ਸਿੱਖ ਧਰਮ ਉਹਨਾਂ ਲਈ ਕੀ ਸਲਾਹ ਦਿੰਦਾ ਹੈ ਜੋ ਮਿਹਨਤ ਕਰਨ ਤੋਂ ਨਿਰਾਸ਼ ਜਾਂ ਨਿਰਾਸ਼ ਮਹਿਸੂਸ ਕਰਦੇ ਹਨ?
What advice does Sikhism offer for those who feel discouraged or burnt out from working hard?
Share
You must login to ask a question.
Please briefly explain why you feel this question should be reported.
Please briefly explain why you feel this answer should be reported.
Please briefly explain why you feel this user should be reported.
ਸਿੱਖ ਧਰਮ ਉਹਨਾਂ ਲਈ ਕੀ ਸਲਾਹ ਦਿੰਦਾ ਹੈ ਜੋ ਮਿਹਨਤ ਕਰਨ ਤੋਂ ਨਿਰਾਸ਼ ਜਾਂ ਨਿਰਾਸ਼ ਮਹਿਸੂਸ ਕਰਦੇ ਹਨ?
ਸਤਿਕਾਰ ਯੋਗ ਵੀਰ ਸਾਹਿਬ ਸਿੰਘ ਜੀ,
ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ।।
ਤੁਹਾਡੇ ਸਵਾਲ ਦੇ ਜਵਾਬ ਵਿਚ ਗੁਰੂ ਸਾਹਿਬ ਦੀ ਹੇਠ ਲਿੱਖੀ ਸਿਖਿਆ ਤੁਹਾਡੇ ਵਿਚਾਰ ਗੋਚਰੇ ਹੈ:-
“ਕਾਹੇ ਰੇ ਮਨ ਚਿਤਵਹਿ ਉਦਮੁ ਜਾ ਆਹਰਿ ਹਰਿ ਜੀਉ ਪਰਿਆ ॥ ਸੈਲ ਪਥਰ ਮਹਿ ਜੰਤ ਉਪਾਏ ਤਾ ਕਾ ਰਿਜਕੁ ਆਗੈ ਕਰਿ ਧਰਿਆ ॥੧॥”
ਅਰਥ: ਹੇ ਮਨ! ਤੇਰੀ ਆਹਰ ਦੇ ਪ੍ਰਬੰਧ ਵਿਚ ਪਰਮਾਤਮਾ ਆਪ ਲੱਗਾ ਹੋਇਆ ਹੈ, ਉਸ ਵਾਸਤੇ ਤੂੰ ਕਿਉਂ ਚਿੰਤਾ-ਫ਼ਿਕਰ ਕਰਦਾ ਰਹਿੰਦਾ ਹੈਂ? ਪ੍ਰਭੂ ਨੇ ਚਟਾਨਾਂ ਤੇ ਪੱਥਰਾਂ ਵਿਚ ਜੀਵ ਪੈਦਾ ਕੀਤੇ ਹਨ, ਉਹਨਾਂ ਦਾ ਭੀ ਰਿਜ਼ਕ ਉਸ ਨੇ ਉਹਨਾਂ ਦੇ ਪੈਦਾ ਕਰਨ ਤੋਂ ਪਹਿਲਾਂ ਹੀ ਬਣਾ ਰਖਿਆ ਹੈ।੧।
ਇੱਥੇ ਇਕ ਗੱਲ ਨੋਟ ਕਰਨ ਵਾਲੀ ਹੈ ਕਿ ‘ਉਦਮ ਚਿਤਵਨ’ ਅਤੇ ‘ਉਦਮ ਕਰਨ’ ਵਿਚ ਫਰਕ ਹੈ। ਰੋਜ਼ੀ ਕਮਾਣ ਲਈ ਉਦਮ ਕਰਨਾ ਹਰੇਕ ਮਨੁੱਖ ਦਾ ਫਰਜ ਹੈ ਅਤੇ ਅਸੀਂ ਸੱਚੀ ਸੁੱਚੀ ਕਿਰਤ ਜ਼ਰੂਰ ਕਰਨੀ ਹੈ। ਪਹਿਲੇ ਗੁਰੂ ਸਰੀਰ, ਗੁਰੂ ਨਾਨਕ ਸਾਹਿਬ ਦੇ ਤਿੰਨ ਸੁਨਹਿਰੀ ਸਿਧਾਂਤਾਂ ਵਿਚੋਂ ਪਹਿਲਾ ਸਿਧਾਂਤ ਹੈ ਹੀ ਇਹੀ “ਕਿਰਤ ਕਰੋ”। ਪਰ ਅਕਸਰ ਦੇਖਣ ਵਿਚ ਆਉਂਦਾ ਹੈ ਕਿ ਲੋਕੀਂ ਆਪਣੀ ਕਿਰਤ ਪ੍ਰਤੀ ਮਨ ਵਿਚ ਤੌਖਲੇ (ਫਿਕਰ) ਰੱਖਦੇ ਹਨ ਕਿ ਸਾਡੀ ਕੀਤੀ ਕਿਰਤ ਵਿਚ ਬਰਕਤ ਪਵੇਗੀ ਕਿ ਨਹੀਂ, ਕਿ ਸਾਡਾ ਕੰਮ ਚਲੇਗਾ ਕਿ ਨਹੀਂ ਆਦਿ।
ਉਪਰ ਲਿਖੀਆਂ ਪੰਕਤੀਆਂ “ਕਾਹੇ ਰੇ ਮਨ ਚਿਤਵਹਿ ਉਦਮੁ ……” ਵਿਚ ਪੰਜਵੇਂ ਗੁਰੂ ਸਰੀਰ, ਗੁਰੂ ਅਰਜਨ ਸਾਹਿਬ ਸਾਨੂੰ ਇਹੀ ਸਮਝਾ ਰਹੇ ਹਨ ਕਿ ਹੇ ਬੰਦਿਆ! ਤੂੰ ਕਿਉਂ ਚਿੰਤਾ, ਫਿਕਰਾਂ ਕਰਦਾ ਹੈਂ ? ਜਿਹੜੇ ਪਰਮਾਤਮਾ ਨੇ ਜੀਵਾਂ ਨੂੰ ਪੈਦਾ ਕੀਤਾ ਹੈ ਉਸ ਨੇ ਸਾਰੇ ਜੀਵਾਂ ਦੇ ਰਿਜ਼ਕ ਦਾ ਇੰਤਜ਼ਾਮ ਪਹਿਲਾਂ ਹੀ ਕਰ ਰੱਖਿਆ ਹੈ। ਇਸ ਸੰਬੰਧ ਵਿਚ ਦੂਜੇ ਗੁਰੂ ਸਰੀਰ, ਗੁਰੂ ਅੰਗਦ ਸਾਹਿਬ ਦਾ ਉਚਾਰਨ ਕੀਤਾ ਹੋਇਆ ਸਲੋਕ ਵੀ ਸਾਨੂੰ ਇਹੀ ਗੱਲ ਸਮਝਾਉਂਦਾ ਹੈ:
“ਨਾਨਕ ਚਿੰਤਾ ਮਤਿ ਕਰਹੁ ਚਿੰਤਾ ਤਿਸ ਹੀ ਹੇਇ॥ ਜਲ ਮਹਿ ਜੰਤ ਉਪਾਇਅਨੁ ਤਿਨਾ ਭਿ ਰੋਜੀ ਦੇਇ॥ ਓਥੈ ਹਟੁ ਨ ਚਲਈ ਨਾ ਕੋ ਕਿਰਸ ਕਰੇਇ॥ ਸਉਦਾ ਮੂਲਿ ਨ ਹੋਵਈ ਨਾ ਕੋ ਲਏ ਨ ਦੇਇ॥ ਜੀਆ ਕਾ ਆਹਾਰੁ ਜੀਅ ਖਾਣਾ ਏਹੁ ਕਰੇਇ॥ ਵਿਚਿ ਉਪਾਏ ਸਾਇਰਾ ਤਿਨਾ ਭਿ ਸਾਰ ਕਰੇਇ॥ ਨਾਨਕ ਚਿੰਤਾ ਮਤ ਕਰਹੁ ਚਿੰਤਾ ਤਿਸ ਹੀ ਹੇਇ॥” (ਪੰਨਾ: 955)
ਅਰਥ: ਹੇ ਨਾਨਕ! (ਆਪਣੀ ਰੋਜ਼ੀ ਲਈ) ਫ਼ਿਕਰ ਚਿੰਤਾ ਨਾ ਕਰੋ, ਇਹ ਫ਼ਿਕਰ ਉਸ ਪ੍ਰਭੂ ਨੂੰ ਆਪ ਹੀ ਹੈ। ਉਸ ਨੇ ਪਾਣੀ ਵਿਚ ਜੀਵ ਪੈਦਾ ਕੀਤੇ ਹਨ ਉਹਨਾਂ ਨੂੰ ਭੀ ਰਿਜ਼ਕ ਦੇਂਦਾ ਹੈ; ਪਾਣੀ ਵਿਚ ਨਾ ਕੋਈ ਦੁਕਾਨ ਚੱਲਦੀ ਹੈ ਨਾ ਓਥੇ ਕੋਈ ਵਾਹੀ ਕਰਦਾ ਹੈ, ਨਾ ਓਥੇ ਕੋਈ ਸਉਦਾ-ਸੂਤ ਹੋ ਰਿਹਾ ਹੈ ਨਾ ਕੋਈ ਲੈਣ-ਦੇਣ ਦਾ ਵਪਾਰ ਹੈ; ਪਰ ਓਥੇ ਇਹ ਖ਼ੁਰਾਕ ਬਣਾ ਦਿੱਤੀ ਹੈ ਕਿ ਜੀਵਾਂ ਦਾ ਖਾਣਾ ਜੀਵ ਹੀ ਹਨ। ਸੋ, ਜਿਨ੍ਹਾਂ ਨੂੰ ਸਮੁੰਦਰਾਂ ਵਿਚ ਉਸ ਨੇ ਪੈਦਾ ਕੀਤਾ ਹੈ ਉਹਨਾਂ ਦੀ ਭੀ ਸੰਭਾਲ ਕਰਦਾ ਹੈ। ਹੇ ਨਾਨਕ! (ਰੋਜ਼ੀ ਲਈ) ਚਿੰਤਾ ਨਾ ਕਰੋ, ਉਸ ਪ੍ਰਭੂ ਨੂੰ ਆਪ ਹੀ ਫ਼ਿਕਰ ਹੈ।
ਇਸ ਤੋਂ ਇਹ ਸਿੱਖਿਆ ਲੈਣੀ ਹੈ ਕਿ ਅਸੀਂ ਕਿਰਤ ਪੂਰੇ ਉਦਮ ਅਤੇ ਉਪਰਾਲੇ ਦੁਆਰਾ ਕਰਨੀ ਹੈ, ਨਿਕੰਮੇ ਨਹੀਂ ਰਹਿਣਾ ਅਤੇ ਕਿਰਤ ਕਰਨ ਲਗਿਆਂ ਆਪਣੀ ਜੀਅ ਜਾਨ ਲਗਾ ਕੇ ਕਰਨੀ ਹੈ ਪਰ ਕਿਰਤ ਕਰਨ ਤੋਂ ਬਾਅਦ ਇਸ ਦੇ ਫਲ ਨੂੰ ਕਰਨਹਾਰ ਪਰਮੇਸ਼ਰ ਤੇ ਹੀ ਛੱਡਣਾ ਲੋੜੀਂਦਾ ਹੈ।
ਆਸ ਹੈ ਕਿ ਤੁਹਾਨੂੰ ਆਪਣੇ ਸਵਾਲ ਦਾ ਪੂਰਾ ਜਵਾਬ ਮਿਲ ਗਿਆ ਹੋਵੇਗਾ। ਤੁਹਾਡਾ ਅੱਗੇ ਕੋਈ ਸਵਾਲ ਹੋਵੇ ਤਾਂ ਤੁਹਾਡਾ ਸਵਾਗਤ ਹੈ। ਜੇਕਰ ਕੋਈ ਕੰਮੀ ਹੋਵੇ ਤਾਂ ਦੱਸਣ ਦੀ ਕ੍ਰਿਪਾਲਤਾ ਕਰਨੀ ਜੀ ਤਾਂ ਜੋ ਅੱਗੇ ਸੁਧਾਰ ਹੋ ਸਕੇ।
ਆਦਰ ਸਹਿਤ,
ਆਪ ਦਾ ਵੀਰ
Sikhism lays emphasis on earning the bread by honest and hard work as this earning brings joy and happiness to life. The hard work gives satisfaction and peace of mind. Sikhism promotes honest earnings however hard it may be as in the end it will be fruitful. If you are saturated just take a break and start over again. You will enjoy the work.
Sikhism advocates a life of Sehaj, a balanced life that promotes all round well being of a person. Hard work that kills or burns one out is no recommended even in the spiritual field.: ਮਨਹਠ ਕਿਨੈ ਨ ਪਾਇਆ ਕਰਿ ਉਪਾਵ ਥਕੇ ਸਭੁ ਕੋਇ।
One should work hard honestly and lead a life of contentment. Being over ambitious and burning oneself out ad a result will not serve any purpose. It can only result in harm