Did Guru Gobind Singh Ji worship ‘Kali Devi’ on Hemkunt Parbat where Guru Ji had been meditating for so long?
Did Guru Gobind Singh Ji worship ‘Kali Devi’ on Hemkunt Parbat where Guru Ji had been meditating for so long?
Share
Lost your password? Please enter your email address. You will receive a link and will create a new password via email.
Please briefly explain why you feel this question should be reported.
Please briefly explain why you feel this answer should be reported.
Please briefly explain why you feel this user should be reported.
Respected Ripanjot ji
No, not at all. This is only a mythological story associated with Guru Gobind Singh Ji
ਸਤਿਕਾਰ ਯੋਗ ਵੀਰ ਰਿਪਨਜੋਤ ਸਿੰਘ ਜੀ,
ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ।।
ਵਿਦਵਾਨ ਭੈਣ ਮਨਦੀਪ ਕੌਰ ਜੀ ਨੇ ਬਹੁਤ ਥੋੜ੍ਹੇ ਲਫਜ਼ਾਂ ਵਿਚ ਹੇਮਕੁੰਟ ਪਰਬਤ ਦੀ ਕਹਾਣੀ ਬਾਰੇ ਸਮਝਾ ਦਿੱਤਾ ਹੈ। ਗੁਰਮਤਿ ਕਿਸੇ ਅੱਗਲੇ ਜਾਂ ਪਿੱਛਲੇ ਜਨਮ ਨੂੰ ਨਹੀਂ ਮੰਨਦੀ ਹੈ। ਗੁਰਮਤਿ ਸਿਰਫ਼ ਤੇ ਸਿਰਫ਼ ਇੱਕ ਅਕਾਲਪੁਰਖ ਨੂੰ ਮੰਨਦੀ ਹੈ ਤੇ ਇਸ ਨੇ ਹਿੰਦੂ ਧਰਮ ਦੁਆਰਾ ਥਾਪੇ ਹੋਏ ਦੇਵੀ ਦੇਵਤਿਆਂ ਕੋਲੋਂ ਕੁੱਝ ਲੈਣਾ ਦੇਣਾ ਨਹੀਂ ਹੈ। ਇਸ ਲਈ ਗੁਰਮਤਿ ਦੀ ਕਸਵੱਟੀ ਤੇ ਗੁਰੂ ਗੋਬਿੰਦ ਸਿੰਘ ਜੀ ਦਾ ਪਿੱਛਲੇ ਜਨਮ ਵਿਚ ਕਾਲੀ ਦੇਵੀ ਦੀ ਪੂਜਾ ਦਾ ਕੋਈ ਅਰਥ ਨਹੀਂ ਹੈ। ਹੇਮਕੁੰਟ ਦੀ ਕਹਾਣੀ ਦਾ ਸੱਚ ਦਾਸ ਨੇ ਹੇਠਾਂ ਬਿਆਨ ਕਰਨ ਦੀ ਕੋਸ਼ਿਸ਼ ਕੀਤੀ ਹੈ। ਤੁਹਾਡਾ ਕੋਈ ਅੱਗੇ ਸਵਾਲ ਹੋਵੇ ਤਾਂ ਤੁਹਾਡਾ ਸਵਾਗਤ ਹੈ।
ਆਦਰ ਸਹਿਤ,
ਆਪ ਦਾ ਵੀਰ
—————————
ਹੇਮਕੁੰਟ ਦੀ ਕਹਾਣੀ ਦਾ ਸੱਚ
ਸਿੱਖ ਇਤਿਹਾਸ ਸਾਨੂੰ ਗੁਰੂ ਅੰਗਦ ਦੇਵ ਜੀ ਤੇ ਗੁਰੂ ਅਮਰਦਾਸ ਜੀ ਦੇ ਹਿੰਦੂ ਪਰਿਵਾਰ ਵਿਚ ਪੈਦਾ ਹੋਣ ਕਰਕੇ ਹਿੰਦੂ ਸੰਸਕਾਰਾਂ ਤੇ ਕਰਮ ਕਾਂਡਾਂ ਵਿਚ ਲਗੇ ਹੋਣ ਦੇ ਬਾਰੇ ਦਸਦਾ ਹੈ। ਪਰ ਗੁਰੂ ਅੰਗਦ ਦੇਵ ਜੀ ਪਾਰਸ ਗੁਰੂ ਨਾਨਕ ਦੇਵ ਜੀ ਦੀ ਛੋਹ ਪ੍ਰਾਪਤ ਕਰਕੇ ਪਿਛਲੇ ਹਿੰਦੂ ਸੰਸਕਾਰ ਛਡ ਕੇ ਗੁਰੂ ਨਾਨਕ ਦੇਵ ਜੀ ਦੀ ਜੋਤ ਪ੍ਰਾਪਤ ਕਰਨ ਦੇ ਪਾਤਰ ਬਣ ਗਏ। ਇਹ ਹੀ ਗੁਰੂ ਅਮਰਦਾਸ ਜੀ ਨਾਲ ਹੋਇਆ।
ਪ੍ਰੋਫੈਸਰ ਸਾਹਿਬ ਸਿੰਘ ਜੀ ਨੇ, ਦਸ ਪੋਥੀਆਂ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਟੀਕਾ ਕਰਨ ਤੋਂ ਬਾਅਦ ਦੱਸਵੀਂ ਪੋਥੀ ਵਿਚ ਗੁਰਮਤਿ ਸਿੱਧਾਂਤ *”ਕਿਵ ਕੂੜੈ ਤੁਟੈ ਪਾਲਿ”* ਦਿੱਤਾ ਹੈ। ਇਸ ਵਿਚ *’ਕਰਮ’ ਅਤੇ ਉਹਨਾਂ ਦਾ ਪ੍ਰਭਾਵ’* ਦੇ ਸਿਰਲੇਖ ਹੇਠਾਂ ਪੇਂਡੂ ਬੱਚੇ ਦੀ ਉਦਾਹਰਣ ਦਿੰਦੇ ਹੋਏ ਉਹ ਸੰਸਕਾਰਾਂ ਦੇ ਬਣਨ ਤੇ ਮਿਟਣ ਬਾਰੇ ਆਪਣੀ ਵਿਚਾਰ ਦੇਂਦੇ ਹੋਏ ਲਿਖਦੇ ਹਨ:-
“ਜਿਹੜਾ ਭੀ ਕਰਮ ਮਨੁੱਖ ਕਰਦਾ ਹੈ ਉਸ ਦੇ ਸੰਸਕਾਰ ਉਸ ਦੇ ਅੰਦਰ ਟਿਕ ਜਾਂਦੇ ਹਨ, ਉਸ ਦੇ ਮਨ ਦਾ ਹਿੱਸਾ ਬਣ ਜਾਂਦੇ ਹਨ। ਮਨ ਕੀਹ ਹੈ? ਮਨੁੱਖ ਦੇ ਚੰਗੇ ਮੰਦੇ ਕੀਤੇ ਕਰਮਾਂ ਦੇ ਸੰਸਕਾਰਾਂ ਦਾ ਇਕੱਠ, ਕੀਤੇ ਕਰਮਾਂ ਦੇ ਲੁਕਵੇਂ ਚਿੱਤਰ ਗੁਪਤ ਚਿੱਤਰ। ਇਹ ਗੁਪਤ ਚਿੱਤਰ, ਚਿੱਤਰ ਗੁਪਤ, ਇਕ ਤਾਂ ਮਨੁੱਖ ਦੇ ਹੁਣ ਤਕ ਦੇ ਕੀਤੇ ਕਰਮਾਂ ਦੇ ਗਵਾਹ ਹਨ, ਦੂਜੇ ਉਹੋ ਜਿਹੇ ਹੀ ਹੋਰ ਕਰਮ ਕਰਨ ਲਈ ਪ੍ਰਰੇਰਦੇ ਰਹਿੰਦੇ ਹਨ।
ਜਦ ਤੋਂ ਦੁਨੀਆਂ ਬਣੀ ਹੈ ਜਦ ਤਕ ਬਣੀ ਰਹੇਗੀ, ਮਾਨਸਕ ਬਣਤਰ ਬਾਰੇ ਕੁਦਰਤਿ ਦਾ ਇਹ ਨਿਯਮ ਅਟੱਲ ਤੁਰਿਆ ਆ ਰਿਹਾ ਹੈ, ਅਟੱਲ ਤੁਰਿਆ ਰਹੇਗਾ। ਪਰ ਹਾਂ, ਮਨੁੱਖ ਦੀ ਇਹ ਮਾਨਸਕ ਬਣਤਰ ਖਾਸ ਨਿਯਮਾਂ ਅਨੁਸਾਰ ਬਦਲ ਭੀ ਸਕਦੀ ਹੈ ਤੇ ਬਦਲਦੀ ਰਹਿੰਦੀ ਹੈ। ਚੰਗੇ ਤੇ ਮੰਦੇ ਕੀਤੇ ਕਰਮਾਂ ਦੇ ਸੰਸਕਾਰਾਂ ਦਾ ਮਨੁੱਖ ਦੇ ਮਨ ਵਿਚ ਸਦਾ ਘੋਲ ਹੁੰਦਾ ਰਹਿੰਦਾ ਹੈ। ਤਕੜਾ ਧੜਾ ਮਾੜੇ ਧੜੇ ਨੂੰ ਹੋਰ ਮਾੜਾ ਕਰਨ ਦਾ ਜਤਨ ਸਦਾ ਕਰਦਾ ਰਹਿੰਦਾ ਹੈ। ਦੁਨੀਆਂ ਦੇ ਕਿਰਤ ਕਾਰ ਵਿਚ ਮਨੁੱਖ ਨੂੰ ਜਿਹੋ ਜਿਹੇ ਕਰਮਾਂ ਨਾਲ ਵਾਹ ਪੈਂਦਾ ਹੈ ਉਸ ਦੇ ਅੰਦਰਲੇ ਉਹੋ ਜਿਹੇ ਸੰਸਕਾਰ ਜਾਗ ਕੇ ਬਾਹਰਲੀ ਪ੍ਰੇਰਨਾ ਨਾਲ ਤਕੜੇ ਹੋ ਕੇ ਦੂਜੇ ਧੜੇ ਦੇ ਸੰਸਕਾਰਾਂ ਨੂੰ ਨੱਪ ਲੈਂਦੇ ਹਨ।
ਗੁਰੂ ਆਪਣੀ ਬਾਣੀ ਦੀ ਰਾਹੀਂ ਮਨੁੱਖ ਨੂੰ ਪਰਮਾਤਮਾ ਦੇ ਗੁਣ ਗਾਣ ਵਿਚ ਜੋੜਦਾ ਹੈ, ਸਿਫ਼ਤਿ-ਸਾਲਾਹ ਵਿਚ ਟਿਕਾਂਦਾ ਹੈ। ਇਸ ਸਿਫ਼ਤਿ-ਸਾਲਾਹ ਨੂੰ ਧਿਆਨ ਨਾਲ ਸੁਣਨਾ ਹੀ ਪਰਮਾਤਮਾ ਵਿਚ ਸਮਾਧੀ ਲਾਉਣੀ ਹੈ। ਜਿਉਂ ਜਿਉਂ ਮਨੁੱਖ ਗੁਰੂ ਦੀ ਬਾਣੀ ਦੀ ਰਾਹੀਂ ਸਿਰਜਣਹਾਰ ਕਰਤਾਰ ਵਿਚ ਜੁੜਦਾ ਹੈ, ਤਿਊ ਤਿਉਂ ਮਨੁੱਖ ਦੇ ਅੰਦਰ ਭਲੇ ਸੰਸਕਾਰ ਜਾਗ ਕੇ ਤਕੜੇ ਹੁੰਦੇ ਹਨ ਤੇ ਮੰਦੇ ਸੰਸਕਾਰ ਕਮਜ਼ੋਰ ਹੋ ਕੇ ਮਿਟਣੇ ਸ਼ੁਰੂ ਹੋ ਜਾਂਦੇ ਹਨ। ਇਸੇ ਦਾ ਨਾਮ ਹੈ ਮਨ ਨੂੰ ਮਾਰਨਾ, ਆਪਾ-ਭਾਵ ਮਿਟਾਣਾ, ਗੁਰੂ ਦੀ ਸਰਨ ਪੈਣਾ’।”
ਇਸ ਵਿਚਾਰ ਤੋਂ ਇਹ ਹੀ ਸਮਝ ਆਉਂਦੀ ਹੈ ਕਿ ਗੁਰੂ ਅੰਗਦ ਦੇਵ ਜੀ ਤੇ ਗੁਰੂ ਅਮਰਦਾਸ ਜੀ ਨੇ ਗੁਰੂ ਦੀ ਸ਼ਰਨ ਪੈ ਕੇ ਆਪਣੇ ਜਨਮ ਤੋਂ ਲੈ ਕੇ ਜੋ ਹਿੰਦੂ ਸੰਸਕਾਰ ਉਨ੍ਹਾਂ ਨੇ ਗ੍ਰਹਿਣ ਕੀਤੇ ਸਨ, ਉਹ ਮਿਟਾ ਦਿੱਤੇ ਤੇ ਕਿਰਪਾ ਦੇ ਪਾਤਰ ਬਣ ਗਏ। ਦਾਸ ਦੀ ਸਮਝ ਅਨੁਸਾਰ ਇਹ ਹੀ ਸੀ ਦੋਵਾਂ ਗੁਰੂਆਂ ਦਾ ਪਿਛਲਾ ਜਨਮ, ਜੋ ਉਨ੍ਹਾਂ ਨੇ ਮਿਟਾ ਦਿੱਤਾ, ਤੇ ਗੁਰੂ ਦੇ ਘਰ ਵਿਚ ਨਵਾਂ ਜਨਮ ਲੈ ਲਿਆ।
ਹੇਮਕੁੰਟ ਦੀ ਕਹਾਣੀ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਪਿਛਲੇ ਸਰੀਰਕ ਜਨਮ ਦੀ ਮਨਘੜਤ ਕਹਾਣੀ ਨਾਲ ਸਬੰਧਤ ਹੈ, ਜੋ ਕਿ ਗੁਰਬਾਣੀ ਦੀ ਕਸਵੱਟੀ ਤੇ ਪੂਰੀ ਨਹੀਂ ਉੱਤਰਦੀ। ਇਹ ਇਸ ਲਈ, ਕਿਉਂਕਿ ਗੁਰਬਾਣੀ ਸਰੀਰਕ ਅੱਗਲੇ ਪਿੱਛਲੇ ਜਨਮ ਨੂੰ ਮੰਨਦੀ ਹੀ ਨਹੀਂ ਹੈ। ਸਾਰੀ ਬਾਣੀ ਮਨ ਨੂੰ ਸੰਬੋਧਿਤ ਹੈ ਤੇ ਮਾਇਆ ਵਿਚ ਫ਼ਸ ਕੇ ਮਨ ਨੇ ਪਲ਼-ਪਲ਼, ਛਿਨ-ਛਿਨ ਜੂਨਾਂ ਵਿਚ ਪੈਂਦੇ ਰਹਿਣਾ ਹੈ। ਇਸ ਲਈ ਸਾਡਾ ਹੇਮਕੁੰਟ ਨਾਲ ਵੀ ਕੁੱਝ ਲੈਣਾ ਦੇਣਾ ਨਹੀਂ ਹੈ। ਇਹ ਸਿਰਫ਼ ਤੇ ਸਿਰਫ਼ ਇੱਕ ਕਹਾਣੀ ਤੋਂ ਇਲਾਵਾ ਕੁੱਝ ਵੀ ਨਹੀਂ ਹੈ।
ਹਾਂ, ਹੇਮਕੁੰਟ ਉਤਰਾਖੰਡ ਸਰਕਾਰ ਲਈ ਇੱਕ ਕਮਾਈ ਦਾ ਸਾਧਨ ਹੈ ਤੇ ਬੀਜੇਪੀ ਸਰਕਾਰ ਤੇ ਆਰ.ਐਸ.ਐਸ ਲਈ ਦਸਮ ਗ੍ਰੰਥ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਤੁੱਲ ਸਥਾਪਤ ਕਰਨ ਦਾ ਇੱਕ ਸਾਧਨ, ਜਿਸ ਦੀ ਕੋਸ਼ਿਸ਼ ਵਿਚ ਉਹ ਬਹੁਤ ਸਮੇਂ ਤੋਂ ਲੱਗੇ ਹੋਏ ਹਨ ਤੇ ਸਿੱਖਾਂ ਦੀ ਅਗਿਆਨਤਾ ਕਰਕੇ ਕਾਫ਼ੀ ਹੱਦ ਤਕ ਕਾਮਯਾਬ ਵੀ ਹੋ ਗਏ ਹਨ।
ਸਿੱਖਾਂ ਨੂੰ ਜਾਗਣ ਦੀ ਲੋੜ ਹੈ ਕਿਉਂਕਿ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਅਕਤੂਬਰ,1708 ਵਿਚ, ਜੋਤੀ ਜੋਤ ਸਮਾਉਣ ਤੋਂ ਪਹਿਲਾਂ, ਗੁਰਿਆਈ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਦਿੱਤੀ ਸੀ ਨਾਂਹ ਕਿਸੇ ਹੋਰ ਗ੍ਰੰਥ ਨੂੰ। ਇਸ ਲਈ ਕੋਈ ਹੋਰ ਗ੍ਰੰਥ ਸਿੱਖਾਂ ਦਾ ਗੁਰੂ ਨਹੀਂ ਹੋ ਸਕਦਾ।
*************
(ਨੋਟ: ਜੇ ਕਿਸੇ ਵੀਰ/ਭੈਣ ਨੂੰ ਪ੍ਰੋਫੈਸਰ ਸਾਹਿਬ ਸਿੰਘ ਜੀ ਲਿਖ਼ਤ ਗੁਰਮਤਿ ਸਿਧਾਂਤ “ਕਿਵ ਕੂੜੈ ਤੁਟੈ ਪਾਲਿ” ਦੀ ਕਾਪੀ ਚਾਹੀਦੀ ਹੋਵੇ ਤਾਂ ਦਾਸ ਭੇਜ ਦੇਵੇਗਾ।)
ਵੀਰ ਜੀ, ਵਿਸਥਾਰ ਸਹਿਤ ਜਾਣਕਾਰੀ ਦੇਣ ਲਈ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ।ਆਪ ਜੀ ਦੇ ਸਾਰੇ ਜੁਆਬ ਹੀ ਬਹੁਤ ਵਿਸਥਾਰ ਸਹਿਤ ਅਤੇ ਜਾਣਕਾਰੀ ਭਰਪੂਰ ਹੁੰਦੇ ਹਨ।
ਬਹੁਤ ਬਹੁਤ ਧੰਨਵਾਦ ਵੀਰ ਜੀ
ਭੈਣ ਜੀ, ਦਾਸ ਨੂੰ ਤਾਂ ਆਪਣਾ ਹਾਲ ਤਾਂ ਇਹ ਦਿੱਸਦਾ ਹੈ:-
ਹਮ ਮੂਰਖ ਅਗਿਆਨ ਗਿਆਨੁ ਕਿਛੁ ਨਾਹੀ ॥ ਸਤਿਗੁਰ ਤੇ ਸਮਝ ਪੜੀ ਮਨ ਮਾਹੀ ॥ ਹੋਹੁ ਦਇਆਲੁ ਕ੍ਰਿਪਾ ਕਰਿ ਹਰਿ ਜੀਉ ਸਤਿਗੁਰ ਕੀ ਸੇਵਾ ਲਾਈ ਹੇ ॥
ਕਿ ਅਕਾਲਪੁਰਖ ਨੇ ਆਪਣੀ ਮਿਹਰ ਸਦਕਾ ਇਸ ਮੂਰਖ਼ ਨੂੰ ਕਾਰੇ ਲੱਗਾ ਦਿੱਤਾ ਹੈ। ਅਰਦਾਸ ਕਰਨਾ ਕਿ ਕਾਰੇ ਲੱਗਾ ਰਹੇ। ਨਾਲ ਨਾਲ ਕੰਮੀਆਂ ਵੀ ਦੱਸਦੇ ਰਹਿਣ ਦੀ ਕ੍ਰਿਪਾਲਤਾ ਕਰਨੀ ਜੀ ਤਾਂ ਜੋ ਸੁਧਾਰ ਹੁੰਦਾ ਰਹੇ ।
Thank you ji