I can't find Chaupai Sahib in Sri Guru Granth Sahib Ji. Do I need to read Chaupai Sahib in Rehras Sahib?
I can't find Chaupai Sahib in Sri Guru Granth Sahib Ji. Do I need to read Chaupai Sahib in Rehras Sahib?
Share
ਸਤਿਕਾਰ ਯੋਗ ਜਪ ਜੀ,
ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ।।
ਤੁਸੀਂ ਇੱਕ ਸਵਾਲ ਪੁੱਛਿਆ ਹੈ ਕਿ ਚੋਪਈ ਦਾ ਪਾਠ ਗੁਰੂ ਗ੍ਰੰਥ ਸਾਹਿਬ ਵਿਚ ਨਹੀਂ ਲੱਭ ਸੱਕੇ। ਉਹ ਇਸ ਲਈ ਕਿਉਂਕਿ ਇਹ ਗੁਰੂ ਗ੍ਰੰਥ ਸਾਹਿਬ ਵਿਚ ਹੈ ਹੀ ਨਹੀਂ।
ਤੁਹਾਡੇ ਸਵਾਲ ਦੇ ਜਵਾਬ ਵਿਚ ਦਾਸ ਅੱਗੇ ਕਹਿਣਾ ਚਾਹੁੰਦਾ ਹੈ ਕਿ ਪੰਜਵੇਂ ਗੁਰੂ ਸਰੀਰ ਗੁਰੂ ਅਰਜਨ ਸਾਹਿਬ ਨੇ ਜਦੋਂ ਆਦਿ ਗ੍ਰੰਥ ਦੀ ਸੰਪਾਦਨਾ ਕੀਤੀ ਤਾਂ ਉਨ੍ਹਾਂ ਨੇ ਜਪੁ ਬਾਣੀ ਤੋਂ ਬਾਅਦ ਸੋਦਰੁ ਦਾ ਇੱਕ ਸ਼ਬਦ ਤੇ ਉਸ ਤੇ ਬਾਅਦ ਅੱਠ ਸ਼ਬਦ ਵੱਖ ਵੱਖ ਰਾਗਾਂ ਵਿਚੋਂ ਅੰਕਿਤ ਕੀਤੇ, ਜਿਨ੍ਹਾਂ ਦਾ ਉਨ੍ਹਾਂ ਨੇ ਕੋਈ ਸਿਰਲੇਖ ਨਹੀਂ ਦਿੱਤਾ ਜਿਵੇਂ ਕਿ ਜਪੁ ਬਾਣੀ ਤੇ ਸੋਹਿਲਾ ਬਾਣੀ ਦਾ ਦਿੱਤਾ ਹੈ।
ਸਿੱਖ ਨੇ ਆਪਣੀ ਅਕਲ ਇਸਤੇਮਾਲ ਕਰਕੇ ਇਸ ਸ਼ਬਦ ਦੀ ਇੱਕ ਪੰਗਤੀ ‘ਗੁਰਮਤਿ ਨਾਮੁ ਮੇਰਾ ਪ੍ਰਾਨ ਸਖਾਈ ਹਰਿ ਕੀਰਤਿ ਹਮਰੀ ਰਹਰਾਸਿ’ ਤੋਂ ਸੇਧ ਲੈ ਕੇ ਬਾਣੀ ਰਹਿਰਾਸ ਬਣਾਈ ਜਿਸ ਦਾ ਪਾਠ ਸ਼ਾਮ ਨੂੰ ਕਰਨ ਦਾ ਵਿਧਾਨ ਬਣਾਇਆ ਗਿਆ। ਰਹਰਾਸਿ ਦਾ ਅਰਥ ਹੈ ਰਾਹ ਦੀ ਰਾਸਿ, ਜ਼ਿੰਦਗੀ ਦੇ ਸਫ਼ਰ ਵਾਸਤੇ ਖ਼ਰਚੀ।
ਚੰਗੀ ਗੱਲ ਹੁੰਦੀ ਜੇ ਸਿੱਖ ਆਪਣੀ ਅਕਲ ਦਾ ਇਸਤੇਮਾਲ ਇੱਥੇ ਤੱਕ ਹੀ ਸੀਮਤ ਰੱਖਦਾ ਪਰ ਇਹ ਹੋਇਆ ਨਹੀਂ ਤੇ ਗੁਰੂ ਗ੍ਰੰਥ ਸਾਹਿਬ ਦੇ ਵਿਚ ਪੰਜਵੇਂ ਗੁਰੂ ਸਰੀਰ ਗੁਰੂ ਅਰਜਨ ਸਾਹਿਬ ਦੁਆਰਾ ਅੰਕਿਤ ਕੀਤੇ ਨੋਂ ਸ਼ਬਦਾਂ ਤੋਂ ਬਾਅਦ ਹੋਰ ਬਹੁਤ ਕੁੱਝ ਰਹਿਰਾਸ ਦੇ ਨਾਲ ਜੋੜਿਆ ਗਿਆ ਜਿਸ ਦਾ ਸਦਕਾ ਬਹੁਤ ਸਾਰੀਆਂ ਪ੍ਰੇਸ਼ਾਨੀਆਂ ਪੈਦਾ ਹੋਈਆਂ ਤੇ ਹਾਲਾਂ ਵੀ ਕਾਇਮ ਹਨ। ਨਤੀਜਾ ਇਹ ਹੈ ਕਿ ਬਹੁਤ ਸਾਰੀਆਂ ਰਹਿਰਾਸਾਂ ਬਣ ਗਈਆਂ ਹਨ, ਜਿਨ੍ਹਾਂ ਉੱਪਰ ਆਪਸ ਵਿਚ ਸਹਿਮਤੀ ਨਹੀਂ ਹੈ। ਇਸ ਦਾ ਇੱਕੋ ਹਲ਼ ਹੈ ਕਿ ਪੰਜਵੇਂ ਗੁਰੂ ਸਰੀਰ ਗੁਰੂ ਅਰਜਨ ਸਾਹਿਬ ਦੁਆਰਾ ਅੰਕਿਤ ਨੋਂ ਸ਼ਬਦਾਂ ਨੂੰ ਹੀ ਰਹਿਰਾਸ ਮੰਨ ਲਿਆ ਜਾਵੇ।
ਦਾਸ ਦੀ ਸਮਝ ਅਨੁਸਾਰ ਸੋਦਰੁ ਦਾ ਇੱਕ ਸ਼ਬਦ ਤੇ ਉਸ ਤੇ ਬਾਅਦ ਅੱਠ ਸ਼ਬਦਾਂ ਨੂੰ ਹੀ ਪੂਰੀ ਰਹਿਰਾਸ (ਗੁਰੂ ਗ੍ਰੰਥ ਸਾਹਿਬ ਦਾ ਪੰਨਾ 8 ਤੋਂ 12) ਮੰਨ ਲੈਣਾ ਚਾਹੀਦਾ ਹੈ।
ਤੁਹਾਡਾ ਅੱਗੇ ਕੋਈ ਸਵਾਲ ਹੋਵੇ ਤਾਂ ਤੁਹਾਡਾ ਸਵਾਗਤ ਹੈ। ਜੇ ਕੋਈ ਕੰਮੀ ਹੋਵੇ ਤਾਂ ਦੱਸਣ ਦੀ ਕ੍ਰਿਪਾਲਤਾ ਕਰਨੀ ਜੀ ਤਾਂ ਜੋ ਅੱਗੇ ਸੁਧਾਰ ਹੋ ਸਕੇ।
ਆਦਰ ਸਹਿਤ,
ਆਪ ਦਾ ਵੀਰ