Emperor Akbar and Jahangir imprisoned the kings of which kingdom?ਅਕਬਰ ਬਾਦਸ਼ਾਹ ਤੇ ਜਹਾਂਗੀਰ ਬਾਦਸ਼ਾਹ ਨੇ ਕਿਸ ਕਿਸ ਰਾਜ ਦੇ ਰਾਜੇ ਕੈਦ ਕੀਤੇ ਸਨ?
Emperor Akbar and Jahangir imprisoned the kings of which kingdom?ਅਕਬਰ ਬਾਦਸ਼ਾਹ ਤੇ ਜਹਾਂਗੀਰ ਬਾਦਸ਼ਾਹ ਨੇ ਕਿਸ ਕਿਸ ਰਾਜ ਦੇ ਰਾਜੇ ਕੈਦ ਕੀਤੇ ਸਨ?
Share
ਸਤਿਕਾਰ ਯੋਗ ਵੀਰ ਜੀ/ਭੈਣ ਜੀ,
ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ।।
ਦਾਸ ਨੇ ਜੇ.ਡੇ.ਕਨਿੰਘਮ, ਹਰੀ ਰਾਮ ਗੁਪਤਾ ਤੇ ਖੁਸ਼ਵੰਤ ਸਿੰਘ ਦੀਆਂ ਸਿੱਖ ਇਤਿਹਾਸ ਦੀਆਂ ਪੁਸਤਕਾਂ ਦੇਖੀਆਂ ਹਨ ਪਰ ਉਨ੍ਹਾਂ ਵਿਚ ਕੋਈ ਵੇਰਵਾ ਨਹੀਂ ਮਿਲਿਆ। ਵੈਸੇ ਕਈ ਪੁਸਤਕਾਂ ਵਿਚ ਪੜ੍ਹਿਆ ਹੈ ਕਿ ਜਿਨ੍ਹਾਂ ਰਾਜਿਆਂ ਨੂੰ ਗੁਰੂ ਹਰਿਗੋਬਿੰਦ ਸਾਹਿਬ ਨੇ ਗਵਾਲੀਅਰ ਦੇ ਕਿਲ੍ਹੇ ਵਿਚੋਂ ਆਜ਼ਾਦ ਕਰਵਾਇਆ ਸੀ ਉਹ ਹੁਣ ਦੇ ਹਿਮਾਚਲ ਪ੍ਰਦੇਸ਼ ਦੇ ਪਹਾੜੀ ਰਾਜੇ ਸਨ ਜਿਨ੍ਹਾਂ ਨੇ ਗੁਰੂ ਗੋਬਿੰਦ ਸਿੰਘ ਨਾਲ ਲੜਾਈਆਂ ਲੜੀਆਂ ਤੇ ਔਰੰਗਜ਼ੇਬ ਦੇ ਨਾਲ ਮਿਲ ਕੇ ਅਨੰਦਪੁਰ ਸਾਹਿਬ ਦੇ ਕਿਲ੍ਹੇ ਨੂੰ ਘੇਰਾ ਪਾਇਆ।
ਆਦਰ ਸਹਿਤ,
ਆਪ ਦਾ ਵੀਰ
ਸਤਿਕਾਰ ਯੋਗ ਵੀਰ/ਜੀ ਭੈਣ ਜੀ,
ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ।।
ਦਾਸ ਨੇ ਅੱਗੇ ਜੇ.ਡੇ.ਕਨਿੰਘਮ, ਹਰੀ ਰਾਮ ਗੁਪਤਾ ਤੇ ਖੁਸ਼ਵੰਤ ਸਿੰਘ ਦੀਆਂ ਸਿੱਖ ਇਤਿਹਾਸ ਦੀਆਂ ਪੁਸਤਕਾਂ ਦੇਖੀਆਂ ਸਨ ਪਰ ਉਨ੍ਹਾਂ ਵਿਚ ਤੁਹਾਡੇ ਸਵਾਲ ਦੇ ਜਵਾਬ ਬਾਰੇ ਕੋਈ ਵੇਰਵਾ ਨਹੀਂ ਮਿਲਿਆ ਸੀ। ਇਸ ਤੋਂ ਬਾਅਦ ਗੁਰੂ ਬਿਲਾਸ ਪਾਤਸ਼ਾਹੀ ਛੇਵੀਂ ਤੇ ਪ੍ਰਿੰਸੀਪਲ ਸਤਿਬੀਰ ਸਿੰਘ ਜੀ ਦੀ ਪੁਸਤਕ ਗੁਰ ਭਾਰੀ – ਜੀਵਨੀ ਗੁਰੂ ਹਰਿਗੋਬਿੰਦ ਜੀ ਦੇਖੀ ਹੈ। ਗੁਰੂ ਬਿਲਾਸ ਪਾਤਸ਼ਾਹੀ ਛੇਵੀਂ ਵਿਚ ਤੁਹਾਡੇ ਸਵਾਲ ਦੇ ਸੰਬੰਧ ਵਿਚ ਕੋਈ ਸੂਚਨਾ ਨਹੀਂ ਮਿਲੀ।
ਪ੍ਰਿੰਸੀਪਲ ਸਤਿਬੀਰ ਸਿੰਘ ਜੀ ਆਪਣੀ ਪੁਸਤਕ ‘ਗੁਰ ਭਾਰੀ – ਜੀਵਨੀ ਗੁਰੂ ਹਰਿਗੋਬਿੰਦ ਜੀ’ ਦੇ ਪੰਨਾ 33 ਤੇ ਸਿਰਲੇਖ ‘ਗਵਾਲੀਅਰ ਵਿਚ’ ਹੇਠਾਂ ਲਿਖਦੇ ਹਨ:-
ਗਵਾਲੀਅਰ ਵਿਚ:
ਗਵਾਲੀਅਰ ਇਕ ਬਦਨਾਮ ਕਿਲ੍ਹਾ ਸੀ। ਜਿਸ ਕੈਦੀ ਪਾਸੋਂ ਛੁਟਕਾਰਾ ਪਾਉਣਾ ਹੁੰਦਾ ਸੀ ਉਸ ਨੂੰ ਗਵਾਲੀਅਰ ਵਿਚ ਬੰਦੀ ਬਣਾ ਕੇ ਭੇਜ ਦਿੱਤਾ ਜਾਂਦਾ ਸੀ। ਅਕਬਰ ਨੇ ਸ਼ਾਹੀ ਕੈਦੀ ਗਵਾਲੀਅਰ ਰਖਣ ਦਾ ਰਿਵਾਜ ਪਾਇਆ ਸੀ। ਜਹਾਂਗੀਰ ਦੇ ਰਾਜ ਸੰਭਾਲਦੇ ਹੀ ਖੁਸਰੋ ਨੇ ਬਗ਼ਾਵਤ ਕਰ ਦਿੱਤਾ ਤੇ ਉਸ ਦੀ ਮੌਤ ਉਪਰੰਤ ਕਈ ਰਾਜਪੂਤ ਰਾਜਿਆਂ ਨੇ ਵੀ ਵਿਦਰੋਹ ਕਰ ਦਿੱਤਾ। ਪਹਾੜੀ ਰਾਜਿਆਂ ਨੇ ਤਾਂ ਕਦੇ ਈਨ ਮੰਨੀ ਹੀ ਨਹੀਂ ਸੀ। ਸੋ ਉਥੋਂ ਦੇ ਕਈ ਰਾਜਿਆਂ ਨੂੰ ਪਕੜਿਆ ਗਿਆ …………
ਸੋ ਮੁਰਤਜ਼ਾ ਖਾਨ ਭੇਜ ਕੇ ਰਾਜਪੂਤ ਰਾਜੇ ਗ੍ਰਿਫਤਾਰ ਕਰ ਲਏ ਤੇ ਪਹਾੜੀ ਰਾਜਿਆਂ ਨੂੰ ਵੀ ਪਕੜ ਮੰਗਵਾਇਆ ਗਿਆ। ਪਹਾੜੀ ਰਾਜਿਆਂ ਵਿਚ ਕਹਲੂਰ, ਨਾਹਨ, ਹੰਢੂਰ, ਕਟੋਚ, ਰਾਜਪੁਤਾਨਾ ਵਿਚ ਮਾਰਵਾੜ ਦੇ ਕਈ ਰਾਜੇ ਸਨ। ਸਿੱਖ ਇਤਿਹਾਸ ਨੇ ਇਨ੍ਹਾਂ ਦੀ ਗਿਣਤੀ ਬਵੰਜਾ ਲਿਖੀ ਹੈ, ਸੰਭਵ ਹੈ ਕਿ ਕਈ ਰਾਜਪੂਤ ਸਰਦਾਰ ਵੀ ਹੋਣ ਜਿਨ੍ਹਾਂ ਨੇ ਖੁਸਰੋ ਦੀ ਹਾਮੀ ਭਰੀ ਹੋਵੇ। ………..
ਹੋਰ ਸੂਚਨਾ ਇੱਕਤਰ ਕਰਨ ਲਈ ਕੋਸ਼ਿਸ਼ ਜਾਰੀ ਰਹੇਗੀ ਪਰ ਉਮੀਦ ਘਟ ਹੈ।
ਆਦਰ ਸਹਿਤ,
ਆਪ ਦਾ ਵੀਰ
ਆਪ ਜੀ ਦਾ ਬਹੁਤ ਬਹੁਤ ਧੰਨਵਾਦ 🙏
ਉਮੀਦ ਘਟ ਨਹੀਂ ਰੱਖਣੀ ਮੈਂ ਪਿਛਲੇ 2 ਸਾਲਾਂ ਤੋਂ ਇਸ ਵਿਸੇ ਤੇ ਕੰਮ ਕਰ ਰਿਹਾ ਹਾਂ।
ਕਿ ਗਵਾਲੀਅਰ ਦੇ ਕਿਲ੍ਹੇ ਵਿੱਚੋਂ ਕਿਹੜੇ 52 ਰਾਜੇ ਰਿਹਾਅ ਕਰਵਾਏ ਸਨ?
+919779612929
ਦਿਨ ਸਮੇਂ ਸਮਾਂ ਕੱਢ ਕੇ ਕਾਲ ਜ਼ਰੂਰ ਕਰਨਾ ਜੀ
ਧੰਨਵਾਦ 🙏 ਵੀਰ ਜੀਓ