What does Gurbani say about bad luck?
Do Sikhs believe in bad luck?
Share
Lost your password? Please enter your email address. You will receive a link and will create a new password via email.
Please briefly explain why you feel this question should be reported.
Please briefly explain why you feel this answer should be reported.
Please briefly explain why you feel this user should be reported.
ਸਤਿਕਾਰ ਯੋਗ ਵੀਰ ਜੀ/ਭੈਣ ਜੀ,
ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ।।
ਤੁਸੀਂ ਸਵਾਲ ਪੁੱਛਿਆ ਹੈ ਕਿ ਕੀ ਸਿੱਖ ਭੈੜੀ ਕਿਸਮਤ ਦੇ ਸਿਧਾਂਤ ਨੂੰ ਮੰਨਦੇ ਹਨ? ਨਾਲ ਹੀ ਤੁਸੀਂ ਪੁੱਛਿਆ ਹੈ ਕਿ ਗੁਰਬਾਣੀ ਇਸ ਬਾਰੇ ਕੀ ਕਹਿੰਦੀ ਹੈ?
ਦਾਸ ਦੀ ਸਮਝ ਅਨੁਸਾਰ ਸਿੱਖੀ ਵਿਚ ਇਸੇ ਜਨਮ ਦੀ ‘ਕਰਣੀ ਅਰਥਾਤ ਕਰਮ’ ਪ੍ਰਧਾਨ ਹੈ ਕਿਉਂਕਿ ਗੁਰੂ ਸਾਹਿਬ ਜਪੁ ਬਾਣੀ ਵਿਚ ਉਪਦੇਸ਼ ਦਿੰਦੇ ਹਨ ‘ਆਪੇ ਬੀਜਿ ਆਪੇ ਹੀ ਖਾਹੁ’ ਅਰਥਾਤ ‘ਜੋ ਕੁਝ ਤੂੰ ਬੀਜੇਂਗਾ, ਉਸ ਦਾ ਫਲ ਆਪ ਹੀ ਖਾਹਿਂਗਾ’।
ਅੱਗੇ ਗੁਰੂ ਸਾਹਿਬ ਸਿੱਖਿਆ ਦਿੰਦੇ ਹਨ:-
ਜੇਹਾ ਬੀਜੈ ਸੋ ਲੁਣੈ ਕਰਮਾ ਸੰਦੜਾ ਖੇਤੁ ॥ (ਪੰਨਾ 134)
ਇਹ ਸਰੀਰ ਮਨੁੱਖ ਦੇ ਕੀਤੇ ਕਰਮਾਂ ਦਾ ਖੇਤ ਹੈ, ਜੋ ਕੁਝ ਮਨੁੱਖ ਇਸ ਵਿਚ ਬੀਜਦਾ ਹੈ ਉਹੀ ਫ਼ਸਲ ਵੱਢਦਾ ਹੈ (ਜੇਹੇ ਕਰਮ ਕਰਦਾ ਹੈ, ਤੇਹਾ ਫਲ ਪਾਂਦਾ ਹੈ) ।
ਹੋਰ ਅੱਗੇ ਗੁਰੂ ਸਾਹਿਬ ਦਾ ਫੁਰਮਾਨ ਹੈ:-
ਦਦੈ ਦੋਸੁ ਨ ਦੇਊ ਕਿਸੈ ਦੋਸੁ ਕਰੰਮਾ ਆਪਣਿਆ ॥ ਜੋ ਮੈ ਕੀਆ ਸੋ ਮੈ ਪਾਇਆ ਦੋਸੁ ਨ ਦੀਜੈ ਅਵਰ ਜਨਾ ॥੨੧॥ {ਪੰਨਾ 433}
ਅਰਥ: (ਹੇ ਮਨ! ਜੇ ਤੂੰ ਪੜ੍ਹ ਕੇ ਸਚ ਮੁਚ ਪੰਡਿਤ ਹੋ ਗਿਆ ਹੈਂ, ਤਾਂ ਇਹ ਚੇਤੇ ਰੱਖ ਕਿ) ਜਿਹੋ ਜਿਹੇ ਕੰਮ ਮੈਂ ਕਰਦਾ ਹਾਂ, ਉਹੋ ਜਿਹਾ ਫਲ ਮੈਂ ਪਾ ਲੈਂਦਾ ਹਾਂ, (ਆਪਣੇ ਕੀਤੇ ਕਰਮਾਂ ਅਨੁਸਾਰ ਆਪਣੇ ਉਤੇ ਆਏ ਦੁੱਖ ਕਲੇਸ਼ਾਂ ਬਾਰੇ) ਹੋਰ ਲੋਕਾਂ ਨੂੰ ਦੋਸ਼ ਨਹੀਂ ਦੇਣਾ ਚਾਹੀਦਾ। ਭੈੜ ਆਪਣੇ ਕਰਮਾਂ ਵਿਚ ਹੀ ਹੁੰਦਾ ਹੈ; (ਇਸ ਵਾਸਤੇ ਹੇ ਮਨ! ਇਹ ਚੇਤਾ ਰੱਖ ਕਿ) ਮੈਂ ਕਿਸੇ ਹੋਰ ਦੇ ਮੱਥੇ ਦੋਸ਼ ਨ ਮੜ੍ਹਾਂ (ਆਪਣੀ ਵਿੱਦਿਆ ਦੇ ਬਲ ਆਸਰੇ ਕਿਸੇ ਹੋਰ ਨੂੰ ਦੋਸ਼ੀ ਠਹਰਾਣ ਦੇ ਥਾਂ, ਹੇ ਮਨ! ਆਪਣੀ ਹੀ ਕਰਣੀ ਨੂੰ ਸੁਧਾਰਨ ਦੀ ਲੋੜ ਹੈ) । 21।
ਗੁਰੂ ਸਾਹਿਬ ਦੇ ਇਨ੍ਹਾਂ ਉਪਦੇਸ਼ਾਂ ਤੋਂ ਇਹ ਹੀ ਸਮਝ ਆਉਂਦੀ ਹੈ ਕਿ ਮਨੁੱਖ/ਸਿੱਖ ਨੇ ਆਪਣੇ ਕੀਤੇ ਕਰਮਾਂ ਦਾ ਫ਼ਲ਼ ਪਾਉਣਾ ਹੈ। ਅਕਾਲਪੁਰਖ ਨੇ ਆਪਣੀ ਮਿਹਰ ਸਦਕਾ ਮਨੁੱਖ/ਸਿੱਖ ਨੂੰ ਸੋਚਣ ਦੀ ਸ਼ਕਤੀ ਦਿੱਤੀ ਹੈ। ਇਹ ਹੁਣ ਮਨੁੱਖ/ਸਿੱਖ ਦੇ ਉੱਪਰ ਹੈ ਕਿ ਉਹ ਕੀ ਸੋਚਦਾ ਹੈ ਤੇ ਕੀ ਕਰਦਾ ਹੈ।
ਸੁਖਮਨੀ ਸਾਹਿਬ ਦੀ ਬਾਣੀ ਵਿਚ ਗੁਰੂ ਸਾਹਿਬ ਸਿੱਖਿਆ ਦਿੰਦੇ ਹਨ ‘ਸਰਬ ਧਰਮ ਮਹਿ ਸ੍ਰੇਸਟ ਧਰਮੁ॥ ਹਰਿ ਕੋ ਨਾਮੁ ਜਪਿ ਨਿਰਮਲ ਕਰਮੁ॥’ ਅਰਥਾਤ (ਹੇ ਮਨ!) ਪ੍ਰਭੂ ਦਾ ਨਾਮ ਜਪ (ਤੇ) ਪਵਿਤ੍ਰ ਆਚਰਣ (ਬਣਾ) = ਇਹ ਧਰਮ ਸਾਰੇ ਧਰਮਾਂ ਨਾਲੋਂ ਚੰਗਾ ਹੈ। ਇਸੇ ਬਾਣੀ ਵਿਚ ਗੁਰੂ ਸਾਹਿਬ ਇਹ ਸਿੱਖਿਆ ਦਿੰਦੇ ਹਨ ‘ਪੂਰੇ ਗੁਰ ਕਾ ਸੁਨਿ ਉਪਦੇਸੁ॥ ਪਾਰਬ੍ਰਹਮੁ ਨਿਕਟਿ ਕਰਿ ਪੇਖੁ॥’ ਅਰਥਾਤ ‘(ਹੇ ਮਨ!) ਪੂਰੇ ਸਤਿਗੁਰੂ ਦੀ ਸਿੱਖਿਆ ਸੁਣ, ਤੇ, ਅਕਾਲ ਪੁਰਖ ਨੂੰ (ਹਰ ਥਾਂ) ਨੇੜੇ ਜਾਣ ਕੇ ਵੇਖ।’
ਜਦੋਂ ਮਨੁੱਖ/ਸਿੱਖ ਗੁਰੂ ਦੀ ਸਿੱਖਿਆ ਸੁਣੇਗਾ ਤੇ ਅਕਾਲਪੁਰਖ ਨੂੰ ਹਰ ਵਕਤ ਨੇੜੇ ਜਾਣੇਗਾ ਤਾਂ ਮਾੜੇ ਕਰਮ ਕਰੇਗਾ ਹੀ ਨਹੀਂ। ਜਦੋਂ ਮਾੜੇ ਕਰਮ ਕਰੇਗਾ ਨਹੀਂ ਤਾਂ ਫ਼ਿਰ ਭੈੜੀ ਕਿਸਮਤ ਦੀ ਗੱਲ ਕਰਨੀ ਤਾਂ ਦੂਰ ਰਹਿ ਗਈ, ਉਹ ਇਸ ਦੇ ਬਾਰੇ ਸੋਚੋਗਾ ਵੀ ਨਹੀਂ।
ਆਸ ਹੈ ਆਪ ਜੀ ਨੂੰ ਆਪਣੇ ਸਵਾਲ ਦਾ ਜਵਾਬ ਮਿਲ ਜਾਵੇਗਾ। ਇਸ ਤੋਂ ਅੱਗੇ ਕੋਈ ਸਵਾਲ ਹੋਵੇ ਤਾਂ ਤੁਹਾਡਾ ਸਵਾਗਤ ਹੈ।
ਆਦਰ ਸਹਿਤ,
ਆਪ ਦਾ ਵੀਰ
ਗੁਰੂ ਗਰੰਥ ਸਾਹਿਬ ਵਿਚ, “ਕਿਸਮਤ” ਜਾਂ “ਕਿਸਮਤਿ” ਸਬਦ ਕਦੇ ਨਹੀਂ ਵਰਤਿਆ ਗਿਆ ਹੈ। ਇਸ ਲਈ ਗੁਰਬਾਣੀ ਅਨੁਸਾਰ ਕਿਸਮਤ ਨਾਲ ਕੁਝ ਨਹੀਂ ਹੁੰਦਾ ਹੈ, ਸਭ ਕੁਝ ਸਾਡੇ ਕਰਮਾਂ ਤੇ ਅਕਾਲ ਪੁਰਖੁ ਦੇ ਹੁਕਮੁ ਤੇ ਰਜਾ ਅਨੁਸਾਰ ਹੁੰਦਾ ਹੈ।
In the Guru Granth Sahib, the word “Kismat” is never used. Therefore according to Gurbani nothing happens with luck or Kismat, everything happens according to our deeds and Hukam and Raza of Akal Purakh.
“ਹੁਕਮੈ ਅੰਦਰਿ ਸਭੁ ਕੋ ਬਾਹਰਿ ਹੁਕਮ ਨ ਕੋਇ ॥” (੧)
ਦੁਨੀਆਂ ਦਾ ਹਰੇਕ ਕਾਰਜ ਭਾਂਵੇਂ ਉਹ ਸਰੀਰਕ ਤਲ ਤੇ ਹੈ ਜਾਂ ਮਾਨਸਿਕ ਤਲ ਤੇ ਹੈ, ਉਹ ਸਭ ਅਕਾਲ ਪੁਰਖੁ ਦੇ ਹੁਕਮੁ ਵਿੱਚ ਹੈ। ਅਸੀਂ ਭਾਵੇਂ ਅਕਾਲ ਪੁਰਖੁ ਦੇ ਹੁਕਮੁ ਅਨੁਸਾਰ ਚਲੀਏ, ਜਾਂ ਅਪਣੀ ਮਨਮਤਿ ਅਨੁਸਾਰ ਚਲੀਏ, ਨਤੀਜੇ ਸਾਡੇ ਕਰਮਾਂ ਅਨੁਸਾਰ ਹੋਣੇ ਹਨ।
Every action of the world, whether it is at the physical level or at the mental level, is all under the Hukam of Akal Purakh, i.e according to the system created by Akal Purkh. Whether we follow the Hukam of Akal Purakh, or follow our own Manmat, the results will be according to our deeds.
ਕਰਮੀ ਕਰਮੀ ਹੋਇ ਵੀਚਾਰੁ ॥ ਸਚਾ ਆਪਿ ਸਚਾ ਦਰਬਾਰੁ ॥ (੭)
ਇਸ ਲਈ ਕਿਸਮਤ ਨਾਲ ਕੁਝ ਨਹੀਂ ਹੋਣਾ ਹੈ, ਆਪਣੇ ਕਰਮਾਂ ਨੂੰ ਗੁਰਬਾਣੀ ਅਨੁਸਾਰ ਠੀਕ ਕਰਨਾ ਹੈ।
Nothing is going to happen according to Kismat. We have to rectify our deeds according to Gurmat.