Download Our Mobile App

Sign Up

or use


Have an account? Sign In Now

Sign In

or use


Forgot Password?

Don't have account, Sign Up Here

You must login to ask a question.

or use


Forgot Password?

Need An Account, Sign Up Here

Please briefly explain why you feel this question should be reported.

Please briefly explain why you feel this answer should be reported.

Please briefly explain why you feel this user should be reported.

Sikh Wisdom Logo Sikh Wisdom Logo
Sign InSign Up

Sikh Wisdom

Sikh Wisdom Navigation

  • Home
  • Questions
  • Kids Zone
  • Perspective
  • Scholars
  • Our Story
  • More
    • SGGS Ji Di Bantar
    • Principles of Sikhism
    • Poems
    • Download Our App
Search
Ask A Question

Mobile menu

Close
Ask A Question
  • Categories
  • Questions
    • New Questions
    • Trending Questions
    • Most Read Questions
  • Polls
  • Tags
  • Help
  • Home
  • Questions
  • Kids Zone
  • Perspective
  • Scholars
  • Our Story
  • More
    • SGGS Ji Di Bantar
    • Principles of Sikhism
    • Poems
    • Download Our App
Home/ Questions/Q 264048
Next
In Process

Sikh Wisdom Latest Questions

Asked: September 12, 20262026-09-12T08:27:27+00:00 2026-09-12T08:27:27+00:00In: Knowledge

guri gobind singh ji

wisdom
wisdom
guri gobind singh ji

What does this verse mean?what is guru gobind singh ji is conveying?

5
  • 0
  • 0
  • 5 5 Answers
  • 0 Followers
  • 0
Share
  • Facebook

    Leave an answer
    Cancel reply

    You must login to add an answer.

    or use


    Forgot Password?

    Need An Account, Sign Up Here

    5 Answers

    • Voted
    • Oldest
    • Recent
    1. ਕੁਲਵਿੰਦਰ ਸਿੰਘ
      ਕੁਲਵਿੰਦਰ ਸਿੰਘ
      2026-09-12T10:30:51+00:00Added an answer on September 12, 2026 at 10:30 am
      This answer was edited.

      ਸਤਿਕਾਰ ਯੋਗ ਵੀਰ ਜੀ/ਭੈਣ ਜੀ,

      ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਿਹ।।

      ਤੁਹਾਡੇ ਪ੍ਰਸ਼ਨ ਦੇ ਉੱਤਰ ਵਿਚ ਦਾਸ ਤੁਹਾਨੂੰ ਪੁੱਛਣਾ ਚਾਹੁੰਦਾ ਹੈ ਕਿ ਇਹ ਕਿਵੇਂ ਪਤਾ ਲੱਗੇ ਕਿ ਇਹ ਦਸਵੇਂ ਨਾਨਕ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਲਿਖਤ ਹੈ?

      ਜੇ ਮੰਨ ਵੀ ਲਈਏ ਕਿ ਇਹ ਉਨ੍ਹਾਂ ਦੀ ਲਿਖਤ ਹੈ ਤਾਂ ਇਹ ਸਿਰਫ਼ ਸਾਹਿਤ ਹੈ, ਗੁਰਬਾਣੀ ਨਹੀਂ ਕਿਉਂਕਿ ਗੁਰੂ ਗ੍ਰੰਥ ਸਾਹਿਬ ਵਿਚ ਤੀਜੇ ਗੁਰੂ ਨਾਨਕ, ਗੁਰੂ ਅਮਰਦਾਸ ਸਾਹਿਬ ਆਪਣੀ ਬਾਣੀ ਅਨੰਦੁ ਸਾਹਿਬ ਦੀਆਂ ਦੋ ਪਉੜੀਆਂ ਵਿਚ, ਜਿਨ੍ਹਾਂ ਦਾ ਮੂਲ ਪਾਠ ਤੇ ਅਰਥ ਹੇਠਾਂ ਦਿੱਤਾ ਹੈ, ਜਿਸ ਵਿਚ ਗੁਰੂ ਸਾਹਿਬ ਨੇ ਸਚੀ ਬਾਣੀ ਤੇ ਕਚੀ ਬਾਣੀ ਬਾਰੇ ਪੂਰਾ ਪੂਰਾ ਸਪੱਸ਼ਟ ਕਰ ਦਿੱਤਾ ਹੈ।

      ਗੁਰੂ ਸਾਹਿਬ ਅਨੁਸਾਰ, ਪਰਮਾਤਮਾ ਦੀ ਸਿਫ਼ਤਿ-ਸਾਲਾਹ ਵਾਲੀ ਬਾਣੀ, ਜਿਸ ਨੂੰ ਮਨ ਵਿਚ ਵਸਾਉਣ ਅਤੇ ਉਸ ਤੋਂ ਮਿਲੀ ਸਿੱਖਿਆ ਉੱਪਰ ਚੱਲਣ ਨਾਲ ਆਤਮਿਕ ਆਨੰਦ ਮਿਲਦਾ ਹੈ, ਉਹ ਸਚੀ ਬਾਣੀ ਹੈ।

      ਕਚੀ ਬਾਣੀ ਬਾਰੇ ਗੁਰੂ ਸਾਹਿਬ ਦੀ ਸਿੱਖਿਆ ਇਹ ਹੈ ਕਿ ਗੁਰ-ਆਸ਼ੇ ਤੋਂ ਉਲਟ ਜਾਣ ਵਾਲੀ ਬਾਣੀ, ਪਰਮਾਤਮਾ ਦੀ ਸਿਫ਼ਤਿ-ਸਾਲਾਹ ਤੋਂ ਸੁੰਞੀ ਬਾਣੀ ਮਨ ਨੂੰ ਕਮਜ਼ੋਰ ਕਰਦੀ ਹੈ ਤੇ ਮਾਇਆ ਦੀ ਝਲਕ ਦੇ ਸਾਹਮਣੇ ਥਿੜਕਾ ਦੇਂਦੀ ਹੈ। ਇਹੋ ਜਿਹੀ ਬਾਣੀ ਪੜ੍ਹਨ ਵਾਲੇ ਆਤਮਿਕ ਆਨੰਦ ਨੂੰ ਪ੍ਰਾਪਤ ਕਰਨਾ ਤਾਂ ਦੂਰ ਰਿਹਾ, ਉਸ ਬਾਰੇ ਸੁਪਨੇ ਵਿਚ ਵੀ ਨਹੀਂ ਸੋਚ ਸਕਦੇ।

      ਇਸ ਲਈ ਸਿਰਫ਼ ਤੇ ਸਿਰਫ਼ ਸ਼ਬਦ ਗੁਰੂ, ਗੁਰੂ ਗ੍ਰੰਥ ਸਾਹਿਬ, ਜਿਸ ਨੂੰ ਦਸਵੇਂ ਨਾਨਕ, ਗੁਰੂ ਗੋਬਿੰਦ ਸਿੰਘ ਸਾਹਿਬ ਨੇ, ਅਕਤੂਬਰ, 1708 ਵਿਚ, ਨਾਂਦੇੜ ਵਿਖੇ ਗੁਰਿਆਈ ਦਿੱਤੀ ਸੀ (ਆਪਣੀ ਕੋਈ ਲਿਖਤ ਸ਼ਾਮਲ ਨਹੀਂ ਕੀਤੀ), ਉਸ ਵੱਲ ਧਿਆਨ ਕਰਨ ਦੀ ਲੋੜ ਹੈ ਤੇ ਸਬਦ ਗੁਰੂ ਦੀ ਸਿੱਖਿਆ ਤੇ ਚੱਲ ਕੇ ਆਪਣਾ ਜੀਵਨ ਸੁਧਾਰਣ ਦੀ ਲੋੜ ਹੈ। ਆਸੇ ਪਾਸੇ ਝਾਂਕਣ ਦੀ ਲੋੜ ਨਹੀਂ ਹੈ।

      ਆਸ ਹੈ ਤੁਹਾਨੂੰ ਆਪਣੇ ਸਵਾਲ ਦਾ ਜਵਾਬ ਮਿਲ ਗਿਆ ਹੋਵੇਗਾ।‌ ਜੇ ਤੁਹਾਡਾ ਅੱਗੇ ਕੋਈ ਸਵਾਲ ਹੋਵੇ ਤਾਂ ਤੁਹਾਡਾ ਸਵਾਗਤ ਹੈ। ਜੇਕਰ ਕੋਈ ਕੰਮੀ ਹੋਵੇ ਤਾਂ ਦੱਸਣ ਦੀ ਕ੍ਰਿਪਾਲਤਾ ਕਰਨੀ ਜੀ ਤਾਂ ਜੋ ਅੱਗੇ ਸੁਧਾਰ ਹੋ ਸਕੇ।

      ਆਦਰ ਸਹਿਤ,

      ਆਪ ਦਾ ਵੀਰ

      —————-

      ਆਵਹੁ ਸਿਖ ਸਤਿਗੁਰੂ ਕੇ ਪਿਆਰਿਹੋ ਗਾਵਹੁ ਸਚੀ ਬਾਣੀ ॥ ਬਾਣੀ ਤ ਗਾਵਹੁ ਗੁਰੂ ਕੇਰੀ ਬਾਣੀਆ ਸਿਰਿ ਬਾਣੀ ॥ ਜਿਨ ਕਉ ਨਦਰਿ ਕਰਮੁ ਹੋਵੈ ਹਿਰਦੈ ਤਿਨਾ ਸਮਾਣੀ ॥ ਪੀਵਹੁ ਅੰਮ੍ਰਿਤੁ ਸਦਾ ਰਹਹੁ ਹਰਿ ਰੰਗਿ ਜਪਿਹੁ ਸਾਰਿਗਪਾਣੀ ॥ ਕਹੈ ਨਾਨਕੁ ਸਦਾ ਗਾਵਹੁ ਏਹ ਸਚੀ ਬਾਣੀ ॥੨੩॥ {ਪੰਨਾ 920}

      ਅਰਥ: ਹੇ ਸਤਿਗੁਰੂ ਦੇ ਪਿਆਰੇ ਸਿੱਖੋ! ਆਵੋ, ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਵਿਚ ਜੋੜਨ ਵਾਲੀ ਬਾਣੀ (ਰਲ ਕੇ) ਗਾਵੋ। ਆਪਣੇ ਗੁਰੂ ਦੀ ਬਾਣੀ ਗਾਵੋ, ਇਹ ਬਾਣੀ ਹੋਰ ਸਭ ਬਾਣੀਆਂ ਨਾਲੋਂ ਸ਼ਿਰੋਮਣੀ ਹੈ। ਇਹ ਬਾਣੀ ਉਹਨਾਂ ਬੰਦਿਆਂ ਦੇ ਹਿਰਦੇ ਵਿਚ ਹੀ ਟਿਕਦੀ ਹੈ ਜਿਨ੍ਹਾਂ ਉਤੇ ਪਰਮਾਤਮਾ ਦੀ ਮੇਹਰ ਦੀ ਨਜ਼ਰ ਹੋਵੇ, ਬਖ਼ਸ਼ਸ਼ ਹੋਵੇ।

      (ਹੇ ਪਿਆਰੇ ਗੁਰਸਿੱਖੋ!) ਪਰਮਾਤਮਾ ਦਾ ਨਾਮ ਸਿਮਰੋ, ਪਰਮਾਤਮਾ ਦੇ ਪਿਆਰ ਵਿਚ ਸਦਾ ਜੁੜੇ ਰਹੋ, ਇਹ (ਆਨੰਦ ਦੇਣ ਵਾਲਾ, ਆਤਮਕ ਹੁਲਾਰਾ ਪੈਦਾ ਕਰਨ ਵਾਲਾ) ਨਾਮ-ਜਲ ਪੀਓ।

      ਨਾਨਕ ਆਖਦਾ ਹੈ– (ਹੇ ਗੁਰਸਿੱਖੋ!) ਪਰਮਾਤਮਾ ਦੀ ਸਿਫ਼ਤਿ-ਸਾਲਾਹ ਵਾਲੀ ਇਹ ਬਾਣੀ ਸਦਾ ਗਾਵੋ (ਇਸੇ ਵਿਚ ਆਤਮਕ ਆਨੰਦ ਹੈ) । 23।

      ਭਾਵ: ਜਿਨ੍ਹਾਂ ਮਨੁੱਖਾਂ ਉਤੇ ਪਰਮਾਤਮਾ ਦੀ ਮਿਹਰ ਦੀ ਨਿਗਾਹ ਹੁੰਦੀ ਹੈ, ਉਹ ਪਰਮਾਤਮਾ ਦੀ ਸਿਫ਼ਤਿ-ਸਾਲਾਹ ਵਾਲੀ ਗੁਰਬਾਣੀ ਆਪਣੇ ਹਿਰਦੇ ਵਿਚ ਵਸਾਈ ਰੱਖਦੇ ਹਨ। ਗੁਰਬਾਣੀ ਦੀ ਰਾਹੀਂ ਉਹ ਆਤਮਕ ਆਨੰਦ ਦੇਣ ਵਾਲਾ ਨਾਮ-ਜਲ ਸਦਾ ਪੀਂਦੇ ਰਹਿੰਦੇ ਹਨ।

      ———————-

      ਸਤਿਗੁਰੂ ਬਿਨਾ ਹੋਰ ਕਚੀ ਹੈ ਬਾਣੀ ॥ ਬਾਣੀ ਤ ਕਚੀ ਸਤਿਗੁਰੂ ਬਾਝਹੁ ਹੋਰ ਕਚੀ ਬਾਣੀ ॥ ਕਹਦੇ ਕਚੇ ਸੁਣਦੇ ਕਚੇ ਕਚੀ ਆਖਿ ਵਖਾਣੀ ॥ ਹਰਿ ਹਰਿ ਨਿਤ ਕਰਹਿ ਰਸਨਾ ਕਹਿਆ ਕਛੂ ਨ ਜਾਣੀ ॥ ਚਿਤੁ ਜਿਨ ਕਾ ਹਿਰਿ ਲਇਆ ਮਾਇਆ ਬੋਲਨਿ ਪਏ ਰਵਾਣੀ ॥ ਕਹੈ ਨਾਨਕੁ ਸਤਿਗੁਰੂ ਬਾਝਹੁ ਹੋਰ ਕਚੀ ਬਾਣੀ ॥੨੪॥ {ਪੰਨਾ 920}

      ਅਰਥ: ਗੁਰ-ਆਸ਼ੇ ਤੋਂ ਉਲਟ ਬਾਣੀ (ਮਾਇਆ) ਦੀ ਝਲਕ ਦੇ ਸਾਹਮਣੇ ਥਿੜਕਾ ਦੇਣ ਵਾਲੀ ਹੁੰਦੀ ਹੈ। ਇਹ ਪੱਕੀ ਗੱਲ ਹੈ ਕਿ ਗੁਰ-ਆਸ਼ੇ ਦੇ ਉਲਟ ਜਾਣ ਵਾਲੀ ਬਾਣੀ ਨੂੰ ਸੁਣਨ ਵਾਲਿਆਂ ਦੇ ਮਨ ਕਮਜ਼ੋਰ ਹੋ ਜਾਂਦੇ ਹਨ, ਸੁਣਨ ਵਾਲਿਆਂ ਦੇ ਮਨ ਭੀ ਥਿੜਕ ਜਾਂਦੇ ਹਨ, ਤੇ ਜੋ ਅਜੇਹੀ ਬਾਣੀ ਦੀ ਪੜ੍ਹ ਪੜ੍ਹ ਕੇ ਵਿਆਖਿਆ ਕਰਦੇ ਹਨ, ਉਹ ਭੀ ਕਮਜ਼ੋਰ ਮਨ ਦੇ ਹੋ ਜਾਂਦੇ ਹਨ।

      ਜੇ ਉਹ ਬੰਦੇ ਜੀਭ-ਨਾਲ ਹਰੀ-ਨਾਮ ਭੀ ਬੋਲਣ ਤਾਂ ਭੀ ਜੋ ਕੁਝ ਉਹ ਬੋਲਦੇ ਹਨ ਉਸ ਨਾਲ ਉਹਨਾਂ ਦੀ ਡੂੰਘੀ ਸਾਂਝ ਨਹੀਂ ਪੈਂਦੀ ਕਿਉਂਕਿ ਉਹਨਾਂ ਦੇ ਮਨ ਨੂੰ ਮਾਇਆ ਨੇ ਮੋਹ ਰੱਖਿਆ ਹੈ, ਉਹ ਜੋ ਕੁਝ ਬੋਲਦੇ ਹਨ ਜ਼ਬਾਨੀ ਜ਼ਬਾਨੀ ਹੀ ਬੋਲਦੇ ਹਨ।

      ਨਾਨਕ ਆਖਦਾ ਹੈ– ਗੁਰ-ਆਸ਼ੇ ਤੋਂ ਉਲਟ ਬਾਣੀ ਮਨੁੱਖ ਦੇ ਮਨ ਨੂੰ ਆਤਮਕ ਆਨੰਦ ਦੇ ਟਿਕਾਣੇ ਤੋਂ ਹੇਠਾਂ ਡੇਗਦੀ ਹੈ। 24।

      ਭਾਵ: ਗੁਰ-ਆਸ਼ੇ ਤੋਂ ਉਲਟ ਜਾਣ ਵਾਲੀ ਬਾਣੀ, ਪਰਮਾਤਮਾ ਦੀ ਸਿਫ਼ਤਿ-ਸਾਲਾਹ ਤੋਂ ਸੁੰਞੀ ਬਾਣੀ ਮਨ ਨੂੰ ਕਮਜ਼ੋਰ ਕਰਦੀ ਹੈ, ਮਾਇਆ ਦੀ ਝਲਕ ਦੇ ਸਾਹਮਣੇ ਥਿੜਕਾ ਦੇਂਦੀ ਹੈ। ਅਜੇਹੀ ਬਾਣੀ ਨਿੱਤ ਪੜ੍ਹਨ ਸੁਣਨ ਵਾਲਿਆਂ ਦੇ ਮਨ ਮਾਇਆ ਦੇ ਟਾਕਰੇ ਤੇ ਕਮਜ਼ੋਰ ਹੋ ਜਾਂਦੇ ਹਨ। ਅਜੇਹੇ ਕਮਜ਼ੋਰ ਹੋ ਚੁਕੇ ਮਨ ਵਿਚ ਆਤਮਕ ਆਨੰਦ ਦਾ ਸੁਆਦ ਨਹੀਂ ਬਣ ਸਕਦਾ। ਉਹ ਮਨ ਤਾਂ ਮਾਇਆ ਦੇ ਮੋਹ ਵਿਚ ਫਸਿਆ ਹੁੰਦਾ ਹੈ।

        • 0
      • Reply
      • Share
        Share
        • Share on Facebook
        • Share on Twitter
        • Share on LinkedIn
        • Share on WhatsApp
      • wisdom
        wisdom
        2026-09-12T20:47:09+00:00Replied to answer on September 12, 2026 at 8:47 pm
        guri gobind singh ji

        it is the bani in bachtar natak in dasam granth, which specifically contains the bani of guru gobind singh ji

          • 0
        • Reply
        • Share
          Share
          • Share on Facebook
          • Share on Twitter
          • Share on LinkedIn
          • Share on WhatsApp
        • ਕੁਲਵਿੰਦਰ ਸਿੰਘ
          ਕੁਲਵਿੰਦਰ ਸਿੰਘ
          2026-09-12T22:36:36+00:00Replied to answer on September 12, 2026 at 10:36 pm

          ਬਚਿੱਤਰ ਨਾਟਕ ਦੇ ਲਿਖਾਰੀ ਕੌਣ?

          1991 ਦੀ ਗੱਲ ਹੈ। ਚਮਕੌਰ ਸਾਹਿਬ ਦੀ ਸਭਾ ਦੌਰਾਨ ਗੁਰੂ-ਦਰਬਾਰ ਅੰਦਰ ਰਾਤ ਦੇ ਦੀਵਾਨ ਵਿਚ ਇਕ ਅਖੌਤੀ ਸਾਧ ਨੇ ਇਕ ਗੱਪ ਸੁਣਾਈ ਸੀ ਕਿ ਮਾਤਾ ਗੁਜਰੀ ਜੀ ਆਪਣੇ ਪੁੱਤਰ ਗੁਰੂ ਗੋਬਿੰਦ ਸਿੰਘ ਜੀ ਨੂੰ ਜਦੋਂ ਵੀ ਬੁਲਾਉਂਦੇ ਸਨ ਤਾਂ ‘ਗੋਬਿੰਦ’ ਨਾਮ ਲੈਣ ਦੀ ਬਜਾਏ ਉਨ੍ਹਾਂ ਨੂੰ ਸਿਆਮ ਨਾਮ ਨਾਲ ਬੁਲਾਇਆ ਕਰਦੇ ਸਨ। ਇਸ ਦਾ ਕਾਰਣ ਉਸ ਨੇ ਇਹ ਦੱਸਿਆ ਸੀ ਕਿ ਮਾਤਾ ਗੁਜਰੀ ਜੀ ਦੇ ਸਹੁਰਾ ਸਾਹਿਬ ਦਾ ਨਾਂ ਗੁਰੂ ਹਰਿਗੋਬਿੰਦ ਸਾਹਿਬ ਸੀ, ਜਿਸ ਕਰ ਕੇ ਉਹ ਆਪਣੇ ਪੁੱਤਰ ਨੂੰ ‘ਗੋਬਿੰਦ’ ਦੇ ਨਾਮ ਨਾਲ ਪੁਕਾਰਨ ਦੀ ਥਾਂ ਸਿਆਮ ਨਾਮ ਨਾਲ ਬੁਲਾਇਆ ਕਰਦੇ ਸਨ। ਉਸ ਵੇਲੇ ਮੈਨੂੰ ਵੀ ਬਚਿੱਤਰ ਨਾਟਕ(ਅਖੌਤੀ ਦਸਮ ਗ੍ਰੰਥ) ਬਾਰੇ ਕੋਈ ਜਾਣਕਾਰੀ ਨਹੀਂ ਸੀ।

          ਪਰ ਜਦੋਂ ਬਚਿੱਤਰ ਨਾਟਕ(ਅਖੌਤੀ ਦਸਮ ਗ੍ਰੰਥ) ਵਿਚੋਂ ਉਸ ਦੇ ਅਸਲ ਲਿਖਾਰੀਆਂ ਦੀ ਖੋਜ ਕੀਤੀ ਤਾਂ ਪੜ੍ਹ ਕੇ ਪਤਾ ਲੱਗਾ ਕਿ ਇਸ ਗ੍ਰੰਥ ਦੇ ਅਸਲ ਲਿਖਾਰੀ ਸਯਾਮ, ਰਾਮ ਅਤੇ ਕਾਲ ਹੀ ਹਨ, ਹੋਰ ਕੋਈ ਨਹੀਂ। ਇਕ ਗੱਲ ਹੋਰ ਵੀ ਨੋਟ ਕਰਨ ਵਾਲੀ ਹੈ ਕਿ ਇਸ ਗ੍ਰੰਥ ਦੇ ਫੁੱਟ ਨੋਟਾਂ ਵਿਚ ਸਿੱਖਾਂ ਨੂੰ ਪਹਿਲਾਂ ਗੁੰਮਰਾਹ ਕਰਨ ਤੋਂ ਬਾਅਦ ਇਸ ਗ੍ਰੰਥ ਦੇ ਅਸਲ ਲਿਖਾਰੀਆਂ ਬਾਰੇ ਸੱਚ ਵੀ ਲਿਖਿਆ ਹੈ। ਜਿਵੇਂ ਕਿ:-

          1. ਬਚਿੱਤਰ ਨਾਟਕ ਦੇ ਪੰਨਾ-329 ਦੇ ਫੁੱਟ ਨੋਟ ਵਿਚ ਕਬਿ ਸਯਾਮ ਦੇ ਬਾਰੇ ਲਿਖਿਆ ਹੈ ਕਿ ਇਹ ਗੁਰੂ ਗੋਬਿੰਦ ਸਿੰਘ ਜੀ ਦਾ ਉਪਨਾਮ ਸੀ। ਜੇਕਰ ਦੇਖਿਆ ਜਾਵੇ ਤਾਂ ਗੁਰਮਤਿ-ਵਿਰੋਧੀ, ਸੱਚ-ਵਿਰੋਧੀ, ਸਿੱਖ-ਵਿਰੋਧੀ ਅਤੇ ਗੁਰ-ਨਿੰਦਕ ਲੋਕ ਇਸ ਫੁੱਟ ਨੋਟ ਰਾਹੀਂ ਹੀ ਇਸ ਗ੍ਰੰਥ ਦਾ ਕਰਤਾ ਦਸਮ ਗੁਰੂ ਨੂੰ ਕਹਿ ਕੇ ਸਿੱਖਾਂ ਨੂੰ ਲਗਾਤਾਰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰਦੇ ਆ ਰਹੇ ਹਨ।

          2. ਇਸੇ ਗ੍ਰੰਥ ਦੇ ਪੰਨਾ- 551 ਦੇ ਫੁੱਟ ਨੋਟ ਵਿਚ ਲਿਖਿਆ ਹੈ ਕਿ ਸਿਆਮ ਕਵੀ, ਗੁਰੂ ਗੋਬਿੰਦ ਸਿੰਘ ਜੀ ਦਾ ਕਵੀ ਹੈ।

          3. ਇਸੇ ਗ੍ਰੰਥ ਦੇ ਪੰਨਾ-677 ਦੇ ਫੁੱਟ ਨੋਟ ਵਿਚ ਲਿਖਿਆ ਹੈ ਕਿ ਇਨ੍ਹਾਂ ਗੱਲਾਂ ਤੋਂ ਸਿੱਧ ਹੁੰਦਾ ਹੈ ਕਿ ਇਹ ਰਾਮ-ਸਿਆਮ ਕਵੀ ਦੀ ਬਾਣੀ ਹੈ, ਗੁਰੂ ਜੀ ਦੀ ਮੁਖਵਾਕ ਨਹੀ। ਰਾਮ ਸਿਆਮ ਆਦਿ 52 ਕਵੀ ਗੁਰੂ ਜੀ ਦੇ ਨੌਕਰ ਸਨ। ਨੋਟ ਕੀਤਾ ਜਾਵੇ ਬਚਿੱਤਰ ਨਾਟਕ ਦੇ ਪੰਨਾ-677 ਦੇ ਫੁੱਟ ਨੋਟ ਵਿਚ ਸਪੱਸ਼ਟ ਲਿਖ ਦਿੱਤਾ ਗਿਆ ਹੈ ਕਿ ਇਹ ਰਾਮ-ਸਿਆਮ ਕਵੀਆਂ ਦੀ ਬਾਣੀ ਹੈ, ਗੁਰੂ ਜੀ ਦੀ ਮੁਖਵਾਕ ਨਹੀ। ਸਿੱਖਾਂ ਨੂੰ ਇਹ ਗੱਲ ਸਮਝ ਲੈਣੀ ਚਾਹੀਦੀ ਹੈ।

          ਜਿੱਥੋਂ ਤਕ 52 ਕਵੀਆਂ ਦੀ ਗੱਲ ਹੈ, ਉਸ ਬਾਰੇ ਵੀ ਭੁਲੇਖਾ ਦੂਰ ਕਰਨਾ ਚਾਹੀਦਾ ਹੈ। ਸਿੱਖਾਂ ਵੱਲੋਂ ਅਗਿਆਨਤਾਵਸ ਆਮ ਪਰਚਾਰਿਆ ਜਾਂਦਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਦਰਬਾਰ ਅੰਦਰ 52 ਕਵੀ ਹੁੰਦੇ ਸਨ। ਪਰ 52 ਕਵੀਆਂ ਵਾਲੀ ਗੱਲ ਕੇਵਲ ਝੂਠ ਦਾ ਪੁਲੰਦਾ ਹੀ ਹੈ ਕਿਉਂਕਿ ਗੁਰੂ ਸਾਹਿਬ ਦਾ ਸਭ ਤੋਂ ਉੱਤਮ ਇਕੋ-ਇਕ ਦਰਬਾਰੀ ਕਵੀ ਭਾਈ ਨੰਦ ਲਾਲ ਜੀ ਸੀ, ਕੋਈ ਹੋਰ ਨਹੀਂ। ਇਸ ਤੋਂ ਇਲਾਵਾ 52 ਦੀ ਗਿਣਤੀ ਨਾਲ ਜੁੜਿਆ ਹੋਰ ਵੀ ਬਹੁਤ ਕੁੱਝ ਪਰਚਾਰਿਆ ਜਾਂਦਾ ਹੈ, ਜਿਵੇਂ ਕਿ 52 ਕਲੀਆਂ ਵਾਲਾ ਚੋਲਾ, 52 ਰਾਜਿਆਂ ਨੂੰ ਰਿਹਾਅ ਕਰਵਾਉਣਾ, ਹਿੰਦੂਮਤ ਦੇ 52 ਬੀਰ, 52 ਰੁੱਖ, ਪਠਾਣਾਂ ਦੇ 52 ਖਾਨਦਾਨ, 52 ਕਿੱਤਿਆਂ ਦੇ ਲੋਕ ਅਤੇ 52 ਹੁਕਮਨਾਮੇ ਆਦਿ। ਪਰ 52 ਦੀ ਅਸਲ ਸੱਚਾਈ ਨੂੰ ਬਹੁਤ ਹੀ ਵਿਰਲੇ ਸਿੱਖ ਸਮਝਦੇ ਹਨ।

          ਯਾਦ ਰੱਖੋ 52 ਦੀ ਗਿਣਤੀ ਨੂੰ ਹਿੰਦੀ ਵਿਚ ਬਾਵਨ ਅਤੇ ਪੰਜਾਬੀ ਵਿਚ ਬਵੰਜਾ ਕਿਹਾ ਜਾਂਦਾ ਹੈ। ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਬਾਣੀ ਵਿਚ ਬਾਵਨ ਸ਼ਬਦ ਦੀ ਵਰਤੋਂ ਬੋਲੀ ਦੇ ਬਾਵਨ ਅੱਖਰਾਂ ਲਈ, ਬੌਣੇ ( ਮਧਰੇ) ਮਨੁੱਖ ਲਈ ਅਤੇ ਚੰਦਨ ਦੇ ਦਰੱਖਤ ਲਈ ਵੀ ਕੀਤੀ ਗਈ ਹੈ।

          ਜਿਹੜੇ ਕਹਿੰਦੇ ਹਨ ਕਿ ਮਾਤਾ ਗੁਜਰੀ ਜੀ ਆਪਣੇ ਪੁੱਤਰ ਨੂੰ ਸਿਆਮ ਕਹਿ ਕੇ ਬੁਲਾਉਂਦੇ ਸਨ, ਉਨ੍ਹਾਂ ਬੇਅਕਲਾਂ ਨੂੰ ਇਸ ਗੱਲ ਦੀ ਸਮਝ ਨਹੀਂ ਹੈ ਕਿ ਜਦੋਂ ਵੀ ਕੋਈ ਮਾਤਾ-ਪਿਤਾ ਆਪਣੇ ਬੱਚਿਆਂ ਦੇ ਨਾਂ ਰੱਖਦੇ ਹਨ ਤਾਂ ਉਹ ਸੋਚ-ਸਮਝ ਕੇ ਹੀ ਰੱਖਦੇ ਹਨ। ਬਾਬਾ ਤੇਗ਼ ਬਹਾਦਰ ਜੀ ਅਤੇ ਮਾਤਾ ਗੁਜਰੀ ਜੀ ਨੇ ਵੀ ਆਪਣੇ ਪੁੱਤਰ ਦਾ ਨਾਂ ਸੋਚ-ਸਮਝ ਕੇ ਹੀ ‘ਗੋਬਿੰਦ’ ਰੱਖਿਆ ਸੀ। ਉਸ ਵੇਲੇ ਬਾਬਾ ਤੇਗ਼ ਬਹਾਦਰ ਜੀ ਨੂੰ ਪਤਾ ਸੀ ਕਿ ਮੇਰੇ ਪਿਤਾ ਜੀ ਦਾ ਨਾਂ ਗੁਰੂ ਹਰਿਗੋਬਿੰਦ ਸਾਹਿਬ ਹੈ ਅਤੇ ਇਸੇ ਤਰ੍ਹਾਂ ਮਾਤਾ ਗੁਜਰੀ ਜੀ ਨੂੰ ਵੀ ਚੰਗੀ ਤਰ੍ਹਾਂ ਪਤਾ ਸੀ ਕਿ ਮੇਰੇ ਸਹੁਰਾ ਸਾਹਿਬ ਦਾ ਇਹ ਨਾਂ ਹੈ।

          ਯਾਦ ਰੱਖੋ, ਲੋੜ ਪੈਣ ‘ਤੇ ਨਾਂ ਦੀ ਤਬਦੀਲੀ ਕਦੇ ਵੀ ਕੀਤੀ ਜਾ ਸਕਦੀ ਹੈ ਜਿਵੇਂ ਜਗਤ ਗੁਰੂ ਬਾਬਾ ਨਾਨਕ ਜੀ ਨੇ ਭਾਈ ਲਹਿਣਾ ਜੀ ਨੂੰ ਗੁਰੂ ਅੰਗਦ ਜੀ ਬਣਾ ਦਿੱਤਾ ਸੀ ਅਤੇ ‘ਨਾਨਕ ਜੋਤਿ’ ਗੁਰੂ ਅਮਰਦਾਸ ਜੀ ਨੇ ਭਾਈ ਜੇਠਾ ਜੀ ਨੂੰ ਗੁਰੂ ਰਾਮਦਾਸ ਜੀ ਬਣਾ ਦਿੱਤਾ ਸੀ। ਇਸੇ ਤਰ੍ਹਾਂ ਜੇਕਰ ਗੁਰੂ ਸਾਹਿਬ ਦੇ ਮਾਤਾ-ਪਿਤਾ ਆਪਣੇ ਪੁੱਤਰ ਦੇ ਨਾਂ ਵਿਚ ਕਿਸੇ ਕਾਰਣ ਕੋਈ ਤਬਦੀਲੀ ਲਿਆਉਣਾ ਚਾਹੁੰਦੇ ਤਾਂ ਉਹ ਵੀ ਕਰ ਸਕਦੇ ਸਨ। ਗੁਰੂ ਗੋਬਿੰਦ ਜੀ ਨੇ 1699 ਈ: ਵਿਚ ਖੰਡੇ-ਬਾਟੇ ਦੀ ਪਾਹੁਲ ਛਕਾਉਣ ਸਮੇਂ ਆਪਣੇ ਮਾਤਾ-ਪਿਤਾ ਵੱਲੋਂ ਰੱਖੇ ਨਾਂ ਗੋਬਿੰਦ ਨਾਲ ‘ਸਿੰਘ’ ਜੋੜ ਕੇ ਆਪਣੇ ਆਪ ਨੂੰ ਗੋਬਿੰਦ ਸਿੰਘ ਕਰ ਲਿਆ ਸੀ।

          ਇਸ ਲਈ ਜਿਹੜੇ ਗੁਰਮਤਿ-ਵਿਰੋਧੀ, ਸੱਚ-ਵਿਰੋਧੀ, ਸਿੱਖ-ਵਿਰੋਧੀ ਅਤੇ ਗੁਰ-ਨਿੰਦਕ ਲੋਕ ਝੂਠ ਪਰਚਾਰ ਕਰਦੇ ਹਨ ਕਿ ਗੁਰੂ ਗੋਬਿੰਦ ਸਿੰਘ ਜੀ ਦਾ ਨਾਂ ਸਿਆਮ ਸੀ, ਉਹ ਆਪਣੀ ਅਕਲ ਦਾ ਜਨਾਜ਼ਾ ਹੀ ਕੱਢ ਰਹੇ ਹਨ। ਸਿੱਖਾਂ ਨੂੰ ਇਹ ਸੱਚਾਈ ਵੀ ਚੰਗੀ ਤਰ੍ਹਾਂ ਸਮਝ ਲੈਣੀ ਚਾਹੀਦੀ ਹੈ ਕਿ ਬਚਿੱਤਰ ਨਾਟਕ (ਅਖੌਤੀ ਦਸਮ ਗ੍ਰੰਥ) ਦੇ ਲਿਖਾਰੀਆਂ ਪੰਡਤ ਸ਼ਿਆਮ, ਰਾਮ ਅਤੇ ਕਾਲ ਨੇ ਇਸ ਰਚਨਾ ਅੰਦਰ ਗੰਦੀਆਂ, ਕਾਮ-ਉਕਸਾਊ, ਵਿਭਚਾਰੀ ਅਤੇ ਅਸੱਭਿਅਕ ਗੱਲਾਂ ਲਿਖ ਕੇ ਇਹ ਸਾਬਤ ਕਰ ਦਿੱਤਾ ਹੈ ਕਿ ਉਹ ਕਿੰਨੇ ਗੰਦੇ, ਘਟੀਆਂ ਅਤੇ ਨੀਚ ਕਿਰਦਾਰ ਦੇ ਮਾਲਕ ਹਨ।

          ਬਚਿੱਤਰ ਨਾਟਕ (ਅਖੌਤੀ ਦਸਮ ਗ੍ਰੰਥ) ਦੇ ਲਿਖਾਰੀਆਂ ਦੇ ਜਿੱਥੇ ਜਿੱਥੇ ਨਾਮ ਆਉਂਦੇ ਹਨ, ਉਨ੍ਹਾਂ ਦਾ ਸਾਰਾ ਵੇਰਵਾ ਹੇਠ ਲਿਖੇ ਅਨੁਸਾਰ ਹੈ:-

          ਸਯਾਮ ਕਵੀ ਦੇ ਨਾਮ

          ਮਿਲਿ ਦੇਵ ਅਦੇਵਨ ਸਿੰਧ ਮਥ੍ਯੋ।। ਕਬਿ ਸਯਾਮ ਕਵਿੱਤਨ ਮੱਧ ਕਥ੍ਯੋ।। (ਬਚਿੱਤਰ ਨਾਟਕ ਪੰਨਾ-160)। ਇਸ ਤੋਂ ਅੱਗੇ ਪੰਨਾ-182, 213, 270, 281, 282, 288, 291, 294, 298, 301, 304, 306, 312, 313, 314, 315,316, 317, 318, 319, 321, 322, 323, 324, 325, 326, 327, 328, 329, 330, 331, 332, 333, 334, 336, 337, 339, 340, 341, 342, 343, 346, 347, 349, 350, 352, 353, 354, 356, 357, 361, 366, 371, 372, 373, 374, 379, 380, 381, 382, 383, 385, 387, 388, 390, 392, 403, 404, 405, 407, 409, 413, 414, 425, 428, 431, 434, 436, 437, 438, 440, 443, 444, 446, 449, 451, 452, 453, 456, 457, 460, 461, 465, 467, 469, 471, 472, 476, 478, 480, 482, 484, 485, 486, 487, 488, 489, 492, 493, 495, 497, 498, 499, 500, 501, 502, 503, 504, 505, 506, 507, 508, 512, 515, 516, 518, 519, 521, 522, 523, 524, 526, 527, 528, 529, 531,534, 535, 536, 538, 539, 540, 541, 542, 543, 544, 548, 549, 550, 551, 553, 554, 555, 556, 557, 559, 560, 562, 563, 564, 569, 669, 989, 1138, 1245, 1294, 1355 ਅਤੇ ਅਖ਼ੀਰ ਵਿਚ ਪੰਨਾ-ਅ ‘ਤੇ ਦੇਖੇ ਜਾ ਸਕਦੇ ਹਨ। ਨੋਟ ਕੀਤਾ ਜਾਵੇ ਕਿ ਬਚਿੱਤਰ ਨਾਟਕ ਵਿਚ ਸਭ ਤੋਂ ਜ਼ਿਆਦਾ ਨਾਂ ਕਬਿ ਸਯਾਮ ਦਾ ਹੀ ਆਉਂਦਾ ਹੈ।

          ਰਾਮ ਕਵੀ ਦੇ ਨਾਮ

          ਮਾਰ ਚਮੂੰ ਸੁ ਬਿਦਰ ਦਈ ਕਬਿ ਰਾਮ ਕਹੈ ਬਲ ਸੋ ਨ੍ਰਿਪ ਗਾਜ੍ਯੋ।। (ਬਚਿੱਤਰ ਨਾਟਕ ਪੰਨਾ – 408) ਇਸ ਤੋਂ ਅੱਗੇ ਪੰਨਾ-410, 412, 417, 419, 432, 454, 476, 479, 835, 849, 851, 880, 884 ਤੇ ਦੇਖੇ ਜਾ ਸਕਦੇ ਹਨ।

          ਕਾਲ ਕਵੀ ਦੇ ਨਾਮ

          ਸੁ ਕਬਿ ਕਾਲ ਪੂਰਨ ਭਯੋ ਤਬ ਹੀ ਕਥਾ ਪ੍ਰਸੰਗ।। (ਬਚਿੱਤਰ ਨਾਟਕ ਪੰਨਾ-1087) ਅਤੇ ਪੰਨਾ–1128 ਤੇ ਦੇਖੇ ਜਾ ਸਕਦੇ ਹਨ।

          ਬੇਸ਼ੱਕ ਸਯਾਮ, ਰਾਮ ਅਤੇ ਕਾਲ ਕਵੀਆਂ ਨੇ ਬਚਿੱਤਰ ਨਾਟਕ (ਅਖੌਤੀ ਦਸਮ ਗ੍ਰੰਥ) ਵਿਚ ਆਪ ਹੀ ਸਾਬਤ ਕਰ ਦਿੱਤਾ ਹੈ ਕਿ ਇਹ ਰਚਨਾ ਉਨ੍ਹਾਂ ਦੀ ਆਪਣੀ ਲਿਖਤ ਹੈ, ਪਰ ਗੁਰਮਤਿ-ਵਿਰੋਧੀ, ਸੱਚ-ਵਿਰੋਧੀ, ਸਿੱਖ-ਵਿਰੋਧੀ, ਗੁਰ-ਨਿੰਦਕ ਅਤੇ ਇਖ਼ਲਾਕੀ ਪੱਧਰ ਤੋਂ ਗਿਰੇ ਹੋਏ ਲੋਕ, ਇਸ ਗ੍ਰੰਥ ਦਾ ਕਰਤਾ ਦਸਮ ਗੁਰੂ ਨੂੰ ਕਹਿ ਕੇ ਸਿੱਖਾਂ ਨੂੰ ਲਗਾਤਾਰ ਮੂਰਖ ਬਣਾਉਂਦੇ ਆ ਰਹੇ ਹਨ।

          ਸਿੱਖੋ! ਮੂਰਖ ਨਾ ਬਣੋ!

          ਜਗਤ ਗੁਰੂ ਬਾਬਾ ਨਾਨਕ ਜੀ ਵੱਲੋਂ ਪਰਚਾਰੇ ‘ਸੱਚ-ਧਰਮ’ ਅੰਦਰ ਕਿਸੇ ਵੀ ਰਚਨਾ ਨੂੰ ਗੁਰੂ ਦੀ ਬਾਣੀ ਦਾ ਦਰਜਾ ਦੇਣ ਦਾ ਇਕੋ-ਇਕ ਅਧਿਕਾਰ ਕੇਵਲ ‘ਨਾਨਕ ਜੋਤਿ’ ਸਤਿਗੁਰਾਂ ਦਾ ਆਪਣਾ ਸੀ। ਸਤਿਗੁਰਾਂ ਤੋਂ ਬਿਨਾਂ ਇਹ ਅਧਿਕਾਰ ਪਹਿਲਾਂ ਵੀ ਕਿਸੇ ਸੰਸਥਾ ਜਾਂ ਸਿੱਖ ਕੋਲ ਨਹੀਂ ਸੀ ਅਤੇ ਨਾ ਹੀ ਹੁਣ ਹੈ। ‘ਨਾਨਕ ਜੋਤਿ’ ਗੁਰੂ ਗੋਬਿੰਦ ਸਿੰਘ ਨੇ 1708 ਈ: ਵਿਚ ਆਪਣੇ ਤੋਂ ਮਗਰੋਂ ‘ਨਾਨਕ ਜੋਤਿ’ ਸਤਿਗੁਰਾਂ, ਭਗਤ-ਜਨਾਂ, ਭੱਟ-ਜਨਾਂ ਅਤੇ ਸਿੱਖ ਸੇਵਕਾਂ ਦੀ ਸਮੁੱਚੀ ਬਾਣੀ ਨੂੰ ਸਾਂਝੇ ਰੂਪ ਵਿਚ ਗੁਰੂ ਗ੍ਰੰਥ ਸਾਹਿਬ ਦਾ ਦਰਜਾ ਦੇਣ ਉਪਰੰਤ ਉਸ ਨੂੰ ਬਾਬਾ ਨਾਨਕ ਜੀ ਵੱਲੋਂ ਕਾਇਮ ਕੀਤੇ ਗੁਰਗੱਦੀ (ਤਖ਼ਤ) ਉੱਤੇ ਬਿਰਾਜਮਾਨ ਕਰ ਕੇ ਸਦੀਵੀ ਗੁਰਿਆਈ ਦੇ ਦਿੱਤੀ ਸੀ। ਗੁਰੂ ਸਾਹਿਬ ਨੇ ਗੁਰੂ ਦੀ ਬਾਣੀ ਬਾਰੇ ਅੰਤਮ, ਠੋਸ ਅਤੇ ਸਦੀਵੀ ਫੈਸਲਾ ਕਰ ਕੇ ਆਪਣੇ ਸਿੱਖਾਂ ਨੂੰ ਸਦੀਵੀ ਹੁਕਮ ਕਰ ਦਿੱਤਾ ਸੀ ਕਿ ਸਿੱਖਾਂ ਨੇ ਕੇਵਲ ਗੁਰੂ ਗ੍ਰੰਥ ਸਾਹਿਬ ਨੂੰ ਆਪਣਾ ਇਕੋ-ਇਕ ਗੁਰੂ ਮੰਨਣਾ ਹੈ, ਕਿਸੇ ਹੋਰ ਗ੍ਰੰਥ ਜਾਂ ਮਨੁੱਖ ਨੂੰ ਨਹੀਂ। ਗੁਰੂ ਸਾਹਿਬ ਨੇ ਇਹ ਹੁਕਮ ਕਰ ਕੇ ਆਪਣੇ ਸਿੱਖਾਂ ਨੂੰ ਗੁਰਮਤਿ-ਵਿਰੋਧੀ, ਸੱਚ-ਵਿਰੋਧੀ, ਸਿੱਖ-ਵਿਰੋਧੀ ਅਤੇ ਗੁਰ-ਨਿੰਦਕ ਰਚਨਾਵਾਂ ਤੋਂ ਰਹਿੰਦੀ ਦੁਨੀਆਂ ਤਕ ਬਚਾ ਲਿਆ ਹੈ।

          ਪਰ ਬ੍ਰਿਟਿਸ਼ ਸਰਕਾਰ ਦੀ ਗ਼ੁਲਾਮੀ ਕਰਦੇ ਹੋਏ, ਪੁਜਾਰੀਆਂ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਅੰਤਮ ਅਤੇ ਸਦੀਵੀ ਹੁਕਮਾਂ ਦੀ ਘੋਰ-ਉਲੰਘਣਾ ਕਰ ਕੇ ਗੰਦੇ, ਅਸ਼ਲੀਲ, ਕਾਮ-ਉਕਸਾਉ ਅਤੇ ਨਸ਼ਿਆਂ ਨਾਲ ਗਲਤਾਨ ਬਚਿੱਤਰ ਨਾਟਕ ਗ੍ਰੰਥ ਦੀਆਂ ਰਚਨਾਵਾਂ ਵਿਚ ਦਰਜ ਜਾਪ, ਚੌਪਈ ਅਤੇ ਸਵੱਈਆਂ ਨੂੰ ਗੁਰੂ ਦੀ ਬਾਣੀ ਕਹਿ ਕੇ ਸੰਸਾਰ ਭਰ ਦੇ ਗੁਰਦੁਆਰਿਆਂ ਵਿਚ ਪਿਛਲੇ 70-80 ਸਾਲਾਂ ਤੋਂ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਬਾਰ ਦੀ ਸ਼ਰੇਆਮ ਤੌਹੀਨ ਕਰਵਾਈ ਜਾ ਰਹੀ ਹੈ।

          ਸੰਸਾਰ ਭਰ ਦੀਆਂ ਸਾਰੀਆਂ ਸਿੱਖ-ਸੰਸਥਾਵਾਂ ਦੇ ਪ੍ਰਚਾਰਕ ਜਿਹੜੇ ਅਕਾਲ ਬੁੰਗੇ ਦੇ ਪੁਜਾਰੀਆਂ ਅਧੀਨ ਹੋ ਕੇ ਚਲਦੇ ਹਨ, ਉਹ ਸਾਰੇ ਬੱਚਿੱਤਰ ਨਾਟਕ (ਅਖੌਤੀ ਦਸਮ ਗ੍ਰੰਥ) ਦੀ ਅਸਲੀਅਤ ਦੱਸਣ ਤੋਂ ਹਮੇਸ਼ਾ ਚੁੱਪ ਰਹਿੰਦੇ ਹਨ। ਅਜਿਹਾ ਕਰਕੇ, ਉਹ ਕਈ ਦਹਾਕਿਆਂ ਤੋਂ ਗੁਰੂ ਗ੍ਰੰਥ ਸਾਹਿਬ ਅਤੇ ਸਿੱਖਾਂ ਨਾਲ ਬਹੁਤ ਵੱਡਾ ਧ੍ਰੋਹ ਕਮਾਉਂਦੇ ਆ ਰਹੇ ਹਨ। ਇਸ ਚੁੱਪ ਦਾ ਲਾਹਾ ਲੈਂਦੇ ਹੋਏ, ਗੁਰਮਤਿ-ਵਿਰੋਧੀ, ਸੱਚ-ਵਿਰੋਧੀ, ਸਿੱਖ-ਵਿਰੋਧੀ ਅਤੇ ਗੁਰ-ਨਿੰਦਕ ਲੋਕ, ਗੁਰੂ ਗ੍ਰੰਥ ਸਾਹਿਬ ਜੀ ਦੀ ਸਰਬ-ਉੱਚਤਾ ਨੂੰ ਖ਼ਤਮ ਕਰਨ ਲਈ ਇਕ ਦਿਨ ਬਚਿੱਤਰ ਨਾਟਕ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਬਣਾ ਕੇ, ਗੁਰਦੁਆਰਿਆਂ ਵਿਚ ਪ੍ਰਕਾਸ਼ ਕਰ ਦੇਣਗੇ ਅਤੇ ਗੁਰਮਤਿ ਤੋਂ ਅਣਜਾਣ ਸਿੱਖ, ਉਸ ਨੂੰ ਆਪਣਾ ਗੁਰੂ ਸਮਝ ਕੇ, ਉਸ ਅੱਗੇ ਮੱਥੇ ਟੇਕਿਆ ਕਰਨਗੇ। ਗੁਰਮਤਿ ਵਿਰੋਧੀ ਲੋਕ, ਸਿੱਖਾਂ ਦੀ ਇਸ ਮੂਰਖਤਾ ਤੇ ਤਾੜੀਆਂ ਮਾਰ ਕੇ ਹੱਸਿਆ ਕਰਨਗੇ। ਹੁਣ ਦੇਖੋ, ਗੰਦੇ, ਅਸ਼ਲੀਲ, ਕਾਮ-ਉਕਸਾਉ ਅਤੇ ਨਸ਼ਿਆਂ ਨਾਲ ਗਲਤਾਨ ਬਚਿੱਤਰ ਨਾਟਕ ਗ੍ਰੰਥ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਬਨਾਉਣ ਦੀ ਸਾਜਿਸ਼ ਨੂੰ ਕਿਵੇਂ ਸਫ਼ਲ ਕੀਤਾ ਜਾ ਰਿਹਾ ਹੈ:-

          ਪਹਿਲਾ ਨਾਂ: ਬਚਿੱਤਰ ਨਾਟਕ

          ਦੂਜਾ ਨਾਂ: ਦਸਮ ਗ੍ਰੰਥ

          ਤੀਜਾ ਨਾਂ: ਸ੍ਰੀ ਦਸਮ ਗ੍ਰੰਥ ਸਾਹਿਬ ਜੀ

          ਚੌਥਾ ਨਾਂ: ਸ੍ਰੀ ਗੁਰੂ ਦਸਮ ਗ੍ਰੰਥ ਸਾਹਿਬ ਜੀ

          ਪੰਜਵਾਂ ਨਾਂ: ਸ੍ਰੀ ਗੁਰੂ ਦਸਮ ਗ੍ਰੰਥ ਸਾਹਿਬ ਜੀ ਵਿਚੋਂ ‘ਦਸਮ ’ ਸ਼ਬਦ ਕੱਟ ਕੇ ਬਣਾ ਦਿੱਤਾ ਹੈ,

          ਸਿੱਖਾਂ ਦਾ ਨਵਾਂ ਨਕਲੀ ਗੁਰੂ: ਸ੍ਰੀ ਗੁਰੂ ਗ੍ਰੰਥ ਸਾਹਿਬ ਜੀ।

          ਇਸ ਸਾਜਸ਼ ਤਹਿਤ ਅਸਲ ਗੁਰੂ ਗ੍ਰੰਥ ਸਾਹਿਬ ਨੂੰ ਗੁਰਦੁਆਰਿਆਂ ਵਿਚੋਂ ਅਲੋਪ ਕਰ ਕੇ ਹੋਲੀ ਹੋਲੀ ਉਸ ਦੀ ਥਾਂ ਬਚਿੱਤਰ ਨਾਟਕ ਗ੍ਰੰਥ ਤੋਂ ਬਣਾਏ ਗਏ ਨਕਲੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਗੁਰਦੁਆਰਿਆਂ ਵਿਚ ਕਰ ਕੇ ਸਿੱਖਾਂ ਨੂੰ ਕੇਵਲ ਮੂਰਖ ਹੀ ਨਹੀਂ ਬਣਾਇਆ ਜਾਵੇਗਾ ਸਗੋਂ ਸਿੱਖਾਂ ਦੇ ਸਿੱਖੀ ਕਿਰਦਾਰ ਦਾ ਵੀ ਸਦਾ ਲਈ ਭੋਗ ਪਾ ਦਿੱਤਾ ਜਾਵੇਗਾ।

          ਹੁਣ ਫ਼ੈਸਲਾ ਆਪਣੇ ਆਪ ਨੂੰ ਸਿੱਖ ਸਮਝਣ ਵਾਲੇ ਲੋਕਾਂ ਨੇ ਕਰਨਾ ਹੈ ਕਿ ਉਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਰਹਿਨੁਮਾਈ ਅਨੁਸਾਰ ਚਲ ਕੇ ਆਪਣਾ ਅਤੇ ਮਨੁੱਖਤਾ ਦਾ ਭਲਾ ਕਰਨਾ ਹੈ ਜਾਂ ਗੁਰਮਤਿ-ਵਿਰੋਧੀ, ਸੱਚ-ਵਿਰੋਧੀ, ਸਿੱਖ-ਵਿਰੋਧੀ ਅਤੇ ਗੁਰ-ਨਿੰਦਕ ਲੋਕਾਂ ਦੇ ਪਿੱਛੇ ਲੱਗ ਕੇ ਮਜ਼ਾਕ ਦੇ ਪਾਤਰ ਬਣਨਾ ਹੈ?

          ਦਵਿੰਦਰ ਸਿੰਘ ਆਰਟਿਸਟ
          +919781509768

            • 0
          • Reply
          • Share
            Share
            • Share on Facebook
            • Share on Twitter
            • Share on LinkedIn
            • Share on WhatsApp
        • ਕੁਲਵਿੰਦਰ ਸਿੰਘ
          ਕੁਲਵਿੰਦਰ ਸਿੰਘ
          2026-09-12T23:02:42+00:00Replied to answer on September 12, 2026 at 11:02 pm

          ਸਤਿਕਾਰ ਯੋਗ ਵੀਰ ਜੀ/ਭੈਣ ਜੀ,
          ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ।।

          ਤੁਹਾਡੇ ਪ੍ਰਸ਼ਨ ਦੇ ਉੱਤਰ ਵਿਚ ਦਾਸ ਕਹਿਣਾ ਚਾਹੁੰਦਾ ਹੈ ਕਿ ਬਚਿੱਤਰ ਨਾਟਕ ਦੇ ਹੁਣ ਤੱਕ ਇਹ ਨਾਮ ਬਦਲੇ ਜਾ ਚੁੱਕੇ ਹਨ:

          ੧. ਬਚਿੱਤਰ ਨਾਟਕ ਗ੍ਰੰਥ
          ੨. ਸਮੁੰਦਰ ਸਾਗਰ ਗ੍ਰੰਥ
          ੩. ਵਿਦਿਆ ਸਾਗਰ ਗ੍ਰੰਥ
          ੪. ਦਸਮ ਗ੍ਰੰਥ
          ੫. ਦਸਮ ਪਾਤਸ਼ਾਹ ਕਾ ਗ੍ਰੰਥ
          ੬. ਸ੍ਰੀ ਦਸਮ ਗ੍ਰੰਥ ਸਾਹਿਬ
          ੭. ਦਸਮ ਸ੍ਰੀ ਗੁਰੂ ਗ੍ਰੰਥ ਸਾਹਿਬ

            • 0
          • Reply
          • Share
            Share
            • Share on Facebook
            • Share on Twitter
            • Share on LinkedIn
            • Share on WhatsApp
      • wisdom
        wisdom
        2026-09-12T20:49:54+00:00Replied to answer on September 12, 2026 at 8:49 pm

        yeah you are totally write our focus should be on guru granth sahib ji who is our eternal guru,but when I recited this so I was not understanding the bachtar natak properly that’s why I asked.

          • 0
        • Reply
        • Share
          Share
          • Share on Facebook
          • Share on Twitter
          • Share on LinkedIn
          • Share on WhatsApp

    Sidebar

    Ask A Question

    Stats

    • Questions 4k
    • Answers 9k
    • Popular
    • Answers
    • Mauricio

      Sikhism conversion

      • 36 Answers
    • Amrit Pal Singh Sachdeva

      Do Sikhs believe in heaven and hell?

      • 33 Answers
    • OL

      Why don’t Sikhs eat kosher or halal?

      • 27 Answers
    • OL

      No Sikhs Here

      • 25 Answers
    • Karan Singh

      In Sikhi it is taught God Created itself. How is ...

      • 20 Answers
    • Ramneet
      Ramneet added an answer Bhakti is an elevated state of mind in which one's… October 14, 2026 at 5:20 pm
    • ਕੁਲਵਿੰਦਰ ਸਿੰਘ
      ਕੁਲਵਿੰਦਰ ਸਿੰਘ added an answer Respected Brother, Waheguru ji ka Khalsa, Waheguru ji ki Fateh!… October 14, 2026 at 12:42 am
    • ਕੁਲਵਿੰਦਰ ਸਿੰਘ
      ਕੁਲਵਿੰਦਰ ਸਿੰਘ added an answer Respected Brother, Waheguru ji ka Khalsa, Waheguru ji ki Fateh!… October 13, 2026 at 8:00 pm
    • ਕੁਲਵਿੰਦਰ ਸਿੰਘ
      ਕੁਲਵਿੰਦਰ ਸਿੰਘ added an answer Gurbani doesn't say anything about mastrubation but it teaches to… October 13, 2026 at 7:58 pm
    • ਕੁਲਵਿੰਦਰ ਸਿੰਘ
      ਕੁਲਵਿੰਦਰ ਸਿੰਘ added an answer Respected Brother/Sister, In response to your question, the undersigned wants… October 13, 2026 at 7:56 pm

    Trending Tags

    Email_blogs

    Any Question?

    Ask A Question

    Explore

    • Categories
    • Questions
      • New Questions
      • Trending Questions
      • Most Read Questions
    • Polls
    • Tags
    • Help

    Footer

    A Q&A platform designed to help people learn and teach others about Sikhism.

    In association with Global Sikh Council. Helping spread the message of Sri Guru Granth Sahib Ji.

    Facebook X-twitter Tiktok Linkedin Youtube Instagram

    Quick Links

    • Questions
    • Perspective
    • About Us
    • Contact Us
    • Kids Zone
    • Social Posts
    • News & Events
    • Download Our App
    • Our Story
    • Poems
    • SGGS Ji Di Bantar

    Legal Stuff

    • Terms and Conditions
    • Privacy Policy
    • Cookies Policy

    Subscribe

    © 2026 S W Organisation. All Rights Reserved.

    This website is created for informative purposes and is opinion-based.

    Manage Cookie Consent
    We use cookies on our website to give you the most relevant experience by remembering your preferences and repeat visits. By clicking “Accept All”, you consent to the use of ALL the cookies. However, you may visit "Cookie Settings" to provide a controlled consent.
    Functional Always active
    The technical storage or access is strictly necessary for the legitimate purpose of enabling the use of a specific service explicitly requested by the subscriber or user, or for the sole purpose of carrying out the transmission of a communication over an electronic communications network.
    Preferences
    The technical storage or access is necessary for the legitimate purpose of storing preferences that are not requested by the subscriber or user.
    Statistics
    The technical storage or access that is used exclusively for statistical purposes. The technical storage or access that is used exclusively for anonymous statistical purposes. Without a subpoena, voluntary compliance on the part of your Internet Service Provider, or additional records from a third party, information stored or retrieved for this purpose alone cannot usually be used to identify you.
    Marketing
    The technical storage or access is required to create user profiles to send advertising, or to track the user on a website or across several websites for similar marketing purposes.
    • Manage options
    • Manage services
    • Manage {vendor_count} vendors
    • Read more about these purposes
    View preferences
    • {title}
    • {title}
    • {title}

    Welcome to Sikh Wisdom

    Please Login or Sign Up to access all the features on Sikh Wisdom

    Log In
    Sign Up