What's your experience in finding a match, especially considering the challenges in securing a suitable bride, potentially linked to issues like female foeticide or Sikh women's preferences?
What's your experience in finding a match, especially considering the challenges in securing a suitable bride, potentially linked to issues like female foeticide or Sikh women's preferences?
Share
Every person goes through his/her own experience. Experience of no two persons is same because of heredity, environment and/or circumstances. There it is no use asking for experience of a person.
ਗੁਰੂ ਸਾਹਿਬ ਦੀ ਹੇਠਾਂ ਦਿੱਤੀ ਸਿੱਖਿਆ ਨੂੰ ਪਲੇ ਬੰਨ ਕੇ ਅਕਾਲਪੁਰਖ ਤੇ ਸ਼ਬਦ ਗੁਰੂ, ਜੋ ਕਿ ਇੱਕ ਦੂਜੇ ਦਾ ਆਤਮਿਕ ਰੂਪ ਹਨ, ਨਾਲ ਜੁੜੋ ਤੇ ਵਿਕਾਰਾਂ ਤੋਂ ਛੁਟਕਾਰਾ ਪਾ ਕੇ ਸਚਿਆਰ/ਗੁਣਵਾਨ ਮਨੁੱਖ (ਗੁਰਮੁਖ) ਬਣੋ ਤੇ ਚੜ੍ਹਦੀ ਕਲ੍ਹਾ ਵਿਚ ਰਹੋ। ਇਹ ਵਿਸ਼ਵਾਸ ਰੱਖੋ ਕਿ ਜੋ ਪ੍ਰਭੂ ਮੇਰਾ ਮਾਤਾ, ਪਿਤਾ, ਸਭ ਕੁੱਝ ਹੈ, ਉਹ ਚਿੰਤਾ ਕਰਨ ਵਾਸਤੇ ਬੈਠਾ ਹੈ, ਇਸ ਲਈ ਮੈਨੂੰ ਚਿੰਤਾ ਕਰਨ ਦੀ ਬਿਲਕੁਲ ਵੀ ਲੋੜ ਨਹੀਂ ਹੈ:-
ਪਉੜੀ ॥ ਪ੍ਰਭ ਪਾਸਿ ਜਨ ਕੀ ਅਰਦਾਸਿ ਤੂ ਸਚਾ ਸਾਂਈ ॥ ਤੂ ਰਖਵਾਲਾ ਸਦਾ ਸਦਾ ਹਉ ਤੁਧੁ ਧਿਆਈ ॥ ਜੀਅ ਜੰਤ ਸਭਿ ਤੇਰਿਆ ਤੂ ਰਹਿਆ ਸਮਾਈ ॥ ਜੋ ਦਾਸ ਤੇਰੇ ਕੀ ਨਿੰਦਾ ਕਰੇ ਤਿਸੁ ਮਾਰਿ ਪਚਾਈ ॥ ਚਿੰਤਾ ਛਡਿ ਅਚਿੰਤੁ ਰਹੁ ਨਾਨਕ ਲਗਿ ਪਾਈ ॥੨੧॥ {ਪੰਨਾ 517}
ਅਰਥ: ਪ੍ਰਭੂ ਦੇ ਸੇਵਕ ਦੀ ਅਰਦਾਸਿ ਪ੍ਰਭੂ ਦੀ ਹਜ਼ੂਰੀ ਵਿਚ (ਇਉਂ ਹੁੰਦੀ) ਹੈ-(ਹੇ ਪ੍ਰਭੂ!) ਤੂੰ ਸਦਾ ਰਹਿਣ ਵਾਲਾ ਮਾਲਕ ਹੈਂ, ਤੂੰ ਸਦਾ ਹੀ ਰਾਖਾ ਹੈਂ, ਮੈਂ ਤੈਨੂੰ ਸਿਮਰਦਾ ਹਾਂ, ਸਾਰੇ ਜੀਆ ਜੰਤ ਤੇਰੇ ਹੀ ਹਨ, ਤੂੰ ਇਹਨਾਂ ਵਿਚ ਮੌਜੂਦ ਹੈਂ। ਜੋ ਮਨੁੱਖ ਤੇਰੀ ਬੰਦਗੀ ਕਰਨ ਵਾਲੇ ਦੀ ਨਿੰਦਿਆ ਕਰਦਾ ਹੈ ਤੂੰ ਉਸ ਨੂੰ (ਆਤਮਕ ਮੌਤੇ) ਮਾਰ ਕੇ ਖ਼ੁਆਰ ਕਰਦਾ ਹੈਂ।
ਹੇ ਨਾਨਕ! ਤੂੰ ਭੀ ਪ੍ਰਭੂ ਦੀ ਚਰਨੀਂ ਲੱਗ ਤੇ (ਦੁਨੀਆ ਵਾਲੀ) ਚਿੰਤਾ ਛੱਡ ਕੇ ਬੇ-ਫ਼ਿਕਰ ਹੋ ਰਹੁ।੨੧।
————
ਪਉੜੀ ॥ ਹਰਿ ਜੀ ਮਾਤਾ ਹਰਿ ਜੀ ਪਿਤਾ ਹਰਿ ਜੀਉ ਪ੍ਰਤਿਪਾਲਕ ॥ ਹਰਿ ਜੀ ਮੇਰੀ ਸਾਰ ਕਰੇ ਹਮ ਹਰਿ ਕੇ ਬਾਲਕ ॥ ਸਹਜੇ ਸਹਜਿ ਖਿਲਾਇਦਾ ਨਹੀ ਕਰਦਾ ਆਲਕ ॥ ਅਉਗਣੁ ਕੋ ਨ ਚਿਤਾਰਦਾ ਗਲ ਸੇਤੀ ਲਾਇਕ ॥ ਮੁਹਿ ਮੰਗਾਂ ਸੋਈ ਦੇਵਦਾ ਹਰਿ ਪਿਤਾ ਸੁਖਦਾਇਕ ॥ ਗਿਆਨੁ ਰਾਸਿ ਨਾਮੁ ਧਨੁ ਸਉਪਿਓਨੁ ਇਸੁ ਸਉਦੇ ਲਾਇਕ ॥ ਸਾਝੀ ਗੁਰ ਨਾਲਿ ਬਹਾਲਿਆ ਸਰਬ ਸੁਖ ਪਾਇਕ ॥ ਮੈ ਨਾਲਹੁ ਕਦੇ ਨ ਵਿਛੁੜੈ ਹਰਿ ਪਿਤਾ ਸਭਨਾ ਗਲਾ ਲਾਇਕ ॥੨੧॥ {ਪੰਨਾ 1101}
ਅਰਥ: ਪਰਮਾਤਮਾ ਮੇਰਾ ਮਾਤਾ ਪਿਤਾ ਹੈ (ਮਾਪਿਆਂ ਵਾਂਗ ਮੈਨੂੰ) ਪਾਲਣ ਵਾਲਾ ਹੈ। ਪ੍ਰਭੂ ਮੇਰੀ ਸੰਭਾਲ ਕਰਦਾ ਹੈ, ਅਸੀਂ ਪ੍ਰਭੂ ਦੇ ਬੱਚੇ ਹਾਂ। ਮੈਨੂੰ ਮੇਰਾ ਹਰੀ ਅਡੋਲ ਅਵਸਥਾ ਵਿਚ ਟਿਕਾ ਕੇ ਜੀਵਨ-ਖੇਡ ਖਿਡਾ ਰਿਹਾ ਹੈ, (ਇਸ ਗੱਲੋਂ ਰਤਾ ਭੀ) ਆਲਸ ਨਹੀਂ ਕਰਦਾ। ਮੇਰੇ ਕਿਸੇ ਔਗੁਣ ਨੂੰ ਚੇਤੇ ਨਹੀਂ ਰੱਖਦਾ, (ਸਦਾ) ਆਪਣੇ ਗਲ ਨਾਲ (ਮੈਨੂੰ) ਲਾਈ ਰੱਖਦਾ ਹੈ। ਜੋ ਕੁਝ ਮੈਂ ਮੂੰਹੋਂ ਮੰਗਦਾ ਹਾਂ, ਮੇਰਾ ਸੁਖ-ਦਾਈ ਪਿਤਾ-ਪ੍ਰਭੂ ਉਹੀ ਉਹੀ ਦੇ ਦੇਂਦਾ ਹੈ।
ਉਸ ਪ੍ਰਭੂ ਨੇ ਮੈਨੂੰ ਆਪਣੇ ਨਾਲ ਜਾਣ-ਪਛਾਣ ਦੀ ਪੂੰਜੀ ਆਪਣਾ ਨਾਮ-ਧਨ ਸੌਂਪ ਦਿੱਤਾ ਹੈ, ਤੇ ਮੈਨੂੰ ਇਹ ਸੌਦਾ ਵਿਹਾਝਣ ਦੇ ਲਾਇਕ ਬਣਾ ਦਿੱਤਾ ਹੈ। ਪ੍ਰਭੂ ਨੇ ਮੈਨੂੰ ਸਤਿਗੁਰੂ ਦੇ ਨਾਲ ਭਾਈਵਾਲ ਬਣਾ ਦਿੱਤਾ ਹੈ, (ਹੁਣ) ਸਾਰੇ ਸੁਖ ਮੇਰੇ ਦਾਸ ਬਣ ਗਏ ਹਨ।
ਮੇਰਾ ਪਿਤਾ-ਪ੍ਰਭੂ ਕਦੇ ਭੀ ਮੇਰੇ ਨਾਲੋਂ ਵਿਛੁੜਦਾ ਨਹੀਂ, ਸਾਰੀਆਂ ਗੱਲਾਂ ਕਰਨ ਦੇ ਸਮਰੱਥ ਹੈ। 21।