How about people with cut hair who identify themselves as Sikh?
Share
You must login to ask a question.
Please briefly explain why you feel this question should be reported.
Please briefly explain why you feel this answer should be reported.
Please briefly explain why you feel this user should be reported.
ਸਤਿਕਾਰ ਯੋਗ ਵੀਰ ਚਰਨਦੀਪ ਸਿੰਘ ਜੀ,
ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ।।
ਤੁਹਾਡੇ ਸਵਾਲ ਦੇ ਜਵਾਬ ਵਿਚ ਦਾਸ ਤੁਹਾਡਾ ਧਿਆਨ ਪੰਜਵੇਂ ਗੁਰੂ ਸਰੀਰ ਗੁਰੂ ਅਰਜਨ ਸਾਹਿਬ ਦੇ ਮਾਰੂ ਰਾਗ ਵਿਚ ਉਚਾਰਨ ਕੀਤੇ ਸ਼ਬਦ, ਜੋ ਕਿ ਗੁਰੂ ਗ੍ਰੰਥ ਸਾਹਿਬ ਦੇ ਪੰਨਾ 1083-84 ਤੇ ਸੁਸ਼ੋਭਿਤ ਹੈ, ਵਿਚੋਂ ਦੋ ਪੰਕਤੀਆਂ ਦੇ ਪਦ ਅਰਥਾਂ ਤੇ ਅਰਥਾਂ ਵਲ ਦਿਵਾਉਣਾ ਚਾਹੁੰਦਾ ਹਾਂ ਜੀ। ਇਸ ਵਿਚ ਗੁਰੂ ਸਾਹਿਬ ਇਹ ਉਪਦੇਸ਼ ਦੇ ਰਹੇ ਹਨ ਕਿ ਅਕਾਲਪੁਰਖ ਦੁਆਰਾ ਦਿੱਤੇ ਗਏ ਸਰੀਰ ਨਾਲ ਛੇੜਖਾਨੀ ਨਾਂਹ ਕਰਨੀ ਬਲਕਿ ਉਸ ਨੂੰ ਜਿਉਂ ਦਾ ਤਿਉਂ ਰੱਖਣਾ ਇਜ਼ਤ-ਆਦਰ ਪ੍ਰਾਪਤ ਕਰਨ ਦਾ ਵਸੀਲਾ ਹੈ।
ਕੇਸ ਜਾਂ ਦਾਹੜੀ ਮਨੁੱਖ/ਸਿੱਖ ਨੇ ਆਪ ਲਗਾਏ ਨਹੀਂ। ਅਕਾਲਪੁਰਖ ਦੇ ਹੁਕਮ ਵਿਚ ਦਾਤ ਮਿਲ਼ੀ ਹੈ। ਕੇਸਾਂ ਨੂੰ ਗੁਰੂ ਦੀ ਮੋਹਰ ਵੀ ਕਿਹਾ ਜਾਂਦਾ ਹੈ। ਕੇਸ ਜਾਂ ਦਾਹੜੀ ਕੱਟਣ ਵਾਲਾ ਅਕਾਲਪੁਰਖ ਦੇ ਹੁਕਮ ਵਿਚ ਨਹੀਂ ਹੈ ਤੇ ਗੁਰਬਾਣੀ ਸਿੱਖ ਨੂੰ ਹੁਕਮ ਵਿਚ ਰਹਿਣ ਦੀ ਸਿੱਖਿਆ ਦੇਂਦੀ ਹੈ। ਜੇ ਸਿੱਖ ਕੇਸ ਜਾਂ ਦਾਹੜੀ ਕੱਟਦਾ ਹੈ ਤਾਂ ਨਾਂਹ ਕੇਵਲ ਅਕਾਲਪੁਰਖ ਦੇ ਹੁਕਮ ਦੀ ਹੁਕਮ ਅਦੂਲੀ ਕਰਦਾ ਹੈ ਬਲਕਿ ਸਾਰੀ ਉਮਰ ਅਕਾਲਪੁਰਖ ਨਾਲ ਲੜ੍ਹਦਾ ਰਹਿੰਦਾ ਹੈ। ਕੀ ਇਹ ਠੀਕ ਗੱਲ ਹੈ? ਵਿਚਾਰਨਾ ਜੀ।
ਸਿੱਖ ਕਹਾਉਣ ਲਈ ਬਾਣਾ ਤੇ ਬਾਣੀ ਦੋਨੋਂ ਜ਼ਰੂਰੀ ਹਨ। ਹੋਰ ਕੁੱਝ ਨਾਂਹ ਕਹਿ ਕੇ ਦੋ ਛੋਟੀਆਂ ਛੋਟੀਆਂ ਵੀਡੀਓ ਦੇ ਲਿੰਕ ਭੇਜ ਰਿਹਾ ਹਾਂ ਜੀ।
https://www.facebook.com/SikhNewsChannel/videos/1899924870169300/?sfnsn=scwshmo
ਇਨ੍ਹਾਂ ਨੂੰ ਦੇਖ ਕੇ ਤੁਸੀਂ ਆਪਣੇ ਸਵਾਲ ਦੇ ਜਵਾਬ ਬਾਰੇ ਆਪ ਹੀ ਵਿਚਾਰ ਸਕਦੇ ਹੋ।
ਆਦਰ ਸਹਿਤ,
ਆਪ ਦਾ ਵੀਰ
——————————
ਨਾਪਾਕ ਪਾਕੁ ਕਰਿ ਹਦੂਰਿ ਹਦੀਸਾ ਸਾਬਤ ਸੂਰਤਿ ਦਸਤਾਰ ਸਿਰਾ ॥੧੨॥ {ਪੰਨਾ 1084}
ਪਦ ਅਰਥ: ਸਾਬਤ ਸੂਰਤਿ = (ਸੁੰਨਤਿ, ਲਬਾਂ ਕੱਟਣ ਆਦਿਕ ਦੀ ਸ਼ਰਹ ਨਾਹ ਕਰ ਕੇ) ਸਰੀਰ ਨੂੰ ਜਿਉਂ ਕਾ ਤਿਉਂ ਰੱਖਣਾ। ਦਸਤਾਰ ਸਿਰਾ = ਸਿਰ ਉਤੇ ਦਸਤਾਰ (ਦਾ ਕਾਰਨ ਬਣਦੀ ਹੈ) , ਇੱਜ਼ਤ-ਆਦਰ ਦਾ ਵਸੀਲਾ ਹੈ।12।
ਅਰਥ: (ਸੁੰਨਤਿ, ਲਬਾਂ ਕਟਾਣ ਆਦਿਕ ਸ਼ਰਹ ਨੂੰ ਛੱਡ ਕੇ) ਆਪਣੀ ਸ਼ਕਲ ਨੂੰ ਜਿਉਂ ਕਾ ਤਿਉਂ ਰੱਖ = ਇਹ (ਲੋਕ ਪਰਲੋਕ ਵਿਚ) ਇੱਜ਼ਤ-ਆਦਰ ਪ੍ਰਾਪਤ ਕਰਨ ਦਾ ਵਸੀਲਾ ਬਣ ਜਾਂਦਾ ਹੈ।12।
ਇਹ ਛੋਟੀ ਜਿਹੀ ਵੀਡੀਓ ਵੀ ਦੇਖਣਾ ਜੀ।
In my understanding of GURMAT to reject an individual that you are not a SIKH based on not is having uncut hair is not spirituality of BABA NANAK. GURBANI we say has universal appeal, for the whole humanity. Anybody , any human being can be SIKH OF BABA NANAK. YES GURU GOBIND SINGHJI gave us five KAKAARS. We all should strive to be KHALSA but we can not reject some one not having uncut hair. EK PITA EKS KE HUM BARIK, SABH MAHE JOT, JOT HAI SOEE.