What is Chupehra Sahib? I have not read anything about Chupehra Sahib in Rehat Maryada. Is it something new in Sikhi?
What is Chupehra Sahib? I have not read anything about Chupehra Sahib in Rehat Maryada. Is it something new in Sikhi?
Share
Respected Jio,
The first request is that the Akal Purakh is only one.
ਸਾਹਿਬੁ ਮੇਰਾ ਏਕੋ ਹੈ।।
ਏਕੋ ਹੈ ਭਾਈ ਏਕੋ ਹੈ ॥
(SGGS, P: 350)
The second request that Chaupehra means four parts of the day, normally 24 hours of the day is divided into eight parts. The four parts of a day are as following – From sunrise to sunset. But the people who introduces the Chaupehra to the public starts the day part, either from 12 noon to 4 pm, or from 6 pm to 10 pm. That means that the meaning itself from which it is derived is condradicted to what they are saying.
This means that Gurbani should be read every time, not only for four hours. No where in Rehat Maryada, in the entire Guru Granth Sahib and in the entire history of Sikhs is there any mention of chaupehra. It is a self-made cover. Read, understand, and practice the Bani all the time by yourself.
ਪਹਿਲੀ ਬੇਨਤੀ ਤਾਂ ਇਹ ਹੈ ਕਿ ਸਾਹਿਬ ਸਿਰਫ ਇਕੋ ਹੈ।
ਸਾਹਿਬੁ ਮੇਰਾ ਏਕੋ ਹੈ ॥
ਏਕੋ ਹੈ ਭਾਈ ਏਕੋ ਹੈ ॥(SGGS, P: 350)
ਦੂਜੀ ਬੇਨਤੀ ਕਿ ਚੌਪਹਿਰੇ ਦਾ ਮਤਲਬ ਹੁੰਦਾ ਹੈ ਚਾਰ ਪਹਿਰ ।ਜਿਵੇਂ ਇੱਕ ਦਿਨ ਦੇ ਅੱਠ ਪਹਿਰ ਹੁੰਦੇ ਹਨ। ਪਰੰਤੂ ਇਹ ਚੋਪਹਿਰਾ ਕਰਵਾਉਣ ਵਾਲੇ ਤਾਂ ਚੌਪਹਿਰੇ ਸ਼ੁਰੂ ਕਰਦੇ ਹਨ ਕਦੀ ਦੁਪਹਿਰੇ 12 ਵਜੇ ਤੋਂ ਸ਼ਾਮ 4 ਵਜੇ ਤੱਕ, ਕਦੀ ਸ਼ਾਮ 6 ਤੋਂ ਰਾਤ 10 ਵਜੇ ਤੱਕ। ਮਤਲਬ ਜੋ ਕਹਿ ਰਹੇ ਹੋ ਉਸ ਉਤੇ ਤਾਂ ਪੂਰੇ ਰਹੋ।ਚਾਰ ਪਹਿਰ ਇਸ ਤਰ੍ਹਾਂ ਹਨ।
ਸਵੇਰੇ ਸੂਰਜ ਚੜ੍ਹਨ ਤੋਂ ਲੈਕੇ ਸ਼ਾਮ ਸੋਦਰ ਦੇ ਵੇਲੇ ਭਾਵ ਸੂਰਜ ਡੁੱਬਣ ਤੱਕ ਦਾ ਸਮਾਂ।
ਗੁਰਬਾਣੀ ਤਾਂ ਹਰ ਵਕਤ ਹੀ ਪੜ੍ਹਨੀ ਚਾਹੀਦੀ ਹੈ, ਸਿਰਫ ਚਾਰ ਪਹਿਰ ਹੀ ਥੋੜ੍ਹਾ? ਫਿਰ ਚੌਪਹਿਰੇ ਵਾਲੇ ਤਾਂ ਚਾਰ ਪਹਿਰ ਵੀ ਪੂਰੇ ਨਹੀਂ ਪੜਵਾਉਂਦੇ। ਰਹਿਤ ਮਰਿਆਦਾ ਵਿਚ , ਪੂਰੇ ਗੁਰੂ ਗ੍ਰੰਥ ਸਾਹਿਬ ਵਿੱਚ ਅਤੇ ਪੂਰੇ ਸਿੱਖ ਇਤਿਹਾਸ ਵਿੱਚ ਕਿਤੇ ਵੀ ਚੌਪਹਿਰੇ ਦਾ ਜਿਕਰ ਨਹੀਂ ਹੈ।ਇਹ ਸਿਰਫ ਆਪਣੇ ਆਪ ਬਣਾਇਆ ਗਿਆ ਢਕਵੰਜ ਹੈ। ਬਾਣੀ ਹਰ ਵੇਲੇ ਪੜੋ ਅਤੇ ਉਸ ਤੇ ਅਮਲ ਕਰੋ
Great Answer ji
ਦਾਸ ਦੀ ਸਮਝ ਅਨੁਸਾਰ ਇਹ ਇੱਕ ਨਵਾਂ ਕਰਮਕਾਂਡ ਸ਼ੁਰੂ ਕੀਤਾ ਗਿਆ ਹੈ ਕਿਉਂਕਿ ਇਹ ਮੁੱਢੋਂ ਹੀ ਗੁਰੂ ਗ੍ਰੰਥ ਸਾਹਿਬ ਦੀ ਸਿੱਖਿਆ ਅਨੁਸਾਰ ਨਹੀਂ ਹੈ। ਗੁਰਬਾਣੀ ਸਿਖਾਉਂਦੀ ਹੈ:-
ਆਠ ਪਹਰ ਸਿਮਰਹੁ ਪ੍ਰਭ ਨਾਮੁ ॥ ਅਨਿਕ ਤੀਰਥ ਮਜਨੁ ਇਸਨਾਨੁ ॥ ਪਾਰਬ੍ਰਹਮ ਕੀ ਸਰਣੀ ਪਾਹਿ ॥ ਕੋਟਿ ਕਲੰਕ ਖਿਨ ਮਹਿ ਮਿਟਿ ਜਾਹਿ ॥੩ (ਪੰਨਾ 184)
ਆਠ ਪਹਰ ਪ੍ਰਭ ਸਿਮਰਹੁ ਪ੍ਰਾਣੀ ॥੩॥ ਦੂਖੁ ਦਰਦੁ ਜਮੁ ਨੇੜਿ ਨ ਆਵੈ ॥ ਕਹੁ ਨਾਨਕ ਜੋ ਹਰਿ ਗੁਨ ਗਾਵੈ ॥੪॥੫੯॥੧੨੮॥ {ਪੰਨਾ 191}
ਆਠ ਪਹਰ ਸਿਮਰਹੁ ਤਿਸੁ ਰਸਨਾ ॥ ਜਿਹ ਪ੍ਰਸਾਦਿ ਰੰਗ ਰਸ ਭੋਗ ॥ ਨਾਨਕ ਸਦਾ ਧਿਆਈਐ ਧਿਆਵਨ ਜੋਗ ॥੧॥ {ਪੰਨਾ 269}
ਅਸਟਪਦੀ ॥ ਪੂਰੇ ਗੁਰ ਕਾ ਸੁਨਿ ਉਪਦੇਸੁ ॥ ਪਾਰਬ੍ਰਹਮੁ ਨਿਕਟਿ ਕਰਿ ਪੇਖੁ ॥ ਸਾਸਿ ਸਾਸਿ ਸਿਮਰਹੁ ਗੋਬਿੰਦ ॥ ਮਨ ਅੰਤਰ ਕੀ ਉਤਰੈ ਚਿੰਦ ॥ ਆਸ ਅਨਿਤ ਤਿਆਗਹੁ ਤਰੰਗ ॥ ਸੰਤ ਜਨਾ ਕੀ ਧੂਰਿ ਮਨ ਮੰਗ ॥ ਆਪੁ ਛੋਡਿ ਬੇਨਤੀ ਕਰਹੁ ॥ ਸਾਧਸੰਗਿ ਅਗਨਿ ਸਾਗਰੁ ਤਰਹੁ ॥ ਹਰਿ ਧਨ ਕੇ ਭਰਿ ਲੇਹੁ ਭੰਡਾਰ ॥ ਨਾਨਕ ਗੁਰ ਪੂਰੇ ਨਮਸਕਾਰ ॥੧॥ {ਪੰਨਾ 295}
ਇਹ ਕੁੱਝ ਉਦਾਹਰਣਾਂ ਦਾਸ ਦੁਆਰਾ ਦਿੱਤੀਆਂ ਗਈਆਂ ਹਨ ਇਹ ਸਮਝਾਉਣ ਲਈ ਕਿ ਗੁਰਬਾਣੀ ਅੱਠੇ ਪਹਿਰ ਅਤੇ ਸਾਸ ਸਾਸ ਸਿਮਰਨ ਦੀ ਸਿੱਖਿਆ ਦਿੰਦੀ ਹੈ। ਫਿਰ ਚੁਪਿਹਰੇ ਦਾ ਕੀ ਅਰਥ ਰਹਿ ਜਾਂਦਾ ਹੈ। ਸਾਨੂੰ ਗੁਰਬਾਣੀ ਦੀ ਰੋਸ਼ਨੀ ਵਿਚ ਇਹੋ ਜਿਹੇ ਨਵੇਂ ਨਵੇਂ ਕਰਮਕਾਂਡਾਂ, ਜੋ ਸਿਰਫ਼ ਤੇ ਸਿਰਫ਼ ਸੰਗਤਾਂ ਕੋਲੋਂ ਮਾਇਆ ਇਕੱਠੀ ਕਰਨ ਵਾਸਤੇ ਸ਼ੁਰੂ ਕੀਤੇ ਜਾ ਰਹੇ ਹਨ, ਤੋਂ ਬੱਚਣਾ ਚਾਹੀਦਾ ਹੈ। ਅਕਾਲਪੁਰਖ ਮਿਹਰ ਕਰਣ!
ਚੁਪਿਹਰਾ
ਕੁੱਝ ਪ੍ਰਸ਼ਨ ਹਰ ਸਿੱਖ ਨੂੰ
1. ਕੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਕਿਤੇ ਚੁਪਹਿਰਾ ਨਾਮ ਦੀ ਬਾਣੀ ਹੈ?
2. ਕੀ ਚਾਲੀਸੇ ਜਾਂ ਚੁਪਹਿਰੇ ਕਰਨੇ ਗੁਰਮਤਿ ਦਾ ਹਿੱਸਾ ਹਨ?
3. ਕੀ ਇਹ ਗੁਰਬਾਣੀ ਸਿਧਾਂਤ ਦੀ ਉੱਡਦਾ ਮਜ਼ਾਕ ਨਹੀਂ?
4. ਅੱਜ ਚੁਪਹਿਰਾ ਅਤੇ ਫਿਰ ਸਾਹਿਬ ਹੈ? ਪਰ ਗੁਰਬਾਣੀ ਅਨੁਸਾਰ ਸਾਹਿਬ ਤਾਂ ਇੱਕ ਹੀ ਹੈ। ‘ਸਾਹਿਬੁ ਮੇਰਾ ਏਕੋ ਹੈ ॥ ਏਕੋ ਹੈ ਭਾਈ ਏਕੋ ਹੈ ॥੧॥ ਰਹਾਉ ॥’ (ਪੰਨਾ 350)
5. ਕੀ ਕਲ ਅਠਪਹਿਰਾ ਜਾਂ ਕੋਈ ਹੋਰ ਸਾਹਿਬ ਨਹੀਂ ਬਣ ਜਾਵੇਗਾ?
6. ਕੀ ਗੁਰਬਾਣੀ ਨੂੰ ਸਿਰਫ ਮੰਤਰਾਂ ਵਾਂਗ ਰਟਣਾ ਚਾਹੀਦਾ ਹੈ? ਲੋੜ ਤਾਂ ਗੁਰਬਾਣੀ ਨੂੰ ਸਹਿਜ ਵਿਚ ਪੜ੍ਹ ਕੇ, ਇਸਦੇ ਅਰਥਾਂ ਨੂੰ ਸਮਝ ਕੇ, ਦਿੱਤੀ ਸਿੱਖਿਆ ਅਨੁਸਾਰ ਆਪਣਾ ਜੀਵਨ ਦਾ ਹਿੱਸਾ ਬਣਾਉਣ ਦੀ ਹੈ। ਗੁਰਬਾਣੀ ਬਣਨ ਦੀ ਹੈ ਕਿਉਂਕਿ ਗੁਰਬਾਣੀ ਸਿੱਖਿਆ ਦੇਂਦੀ ਹੈ ‘ਸਤਿਗੁਰ ਕੀ ਬਾਣੀ ਸਤਿ ਸਰੂਪੁ ਹੈ ਗੁਰਬਾਣੀ ਬਣੀਐ ॥’
7. ਕੀ ਅੱਖਾਂ ਬੰਦ ਕਰਕੇ ਬਾਣੀ ਪੜ੍ਹਨ ਨਾਲ ਸਰ ਜਾਵੇਗਾ?
8. ਕੀ ਬਾਬਿਆਂ ਨੂੰ ਭੋਲੇ ਭਾਲੇ ਸਿੱਖਾਂ ਨੂੰ ਵਰਗਲਾ ਕੇ, ਮਾਇਆ ਇਕੱਠੀ ਕਰਨ ਦੇਣੀ ਹੈ?
9. ਕੀ ਹਰੇਕ ਸਿੱਖ ਨੇ ਆਪਣੀ ਜ਼ਿੰਮੇਵਾਰੀ ਨੂੰ ਸਮਝ ਕੇ ਪੂਰੀ ਨਹੀਂ ਕਰਨੀ ਹੈ?
Bahut Vadia Veer jee