ਨਾਨਕ ਨਿਹਫਲ ਜਾਤ ਤਿਹ ਜਿਉ ਕੁੰਚਰ ਇਸਨਾਨੁ ॥
Share
You must login to ask a question.
Please briefly explain why you feel this question should be reported.
Please briefly explain why you feel this answer should be reported.
Please briefly explain why you feel this user should be reported.
ਨਾਨਕ ਨਿਹਫਲ ਜਾਤ ਤਿਹ ਜਿਉ ਕੁੰਚਰ ਇਸਨਾਨੁ ॥
ਕਰਤਾਰ ਸਿੰਘ ਜੀ
ਇਹ ਪੰਗਤੀ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ
ਸਲੋਕ ਮਹਲਾ 9 ਵਿੱਚੋਂ 46 ਨੰਬਰ ਦੇ ਸਲੋਕ ਦੀ ਹੈ|
ਪੂਰਾ ਸਲੋਕ ਇਸ ਤਰ੍ਹਾਂ ਹੈ;
ਤੀਰਥ ਬਰਤ ਅਰੁ ਦਾਨ ਕਰਿ ਮਨ ਮੈ ਧਰੈ ਗੁਮਾਨੁ||
ਨਾਨਕ ਨਿਹਫਲ ਜਾਤ ਤਿਹਿ ਜਿਉ ਕੁੰਚਰ ਇਸਨਾਨੁ||
ਅਸੀਂ ਤੀਰਥਾਂ ਤੇ ਇਸ਼ਨਾਨ ਕਰ ਕੇ, ਵਰਤ ਰੱਖ ਕੇ, ਦਾਨ ਪੁਨ ਕਰਦੇ ਹਾਂ,
ਪਰ ਜੇ ਨਾਲ ਹੀ ਇਸ ਗੱਲ ਦਾ ਅਹੰਕਾਰ ਵੀ ਕਰਦੇ ਹਾਂ, ਕੀ ਮੈਂ ਇਹ ਚੰਗੇ ਕਮ ਕੀਤੇ ਹਨ, ਤਾਂ ਇਹ ਇਸ ਤਰ੍ਹਾਂ ਵਿਅਰਥ ਕਰਮ ਹਨ ਜਿਵੇਂ ਹਾਥੀ ਦਾ ਕੀਤਾ ਹੋਇਆ ਇਸਨਾਨ|
ਕੁੰਚਰ ਹਾਥੀ ਲਈ ਆਇਆ ਹੈ|
ਇੱਥੇ ਹਾਥੀ ਦੀ ਬਿਰਤੀ ਦੀ ਗੱਲ ਹੈ, ਕਿ ਉਹ ਨਦੀ ਵਿੱਚੋਂ ਸਨਾਨ ਕਰਕੇ ਨਿਕਲਦਾ ਹੈ, ਤੇ ਫਿਰ ਅਪਨੇ ਉੱਤੇ ਮਿੱਟੀ ਪਾ ਲੈਂਦਾ ਹੈ, ਉਸੀ ਤਰ੍ਹਾਂ ਮਨੁੱਖ ਚੰਗੇ ਕਮ ਕਰਦਾ ਹੈ, ਪਰ ਜੇ ਮਨ ਵਿੱਚ ਉਨ੍ਹਾਂ ਚੰਗੇ ਕਮਾਂ ਦਾ ਹੰਕਾਰ ਕਰਦਾ ਹੈ, ਤੇ ਉਹ ਚੰਗੇ ਕਰਮ ਵਿਅਰਥ ਹਨ ਜਿਵੇਂ ਹਾਥੀ ਦਾ ਸਨਾਨ, ਕਿਉਂਕਿ ਉਸਨੇ ਨ੍ਹਾਣ ਤੋਂ ਬਾਅਦ ਆਪਣੇ ਆਪ ਤੇ ਮਿੱਟੀ ਪਾ ਲਈ ਹੈ, ਉਹ ਫਿਰ ਤੋਂ ਮੈਲਾ ਹੋ ਗਿਆ ਹੈ| ਇਸਲਈ ਜੇ ਕੋਈ ਚੰਗਾ ਕੱਮ ਕੀਤਾ ਹੈ ਤੇ ਉਸਦਾ ਹੰਕਾਰ ਨਹੀਂ ਕਰਨਾ ਚਾਹੀਦਾ|
dhanwaad ji