I have a question about Dukh Bhanjani Sahib: Which Guru wrote it, and what is its purpose?
I have a question about Dukh Bhanjani Sahib: Which Guru wrote it, and what is its purpose?
Share
You must login to ask a question.
Please briefly explain why you feel this question should be reported.
Please briefly explain why you feel this answer should be reported.
Please briefly explain why you feel this user should be reported.
compiled bani of 5th guru Arjan Dev ji from 3 ragas of sggs ji
ਦੁਖ ਭੰਜਨ ਦਾ ਅਰਥ ਹੈ ਦੁੱਖਾਂ ਨੂੰ ਨਾਸ ਕਰਨ ਵਾਲੇ। ਗੁਰਬਾਣੀ ਦੇ ਕੁੱਝ ਸ਼ਬਦਾਂ ਨੂੰ ਇੱਕਠਾ ਕਰਕੇ ਕਿਸੇ ਮਨੁੱਖ ਨੇ ਪੁਸਤਕ ‘ਦੁੱਖ ਭੰਜਨੀ ਸਾਹਿਬ’ ਤਿਆਰ ਕੀਤੀ ਹੈ ਤੇ ਇਹ ਦੱਸਿਆ ਜਾਂਦਾ ਹੈ ਕਿ ਇਸ ਪੁਸਤਕ ਵਿਚ ਦਿੱਤੇ ਗਏ ਸ਼ਬਦਾਂ ਨੂੰ ਪੜ੍ਹਨ ਨਾਲ ਦੁੱਖਾਂ ਦਾ ਨਾਸ ਹੋ ਜਾਂਦਾ ਹੈ।
ਦਾਸ ਦੀ ਸਮਝ ਅਨੁਸਾਰ ਇਹ ਇੱਕ ਭਰਮ ਜਾਂ ਕਰਮਕਾਂਡ ਫੈਲਾਇਆ ਗਿਆ ਹੈ ਕਿਉਂਕਿ ਗੁਰੂ ਗ੍ਰੰਥ ਸਾਹਿਬ ਵਿਚ ਸ਼ਾਮਿਲ ਕੀਤੀ ਗਈ ਸਾਰੀ ਬਾਣੀ ਦੁੱਖਾਂ ਦਾ ਨਾਸ਼ ਕਰਨ ਵਾਲੀ ਹੈ।
ਤੁਸੀਂ ਦੇਖ ਸਕਦੇ ਹੋ ਕਿ ਹੇਠਾਂ ਦਿੱਤੀ ਤੁੱਕ ਵਿਚ ਗੁਰੂ ਸਾਹਿਬ ਸਿੱਖਿਆ ਦਿੰਦੇ ਹਨ ਕਿ ਗੁਰੂ ਦੀ ਬਾਣੀ ਅਰਥਾਤ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਕੀਤੀ ਸਾਰੀ ਬਾਣੀ, ਨਾਂਹ ਕਿ ਸਿਰਫ਼ ‘ਦੁਖ ਭੰਜਨੀ ਸਾਹਿਬ’ ਪੁਸਤਕ ਵਿਚ ਸ਼ਾਮਿਲ ਕੀਤੀ ਗਈ ਬਾਣੀ, ਸਦਾ ਹੀ ਸਾਰੇ ਫ਼ਲ ਦੇਣ ਵਾਲੀ, ਸੁਖ ਦੇਣ ਵਾਲੀ ਹੈ:-
ਗੁਰਬਾਣੀ ਗਾਵਹ ਭਾਈ ॥ ਓਹ ਸਫਲ ਸਦਾ ਸੁਖਦਾਈ ॥ ਨਾਨਕ ਨਾਮੁ ਧਿਆਇਆ ॥ ਪੂਰਬਿ ਲਿਖਿਆ ਪਾਇਆ ॥੨॥੧੭॥੮੧॥ {ਪੰਨਾ 628}
ਅਰਥ: ਹੇ ਭਾਈ! ਆਓ ਅਸੀ ਭੀ ਗੁਰੂ ਦੀ ਬਾਣੀ ਗਾਵਿਆ ਕਰੀਏ। ਗੁਰੂ ਦੀ ਬਾਣੀ ਸਦਾ ਹੀ ਸਾਰੇ ਫਲ ਦੇਣ ਵਾਲੀ ਸੁਖ ਦੇਣ ਵਾਲੀ ਹੈ। ਹੇ ਨਾਨਕ! ਆਖ-) (ਉਸੇ ਮਨੁੱਖ ਨੇ ਗੁਰਬਾਣੀ ਦੀ ਰਾਹੀਂ ਪਰਮਾਤਮਾ ਦਾ) ਨਾਮ ਸਿਮਰਿਆ ਹੈ ਜਿਸ ਨੇ ਪੂਰਬਲੇ ਜਨਮ ਵਿਚ ਲਿਖਿਆ ਭਗਤੀ ਦਾ ਲੇਖ ਪ੍ਰਾਪਤ ਕੀਤਾ ਹੈ।੨।੧੭।੮੧।
ਹੈਪੀ ਜੀ, ਦਾਸ ਤੁਹਾਨੂੰ ਦੱਸਣਾ ਚਾਹੇਗਾ ਕਿ ‘ਦੁਖ ਭੰਜਨ’ ਲਫ਼ਜ਼ ਗੁਰੂ ਗ੍ਰੰਥ ਸਾਹਿਬ ਵਿਚ 50 ਤੋਂ ਵੱਧ ਵਾਰ ਆਉਂਦਾ ਹੈ।
Bahut bahut thank you ji