What were the final words spoken by Guru Gobind Singh ji? ਗੁਰੂ ਗੋਬਿੰਦ ਸਿੰਘ ਜੀ ਦੁਆਰਾ ਆਖੇ ਗਏ ਅੰਤਮ ਸ਼ਬਦ ਕੀ ਸਨ?
What were the final words spoken by Guru Gobind Singh ji? ਗੁਰੂ ਗੋਬਿੰਦ ਸਿੰਘ ਜੀ ਦੁਆਰਾ ਆਖੇ ਗਏ ਅੰਤਮ ਸ਼ਬਦ ਕੀ ਸਨ?
Share

ਸਤਿਕਾਰ ਯੋਗ ਹਰਚਰਨ ਕੈਂਥ ਜੀ,
ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ।।
ਦਾਸ ਤੁਹਾਨੂੰ ਬੇਨਤੀ ਕਰਦਾ ਹੈ ਕਿ ਤੁਹਾਨੂੰ ਆਪਣੇ ਸਵਾਲ ਦਾ ਪੂਰਾ ਜਵਾਬ ਲੈਣ ਲਈ ਭਾਈ ਸ੍ਵਰੂਪ ਸਿੰਘ ਕੌਸ਼ਿਸ਼ (ਸੰਪਾਦਕ ਸਰਦਾਰ ਪਿਆਰਾ ਸਿੰਘ ਪਦਮ) ਲਿੱਖਤ ਪੁਸਤਕ ‘ਗੁਰੂ ਕੀਆਂ ਸਾਖੀਆਂ’ ਦੀ ਆਖ਼ਰੀ ਸਾਖੀ (ਨੰਬਰ 112 – ਪੰਨਾ 200 ਤੋਂ 202) ‘ਸਾਖੀ ਗੁਰੂ ਜੀ ਕੇ ਪਰਲੋਕ ਪਿਆਨੋ ਕੀ ਚਾਲੀ’ ਪੜ੍ਹਨੀ ਪਵੇਗੀ। ਇਹ ਪੁਸਤਕ ਤੁਸੀਂ ‘ਸਿੱਖ ਬੁੱਕ ਕਲਬ’ ਤੋਂ ਡਾਊਨਲੋਡ ਕਰ ਸਕਦੇ ਹੋ। ਦੂਸਰਾ ਤੁਸੀਂ ਆਪਣਾ ਈਮੇਲ ਐਡਰੈੱਸ ਜਾਂ ਵਟਸਐਪ ਨੰਬਰ ਭੇਜ ਦਿਓ ਤਾਂ ਦਾਸ ਤੁਹਾਨੂੰ ਇਹ ਪੁਸਤਕ ਭੇਜ ਸਕਦਾ ਹੈ।
ਜੇ ਤੁਹਾਨੂੰ ਇਸ ਤਰ੍ਹਾਂ ਕਰਨ ਵਿਚ ਔਖਾ ਲੱਗਦਾ ਹੈ ਤਾਂ ਦੱਸਣ ਦੀ ਕ੍ਰਿਪਾਲਤਾ ਕਰਨੀ ਜੀ ਤਾਂ ਜੋ ਦਾਸ ਤੁਹਾਨੂੰ ਪੂਰੀ ਸਾਖੀ ਟਾਇਪ ਕਰ ਕੇ ਭੇਜ ਸਕੇ।
ਆਦਰ ਸਹਿਤ,
ਆਪ ਦਾ ਵੀਰ
ਭਾਈ ਸ੍ਵਰੂਪ ਸਿੰਘ ਕੌਸ਼ਿਸ਼ ਦੀ ਪੁਸਤਕ ਦੀ ਆਖ਼ਰੀ ਸਾਖੀ ਦੇ ਕੁੱਝ ਅੰਸ਼ ਤੁਹਾਡੀ ਜਾਣਕਾਰੀ ਵਾਸਤੇ:-
ਅਕਾਲਪੁਰਖ ਕੇ ਬਚਨ ਸਿਉਂ ਪ੍ਰਗਟ ਚਲਾਯੋ ਪੰਥ।
ਸਭ ਸਿਖਨ ਕੋ ਬਚਨ ਹੈ, ਗੁਰੂ ਮਾਨੀਓ ਗ੍ਰੰਥ।
ਗੁਰੁ ਖਾਲਸਾ ਮਾਨੀਐ, ਪਰਗਟ ਗੁਰੂ ਕੀ ਦੇਹ।
ਜੋ ਸਿਖ ਮੋ ਮਿਲਬੋ ਚਹਿਹ, ਖੋਜ ਇਨਹੁ ਮਹਿ ਲੇਹੁ।
ਖੁਲਿਆ ਕਰਮੁ ਕ੍ਰਿਪਾ ਭਈ ਠਾਕੁਰ ਕੀਰਤਨੁ ਹਰਿ ਹਰਿ ਗਾਈ ॥ ਸ੍ਰਮੁ ਥਾਕਾ ਪਾਏ ਬਿਸ੍ਰਾਮਾ ਮਿਟਿ ਗਈ ਸਗਲੀ ਧਾਈ ॥੧॥ ਅਬ ਮੋਹਿ ਜੀਵਨ ਪਦਵੀ ਪਾਈ ॥ ਚੀਤਿ ਆਇਓ ਮਨਿ ਪੁਰਖੁ ਬਿਧਾਤਾ ਸੰਤਨ ਕੀ ਸਰਣਾਈ ॥੧॥ (ਮਾਰੂ ਮਹਲਾ ੫)
ਜੋ ਉਪਜਿਓ ਸੋ ਬਿਨਸਿ ਹੈ ਪਰੋ ਆਜੁ ਕੈ ਕਾਲਿ ॥ ਨਾਨਕ ਹਰਿ ਗੁਨ ਗਾਇ ਲੇ ਛਾਡਿ ਸਕਲ ਜੰਜਾਲ ॥
ਵਾਹਗੁਰੂ ਜੀ ਕਾ ਖਾਲਸਾ, ਵਾਹਗੁਰੂ ਜੀ ਕੀ ਫਤੇ।।
Thank you ji i have dowloaded it. Great work keep it up ji