What is the significance of nagar kirtan in this era?
general
Share
You must login to ask a question.
Please briefly explain why you feel this question should be reported.
Please briefly explain why you feel this answer should be reported.
Please briefly explain why you feel this user should be reported.
What is the significance of nagar kirtan in this era?
ਨਗਰ ਕੀਰਤਨ ਬਨਾਮ ਜਲੂਸ
ਸਤਿਕਾਰ ਯੋਗ ਵੀਰ ਜੀ/ਭੈਣ ਜੀ,
ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ।।
ਤੁਸੀਂ ਅੱਜ ਦੇ ਸੰਦਰਭ ਵਿਚ ਕੱਢੇ ਜਾਣ ਵਾਲੇ ਨਗਰ ਕੀਰਤਨਾਂ ਦੀ ਮਹੱਤਤਾ ਬਾਰੇ ਸਵਾਲ ਪੁੱਛਿਆ ਹੈ।
ਦਾਸ ਦੀ ਸਮਝ ਅਨੁਸਾਰ ਇਹ ਗੁਰਪੁਰਬਾਂ ਤੇ ਸ਼ਤਾਬਦੀਆਂ ਨੂੰ ਮਨਾਉਣ ਲਈ ਨਗਰ ਕੀਰਤਨ ਕੱਢਣ ਦੀ ਪਿਰਤ ਕੋਈ ਬਹੁਤ ਪੁਰਾਣੀ ਨਹੀਂ ਹੈ। ਸਿੱਖਾਂ ਵਿਚ ਗੁਰੂ ਗ੍ਰੰਥ ਸਾਹਿਬ ਨੂੰ ਪਾਲਕੀ ਵਿਚ ਬਿਰਾਜਮਾਨ ਕਰ ਕੇ ਇਲਾਕੇ ਵਿਚ ਫੇਰੀ ਲਾਉਣ ਨੂੰ ਪਹਿਲਾਂ ਜਲੂਸ ਹੀ ਕਿਹਾ ਜਾਂਦਾ ਸੀ। ਮਹਾਨ ਕੋਸ਼ ਅਨੁਸਾਰ ਜਲੂਸ ਦਾ ਅਰਥ ਮਿਲ ਕੇ ਬੈਠਣਾ, ਰਾਜ ਸਿੰਘਾਸਨ ਤੇ ਬੈਠਣਾ ਜਾਂ ਸਜ ਧਜ ਕੇ ਕਿਸੇ ਇਕੱਠ ਵਿਚ ਸ਼ਾਮਲ ਹੋਣਾ ਹੈ। ਆਮ ਵਾਕਫੀਅਤ ਅਨੁਸਾਰ ਕਿਸੇ ਜਨ ਸਮੂਹ ਦਾ ਇਕ ਥਾਂ ਤੋਂ ਦੂਜੇ ਥਾਂ ਜਾਣਾ ਜਲੂਸ ਅਖਵਾਉਂਦਾ ਹੈ। ਜਲੂਸ ਕੱਢਣ ਦਾ ਰਿਵਾਜ ਪੁਰਾਤਨ ਸਮੇਂ ਤੋਂ ਚੱਲਿਆ ਆ ਰਿਹਾ ਹੈ। ਪਹਿਲਾਂ ਪਹਿਲ ਜਲੂਸ ਮੂਰਤੀਆਂ ਅਤੇ ਝੰਡਿਆਂ ਦੇ ਕੱਢੇ ਜਾਂਦੇ ਸਨ।
ਸਿੱਖਾਂ ਵਿਚ ਗੁਰੂ ਗ੍ਰੰਥ ਸਾਹਿਬ ਨੂੰ ਪਾਲਕੀ ਵਿਚ ਬਿਰਾਜਮਾਨ ਕਰ ਕੇ ਇਲਾਕੇ ਵਿਚ ਫੇਰੀ ਲਾਉਣ ਦਾ ਪ੍ਰੋਗਰਾਮ ਮੂਰਤੀਆਂ ਦੇ ਜਲੂਸ ਕੱਢਣ ਦੀ ਕਿਰਿਆ ਨੂੰ ਦੇਖਾ-ਦੇਖੀ ਸ਼ੁਰੂ ਕੀਤਾ ਗਿਆ ਲੱਗਦਾ ਹੈ। ਜਲੂਸ ਨੂੰ ਨਗਰ ਕੀਰਤਨ ਦਾ ਨਾਮ ਸ਼ਾਇਦ ਇਸ ਲਈ ਦਿੱਤਾ ਗਿਆ ਲੱਗਦਾ ਹੈ ਕਿਉਂਕਿ ਆਮ ਬੋਲਚਾਲ ਦੀ ਭਾਸ਼ਾ ਵਿਚ ਕਿਹਾ ਜਾਂਦਾ ਹੈ ਕਿ ‘ਤੇਰਾ ਤਾਂ ਜਲੂਸ ਨਿਕਲ ਗਿਆ’ ਅਰਥਾਤ ‘ਤੇਰਾ ਤਾਂ ਸਭ ਦੇ ਸਾਹਮਣੇ ਪਾਜ ਖੁਲ੍ਹ ਗਿਆ’। ਇਸ ਲਈ ਜਲੂਸ ਲਫ਼ਜ਼ ਨੂੰ ਬਦਲ ਕੇ ਇਕ ਇਜ਼ਤਦਾਰ ਨਾਮ ਨਗਰ ਕੀਰਤਨ ਦਿੱਤਾ ਗਿਆ ਲੱਗਦਾ ਹੈ।
ਨਗਰ ਕੀਰਤਨ ਬਾਰੇ ਜ਼ਿਆਦਾ ਕੁੱਝ ਨਾਂਹ ਕਹਿੰਦੇ ਹੋਰ ਜਾਣਕਾਰੀ ਦੇਣ ਲਈ ਇਕ ਵੀਡੀਓ ਦਾ ਲਿੰਕ ਭੇਜ ਰਿਹਾ ਹਾਂ। ਕਲਿੱਕ ਕਰਕੇ ਦੇਖਣ ਕ੍ਰਿਪਾਲਤਾ ਕਰਨੀ ਜੀ ਤੇ ਤੁਹਾਨੂੰ ਪਤਾ ਲੱਗ ਜਾਵੇਗਾ ਕਿ ਗੁਰਮਤਿ ਅਨੁਸਾਰ ਨਗਰ ਕੀਰਤਨ ਕੀ ਹੈ?
ਆਸ ਹੈ ਤੁਹਾਨੂੰ ਆਪਣੇ ਪ੍ਰਸ਼ਨ ਦਾ ਉੱਤਰ ਮਿਲ ਜਾਵੇਗਾ। ਜੇ ਤੁਹਾਡਾ ਅੱਗੇ ਕੋਈ ਪ੍ਰਸ਼ਨ ਹੋਵੇ ਤਾਂ ਤੁਹਾਡਾ ਸਵਾਗਤ ਹੈ। ਛੇ ਕੋਈ ਕੰਮੀ ਹੋਵੇ ਤਾਂ ਦੱਸਣ ਦੀ ਕ੍ਰਿਪਾਲਤਾ ਕਰਨੀ ਜੀ ਤਾਂ ਜੋ ਅੱਗੇ ਸੁਧਾਰ ਹੋ ਸਕੇ।
ਆਦਰ ਸਹਿਤ,
ਆਪ ਦਾ ਵੀਰ
ਕਿੰਨਾ ਚੰਗਾ ਹੋਵੇ ਜੇ ਸਿੱਖ ਕਹੇ ਜਾਣ ਵਾਲੇ ਨਗਰ ਕੀਰਤਨ ਕੱਢਣ ਦੀ ਬਜਾਏ ਇਨ੍ਹਾਂ ਤੇ ਖ਼ਰਚ ਹੋਣੀ ਵਾਲੀ ਮਾਇਆ ਬਚਾ੍ ਕੇ ਲੋੜਵੰਦ ਪਰਿਵਾਰਾਂ ਦੀ ਮਦਦ ਕਰਨ ਤਾਂ ਜੋ ਕੋਈ ਪਰਿਵਾਰ ਭੁੱਖਾ ਨਾ ਸੋਵੇਂ, ਕੋਈ ਬੱਚਾ ਪੜ੍ਹਾਈ ਤੋਂ ਵਾਂਝਾ ਨਾ ਰਹੇ ਤੇ ਕੋਈ ਬੀਮਾਰ ਦਵਾਈ ਤੋਂ ਵਾਂਝਾ ਨਾ ਰਹੇ। ਇਸ ਸਾਲ ਤਾਂ ਇੰਨੇ ਨਗਰ ਕੀਰਤਨ ਕੱਢੇ ਗਏ ਹਨ ਜਦੋਂ ਕਿ ਲੋੜ ਸੀ ਕਿ ਇਨ੍ਹਾਂ ਤੇ ਖ਼ਰਚ ਕੀਤੀ ਗਈ ਮਾਇਆ ਨੂੰ ਬਚਾ ਕੇ ਪੰਜਾਬ ਦੇ ਹੜ੍ਹ ਪ੍ਰਭਾਵਿਤ ਪਰਿਵਾਰਾਂ ਦੀ ਮਦਦ ਕੀਤੀ ਜਾਂਦੀ ਤਾਂ ਜੋ ਉਹ ਮੁੜ ਆਪਣੇ ਪੈਰਾਂ ਤੇ ਖੜ੍ਹੇ ਹੋ ਸਕਦੇ।