ਅਰਦਾਸ ਵਿੱਚ ਅਸੀਂ ਗੁਰੂ ਧਾਮ ਦਾ ਜ਼ਿਕਰ ਕਰਦੇ ਹਾਂ। ਕਿਰਪਾ ਕਰਕੇ ਦੱਸ ਸਕਦੇ ਹੋ ਕਿ ਅਰਦਾਸ ਵਿੱਚ ਕਿਹੜੇ ਗੁਰੂ ਧਾਮ ਦਾ ਜ਼ਿਕਰ ਕੀਤਾ ਗਿਆ ਹੈ ਅਤੇ ਕਿਉਂ?
ਅਰਦਾਸ ਵਿੱਚ ਅਸੀਂ ਗੁਰੂ ਧਾਮ ਦਾ ਜ਼ਿਕਰ ਕਰਦੇ ਹਾਂ। ਕਿਰਪਾ ਕਰਕੇ ਦੱਸ ਸਕਦੇ ਹੋ ਕਿ ਅਰਦਾਸ ਵਿੱਚ ਕਿਹੜੇ ਗੁਰੂ ਧਾਮ ਦਾ ਜ਼ਿਕਰ ਕੀਤਾ ਗਿਆ ਹੈ ਅਤੇ ਕਿਉਂ?
Share
ਅਰਦਾਸ ਵਿਚ ਵਰਤੇ ਗਏ ਸ਼ਬਦ ਹਨ:-
“ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ! ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ, ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਖੁਲ੍ਹੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਖ਼ਾਲਸਾ ਜੀ ਨੂੰ ਬਖਸ਼ੋ।”
ਤੁਸੀਂ ਦੇਖ ਸਕਦੇ ਹੋ ਕਿ ਅਰਦਾਸ ਵਿਚ ਸਿਰਫ਼ ਨਨਕਾਣਾ ਸਾਹਿਬ ਦਾ ਨਾਮ ਲਿਖਿਆ ਗਿਆ ਹੈ। ਇਸ ਤੋਂ ਇਲਾਵਾ ਹੋਰ ਕਈਂ ਸਾਰੇ ਗੁਰਦੁਆਰੇ ਪਾਕਿਸਤਾਨ ਵਿਚ ਰਹਿ ਗਏ ਹਨ ਜਿਵੇਂ ਕਿ ਪੰਜਾ ਸਾਹਿਬ, ਡੇਰਾ ਸਾਹਿਬ, ਕਰਤਾਰਪੁਰ ਆਦਿ ਆਦਿ, ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ। ਇਹ ਸਾਰੇ ਗੁਰਦੁਆਰਿਆਂ ਦਾ ਨਾਮ ਲਿਖ਼ਣ ਦੀ ਬਜਾਏ ਸ਼ਬਦ ‘ਗੁਰਦੁਆਰਿਆਂ ਗੁਰਧਾਮਾਂ’ ਅਰਦਾਸ ਵਿਚ ਲਿਖ ਦਿੱਤਾ ਗਿਆ ਹੈ। ਦਾਸ ਦੀ ਜਾਣਕਾਰੀ ਅਨੁਸਾਰ ਪਾਕਿਸਤਾਨ ਵਿਚ ਲਗਭਗ 195 ਗੁਰਦੁਆਰੇ ਹਨ।
Please click on the link below and read more details:
https://hinducouncil.com.au/new/the-legends-of-130-remaining-sikh-gurdwaras-in-pakistan/
Also, please click on the link below for more details:-
https://www.discoversikhism.com/sikh_gurdwaras/lost_gurdwaras.html
Thank you, Ji. However, I would like to know the difference between a Gurdwara and a Gurdham.
ਡਿਕਸ਼ਨਰੀ ਅਨੁਸਾਰ ‘ਧਾਮ’ means Holy place (ਪਵਿੱਤਰ ਅਸਥਾਨ), Abode (ਰਿਹਾਇਸ਼ ਦਾ ਸਥਾਨ), Sanctum (ਤੀਰਥ ਕਰਨ ਲਈ ਪਵਿੱਤਰ ਅਸਥਾਨ).
ਗੁਰ ਧਾਮ – ਗੁਰੂ ਨਾਲ ਸਬੰਧਤ ਸਥਾਨ
ਗੁਰੂ ਦੁਆਰਾ – ਗੁਰੂ ਦੇ ਦਰ ਤੇ