ਕੀ ਦਿਲਜੀਤ ਦੋਸਾਂਝ ਵੱਲੋਂ, ਸਿੱਖ ਹੋਣ ਦੇ ਨਾਤੇ, ਆਪਣੇ ਸ਼ੋਜ਼ ਵਿੱਚ “ਓਮ ਨਾਮਹ ਸ਼ਿਵਾਯ” ਦਾ ਉਚਾਰਣ ਕਰਨਾ ਠੀਕ ਹੈ, ਅਤੇ ਗੁਰਬਾਣੀ ਇਸ ਬਾਰੇ ਕੀ ਸਿੱਖਿਆ ਦਿੰਦੀ ਹੈ?

You must login to ask a question.
Please briefly explain why you feel this question should be reported.
Please briefly explain why you feel this answer should be reported.
Please briefly explain why you feel this user should be reported.
ਕੀ ਦਿਲਜੀਤ ਦੋਸਾਂਝ ਵੱਲੋਂ, ਸਿੱਖ ਹੋਣ ਦੇ ਨਾਤੇ, ਆਪਣੇ ਸ਼ੋਜ਼ ਵਿੱਚ “ਓਮ ਨਾਮਹ ਸ਼ਿਵਾਯ” ਦਾ ਉਚਾਰਣ ਕਰਨਾ ਠੀਕ ਹੈ, ਅਤੇ ਗੁਰਬਾਣੀ ਇਸ ਬਾਰੇ ਕੀ ਸਿੱਖਿਆ ਦਿੰਦੀ ਹੈ?

Respected Brother/Sister,
Waheguru ji ka Khalsa, Waheguru ji ki Fateh!
In response to your question, the undersigned wants to draw your attention to a Shabad of Bhagat Namdev ji, in Raag Gond, which is located at Panna 874 of Guru Granth Sahib. The meanings of the Shabad are also given below.
Bhagat Namdev ji is teaching us that a person becomes like the one, whom he/she worships.
The difference between Hinduism and Sikhism is:-
1. According to Hinduism:-
Three Gods rule the world. Brahma: the creator;
Vishnu: the preserver; and
Shiva: the destroyer.
2. According to Sikhism:-
ੴ (Ik Onkar) (One Universal Creator God).
The attributes of the One Universal Creator God (Akalpurakh) are:-
ਸਤਿ ਨਾਮੁ (Sat Naam) (The Name Is Truth);
ਕਰਤਾ ਪੁਰਖੁ (Karta Purakh) (Creative Being Personified);
ਨਿਰਭਉ (Nirbhau) (No Fear);
ਨਿਰਵੈਰੁ (Nirvair) (No Enmity or Hatred),
ਅਕਾਲ ਮੂਰਤਿ (Akal Moorat) (Image of the undying);
ਅਜੂਨੀ (Ajuni) (Beyond Birth);
ਸੈਭੰ (Saibhang) (Self-existstant);
ਗੁਰ ਪ੍ਰਸਾਦਿ (Gur Parsad) (By Guru’s Grace).
The Shabad answers your question in entirety.
However, Diljit Dosanjh has nothing to with ‘Om Namoh Shivaye’. He has to please the people present in the show and all these are tactics in that direction. Sikhi has nothing to do with the same.
Hope it helps. If you have any further questions, please do ask. If you find any deficiencies, please point out the same, for improvement in future.
Regards,
Your Brother
————————
ਗੋਂਡ ॥ ਭੈਰਉ ਭੂਤ ਸੀਤਲਾ ਧਾਵੈ ॥ ਖਰ ਬਾਹਨੁ ਉਹੁ ਛਾਰੁ ਉਡਾਵੈ ॥੧॥ ਹਉ ਤਉ ਏਕੁ ਰਮਈਆ ਲੈਹਉ ॥ ਆਨ ਦੇਵ ਬਦਲਾਵਨਿ ਦੈਹਉ ॥੧॥ ਰਹਾਉ ॥ ਸਿਵ ਸਿਵ ਕਰਤੇ ਜੋ ਨਰੁ ਧਿਆਵੈ ॥ ਬਰਦ ਚਢੇ ਡਉਰੂ ਢਮਕਾਵੈ ॥੨॥ ਮਹਾ ਮਾਈ ਕੀ ਪੂਜਾ ਕਰੈ ॥ ਨਰ ਸੈ ਨਾਰਿ ਹੋਇ ਅਉਤਰੈ ॥੩॥ ਤੂ ਕਹੀਅਤ ਹੀ ਆਦਿ ਭਵਾਨੀ ॥ ਮੁਕਤਿ ਕੀ ਬਰੀਆ ਕਹਾ ਛਪਾਨੀ ॥੪॥ ਗੁਰਮਤਿ ਰਾਮ ਨਾਮ ਗਹੁ ਮੀਤਾ ॥ ਪ੍ਰਣਵੈ ਨਾਮਾ ਇਉ ਕਹੈ ਗੀਤਾ ॥੫॥੨॥੬॥ {ਪੰਨਾ 874}
ਪਦਅਰਥ: ਭੈਰਉ = ਇਕ ਜਤੀ ਦਾ ਨਾਮ ਸੀ, ਸਵਾਰੀ ਕਾਲੇ ਕੁੱਤੇ ਦੀ ਕਹੀ ਜਾਂਦੀ ਹੈ। ਸ਼ਿਵ ਜੀ ਦੀਆਂ ਅੱਠ ਭਿਆਨਕ ਸ਼ਕਲਾਂ ਵਿਚੋਂ ਇੱਕ ਭੈਰਉ ਹੈ। ਇਸ ਦਾ ਮੰਦਰ ਜੰਮੂ ਤੋਂ ਪਰੇ ਦੁਰਗਾ ਦੇ ਮੰਦਰ ਤੋਂ ਉਤੇ ਦੋ ਮੀਲ ਤੇ ਬਣਿਆ ਹੋਇਆ ਹੈ। ਸੀਤਲਾ = ਚੀਚਕ (small pox) ਦੀ ਦੇਵੀ; ਇਸ ਦੀ ਸਵਾਰੀ ਖੋਤੇ ਦੀ ਹੈ। ਖਰ = ਖੋਤਾ। ਖਰ ਬਾਹਨੁ = ਖੋਤੇ ਦੀ ਸਵਾਰੀ ਕਰਨ ਵਾਲਾ। ਛਾਰ = ਸੁਆਹ।੧।
ਤਉ = ਤਾਂ। ਰਮਈਆ = ਸੋਹਣਾ ਰਾਮ। ਲੈ ਹਉ = ਲਵਾਂਗਾ। ਆਨ = ਹੋਰ। ਬਦਲਾਵਨਿ = ਬਦਲੇ ਵਿਚ, ਵੱਟੇ ਵਿਚ। ਦੈ ਹਉ = ਦੇ ਦਿਆਂਗਾ।੧।ਰਹਾਉ।
ਬਰਦ = ਬਲਦ (ਇਹ ਸ਼ਿਵ ਜੀ ਦੀ ਸਵਾਰੀ ਹੈ) । ਡਉਰੂ = ਡਮਰੂ।੨।
ਮਹਾ = ਵੱਡੀ। ਮਹਾ ਮਾਈ = ਵੱਡੀ ਮਾਂ, ਪਾਰਵਤੀ। ਸੈ = ਤੋਂ। ਹੋਇ = ਬਣ ਕੇ। ਅਉਤਰੈ = ਜੰਮਦਾ ਹੈ।੩।
ਕਹੀਅਤ = ਕਹੀ ਜਾਂਦੀ ਹੈ। ਭਵਾਨੀ = ਦੁਰਗਾ ਦੇਵੀ। ਬਰੀਆ = ਵਾਰੀ। ਛਪਾਨੀ = ਲੁਕ ਜਾਂਦੀ ਹੈ।੪।
ਗਹੁ = ਫੜ, ਪਕੜ, ਆਸਰਾ ਲੈ। ਮੀਤਾ = ਹੇ ਮਿੱਤਰ ਪੰਡਤ! ਇਉ = ਇਸੇ ਤਰ੍ਹਾਂ ਹੀ।੫।
ਅਰਥ: ਜੋ ਮਨੁੱਖ ਭੈਰੋਂ ਵਲ ਜਾਂਦਾ ਹੈ (ਭਾਵ, ਜੋ ਭੈਰੋਂ ਦੀ ਅਰਾਧਨਾ ਕਰਦਾ ਹੈ) ਉਹ (ਵਧ ਤੋਂ ਵਧ ਭੈਰੋਂ ਵਰਗਾ ਹੀ) ਭੂਤ ਬਣ ਜਾਂਦਾ ਹੈ। ਜੋ ਸੀਤਲਾ ਨੂੰ ਅਰਾਧਦਾ ਹੈ ਉਹ (ਸੀਤਲਾ ਵਾਂਗ) ਖੋਤੇ ਦੀ ਸਵਾਰੀ ਕਰਦਾ ਹੈ ਤੇ (ਖੋਤੇ ਦੇ ਨਾਲ) ਸੁਆਹ ਹੀ ਉਡਾਉਂਦਾ ਹੈ।੧।
(ਹੇ ਪੰਡਤ!) ਮੈਂ ਤਾਂ ਇੱਕ ਸੋਹਣੇ ਰਾਮ ਦਾ ਨਾਮ ਹੀ ਲਵਾਂਗਾ, (ਤੁਹਾਡੇ) ਹੋਰ ਸਾਰੇ ਦੇਵਤਿਆਂ ਨੂੰ ਉਸ ਨਾਮ ਦੇ ਵੱਟੇ ਵਿਚ ਦੇ ਦਿਆਂਗਾ, (ਭਾਵ, ਪ੍ਰਭੂ-ਨਾਮ ਦੇ ਟਾਕਰੇ ਤੇ ਮੈਨੂੰ ਤੁਹਾਡੇ ਕਿਸੇ ਭੀ ਦੇਵੀ ਦੇਵਤੇ ਦੀ ਲੋੜ ਨਹੀਂ ਹੈ) ।੧।ਰਹਾਉ।
ਜੋ ਮਨੁੱਖ ਸ਼ਿਵ ਦਾ ਨਾਮ ਜਪਦਾ ਹੈ ਉਹ (ਵਧ ਤੋਂ ਵਧ ਜੋ ਕੁਝ ਹਾਸਲ ਕਰ ਸਕਦਾ ਹੈ ਇਹ ਹੈ ਕਿ ਸ਼ਿਵ ਦਾ ਰੂਪ ਲੈ ਕੇ, ਸ਼ਿਵ ਦੀ ਸਵਾਰੀ) ਬਲਦ ਉੱਤੇ ਚੜ੍ਹਦਾ ਹੈ ਤੇ (ਸ਼ਿਵ ਵਾਂਗ) ਡਮਰੂ ਵਜਾਉਂਦਾ ਹੈ।੨।
ਜੋ ਮਨੁੱਖ ਪਾਰਬਤੀ ਦੀ ਪੂਜਾ ਕਰਦਾ ਹੈ ਉਹ ਮਨੁੱਖ ਤੋਂ ਜ਼ਨਾਨੀ ਬਣ ਕੇ ਜਨਮ ਲੈਂਦਾ ਹੈ (ਕਿਉਂਕਿ ਪੂਜਾ ਕਰਨ ਵਾਲਾ ਆਪਣੇ ਪੂਜਯ ਦਾ ਰੂਪ ਹੀ ਬਣ ਸਕਦਾ ਹੈ) ।੩।
ਹੇ ਭਵਾਨੀ! ਤੂੰ ਸਭ ਦਾ ਮੁੱਢ ਅਖਵਾਉਂਦੀ ਹੈਂ, ਪਰ (ਆਪਣੇ ਭਗਤਾਂ ਨੂੰ) ਮੁਕਤੀ ਦੇਣ ਵੇਲੇ ਤੂੰ ਭੀ, ਪਤਾ ਨਹੀਂ, ਕਿੱਥੇ ਲੁਕੀ ਰਹਿੰਦੀ ਹੈਂ (ਭਾਵ, ਮੁਕਤੀ ਭਵਾਨੀ ਪਾਸ ਭੀ ਨਹੀਂ ਹੈ) ।੪।
ਸੋ, ਨਾਮਦੇਵ ਬੇਨਤੀ ਕਰਦਾ ਹੈ-ਹੇ ਮਿੱਤਰ (ਪੰਡਤ!) ਸਤਿਗੁਰੂ ਦੀ ਸਿੱਖਿਆ ਲੈ ਕੇ ਪਰਮਾਤਮਾ ਦੇ ਨਾਮ ਦੀ ਓਟ ਲੈ, (ਤੁਹਾਡੀ ਧਰਮ-ਪੁਸਤਕ) ਗੀਤਾ ਭੀ ਇਹੀ ਆਖਦੀ ਹੈ।੫।੨।੬।
ਸ਼ਬਦ ਦਾ ਭਾਵ: ਪੂਜਾ ਕਰ ਕੇ ਮਨੁੱਖ ਵਧ ਤੋਂ ਵਧ ਆਪਣੇ ਪੂਜਯ ਦਾ ਰੂਪ ਹੀ ਬਣ ਸਕਦਾ ਹੈ; ਸੰਸਾਰ-ਸਮੁੰਦਰ ਤੋਂ ਮੁਕਤੀ ਦਿਵਾਉਣੀ ਕਿਸੇ ਦੇਵੀ ਦੇਵਤੇ ਦੇ ਹੱਥ ਨਹੀਂ; ਇਸ ਵਾਸਤੇ ਪਰਮਾਤਮਾ ਦਾ ਨਾਮ ਹੀ ਸਿਮਰਨਾ ਚਾਹੀਦਾ ਹੈ, ਪ੍ਰਭੂ ਹੀ ਮੁਕਤੀ-ਦਾਤਾ ਹੈ।
As a Sikh, chanting “Om Namah Shivaya” is not aligned with Sikh teachings. Gurbani emphasizes devotion to one God, Waheguru, and encourages reciting God’s name as taught by the Gurus. Sikh practices focus on Naam Simran and Gurbani, rather than adopting chants from other religious traditions.