ਸਤਿ ਸ੍ਰੀ ਅਕਾਲ ਜੀ, ਜਪੁਜੀ ਸਾਹਿਬ ਤੋ ਇਲਾਵਾ ਗੁਰੂ ਨਾਨਕ ਜੀ ਨੇ ਕਿਹੜੀ ਬਾਣੀ ਲਿਖੀ ਹੈ
Share
You must login to ask a question.
Please briefly explain why you feel this question should be reported.
Please briefly explain why you feel this answer should be reported.
Please briefly explain why you feel this user should be reported.
ਸਤਵਿੰਦਰ ਸਿੰਘ ਜੀ, ਤੁਹਾਡਾ ਸਵਾਲ ਸਪੱਸ਼ਟ ਨਹੀਂ ਹੈ। ਜਪੁ ਬਾਣੀ ਤੋਂ ਇਲਾਵਾ, ਪਹਿਲੇ ਗੁਰੂ ਸਰੀਰ, ਗੁਰੂ ਨਾਨਕ ਸਾਹਿਬ ਦੀ ਬਹੁਤ ਸਾਰੀ ਬਾਣੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਹੈ। ਤੁਸੀਂ ਕੀ ਜਾਣਨਾ ਚਾਹੁੰਦੇ ਹੋ, ਸਪੱਸ਼ਟ ਕਰਨ ਦੀ ਕ੍ਰਿਪਾਲਤਾ ਕਰਨੀ ਜੀ।
ਸਮਝ ਗਿਆ ਜੀ, ਗੁਰੂ ਗ੍ਰੰਥ ਸਾਹਿਬ ਸੰਪੂਰਨ ਵਿੱਚ ਕਿਨੀਆ ਬਾਣੀਆ ਹਨ ਜੀ। ਮੈਨੁੰ ਲੱਗਦਾ ਸੀ ਹਰ ਗੁਰੂ ਦੀ ਬਾਣੀ ਨੂੰ ਅਲੱਗ ਨਾਮ ਦਿੱਤਾ ਹੈ। ਅਤੇ ਜੇ ਗੁਰੂਬਾਣੀ ਦੇ ਸ਼ਬਦਾ ਦੇ ਸਹੀ ਅਰਥ ਸਮਝਣੇ ਹੋਣ, ਜਿਵੇ ਕਿ ਬਾਣੀ ਵਿੱਚ ਤੁਕ ਆਓਦੀ ਏ ,ਅਸੰਖ ਜਪ ਅਸੰਖ ਭਾਓ ,
ਅਸੰਖ ਦਾ ਅਰਥ ਕੀ ਹੈ ਕਿੱਥੇ ਸਿਖਿਆ ਜਾ ਸਕਦਾ ਹੈ ਜੀ, ਕੀ ਕੋਈ ਕਿਤਾਬ ਲਿਖੀ ਗਈ ਹੈ ? ਸਕੂਲ ਵਿੱਚ ਕਦੀ ਇਹ ਸ਼ਬਦ ਸੁਣਿਆ ਹੀ ਨਹੀ। ਮੈ ਅੰਗਰੇਜ਼ੀ ਅਨੁਵਾਦ ਵੇਖ ਰਿਹਾ ਸੀ ਕਿਸੀ ਤੁਕ ਦਾ, ਪਰ ਉਸ ਨੂੰ ਪੜ ਸੰਤੁਸ਼ਟੀ ਨਹੀ, ਮਨ ਕਹਿਦਾ ਇਹ ਅਰਥ ਹੋ ਹੀ ਨਹੀ ਸਕਦਾ, ਤਾ ਕਰਕੇ ਮੈ ਖੁਦ ਗੁਰੂਬਾਣੀ ਦੇ ਅਰਥ ਕਰਨ ਦੇ ਕਾਬਿਲ ਹੋਣਾ ਚਾਹੁਨਾ ਜੀ।
ਤੁਸੀਂ ਗੂਗਲ ਪਲੇਅ ਤੋਂ ਜਾ ਕੇ ਪ੍ਰੋਫੈਸਰ ਸਾਹਿਬ ਸਿੰਘ ਜੀ ਦੁਆਰਾ ਰਚਿਤ ਗੁਰੂ ਗ੍ਰੰਥ ਸਾਹਿਬ ਦਰਪਣ ਡਾਊਨਲੋਡ ਕਰ ਸਕਦੇ ਹੋ। ਤੁਹਾਨੂੰ ਪੂਰੇ ਗੁਰੂ ਗ੍ਰੰਥ ਸਾਹਿਬ ਦੇ ਅਰਥ ਮਿਲ ਜਾਣਗੇ।
ਬਹੁਤ ਬਹੁਤ ਧੰਨਵਾਦ ਜੀ।