਨੁੱਖ ਦੇ ਮਨ ਤੇ ਜੀਵਨ ਵਿਚ ਸਬਰ ਸੰਤੋਖ ਆਉਣਾ ਆਰੰਭ ਹੋ ਗਿਆ ਤਾਂ ਸਮਝ ਲਓ ਕਿ ਉਸ ਨੂੰ ਮਾਫੀ ਮਿਲ ਗਈ ਹੈ। ਮਾਫੀ ਮਿਲਣ ਜਾ ਨਾ ਮਿਲਣ ਦੇ ਭਰਮ ਵਿਚ ਨਹੀਂ ਪੈਣਾ ਹੈ। ਸਭ ਕੁਝ ਅਕਾਲ ਪੁਰਖੁ ਦੇ ਹੁਕਮੁ ਭਾਵ ਨਿਯਮਾਂ ਅਨੁਸਾਰ ਹੋਣਾ ਹੈ। ਗੁਰਬਾਣੀ ਅਨੁਸਾਰ ਅਕਾਲ ਪੁਰਖੁ ਦੇ ਹੁਕਮੁ ਨੂੰ ਪਛਾਨਣ ਦੀ ਜਾਚ ਸਿਖਣੀ ਹੈ।
ਹੁਕਮੁ ਪਛਾਨੈ ਸੁ ਏਕੋ ਜਾਨੈ ਬੰਦਾ ਕਹੀਐ ਸੋਈ ॥੩॥ (੧੩੫੦)
thanks ji
Baba Ji or Guru Sahib has divine qualities. He is never upset with anybody. Guru Sahib imparts us divine wisdom and bestows us with virtues. If we take Guru Sahib’s wisdom and act according to that wisdom in our lives then we are honored otherwise we get the consequences in this universe.
thanks ji
To see one’s shortcomings and share with Baba ji is really a good effort.To see and Accept own drawbacks is a kind of death.This repeatition abolishes drawbacks and made real qualitative.And leads towards a great spirituality.
thanks ji