daily path krde ha .. gurdwara sahib v jane ha… sanu kive pta chlega k ase sahi rasta te ha… waheguru sade karma to khush ne?
daily path krde ha .. gurdwara sahib v jane ha… sanu kive pta chlega k ase sahi rasta te ha… waheguru sade karma to khush ne?
Share
ਸਤਿਕਾਰ ਯੋਗ ਪਰਮ ਜੀ,
ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ।।
ਤੁਹਾਡੇ ਪ੍ਰਸ਼ਨ ਦੇ ਉੱਤਰ ਵਿਚ ਦਾਸ ਕਹਿਣਾ ਚਾਹੁੰਦਾ ਹੈ ਕਿ ਸੁਖਮਨੀ ਸਾਹਿਬ ਵਿਚ ਗੁਰੂ ਸਾਹਿਬ ਦੀ ਸਿੱਖਿਆ ਹੈ:
ਪੂਰੇ ਗੁਰ ਕਾ ਸੁਨਿ ਉਪਦੇਸੁ ॥ ਪਾਰਬ੍ਰਹਮੁ ਨਿਕਟਿ ਕਰਿ ਪੇਖੁ ॥ ਅਰਥਾਤ ਗੁਰੂ ਗ੍ਰੰਥ ਸਾਹਿਬ ਦਾ ਉਪਦੇਸ਼ ਹੈ ਕਿ ਅਕਾਲਪੁਰਖ ਨੂੰ ਆਪਣੇ ਨੇੜੇ ਜਾਣ।
ਉਹ ਤਾਂ ਤੁਹਾਡੇ ਅੰਦਰ ਬੈਠੇ ਹਨ ਤੇ ਤੁਹਾਡੇ ਅੰਦਰ ਦੀਆਂ ਪੱਟੀਆਂ ਪੜ੍ਹਦੇ ਹਨ। ਜ਼ਰੂਰੀ ਹੈ ਕਿ ਪਾਠ ਕਰਨ ਤੇ ਗੁਰਦੁਆਰਾ ਸਾਹਿਬ ਜਾਣ ਦੇ ਨਾਲ ਨਾਲ ਗੁਰੂ ਗ੍ਰੰਥ ਸਾਹਿਬ ਦੀ ਸਿੱਖਿਆ ਤੇ ਚੱਲਿਆ ਜਾਵੇ।
ਪ੍ਰੋਫੈਸਰ ਸਾਹਿਬ ਸਿੰਘ ਜੀ, ਜਿਨ੍ਹਾਂ ਨੇ ਪੂਰੇ ਗੁਰੂ ਗ੍ਰੰਥ ਸਾਹਿਬ ਦਾ ਟੀਕਾ ਅਰਥਾਤ ਗੁਰੂ ਗ੍ਰੰਥ ਸਾਹਿਬ ਵਿਚ ਸ਼ਾਮਿਲ ਸਾਰੇ ਸ਼ਬਦਾਂ ਦੇ ਅਰਥ ਕੀਤੇ ਹਨ, ਅਨੁਸਾਰ ਪੂਰਾ ਗੁਰੂ ਗ੍ਰੰਥ ਸਾਹਿਬ ਜਪੁ ਬਾਣੀ ਦੀ ਪਹਿਲੀ ਪਉੜੀ ਦੀ ਹੇਠ ਲਿੱਖੀਆਂ ਦੋ ਪੰਕਤੀਆਂ ਦੀ ਵਿਆਖਿਆ ਹੈ:-
ਕਿਵ ਸਚਿਆਰਾ ਹੋਈਐ ਕਿਵ ਕੂੜੈ ਤੁਟੈ ਪਾਲਿ॥ ਹੁਕਮਿ ਰਜਾਈ ਚਲਣਾ ਨਾਨਕ ਲਿਖਿਆ ਨਾਲਿ॥੧॥ (ਪੰਨਾ ੧)
ਇਸ ਲਈ ਹਰ ਸਿੱਖ ਨੂੰ ਇਹ ਹੀ ਪ੍ਰੇਰਣਾ ਲੈਣੀ ਹੈ ਕਿ ਉਹ ਸਚਿਆਰ (Righteous/Virtuous – ਗੁਰਮੁਖ) ਬਣੇ ਅਤੇ ਹੁਕਮ ਵਿਚ ਰਹਿਣਾ ਸਿਖੇ।
ਸਚਿਆਰ ਬਣਨ ਲਈ ਉਸ ਨੂੰ ਆਪਣੇ ਕਰਮ ਸੁਧਾਰਨੇ ਪੈਣਗੇ ਅਰਥਾਤ ਵਿਕਾਰਾਂ ਤੋਂ ਛੁਟਕਾਰਾ ਪਾਉਣ ਲਈ ਉੱਦਮ ਕਰਨਾ ਪਵੇਗਾ ਤਾਂ ਜੋ ਅਕਾਲਪੁਰਖ ਤੇ ਸ਼ਬਦ ਗੁਰੂ, ਜੋ ਇੱਕ ਦੂਜੇ ਦਾ ਆਤਮਿਕ ਰੂਪ ਹਨ, ਨਾਲ ਜੁੜ ਸਕੇ ਅਤੇ ਆਤਮਿਕ ਅਡੋਲਤਾ (Spiritual equipoise) ਤੇ ਆਤਮਿਕ ਆਨੰਦ (Spiritual bliss) ਦੀ ਅਵਸਥਾ ਵਿਚ ਪਹੁੰਚ ਸਕੇ ਜਿਥੇ ਦੁੱਖ ਤੇ ਸੁੱਖ ਵਿਚ ਕੋਈ ਫ਼ਰਕ ਨਹੀਂ ਰਹਿ ਜਾਵੇਗਾ ਅਰਥਾਤ ਸਿੱਖ ਹੁਕਮ ਵਿਚ ਰਹਿਣ ਦੇ ਯੋਗ ਹੋ ਸਕੇਗਾ। ਆਖ਼ਰੀ ਮੰਜ਼ਿਲ ਇਸੇ ਜੀਵਨ ਵਿਚ ਵਿਕਾਰਾਂ ਤੋਂ ਛੁਟਕਾਰਾ ਪਾ ਕੇ ਆਤਮਿਕ ਤੌਰ ਤੇ ਮੁਕਤ ਹੋਣ ਦੀ ਹੈ।
ਵਿਚਾਰ ਕਰਨ ਦੀ ਲੋੜ ਇਹ ਹੈ ਕਿ ਕੀ ਸਿਰਫ਼ ਥਿਊਰੀ ਪੜ੍ਹਨ/ਪੜ੍ਹਾਉਣ ਨਾਲ ਇਸ ਅਵਸਥਾ ਵਿਚ ਪਹੁੰਚਿਆ ਜਾ ਸਕਦਾ ਹੈ ਜਾਂ ਪ੍ਰੈਕਟਿਕਲ ਕਰਨਾ ਅਰਥਾਤ ਆਪਣੇ ਜੀਵਨ ਨੂੰ ਵੀ ਸੁਧਾਰਨਾ ਪਵੇਗਾ? ਇਸ ਲਈ ਪਾਠ ਕਰਨ ਤੇ ਗੁਰਦੁਆਰਾ ਸਾਹਿਬ ਜਾਣ ਦੇ ਨਾਲ ਆਪਣਾ ਜੀਵਨ ਸੁਧਾਰਨਾ ਜ਼ਰੂਰੀ ਹੈ ਤੇ ਜਦੋਂ ਇਹ ਕਰੋਗੇ ਤਾਂ ਤੁਹਾਨੂੰ ਆਪਣੇ ਆਪ ਪਤਾ ਲੱਗ ਜਾਵੇਗਾ ਕਿ ਅਕਾਲਪੁਰਖ ਦੀ ਤੁਹਾਡੇ ਉੱਪਰ ਖੁਸ਼ੀ ਹੈ।
ਆਸ ਹੈ ਤੁਹਾਨੂੰ ਆਪਣੇ ਪ੍ਰਸ਼ਨ ਦਾ ਉੱਤਰ ਮਿਲ ਗਿਆ ਹੋਵੇਗਾ। ਜੇ ਤੁਹਾਡਾ ਅੱਗੇ ਕੋਈ ਪ੍ਰਸ਼ਨ ਹੋਵੇ ਤਾਂ ਤੁਹਾਡਾ ਸਵਾਗਤ ਹੈ। ਜੇਕਰ ਕੋਈ ਕੰਮੀ ਹੋਵੇ ਤਾਂ ਦੱਸਣ ਦੀ ਕ੍ਰਿਪਾਲਤਾ ਕਰਨੀ ਜੀ ਤਾਂ ਜੋ ਅੱਗੇ ਸੁਧਾਰ ਹੋ ਸਕੇ।
ਆਦਰ ਸਹਿਤ,
ਆਪ ਦਾ ਵੀਰ
path karan de naal naal us de simple punjabi meaning sikhne bhut zroori ne ji.
Apne aj kal path nu mehaz ik mantar de taur te bna ditta gya hai, jdo ke eh ik gyaan, sooj- booj, self-help, duniyaadari etc. di anmol kitaab hai.
jo v guru sahiban ne dekhya, handaya, parkhya, te jo ohna dia best sikhyawa ne, oh ohna ne gurbani de taur te likhiya ate baad vich Sri Guru Granth Sahij Ji vich Darj kriya gyia, so apna maksad isde matlab samjana hai ji.
Jdo ladiwaar baania de matlab samjan lag gye, te hukam vich chalan lag gye, apne aap tuhanu idea ho jana v ki kitta jawe.
Rahi gall rabb nu khush karn di ta zara dhyan deo ke saade saare Guru Sahiban ne Mughala diya jailan kattiya te shaheed v hoye, ate ohna de parivaar v shaheed hoye.
Gurbani eh v kehndi v ‘ Hukam ch reh ke Karm kar, fal di chinta na kar’
so waheguru khush hon da pta nayi, par apna man nai dolna chaida.
Je eh sab zyada lagda, ta sirf Japji Sahib de meaning samjo, Kalle Kalle Shabad da, us vich bhut kuch hai jo tuhanu kise raah paa skda hai ji.
japji Sahib de meaning kitho mil sakde .
srigranth.org > pooran gyan lyi baaki sab unselect krke sirf TEEKA by Prof. Sahib Singh select kro.
main gall hai, v tusi TEEKA parhna kito v, preferably Prof. sahib singh Ji da, os ch word by word meanings ne, so je agge kite word repeat hunda hai, tuhanu meaning samj aa jana.
example : Gurbani di line hai :
ਸੋਚੈ ਸੋਚ ਨ ਹੋਵਈ ਜੇ ਸੋਚੀ ਲਖ ਵਾਰ ||
is vich lagda hai v ਸੋਚ da meaning sochna hai, jdo ke ethe esda matlab suche hona ( pavitar hona) hai
dhyan dyo ke English translation thodi controversial hai kyoke oh direct line meanings di jgah bible di tarj te translate kitti gyi hai ( par shabada de meaning zyadatar correct ne )
If one feels peaceful inside and stays in high spirits.