In single shabad if there are four rahaos how we can relate in doing veechar
Shabad related
Share
You must login to ask a question.
Please briefly explain why you feel this question should be reported.
Please briefly explain why you feel this answer should be reported.
Please briefly explain why you feel this user should be reported.
In single shabad if there are four rahaos how we can relate in doing veechar
ਸਤਿਕਾਰ ਯੋਗ ਵੀਰ ਜੀ/ਭੈਣ ਜੀ,
ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ।।
ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿਚ ਆਏ ‘ਰਹਾਉ’ ਬਾਰੇ ਤੁਹਾਡੇ ਪ੍ਰਸ਼ਨ ਦੇ ਉੱਤਰ ਵਿਚ ਦਾਸ ਕਹਿਣਾ ਚਾਹੁੰਦਾ ਹੈ ਕਿ ਸ਼ਬਦ ਦੇ ਵਿਚ ‘ਰਹਾਉ’ ਦੀਆਂ ਤੁਕਾਂ ਸ਼ਬਦ ਦੇ ਕੇਂਦਰੀ ਭਾਵ ਦੀਆਂ ਸੂਚਕ ਹਨ।
ਵਡੀਆਂ ਬਾਣੀਆਂ ਵਿਚ ਵੀ ‘ਰਹਾਉ’ ਦੀਆਂ ਤੁਕਾਂ ਮਿਲਦੀਆਂ ਹਨ ਅਤੇ ਉਥੇ ਵੀ ਇਹ ਉਸ ਬਾਣੀ ਦੇ ਕੇਂਦਰੀ ਭਾਵ ਦੀਆਂ ਸੂਚਕ ਹਨ, ਜਿਵੇਂ ‘ਸੁਖਮਨੀ’, ‘ਸਿਧ-ਗੋਸਟਿ’, ‘ਓਅੰਕਾਰ ’ ਆਦਿ ਵਿਚ।
ਕਈਆਂ ਸ਼ਬਦਾਂ ਵਿਚ ਇਕ ਤੋਂ ਵੱਧ ਰਹਾਉ ਵੀ ਲਿਖੇ ਮਿਲਦੇ ਹਨ। ਇਹ ਪਹਿਲੇ ਰਹਾਉ ਦੇ ਭਾਵ ਦੀ ਪੁਸ਼ਟੀ ਜਾਂ ਭਾਵ ਨੂੰ ਸਪੱਸ਼ਟ ਕਰਨ ਦੀ ਭੂਮਿਕਾ ਨਿਭਾਉਂਦੇ ਹਨ।
ਮਹਾਨਕੋਸ਼ ਦੇ ਰਚਨਹਾਰੇ ਭਾਈ ਕਾਨ੍ਹ ਸਿੰਘ ਦੀ ਧਾਰਣਾ ਹੈ ਕਿ ‘ਰਹਾਉ’ ਤੋਂ ਭਾਵ ਉਹ ਪਦ ਜੋ ਗਾਉਣ ਵੇਲੇ ਬਾਰ ਬਾਰ ਅੰਤਰੇ ਪਿਛੋਂ ਵਰਤਿਆ ਜਾਵੇ। ਗੁਰੂ ਗ੍ਰੰਥ ਸਾਹਿਬ ਦੇ ਸ਼ਬਦਾਂ ਵਿਚ ਜੋ ‘ਰਹਾਉ’ ਸ਼ਬਦ ਆਉਂਦਾ ਹੈ, ਉਸ ਦਾ ਇਹੀ ਭਾਵ ਹੈ। ਇਸ ਨੂੰ ਟੇਕ ਜਾਂ ਸਥਾਈ ਵੀ ਕਿਹਾ ਜਾ ਸਕਦਾ ਹੈ।
‘ਰਹਾਉ’ ਦਾ ਅਰਥ ਸੁਰ, ਪਾਠ ਦੀ ਧਾਰਨਾ ਅਤੇ ਬਿਸਰਾਮ ਵੀ ਹੈ– ਭਾਈ ਰੇ ਗੁਰਮਤਿ ਸਾਚਿ ਰਹਾਉ।।
ਕਈ ਸ਼ਬਦ ਜਿਨ੍ਹਾਂ ਦੀ ਸਥਾਈ ਲਈ ਦੋ ਤੁਕਾਂ ਰਚੀਆਂ ਹਨ ਉਥੇ ਰਹਾਉ ਦੂਜਾ ਪਦ ਵਰਤਿਆ ਹੈ। ਕੀਰਤਨ ਕਰਨ ਵਾਲਾ ਦੋਹਾਂ ਰਹਾਉ ਦੇ ਪਦਿਆਂ ਵਿੱਚੋਂ ਕਿਸੇ ਨੂੰ ਵੀ ਸ਼ਬਦ ਦੀ ਸਥਾਈ ਜਾਂ ਟੇਕ ਮੰਨ ਕੇ ਗਾ ਸਕਦਾ ਹੈ। ਉਦਾਹਰਣ ਵੱਜੋਂ ਸੋਰਠਿ ਰਾਗ ਵਿਚ ਗੁਰੂ ਅਰਜਨ ਦੇਵ ਜੀ ਦਾ ਉਚਾਰਿਆ ਸ਼ਬਦ ‘ਪਾਠ ਪੜਿਓ ਅਰੁ ਬੇਦੁ ਬੀਚਾਰਿਓ ਨਿਵਲਿ ਭੁਅੰਗਮ ਸਾਧੇ’ ਵਿਚ ਦੋ ਰਹਾਉ ਹਨ।
ਰਹਾਉ ਪਹਿਲਾ –
ਪਿਆਰੇ ਇਨ ਬਿਧਿ ਮਿਲਣ ਨ ਜਾਈ ਮੈ ਕੀਏ ਕਰਮ ਅਨੇਕਾ।। ਹਾਰਿ ਪਰਿਓ ਸੁਆਮੀ ਕੈ ਦੁਆਰੇ ਦੀਜੈ ਬੁਧਿ ਬਿਬੇਕਾ ।। ਰਹਾਉ।।
ਅਤੇ ਰਹਾਉ ਦੂਜਾ –
ਤੇਰੋ ਸੇਵਕੁ ਇਹ ਰੰਗਿ ਮਾਤਾ ।। ਭਇਓ ਕ੍ਰਿਪਾਲੁ ਦੀਨ ਦੁਖ ਭੰਜਨੁ ਹਰਿ ਹਰਿ ਕੀਰਤਨਿ ਇਹੁ ਮਨੁ ਰਾਤਾ।। ਰਹਾਉ ਦੂਜਾ।।
ਆਸ ਹੈ ਤੁਹਾਨੂੰ ਆਪਣੇ ਪ੍ਰਸ਼ਨ ਦਾ ਉੱਤਰ ਮਿਲ ਗਿਆ ਹੋਵੇਗਾ। ਜੇ ਤੁਹਾਡਾ ਅੱਗੇ ਕੋਈ ਪ੍ਰਸ਼ਨ ਹੋਵੇ ਤਾਂ ਤੁਹਾਡਾ ਸਵਾਗਤ ਹੈ। ਜੇਕਰ ਕੋਈ ਕੰਮੀ ਹੋਵੇ ਤਾਂ ਦੱਸਣ ਦੀ ਕ੍ਰਿਪਾਲਤਾ ਕਰਨੀ ਜੀ ਤਾਂ ਜੋ ਅੱਗੇ ਸੁਧਾਰ ਹੋ ਸਕੇ।
ਆਦਰ ਸਹਿਤ,
ਆਪ ਦਾ ਵੀਰ
Note: If you want the reply in English, you can use ‘Google Translate’. If you want the undersigned to write, please inform.
Thank you ji