Is the concept of God being in human form addressed in Guru Granth Sahib Ji? If so, where can I find references to it in the sacred text?
Is the concept of God being in human form addressed in Guru Granth Sahib Ji? If so, where can I find references to it in the sacred text?
Share
Respected Ash Kapoor ji,
Waheguru ji ka Khalsa, Waheguru ji ki Fateh!
The Guru Granth Sahib starts with Jap Baani of First Guru Person, Guru Nanak Sahib, and the Baani starts with, what is called Mool Mantar, which defines the attributes of the One God (Akalpurakh), with whom a person can become one, with the help of Shabad Guru:-
ੴ (Ik Onkar) (One Universal Creator God);
ਸਤਿ ਨਾਮੁ (Sat Naam) (The Name Is Truth);
ਕਰਤਾ ਪੁਰਖੁ (Karta Purakh) (Creative Being Personified);
ਨਿਰਭਉ (Nirbhau) (No Fear);
ਨਿਰਵੈਰੁ (Nirvair) (No Enmity or Hatred),
ਅਕਾਲ ਮੂਰਤਿ (Akal Moorat) (Image of the undying);
ਅਜੂਨੀ (Ajuni) (Beyond Birth);
ਸੈਭੰ (Saibhang) (Self-existstant);
ਗੁਰ ਪ੍ਰਸਾਦਿ (Gur Parsad) (By Guru’s Grace).
Therefore, the First Guru Person, Guru Nanak Sahib, himself had made it very clear, in the very beginning of the Guru Granth Sahib, that there is one creator God and He is not in human form but resides everywhere and in every living being.
The undersigned further wants to draw your attention to the following Stanza of a Shabad of Fourth Guru Person, Guru Ramdas Sahib, in which he is guiding us that Akalpurakh is all pervasive i.e. everywhere in water, earth and every living being:-
ਹਰਿ ਘਟਿ ਘਟੇ ਘਟਿ ਬਸਤਾ ਹਰਿ ਜਲਿ ਥਲੇ ਹਰਿ ਬਸਤਾ ਹਰਿ ਥਾਨ ਥਾਨੰਤਰਿ ਬਸਤਾ ਮੈ ਹਰਿ ਦੇਖਨ ਕੋ ਚਾਓੁ ॥ ਕੋਈ ਆਵੈ ਸੰਤੋ ਹਰਿ ਕਾ ਜਨੁ ਸੰਤੋ ਮੇਰਾ ਪ੍ਰੀਤਮ ਜਨੁ ਸੰਤੋ ਮੋਹਿ ਮਾਰਗੁ ਦਿਖਲਾਵੈ ॥ ਤਿਸੁ ਜਨ ਕੇ ਹਉ ਮਲਿ ਮਲਿ ਧੋਵਾ ਪਾਓੁ ॥੧॥ (ਪੰਨਾ 1201)
ਅਰਥ: ਹੇ ਮੇਰੇ ਮਨ! ਉਹ ਹਰੀ ਹਰੇਕ ਸਰੀਰ ਵਿਚ ਵੱਸਦਾ ਹੈ, ਜਲ ਵਿਚ ਧਰਤੀ ਵਿਚ ਵੱਸਦਾ ਹੈ, ਹਰੇਕ ਥਾਂ ਵਿਚ ਵੱਸਦਾ ਹੈ, ਮੇਰੇ ਅੰਦਰ ਉਸ ਦੇ ਦਰਸਨ ਦੀ ਤਾਂਘ ਹੈ। ਹੇ ਮੇਰੇ ਮਨ! ਜੇ ਕੋਈ ਸੰਤ ਮੈਨੂੰ ਆ ਮਿਲੇ, ਹਰੀ ਦਾ ਕੋਈ ਸੰਤ ਆ ਮਿਲੇ, ਕੋਈ ਮੇਰਾ ਪਿਆਰਾ ਸੰਤ ਜਨ ਮੈਨੂੰ ਆ ਮਿਲੇ, ਤੇ, ਮੈਨੂੰ (ਪਰਮਾਤਮਾ ਦੇ ਮਿਲਾਪ ਦਾ) ਰਾਹ ਵਿਖਾ ਜਾਏ, ਮੈਂ ਉਸ ਦੇ ਪੈਰ ਮਲ ਮਲ ਕੇ ਧੋਵਾਂ।1।
Hope it helps. If you have any further questions, please do ask. If you find any deficiencies, please point out the same, for improvement in future.
Regards,
Your Brother
Thank you Sir
ਆਮ ਲੋਕਾਂ ਦਾ ਇਹੀ ਸਵਾਲ ਹੈ, ਕਿ ਰੱਬ (ਅਕਾਲ ਪੁਰਖੁ) ਕਿਥੇ ਹੈ, ਜੇਕਰ ਹੈ ਤਾਂ ਮੈਂਨੂੰ ਵਿਖਾ। ਇਹ ਸਵਾਲ ਲੋਕਾਂ ਦੇ ਮਨ ਵਿਚ ਇਸ ਲਈ ਘਾ ਕਰ ਗਿਆ ਹੈ, ਕਿਉਂਕਿ ਸਭ ਪਾਸੇ ਇਹੀ ਪ੍ਰਚਾਰ ਕੀਤਾ ਜਾਂਦਾ ਹੈ ਕਿ ਅਕਾਲ ਪੁਰਖ ਕੋਈ ਮਨੁੱਖ, ਪੱਛੀ, ਜਾਨਵਰ ਜਾਂ ਕੋਈ ਪਦਾਰਥ ਹੈ, ਜਿਹੜਾ ਕਿ ਕਿਸੇ ਸਤਵੇਂ ਅਸਮਾਨ ਤੇ ਬੈਠਾ ਹੋਇਆ ਹੈ। ਅਕਾਲ ਪੁਰਖ ਨੇ ਮਨੁੱਖ ਨੂੰ ਪੰਜ ਗਿਆਨ ਇੰਦਰੀਆਂ (ਕੰਨ, ਨੱਕ, ਅੱਖਾਂ, ਜੁਬਾਨ, ਚਮੜੀ) ਦਿਤੀਆਂ ਹਨ। ਸਾਡੀ ਪਹੁੱਚ ਉਸ ਤੱਕ ਹੀ ਸੀਮਿਤ ਹੈ, ਸਾਇੰਸ ਨੇ ਇਸ ਵਿਚ ਕੁੱਝ ਵਾਧਾ ਕਰ ਦਿੱਤਾ ਹੈ, ਪਰ ਇਹ ਅਜੇ ਵੀ ਬਹੁਤ ਸੀਮਿਤ ਹੈ। ਆਮ ਮਨੁੱਖ ਜਿਹੜੀ ਚੀਜ਼ ਵੇਖ ਸਕਦਾ ਹੈ, ਉਸ ਤੇ ਤਾਂ ਇਤਬਾਰ ਕਰਦਾ ਹੈ। ਜਿਹੜੀ ਚੀਜ਼ ਅਨੁਭਵ ਨਹੀਂ ਕਰ ਸਕਦਾ ਹੈ, ਉਸ ਤੇ ਮਨੁੱਖ ਇਤਬਾਰ ਨਹੀਂ ਕਰਦਾ ਹੈ। ਇਹੀ ਕਾਰਨ ਹੈ, ਕਿ ਆਮ ਮਨੁੱਖਾਂ ਦੇ ਮਨ ਅੰਦਰ ਅਕਾਲ ਪੁਰਖ ਦੀ ਹੋਂਦ ਸਬੰਧੀ ਅਨੇਕਾਂ ਤਰ੍ਹਾਂ ਦੇ ਸ਼ੰਕੇ ਹਨ।
ਇਤਨਾਂ ਤਾਂ ਸਾਰੇ ਹੀ ਮੰਨਦੇ ਹਨ, ਕਿ ਮਨੁੱਖ, ਜੀਵ ਜੰਤੂ, ਪਦਾਰਥ, ਆਦਿ ਸਭ ਦੀ ਹੋਂਦ ਹੈ, ਕਿਉਂਕਿ ਉਹ ਇਹ ਸਭ ਕੁਝ ਵੇਖ ਸਕਦੇ ਹਨ, ਅਨੁਭਵ ਕਰ ਸਕਦੇ ਹਨ। ਹੁਣ ਸਵਾਲ ਪੈਦਾ ਹੁੰਦਾ ਹੈ, ਜੇਕਰ ਇਨ੍ਹਾਂ ਸਭ ਦੀ ਹੋਂਦ ਹੈ, ਤਾਂ ਇਨ੍ਹਾਂ ਸਾਰਿਆਂ ਨੂੰ ਪੈਦਾ ਕਰਨ ਵਾਲ ਤੇ ਸੰਭਾਲਣ ਵਾਲਾ ਵੀ ਹੋਣਾ ਚਾਹੀਦਾ ਹੈ। ਇਹ ਸ੍ਰਿਸ਼ਟੀ ਤਾਂ ਅਨੇਕਾਂ ਹੀ ਅਣਗਿਣਤ ਸਦੀਆਂ ਤੋਂ ਚਲੀ ਆ ਰਹੀ ਹੈ। ਇਸ ਲਈ ਉਸ ਨੂੰ ਪੈਦਾ ਕਰਨ ਵਾਲ ਤੇ ਸੰਭਾਲਣ ਵਾਲਾ ਵੀ ਉਸ ਤੋਂ ਪਹਿਲਾਂ ਹੋਣਾ ਚਾਹੀਦਾ ਹੈ। ਇਨ੍ਹਾਂ ਸਭ ਤਰ੍ਹਾਂ ਦੇ ਸ਼ੰਕੇ ਦੂਰ ਕਰਨ ਲਈ ਗੁਰੂ ਨਾਨਕ ਸਾਹਿਬ ਨੇ ਸਾਨੂੰ ਅਕਾਲ ਪੁਰਖੁ ਦੀ ਇਕ ਅਧੁਨਿਕ ਤੇ ਵਿਗਿਆਨਕ ਪ੍ਰੀਭਾਸ਼ਾ ਦਿਤੀ ਹੈ, ਤੇ ਇਸ ਪ੍ਰੀਭਾਸ਼ਾ ਦੇ ਵਿਚ ਹੀ ਅਕਾਲ ਪੁਰਖੁ ਦੇ ਅਨਮੋਲਕ ਗੁਣ ਸਮਾਏ ਹੋਏ ਹਨ।
ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ॥ (੧)
ਆਮ ਤੌਰ ਤੇ ਗੁਰੂ ਨਾਨਕ ਸਾਹਿਬ ਦੀ ਸਾਨੂੰ ਦਿਤੀ ਗਈ ਅਕਾਲ ਪੁਰਖੁ ਦੀ ਇਹ ਅਧੁਨਿਕ ਤੇ ਵਿਗਿਆਨਕ ਪ੍ਰੀਭਾਸ਼ਾ ਨੂੰ ਮੂਲ ਮੰਤਰ ਕਹਿ ਕੇ ਪਰਚਾਰਿਆ ਜਾਂਦਾ ਹੈ। ਗੁਰੂ ਗਰੰਥ ਸਾਹਿਬ ਵਿਚ ਅੰਕਿਤ ਬਾਣੀ ਦੇ ਆਧਾਰ ਤੇ ਵੇਖਿਆ ਜਾਵੇਂ ਤਾਂ ਕਿਤੇ ਵੀ ਇਹ ਨਹੀਂ ਕਿਹਾ ਕਿ ਕਿਸੇ ਤਰ੍ਹਾਂ ਦਾ ਕੋਈ ਖਾਸ ਅੱਖਰੀ ਸ਼ਬਦ ਜਾਂ ਕੁਝ ਅੱਖਰੀ ਸ਼ਬਦਾ ਦਾ ਜੋੜ, ਬੀਜ ਮੰਤ੍ਰ ਹੈ, ਮੂਲ ਮੰਤ੍ਰ ਹੈ, ਮਹਾਂ ਮੰਤ੍ਰ ਹੈ, ਜਾਂ ਗੁਰ ਮੰਤ੍ਰ ਹੈ। ਇਹ ਸਾਰੀ ਵੰਡ ਸਾਡੀ ਆਪਣੀ ਬਣਾਈ ਹੋਈ ਹੈ। ਗੁਰੂ ਗਰੰਥ ਸਾਹਿਬ ਅਨੁਸਾਰ ਕਿਸੇ ਤਰ੍ਹਾਂ ਦਾ ਰਟਨ ਪ੍ਰਵਾਨ ਨਹੀਂ ਹੈ। ਗੁਰਸਿੱਖ ਲਈ ਹਰੇਕ ਤਰ੍ਹਾਂ ਦਾ ਮੰਤ੍ਰ (ਬੀਜ ਮੰਤਰ, ਮੂਲ ਮੰਤਰ, ਮਹਾਂ ਮੰਤ੍ਰ ਅਤੇ ਗੁਰ ਮੰਤ੍ਰ) ਸਭ ਗੁਰੂ ਗਰੰਥ ਸਾਹਿਬ ਵਿਚ ਅੰਕਿਤ ਕੀਤਾ, ਗੁਰੂ ਦਾ ਸਬਦ ਹੀ ਹੈ, ਭਾਵ ਗੁਰੂ ਗਰੰਥ ਸਾਹਿਬ ਵਿਚ ਅੰਕਿਤ ਕੀਤੀ ਬਾਣੀ ਹੀ ਗੁਰਸਿੱਖ ਲਈ ਹਰੇਕ ਤਰ੍ਹਾਂ ਦਾ ਮੰਤ੍ਰ ਹੈ। ਇਸ ਲਈ ਹਮੇਸ਼ਾਂ ਧਿਆਨ ਵਿਚ ਰੱਖਣਾ ਹੈ ਕਿ ਗੁਰਬਾਣੀ ਰਟਨ ਕਰਨ ਲਈ ਕੋਈ ਮੰਤ੍ਰ ਨਹੀਂ ਹੈ, ਇਸ ਬਾਣੀ ਵਿਚੋਂ ਅਕਾਲ ਪੁਰਖ ਨੂੰ ਖੋਜਣਾ ਹੈ। “ਗੁਰੂ ਦਾ ਸ਼ਬਦ”, ਗੁਰੂ ਦਾ ਦਿਤਾ ਹੋਇਆ ਅਜੇਹਾ ਮੰਤ੍ਰ ਹੈ, ਜਿਸ ਨੂੰ ਜਪ ਕੇ ਅਸੀਂ ਆਪਣੀ ਹਉਮੈਂ ਦੂਰ ਕਰ ਸਕਦੇ ਹਾਂ। ਅਜੇਹਾ ਕੁਝ ਤਾਂ ਹੀ ਸੰਭਵ ਹੈ, ਜੇਕਰ ਅਸੀਂ ਆਪਣਾ ਆਪ ਗਵਾ ਕੇ, ਆਪਣੇ ਆਪ ਨੂੰ ਗੁਰੂ ਦੇ ਅੱਗੇ ਅਰਪਨ ਕਰਕੇ, ਆਪਣੇ ਆਪ ਨੂੰ ਗੁਰੂ ਦੇ ਸ਼ਬਦ ਅਨੁਸਾਰ ਢਾਲ ਕੇ, ਅਕਾਲ ਪੁਰਖੁ ਦੇ ਗੁਣਾਂ ਨਾਲ ਪਰੋ ਲੈਂਦੇ ਹਾਂ।
http://www.geocities.ws/sarbjitsingh/Bani2280GurMag20160825.pdf
ਅਕਾਲ ਪੁਰਖੁ ਦੇ ਇਨ੍ਹਾਂ ਗੁਣ ਵਿਚੋਂ, “ੴ”, “ਸਤਿ ਨਾਮੁ”, “ਕਰਤਾ”, “ਪੁਰਖੁ”, “ਅਕਾਲ ਮੂਰਤਿ”, “ਅਜੂਨੀ”, “ਸੈਭੰ”, ਵਾਲੇ ਗੁਣ ਜੋ ਕਿ ਅਕਾਲ ਪੁਰਖੁ ਦੇ ਹਨ, ਉਹ ਗੁਣ ਮਨੁੱਖ ਦੇ ਨਹੀਂ ਹੋ ਸਕਦੇ ਹਨ। ਪਰੰਤੂ ਉਸ ਵਰਗਾ ਹੋਣ ਲਈ ਉਪਰਾਲਾ ਕੀਤਾ ਸਕਦਾ ਹੈ। “ਨਿਰਭਉ ਅਤੇ ਨਿਰਵੈਰੁ” ਵਾਲੇ ਗੁਣ ਜੋ ਕਿ ਅਕਾਲ ਪੁਰਖੁ ਦੇ ਗੁਣ ਹਨ, ਉਹ ਗੁਣ ਮਨੁੱਖ ਦੇ ਵੀ ਹੋ ਸਕਦੇ ਹਨ। ਇਸ ਲਈ ਮਨੁੱਖ ਨੂੰ ਨਿਰਭਉ ਅਤੇ ਨਿਰਵੈਰੁ ਹੋਣਾ ਬਹੁਤ ਜਰੂਰੀ ਹੈ। ਇਸ ਲਈ ਨਾ ਕਿਸੇ ਨੂੰ ਡਰਾਉਣਾਂ ਹੈ ਅਤੇ ਨਾ ਹੀ ਕਿਸੇ ਤੋਂ ਡਰਨਾਂ ਹੈ। ਇਹੀ ਸਿਖਿਆ ਗੁਰੂ ਤੇਗ ਬਹਾਦਰ ਸਾਹਿਬ ਨੇ ਸਪੱਸ਼ਟ ਤੌਰ ਤੇ ਗੁਰਬਾਣੀ ਵਿੱਚ ਦਿਤੀ ਹੈ।
ਭੈ ਕਾਹੂ ਕਉ ਦੇਤ ਨਹਿ ਨਹਿ ਭੈ ਮਾਨਤ ਆਨ ॥ ਕਹੁ ਨਾਨਕ ਸੁਨਿ ਰੇ ਮਨਾ ਗਿਆਨੀ ਤਾਹਿ ਬਖਾਨਿ ॥੧੬॥ (੧੪੨੭)
ਗਿਆਨੀ ਦੀ ਡਿਗਰੀ ਕਿਤਾਬਾ ਪੜ੍ਹ ਕੇ, ਯੂਨੀਵਰਸਟੀ ਕੋਲੋ ਲਈ ਜਾ ਸਕਦੀ ਹੈ। ਪਰੰਤੂ ਅੰਦਰ ਨਿਰਭਉ ਤੇ ਨਿਰਵੈਰ ਦੇ ਗੁਣ ਪੈਦਾ ਕੀਤੇ ਬਿਨਾ, ਗੁਰੂ ਸਾਹਿਬ ਕੋਲੋ ਗਿਆਨੀ ਦੀ ਡਿਗਰੀ ਨਹੀਂ ਮਿਲ ਸਕਦੀ ਹੈ।
ਅਕਾਲ ਪੁਰਖੁ ਦੀ ਬਣਾਈ ਹੋਈ ਇਹ ਸਾਰੀ ਕੁਦਰਤ, ਅਕਾਲ ਪੁਰਖੁ ਦੇ ਹੁਕਮੁ ਤੇ ਰਜਾ ਅਨੁਸਾਰ ਸਦੀਆਂ ਤੋਂ ਬਿਨਾ ਰੋਕ ਟੋਕ ਦੇ ਚਲਦੀ ਆ ਰਹੀ ਹੈ। ਗੁਰੂ ਨਾਨਕ ਸਾਹਿਬ ਨੇ ਜਪੁਜੀ ਸਾਹਿਬ ਦੀ ਪਹਿਲੀ ਪਉੜੀ ਵਿਚ ਹੀ ਹੋਰਨਾਂ ਮਤਾਂ ਦਾ ਜਿਕਰ ਕਰਦੇ ਹੋਏ, ਸਿੱਖ ਧਰਮ ਦੇ ਹੇਠ ਲਿਖੇ ਮੁਢਲੇ ਸਿਧਾਂਤ, ਬਾਰੇ ਸਪੱਸ਼ਟ ਜਾਣਕਾਰੀ ਦੇ ਦਿਤੀ ਹੈ।
“ਕਿਵ ਸਚਿਆਰਾ ਹੋਈਐ ਕਿਵ ਕੂੜੈ ਤੁਟੈ ਪਾਲਿ ॥ ਹੁਕਮਿ ਰਜਾਈ ਚਲਣਾ ਨਾਨਕ ਲਿਖਿਆ ਨਾਲਿ ॥” (੧)
ਜੇ ਕਰ ਅਕਾਲ ਪੁਰਖੁ ਨੂੰ ਪਾਉਣਾਂ ਹੈ ਤਾਂ ਅਕਾਲ ਪੁਰਖੁ ਦੇ ਹੁਕਮੁ ਤੇ ਉਸ ਦੀ ਰਜ਼ਾ ਅਨੁਸਾਰ ਚਲਣਾ ਪਵੇਗਾ ਜੋ ਕਿ ਧੁਰ ਤੋਂ ਹੀ ਜੀਵ ਦੇ ਨਾਲ ਲਿਖਿਆ ਹੋਇਆ ਹੈ। ਹੁਣ ਜੇਕਰ, ਸਿੱਖ ਧਰਮ ਦੇ ਮੁਢਲੇ ਸਿਧਾਂਤ ਨੂੰ ਸਮਝਣਾਂ ਹੈ, ਤਾਂ ਅਕਾਲ ਪੁਰਖੁ ਦੇ ਹੁਕਮੁ ਤੇ ਰਜਾ ਬਾਰੇ ਜਾਨਣਾ ਬਹੁਤ ਜਰੂਰੀ ਹੈ, ਗੁਰਬਾਣੀ ਵਿਚ ਵੀ ਇਹੀ ਸਮਝਾਇਆ ਗਿਆ ਹੈ:
ਹੁਕਮੁ ਪਛਾਨੈ ਸੁ ਏਕੋ ਜਾਨੈ ਬੰਦਾ ਕਹੀਐ ਸੋਈ
ਘਰ, ਮੁਹੱਲੇ, ਸ਼ਹਿਰ, ਪ੍ਰਾਤ, ਦੇਸ਼, ਵਿਸ਼ਵ ਵਿੱਚ ਸਭ ਦੇ ਆਪਣੇ ਆਪਣੇ ਨਿਯਮ (ਸਵਿਧਾਨ ਜਾਂ ਕਾਨੂੰਨ) ਹੁੰਦੇ ਹਨ। ਇਹ ਸਾਰੇ ਨਿਯਮ ਆਪਸ ਵਿਚ ਭਿੰਨ ਵੀ ਹੋ ਸਕਦੇ ਹਨ। ਇਲਾਕੇ ਦੇ ਨਿਯਮਾਂ ਦੀ ਪਾਲਣਾਂ ਕਰਨ ਨਾਲ, ਅਸੀਂ ਲੋਕਾਂ ਵਿਚ ਤਾਂ ਪ੍ਰਵਾਨ ਹੋ ਸਕਦੇ ਹਾਂ। ਪਰੰਤੂ ਇਹ ਜ਼ਰੂਰੀ ਨਹੀਂ, ਕਿ ਇਨ੍ਹਾਂ ਦੀ ਪਾਲਣਾ ਕਰਨ ਨਾਲ ਸੁਖ ਪਾਇਆ ਜਾ ਸਕਦਾ ਹੈ। ਸਦੀਵੀ ਸੁਖ ਪਾਉਣ ਲਈ ਕੁਦਰਤ ਦੇ ਹੁਕਮੁ, ਨਿਯਮ ਅਨੁਸਾਰ ਚਲਣਾਂ ਪਵੇਗਾ। ਜੇਕਰ ਅਸੀਂ ਆਪਣੇ ਸਵਿਧਾਨ ਜਾਂ ਕਾਨੂੰਨ ਅਕਾਲ ਪੁਰਖੁ ਦੇ ਹੁਕਮੁ ਅਨੁਸਾਰ, ਗੁਰਬਾਣੀ ਵਿਚ ਅਕਾਲ ਪੁਰਖੁ ਦੇ ਸਮਝਾਏ ਗਏ ਨਿਯਮਾਂ ਅਨੁਸਾਰ ਬਣਾ ਲਈਏ ਤਾਂ ਪੂਰੇ ਵਿਸ਼ਵ ਵਿਚ ਆਨੰਦ ਦੀ ਅਵਸਥਾ ਕਾਇਮ ਕਰ ਸਕਦੇ ਹਾਂ।
ਸ੍ਰਿਸ਼ਟੀ ਨੂੰ, ਇਸ ਕੁਦਰਤ ਨੂੰ ਪੈਦਾ ਕਰਨ ਵਾਲਾ ਅਕਾਲ ਪੁਰਖੁ, ਆਪ ਹੀ ਇਸ ਕੁਦਰਤ ਵਿਚ ਵੱਸਿਆ ਹੋਇਆ ਹੈ। ਜਿਹੜਾ ਮਨੁੱਖ, ਇਸ ਮਨੁੱਖਾ ਜਨਮ ਦੇ ਮਿਲੇ ਹੋਏ ਅਨਮੋਲਕ ਸਮੇਂ ਨੂੰ ਵੀਚਾਰਦਾ ਹੈ, ਭਾਵ, ਜੋ ਇਹ ਸੋਚਦਾ ਹੈ, ਕਿ ਇਸ ਸ੍ਰਿਸ਼ਟੀ ਵਿਚ ਮਨੁੱਖਾ ਸਰੀਰ, ਕਿਸ ਮੰਤਵ ਲਈ ਮਿਲਿਆ ਹੈ, ਉਹ ਮਨੁੱਖ ਉਸ ਅਕਾਲ ਪੁਰਖੁ ਦਾ ਸੇਵਕ ਬਣ ਜਾਂਦਾ ਹੈ।
ਸਲੋਕ ਮਃ ੧ ॥ ਕੁਦਰਤਿ ਕਰਿ ਕੈ ਵਸਿਆ ਸੋਇ ॥ ਵਖਤੁ ਵੀਚਾਰੇ ਸੁ ਬੰਦਾ ਹੋਇ ॥ (੮੩, ੮੪)
ਅੱਜ, ਸਾਡੀਆਂ ਮੁਸ਼ਕਲਾਂ ਦਾ ਕਾਰਨ ਇਹੀ ਹੈ ਕਿ ਅਸੀਂ ਕੁਦਰਤ ਵਿਚੋਂ ਕਾਦਰ, ਉਸ ਅਕਾਲ ਪੁਰਖੁ ਨੂੰ ਵੇਖਣਾਂ ਬੰਦ ਕਰ ਦਿਤਾ ਹੈ, ਤੇ ਲਗਾਤਰ ਆਪਣੇ ਸਵਾਰਥ ਲਈ ਕੁਦਰਤ ਦੀ ਬਰਬਾਦੀ ਕਰੀ ਜਾ ਰਹੇ ਹਾਂ।
ਮਨੁੱਖਾ ਸਰੀਰ ਦੇ ਸਾਰੇ ਅੰਗ ਇਕ ਦੂਜੇ ਨਾਲ ਮਿਲ ਕੇ ਕੰਮ ਕਰਦੇ ਹਨ। ਧਰਮ ਦੀ ਸਹੀ ਸਿਖਿਆ, ਅਸੀਂ ਆਪਣੇ ਸਰੀਰ ਕੋਲੋਂ ਹੀ ਸਿੱਖ ਸਕਦੇ ਹਾਂ, ਕਿ ਕਿਸ ਤਰ੍ਹਾਂ ਹਰੇਕ ਕਾਰਜ, ਰਲ ਮਿਲ ਕੇ, ਇਕ ਦੂਜੇ ਦਾ ਸਾਥ ਦੇ ਕੇ ਕਰਨਾ ਹੈ
ਮਃ ੪ ॥ ਪਉੜੀ ॥ ਇਹੁ ਸਰੀਰੁ ਸਭੁ ਧਰਮੁ ਹੈ ਜਿਸੁ ਅੰਦਰਿ ਸਚੇ ਕੀ ਵਿਚਿ ਜੋਤਿ ॥ ਗੁਹਜ ਰਤਨ ਵਿਚਿ ਲੁਕਿ ਰਹੇ ਕੋਈ ਗੁਰਮੁਖਿ ਸੇਵਕੁ ਕਢੈ ਖੋਤਿ ॥ (੩੦੯-੩੧੦)
ਪੈਰ ਸਰੀਰ ਨੂੰ ਚਲਣ ਵਿਚ ਸਹਾਇਤਾ ਕਰਦੇ ਹਨ, ਪਰੰਤੂ ਮੰਗਦੇ ਕੁਝ ਵੀ ਨਹੀਂ। ਲੱਤਾਂ ਸਰੀਰ ਨੂੰ ਸਿਧਾ ਖੜਾ ਰੱਖਦੀਆਂ ਹਨ, ਪਰੰਤੂ ਮੰਗਦੀਆਂ ਕੁਝ ਵੀ ਨਹੀਂ। ਮੂੰਹ ਬੋਲਣ, ਸਾਹ ਲੈਣ ਤੇ ਖਾਣਾ ਅੰਦਰ ਲਿਜਾਣ ਵਿਚ ਸਹਾਇਤਾ ਕਰਦਾ ਹੈ। ਦੰਦ ਖਾਣੇ ਨੂੰ ਚੰਗੀ ਤਰ੍ਹਾਂ ਚਿਥਦੇ ਹਨ, ਤਾਂ ਜੋ ਪੇਟ ਨੂੰ ਕਿਸੇ ਤਰ੍ਹਾਂ ਦਾ ਕੋਈ ਨੁਕਸਾਨ ਨਾ ਹੋਵੇ। ਜੁਬਾਨ ਜਿਥੇ ਮਨੁੱਖ ਨੂੰ ਬੋਲਣ ਵਿਚ ਸਹਾਇਤਾ ਕਰਦੀ ਹੈ, ਉਥੇ ਨਾਲ ਦੇ ਨਾਲ ਸੰਤਰੀ ਦਾ ਕੰਮ ਵੀ ਕਰਦੀ ਹੈ, ਚੀਜ ਦਾ ਸਵਾਦ ਵੇਖ ਕੇ ਮਨੁੱਖ ਨੂੰ ਸੁਚੇਤ ਕਰਦੀ ਹੈ, ਕਿ ਅੰਦਰ ਜਾ ਰਿਹਾ ਖਾਣਾਂ ਸਰੀਰ ਲਈ ਠੀਕ ਹੈ ਕਿ ਨਹੀਂ। ਨੱਕ ਸਾਹ ਲੈਣ ਵਿਚ ਤੇ ਸੁੱਘ ਕੇ ਸਰੀਰ ਨੂੰ ਬਹੁਤ ਤਰ੍ਹਾਂ ਦੀ ਜਾਣਕਾਰੀ ਦੇਂਦਾ ਹੈ। ਅੱਖਾਂ ਵੇਖਣ ਵਿਚ ਸਹਾਇਤਾ ਕਰਦੀਆਂ ਹਨ, ਤਾਂ ਜੋ ਸਰੀਰ ਦੇ ਕਿਸੇ ਅੰਗ ਨੂੰ ਚੋਟ ਨਾ ਲਗ ਜਾਵੇ। ਦਿਮਾਗ ਸੋਚਣ ਸਮਝਣ ਦਾ ਕੰਮ ਕਰਦਾ ਹੈ, ਤੇ ਸਰੀਰ ਦੇ ਸਾਰੇ ਅੰਗਾਂ ਵਿਚ ਤਾਲਮੇਲ ਰੱਖਦਾ ਹੈ। ਭਾਵ, ਸਰੀਰ ਦੇ ਸਾਰੇ ਅੰਗ ਬਿਨਾ ਸਵਾਰਥ ਦੇ ਦੂਸਰਿਆਂ ਲਈ ਕੰਮ ਕਰਦੇ ਹਨ। ਇਸ ਲਈ ਸਵਿਧਾਨ, ਕਾਨੂੰਨ ਤੇ ਸਮਾਜ ਅਜੇਹਾ ਹੋਣਾ ਚਾਹੀਦਾ ਹੈ, ਜਿਥੇ ਸਾਰੇ ਇਕ ਦੂਜੇ ਲਈ ਕੰਮ ਕਰਦੇ ਹਨ ਤੇ ਇਕ ਦੂਜੇ ਦਾ ਸਾਥ ਦੇਂਦੇ ਹਨ।
Thank you Sir