Explain kardeyo ji
Share
You must login to ask a question.
Please briefly explain why you feel this question should be reported.
Please briefly explain why you feel this answer should be reported.
Please briefly explain why you feel this user should be reported.
ਸਤਿਕਾਰ ਯੋਗ ਦਰਸ਼ਪ੍ਰੀਤ ਜੀ
ਇਸ ਪਾਵਨ ਸਲੋਕ ਦੇ ਅਰਥ ਹਨ ਕਿ ਜਿਨ੍ਹਾਂ ਕੰਮਾਂ ਵਿੱਚ ਕੋਈ ਗੁਣ ਨਹੀਂ ਉਹ ਮੰਦੇ ਕੰਮ ਤਿਆਗ ਦਿਉ, ਕਿਉਂਕਿ ਪ੍ਰਮੇਸ਼ਵਰ ਦੇ ਸਾਹਮਣੇ ਅਜਿਹੇ ਮੰਦੇ ਕਰਮ ਸਾਡੀ ਸ਼ਰਮਿੰਦਗੀ ਦਾ ਕਾਰਨ ਬਣਦੇ ਹਨ। ਸਮਝ ਲਈਏ ਕਿ ਮੰਦੇ ਕੰਮ ਕਿਹੜੇ ਹਨ । ਉਹ ਕੰਮ ਜੋ ਪ੍ਰਮਾਤਮਾ ਦੇ ਹੁਕਮ ਤੋਂ ਉਲਟ ਹਨ, ਉਹ ਕੰਮ ਜੋ ਉਸ ਪ੍ਰਮਾਤਮਾ ਦੇ ਬਣਾਏ ਨਿਯਮ ਅਧੀਨ ਨਹੀਂ ਹਨ।ਜਾਂ ਇੰਜ ਕਹਿ ਲਈਏ ਕਿ ਜੋ ਕਰਮ ਮਾਲਕ ਨੂੰ ਭਾਉਂਦਾ ਨਹੀਂ। ਜਿਵੇਂ ਹੁਕਮ ਹੈ ਕਿ ਸਚਿਆਰਾ ਜੀਵਨ ਜੀਊਣਾ ਹੈ ਪਰ ਅਸੀਂ ਝੂਠ ਨਾਲ ਦੋਸਤੀ ਕੀਤੀ ਹੋਈ ਹੈ, ਬੇਈਮਾਨੀ ਨਾਲ ਸਾਂਝ ਬਣਾਈ ਹੈ, ਈਰਖਾ ਤੇ ਨਿੰਦਾ ਸਾਡੇ ਪੱਕੇ ਮਿੱਤਰ ਹਨ, ਜਾ ਹੋਰ ਜਿੰਨੇ ਵੀ ਗਲਤ ਕੰਮ ਜੋ ਸਾਨੂੰ ਸਚਿਆਰੇ ਜੀਵਨ ਤੋਂ ਦੂਰ ਕਰਦੇ ਹੋਣ, ਇਹ ਸਾਰੇ ਮੰਦੇ ਕੰਮ ਤਿਆਗਣੇ ਹਨ ਤਾਂ ਕਿ ਅਸੀਂ ਸ਼ਰਮਿੰਦਗੀ ਵਾਲੀ ਜਿੰਦਗੀ ਤੋਂ ਬਚ ਸਕੀਏ।ਕਿਉਂਕਿ ਰੱਬ ਦੀ ਜੋਤ ਤਾਂ ਸਾਡੇ ਅੰਦਰ ਹੀ ਹੈ ਜੇ ਅਸੀਂ ਮੰਦੇ ਕਰਮ ਕਰਦੇ ਹਾਂ ਤਾਂ ਭਾਵ ਹੈ ਕਿ ਰੱਬੀ ਜੋਤ ਤੋਂ ਦੂਰ ਹੁੰਦੇ ਜਾਵਾਂਗੇ ਮਤਲਬ ਸੱਚ ਤੋਂ ਪਰੇ ਹੁੰਦੇ ਜਾਵਾਂਗੇ, ਫਿਰ ਨਾ ਤਾਂ ਆਪਣੇ ਅੰਦਰ ਹੀ ਨਜਰ ਮਿਲਾ ਸਕਾਂਗੇ ਅਤੇ ਸੰਸਾਰ ਵਿੱਚ ਵੀ ਸ਼ਰਮਿੰਦੇ ਹੋਵਾਂਗੇ।