Certain Sikhs express the viewpoint that RAAG MALA in Guru Granth Sahib is not Guru Sahib's composition, and I'm interested in understanding the reasoning behind this belief.
Certain Sikhs express the viewpoint that RAAG MALA in Guru Granth Sahib is not Guru Sahib's composition, and I'm interested in understanding the reasoning behind this belief.
Share

Raag Mala have been added later on by mischief by unknown persons. In Guru Granth Sahib, there is always the starting title to specify the person whome the Shabad belong. Raag Mala does not have any such. Because of the numbering system in Guru Granth Sahib, nothing can be added inbetween. Hence this was added in the end. The contents of Raag Mala has no comparison with the contents of Gurbani written in Guru Granth Sahib.
ਗੁਰਮਤਿ ਦੀ ਖੋਜ ਸਬੰਧੀ ਹੋਰ ਵਿਸ਼ਿਆਂ ਤੇ ਜਾਣਕਾਰੀ ਹਾਸਲ ਕਰਨ ਲਈ ਕਿਰਪਾ ਕਰਕੇ ਇਸ ਲਿੰਕ ਤੇ ਕਲਿਕ ਕਰੋ ਜੀ
Please visit this website to get more information about research on Gurbani.
https://gurmat-research.com/
ਸਤਿਕਾਰ ਯੋਗ ਪ੍ਰੀਤ ਜੀ,
ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ।।
ਤੁਹਾਡੇ ਸਵਾਲ ਦੇ ਜਵਾਬ ਵਿਚ ਦਾਸ ਕਹਿਣਾ ਚਾਹੁੰਦਾ ਹੈ ਕਿ ਸ਼ਾਇਦ ਤੁਹਾਨੂੰ ਪਤਾ ਹੋਵੇਗਾ ਕਿ ਪੰਜਵੇਂ ਗੁਰੂ ਸਰੀਰ ਗੁਰੂ ਅਰਜਨ ਸਾਹਿਬ ਨੇ ਆਦਿ ਗ੍ਰੰਥ (ਪੋਥੀ ਸਾਹਿਬ) ਦੀ ਸੰਪਾਦਨਾ ਕਰਨ ਦੇ ਵੇਲੇ ਪੂਰੀ ਗੁਰਬਾਣੀ ਵਿਚ ਕਿਧਰੇ ਕੋਈ ਵੀ ਸ਼ਬਦ, ਸਲੋਕ ਆਦਿਕ ਛੱਡਿਆ ਨਹੀਂ ਸੀ, ਜਿਸ ਦੇ ਲਿਖਾਰੀ ਦਾ ਨਿਰਨਾ ਕਰਨਾ ਸਿੱਖਾਂ ਉਤੇ ਛੱਡਿਆ ਗਿਆ ਹੋਵੇ। ਨਾਲ ਹੀ ਗੁਰੂ ਸਾਹਿਬ ਨੇ, ਉਸ ਜ਼ਮਾਨੇ ਵਿਚ ਕੰਪਿਊਟਰ ਨਾਂਹ ਹੋਣ ਦੇ ਬਾਵਜੂਦ, ਅੰਕਾਂ ਦੀ ਗਿਣਤੀ ਇਸ ਤਰ੍ਹਾਂ ਪਾਈ ਸੀ ਕਿ ਪੂਰੇ ਗੁਰੂ ਗ੍ਰੰਥ ਸਾਹਿਬ ਵਿਚ ਕੋਈ ਵੀ ਵਾਧਾ ਕਰਨਾ ਸੰਭਵ ਨਹੀਂ ਹੈ।
ਦਾਸ ਹੇਠਾਂ ਪੂਰੀ ਰਾਗ ਮਾਲਾ ਦਾ ਪਾਠ ਦੇ ਰਿਹਾ ਹੈ ਤੇ ਤੁਹਾਡੇ ਵਿਚਾਰ ਵਾਸਤੇ ਹੇਠ ਲਿੱਖੇ ਨੁਕਤੇ ਦੇ ਰਿਹਾ ਹੈ, ਜਿਨ੍ਹਾਂ ਤੋਂ ਸਪੱਸ਼ਟ ਤੌਰ ਤੇ ਇਹ ਲੱਗਦਾ ਹੈ ਕਿ ਰਾਗ ਮਾਲਾ ਦੀ ਬਣਤਰ ਗੁਰਬਾਣੀ ਅਨੁਸਾਰ ਨਹੀਂ ਹੈ, ਅਰਥਾਤ ਇਹ ਗੁਰਬਾਣੀ ਨਹੀਂ ਹੈ ਤੇ ਇਸ ਨੂੰ ਬਾਅਦ ਵਿਚ ਗੁਰੂ ਗ੍ਰੰਥ ਸਾਹਿਬ ਦੇ ਆਖ਼ਿਰ ਵਿਚ ਜੋੜਿਆ ਗਿਆ ਹੈ:-
1. ਸਿਰਲੇਖ ਵਿਚ ਲਫ਼ਜ਼ ‘ਰਾਗ ਮਾਲਾ’ ਦੇ ਨਾਲ ‘ਮਹਲਾ 1’, ‘ਮਹਲਾ 2’, ‘ਮਹਲਾ 3’, ‘ਮਹਲਾ 4’, ‘ਮਹਲਾ 5’ ਆਦਿਕ ਕੋਈ ਭੀ ਲਫ਼ਜ਼ ਨਹੀਂ, ਜਿਥੋਂ ਪਾਠਕ ਇਹ ਨਿਰਨਾ ਕਰ ਸਕੇ ਕਿ ਇਹ ਕਿਸ ਗੁਰ-ਵਿਅਕਤੀ ਦੀ ਲਿਖੀ ਹੋਈ ਹੈ। ਸਾਰੇ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਕਿਤੇ ਭੀ ਕੋਈ ਸ਼ਬਦ ਸ਼ਲੋਕ ਆਦਿਕ ਦਰਜ ਨਹੀਂ ਹੈ, ਜਿਸ ਦੇ ਲਿਖਣ ਵਾਲੇ ਗੁਰ-ਵਿਅਕਤੀ ਦਾ ਨਿਰਨਾ ਕਰਨਾ ਸਿੱਖਾਂ ਉਤੇ ਛੱਡਿਆ ਗਿਆ ਹੈ।ਇ ਥੇ ਇਹ ਅਨੋਖੀ ਗੱਲ ਕਿਉਂ?
2. ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸ਼ਬਦਾਂ, ਅਸ਼ਟਪਦੀਆਂ, ਛੰਤਾਂ ਨੂੰ ਧਿਆਨ ਨਾਲ ਵੇਖੋ। ਜਦੋਂ ਕਿਤੇ ਕੋਈ ‘ਬੰਦ’ ਖ਼ਤਮ ਹੁੰਦਾ ਹੈ, ਤਾਂ ਉਸ ਦੇ ਅਖ਼ੀਰ ਤੇ ‘ਅੰਕ’ ਦਿੱਤਾ ਹੁੰਦਾ ਹੈ। ਉਸ ‘ਬੰਦ’ ਦਾ ‘ਭਾਵ’ ਆਪਣੇ ਆਪ ਵਿਚ ਮੁਕੰਮਲ ਹੁੰਦਾ ਹੈ। ਪਰ ਰਾਗ ਮਾਲਾ ਦੀ ਕਾਵਿ-ਬਣਤਰ ਵਿਚ ਇਕ ਅਨੋਖੀ ਗੱਲ ਵੇਖੀ ਜਾ ਰਹੀ ਹੈ। ‘ਚੌਪਈ’ ਦੀਆਂ ਅੱਠ ਤੁਕਾਂ ਦੇ ਅਖ਼ੀਰ ਤੇ ‘ਅੰਕ 1’ ਦਿੱਤਾ ਹੋਇਆ ਹੈ। ਪਰ ਅਖ਼ੀਰਲੀਆਂ ਦੋ ਤੁਕਾਂ ਵਿਚ ਭੈਰਉ ਰਾਗ ਦੇ ਸਾਰੇ ਪੁੱਤਰਾਂ ਦੇ ਨਾਮ ਨਹੀਂ ਆ ਸਕੇ। ਲਲਤ ਅਤੇ ਬਿਲਾਵਲ ਦੋ ਨਾਮ ਅਗਲੀ ‘ਦੋਹਰੇ’ ਦੀ ਤੁਕ ਵਿਚ ਹਨ। ਉਸ ਦੋਹਰੇ ਦੇ ਅਖ਼ੀਰ ਤੇ ਭੀ ‘ਅੰਕ 1’ ਹੈ। ਹਰ ਥਾਂ ‘ਅੰਕ 1’ ਦੀ ਵਰਤੋਂ ਕੋਈ ਨਿਰਨਾ ਨਹੀਂ ਦੱਸ ਰਹੀ।
ਜਿੱਥੇ ਜਿੱਥੇ ਭੀ ਕੋਈ ‘ਬੰਦ’ ਮੁਕਾਇਆ ਹੈ, ਹਰ ਥਾਂ ‘ਅੰਕ 1’ ਹੀ ਵਰਤਿਆ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿਚ ਅੰਕਾਂ ਦੀ ਕਿਤੇ ਭੀ ਇਹ ਵਿਓਂਤ ਨਹੀਂ ਹੈ। ਹਰ ਥਾਂ ‘ਅੰਕ 1’ ਦਾ ਲਿਖਿਆ ਜਾਣਾ ਅੰਕਾਂ ਬਾਰੇ ਪਾਠਕ ਦੀ ਕੋਈ ਸਹਾਇਤਾ ਨਹੀਂ ਕਰਦਾ। ਇਹ ਸਮਝ ਨਹੀਂ ਪੈਂਦੀ ਕਿ ਅਖ਼ੀਰਲੇ ਅੰਕ ‘1॥1॥’ ਦਾ ਕੀਹ ਭਾਵ ਹੈ।
3. ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿਚ ਹੇਠ-ਲਿਖੇ 31 ਰਾਗ ਹਨ:
ਸਿਰੀਰਾਗ, ਮਾਝ, ਗਾਉੜੀ, ਆਸਾ, ਗੂਜਰੀ, ਦੇਵ ਗੰਧਾਰੀ, ਬਿਹਾਗੜਾ, ਵਡਹੰਸ, ਸੋਰਠਿ, ਧਨਾਸਰੀ, ਜੈਤਸਰੀ, ਟੋਡੀ, ਬੈਰਾੜੀ, ਤਿਲੰਗ, ਸੂਹੀ, ਬਿਲਾਵਲ, ਗੋਂਡ, ਰਾਮਕਲੀ, ਨਟ, ਮਾਲੀ ਗਉੜਾ, ਮਾਰੂ, ਤੁਖਾਰੀ, ਕੇਦਾਰਾ, ਭੈਰਉ, ਬਸੰਤ, ਸਾਰੰਗ, ਮਲਾਰ, ਕਾਨੜਾ, ਕਲਿਆਨ, ਪ੍ਰਭਾਤੀ, ਜੈਜਾਵੰਤੀ।
ਇਹਨਾਂ 31 ਤੋਂ ਇਲਾਵਾ ਹੇਠ-ਲਿਖੇ 6 ਰਾਗ ਦੂਜੇ ਰਾਗਾਂ ਨਾਲ ਰਲਾ ਕੇ ਗਾਵਣ ਦੀ ਭੀ ਹਿਦਾਇਤ ਹੈ:
ਲਲਿਤ, ਆਸਾਵਾਰੀ, ਹਿੰਡੋਲ, ਭੋਪਾਲੀ, ਬਿਭਾਸ, ਕਾਫ਼ੀ।
ਆਸਾਵਰੀ’, ਰਾਗ ‘ਆਸਾ’ ਦੇ ਵਿਚ ਹੀ ਦਰਜ ਹੈ। ਇਸ ਤਰ੍ਹਾਂ ਸਾਰੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿਚ ਕੁੱਲ 37 ਰਾਗ ਆ ਗਏ।
ਹੈਰਾਨੀ ਵਾਲੀ ਗੱਲ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਵਰਤੇ ਕੁਝ ਰਾਗ ਇਸ ‘ਰਾਗ ਮਾਲਾ’ ਵਿਚ ਨਹੀਂ ਹਨ। ਹੋਰ ਬਥੇਰੇ ਰਾਗਾਂ ਦਾ ਜ਼ਿਕਰ ਹੈ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਨਹੀਂ ਹਨ।
ਆਸ ਹੈ ਤੁਹਾਨੂੰ ਆਪਣੇ ਸਵਾਲ ਦਾ ਜਵਾਬ ਮਿਲ ਗਿਆ ਹੋਵੇਗਾ। ਜੇ ਤੁਹਾਡਾ ਅੱਗੇ ਕੋਈ ਸਵਾਲ ਹੋਵੇ ਤਾਂ ਤੁਹਾਡਾ ਸਵਾਗਤ ਹੈ। ਜੇਕਰ ਕੋਈ ਕੰਮੀ ਹੋਵੇ ਤਾਂ ਦੱਸਣ ਦੀ ਕ੍ਰਿਪਾਲਤਾ ਕਰਨੀ ਜੀ ਤਾਂ ਜੋ ਅੱਗੇ ਸੁਧਾਰ ਹੋ ਸਕੇ।
ਆਦਰ ਸਹਿਤ,
ਆਪ ਦਾ ਵੀਰ
————————
ੴ ਸਤਿਗੁਰ ਪ੍ਰਸਾਦਿ ॥ ਰਾਗ ਮਾਲਾ ॥ ਰਾਗ ਏਕ ਸੰਗਿ ਪੰਚ ਬਰੰਗਨ ॥ ਸੰਗਿ ਅਲਾਪਹਿ ਆਠਉ ਨੰਦਨ ॥ ਪ੍ਰਥਮ ਭੈਰਵੀ ਬਿਲਾਵਲੀ ॥ ਪੁੰਨਿਆਕੀ ਗਾਵਹਿ ਬੰਗਲੀ ॥ ਪੁਨਿ ਅਸਲੇਖੀ ਕੀ ਭਈ ਬਾਰੀ ॥ ਏ ਭੈਰਉ ਕੀ ਪਾਚਉ ਨਾਰੀ ॥ ਪੰਚਮ ਹਰਖ ਦਿਸਾਖ ਸੁਨਾਵਹਿ ॥ ਬੰਗਾਲਮ ਮਧੁ ਮਾਧਵ ਗਾਵਹਿ ॥੧॥ ਲਲਤ ਬਿਲਾਵਲ ਗਾਵਹੀ ਅਪੁਨੀ ਅਪੁਨੀ ਭਾਂਤਿ ॥ ਅਸਟ ਪੁਤ੍ਰ ਭੈਰਵ ਕੇ ਗਾਵਹਿ ਗਾਇਨ ਪਾਤ੍ਰ ॥੧॥ ਦੁਤੀਆ ਮਾਲਕਉਸਕ ਆਲਾਪਹਿ ॥ ਸੰਗਿ ਰਾਗਨੀ ਪਾਚਉ ਥਾਪਹਿ ॥ ਗੋਂਡਕਰੀ ਅਰੁ ਦੇਵਗੰਧਾਰੀ ॥ ਗੰਧਾਰੀ ਸੀਹੁਤੀ ਉਚਾਰੀ ॥ ਧਨਾਸਰੀ ਏ ਪਾਚਉ ਗਾਈ ॥ ਮਾਲ ਰਾਗ ਕਉਸਕ ਸੰਗਿ ਲਾਈ ॥ ਮਾਰੂ ਮਸਤਅੰਗ ਮੇਵਾਰਾ ॥ ਪ੍ਰਬਲਚੰਡ ਕਉਸਕ ਉਭਾਰਾ ॥ ਖਉਖਟ ਅਉ ਭਉਰਾਨਦ ਗਾਏ ॥ ਅਸਟ ਮਾਲਕਉਸਕ ਸੰਗਿ ਲਾਏ ॥੧॥ ਪੁਨਿ ਆਇਅਉ ਹਿੰਡੋਲੁ ਪੰਚ ਨਾਰਿ ਸੰਗਿ ਅਸਟ ਸੁਤ ॥ ਉਠਹਿ ਤਾਨ ਕਲੋਲ ਗਾਇਨ ਤਾਰ ਮਿਲਾਵਹੀ ॥੧॥ ਤੇਲੰਗੀ ਦੇਵਕਰੀ ਆਈ ॥ ਬਸੰਤੀ ਸੰਦੂਰ ਸੁਹਾਈ ॥ ਸਰਸ ਅਹੀਰੀ ਲੈ ਭਾਰਜਾ ॥ ਸੰਗਿ ਲਾਈ ਪਾਂਚਉ ਆਰਜਾ ॥ ਸੁਰਮਾਨੰਦ ਭਾਸਕਰ ਆਏ ॥ ਚੰਦ੍ਰਬਿੰਬ ਮੰਗਲਨ ਸੁਹਾਏ ॥ ਸਰਸਬਾਨ ਅਉ ਆਹਿ ਬਿਨੋਦਾ ॥ ਗਾਵਹਿ ਸਰਸ ਬਸੰਤ ਕਮੋਦਾ ॥ ਅਸਟ ਪੁਤ੍ਰ ਮੈ ਕਹੇ ਸਵਾਰੀ ॥ ਪੁਨਿ ਆਈ ਦੀਪਕ ਕੀ ਬਾਰੀ ॥੧॥ ਕਛੇਲੀ ਪਟਮੰਜਰੀ ਟੋਡੀ ਕਹੀ ਅਲਾਪਿ ॥ ਕਾਮੋਦੀ ਅਉ ਗੂਜਰੀ ਸੰਗਿ ਦੀਪਕ ਕੇ ਥਾਪਿ ॥੧॥ ਕਾਲੰਕਾ ਕੁੰਤਲ ਅਉ ਰਾਮਾ ॥ ਕਮਲਕੁਸਮ ਚੰਪਕ ਕੇ ਨਾਮਾ ॥ ਗਉਰਾ ਅਉ ਕਾਨਰਾ ਕਲ੍ਯ੍ਯਾਨਾ ॥ ਅਸਟ ਪੁਤ੍ਰ ਦੀਪਕ ਕੇ ਜਾਨਾ ॥੧॥ ਸਭ ਮਿਲਿ ਸਿਰੀਰਾਗ ਵੈ ਗਾਵਹਿ ॥ ਪਾਂਚਉ ਸੰਗਿ ਬਰੰਗਨ ਲਾਵਹਿ ॥ ਬੈਰਾਰੀ ਕਰਨਾਟੀ ਧਰੀ ॥ ਗਵਰੀ ਗਾਵਹਿ ਆਸਾਵਰੀ ॥ ਤਿਹ ਪਾਛੈ ਸਿੰਧਵੀ ਅਲਾਪੀ ॥ ਸਿਰੀਰਾਗ ਸਿਉ ਪਾਂਚਉ ਥਾਪੀ ॥੧॥ ਖਸਟਮ ਮੇਘ ਰਾਗ ਵੈ ਗਾਵਹਿ ॥ ਪਾਂਚਉ ਸੰਗਿ ਬਰੰਗਨ ਲਾਵਹਿ ॥ ਸੋਰਠਿ ਗੋਂਡ ਮਲਾਰੀ ਧੁਨੀ ॥ ਪੁਨਿ ਗਾਵਹਿ ਆਸਾ ਗੁਨ ਗੁਨੀ ॥ ਊਚੈ ਸੁਰਿ ਸੂਹਉ ਪੁਨਿ ਕੀਨੀ ॥ ਮੇਘ ਰਾਗ ਸਿਉ ਪਾਂਚਉ ਚੀਨੀ ॥੧॥ ਬੈਰਾਧਰ ਗਜਧਰ ਕੇਦਾਰਾ ॥ ਜਬਲੀਧਰ ਨਟ ਅਉ ਜਲਧਾਰਾ ॥ ਪੁਨਿ ਗਾਵਹਿ ਸੰਕਰ ਅਉ ਸਿਆਮਾ ॥ ਮੇਘ ਰਾਗ ਪੁਤ੍ਰਨ ਕੇ ਨਾਮਾ ॥੧॥ ਖਸਟ ਰਾਗ ਉਨਿ ਗਾਏ ਸੰਗਿ ਰਾਗਨੀ ਤੀਸ ॥ ਸਭੈ ਪੁਤ੍ਰ ਰਾਗੰਨ ਕੇ ਅਠਾਰਹ ਦਸ ਬੀਸ ॥੧॥੧॥ {ਪੰਨਾ 1429-1430}
ਤੁਸੀਂ ਰਾਗ ਮਾਲਾ ਬਾਰੇ ਹੇਠ ਲਿੱਖੇ ਲਿੰਕ ਤੇ ਕਲਿੱਕ ਕਰਕੇ ਹੋਰ ਵੀ ਪੜ੍ਹ ਸਕਦੇ ਹੋ:-
https://www.sikhmarg.com/2009/0412-raag-malaa.html
ਤੁਸੀਂ ਰਾਗ ਮਾਲਾ ਬਾਰੇ ਹੇਠ ਲਿੱਖੇ ਲਿੰਕ ਤੇ ਕਲਿੱਕ ਕਰਕੇ ਹੋਰ ਵੀ ਪੜ੍ਹ ਸਕਦੇ ਹੋ:-http://www.khalsanews.org/articles/29%20Aug%2010%20Raagmala%20-%20Sarabjit%20S.htm
ਤੁਸੀਂ ਰਾਗ ਮਾਲਾ ਬਾਰੇ ਹੇਠ ਲਿੱਖੇ ਲਿੰਕ ਤੇ ਕਲਿੱਕ ਕਰਕੇ ਹੋਰ ਵੀ ਪੜ੍ਹ ਸਕਦੇ ਹੋ:-
https://www.singhsabhacanada.com/?p=24643